ਬਿਹਾਰ ਚੋਣ ਨਤੀਜੇ: NDA ਨੂੰ ਸਪੱਸ਼ਟ ਬਹੁਮਤ, RJD ਨੂੰ ਸਭ ਤੋਂ ਵੱਧ ਸੀਟਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਐਨਡੀਏ ਦੇ ਬਹੁਮਤ ਹਾਸਲ ਕਰਨ ਦੀ ਗਠਜੋੜ ਆਗੂਆਂ ਤੇ ਲੋਕਾਂ ਨੂੰ ਵਧਾਈ ਦਿੱਤੀ।

ਲਾਈਵ ਕਵਰੇਜ

  1. ਬਿਹਾਰ ਚੋਣ ਨਤੀਜੇ: ਰੁਝਾਨਾਂ ਵਿੱਚ ਦੇਖੋ ਕੌਣ ਅੱਗੇ ਤੇ ਕੌਣ ਪਿੱਛੇ

  2. ਲੋਕ ਫ਼ਤਵੇ ਨੂੰ ਖਾਰਜ ਕਰਨਾ ਕਾਂਗਰਸ ਦੀ ਆਦਤ- ਸਿੰਧੀਆ

    ਮੱਧ ਪ੍ਰਦੇਸ਼ ਵਿੱਚ ਭਾਜਪਾ ਆਗੂ ਜਿਯੋਤਿਰਾਦਿੱਤਿਆ ਸਿੰਧੀਆ ਨੇ ਮੱਧ ਪ੍ਰਦੇਸ਼ ਵਿੱਚ ਕਾੰਗਰਸ ਵੱਲੋਂ ਈਵੀਐੱਮ ਬਾਰੇ ਸਵਾਲ ਚੁੱਕੇ ਜਾਣ ਦਾ ਜਵਾਬ ਦਿੱਤਾ ਹੈ।

    ਉਨ੍ਹਾਂ ਨੇ ਕਿਹਾ, “ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਉੱਪਰ ਸਵਾਲ ਖੜ੍ਹੇ ਕਰ ਕੇ ਲੋਕ ਫ਼ਤਵੇ ਨੂੰ ਖਾਰਜ ਕਰਨਾ ਕਾਂਗਰਸ ਦੀ ਆਦਤ ਬਣ ਗਈ ਹੈ। ਜੇ ਉਹ ਇਹੀ ਕਰਦੇ ਰਹੇ ਤਾਂ ਉੱਥੇ ਹੀ ਖੜ੍ਹੇ ਰਹਿਣਗੇ ਜਾਂ ਹੋ ਸਕਦਾ ਹੈ ਹੋਰ ਨਿਘਰ ਭਾਵੇਂ ਜਾਣ।”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  3. ਨਿਤੀਸ਼ ਕੁਮਾਰ 7 ਦਿਨਾਂ ਦੇ ਮੁੱਖ ਮੰਤਰੀ ਤੋਂ ਬਾਅਦ ਕਿਵੇਂ 15 ਸਾਲ ਸੱਤਾ 'ਚ ਰਹੇ

  4. ਓਵੈਸੀ ਦੇ ਘਰ ਜਸ਼ਨ ਦਾ ਮਾਹੌਲ

    ਤੇਲੰਗਾਨਾ ਦੇ ਹੈਦਰਾਬਾਦ ਵਿਚਲ ਅਦਸਉਦੀਨ ਓਵੈਸੀ ਦੇ ਘਰ ਦੇ ਬਾਹਰ ਜਸ਼ਨ ਦਾ ਮਾਹੌਲ, ਓਵੈਸੀ ਦੀ ਪਾਰਟੀ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਮੀਨ ਨੇ ਚੋਣ ਕਮਿਸ਼ਨ ਮੁਤਾਬਕ ਬਿਹਾਰ ਚੋਣਾਂ ਵਿਚ ਇੱਕ ਸੀਟ ਜਿੱਤ ਲਈ ਹੈ ਅਤੇ 4 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਹੁਣ ਤੱਕ ਦੇ ਨਤੀਜੇ

    ਬਿਹਾਰ ਵਿਧਾਨ ਸਭਾ ਦੀਆਂ 243 ਵਿੱਚੋਂ 52 ਸੀਟਾਂ ਲਈ ਨਤੀਜਿਆਂ ਦਾ ਐਲਾਨ ਹੋ ਚੁੱਕਿਆ ਹੈ।

    ਚੋਣ ਕਮਿਸ਼ਨ ਮੁਤਾਬਕ ਸ਼ਾਮ ਅੱਠ ਵਜੇ ਤੱਕ 3.40 ਕਰੋੜ ਵੋਟਾਂ ਦੀ ਗਿਣਤੀ ਹੋ ਚੁੱਕੀ ਸੀ। ਜਦਕਿ ਇਨ੍ਹਾਂ ਚੋਣਾਂ ਵਿੱਚ ਕੁੱਲ 4.10 ਕਰੋੜ ਕੁੱਲ ਵੋਟਾਂ ਪਈਆਂ ਸਨ।

    ਬੀਜੇਪੀ-16 ਸੀਟਾਂ

    ਆਰਜੇਡੀ-16 ਸੀਟਾਂ

    ਜੇਡੀ(ਯੂ)-7 ਸੀਟਾਂ

    ਕਾਂਗਰਸ-3 ਸੀਟਾਂ

    ਸੀਪੀਆਈ (ਐੱਮ-ਐੱਲ)-3 ਸੀਟਾਂ

    ਵੀਆਈਪੀ-2 ਸੀਟਾਂ

    AIMIM, ਸੀਪੀਆਈ,ਸੀਪੀਆਈ (ਐੱਮ) ਐੱਚਏਐੱਮ (ਐੱਸ) ਅਤੇ ਅਜ਼ਾਦ- ਇੱਕ-ਇੱਕ ਸੀਟ

    ਬਿਹਾਰ ਚੋਣਾਂ

    ਤਸਵੀਰ ਸਰੋਤ, ECI

  6. ਆਰਜੇਡੀ ਨੇਤਾ ਮਨੋਜ ਝਾਅ ਨੇ ਕੀ ਲਾਇਆ ਇਲਜ਼ਾਮ

    ਆਰਜੇਡੀ ਨੇਤਾ ਮਨੋਜ ਝਾ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਹੋ ਰਹੀ ਹੈ ਅਤੇ ਇਕ ਅੰਕੜਾ ਕਾਫ਼ੀ ਕਰੀਬ ਦਾ ਹੈ।

    ਉਨ੍ਹਾਂ ਕਿਹਾ, “ਜੇਡੀਯੂ ਅਤੇ ਬੀਜੇਪੀ ਦੇ ਨੇਤਾ ਮੁੱਖਮੰਤਰੀ ਦੇ ਘਰ ਬੈਠੇ ਹਨ। ਮੈਂ ਨੇਤਾਵਾਂ ਅਤੇ ਪ੍ਰਸ਼ਾਸਨ ਨੂੰ ਦਰਖ਼ਵਾਸਤ ਕਰਦਾ ਹੈ ਕਿ ਉਹ ਪੱਖਪਾਤ ਨਾ ਕਰਨ। ਉਹ ਸਰਟੀਫਿਕੇਟ ਦੇਣ ’ਚ ਦੇਰ ਕਰ ਰਹੇ ਹਨ ਅਤੇ ਸਾਡੇ ਉਮੀਦਵਾਰਾਂ ਨਾਲ ਖ਼ਾਸ ਤੌਰ ’ਤੇ ਇਂਝ ਕਰ ਰਹੇ ਹਨ।”

    ਮਨੋਜ ਝਾ ਨੇ ਕਿਹਾ ਕਿ ਅਸੀਂ ਜਿੱਤਾਂਗੇ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. Bihar Elections: ਕੀ ਹਨ ਤਾਜ਼ਾ ਰੁਝਾਨ?

    ਹੁਣ ਤੱਕ ਸਾਹਮਣੇ ਆਏ ਰੁਝਾਨਾਂ ਮੁਤਾਬਕ

    • ਭਾਰਤੀ ਜਨਤਾ ਪਾਰਟੀ - 16 ਸੀਟਾਂ ’ਚ ਜਿੱਤ ਅਤੇ 58 ਸੀਟਾਂ 'ਤੇ ਅੱਗੇ
    • ਰਾਸ਼ਟਰੀ ਜਨਤਾ ਦਲ - 18 ਸੀਟਾਂ ’ਚ ਜਿੱਤ ਅਤੇ 57 ਸੀਟਾਂ 'ਤੇ ਅੱਗੇ
    • ਜਨਤਾ ਦਲ (ਯੂਨਾਈਟਿਡ) - 10 ਸੀਟਾਂ ’ਚ ਜਿੱਤ ਅਤੇ 33 ਸੀਟਾਂ 'ਤੇ ਅੱਗੇ
    • ਇੰਡੀਅਨ ਨੇਸ਼ਨਲ ਕਾਂਗਰਸ - 4 ਸੀਟਾਂ ’ਚ ਜਿੱਤ ਅਤੇ 16 ਸੀਟਾਂ 'ਤੇ ਅੱਗੇ
    bihar

    ਤਸਵੀਰ ਸਰੋਤ, election commission

  8. ਬਿਹਾਰ ਚੋਣਾਂ: ਤੇਜਸਵੀ ਲਾਲੂ ਦੇ ਪਰਛਾਵੇਂ ਤੋਂ ਦੂਰ ਕਿਵੇਂ ਬਣੇ ਨਿਤੀਸ਼ ਲਈ ਸਿਰ ਦਰਦ

    ਰਮੇਸ਼ ਯਾਦਵ ਲੌਕਡਾਊਨ ਤੋਂ ਪਹਿਲਾਂ ਹਰ ਦਿਨ 7 ਕਿਲੋ ਆਲੂ ਦੇ ਸਮੋਸੇ ਵੇਚ ਲੈਂਦੇ ਸਨ ਅਤੇ ਠੀਕ-ਠਾਕ ਕਮਾਈ ਹੋ ਜਾਂਦੀ ਸੀ। ਲੌਕਡਾਊਨ ਖੁੱਲ੍ਹਣ ਦੇ ਮਹੀਨਿਆਂ ਬਾਅਦ ਵੀ ਰਮੇਸ਼ ਦੀ ਦੁਕਾਨਦਾਰੀ ਪਹਿਲਾਂ ਵਾਂਗ ਨਹੀਂ ਹੋ ਸਕੀ ਹੈ।

    ਹੁਣ ਉਹ ਮੁਸ਼ਕਿਲ ਨਾਲ ਦੋ ਕਿਲੋ ਆਲੂ ਦੇ ਸਮੋਸੇ ਬਣਾਉਂਦੇ ਹਨ, ਫਿਰ ਵੀ ਬਚ ਜਾਂਦੇ ਹਨ। ਰਮੇਸ਼ ਕਹਿੰਦੇ ਹਨ ਕਿ ਲੋਕਾਂ ਕੋਲ ਪੈਸੇ ਹੀ ਨਹੀਂ ਹਨ ਤਾਂ ਸਮੋਸੇ ਕਿੱਥੋਂ ਵਿਕਣਗੇ।

    ਜਦੋਂ ਲਾਲੂ ਪ੍ਰਸਾਦ ਯਾਦਵ ਰਾਜਨੀਤੀ ਵਿੱਚ ਸਿਖਰ 'ਤੇ ਸਨ ਤਾਂ ਬਿਹਾਰ ਵਿੱਚ ਇੱਕ ਜੁਮਲਾ ਚੱਲਦਾ ਸੀ-ਜਬ ਤੱਕ ਰਹੇਗਾ ਸਮੋਸੇ ਮੇਂ ਆਲੂ ਤਬ ਤੱਕ ਰਹੇਂਗੇ ਬਿਹਾਰ ਮੇਂ ਲਾਲੂ। ਲਾਲੂ ਯਾਦਵ ਜੇਲ੍ਹ ਵਿੱਚ ਹਨ ਅਤੇ ਸਮੋਸੇ ਵੇਚਣ ਵਾਲੇ ਮਾਯੂਸ ਹਨ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।

    bihar

    ਤਸਵੀਰ ਸਰੋਤ, Getty Images

  9. ਆਰਜੇਡੀ ਲਈ ਕਾਂਗਰਸ ਨਹੀਂ ਆਈ ਕੰਮ?

    ਕਾਂਗਰਸ ਬਿਹਾਰ ਵਿੱਚ ਆਰਜੇਡੀ ਲਈ ਬੋਝ ਜਾਪ ਰਹੀ ਹੈ।

    ਮਹਾਂਗਠਜੋੜ ਵਿੱਚ ਕਾਂਗਰਸ ਨੂੰ 70 ਸੀਟਾਂ ਮਿਲੀਆਂ ਸਨ ਪਰ ਉਹ ਸਿਰਫ਼ 18 ਸੀਟਾਂ ਤੋਂ ਹੀ ਅੱਗੇ ਚੱਲ ਰਹੀ ਹੈ।

    ਲੋਕ ਪਹਿਲਾਂ ਹੀ ਕਹਿ ਰਹੇ ਸਨ ਕਿ ਆਰਜੇਡੀ ਨੇ ਕਾਂਗਰਸ ਨੂੰ ਜ਼ਿਆਦਾ ਸੀਟਾਂ ਦਿੱਤੀਆਂ ਸਨ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਰਜੇਡੀ ਨੇ ਉਹੀ ਸੀਟਾਂ ਦਿੱਤੀਆਂ ਸਨ ਜਿੱਥੋਂ ਉਹ ਹਾਰਦੀ ਆਈ ਹੈ।

    bihar

    ਤਸਵੀਰ ਸਰੋਤ, Getty Images

  10. Bihar Elections: ਕੀ ਬਦਲ ਰਹੇ ਹਨ ਤਾਜ਼ਾ ਰੁਝਾਨ?

    ਹੁਣ ਤੱਕ ਸਾਹਮਣੇ ਆਏ ਰੁਝਾਨਾਂ ਮੁਤਾਬਕ

    • ਭਾਰਤੀ ਜਨਤਾ ਪਾਰਟੀ - 67 ਸੀਟਾਂ 'ਤੇ ਅੱਗੇ ਹੈ
    • ਰਾਸ਼ਟਰੀ ਜਨਤਾ ਦਲ - 70 ਸੀਟਾਂ 'ਤੇ ਅੱਗੇ ਹੈ
    • ਜਨਤਾ ਦਲ (ਯੂਨਾਈਟਿਡ) - 37 ਸੀਟਾਂ 'ਤੇ ਅੱਗੇ ਹੈ
    • ਇੰਡੀਅਨ ਨੇਸ਼ਨਲ ਕਾਂਗਰਸ - 18 ਸੀਟਾਂ 'ਤੇ ਅੱਗੇ ਹੈ
    Bihar Elections

    ਤਸਵੀਰ ਸਰੋਤ, Election Commission

  11. ਕੀ ਤੁਸੀਂ ਨਿਤੀਸ਼ ਕੁਮਾਰ ਬਾਰੇ ਇਹ ਜਾਣਦੇ ਹੋ?

    ਤਾਜ਼ਾ ਰੁਝਾਨਾਂ ਮੁਤਾਬਕ, ਜੇਡੀਯੂ 37 ਸੀਟਾਂ 'ਤੇ ਅੱਗੇ ਹੈ, ਭਾਜਪਾ 67 ਸੀਟਾਂ 'ਤੇ ਅਤੇ ਆਰਜੇਡੀ 70 ਸੀਟਾਂ 'ਤੇ। ਭਾਜਪਾ ਤੇ ਆਰਜੇਡੀ ਨੇ 6-6 ਸੀਟਾਂ 'ਤੇ ਜਿੱਤ ਹਾਸਿਲ ਕਰ ਲਈ ਹੈ ਅਤੇ ਜੇਡੀਯੂ ਨੇ 4 'ਤੇ।

    bihar
  12. ਬਿਹਾਰ ਚੋਣਾਂ – ਕੀ ਨਤੀਜੇ ਆਉਂਦੇ-ਆਉਂਦੇ ਸਵੇਰ ਪੈ ਸਕਦੀ ਹੈ?

    ਬਿਹਾਰ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਪ੍ਰੈਸ ਕਾਨਫੰਰਸ ਦੌਰਾਨ ਕਹੀਆਂ ਗਈਆਂ ਮੁੱਖ ਗੱਲਾਂ -

    • ਕੁੱਲ 243 ਸੀਟਾਂ ਵਿੱਚੋਂ 13 ਸੀਟਾਂ ਦੇ ਨਤੀਜੇ ਹੁਣ ਤੱਕ ਆ ਚੁੱਕੇ ਹਨ ਅਤੇ ਬਾਕੀਆਂ ਦੀ ਗਿਣਤੀ ਅਜੇ ਜਾਰੀ ਹੈ
    • ਸ਼ਾਮ 5.30 ਵਜੇ ਤੱਕ ਦੋ ਤਿਹਾਈ ਵੋਟਾਂ (ਯਾਨੀ ਕਰੀਬ 2.7ਕਰੋੜ) ਦੀ ਗਿਣਤੀ ਹੋ ਚੁੱਕੀ ਹੈ ।
    • ਨਤੀਜੇ ਦੇਰ ਰਾਤ ਜਾਂ ਕੁਝ ਤੜਕੇ ਤੱਕ ਆਉਣਗੇ।
    • ਪੋਸਟਲ ਬੈਲੇਟ 1.6 ਲੱਖ ਆਏ ਸਨ ਅਤੇ 8 ਵਜੇ ਤੱਕ ਵੋਟਾਂ ਪਾਈਆਂ ਗਈਆਂ ਹਨ।
    • ਪੋਸਟਲ ਬੈਲੇਟ ਦੀ ਗਿਣਤੀ ਰੋਕਣ ਦੇ ਇਲਜਾਮਾਂ ਬਾਰੇ ਚੋਣ ਕਮਿਸ਼ਨ ਨੇ ਕਿਹਾ ਕਿ ਅਜਿਹਾ ਕੋਈ ਮਾਮਲਾ ਨਹੀਂ ਹੈ
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਰੁਝਾਨਾਂ ਵਿੱਚ ਭਾਜਪਾ ਤੋਂ ਅੱਗੇ ਨਿਕਲੀ ਆਰਜੇਡੀ

    ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਚੋਣ ਕਮਿਸ਼ਨ ਵੱਲੋਂ ਆਉਣ ਵਾਲੇ ਰੁਝਾਨਾਂ ਵਿੱਚ, ਐਨਡੀਏ ਗੱਠਜੋੜ ਨੇ 9 ਸੀਟਾਂ ਜਿੱਤੀਆਂ ਹਨ ਅਤੇ 114 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ।

    ਇਸ ਦੇ ਨਾਲ ਹੀ, ਮਹਾਗਠਜੋੜ ਨੇ 3 ਸੀਟਾਂ ਜਿੱਤੀਆਂ ਹਨ ਅਤੇ 109 ਸੀਟਾਂ 'ਤੇ ਅੱਗੇ ਸੀ। ਹਾਲਾਂਕਿ, ਜੇ ਸਿਰਫ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ 67 ਸੀਟਾਂ 'ਤੇ ਅੱਗੇ ਹੈ ਅਤੇ ਆਰਜੇਡੀ 72 ਸੀਟਾਂ 'ਤੇ ਅੱਗੇ ਹੈ।

    ਏਆਈਐਮਆਈਐਮ ਪੰਜ ਸੀਟਾਂ 'ਤੇ ਅੱਗੇ ਹੈ ਅਤੇ ਬਹੁਜਨ ਸਮਾਜ ਪਾਰਟੀ 1 ਸੀਟ 'ਤੇ ਅੱਗੇ ਹੈ।

    bihar

    ਤਸਵੀਰ ਸਰੋਤ, Getty Images

  14. ਰੁਝਾਨਾਂ ’ਚ ਐਨਡੀਏ ਦੀ ਲੀਡ ਤੋਂ ਬਾਅਦ ਜੇਡੀਯੂ ਵਰਕਰ ਮਨਾ ਰਹੇ ਜਸ਼ਨ

    ਬਿਹਾਰ ਚੋਣ ਨਤੀਜਿਆਂ ’ਚ ਜੋ ਰੁਝਾਨ ਹੁਣ ਤੱਕ ਸਾਹਮਣੇ ਆ ਰਹੇ ਹਨ, ਉਨ੍ਹਾਂ ’ਚ ਐਨਡੀਏ ਨੂੰ ਲਗਾਤਾਰ ਲੀਡ ਮਿਲਦੀ ਵਿੱਖ ਰਹੀ ਹੈ।

    ਨਤੀਜਿਆਂ ਤੋਂ ਪਹਿਲਾਂ ਹੀ ਜੇਡੀਯੂ ਵਰਕਰ ਜਸ਼ਨ ਮਨਾ ਰਹੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  15. ਚਾਰ ਸੀਟਾਂ ਜਿੱਥੇ ਵੋਟਾਂ ਦਾ ਅੰਤਰ 100 ਤੋਂ ਵੀ ਘੱਟ ਹੈ

    • ਬੈਕੁੰਠਪੁਰ ਸੀਟ: ਮਿਥਿਲੇਸ਼ ਤਿਵਾੜੀ (ਬੀਜੇਪੀ) - 98 ਵੋਟਾਂ ਦਾ ਅੰਤਰ
    • ਬੋਧ ਗਿਆ ਸੀਟ: ਹਰੀ ਮਾਂਝੀ (ਬੀਜੇਪੀ) - 98 ਵੋਟਾਂ ਦਾ ਅੰਤਰ
    • ਡੇਹਰੀ ਸੀਟ: ਫਤਿਹ ਬਹਾਦੁਰ ਸਿੰਘ (ਆਰਜੇਡੀ) - 81 ਵੋਟਾਂ ਦਾ ਅੰਤਰ
    • ਮਧੂਬਨ ਸੀਟ: ਰਾਣਾ ਰਣਧੀਰ (ਭਾਜਪਾ) - 84 ਵੋਟਾਂ ਦਾ ਅੰਤਰ
    bihar

    ਤਸਵੀਰ ਸਰੋਤ, Getty Images

  16. ਨੀਰੂ ਬਾਜਵਾ ਤੇ ਕੰਗਨਾ ਰਨੌਤ ਨਾਲ ਪਰਦੇ 'ਤੇ ਦਿਖੇ ਚਿਰਾਗ ਪਾਸਵਾਨ ਦਾ ਸਿਆਸੀ ਸਫ਼ਰ

    ਆਪਣੇ ਆਪ ਨੂੰ 'ਯੁਵਾ ਬਿਹਾਰੀ' ਦੱਸਣ ਵਾਲੇ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ (ਐੱਲਜੇਪੀ) ਬਿਹਾਰ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।

    ਇਨਾਂ ਚੋਣਾਂ ਦੌਰਾਨ ਚਿਰਾਗ਼ ਨੇ ਵਾਰ ਵਾਰ ਇਹ ਦਾਅਵਾ ਕੀਤਾ ਸੀ ਕਿ ਉਹ ਇਸ ਵਾਰ ਨਿਤੀਸ਼ ਕੁਮਾਰ ਮੁੱਖ ਮੰਤਰੀ ਨਹੀਂ ਬਣਨਗੇ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।

    chiraag

    ਤਸਵੀਰ ਸਰੋਤ, TWITTER/CHIRAG

  17. ਤੇਜਸਵੀ ਯਾਦਵ ਨੇ ਲਾਲੂ ਯਾਦਵ ਦੀ ਗੈਰ ਹਾਜ਼ਰੀ ਵਿੱਚ ਕਿਵੇਂ ਬਣਾਈ ਵੱਖਰੀ ਪਛਾਣ

    ਲਾਲੂ ਯਾਦਵ 1977 ਦੀਆਂ ਲੋਕ ਸਭਾ ਚੋਣਾਂ ਵਿੱਚ 29 ਸਾਲ ਦੀ ਉਮਰ ਵਿੱਚ ਛਪਰਾ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਲਾਲੂ ਯਾਦਵ ਦੇ ਛੋਟੇ ਬੇਟੇ ਤੇਜਸਵੀ ਯਾਦਵ 26 ਸਾਲ ਦੀ ਉਮਰ ਵਿੱਚ ਰਾਘੋਪੁਰ ਤੋਂ 2015 ਦੀ ਬਿਹਾਰ ਵਿਧਾਨ ਸਭਾ ਚੋਣ ਵਿੱਚ ਵਿਧਾਇਕ ਚੁਣੇ ਗਏ।

    ਤੇਜਸਵੀ ਪਹਿਲੀ ਵਾਰ ਵਿਧਾਇਕ ਬਣੇ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਬਣ ਗਏ।

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post

  18. ਨਿਤੀਸ਼ ਕੁਮਾਰ: ਭਾਜਪਾ ਦੀ ਮਦਦ ਨਾਲ ਸੱਤਾ ਹੰਢਾਉਣ ਵਾਲੇ 'ਬਿਹਾਰੀ ਬਾਬੂ' ਕਿਹੜੇ ਅਕਸ ਤੋਂ ਘਬਰਾਉਂਦੇ ਹਨ

    ਨਿਤੀਸ਼ ਕੁਮਾਰ ਬਿਹਾਰ ਦੀ ਰਾਜਨੀਤੀ ਦੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੂੰ ਸੱਤਾ ਦੀ ਖੇਡ ਵਿੱਚ ਪੈਰ ਜਮਾਈ ਰੱਖਣਾ ਆਉਂਦਾ ਹੈ।

    ਨਿਤੀਸ਼ ਨੇ ਪੁਰਨੀਆਂ ਵਿੱਚ ਇੱਕ ਚੋਣ ਰੈਲੀ ਵਿੱਚ ਕਿਹਾ ਸੀ, "ਅੱਜ ਚੋਣ ਪ੍ਰਚਾਰ ਦਾ ਆਖ਼ਰੀ ਦਿਨ ਹੈ, ਪਰਸੋਂ ਚੋਣਾਂ ਹਨ ਅਤੇ ਇਹ ਮੇਰੀਆਂ ਆਖ਼ਰੀ ਚੋਣਾਂ ਹਨ, ਅੰਤ ਭਲਾ ਤਾਂ ਸਭ ਭਲਾ... "

    5 ਨਵੰਬਰ ਨੂੰ ਜਦੋਂ ਉਨ੍ਹਾਂ ਨੇ ਮੰਚ ਤੋਂ ਇਹ ਗੱਲ ਕਹੀ ਤਾਂ ਕਈ ਲੋਕਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਆਪਣਾ ਸਿਆਸੀ ਅੰਤ ਨਜ਼ਰ ਆ ਰਿਹਾ ਹੈ ਤਾਂ ਕਈਆਂ ਨੇ ਕਿਹਾ ਕਿ ਨਿਤੀਸ਼ ਨੇ ਇਹ ਇਮੋਸ਼ਨਲ ਕਾਰਡ ਖੇਡਿਆ ਹੈ ਤਾਂ ਕਿ ਲੋਕ ਆਖ਼ਰੀ ਵਾਰ ਮੰਨ ਕੇ ਇੱਕ ਵਾਰ ਫ਼ਿਰ ਉਨ੍ਹਾਂ ਨੂੰ ਵੋਟ ਪਾ ਦੇਣ।

    ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।

    bihar

    ਤਸਵੀਰ ਸਰੋਤ, nitish kumar/FB

  19. ‘ਬਿਹਾਰ ਚੋਣਾਂ ਦੌਰਾਨ ਨਹੀਂ ਕੋਰੋਨਾ ਗਾਈਡਲਾਈਂਸ ਦੀ ਨਹੀਂ ਹੋਈ ਪਾਲਣਾ’

    ਕੇਂਦਰੀ ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ, “ਬਿਹਾਰ ਦੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਸਾਡੀ ਕੇਂਦਰੀ ਟੀਮ ਨੇ ਪਾਇਆ ਕਿ ਕੋਵਿਡ-19 ਨੂੰ ਲੈ ਕੇ ਜਾਰੀ ਗਾਈਡਲਾਈਨਸ ਜਿਵੇਂ ਮਾਸਕ ਪਾਉਣਾ, ਸਮਾਜਿਕ ਦੂਰੀ ਬਨਾਉਣਾ, ਹੱਥ ਬਾਰ-ਬਾਰ ਧੋਣਾਂ, ਆਦਿ ਦੀ ਪਾਲਣਾ ਨਹੀਂ ਕੀਤੀ ਗਈ।”

    “ਸਾਡੇ ਹੱਥ ਜਦੋਂ ਸਾਰੇ ਤੱਥ ਹੋਣਗੇ ਤਾਂ ਇਸ ’ਤੇ ਕਾਰਵਾਈ ਕੀਤੀ ਜਾਵੇਗੀ।”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  20. ਬਿਹਾਰ ਚੋਣ ਨਤੀਜੇ: ਰੁਝਾਨਾਂ ਵਿੱਚ ਦੇਖੋ ਕੌਣ ਅੱਗੇ ਤੇ ਕੌਣ ਪਿੱਛੇ

    ਬਿਹਾਰ ਚੋਣ ਨਤੀਜਿਆਂ ਦੇ ਰੁਝਾਨਾਂ ’ਚ ਕੀ ਖ਼ਾਸ ਹੋ ਰਿਹਾ ਹੈ, ਜਾਨਣ ਲਈ ਇਸ ਲਿੰਕ ’ਤੇ ਕਲਿੱਕ ਕਰੋ।

    bihar

    ਤਸਵੀਰ ਸਰੋਤ, hindustan times