You’re viewing a text-only version of this website that uses less data. View the main version of the website including all images and videos.
ਬੀਬੀਸੀ ਪੰਜਾਬੀ ਦੀਆਂ ਖ਼ਬਰਾਂ ਜੋ ਤੁਸੀਂ ਇਸ ਹਫ਼ਤੇ ਨਹੀਂ ਪੜ੍ਹ ਸਕੇ
ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਸੰਸਦ ਵਿੱਚ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਆਮ ਬਜਟ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਦਾ ਵਿਆਹ ਵੀ ਚਰਚਾ ਵਿੱਚ ਰਿਹਾ।
ਬਜਟ 2023 : ਕਿਸ ਨੂੰ ਕੀ ਮਿਲਿਆ, ਕਿਸ ਦੀ ਝੋਲੀ ਰਹੀ ਖ਼ਾਲੀ - ਸਮਝੋ 5 ਨੁਕਤਿਆਂ ਰਾਹੀਂ
ਮੋਦੀ ਸਰਕਾਰ ਨੇ 2024 'ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ, ਆਪਣੇ ਮੌਜੂਦਾ ਕਾਰਜਕਾਲ ਦਾ ਇਹ ਆਖ਼ਰੀ ਬਜਟ ਪੇਸ਼ ਕਰ ਦਿੱਤਾ ਹੈ।
ਇਸ ਬਜਟ ਵਿੱਚ ਪੂੰਜੀ ਖ਼ਰਚ ਵਧਾ ਦਿੱਤਾ ਗਿਆ ਹੈ ਅਤੇ ਮੱਧ ਵਰਗ ਨੂੰ ਟੈਕਸ 'ਚ ਰਾਹਤ ਦਿੱਤੀ ਗਈ ਹੈ।
ਬੀਬੀਸੀ ਪੱਤਰਕਾਰ ਨਿਖਿਲ ਇਨਾਮਦਾਰ ਆਮ ਬਜਟ ਕੁਝ ਖ਼ਾਸ ਗੱਲਾਂ ਦੱਸ ਰਹੇ ਹਨ ਜਿਨ੍ਹਾਂ ਨੂੰ ਪੜ੍ਹਨ ਲਈ ਇੱਥੇ ਕਲਿੱਕ ਕਰੋ।
'ਆਪ' ਐੱਮਐੱਲਏ ਦੇ ਵਿਆਹ 'ਤੇ ਕੈਨੇਡਾ ਬੈਠੀ ਧੀ ਨੇ ਸੋਸ਼ਲ ਮੀਡੀਆ ਉੱਤੇ ਟ੍ਰੋਲਿੰਗ ਕਰਨ ਵਾਲਿਆਂ ਨੂੰ ਦਿੱਤਾ ਇਹ ਜਵਾਬ
ਪੰਜਾਬ ਦੇ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਐੱਮਐੱਲਏ ਰਣਬੀਰ ਸਿੰਘ ਭੁੱਲਰ ਇਨ੍ਹਾਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਹਨ।
ਲੰਘੀ 29 ਜਨਵਰੀ ਨੂੰ ਉਨ੍ਹਾਂ ਨੇ ਡਾ. ਅਮਨਦੀਪ ਕੌਰ ਗੋਸਲ ਨਾਲ ਵਿਆਹ ਕਰਵਾਇਆ ਹੈ।
ਰਣਬੀਰ ਭੁੱਲਰ ਅਤੇ ਅਮਨਦੀਪ ਗੋਸਲ ਦੇ ਵਿਆਹ ਨੂੰ ਲੈ ਕੇ ਵੱਖ-ਵੱਖ ਸਿਆਸੀ ਹਸਤੀਆਂ ਤੇ ਲੋਕਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ ਪਰ ਕੁਝ ਲੋਕਾਂ ਨੇ ਇਸ ਨੂੰ ਲੈ ਕੇ ਇਤਰਾਜ਼ ਵੀ ਜਤਾਇਆ।
ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ, ਜਿਨ੍ਹਾਂ ਤੋਂ ਇਸ ਗੱਲ ਦੀ ਝਲਕ ਮਿਲੀ ਕਿ ਉਨ੍ਹਾਂ ਕੁਝ ਲੋਕਾਂ ਨੂੰ ਇੱਕ ਐੱਮਐੱਲਏ ਵੱਲੋਂ ਵੱਡੀ ਉਮਰ 'ਚ ਦੂਜਾ ਵਿਆਹ ਕਰਾਉਣਾ ਕੁਝ ਠੀਕ ਨਹੀਂ ਲੱਗਿਆ।
ਜਿਸ ਤੋਂ ਬਾਅਦ ਹੀ ਉਨ੍ਹਾਂ ਦੀ ਧੀ ਨੇ ਆਪਣੇ ਪਿਤਾ ਦੇ ਸਮਰਥਨ 'ਚ ਇੱਕ ਭਾਵੁਕ ਪੋਸਟ ਲਿਖੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਨਵੀਂ ਵਿਆਹੀ ਕੁੜੀ ਨੇ ਫੰਗਸ ਦੀ ਅਜਿਹੀ ਮਾਰ ਝੱਲੀ ਕਿ ਕਿਸੇ ਤਰ੍ਹਾਂ ਜਾਨ ਬਚੀ
ਅਸੀਂ ਹਾਲ ਹੀ ਵਿੱਚ ਕੋਰੋਨਾਵਾਇਰਸ ਦਾ ਕਹਿਰ ਦੇਖ ਕੇ ਹਟੇ ਹਾਂ ਤੇ ਹੁਣ ਵਿਗਿਆਨੀ ਅਜਿਹੀ ਫੰਗਸ (ਉੱਲੀ) ਦੀ ਗੱਲ ਕਰ ਰਹੇ ਹਨ ਜੋ ਆਪਣੇ ਪੀੜਤਾਂ ਨੂੰ ਜ਼ੋਂਬੀਜ਼ (ਜਿੰਦਾ ਲਾਸ਼ ਨੁਮਾ) ਵਿੱਚ ਬਦਲ ਸਕਦੀ ਹੈ।
ਇਸ ਦੇ ਕਣ ਮਨੁੱਖੀ ਸਰੀਰ ਵਿੱਚ ਪ੍ਰਵੇਸ਼ ਕਰ ਸਕਦੇ ਹਨ। ਫਿਰ ਫੰਗਸ ਲਗਾਤਾਰ ਵਧਦੀ ਜਾਂਦੀ ਹੈ ਅਤੇ ਮਨੁੱਖੀ ਦਿਮਾਗ਼ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲੈਂਦੀ ਹੈ।
ਇਸ ਤੋਂ ਬਾਅਦ ਮਨੁੱਖ ਆਪਣੇ ਕਾਬੂ ਵਿੱਚ ਨਹੀਂ ਰਹਿੰਦਾ ਹੈ। ਹੌਲੀ ਹੌਲੀ ਵਿਅਕਤੀ ਜ਼ਿੰਦਾ ਲਾਸ਼ ਬਣਕੇ ਰਹਿ ਜਾਂਦਾ ਹੈ।
ਇੱਕ ਕੁੜੀ ਦੀ ਕਹਾਣੀ ਜ਼ਰੀਏ ਫੰਗਸ ਦੇ ਮਾਰੂ ਅਸਰ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।
ਰਾਸ਼ਟਰਪਤੀ ਭਵਨ 'ਚ ਜਿਸ ਮੁਗ਼ਲ ਗਾਰਡਨ ਦਾ ਨਾਮ ਬਦਲਿਆ ਗਿਆ, ਉਸ ਨੂੰ ਬਣਾਉਣ ਵਾਲਾ ਕੌਣ ਸੀ
ਮੋਦੀ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਰਾਸ਼ਟਰਪਤੀ ਭਵਨ ਵਿੱਚ ਬਣੇ ਮੁਗ਼ਲ ਗਾਰਡਨ ਦਾ ਨਾਮ ਬਦਲ ਕੇ ਅੰਮ੍ਰਿਤ ਉਦਿਆਨ ਕਰਨ ਦਾ ਫੈਸਲਾ ਕੀਤਾ ਹੈ।
ਰਾਸ਼ਟਰਪਤੀ ਭਵਨ ਦਾ ਇਹ ਬਗੀਚਾ ਸਾਲ 1928-29 ਵਿੱਚ ਬਣਿਆ ਸੀ।
ਸਾਲ 2019 ਵਿੱਚ ਹਿੰਦੂ ਮਹਾਸਭਾ ਨੇ ਇਹ ਮੰਗ ਕੀਤੀ ਸੀ ਕਿ ਮੁਗ਼ਲ ਗਾਰਡਨ ਦਾ ਨਾਮ ਬਦਲ ਕੇ ਰਾਜਿੰਦਰ ਪ੍ਰਸਾਦ ਉਦਿਆਨ ਰੱਖਿਆ ਜਾਵੇ। ਉਸ ਸਮੇਂ ਇਹ ਮੰਗ ਨਹੀਂ ਮੰਨੀ ਗਈ ਸੀ।
ਪਰ ਹੁਣ ਦਿੱਲੀ ਦੀ ਪਹਿਚਾਣ ਬਣ ਚੁੱਕੇ ਮੁਗ਼ਲ ਗਾਰਡਨ ਦਾ ਨਾਮ ਬਦਲ ਦਿੱਤਾ ਗਿਆ ਹੈ।
ਰਾਸ਼ਟਰਪਤੀ ਭਵਨ ਅੰਦਰ 15 ਏਕੜ ਵਿੱਚ ਬਣੇ ਮੁਗ਼ਲ ਗਾਰਡਨ ਨੂੰ ਬਣਾਉਣ ਦੀ ਪ੍ਰੇਰਣਾ ਜੰਮੂ-ਕਸ਼ਮੀਰ ਦੇ ਮੁਗ਼ਲ ਗਾਰਡਨ, ਤਾਜ ਮਹਿਲ ਦੇ ਆਲੇ-ਦੁਆਲੇ ਦੇ ਬਗੀਚੇ ਅਤੇ ਇਥੋਂ ਤੱਕ ਕਿ ਭਾਰਤ ਤੇ ਫਰਾਂਸ ਦੀਆਂ ਪੇਂਟਿੰਗਾਂ ਤੋਂ ਮਿਲੀ ਸੀ। ਇਸ ਦੇ ਇਤਿਹਾਸ ਬਾਰੇ ਹੋਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਕਪਤਾਨ ਸ਼ਫ਼ਾਲੀ ਨੂੰ ਵਾਲ਼ ਕਟਵਾਉਣੇ ਪਏ ਸਨ
ਮਹਿਲਾ ਅੰਡਰ-19 ਟੀ20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਇੰਗਲੈਂਡ ਨੂੰ ਹਰਾ ਕੇ ਵਿਸ਼ਵ ਜੇਤੂ ਬਣ ਗਈ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਕੁੜੀਆਂ ਨੇ ਇਤਿਹਾਸ ਰਚ ਦਿੱਤਾ ਹੈ।
ਇਸ ਰਿਪੋਰਟ ਰਾਹੀਂ ਅਸੀਂ ਇਤਿਹਾਸਕ ਮੈਚ ਦੀ ਤਾਂ ਗੱਲ ਕਰਾਂਗੇ ਹੀ, ਨਾਲ ਹੀ ਗੱਲ ਕਰਾਂਗੇ ਇਸ ਭਾਰਤੀ ਟੀਮ ਦੀ ਕਪਤਾਨ ਸ਼ਫਾਲੀ ਵਰਮਾ ਅਤੇ ਉਪ ਕਪਤਾਨ ਸੌਮਿਆ ਤਿਵਾਰੀ ਬਾਰੇ ਵੀ।
ਇਨ੍ਹਾਂ ਦੋਵੇਂ ਖਿਡਾਰਨਾਂ ਵਿੱਚ ਇੱਕ ਸਮਾਨਤਾ ਇਹ ਹੈ ਕਿ ਇਨ੍ਹਾਂ ਨੇ ਆਪਣੇ ਆਪ ਨੂੰ ਸਾਬਿਤ ਕਰਨ ਲਈ ਮੁੰਡਿਆਂ ਨਾਲ ਮੈਚ ਖੇਡੇ। ਇਨ੍ਹਾਂ ਦੋਵੇਂ ਖਿਡਾਰਨਾਂ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।