ਕੋਰੋਨਾਵਾਇਰਸ: ਪੰਜਾਬ ਦੇ 4 ਜ਼ਿਲ੍ਹੇ ਤੇ ਚੰਡੀਗੜ੍ਹ ਹੌਟਸਪੋਟ ਐਲਾਨ, ਬੀਤੇ 13 ਦਿਨਾਂ ’ਚ ਦੁਨੀਆਂ ’ਚ ਮਰੀਜ਼ਾਂ ਦੀ ਗਿਣਤੀ 10 ਲੱਖ ਵਧੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਇਹ ਇਲਜ਼ਾਮ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ

ਲਾਈਵ ਕਵਰੇਜ

  1. ਕੋਰੋਨਾਵਾਇਰਸ ਦਾ ਇਲਾਜ ਠੀਕ ਹੋਏ ਮਰੀਜ਼ਾਂ ਦੇ ਖ਼ੂਨ ’ਚੋਂ ਲੱਭਣ ਦੀ ਕੋਸ਼ਿਸ਼

  2. ਪੰਜਾਬ ’ਚ ਜੇ ਕਣਕ ਦੀ ਖਰੀਦ ਬਾਰੇ ਕੋਈ ਦੁਚਿੱਤੀ ਹੈ ਤਾਂ ਇਹ ਖ਼ਬਰ ਪੜ੍ਹੋ

  3. ਅੱਜ ਦਾ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਕੁਝ ਘੰਟਿਆਂ ਬਾਅਦ ਅਸੀਂ ਦੇਸ ਦੁਨੀਆਂ ਦੀਆਂ ਤਾਜ਼ਾ ਅਪਡੇਟ ਲੈ ਕੇ ਮੁੜ ਹਾਜ਼ਿਰ ਹੋਵਾਂਗੇ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ FACEBOOK,INSTAGRAM,TWITTERਅਤੇYouTubeਅਤੇ ਸਿੱਧਾ ਇਨ੍ਹਾਂ ਪਲੇਟਫਾਰਮਾਂ 'ਤੇ ਪਹੁੰਚੋ।

    ਇਸ ਸਮੇਂ ਅਸੀ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਇਸ ਕੌਮੀ ਤੇ ਕੌਮਾਂਤਰੀ ਅਪਡੇਟ ਨਾਲ

    • ਪੰਜਾਬ ਵਿਚ ਬੁੱਧਵਾਰ ਨੂੰ 2 ਪੌਜ਼ਿਟਿਵ ਕੇਸ ਆਏ ਅਤੇ ਕੁੱਲ ਗਿਣਤੀ 186 ਹੋ ਗਈ। ਮੌਤਾਂ ਦੀ ਗਿਣਤੀ 13 ਹੈ ਅਤੇ 27 ਤੰਦਰੁਸਤ ਹੋ ਚੁੱਕੇ ਹਨ।
    • ਭਾਰਤ ਵਿਚ ਪੌਜ਼ਿਟਿਵ ਕੇਸਾਂ ਦੀ ਗਿਣਤੀ 11933 ਹੋ ਗਈ ਹੈ, ਹੁਣ ਤੱਕ 392 ਮੌਤਾਂ ਹੋਈਆਂ ਹਨ ਅਤੇ 1343 ਜਣੇ ਠੀਕ ਹੋ ਗਏ ਹਨ।
    • ਦੁਨੀਆ ਭਰ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 20 ਲੱਖ ਤੋਂ ਪਾਰ ਹੋ ਗਈ ਹੈ. ਹੁਣ ਤੱਕ ਇਕ ਲੱਖ 26 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਕਾਰਨ ਮਾਰੇ ਜਾ ਚੁੱਕੇ ਹਨ।
    • ਕੋਰੋਨਾ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਅਮਰੀਕਾ ਦੇ ਲੋਕ ਹੋਏ ਹਨ, ਜਿਥੇ 25 ਹਜ਼ਾਰ ਤੋਂ ਵੱਧ ਲੋਕ ਮਰ ਚੁੱਕੇ ਹਨ।
    • ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਹੁਣ ਵਿਸ਼ਵ ਸਿਹਤ ਸੰਗਠਨ ਨੂੰ ਫੰਡ ਨਹੀਂ ਦੇਵੇਗਾ। ਟਰੰਪ ਇਸ ਮਹਾਂਮਾਰੀ ਲਈ ਵਿਸ਼ਵ ਸਿਹਤ ਸੰਗਠਨ ਨੂੰ ਜ਼ਿੰਮੇਵਾਰ ਮੰਨਦੇ ਹਨ।
    • ਕੋਰੋਨਾ ਵਿਚਾਲੇ ਦੱਖਣੀ ਕੋਰੀਆ ਵਿਚ ਸੰਸਦੀ ਚੋਣਾਂ ਹੋ ਰਹੀਆਂ ਹਨ।
    • ਬ੍ਰਿਟੇਨ ਵਿੱਚ ਮਰਨ ਵਾਲਿਆਂ ਦੀ ਗਿਣਤੀ 12 ਹਜ਼ਾਰ ਨੂੰ ਪਾਰ ਕਰ ਗਈ।
  4. ਵਿਸ਼ਵ ਸਿਹਤ ਸੰਗਠਨ (WHO)ਕੀ ਹੈ? ਇਸ ਨੂੰ ਫੰਡ ਕੌਣ ਦਿੰਦਾ ਹੈ?

    ਇਹ ਯੂਐੱਨਓ ਦੀ ਏਜੰਸੀ ਹੈ, ਜੋ ਗਲੋਬਲ ਪੱਧਰ ਉੱਤੇ ਜਨ ਸਿਹਤ ਲਈ ਜ਼ਿੰਮੇਵਾਰ ਹੈ। ਇਸ ਦਾ ਗਠਨ 1948 ਵਿਚ ਕੀਤਾ ਗਿਆ ਤੇ ਇਹ ਸਵਿਟਜ਼ਰਲੈਂਡ ਦੇ ਜਨੇਵਾ ਤੋਂ ਕੰਮ ਕਰਦੀ ਹੈ।

    194 ਦੇਸ ਇਸ ਦੇ ਮੈਂਬਰ ਹਨ ਅਤੇ ਇਸ ਦਾ ਉਦੇਸ਼ ਸਿਹਤ ਜਾਗਰੂਕਤਾ ਫ਼ੈਲਾਉਣੀ ਅਤੇ ਦੁਨੀਆਂ ਨੂੰ ਬਿਮਾਰੀਆਂ ਤੋ ਸੁਰੱਖਿਅਤ ਕਰਨਾ ਹੈ।

    ਇਹ ਮੁੱਢਲੀਆਂ ਸਿਹਤ ਸਹੂਲਤ , ਸਿਹਤ ਐਮਰਜੈਂਸੀ ਦੌਰਾਨ ਅਤੇ ਵੈਕਸੀਨ ਕੰਪਨੇਜ਼ ਵਿਚ ਦੇਸਾਂ ਨੂੰ ਸਹਾਇਤਾ ਦਿੰਦਾ ਹੈ।

    ਇਸ ਦੀ ਫੰਡਿੰਗ ਮੈਂਬਰ ਦੇਸਾਂ ਦੀ ਫੀਸ, ਉਨ੍ਹਾਂ ਦੀ ਜਾਇਦਾਦ ਤੇ ਆਬਾਦੀ ਦੇ ਨਾਲ ਨਾਲ ਸਵੈ ਇੱਛਾ ਨਾਲ ਦਿੱਤੇ ਜਾਂਦੇ ਦਾਨ ਉੱਤੇ ਨਿਰਭਰ ਕਰਦੀ ਹੈ।

    ਅਮਰੀਕਾ ਨੇ ਸਾਲ 2018-19 ਦੌਰਾਨ ਇਸ ਦੇ ਕੁੱਲ ਬਜਟ ਦਾ 15 ਫੀਸਦ (400 ਮਿਲੀਅਨ ਡਾਲਰ) ਦਿੱਤਾ ਸੀ।

    ਚੀਨ ਨੇ 2018-19 ਵਿਚ 86 ਮਿਲੀਅਨ ਅਮਰੀਕੀ ਡਾਲਰ ਦਿੱਤੇ ਸਨ। ਯੂਕੇ ਵੀ ਅਹਿਮ ਯੋਗਦਾਨ ਦਿੰਦਾ ਹੈ।

    W.H.O.

    ਤਸਵੀਰ ਸਰੋਤ, Getty Images

  5. ਪੰਜਾਬ ਦੇ 4 ਜ਼ਿਲ੍ਹੇ ਰੈੱਡ ਤੇ 9 ਜ਼ਿਲ੍ਹੇ ਕਲੱਸਟਰ ਹੌਟਸਪੌਟ ਕੈਟਾਗਰੀ ’ਚ

    • ਪੰਜਾਬ ਦੇ 4 ਜ਼ਿਲ੍ਹੇ (ਮੁਹਾਲੀ, ਨਵਾਂਸ਼ਹਿਰ, ਜਲੰਧਰ ਅਤੇ ਪਠਾਨਕੋਟ) ਰੈੱਡ ਹੌਟ ਸਪੌਟ ਐਲਾਨੇ ਗਏ ਹਨ ।
    • ਹੌਟਸੌਪਟ ਰੈੱਡ ਕੈਟਾਗਰੀ ਵਿਚ ਭਾਰਤ ਦੇ 170 ਜ਼ਿਲ੍ਹੇ ਹਨ, ਜਿਹੜੇ ਸਾਰੇ ਹੌਟ-ਸਪੌਟ ਹਨ।
    • ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ,ਮਾਨਸਾ ਤੇ ਮੋਗਾ ਹੌਟ-ਸਪੌਟ ਕਲੱਸਟਰ ਕੈਟਾਗਰੀ ਵਿਚ ਹੈ।
    • ਹੌਟ-ਸਪੌਟ ਕੈਟਾਗਰੀ ਵਿਚ 202 ਜ਼ਿਲ੍ਹੇ ਉਹ ਹਨ, ਜਿੰਨ੍ਹਾਂ ਦਾ ਕੁਝ ਖਾਸ ਖੇਤਰ ਪ੍ਰਭਾਵਿਤ ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੰਜਾਬ ਦੇ 8 ਜ਼ਿਲ੍ਹਿਆ ਨੂੰ ਹੌਟ-ਸਪੌਟ ਕੈਟੇਗਰੀ ਵਿਚ ਰੱਖਿਆ ਗਿਆ
  6. ਭਾਰਤ ਦੇ 170 ਹੌਟਸਪੌਟ ਜ਼ਿਲਿਆਂ ਵਿਚ ਪੰਜਾਬ ਦੇ 4 ਜ਼ਿਲ੍ਹੇ

    • ਭਾਰਤ ਸਰਕਾਰ ਨੇ ਦੇਸ ਦੇ 170 ਨੂੰ ਰੈੱਡ ਜ਼ੋਨ ਐਲਾਨਿਆ ਹੈ।
    • 202 ਜ਼ਿਲ੍ਹਿਆਂ ਨੂੰ ਨੌਨ- ਹੌਟਸਪੌਟ ਐਲਾਨਿਆ ਹੈ।
    • 353 ਜ਼ਿਲ੍ਹਿਆਂ ਨੂੰ ਗਰੀਨ ਜ਼ੋਨ ਕੈਟੇਗਰੀ ਵਿਚ ਰੱਖਿਆ ਗਿਆ ਹੈ।
    • ਚੰਡੀਗੜ੍ਹ ਨੂੰ ਰੈੱਡ ਜੌਨ ਵਾਲੀ ਕੈਟਾਗੀਰ ਵਿਚ ਰੱਖਿਆ ਗਿਆ ਹੈ।
    • ਪੰਜਾਬ ਦੇ ਜਿਨ੍ਹਾਂ 4 ਜ਼ਿਲ੍ਹਿਆਂ ਨੂੰ ਹੌਟ-ਸਪੌਟ ਐਲਾਨਿਆ ਗਿਆ, ਉਨ੍ਹਾਂ ਵਿਚ ਐਸਏਐਸ ਨਗਰ (ਮੁਹਾਲੀ), ਐਸਬੀਐਸ ਨਗਰ (ਨਵਾਂਸ਼ਹਿਰ), ਜਲੰਧਰ ਅਤੇ ਪਠਾਨਕੋਟ ਸ਼ਾਮਲ ਹੈ।
    ਕੋਰੋਨਵਾਇਰਸ

    ਤਸਵੀਰ ਸਰੋਤ, Sukhcharan Preet /BBC

    ਤਸਵੀਰ ਕੈਪਸ਼ਨ, ਮੁਹਾਲੀ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ
  7. ਕੋਰੋਨਾਵਾਇਰਸ ਦੇ ਸੰਕਟ ਵਿਚ ਦੇਖੋ ਕੁਝ ਚੰਗੀਆਂ ਖ਼ਬਰਾਂ

    ਕੋਰੋਨਾਵਾਇਰਸ ਨਾਲ ਸਬੰਧਤ ਹਰ ਪਾਸੇ ਤੋਂ ਨੈਗੇਟਿਵ ਖ਼ਬਰਾਂ ਆ ਰਹੀਆਂ ਹਨ

    ਅਜਿਹੇ ਹਾਲਾਤ ਵਿਚ ਦੇਖੋ ਕੁਝ ਚੰਗੀਆਂ ਖਬਰਾਂ ਵਾਲਾ ਵੀਡੀਓ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨਾਲ ਜੁੜੀਆਂ ਚੰਗੀਆਂ ਖ਼ਬਰਾਂ
  8. ਕੋਰੋਨਾਵਾਇਰਸ ਨੂੰ ਹਰਾ ਕੇ ਪਰਤੇ ਬੱਚਿਆਂ ਨੂੰ ਮਿਲੋ

    ਅਜਿਹੇ ਬੱਚੇ ਜਿਹੜੇ ਕੋਵਿਡ-19 ਦਾ ਸ਼ਿਕਾਰ ਹੋ ਗਏ ਸਨ ,ਉਹ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ।

    ਤੰਦਰੁਸਤੀ ਉਪਰੰਤ ਇਨ੍ਹਾਂ ਬੱਚਿਆਂ ਦੇ ਜ਼ਜ਼ਬੇ ਨੂੰ ਇੰਝ ਕੀਤਾ ਗਿਆ ਸਲਾਮ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ - ਇਨ੍ਹਾਂ ਬੱਚਿਆਂ ਨੇ ਜਿੱਤੀ ਕੋਰੋਨਾਵਾਇਰਸ ਤੋਂ ਜੰਗ
  9. ਵੈਕਸੀਨ ਲੱਭਣ ਤੱਕ ਛੁਟਕਾਰਾ ਨਹੀਂ ਹੋਣਾ : ਸਪੇਨ ਦੇ ਪੀਐੱਮ ਨੇ ਕਿਹਾ

    ਸਪੇਨ ਵਿਚ ਪਿਛਲੇ 24 ਘੰਟਿਆਂ ਦੌਰਾਨ 5100 ਨਵੇਂ ਕੋਰੋਨਾ ਕੇਸ ਆਉਣ ਨਾਲ ਕੁੱਲ ਮਾਮਲੇ 1 ਲੱਖ 77 ਹਜ਼ਾਰ 633 ਹੋ ਗਏ ਹਨ।

    ਇਹ ਪਿਛਲੇ ਪੰਜ ਦਿਨਾਂ ਵਿਚ ਸਭ ਤੋਂ ਵੱਡਾ ਉਛਾਲ ਹੈ।

    ਇੱਕ ਦਿਨ ਵਿਚ 523 ਮਾਮਲੇ ਆਉਣ ਨਾਲ ਮੌਤਾਂ ਦੀ ਗਿਣਤੀ 18,500 ਹੋ ਗਈ ਹੈ

    ਸਪੇਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜਦੋਂ ਤੱਕ ਵੈਕਸੀਨ ਨਹੀਂ ਮਿਲਦੀ ਉਦੋਂ ਤੱਕ ਛੁਟਕਾਰਾ ਨਹੀਂ ਹੋਣਾ

    coronavirus

    ਤਸਵੀਰ ਸਰੋਤ, Reuters

  10. ਦਿੱਲੀ ਦੇ ਯਮੁਨਾ ਘਾਟ 'ਤੇ ਇਕੱਠੇ ਹੋਏ ਮਜ਼ਦੂਰ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ, ‘ਯਮੁਨਾ ਘਾਟ ਉੱਤੇ ਮਜ਼ਦੂਰ ਇਕੱਠੇ ਹੋਏ ਹਨ ਤੇ

    ਉਨ੍ਹਾਂ ਦੇ ਰਹਿਣ ਅਤੇ ਖਾਣ ਦਾ ਪ੍ਰਬੰਧ ਕਰ ਦਿੱਤਾ ਗਿਆ, ਉਨ੍ਹਾਂ ਨੂੰ ਤੁਰੰਤ ਸ਼ਿਫਟ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ, “ਰਹਿਣ ਤੇ ਖਾਣੇ ਦੀ ਕੋਈ ਕਮੀ ਨਹੀਂ ਹੈ, ਕਿਸੇ ਨੂੰ ਕੋਈ ਬੇਘਰ ਤੇ ਭੁੱਖਾ ਮਿਲੇ ਤਾਂ ਜ਼ਰੂਰ ਦੱਸੇ।”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਕੀ ਹੈ ਕਿਸਾਨਾਂ ਤੇ ਖੇਤੀਬਾੜੀ ਨਾਲ ਜੁੜੇ ਲੋਕਾਂ ਦੀ ਸਰਕਾਰ ਨੂੰ ਗੁਜ਼ਾਰਿਸ਼

  12. ਕੋਰੋਨਾ ਸੰਕਟ : 13 ਦਿਨਾਂ ’ਚ ਮਰੀਜ਼ਾਂ ਦੀ ਗਿਣਤੀ 10 ਤੋਂ 20 ਲੱਖ ਹੋਈ

    • ਦੁਨੀਆਂ ਵਿਚ ਕੋਰੋਨਾ ਮਰੀਜ਼ਾਂ ਨੂੰ ਟਰੈਕ ਕਰਨ ਵਾਲੀ ਜੌਨਜ਼ ਹੌਪਕਿਨ ਯੂਨੀਵਰਸਿਟੀ ਮੁਤਾਬਕ ਗਲੋਬਲ ਅੰਕੜਾਂ 20 ਲੱਖ ਨੂੰ ਪਹੁੰਚ ਗਿਆ ਹੈ।
    • ਯੂਐੱਸ ਯੂਨੀਵਰਿਸਟੀ ਮੁਤਾਬਕ ਹੁਣ ਤੱਕ 130,000 ਮੌਤਾਂ ਹੋ ਚੁੱਕੀਆਂ ਹਨ ਅਤੇ 5 ਲੱਖ ਠੀਕ ਹੋ ਚੁੱਕੇ ਹਨ।
    • ਸਭ ਤੋਂ ਵੱਧ ਜਾਨੀ ਨੁਕਸਾਨ ਅਮਰੀਕਾ ਦਾ ਹੋਇਆ ਹੈ, ਜਿੱਥੇ 26,000 ਲੋਕ ਮਾਰੇ ਗਏ
    • ਕੇਂਦਰੀ ਚੀਨ ਵਿਚੋਂ ਇਹ ਵਾਇਰਸ 3 ਮਹੀਨੇ ਪਹਿਲਾਂ ਪੈਦਾ ਹੋਇਆ ਤੇ ਇੱਕ ਮਹੀਨੇ ਵਿਚ 1 ਲੱਖ ਉੱਤੇ ਪਹੁੰਚਿਆ ਅਤੇ ਉਸ ਤੋਂ ਬਾਅਦ ਇਹ ਗਿਣਤੀ ਇੰਨੀ ਪਹੁੰਚ ਗਈ।
    • 2 ਅਪ੍ਰੈਲ ਨੂੰ ਪੌਜ਼ਿਟਿਵ ਕੇਸਾਂ ਦੀ ਗਿਣਤੀ 10 ਲੱਖ ਸੀ ਤੇ ਹੁਣ 13 ਦਿਨਾਂ ਵਿਚ ਦੁੱਗਣੀ ਹੋ ਗਈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦਾ ਸੰਕਟ ਦਿਨੋਂ-ਦਿਨ ਗਹਿਰਾਉਂਦਾ ਜਾ ਰਿਹਾ ਹੈ।
  13. ਉਮਰ ਦੇ ਹਿਸਾਬ ਨਾਲ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਕਿਸ ਨੂੰ ਖ਼ਤਰਾ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕਿਸ ਨੂੰ ਕਿੰਨਾ ਖ਼ਤਰਾ, ਜਾਣੋ ਇਸ ਦਾ ਹਿਸਾਬ
  14. 41 ਪਾਕ ਨਾਗਰਿਕ ਅਟਾਰੀ ਸਰਹੱਦ ਰਾਹੀ ਵਤਨ ਜਾਣਗੇ

    ਅੰਮ੍ਰਿਤਸਰ ਤੋਂ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਭਾਰਤ ਵਿਚ ਫਸੇ 41 ਪਾਕਿਸਤਾਨੀ 16 ਅਪ੍ਰੈਲ ਨੂੰ ਆਪਣੇ ਦੇਸ ਜਾਣਗੇ।

    ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਜਾਰੀ ਫ਼ਰਮਾਨ ਮੁਤਾਬਕ 41 ਪਾਕਿਸਤਾਨੀ ਲੌਕਡਾਊਨ ਕਾਰਨ ਦਿੱਲੀ, ਪੰਜਾਬ, ਹਰਿਆਣਾ ਅਤੇ ਯੂਪੀ ਵਿਚ ਫਸ ਗਏ ਸਨ।

    ਪਾਕਿਸਤਾਨ ਸਰਕਾਰ ਨੇ ਇਨ੍ਹਾਂ ਦੀ ਅਟਾਰੀ ਬਾਰਡਰ ਰਾਹੀ ਵਤਨ ਪਰਤਣ ਵਿਚ ਮਦਦ ਦੀ ਅਪੀਲ ਕੀਤੀ ਸੀ ਜਿਸ ਨੂੰ ਭਾਰਤ ਸਰਕਾਰ ਨੇ ਮੰਨ ਲਿਆ ਹੈ।

    ਕੋਰੋਨਾ ਵਾਇਰਸ

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਭਾਰਤ ਨੇ ਦਿੱਤੀ ਪਾਕਿਸਤਾਨੀਆਂ ਨੂੰ ਵਤਨ ਜਾਣ ਦੀ ਆਗਿਆ
  15. ਕੋਰੋਨਾ ਅਪਡੇਟ: ਭੁੱਖਮਰੀ ਦੇ ਸ਼ਿਕਾਰ ਅਫ਼ਰੀਕਾ ਨੇ ਆਖਰ ਐਲਾਨਿਆ ਲੌਕਡਾਊਨ

    • ਰਵਾਂਡਾ, ਯੁਗਾਡਾ, ਦੱਖਣੀ ਅਫ਼ਰੀਕਾ, ਨਾਇਜ਼ੀਰੀਆ ਤੇ ਕੀਨੀਆ ਨੇ ਲੌਕਡਾਊਨ ਹੁਣ ਐਲਾਨਿਆ ਹੈ
    • ਇਨ੍ਹਾਂ ਦੇਸ਼ਾਂ ਨੂੰ ਕੋਰੋਨਾ ਨਾਲੋਂ ਵੱਡੀ ਬਿਮਾਰੀ ਭੁੱਖਮਰੀ ਲਗਦੀ ਸੀ
    • ਜਰਮਨੀ ਵਿਚ ਮਰਨ ਵਾਲਿਆਂ ਦੀ ਗਿਣਤੀ 3 ਹਜ਼ਾਰ ਪਾਰ ਕਰ ਗਈ ਹੈ।
    • ਸਪੇਨ ਵਿਚ ਪਿਛਲੇ 24 ਘੰਟਿਆਂ ਦੌਰਾਨ 523 ਮੌਤਾਂ ਨਾਲ ਅੰਕੜਾ 18 ਹਜ਼ਾਰ ਟੱਪ ਗਿਆ
    • ਚੀਨ ਮੁੜਕੇ ਆਏ ਨਵੇਂ ਪੌਜ਼ਿਟਿਵ ਕੇਸਾਂ ਨੂੰ ਬਾਹਰੋਂ ਆਏ ਵਿਅਕਤੀ ਦੱਸ ਰਿਹਾ ਹੈ।
    ਕੋਰੋਨਾਵਾਇਰਸ ਅਪਡੇਟ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਫ਼ਰੀਕੀ ਮੁਲਕ ਹੁਣ ਤੱਕ ਲੌਕਡਾਊਨ ਨਹੀਂ ਐਲਾਨ ਰਹੇ ਸਨ
  16. ਕੋਰੋਨਾਵਾਇਰਸ ਦੇ ਦੌਰ ਇਸ਼ਕ ਦਾ ਨਵਾਂ ਰੂਪ

    ਨੋਇਲ ਇਲਿਨ, ਬੀਬੀਸੀ ਲਈ

    ਕਈ ਦੇਸਾਂ ਨੇ ਕੋਰੋਨਾਵਾਇਰਸ ਮਹਾਂਮਾਰੀ ਦੇ ਫ਼ੈਲਾਅ ਨੂੰ ਰੋਕਣ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ। ਅਜਿਹੇ ਵਿੱਚ ਕੁਝ ਪਿਆਰ ਕਰਨ ਵਾਲੇ ਕੌਮਾਂਤਰੀ ਸਰਹੱਦਾਂ ਦੇ ਆਰ-ਪਾਰ ਖੜ੍ਹੇ ਹੋ ਕੇ ਇੱਕ ਦੂਜੇ ਦੀ ਸੁੱਖ-ਸਾਂਦ ਲੈ ਰਹੇ ਹਨ।

    ਪ੍ਰੇਮੀ ਆਪਣੇ ਰਿਸ਼ਤਿਆਂ ਦੇ ਨਵੇਂ ਮਾਅਨੇ ਤਲਾਸ਼ ਰਹੇ ਹਨ। ਉਹ ਦੇਖ ਰਹੇ ਹਨ ਕੀ ਵਾਕਈ ਦੂਰੀਆਂ, ਨਜ਼ੀਦੀਕੀਆਂ ਵਧਾਉਂਦੀਆਂ ਹਨ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ

    ਕੋਰੋਨਾਵਾਇਰਸ

    ਤਸਵੀਰ ਸਰੋਤ, CREDIT: NOELE ILLIEN

    ਤਸਵੀਰ ਕੈਪਸ਼ਨ, ਪ੍ਰੇਮੀ ਇੱਕ ਦੂਜੇ ਨੂੰ ਦੂਰੋਂ ਹੀ ਦੇਖ ਕੇ ਸਬਰ ਕਰ ਰਹੇ ਹਨ
  17. IPL -2020 ਟੂਰਨਾਮੈਂਟ ਅਣਮਿੱਥੇ ਸਮੇਂ ਲਈ ਮੁਲਤਵੀ

    ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਈਪੀਐੱਲ -2020 ਨੂੰ ਅਣ-ਮਿੱਥੇ ਸਮੇਂ ਮੁਲਤਵੀ ਕਰ ਦਿੱਤਾ ਹੈ।

    ਬੀਸੀਸੀਆਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੌਕਡਾਊਨ ਵਧਾਉਣ ਤੋਂ ਬਾਅਦ ਇਹ ਫ਼ੈਸਲਾ ਲਿਆ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਬੀਸੀਸੀਆਈ ਨੇ ਇਸ ਦੀ ਸੂਚਨਾ ਟੀਮਾਂ ਦੇ ਮਾਲਕਾਂ ਦੇ ਦਿੱਤੀ ਹੈ।

    BCCI

    ਤਸਵੀਰ ਸਰੋਤ, BCCi

  18. ਕੋਰੋਨਾ ਖ਼ਿਲਾਫ਼ ਜੰਗ : ਬਾਬੇ ਨਾਨਕ ਕੰਮ ਉੱਤੇ ਲਾਇਆ ਹੈ- 98 ਸਾਲਾ ਬੇਬੇ

    ਪੰਜਾਬ ਦੀ ਇਸ 98 ਸਾਲਾ ਬੇਬੇ ਨੇ ਕੋਰੋਨਾਵਾਇਰਸ ਖ਼ਿਲਾਫ਼ ਜੰਗ ਵਿਚ ਸਿਲਾਈ ਮਸ਼ੀਨ ਨੂੰ ਹਥਿਆਰ ਬਣਾ ਲਿਆ ਹੈ।

    ਬੇਬੇ ਲੋਕਾਂ ਲਈ ਮਾਸਕ ਸਿਊਂਦੀ ਹੈ ਅਤੇ ਇਸ ਨੂੰ ਬਾਬੇ ਨਾਨਕ ਵੱਲੋਂ ਦਿੱਤੀ ਸੇਵਾ ਦੱਸਦੀ ਹੈ

    ਵੀਡੀਓ ਕੈਪਸ਼ਨ, ਸਿਲਾਈ ਮਸ਼ੀਨ ਨੂੰ ਹਥਿਆਰ ਬਣਾ ਕੇ ਕੋਰੋਨਾ ਨਾਲ ਲੜਦੀ ਮੋਗਾ ਦੀ ਬੇਬੇ
  19. ਕੋਰੋਨਾ ਸੰਕਟ : ਪੰਜਾਬ ਤੋਂ ਕੀ ਹੈ ਤਾਜ਼ਾ ਅਪਡੇਟ

    ਪਟਿਆਲੇ ਦੇ ਡੀਸੀ ਨੇ ਸਾਰੇ ਵਸਨੀਕਾਂ ਦੇ ਟੈਸਟ ਕਰਨ ਦੇ ਹੁਕਮ ਦਿੱਤੇ ਹਨ। ਲੰਗਰ ਵੰਡਣ ਉੱਤੇ ਵੀ ਤੁਰੰਤ ਪਾਬੰਦੀ ਲਾਉਣ ਦੇ ਹੁਕਮ ਦਿੱਤੇ ਗਏ ਹਨ।

    ਕਣਕ ਦੀ ਖ਼ਰੀਦ ਦੇ ਕੰਮ ਨੂੰ ਸਚਾਰੂ ਚਲਾਉਣ ਲਈ ਪੰਜਾਬ ਸਰਕਾਰ ਨੇ ਓਲਾ ਐਪ ਨਾਲ ਸਾਂਝ ਪਾਈ ਹੈ।

    ਮੰਡੀ ਬੋਰਡ ਨੇ ਸਕੱਤਰ ਰਵੀ ਭਗਤ ਨੇ ਕਣਕ ਖ਼ਰੀਦ ਵਿਚ ਰੁਕਾਵਟ ਪਾਉਣ ਵਾਲੇ ਆੜਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।

    ਪੰਜਾਬ ਪੁਲਿਸ ਆਪਣੇ 25 ਮੁਲਾਜ਼ਮਾਂ ਨੂੰ ਕੋਵਿਡ-19 ਖ਼ਿਲਾਫ਼ ਸ਼ਾਨਦਾਰ ਡਿਊਟੀ ਲਈ ਸਨਮਾਨਿਤ ਕਰੇਗੀ , ਮੁੱਖ ਮੰਤਰੀ ਨੇ ਕਿਹਾ ਹੈ ਕਿ ਪੁਲਿਸ ਨੂੰ ਆਪਣੇ ਜਵਾਨਾਂ ਦੇ ਹੌਂਸਲੇ ਵਧਾਉਣ ਲਈ ਅਜਿਹੇ ਇਨਾਮ ਦੇਣ ਦਾ ਉਪਰਾਲਾ ਕਰਦਿਆਂ ਰਹਿਣਾ ਚਾਹੀਦਾ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Ravinder Singh Robin

    ਤਸਵੀਰ ਕੈਪਸ਼ਨ, ਅੰਮ੍ਰਿਤਸਰ ਵਿਚ ਬੀਬੀਆਂ ਨੂੰ ਸੈਨੇਟਰੀ ਪੈਡ ਵੰਡਦੀਆਂ ਹੋਈਆਂ ਪੁਲਿਸ ਮੁਲਾਜ਼ਮ
  20. ਇਰਾਨੀ ਫੌਜ ਨੇ ਕੋਰੋਨਾ ਮਰੀਜ਼ ਲੱਭਣ ਲਈ ਬਣਾਇਆ ਯੰਤਰ

    ਤਾਸਨਿਮ ਨਿਊਜ਼ ਏਜੰਸੀ ਮੁਤਾਬਕ ਇਸਲਾਮਿਕ ਰੈਵੋਲੂਸ਼ਨਰੀ ਗਾਰਡਜ਼ ਨੇ ਇੱਕ ਹੱਥ ਵਿਚ ਫੜਨ ਵਾਲਾ ਅਜਿਹਾ ਯੰਤਰ ਬਣਾਇਆ ਹੈ, ਜਿਹੜਾ 100 ਮੀਟਰ ਤੋਂ ਕੋਰੋਨਾਵਾਇਰਸ ਦੇ ਮਰੀਜ਼ ਦੀ ਸ਼ਨਾਖ਼ਤ ਕਰ ਲੈਂਦਾ ਹੈ।

    ਮੇਜਰ ਜਨਰਲ ਹੋਸਨੀ ਸਾਲਾਮੀ ਨੇ ਦੱਸਿਆ,‘‘ਇਸ ਦਾ ਅਧਾਰ ਯੰਤਰ ਵਿਚਲੇ ਵਾਇਰਸ ਦੀ ਦੋ- ਧਰੁਵੀ ਚੁੰਬਕੀ ਪ੍ਰਣਾਲੀ ਹੈ, ਇਸ ਲਈ ਇਸੇ ਐਨਟੀਨੇ ਨੂੰ 100 ਮੀਟਰ ਦੇ ਘੇਰੇ ਵਿਚ ਸੈੱਟ ਕੀਤਾ ਜਾ ਸਕਦਾ ਹੈ।ਇਹ 5 ਮਿੰਟ ਵਿਚ ਮਰੀਜ਼ ਦੀ ਸ਼ਨਾਖ਼ਤ ਕਰ ਲੈਂਦਾ ਹੈ।’’

    ਇਸ ਦੇ 80 ਫ਼ੀਸਦ ਸਹੀ ਨਤੀਜੇ ਹੁੰਦੇ ਹਨ।

    ਮਾਹਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਕੋਵਿਡ-19 ਨੂੰ ਟੈਸਟ ਕਰਨ ਦਾ ਭਰੋਸੇਮੰਦ ਤਰੀਕਾ ਨੱਕ ਤੇ ਗਲ਼ੇ ਚੋਂ ਸੈਂਪਲ ਲੈਕੇ ਹੀ ਹੋ ਸਕਦਾ ਹੈ।

    ਕੋਰੋਨਾਵਾਇਰਸ , ਇਰਾਨ

    ਤਸਵੀਰ ਸਰੋਤ, Tasnim

    ਤਸਵੀਰ ਕੈਪਸ਼ਨ, 100 ਮੀਟਰ ਦੇ ਘਰ ਵਿਚ ਯੰਤਰ ਫੜ ਲੈਂਦਾ ਹੈ ਕੋਰੋਨਾ ਮਰੀਜ਼