ਬਿਹਾਰ ਚੋਣਾਂ ਦੇ
ਨਤੀਜਿਆਂ ਨੂੰ ਲੈ ਕੇ ਦਿੱਲੀ ਵਿੱਚ ਚੋਣ ਕਮੀਸ਼ਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ।
ਡਿਪਟੀ ਚੋਣ ਕਮਿਸ਼ਨਰ
ਚੰਦਰ ਭੂਸ਼ਣ ਕੁਮਾਰ ਨੇ ਕਿਹਾ ਕਿ ਕਰੀਬ-ਕਰੀਬ 1 ਕਰੋੜ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ, ਅਜੇ ਤੱਕ
ਕੋਈ ਅਨਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ ਹੈ।
ਉਨ੍ਹਾਂ ਕਿਹਾ, “ਅਜੇ
ਵੋਟਾਂ ਦੀ ਵੱਡੀ ਗਿਣਤੀ ਕਰਨ ਵਾਲੀ ਰਹਿੰਦੀ ਹੈ, ਇਸ ਕਰਕੇ ਨਤੀਜਿਆਂ ਨੂੰ ਸਮਝਣ ’ਚ ਕੋਈ ਜਲਦਬਾਜ਼ੀ
ਨਾ ਕੀਤੀ ਜਾਵੇ।”
ਉਨ੍ਹਾਂ ਦੱਸਿਆ, “ਕੋਰੋਨਾਵਾਇਰਸ
ਕਰਕੇ ਪੋਲਿੰਗ ਬੂਥਾਂ ਦੀ ਗਿਣਤੀ ’ਚ 63 ਫ਼ੀਸਦ ਵਾਧਾ ਕੀਤਾ ਗਿਆ ਸੀ। 65 ਹਜ਼ਾਰ ਬੂਥਾਂ ਦੀ
ਜਗ੍ਹਾਂ 1.05 ਲੱਖ ਬੂਥ ਬਣਾਏ ਗਏ ਸਨ। ਇਸ ਤੋਂ ਇਲਾਵਾ ਕਾਊਂਟਿੰਗ ਬੂਥਾਂ ਦੀ ਗਿਣਤੀ 38 ਤੋਂ ਵਧਾ
ਕੇ 55 ਕੀਤੀ ਗਈ ਹੈ।”
ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਦੀ ਗਿਣਤੀ ਵਧਣ ਕਰਕੇ ਸਮਾਂ ਲੱਗ ਸਕਦਾ ਹੈ।
“ਵੋਟਾਂ ਦੀ ਗਿਣਤੀ ’ਚ ਕੋਈ ਧਾਂਦਲੀ ਨਹੀਂ ਹੋ ਰਹੀ, ਸਭ ਕੁਝ ਸ਼ਾਂਤਮਈ ਢੰਗ ਨਾਲ ਹੋ ਰਿਹਾ ਹੈ।”
Skip X postX ਸਮੱਗਰੀ ਦੀ ਇਜਾਜ਼ਤ?ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।