ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਦਾਅਵਾ ਹੈ ਕਿ ਅਮਰੀਕਾ
ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਚਰਮ ਸੀਮਾ ਖ਼ਤਮ ਹੋ ਗਈ ਹੈ।
ਉਨ੍ਹਾਂ ਇਸ ਮਹੀਨੇ ਕੁੱਝ ਸੂਬੇ ਖੋਲ੍ਹਣ ਦਾ ਦਾਅਵਾ
ਕੀਤਾ।
ਵ੍ਹਾਈਟ ਹਾਊਸ
ਦੀ ਬ੍ਰੀਫਿੰਗ ਦੌਰਾਨ ਟਰੰਨ ਨੇ ਕਿਹਾ ਕਿ ਗਵਰਨਜ਼ ਨਾਲ ਗੱਲਬਾਤ ਤੋਂ ਬਾਅਦ ਦੇਸ ਮੁੜ ਖੋਲ੍ਹਣ ਸਬੰਧੀ ਵੀਰਵਾਰ
ਨੂੰ ਨਵੇਂ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ।
ਉਨਾਂ ਕਿਹਾ, "ਅਸੀਂ ਸਭ ਵਾਪਸ ਆਵਾਂਗੇ। ਅਸੀਂ ਆਪਣਾ ਦੇਸ ਵਾਪਸ ਲਿਆਉਣਾ ਚਾਹੁੰਦੇ ਹਾਂ।"
ਅਮਰੀਕਾ ਵਿੱਚ
ਤਕਰੀਬਨ 6,35,000
ਕੋਰੋਨਾਵਾਇਰਸ
ਦੇ ਪੌਜਿਟਿਵ ਮਾਮਲੇ ਹਨ ਅਤੇ 28,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਵੀਰਵਾਰ ਨੂੰ ਨਵੇਂ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ