ਬਿਹਾਰ ਚੋਣ ਨਤੀਜੇ: NDA ਨੂੰ ਸਪੱਸ਼ਟ ਬਹੁਮਤ, RJD ਨੂੰ ਸਭ ਤੋਂ ਵੱਧ ਸੀਟਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਐਨਡੀਏ ਦੇ ਬਹੁਮਤ ਹਾਸਲ ਕਰਨ ਦੀ ਗਠਜੋੜ ਆਗੂਆਂ ਤੇ ਲੋਕਾਂ ਨੂੰ ਵਧਾਈ ਦਿੱਤੀ।

ਲਾਈਵ ਕਵਰੇਜ

  1. ਸ਼ਤਰੂਘਨ ਸਿਨਹਾ ਦੇ ਪੁੱਤਰ ਚੋਣ ਰੁਝਾਨਾਂ ਦੌਰਾਨ ਆਪਣੀ ਸੀਟ 'ਤੇ ਪਿੱਛੇ

    ਬਾਲੀਵੁੱਡ ਅਦਾਕਾਰ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਤਰੂਘਨ ਸਿਨਹਾ ਦੇ ਪੁੱਤਰ ਲਵ ਸਿਨਹਾ ਬਿਹਾਰ ਚੋਣ ਰੁਝਾਨਾਂ ਦੌਰਾਨ ਆਪਣੀ ਸੀਟ ਬਾਂਕੀਪੁਰ ‘ਤੇ ਪਿੱਛੇ ਨਜ਼ਰ ਆ ਰਹੇ ਹਨ।

    ਬੀਜੇਪੀ ਦੇ ਨੀਤਿਨ ਨਾਬੀਨ ਉਨ੍ਹਾਂ ਨੂੰ ਸਖ਼ਤ ਟੱਕਰ ਦਿੰਦੇ ਨਜ਼ਰ ਆ ਰਹੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    luv sinha
  2. ਚੋਣ ਕਮਿਸ਼ਨ ਦੇ ਅਨੁਸਾਰ ਬਿਹਾਰ ਦੀਆਂ ਕੁੱਲ 243 ਸੀਟਾਂ ਵਿਚੋਂ 236 ਰੁਝਾਨ ਆ ਗਏ ਹਨ

    ਬੀਜੇਪੀ ਅਤੇ ਆਰਜੇਡੀ ਦਰਮਿਆਨ ਸਭ ਤੋਂ ਵੱਡੀ ਪਾਰਟੀ ਬਣਨ ਲਈ ਸਖ਼ਤ ਟੱਕਰ ਜਾਰੀ ਹੈ।

    • ਬੀਜੇਪੀ- 66
    • ਆਰਜੇਡੀ- 65
    • ਜਨਤਾ ਦਲ ਯੂਨਾਈਟਿਡ - 46
    • ਕਾਂਗਰਸ - 23
    • ਸੀਪੀਆਈਐਮਐਲ - 13
    bihar

    ਤਸਵੀਰ ਸਰੋਤ, Getty Images

  3. ਬਿਹਾਰ ਵਿਧਾਨ ਸਭਾ ਚੋਣਾਂ ਦੇ ਤਾਜ਼ਾ ਰੁਝਾਨ- ਭਾਜਪਾ

    ਬਿਹਾਰ ਵਿਧਾਨ ਸਭਾ ਚੋਣਾਂ ਦੇ ਤਾਜ਼ਾ ਰੁਝਾਨਾਂ ਮੁਤਾਬਕ ਭਾਜਪਾ ਤੇ ਜੇਡੀਯੂ ਗਠਜੋੜ ਇਸ ਵੇਲੇ ਅੱਗੇ ਚੱਲ ਰਿਹਾ ਹੈ।

    ਇਸ ਤੋਂ ਪਹਿਲਾਂ ਮਹਾਂਗਠਜੋੜ ਅੱਗੇ ਸੀ।

    ਬਿਹਾਰ ਚੋਣ ਨਤੀਜੇ 2020
  4. ਬਿਹਾਰ ਦੇ ਚੋਣ ਨਤੀਜੇ ਦੇਸ਼ ਲਈ ਕਿਉਂ ਅਹਿਮ

    ਸੀਨੀਅਰ ਪੱਤਰਕਾਰ ਉਰਮਿਲੇਸ਼ ਮੁਤਾਬਕ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਚੋਣਾਂ ਹੋਣੀਆਂ ਹਨ।

    ਬਿਹਾਰ ਦੇ ਚੋਣ ਨਤੀਜੇ ਸਾਰੀਆਂ ਪਾਰਟੀਆਂ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਲਈ ਅਹਿਮ ਹਨ ਕਿਉਂਕਿ ਬਿਹਾਰ ਵਿੱਚ ਅਜੇ ਤੱਕ ਕੋਈ ਵੀ ਭਾਜਪਾ ਆਗੂ ਮੁੱਖ ਮੰਤਰੀ ਨਹੀਂ ਬਣਿਆ ਹੈ।

    ਉਰਮਿਲੇਸ਼ ਅਨੁਸਾਰ, "ਬਿਹਾਰ ਚੋਣਾਂ ਦੇ ਨਤੀਜੇ ਇਹ ਵੀ ਤੈਅ ਕਰਨਗੇ ਕਿ ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦਾ ਸਿਆਸੀ ਭਵਿੱਖ ਕੀ ਹੋਵੇਗਾ। ਚੋਣ ਨਤੀਜਿਆਂ ਤੋਂ ਇਹ ਵੀ ਸਪਸ਼ਟ ਹੋਵੇਗਾ ਕਿ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।"

    ਬਿਹਾਰ

    ਤਸਵੀਰ ਸਰੋਤ, Getty Images

  5. ਰੁਝਾਨਾਂ ’ਚ ਤੇਜਸਵੀ ਯਾਦਵ ਆਪਣੀ ਸੀਟ ’ਤੇ ਲੀਡ ਕਰ ਰਹੇ ਹਨ

    ਚੋਣ ਕਮਿਸ਼ਨ ਵੱਲੋਂ ਸਾਹਮਣੇ ਆ ਰਹੇ ਰੁਝਾਨਾਂ ਅਨੁਸਾਰ, ਮਹਾਗਠਜੋੜ ਤੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ ਆਪਣੀ ਸੀਟ ਰਾਘੋਪੁਰ ’ਚ ਲੀਡ ਕਰ ਰਹੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. 2015 ਦੀਆਂ ਵਿਧਾਨਸਭਾ ਚੋਣਾਂ ਦਾ ਸਮੀਕਰਨ ਕੀ ਸੀ

    2015 ਦੀਆਂ ਵਿਧਾਨ ਸਭਾ ਚੋਣਾਂ ’ਚ ਸਭ ਤੋਂ ਵੱਧ ਸੀਟਾਂ ਆਰਜੇਡੀ ਦੀ ਝੋਲੀ ਪਈਆਂ ਸਨ ਜਿਸ ਦਾ ਅੰਕੜਾ 80 ਸੀਟਾਂ ਦਾ ਸੀ।

    ਜੇਡੀਊ ਨੂੰ 71 ਅਤੇ ਬੀਜੇਪੀ ਨੂੰ 53 ਸੀਟਾਂ ਮਿਲੀਆਂ ਸੀ। 2015 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ 27 ਸੀਟਾਂ ਮਿਲੀਆਂ ਸਨ।

    ਰਾਮ ਵਿਲਾਸ ਪਾਸਵਾਨ ਦੀ ਪਾਰਟੀ ਐੱਲਜੇਪੀ ਕੋਲ ਮਹਿਜ਼ 2 ਸੀਟਾਂ ਆਈਆਂ ਸਨ।

    ਆਰਐੱਲਐੱਸਪੀ ਨੂੰ 2, ਸੀਪੀਆਈ ਨੂੰ 3, ਹਿੰਦੂਸਤਾਨ ਅਵਾਮ ਮੋਰਚਾ ਨੂੰ 1 ਅਤੇ ਆਜ਼ਾਦ ਉਮੀਦਵਾਰਾਂ ਦੇ ਹਿੱਸੇ 4 ਸੀਟਾਂ ਆਈਆਂ ਸਨ।

    ਇਹ ਅੰਕੜੇ ਭਾਰਤੀ ਚੋਣ ਕਮਿਸ਼ਨ ਦੇ ਡੇਟਾ ’ਤੇ ਅਧਾਰਿਤ ਹਨ।

    bihar

    ਤਸਵੀਰ ਸਰੋਤ, Getty Images

  7. ਬਿਹਾਰ ਚੋਣ ਨਤੀਜੇ: ਰੁਝਾਨਾਂ ਵਿੱਚ ਦੇਖੋ ਕੌਣ ਅੱਗੇ ਤੇ ਕੌਣ ਪਿੱਛੇ

    ਬਿਹਾਰ ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨ ਜਾਨਣ ਲਈ ਇਸ ਲਿੰਕ ’ਤੇ ਕਲਿੱਕ ਕਰੋ।

    bihar

    ਤਸਵੀਰ ਸਰੋਤ, ANI

  8. ਬਿਹਾਰ ਚੋਣਾਂ ਨੂੰ ਲੈ ਕੇ ਹੁਣ ਤੱਕ ਦੀਆਂ ਮੁੱਖ ਗੱਲਾਂ

    • ਜੇਡੀਯੂ ਸ਼ੁਰੂਆਤੀ ਰੁਝਾਨ ਵਿੱਚ ਪਛੜ ਰਹੀ ਹੈ ਜਦੋਂ ਕਿ ਭਾਜਪਾ ਨੂੰ ਇਸ ਦਾ ਫਾਇਦਾ ਮਿਲਦਾ ਦਿਖ ਰਿਹਾ ਹੈ।
    • ਕਿਹਾ ਜਾ ਰਿਹਾ ਹੈ ਕਿ ਐਲਜੇਪੀ ਤੋਂ ਜੇਡੀਯੂ ਨੂੰ ਨੁਕਸਾਨ ਪਹੁੰਚ ਰਿਹਾ ਹੈ।
    • ਖੱਬੀਆਂ ਪਾਰਟੀਆਂ ਵੀ ਸ਼ੁਰੂਆਤੀ ਰੁਝਾਨ ਵਿੱਚ ਅੱਗੇ ਵਿੱਖ ਰਹੀਆਂ ਹਨ।
    bihar

    ਤਸਵੀਰ ਸਰੋਤ, Getty Images

  9. ਬਿਹਾਰ ਚੋਣ ਨਤੀਜੇ: ਸ਼ੁਰੂਆਤੀ ਰੁਝਾਨ

    ਬਿਹਾਰ ਵਿਧਾਨ ਸਭਾ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ, ਸ਼ੁਰੂਆਤੀ ਰੁਝਾਨ ਵੀ ਆਉਣੇ ਸ਼ੁਰੂ ਹੋ ਗਏ ਹਨ।

    ਬਿਹਾਰ ਚੋਣ ਨਤੀਜੇ
  10. ਤੇਜਸਵੀ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ

    Bihar

    ਤਸਵੀਰ ਸਰੋਤ, BBC/Debalin Roy

    Bihar

    ਤਸਵੀਰ ਸਰੋਤ, BBC/Debalin Roy

    Bihar

    ਤਸਵੀਰ ਸਰੋਤ, BBC/Debalin Roy

  11. ਤੇਜਸਵੀ ਨੂੰ ਮਿਲ ਰਹੀਆਂ ਪਹਿਲਾਂ ਤੋਂ ਹੀ ਵਧਾਈਆਂ

    ਐਗਜ਼ਿਟ ਪੋਲ ਦੇ ਅੰਦਾਜ਼ੇ ਦੇ ਆਧਾਰ ’ਤੇ ਵਿਰੋਧੀ ਨੇਤਾ ਤੇਜਸਵੀ ਯਾਦਵ ਨੂੰ ਵਧਾਈ ਦੇ ਰਹੇ ਹਨ ਅਤੇ ਭਾਜਪਾ ’ਤੇ ਹਮਲਾ ਬੋਲ ਰਹੇ ਹਨ।

    ਜੰਮੂ-ਕਸ਼ਮੀਰ ਦੀ ਸਿਆਸੀ ਪਾਰਟੀ ਪੀਡੀਪੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਬਿਹਾਰ ਵਿੱਚ ਜਨਤਾ ਉਹੀ ਫ਼ੈਸਲਾ ਕਰਨ ਜਾ ਰਹੀ ਹੈ ਜੋ ਅਮਰੀਕਾ ਵਿੱਚ ਟਰੰਪ ਨਾਲ ਹੋਇਆ ਹੈ।

    ਮਹਿਬੂਬਾ ਨੇ ਕਿਹਾ ਹੈ ਕਿ ਉਹ ਤੇਜਸਵੀ ਯਾਦਵ ਨੂੰ ਵਧਾਈ ਦੇਣਾ ਚਾਹੁਦੀ ਹੈ, ਜਿਨ੍ਹਾਂ ਨੇ ਰੋਟੀ, ਕੱਪੜਾ ਅਤੇ ਮਕਾਨ ਨੂੰ ਮੁੱਖ ਚੋਣ ਮੁੱਦਾ ਬਣਾਇਆ।

    ਤੇਜਸਵੀ

    ਤਸਵੀਰ ਸਰੋਤ, Getty Images

  12. ਹਸਨਪੁਰ ਅਤੇ ਬਾਂਕੀਪੁਰ ਵਿਧਾਨ ਸਭਾ ਸੀਟ ’ਤੇ ਸਾਰਿਆਂ ਦੀ ਨਜ਼ਰ

    ਸਮਸਤੀਪੁਰ ਜ਼ਿਲ੍ਹੇ ਦਾ ਹਸਨਪੁਰ ਵਿਧਾਨ ਸਭਾ ਖੇਤਰ ਵੀ ਇਸ ਵਾਰ ਤੇਜ ਪ੍ਰਤਾਪ ਯਾਦਵ ਕਾਰਨ ਅਹਿਮ ਹੋ ਗਿਆ ਹੈ।

    ਤੇਜ ਪ੍ਰਤਾਪ ਯਾਦਵ ਲਾਲੂ ਯਾਦਵ ਦੇ ਵੱਡੇ ਬੇਟੇ ਹਨ ਅਤੇ ਉਹ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਹੂਆ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਚੁਣੇ ਗਏ ਸਨ।

    ਇਸ ਤੋਂ ਇਲਾਵਾ ਬਾਹੂਬਲੀ ਨੇਤਾ ਅਨੰਤ ਸਿੰਘ ਇੱਕ ਵਾਰ ਫਿਰ ਤੋਂ ਮੋਕਾਮਾ ਤੋਂ ਆਰਜੇਡੀ ਦੇ ਟਿਕਟ ’ਤੇ ਚੋਣਾਂ ਲੜ ਰਹੇ ਹਨ।

    ਦਾਨਾਪੁਰ ਤੋਂ ਰੀਤਲਾਲ ਯਾਦਵ ਹਨ ਅਤੇ ਉਹ ਵੀ ਆਰਜੇਡੀ ਤੋਂ ਹੀ ਮੈਦਾਨ ਵਿੱਚ ਹਨ। ਅਨੰਤ ਸਿੰਘ ਅਤੇ ਰੀਤਲਾਲ ਯਾਦਵ ਦੋਵਾਂ ’ਤੇ ਅਪਰਾਧ ਦੇ ਕਈ ਗੰਭੀਰ ਇਲਜ਼ਾਮ ਹਨ।

    ਪਟਨਾ ਵਿੱਚ ਬਾਂਕੀਪੁਰ ਤੋਂ ਕਾਂਗਰਸ ਦੇ ਟਿਕਟ ’ਤੇ ਅਦਾਕਾਰ ਸ਼ਤਰੂਘਨ ਸਿਨਹਾ ਦੇ ਬੇਟੇ ਲਵ ਸਿਨਹਾ ਹਨ, ਜੋ ਭਾਜਪਾ ਦੇ ਨਿਤਿਨ ਨਵੀਨ ਨੂੰ ਚੁਣੌਤੀ ਦੇ ਰਹੇ ਹਨ।

    ਨਿਤਿਨ ਨਵੀਨ ਇੱਥੋਂ 20 ਸਾਲਾਂ ਤੋਂ ਵਿਧਾਇਕ ਹਨ। ਇਸ ਤੋਂ ਇਲਾਵਾ ਪਲੂਰਸ ਪਾਰਟੀ ਦੀ ਪੁਸ਼ਪਮ ਪ੍ਰਿਆ ਚੌਧਰੀ ਵੀ ਬਾਂਕੀਪੁਰ ਤੋਂ ਮੈਦਾਨ ਵਿੱਚ ਹਨ।

    ਤੇਜ਼ ਪ੍ਰਤਾਪ
  13. ਬਿਹਾਰ ਦੀ ਸਿਆਸਤ ’ਚ ਕੌਣ ਕਿਸ ਦੇ ਖ਼ਿਲਾਫ਼ ਖੜਾ ਹੈ?

    243 ਮੈਂਬਰੀ ਬਿਹਾਰ ਵਿਧਾਨ ਸਭਾ ਦੇ ਚੋਣ ਨਤੀਜੇ ਅੱਜ ਯਾਨੀ 10 ਨਵੰਬਰ ਨੂੰ ਐਲਾਨ ਕੀਤੇ ਜਾਣਗੇ। ਮੁੱਖ ਮੁਕਾਬਲਾ ਮੁੱਖ ਮੰਤਰੀ ਨਿਤੀਸ਼ ਕੁਮਾਰ ਯਾਨੀ ਐਨਡੀਏ ਦੀ ਅਗਵਾਈ ਵਾਲੀ ਰਾਸ਼ਟਰੀ ਜਨਤੰਤਰੀ ਗਠਜੋੜ ਅਤੇ ਤੇਜਸਵੀ ਯਾਦਵ ਦੀ ਅਗਵਾਈ ਵਾਲੇ ਮਹਾਗਠਜੋੜ ਵਿਚਕਾਰ ਹੈ।

    ਐਨਡੀਏ ਵਿੱਚ ਜਨਤਾ ਦਲ ਯੂਨਾਈਟਿਡ (ਜੇਡੀਯੂ), ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਛੋਟੀਆਂ ਪਾਰਟੀਆਂ ਜਿਵੇਂ ਹਿੰਦੂਸਤਾਨੀ ਅਵਾਮ ਮੋਰਚਾ (ਹਮ) ਦੇ ਨਾਲ ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਸਮੇਤ ਹਨ।

    ਰਾਸ਼ਟਰੀ ਜਨਤਾ ਦਲ (ਆਰਜੇਡੀ) ਕਾਂਗਰਸ ਅਤੇ ਤਿੰਨ ਖੱਬੇਪੱਖੀ ਪਾਰਟੀਆਂ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ), ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਰਥਾਤ ਸੀਪੀਐਮ ਅਤੇ ਕਮਿਉਨਿਸਟ ਪਾਰਟੀ ਆਫ ਇੰਡੀਆ ਮਾਰਕਸਵਾਦੀ ਲੈਨਿਨਵਾਦੀ (ਲਿਬਰੇਸ਼ਨ) ਮਹਾਗੱਠਜੋੜ ਵਿੱਚ ਹਨ।

    ਦੂਜੇ ਪਾਸੇ, ਲੋਕ ਜਨਸ਼ਕਤੀ ਪਾਰਟੀ ਕੇਂਦਰ ਵਿੱਚ ਐਨਡੀਏ ਦਾ ਇਕ ਹਿੱਸਾ ਹੈ, ਪਰ ਇਸ ਵਾਰ ਬਿਹਾਰ ਵਿੱਚ ਇਹ ਇਕੱਲੇ ਚੋਣ ਲੜ ਰਹੀ ਹੈ।

    ਐਲਜੇਪੀ ਦੀ ਕਮਾਂਡ ਚਿਰਾਗ ਪਾਸਵਾਨ ਦੇ ਹੱਥਾਂ ਵਿੱਚ ਹੈ ਅਤੇ ਉਨ੍ਹਾਂ ਨੇ ਪੂਰੀ ਚੋਣ ਮੁਹਿੰਮ ਵਿੱਚ ਨਿਤੀਸ਼ ਕੁਮਾਰ ਨੂੰ ਨਿਸ਼ਾਨਾ ਬਣਾਇਆ ਹੈ। ਨਿਤੀਸ਼ ਕੁਮਾਰ ਐਨਡੀਓ ਤੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹਨ, ਜਦੋਂ ਕਿ ਮਹਾਂ ਗੱਠਜੋੜ ਤੋਂ 31 ਸਾਲਾ ਤੇਜਸ਼ਵੀ ਯਾਦਵ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹਨ ।

    ਨਿਤੀਸ਼ ਕੁਮਾਰ ਪਿਛਲੇ 15 ਸਾਲਾਂ ਤੋਂ ਬਿਹਾਰ ਦੇ ਮੁੱਖ ਮੰਤਰੀ ਹਨ। ਜੇ ਐਗਜ਼ਿਟ ਪੋਲ ਦੇ ਅਨੁਮਾਨ ਸਹੀ ਸਾਬਤ ਹੁੰਦੇ ਹਨ, ਤਾਂ ਕੀ ਜੇਡੀਯੂ ਜਾਂ ਬੀਜੇਪੀ ਐਂਟੀ-ਇਨਕੰਬੈਂਸੀ ਲਹਿਰ ਦਾ ਸ਼ਿਕਾਰ ਹੋਏਗੀ।

    ਇਸ ਵਾਰ ਜੇਡੀਯੂ 122 ਅਤੇ ਭਾਜਪਾ 121 ਸੀਟਾਂ 'ਤੇ ਚੋਣ ਲੜ ਰਹੀ ਹੈ।

    bihar

    ਤਸਵੀਰ ਸਰੋਤ, Getty Images

  14. ਆਪਣੇ ਭਰਾ ਤੇਜਸਵੀ ਲਈ ਕੀ ਬੋਲੇ ਤੇਜ ਪ੍ਰਤਾਪ

    ਮਹਾਗਠਜੋੜ ਤੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ 31 ਸਾਲਾ ਤੇਜਸਵੀ ਯਾਦਵ ਲਈ ਉਨ੍ਹਾਂ ਦੇ ਭਰਾ ਤੇਜ ਪ੍ਰਤਾਪ ਯਾਦਵ ਨੇ ਇੱਕ ਟਵੀਟ ਕਰਦਿਆਂ ਜਿੱਤ ਦੀ ਉਮੀਦ ਜਤਾਈ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  15. ਤੇਜਸਵੀ ਲਾਲੂ ਦੇ ਪਰਛਾਵੇਂ ਤੋਂ ਦੂਰ ਕਿਵੇਂ ਬਣੇ ਨਿਤੀਸ਼ ਲਈ ਸਿਰ ਦਰਦ

    ਲਾਲੂ ਯਾਦਵ ਦੇ ਛੋਟੇ ਬੇਟੇ ਤੇਜਸਵੀ ਯਾਦਵ 26 ਸਾਲ ਦੀ ਉਮਰ ਵਿੱਚ ਰਾਘੋਪੁਰ ਤੋਂ 2015 ਦੀ ਬਿਹਾਰ ਵਿਧਾਨ ਸਭਾ ਚੋਣ ਵਿੱਚ ਵਿਧਾਇਕ ਚੁਣੇ ਗਏ।

    ਤੇਜਸਵੀ ਯਾਦਵ ਨੇ ਕ੍ਰਿਕਟ ਮੋਹ ਵਿੱਚ ਨੌਵੀਂ ਕਲਾਸ ਦੇ ਬਾਅਦ ਪੜ੍ਹਾਈ ਨਹੀਂ ਕੀਤੀ, ਪਰ ਵਿਦਿਆਰਥੀ ਰਾਜਨੀਤੀ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਚੋਣ ਰਾਜਨੀਤੀ ਵਿੱਚ ਨਾ ਸਿਰਫ਼ ਦਸਤਕ ਦਿੱਤੀ ਬਲਕਿ ਚੋਣ ਵੀ ਜਿੱਤੀ ਅਤੇ ਉਪ ਮੁੱਖ ਮੰਤਰੀ ਵੀ ਬਣੇ। ਤਫ਼ਸੀਲ ’ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

    ਤੇਜਸਵੀ

    ਤਸਵੀਰ ਸਰੋਤ, Getty Images

  16. ਵੋਟਾਂ ਦੀ ਗਿਣਤੀ ਲਈ ਬਿਹਾਰ ਦੇ 38 ਜ਼ਿਲ੍ਹਿਆਂ ਵਿੱਚ 55 ਕੇਂਦਰ

    ਵੋਟਾਂ ਦੀ ਗਿਣਤੀ ਲਈ ਬਿਹਾਰ ਦੇ 38 ਜ਼ਿਲ੍ਹਿਆਂ ਵਿੱਚ ਕੁੱਲ 55 ਕੇਂਦਰ ਬਣਾਏ ਗਏ ਹਨ। ਇੱਥੇ ਹੀ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।

    ਚਾਰ ਜ਼ਿਲ੍ਹਿਆਂ ਵਿੱਚ 3-3 ਕੇਂਦਰ ਬਣਾਏ ਗਏ ਹਨ। ਇਹ ਜ਼ਿਲ੍ਹੇ ਹਨ, ਪੂਰਬੀ ਚਪਾਰਣ (ਕੁੱਲ 12 ਵਿਧਾਨ ਸਭਾ ਸੀਟਾਂ) ਗਯਾ (ਕੁੱਲ 10 ਸੀਟਾਂ) ਸਿਵਾਨ (8 ਸੀਟਾਂ) ਅਤੇ ਬੇਗ਼ੂਸਰਾਏ (7 ਸੀਟਾਂ)।

    ਬਿਹਾਰ

    ਤਸਵੀਰ ਸਰੋਤ, Getty Images

  17. ਬੀਬੀਸੀ ਪੰਜਾਬੀ ਦੇ ਲਾਈਵ ਪੇਜ ਤੇ ਤੁਹਾਡਾ ਸਵਾਗਤ ਹੈ। ਅੱਜ ਬਾਹਿਰ ਵਿਧਾਨ ਸਭਾ ਦੇ ਚੋਣ ਨਤੀਜੇ ਆ ਰਹੇ ਹਨ। ਅਸੀਂ ਤੁਹਾਡੇ ਨਾਲ ਹਰ ਅਹਿਮ ਅਪਡੇਟ ਸਾਂਝਾ ਕਰਾਂਗੇ।