ਸਪੇਨ 'ਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧੀ, ਅਮਰੀਕਾ ਅਤੇ ਯੂਕੇ ਦੀਆਂ ਏਅਰਲਾਈਨ ਕੰਪਨੀਆਂ ਦੀ ਹਾਲਤ ਖ਼ਰਾਬ

ਸਪੇਨ, ਇਟਲੀ, ਯੂਕੇ ਅਤੇ ਅਮਰੀਕਾ 'ਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਦੁਨੀਆਂ ਭਰ 'ਚ ਮ੍ਰਿਤਕਾਂ ਦੀ ਗਿਣਤੀ 37,000 ਤੋਂ ਪਾਰ। 7 ਲੱਖ ਲੋਕ ਸੰਕ੍ਰਮਿਤ

ਲਾਈਵ ਕਵਰੇਜ

  1. ਗੁਰਦਾਸਪੁਰ ਵਿੱਚ ਲੌਕਡਾਊਨ ਦੌਰਾਨ ਕੁਝ ਇਸ ਤਰ੍ਹਾਂ ਰਿਹਾ ਮਾਹੌਲ

    ਗੁਰਦਾਸਪੁਰ

    ਤਸਵੀਰ ਸਰੋਤ, Gurpreet Chawla/BBC

    ਗੁਰਦਾਸਪੁਰ

    ਤਸਵੀਰ ਸਰੋਤ, Gurpreet Chawla/BBC

  2. ਕੋਰੋਨਾਵਾਇਰਸ ਨੂੰ ਰੋਕਣ ਲਈ ਲੱਗੇ ਕਰਫਿਊ ਦੇ ਕੀ ਮਾਅਨੇ ਹਨ

  3. ਕੋਰੋਨਾਵਾਇਰਸ: ਸਪੇਨ 'ਚ 2100 ਤੋਂ ਵੱਧ ਮੌਤਾਂ

  4. ਪੱਛਮ ਬੰਗਾਲ ਵਿੱਚ ਸ਼ਾਮ 5 ਵਜੇ ਤੋਂ ਲੌਕਡਾਊਨ

    ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਵਿੱਚ ਮੁਕੰਮਲ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਅੱਜ ਸ਼ਾਮ 5 ਵਜੇ ਤੋਂ ਪੂਰੇ ਤੌਰ 'ਤੇ ਲੌਕਡਾਊਨ ਹੋਵੇਗਾ।

  5. ਇਨਕਮ ਟੈਕਸ ਤੇ GST ਰਿਟਰਨ ਭਰਨ ਦੀਆਂ ਤਰੀਕਾਂ ਅੱਗੇ ਵਧੀਆਂ

    • ਇਨਕਮ ਟੈਕਸ ਰਿਟਰਨ ਦੀ ਤਾਰੀਕ 30 ਜੂਨ ਕੀਤੀ ਗਈ
    • ਪਹਿਲਾਂ 31 ਮਾਰਚ ਸੀ ਰਿਟਰਨ ਭਰਨ ਦੀ ਤਾਰੀਕ
    • ਵਿੱਤੀ ਵਰੇ 2018-19 ਲਈ ਵਧਾਇਆ ਗਿਆ ਸਮਾਂ
    • ਰਿਟਰਨ ਵਿੱਚ ਦੇਰੀ ਕਾਰਨ 12% ਦੀ ਥਾਂ 9% ਚਾਰਜ ਲੱਗੇਗਾ
    • TDS ’ਤੇ ਵਿਆਜ 18% ਦੀਥਾਂ 9% ਲੱਗੇਗਾ
    • ਆਧਾਰ-ਪੈਨ ਕਾਰਡ ਲਿੰਕ ਕਰਨ ਦੀ ਤਾਰੀਕ ਵੀ 20 ਜੂਨ ਤੱਕ ਵਧੀ
    • ਮਾਰਚ-ਅਪ੍ਰੈਲ-ਮਈ ਮਹੀਨਿਆਂ ਦੀ GST ਦੀ ਤਾਰੀਕ 30 ਜੂਨ ਤੱਕ ਵਧੀ
    • ਕਿਸੇ ਵੀ ਬੈਂਕ ਦੇ ਏਟੀਐੱਮ ਤੋਂ ਪੈਸੇ ਕਢਵਾਉਣ ਉੱਤੇ ਤਿੰਨ ਮਹੀਨੇ ਤੱਕ ਚਾਰਜ ਨਹੀਂ
    ਨਿਰਮਲਾ ਸੀਤਾਰਮਣ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ITR ਦੀ ਤਾਰੀਕ ਅੱਗੇ ਕਰਨ ਸਣੇ ਹੋਰ ਕਈ ਫ਼ੈਸਲੇ ਲਏ
  6. ਪੰਜਾਬ ਵਿੱਚ ਕੇਸ ਵਧ ਕੇ 29 ਹੋਏ

    ਪੰਜਾਬ ਦੇ ਨਵਾਂ ਸ਼ਹਿਰ ਵਿੱਚ ਤਿੰਨ ਹੋਰ ਮਰੀਜ਼ ਕੋਰੋਨਾਵਾਇਰਸ ਤੋਂ ਪੀੜਤ ਦੱਸੇ ਜਾ ਰਹੇ ਹਨ। ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਨੇ ਇਸ ਦੀ ਪੁਸ਼ਟੀ ਕੀਤੀ ਹੈ।

  7. ਬਰਨਾਲਾ ਵਿਖੇ ਕਰਫਿਊ ਦੌਰਾਨ ਖਾਲ੍ਹੀ ਸੜਕਾਂ ਤੇ ਖਾਲ੍ਹੀ ਗਲੀਆਂ ਨਜ਼ਰ ਆਈਆਂ

    ਬਰਨਾਲਾ

    ਤਸਵੀਰ ਸਰੋਤ, Sukhcharan Preet/BBC

    ਬਰਨਾਲਾ

    ਤਸਵੀਰ ਸਰੋਤ, Sukhcharan Preet/BBC

  8. ਚੰਡੀਗੜ੍ਹ: ਪਰਿਵਾਰ ਦਾ ਇੱਕ ਹੀ ਮੈਂਬਰ ਸਮਾਨ ਲੈਣ ਜਾ ਸਕੇਗਾ

    ਚੰਡੀਗੜ੍ਹ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰਦਿਆਂ ਕਿਹਾ ਹੈ ਕਿ ਪਰਿਵਾਰ ਦਾ ਇੱਕ ਹੀ ਮੈਂਬਰ ਜ਼ਰੂਰਤ ਦਾ ਸਮਾਨ ਲੈਣ ਘਰੋਂ ਬਾਹਰ ਜਾ ਸਕੇਗਾ। ਇਸ ਵਿੱਚ ਦਵਾਈਆਂ, ਫਲ, ਸਬਜ਼ੀਆਂ, ਰਾਸ਼ਨ, ਦੁੱਧ, ਆਦਿ ਸ਼ਾਮਲ ਹੈ। 24 ਮਾਰਚ ਸ਼ਾਮ 4 ਤੋਂ 6 ਵਜੇ ਤੱਕ ਲੋਕ ਬਾਹਰ ਜਾ ਸਕਣਗੇ। 25 ਮਾਰਚ ਨੂੰ ਸਵੇਰੇ 6 ਤੋਂ 9 ਵਜੇ ਤੱਕ ਲੋਕ ਘਰੋਂ ਬਾਹਰ ਸਮਾਨ ਲੈਣ ਜਾ ਸਕਣਗੇ।

  9. ਮੋਹਾਲੀ 'ਚ ਦੁੱਧ ਦੀਆਂ ਦੁਕਾਨਾਂ ਸ਼ਾਮ 4-6 ਵਿਚਕਾਰ ਖੁਲ੍ਹਣਗੀਆਂ

    ਮੋਹਾਲੀ ਦੇ ਏਪੀਆਰਓ ਗਗਨੀਤ ਸਿੰਘ ਔਜਲਾ ਮੁਤਾਬਕ, ਪੰਜਾਬ ਵਿੱਚ ਦੁੱਧ, ਦਵਾਈ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਅੱਜ ਸ਼ਾਮੀਂ 4 ਤੋਂ 6 ਵਜੇ ਜਨਤਾ ਲਈ ਖੁੱਲ੍ਹਣਗੀਆਂ ਅਤੇ ਕੱਲ੍ਹ ਤੋਂ ਅਗਲੇ ਹੁਕਮ ਤੱਕ ਦੁੱਧ, ਦਵਾਈ ਅਤੇ ਸਬਜ਼ੀ ਦੀਆਂ ਦੁਕਾਨਾਂ ਸਵੇਰੇ 6-9 ਵਜੇ ਤੱਕ ਹੀ ਖੁੱਲ੍ਹਣਗੀਆਂ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਪੰਜਾਬ ਵਿੱਚ 3 ਹੋਰ ਕੇਸਾਂ ਦੀ ਪੁਸ਼ਟੀ

    ਬੀਬੀਸ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ, ਫਿਲੌਰ ਦੇ ਸਰਕਾਰੀ ਹਸਪਤਾਲ 'ਚ ਆਈਸੋਲੇਸ਼ਨ 'ਚ ਰੱਖੇ ਤਿੰਨ ਮਰੀਜ਼ਾਂ ਦੀ ਟੈਸਟ ਰਿਪੋਰਟ ਪੌਜ਼ੀਟਿਵ ਆਈ ਹੈ। ਇਸ ਨਾਲ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਵਧ ਕੇ 26 ਹੋ ਗਿਆ ਹੈ

  11. ਪਿਛਲੇ 24 ਘੰਟਿਆਂ ’ਚ ਕੋਰੋਨਾਵਾਇਰਸ ਦਾ ਕੋਈ ਨਵਾਂ ਕੇਸ ਨਹੀਂ ਆਇਆ: ਕੇਜਰੀਵਾਲ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਰਾਜਧਾਨੀ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ।

    ਉਨ੍ਹਾਂ ਨੇ ਅੱਗੇ ਲਿਖਿਆ, “ਇਹ ਵੱਡੀ ਚੁਣੌਤੀ ਹੈ ਅਤੇ ਕਿਸੇ ਵੀ ਹਾਲ ਵਿੱਚ ਹਾਲਾਤ ਨੂੰ ਬੇਕਾਬੂ ਨਹੀਂ ਹੋਣ ਦਿਆਂਗੇ।”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  12. ਸਿਹਤ ਮੰਤਰੀ ਨੇ ਕਿਹਾ 90000 ਐੱਨਆਰਆਈ ਪੰਜਾਬ ਵਾਪਸ ਆਏ ਹਨ

    ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਪੱਤਰ ਲਿੱਖ ਕੇ ਕਿਹਾ ਹੈ ਕਿ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਐੱਨਆਰਆਈ ਹਨ। ਹੁਣ ਤੱਕ 90000 ਵਾਪਸ ਆ ਗਏ ਹਨ।

    ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਦੱਸਿਆ, ਬਲਬੀਰ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਵਿੱਚੋਂ ਕਾਫੀ ਲੋਕਾਂ ’ਚ ਕੋਵਿਡ-19 ਦੇ ਲੱਛਣ ਹਨ ਤੇ ਉਹ ਹੋਰ ਲੋਕਾਂ ਨੂੰ ਇਨਫੈਕਟ ਕਰ ਰਹੇ ਹਨ।

    ਉਨ੍ਹਾਂ ਨੇ ਲਿਖਿਆ ਹੈ, “ਕੋਵਿਡ-19 ਦੇ ਕੇਸਾਂ ਵਿੱਚ ਚਿੰਤਾਜਨਕ ਵਾਧਾ ਹੋ ਸਕਦਾ ਹੈ।”

    ਕੋਰੋਨਾਵਾਇਰਸ

    ਤਸਵੀਰ ਸਰੋਤ, Balbir Sidhu/FB

  13. ਬ੍ਰਿਟੇਨ 'ਚ ਜਨਤਕ ਥਾਵਾਂ 'ਤੇ ਦੋ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ

    ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਐਲਾਨ ਕੀਤਾ।

    ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਲਈ ਕਿਹਾ ਗਿਆ ਹੈ ਅਤੇ ਬੇਹੱਦ ਜ਼ਰੂਰੀ ਕੰਮਾਂ ਤੇ ਮੈਡੀਕਲ ਜ਼ਰੂਰਤਾਂ ਲਈ ਬਾਹਰ ਜਾਣ ਦੀ ਛੋਟ ਦਿੱਤੀ ਗਈ ਹੈ।

    ਇਸ ਦੇ ਨਾਲ ਹੀ, ਜਨਤਕ ਥਾਵਾਂ 'ਤੇ ਦੋ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਮਨਾਹੀ ਹੈ। ਬ੍ਰਿਟੇਨ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 335 ਹੋ ਗਿਆ ਹੈ।

    Coronavirus

    ਤਸਵੀਰ ਸਰੋਤ, Getty Images

  14. ਕੋਰੋਨਾਵਾਇਰਸ ਗਰਮੀਆਂ ਆਉਂਦਿਆਂ ਆਪੇ ਮਰ ਜਾਵੇਗਾ?

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਗਰਮੀਆਂ ਆਉਂਦਿਆਂ ਆਪੇ ਮਰ ਜਾਵੇਗਾ? ਵਾਇਰਲ ਮੈਸੇਜ ਦੀ ਪੜਤਾਲ
  15. ਕੋਰੋਨਾਵਾਇਰਸ ਕਾਰਨ ਭਾਰਤ ਸਣੇ ਕਈ ਦੇਸਾਂ ਦੇ ਲੋਕ ਆਪਣੇ ਘਰਾਂ ਵਿੱਚ ਬੰਦ ਹਨ।

    ਹੁਣ ਤੱਕ 16500 ਤੋਂ ਵੱਧ ਮੌਤਾਂ ਹੋ ਗਈਆਂ ਹਨ।

    ਜਾਣੋ ਭਾਰਤ ਤੇ ਹੋਰ ਦੇਸਾਂ ਵਿੱਚ ਕੀ ਹੋ ਰਿਹਾ ਹੈ।