ਠੰਢ ਦਾ ਕਹਿਰ: ਜੇ ਤੁਸੀਂ ਹੀਟਰ ਦਾ ਇਸਤੇਮਾਲ ਕਰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਤਸਵੀਰ ਸਰੋਤ, Getty Images
ਅੱਜਕੱਲ ਠੰਢ ਦਾ ਸਾਰੇ ਪਾਸੇ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਸਣੇ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਵੀ ਹੱਡਚੀਰਵੀਂ ਠੰਢ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ਨੂੰ ਪ੍ਰਭਾਵਿਤ ਕਰ ਰਹੀ ਹੈ।
ਉਧਰ ਜੇਕਰ ਗੱਲ ਕੌਮਾਂਤਰੀ ਪੱਧਰ ਦੀ ਕਰੀਏ ਤਾਂ ਬ੍ਰਿਟੇਨ ਵਿੱਚ ਤਾਪਮਾਨ ਜ਼ੀਰੋ ਤੋਂ ਹੇਠਾਂ ਜਾ ਰਿਹਾ ਹੈ ਤੇ ਕਈ ਇਲਾਕਿਆਂ ਵਿੱਚ ਭਾਰੀ ਬਰਫ਼ਭਾਰੀ ਦੇ ਸੰਕੇਤ ਵੀ ਦਿੱਤੇ ਹਨ।
ਬੀਬੀਸੀ ਨਿਊਜ਼ ਲਾਈਵ ਰਿਪੋਰਟਰ ਮਾਰੀਟਾ ਮੋਲੋਨੀ ਨੇ ਇੱਥੇ ਅਜਿਹੇ ਠੰਢੇ ਮੌਸਮ ਨਾਲ ਨਜਿੱਠਣ ਲਈ ਕੁਝ ਸੁਝਾਅ ਦਿੱਤੇ ਹਨ।

ਤਸਵੀਰ ਸਰੋਤ, Getty Images
ਕੀ ਠੰਢ ਵਿੱਚ ਇਨਫੈਕਸ਼ਨ ਜ਼ਿਆਦਾ ਹੁੰਦਾ ਹੈ?
ਮਿਸ਼ੇਲ ਰੌਬਰਟਸ, ਬੀਬੀਸੀ ਨਿਊਜ਼ ਹੈਲਥ ਐਡੀਟਰ ਲਿਖਦੇ ਹਨ-
ਫਲੂ ਅਤੇ ਕੁਝ ਹੋਰ ਬਿਮਾਰੀਆਂ, ਜੋ ਜ਼ੁਕਾਮ ਅਤੇ ਗਲੇ ਵਿੱਚ ਖਰਾਸ਼ ਦਾ ਕਾਰਨ ਬਣਦੀਆਂ ਹਨ ਸਾਲ ਦੇ ਇਸ ਸਮੇਂ ਵਿੱਚ ਵਧੇਰੇ ਆਮ ਹੋ ਜਾਂਦੀਆਂ ਹਨ।
ਨੋਰੋਵਾਇਰਸ ਦੇ ਮਾਮਲੇ, ਜੋ ਸਰਦੀਆਂ ਵਿੱਚ ਉਲਟੀਆਂ ਦਾ ਕਾਰਨ ਬਣਦਾ ਹੈ ਵੀ ਵੱਧ ਰਹੇ ਹਨ, ਅਤੇ ਕੋਵਿਡ ਅਜੇ ਵੀ ਸਾਡੇ ਆਲੇ-ਦੁਆਲੇ ਹੈ।
ਜਦੋਂ ਬਾਹਰ ਠੰਢ ਹੁੰਦੀ ਹੈ ਤਾਂ ਅਸੀਂ ਘਰ ਦੇ ਅੰਦਰ ਜ਼ਿਆਦਾ ਸਮਾਂ ਬਿਤਾਉਂਦੇ ਹਾਂ, ਜਿੱਥੇ ਲਾਗ ਦਾ ਵਧੇਰੇ ਖ਼ਤਰਾ ਰਹਿੰਦਾ ਹੈ।
ਉਦਾਹਰਨ ਲਈ, ਬਹੁਤ ਘੱਟ ਜਾਂ ਬਿਨਾਂ ਹਵਾਦਾਰੀ ਵਾਲੀ ਬੰਦ ਥਾਂ (ਜਿੱਥੇ ਖਿੜਕੀਆਂ ਬੰਦ, ਦਰਵਾਜ਼ੇ ਬੰਦ ਹੋਣ) ਵਿੱਚ ਖੰਘ ਅਤੇ ਛਿੱਕ, ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਤੇਜ਼ੀ ਨਾਲ ਬਿਮਾਰੀਆਂ ਫੈਲਾ ਸਕਦੇ ਹਨ।
ਚੰਗੀ ਸਫ਼ਾਈ ਰੱਖਣਾ, ਖੰਘ ਅਤੇ ਛਿੱਕ ਲਈ ਟਿਸ਼ੂ ਦੀ ਵਰਤੋਂ ਕਰਨਾ ਅਤੇ ਆਪਣੇ ਹੱਥ ਧੋਣੇ ਆਦਿ ਇਸ ਦੀ ਰੋਕਥਾਮ ਵਿੱਚ ਮਦਦ ਕਰ ਸਕਦੇ ਹਨ।

ਤਸਵੀਰ ਸਰੋਤ, Getty Images
ਹੀਟਰ ਦੀ ਵਰਤੋਂ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਦਾ ਰੱਖਣਾ ਚਾਹੀਦਾ ਹੈ?
ਬੀਬੀਸੀ ਨਿਊਜ਼ ਬਿਜ਼ਨਸ ਰਿਪੋਰਟਰ ਬੈਥ ਟਿਮਿੰਸ ਲਿਖਦੇ ਹਨ-
ਸਾਡੇ ਵਿੱਚੋਂ ਬਹੁਤ ਸਾਰੇ ਲੋਕ ਕੇਂਦਰੀ ਹੀਟਿੰਗ ਤਕਨੀਕ ਦੇ ਬਦਲ ਵਜੋਂ ਪੋਰਟੇਬਲ ਹੀਟਰਾਂ ਦੀ ਵਰਤੋਂ ਕਰਦੇ ਹਾਂ, ਪਰ ਧਿਆਨ ਨਾਲ ਨਾ ਵਰਤੇ ਜਾਣ 'ਤੇ ਉਹ ਅੱਗ ਦਾ ਗੰਭੀਰ ਖ਼ਤਰਾ ਪੈਦਾ ਕਰ ਸਕਦੇ ਹਨ।
ਪੋਰਟੇਬਲ ਹੀਟਰ ਉਹ ਹੀਟਰ ਹੁੰਦੇ ਹਨ ਜੋ ਇੱਕ ਥਾਂ ਤੋਂ ਦੂਜੀ ਥਾਂ ਆਸਾਨੀ ਨਾਲ ਲੈ ਕੇ ਜਾਏ ਜਾ ਸਕਦੇ ਹਨ।
ਚੈਰਿਟੀ ਇਲੈਕਟ੍ਰੀਕਲ ਸੇਫਟੀ ਫਸਟ ਦੇ ਅੱਗ ਬੁਝਾਉਣ ਵਾਲੇ ਅਤੇ ਸੁਰੱਖਿਆ ਪ੍ਰਬੰਧਕ ਕਹਿੰਦੇ ਹਨ ਕਿ ਤੁਹਾਨੂੰ ਇਹ ਯਕੀਨੀ ਬਣਾਉਣ ਲਈ ਆਪਣੇ ਹੀਟਰ ਦੀ ਵਰਤੋਂ ਸਮਤਲ ਸਤਹ 'ਤੇ ਕਰਨੀ ਚਾਹੀਦੀ ਹੈ ਕਿ ਇਹ ਡਿੱਗ ਨਾ ਜਾਵੇ।
ਹੀਟਰ ਕਿਸੇ ਵੀ ਚੀਜ਼ ਤੋਂ ਘੱਟੋ-ਘੱਟ 3 ਫੁੱਟ (ਇੱਕ ਮੀਟਰ) ਦੂਰ ਹੋਣਾ ਚਾਹੀਦਾ ਹੈ। ਤੁਹਾਨੂੰ ਪਰਦੇ, ਕੱਪੜੇ, ਕੰਬਲ, ਕੁਰਸੀਆਂ ਵੱਲ ਇਸ ਨੂੰ ਝੁਕਣ ਨਹੀਂ ਦੇਣਾ ਚਾਹੀਦਾ।
ਤੁਹਾਨੂੰ ਹੀਟਰ ਦੀ ਵਰਤੋਂ ਆਪਣੇ ਕਿਸੇ ਗਿੱਲੀ ਚੀਜ਼ ਨੂੰ ਸੁਕਾਉਣ ਲਈ ਨਹੀਂ ਕਰਨੀ ਚਾਹੀਦੀ ਜਾਂ ਇਸ ਨੂੰ ਲੰਬੇ ਸਮੇਂ ਲਈ ਜਾਂ ਪੂਰੀ ਰਾਤ ਲਈ ਨਹੀਂ ਚਲਾਉਣਾ ਚਾਹੀਦਾ ਹੈ।
ਮਾਹਿਰਾਂ ਨੇ ਹੀਟਰਾਂ ਨੂੰ ਐਕਸਟੈਂਸ਼ਨ ਲੀਡਾਂ/ਬੋਰਡ ਵਿੱਚ ਲਗਾਉਣ ਲਈ ਵੀ ਚੇਤਾਵਨੀ ਦਿੱਤੀ ਹੈ ਕਿਉਂਕਿ ਇਸ ਨਾਲ ਅੱਗ ਲੱਗ ਸਕਦੀ ਹੈ।
ਬਿਜਲੀ ਦੇ ਕੰਬਲਾਂ ਨੂੰ ਜ਼ਿਆਦਾ ਦੇਰ ਤੱਕ ਲਗਾ ਛੱਡਣ ਨਾਲ ਵੀ ਅੱਗ ਦਾ ਖ਼ਤਰਾ ਹੈ।
ਗੈਸ ਹੀਟਰਾਂ ਦੀ ਵਰਤੋਂ ਕਰਨ ਨਾਲ ਕਾਰਬਨ ਮੋਨੋਆਕਸਾਈਡ ਜ਼ਹਿਰ ਦਾ ਖ਼ਤਰਾ ਵੀ ਹੁੰਦਾ ਹੈ, ਇਸ ਲਈ ਉਸ ਕਮਰੇ ਵਿੱਚ, ਜਿੱਥੇ ਅਜਿਹੇ ਹੀਟਰ ਦੀ ਵਰਤੋਂ ਕੀਤੀ ਜਾ ਰਹੀ ਹੈ, ਕਾਰਬਨ ਮੋਨੋਆਕਸਾਈਡ ਅਲਾਰਮ ਹੋਣਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਬੱਚਿਆਂ ਨੂੰ ਠੰਢ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ?
ਨਵਜਾਤ ਅਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਠੰਢ ਦੇ ਮੌਸਮ ਵਿੱਚ ਵਧੇਰੇ ਜੋਖ਼ਮ ਹੁੰਦਾ ਹੈ।
ਐੱਨਐੱਚਐੱਸ ਮੁਤਾਬਕ, ਬੱਚਿਆਂ ਨੂੰ ਨਿੱਘਿਆਂ ਰੱਖਣ ਲਈ ਕਈ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ।
ਰਾਤ ਨੂੰ, ਬਹੁਤ ਸਾਰੇ ਹਲਕੇ ਕੰਬਲਾਂ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।
ਮਹੱਤਵਪੂਰਨ ਤੌਰ 'ਤੇ, ਬੱਚਿਆਂ ਨੂੰ ਰਾਤ ਨੂੰ ਗਰਮ ਕਮਰਿਆਂ ਦੀ ਲੋੜ ਨਹੀਂ ਹੁੰਦੀ। ਓਵਰਹੀਟਿੰਗ (ਜ਼ਿਆਦਾ ਹੀਟਿੰਗ) ਅਚਾਨਕ ਬਾਲ ਮੌਤ ਸਿੰਡਰੋਮ ਦੇ ਸੰਭਾਵੀ ਕਾਰਨਾਂ ਵਿੱਚੋਂ ਇੱਕ ਹੈ।
ਐੱਨਸੀਟੀ ਚੈਰਿਟੀ ਕਹਿੰਦੀ ਹੈ ਕਿ ਸਰਦੀਆਂ ਦੌਰਾਨ ਸਿਰ ਅਤੇ ਹੱਥਾਂ ਨੂੰ ਨਿੱਘਾ ਰੱਖਣਾ ਜ਼ਰੂਰੀ ਹੈ।
ਖ਼ਾਸ ਕਰ ਕੇ ਬਾਹਰ ਜਾਣ ਵੇਲੇ ਆਪਣੇ ਬੱਚੇ ਦੇ ਸਿਰ ਨੂੰ ਨਿੱਘਾ ਰੱਖੋ ਅਤੇ ਇਸ ਲਈ ਦਸਤਾਨੇ ਤੇ ਟੋਪੀ ਦੀ ਵਰਤੋਂ ਕਰੋ।
ਕਾਰ ਵਿੱਚ, ਸੁਰੱਖਿਆ ਕਾਰਨਾਂ ਕਰਕੇ ਤੁਹਾਨੂੰ ਮੋਟੇ ਜੰਪਰ ਅਤੇ ਕੋਟ ਘੱਟ ਤੋਂ ਘੱਟ ਰੱਖਣੇ ਚਾਹੀਦੇ ਹਨ, ਤਾਂ ਜੋ ਤੁਹਾਡੇ ਬੱਚੇ ਅਤੇ ਕਾਰ ਸੀਟ ਦੀਆਂ ਪੱਟੀਆਂ ਵਿਚਾਲੇ ਬਹੁਤ ਜ਼ਿਆਦਾ ਪੈਡਿੰਗ (ਮੋਟੀ ਪਰਤ) ਨਾ ਹੋਵੇ।
ਐੱਨਸੀਟੀ ਦੇ ਸੁਝਾਅ ਮੁਤਾਬਕ, ਜੇ ਜ਼ਰੂਰੀ ਹੋਵੇ, ਤਾਂ ਬੱਚਿਆਂ ਉੱਤੇ ਇੱਕ ਕੰਬਲ ਦਿੱਤਾ ਜਾ ਸਕਦਾ ਹੈ।

ਤਸਵੀਰ ਸਰੋਤ, Getty Images
ਪਾਲਤੂ ਜਾਨਵਰਾਂ ਨੂੰ ਠੰਢ ਵਿੱਚ ਕਿਵੇਂ ਸੁਰੱਖਿਅਤ ਰੱਖੀਏ?
ਜੇਕਰ ਜਾਨਵਰ ਬਹੁਤ ਜ਼ਿਆਦਾ ਠੰਢੋ ਹੋ ਜਾਣ ਤਾਂ ਉਨ੍ਹਾਂ ਨੂੰ ਵੀ ਮਨੁੱਖਾਂ ਵਾਂਗ ਹਾਈਪੋਥਰਮੀਆ ਦਾ ਖ਼ਤਰਾ ਹੋ ਸਕਦਾ ਹੈ।
ਵੈਟਰਨਰੀ ਚੈਰਿਟੀ ਪੀਡੀਐੱਸਏ ਸਰਦੀਆਂ ਦੇ ਮਹੀਨਿਆਂ ਵਿੱਚ ਕੁੱਤਿਆਂ ਅਤੇ ਬਿੱਲੀਆਂ ਨੂੰ ਉਨ੍ਹਾਂ ਦੇ ਬਿਸਤਰੇ ਵਿੱਚ ਵਾਧੂ ਕੰਬਲ ਦੇਣ ਦੀ ਸਲਾਹ ਦਿੰਦੀ ਹੈ।
ਚੈਰਿਟੀ ਪਾਲਤੂ ਜਾਨਵਰਾਂ ਲਈ ਵਾਧੂ ਖੇਡਣ ਦੇ ਸਮੇਂ ਦੀ ਵੀ ਸਿਫ਼ਾਰਸ਼ ਕਰਦੀ ਹੈ ਤਾਂ ਜੋ ਉਹ ਕਿਰਿਆਸ਼ੀਲ ਰਹਿਣ। ਇਸ ਲਈ ਘਰ ਦੇ ਅੰਦਰ ਖੇਡੇ ਜਾਣ ਵਾਲੇ ਖਿਡੌਣੇ ਸਹਾਇਕ ਹੋ ਸਕਦੇ ਹਨ।
ਬਿੱਲੀਆਂ ਨੂੰ ਟੋਇਲਟ ਲਈ ਅੰਦਰ ਹੀ ਟਰੇਆ ਦੇਣ ਬਾਰੇ ਸੋਚਿਆ ਜਾ ਸਕਦਾ ਹੈ ਤਾਂ ਜੋ ਉਨ੍ਹਾਂ ਨੂੰ ਬਾਹਰ ਜਾਣ ਦੀ ਘੱਟ ਲੋੜ ਪਵੇ। ਤੁਹਾਨੂੰ ਉਨ੍ਹਾਂ ਨੂੰ ਰਾਤ ਭਰ ਅੰਦਰ ਰੱਖਣ ਬਾਰੇ ਵੀ ਸੋਚਣਾ ਚਾਹੀਦਾ ਹੈ।
ਤਾਪਮਾਨ ਵਿੱਚ ਅਚਾਨਕ ਗਿਰਾਵਟ ਦਾ ਬਾਹਰਲੇ ਪਾਲਤੂ ਜਾਨਵਰਾਂ, ਜਿਵੇਂ ਕਿ ਖਰਗੋਸ਼ ਅਤੇ ਗਿੰਨੀ ਪਿਗ 'ਤੇ ਵੀ ਵੱਡਾ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਨੂੰ ਨਿੱਘ ਲਈ ਵਾਧੂ ਬਿਸਤਰੇ ਦਿੱਤੇ ਜਾਣੇ ਚਾਹੀਦੇ ਹਨ।
ਕੀ ਠੰਢ ਵਿੱਚ ਪਾਲਤੂ ਕੁੱਤੇ ਬਾਹਰ ਲੈ ਕੇ ਜਾਣਾ ਠੀਕ ਹੈ?
ਠੰਢੇ ਮੌਸਮ ਦੌਰਾਨ ਵੀ ਕੁੱਤਿਆਂ ਨੂੰ ਸੈਰ ਦੀ ਲੋੜ ਹੁੰਦੀ ਹੈ। ਆਮ ਤੌਰ 'ਤੇ, ਉਨ੍ਹਾਂ ਦੀ ਫਰ ਉਨ੍ਹਾਂ ਨੂੰ ਨਿੱਘਿਆ ਰੱਖਦੀ।
ਪਰ ਆਰਐੱਸਪੀਸੀਏ, ਬਿਮਾਰ ਜਾਂ ਬਜ਼ੁਰਗ ਕੁੱਤਿਆਂ, ਜਾਂ ਪਤਲੇ ਫਰ ਵਾਲੇ ਕੁੱਤਿਆਂ ਲਈ ਸਰਦੀਆਂ ਦਾ ਕੋਟ ਜਾਂ ਜੰਪਰ ਖਰੀਦਣ ਦੀ ਸਲਾਹ ਦਿੰਦਾ ਹੈ।
ਤੁਹਾਨੂੰ ਆਪਣੇ ਪਾਲਤੂ ਜਾਨਵਰਾਂ ਦੇ ਪੰਜੇ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਉਹ ਠੰਢੇ ਤਾਂ ਨਹੀਂ ਹਨ, ਕਿਉਂਕਿ ਪੀਡੀਸੀਏ ਕਹਿੰਦਾ ਹੈ ਕਿ ਠੰਢਾ ਤਾਪਮਾਨ, ਇਨ੍ਹਾਂ ਦੇ ਪੈਰਾਂ ਨੂੰ ਬਹੁਤ ਦੁੱਖ ਦੇ ਸਕਦਾ ਹੈ।

ਤਸਵੀਰ ਸਰੋਤ, Getty Images
ਠੰਢ 'ਚ ਕਿਵੇਂ ਕੱਪੜੇ ਸੁਕਾਏ ਜਾ ਸਕਦੇ ਹਨ?
ਸਰਦੀਆਂ ਵਿੱਚ ਰੇਡੀਏਟਰਾਂ 'ਤੇ ਕੱਪੜੇ ਸੁਕਾਉਣਾ ਆਮ ਗੱਲ ਹੈ।
ਪਰ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਘਰ ਦੇ ਉਨ੍ਹਾਂ ਹਿੱਸਿਆਂ ਵਿੱਚ ਹੀਟਿੰਗ ਚਾਲੂ ਕਰਨਾ ਜਿਸ ਦੀ ਤੁਸੀਂ ਵਰਤੋਂ ਨਹੀਂ ਕਰ ਰਹੇ।
ਇਸ ਨਾਲ ਤੁਸੀਂ ਆਪਣੇ ਘਰ ਨੂੰ ਗਿੱਲਾ ਕਰਨ ਦਾ ਜੋਖ਼ਮ ਵੀ ਲੈ ਸਕਦੇ ਹੋ, ਜਿਸ ਨਾਲ ਉੱਲੀ ਪੈਦਾ ਹੋ ਸਕਦੀ ਹੈ।
ਇੱਕ ਬਦਲ ਇੱਕ ਡੀਹਿਊਮਿਡੀਫਾਇਰ ਦੀ ਵਰਤੋਂ ਕਰਨਾ ਹੈ, ਜੋ ਪਾਣੀ ਨੂੰ ਹਵਾ ਵਿੱਚੋਂ ਬਾਹਰ ਕੱਢਦਾ ਹੈ। ਅਜਿਹਾ ਮਸ਼ੀਨ ਨੂੰ ਸੁਕਾਉਣ ਵਾਲੇ ਰੈਕ 'ਤੇ ਲਟਕਦੇ ਕੱਪੜਿਆਂ ਦੇ ਅੱਗੇ ਕਈ ਘੰਟਿਆਂ ਲਈ ਚਲਾ ਕੇ ਕੀਤਾ ਜਾ ਸਕਦਾ ਹੈ।
ਵਿੱਤੀ ਪੱਤਰਕਾਰ ਮਾਰਟਿਨ ਲੇਵਿਸ ਨੇ ਪਹਿਲਾਂ ਆਪਣੇ ਪੋਡਕਾਸਟ 'ਤੇ ਇਸ ਵੱਲ ਇਸ਼ਾਰਾ ਕੀਤਾ ਹੈ ਕਿ ਡੀਹਿਊਮਿਡੀਫਾਇਰ ਚਲਾਉਣਾ ਆਮ ਤੌਰ 'ਤੇ ਕਮਰੇ ਵਿੱਚ ਹੀਟਿੰਗ ਕਰਨ ਨਾਲੋਂ "ਦੂਰ, ਬਹੁਤ ਸਸਤਾ" ਹੁੰਦਾ ਹੈ।
ਇੱਕ ਡੀਹਿਊਮਿਡੀਫਾਇਰ ਖਰੀਦਣਾ ਤੁਹਾਡੇ ਲਈ ਇੱਕ ਚੰਗਾ ਨਿਵੇਸ਼ ਸਾਬਤ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਕਾਰ ਤੋਂ ਬਰਫ਼ ਨੂੰ ਕਿਵੇਂ ਹਟਾਇਆ ਜਾ ਸਕਦਾ ਹੈ?
ਬੀਬੀਸੀ ਨਿਊਜ਼ ਲਾਈਵ ਰਿਪੋਰਟਰ ਮਾਰੀਟਾ ਮੋਲੋਨੀ ਲਿਖਦੀ ਹੈ-
ਕਈ ਥਾਵਾਂ 'ਤੇ ਅਕਸਰ ਬਰਫ ਦੇ ਜੰਮਣ ਨਾਲ ਲੋਕ ਕਾਰ ਨਾਲ ਜੂਝਦੇ ਨਜ਼ਰ ਆਉਂਦੇ ਹਨ ਪਰ ਇਹ ਸਿਰਫ਼ ਵਿੰਡਸਕਰੀਨ 'ਤੇ ਗਰਮ ਪਾਣੀ ਪਾ ਕੇ ਗੱਡੀ ਚਲਾਉਣ ਦੀ ਗੱਲ ਹੀ ਨਹੀਂ ਹੈ।
ਅਸਲ ਵਿੱਚ, ਜੰਮੇ ਹੋਏ ਵਿੰਡਸਕ੍ਰੀਨ 'ਤੇ ਗਰਮ ਜਾਂ ਉਬਲਦੇ ਪਾਣੀ ਨੂੰ ਡੋਲ੍ਹਣ ਨਾਲ ਸ਼ੀਸ਼ਾ ਤਿੜਕ ਸਕਦਾ ਹੈ, ਜਾਂ ਸਕਰੀਨ 'ਤੇ ਦੁਬਾਰਾ ਜਲਦੀ ਜੰਮਾ ਸਕਦਾ ਹੈ।
ਬਜਾਇ ਇਸ ਦੇ ਏਏ ਮੁਤਾਬਕ, ਤੁਹਾਨੂੰ ਆਪਣੀ ਕਾਰ ਨੂੰ ਚਾਲੂ ਕਰਨਾ ਚਾਹੀਦਾ ਹੈ, ਇਹ ਯਕੀਨੀ ਬਣਾਉਣ ਲਈ ਕਿ ਨੁਕਸਾਨ ਤੋਂ ਬਚਣ ਲਈ ਵਾਈਪਰ ਬੰਦ ਹਨ ਅਤੇ ਫਿਰ ਗਰਮ ਹਵਾ ਦੇ ਬਲੋਅਰ ਨੂੰ ਚਾਲੂ ਕਰੋ।
ਤੁਹਾਨੂੰ ਆਪਣਾ ਪਿਛਲਾ ਵਿੰਡਸਕਰੀਨ ਹੀਟਰ ਵੀ ਚਾਲੂ ਕਰਨਾ ਚਾਹੀਦਾ ਹੈ ਅਤੇ ਜੇਕਰ ਤੁਹਾਡੇ ਕੋਲ ਇਹ ਯਕੀਨੀ ਬਣਾਉਣ ਲਈ ਏਅਰ-ਕੌਨ ਹੈ ਤਾਂ ਉਸ ਦੀ ਵਰਤੋਂ ਕਰੋ।
ਅਗਲਾ ਕਦਮ ਕਾਰ 'ਤੇ ਸਕ੍ਰੈਪਰ ਅਤੇ ਡੀ-ਆਈਸਰ ਦੀ ਵਰਤੋਂ ਕਰਨ ਤੋਂ ਪਹਿਲਾਂ, ਨਰਮ ਬੁਰਸ਼ ਨਾਲ ਬਰਫ਼ ਨੂੰ ਸਾਫ਼ ਕਰਨਾ ਹੈ।












