ਕੋਰੋਨਾਵਾਇਰਸ: ਅਮਰੀਕਾ ਚ 30 ਹਜ਼ਾਰ ਤੋਂ ਵੱਧ ਮੌਤਾਂ, 2 ਕਰੋੜ ਤੋਂ ਵੱਧ ਲੋਕਾਂ ਦੀ ਨੌਕਰੀ ਗਈ, ਯੂਰਪੀ ਯੂਨੀਅਨ ਨੇ ਮੰਗੀ ਇਟਲੀ ਤੋਂ ‘ਦਿਲ ਤੋਂ ਮਾਫ਼ੀ’
ਕੌਮਾਂਤਰੀ ਮੁਦਰਾ ਕੋਸ਼ ਦੀ ਵਿਕਾਸ ਨੂੰ ਲੈ ਕੇ ਚਿਤਾਵਨੀ, ਅਮਰੀਕਾ ਵਿੱਚ ਇਸ ਵੇਲੇ ਤਕਰੀਬਨ 6 ਲੱਖ 35 ਹਜ਼ਾਰ ਤੋਂ ਵੱਧ ਮਾਮਲੇ ਅਤੇ 30 ਹਜ਼ਾਰ ਤੋਂ ਜ਼ਿਆਦਾ ਮੌਤਾਂ
ਲਾਈਵ ਕਵਰੇਜ
ਕੋਰੋਨਾਵਾਇਰਸ: ਕੀ AC ਚਲਾਉਣਾ ਖ਼ਤਰਨਾਕ ਹੈ
ਗੁਰਪ੍ਰੀਤ ਸੈਣੀ, ਬੀਬੀਸੀ ਪੱਤਰਕਾਰ
ਦੋ-ਤਿੰਨ ਦਿਨਾਂ ਤੋਂ, ਗਰਮੀ ਅਚਾਨਕ ਵਧੀ ਹੈ ਅਤੇ ਏਸੀ ਯਾਨੀ ਏਅਰ ਕੰਡੀਸ਼ਨਰ ਦੀ ਜ਼ਰੂਰਤ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ।
ਪਰ ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਬਹੁਤ ਸਾਰੇ ਮੈਸੇਜ ਇਸ ਦਾਅਵੇ ਨਾਲ ਸਾਂਝੇ ਕੀਤੇ ਜਾ ਰਹੇ ਹਨ ਕਿ ਏਸੀ ਤੋਂ ਕੋਰੋਨਾਵਾਇਰਸ ਦੀ ਲਾਗ ਫੈਲਣ ਦਾ ਜੋਖ਼ਮ ਵੱਧ ਜਾਂਦਾ ਹੈ। ਕੀ ਸੱਚਮੁੱਚ ਅਜਿਹਾ ਹੈ?

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਘਰ ਵਿਚ ਵਿੰਡੋ AC ਜਾਂ ਗੱਡੀ ਵਿੱਚ AC ਲਾਉਣ ਨਾਲ ਕੋਈ ਮੁਸ਼ਕਲ ਨਹੀਂ ਹੈ, ਪਰ ਸ਼ੰਕੇ ਕੀ ਹਨ ਔਰਤਾਂ ਖ਼ਿਲਾਫ਼ ਘਰੇਲੂ ਹਿੰਸਾ ਚ ਵਾਧਾ, ਮਦਦ ਲਈ ਹੈਲਪਲਾਇਨ ਨੰਬਰ ਜਾਰੀ
ਦੇਸ ਦੀਆਂ ਕਈ ਸੈਵ ਸੇਵੀ ਜਥੇਬੰਦੀਆਂ ਨੇ ਲੌਕਡਾਊਨ ਦੌਰਾਨ ਔਰਤਾਂ ਖ਼ਿਲਾਫ਼ ਘਰੇਲੂ ਹਿੰਸਾ ਵਿਚ ਵਾਧਾ ਹੋਣ ਦਾ ਦਾਅਵਾ ਕੀਤਾ ਹੈ।
ਸੁਪਰੀਮ ਕੋਰਟ ਵਿਚ ਪਾਈ ਗਈ ਜਨਹਿੱਤ ਪਟੀਸ਼ਨ ਉੱਤੇ ਅਦਾਲਤ ਨੇ ਸੁਣਵਾਈ ਲਈ ਹਾਮੀ ਭਰ ਦਿੱਤੀ ਹੈ।
ਇਸੇ ਦੌਰਾਨ ਪੰਜਾਬ ਵਿਚ ਘਰੇਲੂ ਹਿੰਸਾ ਰੋਕਣ ਲਈ ਮਹਿਲਾ ਕਮਿਸ਼ਨ ਨੇ ਵਿਸ਼ੇਸ਼ ਹੈਲਪਲਾਇਨ ਸ਼ੁਰੂ ਕੀਤੀ ਹੈ।
ਜੇਕਰ ਕਿਸੇ ਔਰਤ ਨੂੰ ਘਰ ਵਿਚ ਕਿਸੇ ਤਰ੍ਹਾਂ ਦੇ ਮਤਭੇਦ ਜਾਂ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਾਂ ਉਹ ਨਿੱਜੀ ਸਮੱਸਿਆ ਲਈ ਸਹਾਇਤਾ ਚਾਹੁੰਦੀ ਹੋਵੇ ਤਾਂ ਹੇਠ ਦਿੱਤੇ ਨੰਬਰਾਂ ਉੱਤੇ ਸਵੇਰੇ 9 ਤੋਂ ਸ਼ਾਮੀ 6 ਵਜੇ ਦਰਮਿਆਨ ਸੰਪਰਕ ਕਰ ਸਕਦੀ ਹੈ।

ਤਸਵੀਰ ਸਰੋਤ, ਪੰਜਾਬ ਮਹਿਲਾ ਕਮਿਸ਼ਨ
ਤਸਵੀਰ ਕੈਪਸ਼ਨ, ਚੇਅਰਪਰਸਨ ਨੇਮਨੀਸ਼ਾ ਗੁਲਾਟੀ ਨੇ ਜਾਰੀ ਕੀਤੇ ਫੋਨ ਨੰਬਰ 269 ਯਾਤਰੀਆਂ ਨੂੰ ਲੈ ਕੇ ਅਮ੍ਰਿਤਸਰ ਤੋਂ ਲੰਡਨ ਲਈ ਫਲਾਇਟ ਰਵਾਨਾ
241 ਯੂਕੇ ਅਤੇ 28 ਭਾਰਤੀ ਨਾਗਰਿਕਾਂ ਨੂੰ ਲੈ ਕੇ ਜ਼ਹਾਜ਼ ਨੇ ਅੱਜ ਅੰਮ੍ਰਿਤਸਰ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਉਡਾਨ ਭਰੀ।
ਯੂਕੇ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਵਿਚੋਂ ਕੱਢਣ ਲਈ ਕਈ ਮਹਾਂਨਗਰਾਂ ਤੋਂ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਹੈ।

ਤਸਵੀਰ ਸਰੋਤ, ANI
ਤਸਵੀਰ ਕੈਪਸ਼ਨ, ਅੰਮ੍ਰਿਤਸਰ ਹਵਾਈ ਅੱਡੇ ਉੱਤੇ ਯੂਕੇ ਤੇ ਭਾਰਤੀ ਨਾਗਰਿਕ ਭਾਰਤ ਦੇ ਲੰਘੇ 24 ਘੰਟੇ : 941 ਨਵੇਂ ਕੇਸ ਅਤੇ 37 ਮੌਤਾਂ
ਕੇਂਦਰੀ ਸੰਯੁਕਤ ਸਿਹਤ ਸਕੱਤਰ ਲਵ ਅਗਰਵਾਲ
- ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 941 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 37 ਮੌਤਾਂ ਹੋਈਆਂ ਹਨ।
- ਦੇਸ ਵਿਚ ਹੁਣ ਤੱਕ ਕੁੱਲ 414 ਮੌਤਾਂ ਹੋ ਚੁੱਕੀਆਂ ਹਨ ਜਦਕਿ 1489 ਮਰੀਜ਼ ਤੰਦਰੁਸਤ ਹੋ ਗਏ ਹਨ
- ਭਾਰਤ ਦੇ 325 ਜ਼ਿਲ੍ਹੇ ਹਨ, ਜਿੰਨ੍ਹਾਂ ਵਿਚ ਇੱਕ ਵੀ ਕੋਈ ਕੇਸ ਨਹੀਂ ਹੈ
- ਨਵਾਂ ਸ਼ਹਿਰ ਸਣੇ 27 ਜ਼ਿਲ੍ਹੇ ਅਜਿਹੇ ਹਨ ਜਿੱਥੇ 14 ਦਿਨਾਂ ਤੋਂ ਇੱਕ ਵੀ ਕੇਸ ਨਹੀਂ ਆਇਆ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ: 99-ਸਾਲਾ ਸਾਬਕਾ ਫ਼ੌਜੀ ਨੇ ਵਾਇਰਸ ਨਾਲ ਜੰਗ ਲਈ ਇਕੱਠੇ ਕੀਤੇ 1.2 ਕਰੋੜ ਪੌਂਡ
ਪੀਜ਼ਾ ਡਿਲੀਵਰ ਕਰਨ ਆਇਆ ਕੋਰੋਨਾ ਪੌਜ਼ਿਟਿਵ, 70 ਕੁਆਰੰਟਾਇਨ
ਦਿੱਲੀ ਵਿੱਚ 70 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਪੀਜ਼ਾ ਦੇਣ ਲਈ ਆਏ ਡਿਲਿਵਰੀ ਕਾਮੇ ਦੇ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ, ਇਨ੍ਹਾਂ 70 ਲੋਕਾਂ ਨੂੰ ਏਕਾਂਤ ਵਿਚ ਭੇਜ ਦਿੱਤਾ ਗਿਆ ਹੈ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਅਨੁਸਾਰ, ਇਨ੍ਹਾਂ ਵਿਚੋਂ ਕਿਸੇ ਦਾ ਵੀ ਟੈਸਟ ਨਹੀਂ ਕੀਤਾ ਗਿਆ ਹੈ।
ਅਧਿਕਾਰੀਆਂ ਦੇ ਅਨੁਸਾਰ, "ਇਹ ਸਾਰੇ ਲੋਕ ਘਰ ਤੋਂ ਅਲੱਗ ਰਹਿ ਗਏ ਹਨ ਅਤੇ ਜੇ ਇਨ੍ਹਾਂ ਵਿੱਚੋਂ ਕੋਈ ਵੀ ਵਿਅਕਤੀ ਕੋਰੋਨਾ ਦੇ ਲੱਛਣ ਦਿਖਾਉਂਦਾ ਹੈ ਤਾਂ ਉਹਨਾਂ ਦਾ ਟੈਸਟ ਕੀਤਾ ਜਾਵੇਗਾ।"
ਭਾਰਤ ਹਾਲ ਹੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਦੂਜੇ ਪੜਾਅ ਵਿੱਚ ਦਾਖਲ ਹੋਇਆ ਹੈ। ਭਾਰਤ ਵਿਚ 3 ਮਈ ਤੱਕ ਲੌਕਡਾਊਨ ਹੈ, ਪਰ ਖਾਣੇ ਅਤੇ ਰਾਸ਼ਨ ਦੀਆਂ ਹੋਰ ਚੀਜ਼ਾਂ ਦੀ ਸਪੁਰਦਗੀ ਵਰਜਿਤ ਨਹੀਂ ਹੈ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਦਿੱਲੀ ਵਿਚ ਪੌਜ਼ਿਟਿਵ ਆਇਆ ਪੀਜ਼ਾ ਡਿਲੀਵਰੀ ਬੁਆਏ ਕੋਰੋਨਾ ਅਪਡੇਟ : ਪੰਜਾਬ ਵਿੱਚ ਇੱਕ ਹੋਰ ਮੌਤ
- ਗੁਰਦਾਸਪੁਰ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਮੁਤਾਬਕ ਦੋ ਦਿਨ ਪਹਿਲਾਂ ਪੌਜ਼ਿਟਿਵ ਆਏ ਜ਼ਿਲ੍ਹੇ ਦੇ ਇੱਕੋ ਇੱਕ 60 ਸਾਲਾ ਮਰੀਜ਼ ਦੀ ਮੌਤ ਹੋ ਗਈ।
- ਜਲੰਧਰ ਤੋਂ ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਸਥਾਨਕ ਸਿਵਲ ਹਸਪਤਾਲ ਦੀ ਡਾਕਟਰ ਮਨਦੀਪ ਕੌਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
- ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਮੁਤਾਬਕ ਚੰਡੀਗੜ੍ਹ ਨਾਲ ਲਗਦੇ ਪੰਚਕੂਲਾ ਵਿਚ ਇੱਕੋ ਪਰਿਵਾਰ ਦੇ 9 ਜੀਅ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ।

ਤਸਵੀਰ ਸਰੋਤ, surinder Mann/BBC
ਤਸਵੀਰ ਕੈਪਸ਼ਨ, ਮੋਗਾ ਦੇ ਚੀਦਾ ਪਿੰਡ ਵਿਚ ਸਾਰੇ ਜੀਆਂ ਦਾ ਚੈਕਅੱਪ ਕੀਤਾ ਗਿਆ। ਇੱਥੇ 4 ਪੌਜ਼ਿਟਿਵ ਕੇਸ ਆਏ ਸਨ ਸਿਲਾਈ ਮਸ਼ੀਨ ਨੂੰ ਹਥਿਆਰ ਬਣਾ ਕੇ ਕੋਰੋਨਾ ਨਾਲ ਲੜਦੀ ਮੋਗਾ ਦੀ ਬੇਬੇ
ਸਿਲਾਈ ਮਸ਼ੀਨ ਉੱਤੇ ਮਾਸਕ ਬਣਾਉਂਦੀ ਇਨ੍ਹਾਂ ਬੇਬੇ-ਜੀ ਦੀ ਉਮਰ 98 ਸਾਲ ਹੈ, ਉਮਰ ਤਾਂ ਜ਼ਿਆਦਾ ਹੈ ਹੀ।
ਪਰ ਨਾਲ ਹੀ ਕੋਰੋਨਾਵਾਇਰਸ ਤੋਂ ਬਚਾਅ ਲਈ ਯੋਗਦਾਨ ਪਾਉਣ ਦਾ ਜਜ਼ਬਾ ਵੀ ਕਈਆਂ ਨਾਲੋਂ ਜ਼ਿਆਦਾ ਹੈ।
ਵੀਡੀਓ ਕੈਪਸ਼ਨ, ਸਿਲਾਈ ਮਸ਼ੀਨ ਨੂੰ ਹਥਿਆਰ ਬਣਾ ਕੇ ਕੋਰੋਨਾ ਨਾਲ ਲੜਦੀ ਮੋਗਾ ਦੀ ਬੇਬੇ ਅਮਰੀਕਾ ਮੁੜ ਦੇਸ 'ਚ ਪਾਬੰਦੀਆਂ ਹਟਾਉਣ ਦੀ ਤਿਆਰੀ ਵਿੱਚ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅੱਜ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਕਰਨ ਵਾਲੇ ਹਨ ਜਿਸ ਵਿੱਚ ਕੁੱਝ ਸੂਬਿਆਂ ਨੂੰ ਸੋਸ਼ਲ ਡਿਸਟੈਂਸਿੰਗ ਦੀਆਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾਵੇਗੀ।
ਉਨ੍ਹਾਂ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਦੀ ਬ੍ਰੀਫਿੰਗ ਦੌਰਾਨ ਫੈਸਲਿਆਂ ਨੂੰ 'ਮਜ਼ੇਦਾਰ' ਕਰਾਰ ਦਿੰਦਿਆਂ ਕਿਹਾ ਸੀ ਕਿ ‘ਕਈ ਸੂਬਿਆਂ ਦੇ ਲਈ ਨਿਯਮਾਂ ਦਾ ਐਲਾਨ ਕੀਤਾ ਜਾਵੇਗਾ।’
ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਈ ਸਨਅਤਕਾਰਾਂ ਨਾਲ ਗੱਲਬਾਤ ਕਰ ਚੁੱਕੇ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਕਾਰੋਬਾਰ ਅਤੇ ਉਦਯੋਗ ਜਗਤ ਦੇ ਲੀਡਰਾਂ ਨਾਲ ਗੱਲਬਾਤ ਕੀਤੀ ਹੈ,ਜਿਨ੍ਹਾਂ ਨੇ ਉਨ੍ਹਾਂ ਨੂੰ ਵਧੇਰੇ ਸੁਰੱਖਿਆ ਉਪਕਰਣਾਂ ਅਤੇ ਮਜਬੂਤ ਟੈਸਟਿੰਗ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ।
ਇਸ ਤੋਂ ਪਹਿਲਾਂ ਉਹ ਕਹਿ ਚੁੱਕੇ ਹਨ ਕਿ ਉਨ੍ਹਾਂ ਕੋਲ ਦੇਸ ਵਿੱਚੋਂ ਲੌਕਡਾਊਨ ਹਟਾਉਣ ਦਾ ਪੂਰਾ ਅਧਿਕਾਰ ਹੈ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਡੌਨਲਡ ਟਰੰਪ ਅੱਜ ਕੁੱਝ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਨਗੇ ਮੁਰਾਦਾਬਾਦ 'ਚ ਮੈਡੀਕਲ ਸਟਾਫ਼ ਅਤੇ ਪੁਲਿਸ 'ਤੇ ਪੱਥਰਬਾਜ਼ੀ ਕਿਉਂ ਹੋਈ?
ਕੋਰੋਨਾਵਾਇਰਸ ਕਾਰਨ ਦੇਸ਼ ਵਿੱਚ ਹੁਣ 3 ਮਈ ਤੱਕ ਲੌਕਡਾਊਨ ਹੈ ਅਤੇ ਇਸੇ ਦਰਮਿਆਨ ਮੈਡੀਕਲ ਟੀਮਾਂ ਵਾਇਰਸ ਤੋਂ ਪੀੜਤ ਲੋਕਾਂ ਦੀ ਜਾਂਚ ਲਈ ਥਾਂ-ਥਾਂ ਜਾ ਰਹੀਆਂ ਹਨ।
ਪਰ ਇਨ੍ਹਾਂ ਟੀਮਾਂ ਉੱਤੇ ਹਮਲੇ ਦੀਆਂ ਵੀ ਖ਼ਬਰਾਂ ਹਨ। ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਸ਼ਹਿਰ ਵਿੱਚ ਅਜਿਹੀ ਘਟਨਾ ਸਾਹਮਣੇ ਆਈ, ਜਿੱਥੇ ਮੈਡੀਕਲ ਟੀਮ ਉੱਤੇ ਪਥਰਾਅ ਕੀਤਾ ਗਿਆ।
ਵੀਡੀਓ ਕੈਪਸ਼ਨ, Coronavirus: UP ਦੇ ਮੁਰਾਦਾਬਾਦ 'ਚ ਮੈਡੀਕਲ ਸਟਾਫ਼ ਅਤੇ ਪੁਲਿਸ 'ਤੇ ਪੱਥਰਬਾਜ਼ੀ ਕਿਉਂ ਹੋਈ? ਦੂਜੀ ਵਿਸ਼ਵ ਜੰਗ ਦੇ ਕੈਪਟਨ ਮੂਰ ਨੇ ਕਿਹਾ- ਅਖੀਰ ਸੂਰਜ ਚਮਕੇਗਾ
"ਇਹ ਦੁਨੀਆਂ ਦਾ ਬੇਹੱਦ ਵਧੀਆ ਤਜੁਰਬਾ ਹੈ।"
ਦੂਜੀ ਵਿਸ਼ਵ ਜੰਗ ਦੇ 99 ਸਾਲਾ ਬਜ਼ੁਰਗ ਕੈਪਟਨ ਟੌਮ ਮੂਰ ਨੇ ਆਪਣੇ ਬਾਗ ਦੇ 100 ਗੇੜ ਪੂਰੇ ਕਰਦਿਆਂ ਇਹ ਕਿਹਾ।
ਇਸ ਕੋਸ਼ਿਸ਼ ਕਾਰਨ ਉਹ ਐੱਨਐੱਚਐੱਸ ਵਰਕਰਾਂ ਲਈ 12 ਮਿਲੀਅਨ ਪਾਊਂਡ ਇਕੱਠੇ ਕਰ ਸਕੇ ਹਨ।
ਉਹ ਅਸਲ ਵਿੱਚ NHS ਚੈਰੀਟੀਜ਼ ਲਈ 1000 ਪਾਊਂਡ ਇਕੱਠੇ ਕਰਨਾ ਚਾਹੁੰਦੇ ਸੀ।
ਕੈਪਟਨ ਮੂਰ ਨੂੰ ਇੰਗਲੈਂਡ ਦੇ ਕਈ ਸੈਲੀਬ੍ਰਿਟੀਜ਼ ਨੇ ਵਧਾਈ ਦਿੱਤੀ। ਇਸ ਵਿੱਚ ਇੰਗਲੈਂਡ ਦੇ ਕ੍ਰਿਕਟ ਖਿਡਾਰੀ ਬੈੱਨ ਸਟੋਕਸ, ਗਾਇਕ ਮਾਈਕਲ ਬਾਲ ਵੀ ਸ਼ਾਮਿਲ ਹੋਏ ਜਿਨ੍ਹਾਂ ਨੇ ‘ਯੂ ਵਿਲ ਨੈਵਰ ਵਾਕ ਅਲੋਨ ਗਾਇਆ।’
ਮੰਤਰੀ ਰਿਸ਼ੀ ਸੂਨਕ ਨੇ ਉਤਸ਼ਾਹ ਵਧਾਉਂਦਿਆਂ ਕਿਹਾ ਐੱਨਐੱਚਐੱਸ ਵਰਕਰਾਂ ਲਈ ਪੈਸਾ ਇਕੱਠਾ ਕਰਨ ਲਈ ‘ਸੱਚੀ ਯੌਰਕਸ਼ਾਇਰ ਤਾਕਤ’।
"ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੈਨੂੰ ਅਜਿਹਾ ਮੌਕਾ ਮਿਲੇਗਾ।"
ਉਨ੍ਹਾਂ ਨੇ ਕੋਰੋਨਾਵਇਰਸ ਮਹਾਂਮਾਰੀ ਦੌਕਰਾਨ ਸੰਘਰਸ਼ ਕਰ ਰਹੇ ਲੋਕਾਂ ਨੂੰ ਸੁਨੇਹਾ ਦਿੱਤਾ।
"ਅਖੀਰ ਅਸੀਂ ਇਸ ਵਿੱਚੋਂ ਨਿਕਲ ਜਾਵਾਂਗੇ। ਥੋੜ੍ਹਾ ਸਮਾਂ ਲੱਗੇਗਾ ਪਰ ਅਖੀਰ ਸੂਰਜ ਚਮਕੇਗਾ ਅਤੇ ਬੱਦਲ ਹੱਟ ਜਾਣਗੇ।"
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਭਾਰਤ ਦੇ ਜ਼ਿਆਦਾਤਰ ਵੱਡੇ ਸ਼ਹਿਰ ਕੋਰੋਨਾ ਹੌਟਸਪੌਟ ਐਲਾਨੇ
ਰਾਜਧਾਨੀ ਦਿੱਲੀ ਅਤੇ ਮੁੰਬਈ ਸਣੇ ਭਾਰਤ ਦੇ ਛੇ ਵੱਡੇ ਸ਼ਹਿਰਾਂ ਨੂੰ ਕੋਰੋਨਾਵਾਇਰਸ ਲਈ ਰੈੱਡ ਜ਼ੋਨ ਐਲਾਨਿਆ ਗਿਆ ਹੈ।
ਬੁੱਧਵਾਰ ਨੂੰ ਜਾਰੀ ਗਾਈਡਲਾਈਂਜ਼ ਵਿੱਚ ਸਰਕਾਰ ਨੇ ਪੂਰੇ ਦੇਸ ਨੂੰ ਇਨਫੈਕਸ਼ਨ ਦੇ ਆਧਾਰ ਤੇ ਵੱਖ-ਵੱਖ ਜ਼ੋਨ ਵਿੱਚ ਵੰਡਿਆ ਗਿਆ ਹੈ।
ਦਿੱਲੀ, ਮੁੰਬਈ ਤੋਂ ਇਲਾਵਾ ਚੇਨੱਈ, ਬੈਂਗਲੁਰੂ, ਕੋਲਕਾਤਾ, ਹੈਦਰਾਬਾਦ ਰੈੱਡ ਜ਼ੋਨ ਵਿੱਚ ਰੱਖੇ ਗਏ ਹਨ।
ਹਾਲੇ ਤੱਕ ਭਾਰਤ ਦੇ 170 ਜ਼ਿਲ੍ਹੇ ਰੈੱਡ ਜ਼ੋਨ ਵਿੱਚ ਰੱਖੇ ਗਏ ਹਨ। ਹਾਲੇ ਤੱਕ ਗ੍ਰੀਨ ਜ਼ੋਨ ਵਿੱਚ ਕਿਸੇ ਵੀ ਸ਼ਹਿਰ ਨੂੰ ਨਹੀਂ ਰੱਖਿਆ ਗਿਆ ਹੈ।
ਕੋਰੋਨਾਵਾਇਰਸ ਪੌਜ਼ਿਟਿਵ ਗਰਭਵਤੀ ਨਰਸ ਦੀ ਮੌਤ ਪਰ ਬੱਚਾ ਸੁਰੱਖਿਅਤ
ਯੂਕੇ ਵਿੱਚ ਕੋਰੋਨਾਵਾਇਰਸ ਪੌਜਿਟਿਵ ਪਾਈ ਗਈ ਨਰਸ ਦੀ ਮੌਤ ਹੋ ਗਈ ਹੈ ਪਰ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਸਹੀ ਸਲਾਮਤ ਦੱਸਿਆ ਜਾ ਰਿਹਾ ਹੈ।
29 ਸਾਲਾ ਮੈਰੀ ਆਗਿਆਪੌਂਗ ਨੇ ਲੂਟਨ ਐਂਡ ਡਨਸਟੇਬਲ ਹਸਪਤਾਲ ਵਿੱਚ ਪੰਜ ਸਾਲ ਤੱਕ ਕੰਮ ਕੀਤਾ। ਐਤਵਾਰ ਨੂੰ ਉਸ ਦੀ ਮੌਤ ਹੋ ਗਈ।
ਮੈਰੀ ਨੂੰ ਕੋਰੋਨਾਵਾਇਰਸ ਪੌਜੀਟਿਵ ਪਾਏ ਜੇਣ ਦੇ ਦੋ ਦਿਨਾਂ ਬਾਅਦ 7 ਅਪ੍ਰੈਲ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਤਸਵੀਰ ਕੈਪਸ਼ਨ, ਯੂਕੇ ਵਿੱਚ ਕੋਰੋਨਾਵਾਇਰਸ ਪੌਜ਼ਿਟਿਵ ਗਰਭਵਤੀ ਨਰਸ ਦੀ ਮੌਤ ਹੋਈ ਸਰਕਾਰ ਕੋਲ ਵਿੱਤੀ ਘਾਟੇ, ਖਾਣੇ ਦੀ ਕਮੀ, ਛੋਟੇ ਵਪਾਰ ਲਈ ਕੀ ਯੋਜਨਾ ਹੈ-ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਕਿਹਾ ਕਿ ਬਾਕੀ ਦੇਸ ਜੋ ਕਰ ਰਹੇ ਹਨ ਮੈਨੂੰ ਉਸ ਦੀ ਫਿਕਰ ਨਹੀਂ ਪਰ ਭਾਰਤ ਜੋ ਕਰ ਰਿਹਾ ਹੈ ਉਸ ਦੀ ਫਿਕਰ ਹੈ।
- ਮੈਨੂੰ ਨਹੀਂ ਲੱਗਦਾ ਬਾਕੀ ਦੇਸ ਭਾਰਤ ਜਿੰਨੇ ਵੱਡੇ ਹਨ।
- ਸਾਨੂੰ ਟੈਸਟਿੰਗ ਵਧਾਉਣ ਦੀ ਲੋੜ ਹੈ।
- ਸਰਕਾਰ ਕੋਲ ਵਿੱਤੀ ਘਾਟੇ, ਖਾਣੇ ਦੀ ਕਮੀ, ਛੋਟੇ ਵਪਾਰ ਲਈ ਕੀ ਯੋਜਨਾ ਹੈ।
- ਲੜਾਈ ਅਜੇ ਸ਼ੁਰੂ ਹੋਈ ਹੈ, ਜਿੱਤ ਦਾ ਐਲਾਨ ਕਰਨਾ ਗਲਤ ਹੈ।
- ਲੌਕਡਾਊਨ ਸਿਰਫ਼ ਪੌਜ਼ ਬਟਨ ਹੈ, ਹੱਲ ਨਹੀਂ। ਇਹ ਖ਼ਤਮ ਹੁੰਦਿਆਂ ਹੀ ਬੀਮਾਰੀ ਵਧੇਗੀ।
- ਲੌਕਡਾਊਨ ਨਾਲ ਗੱਲ ਬਣੀ ਨਹੀਂ, ਅੱਗੇ ਵਧੀ ਹੈ। ਕੁੱਝ ਮਹੀਨਿਆਂ ਬਾਅਦ ਮੁਸ਼ਕਿਲ ਵਧੇਗੀ।
- ਸਾਨੂੰ ਰਣਨੀਤਕ ਤੌਰ ’ਤੇ ਕੋਰੋਨਾ ਨਾਲ ਨਜਿੱਠਣ ਦੀ ਲੋੜ ਹੈ।
- ਵੱਡੀ ਵਿੱਤੀ ਮੁਸ਼ਕਿਲ ਆਉਣ ਵਾਲੀ ਹੈ।
- ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਰਣਨੀਤੀ ਦੀ ਲੋੜ ਹੈ।
- ਗੋਦਾਮ ਤੋਂ ਸਮਾਨ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਹੈ।
- ਲੌਕਡਾਊਨ ਖੋਲ੍ਹਣ ਤੋਂ ਪਹਿਲਾਂ ਸਰਕਾਰ ਨੂੰ ਤਿਆਰੀ ਕਰਨੀ ਚਾਹੀਦੀ ਹੈ।
ਕੋਰੋਨਾ ਦਾ ਇਲਾਜ ਲੌਕਡਾਊਨ ਨਹੀਂ- ਰਾਹੁਲ ਗਾਂਧੀ
ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਕਿ ਪੂਰੇ ਦੇਸ ਵਿੱਚ ਲੌਕਡਾਊਨ ਲਾਗੂ ਕਰ ਦੇਣਾ ਕੋਰੋਨਾਵਾਇਰਸ ਦਾ ਇਲਾਜ ਨਹੀਂ ਹੈ।
ਰਾਹੁਲ ਗਾਂਧੀ ਨੇ ਕਿਹਾ ਟੈਸਟਿੰਗ ਹੀ ਕੋਰੋਨਾਵਾਇਰਸ ਨਾਲ ਲੜਨ ਦਾ ਸਹੀ ਹਥਿਆਰ ਹੈ।
ਦੇਸ ਵਿੱਚ ਜਿਆਦਾ ਤੋਂ ਜਿਆਦਾ ਟੈਸਟਿੰਗ ਕੀਤੀ ਜਾਵੇ। ਕੋਵਿਡ-19 ਕੰਟਰੋਲ ਨਹੀਂ ਹੋ ਸਕਦਾ ਪਰ ਮੈਨੇਜ ਹੋ ਸਕਦਾ ਹੈ।
ਕੇਂਦਰ ਸਰਕਾਰ ਸੂਬਿਆਂ ਨੂੰ ਜਿਆਦਾ ਪੈਸਾ ਦੇਵੇ। ਜਿੰਦਗੀਆਂ ਬਚਾਉਣਾ ਜ਼ਰੂਰੀ।
ਕਾਂਗਰਸ ਨੇ ਸਰਕਾਰ ਨੂੰ ਸਮੇਂ ਨਾਲ ਆਗਾਹ ਕੀਤਾ ਸੀ।
ਸੂਬਿਆਂ ਨੂੰ ਵਧੇਰੇ ਤਾਕਤ ਦਿੱਤੀ ਜਾਵੇ। ਜੋ ਯੋਜਨਾ ਕੇਰਲ ਵਿੱਚ ਅਪਣਾਈ ਗਈ ਹੈ, ਉਹ ਯੂਪੀ ਵਿੱਚ ਨਹੀਂ ਹੈ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਤੋਂ ਹਰਿਆਣਾ ਦੇ ਇਨ੍ਹਾਂ ਬੱਚਿਆਂ ਨੇ ਜਿੱਤੀ ਜੰਗ
ਸਿਰਸਾ ਦੇ ਇਹ ਬੱਚੇ ਕੋਰੋਨਾਵਾਇਰਸ ਪੌਜ਼ੀਟਿਵ ਆਏ ਸਨ।
ਫ਼ਿਲਹਾਲ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਹੁਣ ਇਹ ਬੱਚੇ ਘਰ ਵਿੱਚ ਕੁਆਰੰਟੀਨ ਰਹਿਣਗੇ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ - ਇਨ੍ਹਾਂ ਬੱਚਿਆਂ ਨੇ ਜਿੱਤੀ ਕੋਰੋਨਾਵਾਇਰਸ ਤੋਂ ਜੰਗ ਦੂਜੀ ਵਿਸ਼ਵ ਜੰਗ ਦੇ ਕੈਪਟਨ ਨੇ ਪੂਰੇ ਕੀਤੇ 100 ਰਾਊਂਡ, ਟੀਚੇ ਤੋਂ ਵੱਧ ਰਕਮ ਜੋੜੀ
ਦੂਜੀ ਵਿਸ਼ਵ ਜੰਗ ਦੇ 99 ਸਾਲਾ ਬੁਜੁਰਗ ਕੈਪਟਨ ਟੌਮ ਮੂਰ ਨੇ ਆਪਣੇ ਬਾਗ ਦੇ 100 ਗੇੜ ਪੂਰੇ ਕੀਤੇ ਹਨ।
ਇਸ ਕੋਸ਼ਿਸ਼ ਕਾਰਨ ਉਹ ਐੱਨਐੱਚਐੱਸ ਵਰਕਰਾਂ ਲਈ 12 ਮਿਲੀਅਨ ਪਾਊਂਡ ਇਕੱਠੇ ਕਰ ਸਕੇ ਹਨ।
ਉਹ ਅਸਲ ਵਿੱਚ ਐੱਨਐੱਚਐੱਸ ਚੈਰੀਟੀਜ਼ ਲਈ 1000 ਪਾਊਂਡ ਇਕੱਠੇ ਕਰਨਾ ਚਾਹੁੰਦੇ ਸੀ।

ਤਸਵੀਰ ਕੈਪਸ਼ਨ, ਕੈਪਟਨ ਟੌਮ ਮੂਰ ਨੇ ਮਦਦ ਲਈ 12 ਮਿਲੀਅਨ ਪਾਊਂਡ ਇਕੱਠੇ ਕੀਤੇ ਪਾਕਿਸਤਾਨ ਪਹੁੰਚੇ ਨਾਗਰਿਕਾਂ ਨੇ ਭਾਰਤ ਦਾ ਧੰਨਵਾਦ ਕੀਤਾ
ਭਾਰਤ ਵਿੱਚ ਲੌਕਡਾਊਨ ਕਾਰਨ ਫਸੇ ਪਾਕਿਸਤਾਨੀ ਨਾਗਰਿਕ ਹੁਣ ਆਪਣੇ ਘਰ ਪਹੁੰਚ ਗਏ ਹਨ।
ਬੀਬੀਸੀ ਲਈ ਅੰਮ੍ਰਿਤਸਰ ਸਥਿਤ ਸੀਨੀਅਰ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨੇ ਦੱਸਿਆ ਕਿ ਪਾਕਿਸਤਾਨ ਹਾਈ ਕਮਿਸ਼ਨ ਨੇ 14 ਅਪ੍ਰੈਲ ਨੂੰ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਫਸੇ ਉਨ੍ਹਾਂ ਦੇ ਨਾਗਰਿਕਾਂ ਨੂੰ ਅਟਾਰੀ-ਵਾਹਘਾ ਬਾਰਡਰ ਰਾਹੀਂ ਜਾਣ ਦਿੱਤਾ ਜਾਵੇ।
ਭਾਰਤ ਸਰਕਾਰ ਨੇ ਉਨ੍ਹਾਂ ਦੀ ਬੇਨਤੀ ਮਨਜੂਰ ਕਰਦੇ ਹੋਏ ਇਸ ਦੇ ਪ੍ਰਬੰਧ ਕੀਤੇ ਅਤੇ ਵੀਰਵਾਰ ਨੂੰ 41 ਪਾਕਿਸਤਾਨੀ ਨਾਗਰਿਕ ਆਪਣੇ ਘਰ ਪਹੁੰਚ ਗਏ।
ਪਾਕਿਸਤਾਨ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਦੋਹਾਂ ਦਾ ਧੰਨਵਾਦ ਕੀਤਾ।
ਇਸ ਵੇਲੇ 205 ਭਾਰਤੀ ਨਾਗਰਿਕ ਪਾਕਿਸਤਾਨ ਵਿੱਚ ਫਸੇ ਹੋਏ ਹਨ ਜਦੋਂਕਿ ਤਕਰੀਬਨ 100 ਪਾਕਿਸਤਾਨੀ ਨਾਗਰਿਕ ਹੇਲ ਵੀ ਭਾਰਤ ਵਿੱਚ ਫਸੇ ਹੋਏ ਹਨ।

ਤਸਵੀਰ ਕੈਪਸ਼ਨ, 41 ਪਾਕਿਸਤਾਨੀ ਨਾਗਰਿਕ ਭਾਰਤ ਤੋਂ ਪਾਕਿਸਤਾਨ ਪਹੁੰਚੇ ਨੇਪਾਲ ਵਿੱਚ ਕੌਮਾਂਤਰੀ ਸਰਹੱਦਾਂ 1 ਮਈ ਤੱਕ ਬੰਦ ਰਹਿਣਗੀਆਂ
ਨੇਪਾਲ ਵਿੱਚ ਲੌਕਡਾਊਨ ਨੂੰ ਵਧਾ ਦਿੱਤਾ ਗਿਆ ਹੈ। ਦੇਸ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵੱਧ ਕੇ 16 ਹੋ ਗਏ ਹਨ।
ਜਿਸ ਤੋਂ ਬਾਅਦ ਨੇਪਾਲ ਸਰਕਾਰ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਹੀ ਲੌਕਡਾਊਨ ਨੂੰ ਅੱਗੇ ਵਧਾਉਣ ਦਾ ਐਲਾਨ ਕਰ ਦਿੱਤਾ ਸੀ।
ਨੇਪਾਲ ਨਾਲ ਲੱਗਣ ਵਾਲੀਆਂ ਕੌਮਾਂਤਰੀ ਸਰਹੱਦਾਂ ਇੱਕ ਮਈ ਤੱਕ ਬੰਦ ਰਹਿਣਗੀਆਂ।
ਚੀਨ ਤੋਂ ਮਿਲੀ ਨਵੀਂ ਟੈਸਟਿੰਗ ਕਿੱਟਸ ਨਾਲ ਦੇਸ ਵਿੱਚ ਟੈਸਟਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਕੀਤੀ ਗਈ ਹੈ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਨੇਪਾਲ ਵਿੱਚ ਲੌਕਡਾਊਨ ਵਧਾ ਦਿੱਤਾ ਗਿਆ ਹੈ
