ਸਪੇਨ 'ਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧੀ, ਅਮਰੀਕਾ ਅਤੇ ਯੂਕੇ ਦੀਆਂ ਏਅਰਲਾਈਨ ਕੰਪਨੀਆਂ ਦੀ ਹਾਲਤ ਖ਼ਰਾਬ

ਸਪੇਨ, ਇਟਲੀ, ਯੂਕੇ ਅਤੇ ਅਮਰੀਕਾ 'ਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਦੁਨੀਆਂ ਭਰ 'ਚ ਮ੍ਰਿਤਕਾਂ ਦੀ ਗਿਣਤੀ 37,000 ਤੋਂ ਪਾਰ। 7 ਲੱਖ ਲੋਕ ਸੰਕ੍ਰਮਿਤ

ਲਾਈਵ ਕਵਰੇਜ

  1. ਕੋਰੋਨਾਵਾਇਰਸ ਕਾਰਨ ਮੌਤਾਂ ਦਾ ਅੰਕੜਾ 30000 ਪਾਰ

    ਜੌਨ ਹਾਪਕਿਨਜ਼ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿੱਚ 3000 ਤੋਂ ਵੱਧ ਮੌਤਾਂ ਹੋ ਗਈਆਂ ਹਨ।

    ਇਸ ਦੇ ਨਾਲ ਹੀ ਪੂਰੇ ਸੰਸਾਰ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 37,000 ਤੋਂ ਪਾਰ ਹੋ ਗਿਆ ਹੈ।

    ਇਟਲੀ ਵਿੱਚ ਅਜੇ ਮੌਤਾਂ ਦਾ ਅੰਕੜਾਂ ਸਭ ਤੋਂ ਵੱਧ ਹੈ, ਇੱਥੇ ਹੁਣ ਤੱਕ 11 ਹਜ਼ਾਰ ਤੋਂ ਵੱਧ ਮੌਤਾਂ ਹੋ ਗਈਆਂ ਹਨ ਅਤੇ ਇਸ ਤੋਂ ਬਾਅਦ ਸਪੇਨ ਤੇ ਚੀਨ ਵਿੱਚ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ।

    ਇਸ ਵੇਲੇ ਪੂਰੀ ਦੁਨੀਆਂ ਵਿੱਚ ਸਾਢੇ ਸੱਤ ਲੱਖ ਤੋਂ ਵੀ ਵੱਧ ਕੇਸ ਹਨ ਅਤੇ ਸਭ ਤੋਂ ਵੱਧ ਅਮਰੀਕਾ ਵਿੱਚ ਦੱਸੇ ਜਾ ਰਹੇ ਹਨ।

    ਜਿੱਥੇ ਕਰੀਬ ਡੇਢ ਲੱਖ ਤੋਂ ਵੱਧ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਕੇਸ ਹਨ ਅਤੇ ਇਸ ਤਰ੍ਹਾਂ ਅਮਰੀਕਾ ਨੇ ਚੀਨ ਨੂੰ ਵੀ ਪਛਾੜ ਦਿੱਤਾ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  2. ਕੋਰੋਨਾਵਾਇਰਸ: ਬੇਰੁਜ਼ਗਾਰ ਹੋਏ ਮਜ਼ਦੂਰਾਂ ਦਾ ਪੰਜਾਬ ਤੋਂ ਪਲਾਇਨ

  3. ਜਦੋਂ ਬੱਸਾਂ ਤੇ ਕੰਧਾਂ ਵਾਂਗ ਗਰੀਬਾਂ ਨੂੰ ਕੀਤਾ ਗਿਆ ਸੈਨੇਟਾਇਜ਼

  4. ਹੁਣ ਤੱਕ ਪੰਜਾਬ ਵਿੱਚ ਕੋਰੋਨਾਵਾਇਰਸ ਦੇ 41 ਮਰੀਜ਼ ਸਾਹਮਣੇ ਆ ਚੁੱਕੇ ਹਨ

    coronavirus
  5. ਪੰਜਾਬ ਵਿੱਚ ਕਰਫਿਊ ਦੀ ਮਿਆਦ 14 ਅਪਰੈਲ ਤੱਕ ਵਧੀ ਅਤੇ ਹੋਰ ਐਲਾਨ

    • ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾਵਾਇਰਸ ਕਰਕੇ ਲੱਗੇ ਕਰਫ਼ਿਊ ਨੂੰ 14 ਅਪ੍ਰੈਲ ਤੱਕ ਵਧਾਉਣ ਦਾ ਫੈਸਲਾ ਕੀਤਾ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਾਰੇ ਬਾਡਰਾਂ ਨੂੰ ਸਖ਼ਤੀ ਨਾਲ ਸੀਲ ਕਰਨ ਦਾ ਐਲਾਨ ਵੀ ਕੀਤਾ ਗਿਆ।
    • ਕੋਰੋਨਾਵਾਇਰਸ ਖ਼ਿਲਾਫ਼ ਲੜ੍ਹ ਰਹੇ ਪੰਜਾਬ ਪੁਲਿਸ ਕਰਮੀਆਂ ਤੇ ਸੈਨੀਟੇਸ਼ਨ ਵਰਕਰਾਂ ਲਈ ਬੀਮੇ ਦਾ ਐਲਾਨ।
    • ਸੈਨੀਟੇਸ਼ਨ ਵਰਕਰ ਜਿਨ੍ਹਾਂ ਦੀ ਨੌਕਰੀ ਪੂਰੀ ਹੋਣ ਵਾਲੀ ਸੀ, ਉਨ੍ਹਾਂ ਨੂੰ 3 ਮਹੀਨਿਆਂ ਦੀ ਐਕਸਟੈਂਸ਼ਨ।
    • ਮੁੱਖ ਮੰਤਰੀ ਨੇ ਵਿਤ ਮੰਤਰੀ ਨੂੰ ਐਂਟੀ-ਕੋਵਿਡ ਐਮਰਜੈਂਸੀ ਫੰਡ ਬਣਾਉਣ ਦੇ ਵੀ ਆਦੇਸ਼ ਦਿੱਤੇ।
    • ਮੋਬਾਈਲ ਟੈਸਟਿੰਗ ਵੈਨਾਂ ਨੂੰ ਜ਼ਿਆਦਾ ਟੈਸਟ ਕਰਨ ਦੇ ਹੁਕਮ ਦਿੱਤੇ ਗਏ ਹਨ। ਪਬਲਿਕ ਵਲੰਟੀਅਰਾਂ ਨੂੰ ਵੀ ਆਇਸੋਲੇਸ਼ਨ ਬੈੱਡ ਬਣਾਉਣ ਲਈ ਟ੍ਰੇਨਿੰਗ ਦਿੱਤੀ ਜਾਵੇਗੀ।
    • ਪਰਵਾਸੀ ਕਾਮਿਆਂ ਤੇ ਗਰੀਬਾਂ ਵਿੱਚ ਇਸ ਹਫ਼ਤੇ 10 ਲੱਖ ਪੈਕੇਟ ਭੋਜਨ ਵੰਡੇ ਜਾਣਗੇ।
  6. ਕੋਰੋਨਾਵਾਇਰਸ: ਕੀ ਅਖ਼ਬਾਰਾਂ ਨਾਲ ਵਾਇਰਸ ਫ਼ੈਲਦਾ ਹੈ

  7. ਕੋਰੋਨਾਵਾਇਰਸ: 'ਜਦੋਂ ਫ਼ੋਨ ਬੱਜਦਾ ਹੈ ਤਾਂ ਲੱਗਦਾ ਹੈ ਕੋਈ ਖਾਣ-ਪੀਣ ਲਈ ਮਦਦ ਭੇਜਣ ਵਾਲਾ ਹੈ'

  8. 'ਘਰ 'ਚ ਹੀ ਮੌਜੂਦ ਆਪਣੇ ਬੱਚਿਆਂ ਨਾਲ ਵੀਡੀਓ ਕਾਲ ਰਾਹੀਂ ਮਿਲਦਾ ਹਾਂ'

  9. ਦਿੱਲੀ: ਨਿਜ਼ਾਮੂਦੀਨ ਇਲਾਕੇ 'ਚ ਕੋਰੋਨਾਵਾਇਰਸ ਦੇ ਸ਼ੱਕੀਆਂ ਕਾਰਨ ਹੜਕੰਪ

    ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਵਿੱਚ ਕੋਰੋਨਾਵਾਇਰਸ ਦੇ ਸ਼ੱਕੀ ਲੋਕਾਂ ਬਾਰੇ ਪਤਾ ਲੱਗਣ ਮਗਰੋਂ ਲਗਭਗ 200 ਲੋਕਾਂ ਨੂੰ ਹਸਪਤਾਲਾਂ ਵਿੱਚ ਭੇਜਿਆ ਗਿਆ।

    ਕੁਆਰੰਟੀਨ ਕੀਤੇ ਇਨ੍ਹਾਂ ਲੋਕਾਂ ਨੇ ਨਿਜ਼ਾਮੂਦੀਨ ਦਰਗਾਹ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਹਿੱਸਾ ਲਿਆ ਸੀ। ਇਨ੍ਹਾਂ ਲੋਕਾਂ ਵਿੱਚ ਵਧੇਰੇ ਲੋਕ ਭਾਰਤ ਤੋਂ ਬਾਹਰਲੇ ਦੇਸਾਂ ਨਾਲ ਸਬੰਧਿਤ ਹਨ।

    ਇਸ ਘਟਨਾ ਮਗਰੋਂ ਪੂਰੇ ਇਲਾਕੇ ਵਿੱਚ ਹਫੜਾ-ਦਫ਼ੜੀ ਦਾ ਮਾਹੌਲ ਹੈ ਤੇ ਪ੍ਰਸ਼ਾਸਨ ਦੁਆਰਾ ਇਹ ਇਲਾਕਾ ਸੀਲ ਕਰ ਦਿੱਤਾ ਗਿਆ ਹੈ।

    ਇਸ ਦੇ ਨਾਲ ਹੀ ਪੁਲਿਸ ਦੁਆਰਾ ਇਲਾਕੇ ਦੇ ਲੋਕਾਂ ਦੇ ਆਉਣ-ਜਾਣ ’ਤੇ ਨਜ਼ਰ ਰੱਖਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਲੌਕਡਾਊਨ ਦੌਰਾਨ ਇੰਟਰਨੈੱਟ ਦੀ ਸਪੀਡ ਵਧਾਉਣ ਦੇ 7 ਤਰੀਕੇ

  11. ਲੁਧਿਆਣਾ ਦੀ ਮੰਡੀ 'ਚ ਉੱਡੀਆਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ

  12. ਪੰਜਾਬ ਤੋਂ ਕੋਰੋਨਾਵਾਇਰਸ ਦਾ ਇੱਕ ਹੋਰ ਮਾਮਲਾ ਆਇਆ, ਕੁੱਲ੍ਹ ਗਿਣਤੀ 39 ਹੋਈ

    ਪੰਜਾਬ ਵਿੱਚ ਕੋਰੋਨਾਵਾਇਰਸ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਹ ਇੱਕ 65 ਸਾਲਾ ਵਿਅਕਤੀ ਹੈ ਜੋ ਮੁਹਾਲੀ ਵਿੱਚ ਰਹਿੰਦਾ ਹੈ। ਮੁਹਾਲੀ ਤੋਂ ਇਹ ਸੱਤਵਾਂ ਕੋਰੋਨਾਵਾਇਰਸ ਦਾ ਮਾਮਲਾ ਹੈ।

  13. ਕੋਰੋਨਾਵਾਇਰਸ: ‘ਰੋਟੀ-ਪਾਣੀ ਤਾਂ ਮਿਲ ਰਿਹਾ ਹੈ, ਖ਼ਾਲੀ ਰਹਿ ਕਿ ਇੱਥੇ ਕਰਨਾ ਕੀ ਹੈ’

    ਪਰਵਾਸੀ ਮਜ਼ਦੂਰਾਂ ਦਾ ਲਗਾਤਾਰ ਆਪਣੇ ਘਰਾਂ ਨੂੰ ਪਲਾਨ ਜਾਰੀ ਹੈ। ਪੰਜਾਬ ਦੇ ਟਾਂਡਾ ਵਿਖੇ ਦਿਹਾੜੀ ਕਰ ਕੇ ਆਪਣੇ ਜ਼ਿੰਦਗੀ ਬਸਰ ਕਰਨ ਵਾਲੇ ਤਿੰਨ ਮਜ਼ਦੂਰ ਚੰਡੀਗੜ੍ਹ ਹੁੰਦੇ ਹੋਏ ਦਿੱਲੀ ਵੱਲ ਜਾ ਰਹੇ ਸਨ।

    ਇਨ੍ਹਾਂ ਵਿਚ ਸੰਤੋਸ਼ ਨਾਮਕ ਨੌਜਵਾਨ ਨੇ ਦੱਸਿਆ ਕਿ ਉਹ ਟਾਂਡਾ ਵਿਖੇ ਰੇਹੜੀ ਲਗਾਉਂਦਾ ਹੈ ਪਰ ਕਰਫ਼ਿਊ ਕਰ ਕੇ ਸਭ ਕੁਝ ਬੰਦ ਹੋ ਗਿਆ ਅਤੇ ਉਹ ਪੈਦਲ ਹੀ ਦਿੱਲੀ ਹੁੰਦੇ ਹੋਏ ਗਵਾਲੀਅਰ ਜਾ ਰਹੇ ਹਨ।

    ਉਨ੍ਹਾਂ ਦੱਸਿਆ ਕਿ ਇੱਥੇ ਰੋਟੀ-ਪਾਣੀ ਤਾਂ ਮਿਲ ਰਿਹਾ ਹੈ ਪਰ ਖ਼ਾਲੀ ਰਹਿ ਕਿ ਇੱਥੇ ਕਰਨਾ ਕੀ ਹੈ, ਇਸ ਕਰ ਕੇ ਉਹ ਪੈਦਲ ਹੀ ਦਿੱਲੀ ਹੁੰਦੇ ਹੋਏ ਗਵਾਲੀਅਰ ਜਾ ਰਹੇ ਹਨ।

    ਸੰਤੋਸ਼ ਦੇ ਸਾਥੀ ਛੋਟੇ ਨੇ ਦੱਸਿਆ, “ਸ਼ਨੀਵਾਰ ਨੂੰ ਟਾਂਡਾ ਤੋਂ ਚੱਲੇ ਸੀ ਅਤੇ ਪੈਦਲ ਹੀ ਚੰਡੀਗੜ੍ਹ ਪਹੁੰਚੇ ਹਾਂ ਅੱਗੇ ਜੇਕਰ ਕੋਈ ਸਵਾਰੀ ਮਿਲ ਗਈ ਤਾਂ ਦਿੱਲੀ ਤੱਕ ਪਹੁੰਚ ਜਾਵਾਂਗਾ ਨਹੀਂ ਤਾਂ ਪੈਦਲ ਹੀ ਜਾਣਾ ਪੈਣਾ।”

    ਛੋਟੇ ਨੇ ਦੱਸਿਆ ਕਿ ਕੋਰੋਨਾ ਬਿਮਾਰੀ ਦੇ ਕਰਕੇ ਸਾਡੇ ਸਾਰੇ ਕੰਮ ਬੰਦ ਹੋ ਗਏ ਹਨ।

    ਉਹਨਾਂ ਦੱਸਿਆ, “ਸ਼ਨੀਵਾਰ ਰਾਤੀ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਅਤੇ ਰਸਤੇ ਵਿਚ ਬਿਨਾਂ ਸੁੱਤੇ ਐਤਵਾਰ ਸ਼ਾਮੀ ਪੰਜ ਚੰਡੀਗੜ੍ਹ ਪਹੁੰਚੇ ਹਾਂ। ਸਾਨੂੰ ਰਸਤੇ ਵਿਚ ਪੁਲਿਸ ਵਾਲੇ ਮਿਲਦੇ ਹਨ ਤਾਂ ਉਹ ਸਾਨੂੰ ਮੂੰਹ ਉੱਤੇ ਕੱਪੜਾ ਰੱਖਣ ਲਈ ਆਖ ਰਹੇ ਹਨ।”

    ਇਹਨਾਂ ਦੇ ਤੀਜੇ ਸਾਥੀ ਗੋਬਿੰਦ ਨੇ ਦੱਸਿਆ ਉਹ ਆਪਣੇ ਪਿੰਡ ਤੋਂ ਕੁਝ ਦਿਨ ਪਹਿਲਾਂ ਰੋਜ਼ੀ ਰੋਟੀ ਲਈ ਪੰਜਾਬ ਆਇਆ ਸੀ ਪਰ ਹੁਣ ਕੁਝ ਬੰਦ ਹੈ ਪੈਸੇ ਹੈ ਨਹੀਂ, ਇਸ ਕਰ ਕੇ ਵਾਪਸ ਪਿੰਡ ਦਾ ਰੁਖ ਕੀਤਾ ਹੈ।

    ਉਨ੍ਹਾਂ ਦੱਸਿਆ, “ਪਿੰਡ ਜਾ ਕੇ ਉਸ ਨੂੰ ਰੋਟੀ ਤਾਂ ਮਿਲੇਗੀ ਇਸ ਕਰ ਕੇ ਪੈਦਲ ਹੀ ਗਵਾਲੀਅਰ ਜਾ ਰਿਹਾ ਹਾਂ, ਭਾਵੇਂ ਪੰਜ ਦਿਨ ਲੱਗਣ ਜਾਂ ਫਿਰ ਵੀਹ ਦਿਨ, ਹੁਣ ਤਾਂ ਪਿੰਡ ਜਾ ਕੇ ਹੀ ਗੁਜ਼ਾਰਾ ਹੈ।”

    ਇਸ ਤੋਂ ਬਾਅਦ ਤਿੰਨੋ ਆਪਣੀ ਮੰਜਿਲ ਵੱਲ ਵੱਧ ਜਾਂਦੇ ਹਨ।

    ਹਾਲਾਂਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਉੱਤੇ ਸਾਰੇ ਸੂਬਿਆਂ ਨੇ ਆਪਣੀਆਂ ਸੀਮਾਵਾਂ ਸੀਲ ਕਰ ਦਿੱਤੀਆਂ ਅਤੇ ਪ੍ਰਵਾਸੀ ਲੋਕਾਂ ਨੂੰ ਜਿੱਥੇ ਹਨ ਉੱਥੇ ਹੀ ਰਹਿਣ ਦੀ ਅਪੀਲ ਕੀਤੀ ਹੈ।

    ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਛੋਟੀਆਂ ਸਨਅਤਾਂ ਵਿਚ ਕੰਮ ਕਰਨ ਵਾਲੇ ਪਰਵਾਸੀਆਂ ਨੂੰ ਆਪਣੇ ਥਾਂ ਤੋਂ ਬਾਹਰ ਨਾ ਜਾਣ ਦੀ ਅਪੀਲ ਕੀਤੀ ਹੈ।

    ਪਰਵਾਸੀ ਮਜ਼ਦੂਰ

    ਤਸਵੀਰ ਸਰੋਤ, Getty Images

  14. ਕੋਰੋਨਾਵਾਇਰਸ ਮਹਾਮਾਰੀ : ਕੀ ਸਰਦੀਆਂ ਦੇ ਮੌਸਮ ਵਿਚ ਵਾਇਰਸ ਹੋ ਵਧੇਗਾ

  15. ਕੋਰੋਨਾਵਾਇਰਸ: ਦੱਖਣੀ ਏਸ਼ੀਆ ਦੇ ਹਾਲਾਤ

    • ਦੱਖਣੀ ਏਸ਼ੀਆ ਖੇਤਰ ਵਿੱਚ ਪਾਕਿਸਤਾਨ ਵਿੱਚ ਲਗਾਤਾਰ ਕੋਰੋਨਾਵਾਇਰਸ ਦੇ ਕੇਸ ਵਧ ਰਹੇ ਹਨ, ਉੱਥੇ 1500 ਤੋਂ ਵੱਧ ਸਾਹਮਣੇ ਆ ਚੁੱਕੇ ਹਨ। ਪਰ ਦੇਸ ਦੇ ਉੱਚ ਸਹਿਤ ਅਧਿਕਾਰੀ ਦਾ ਕਹਿਣਾ ਹੈ ਕਿ “ਹਾਲਾਤ ਕਾਬੂ” ਵਿੱਚ ਹਨ, ਚੀਨ ਨੇ ਜਹਾਜ਼ ਭਰ ਕੇ ਮੈਡੀਕਲ ਕਰਮੀਆਂ ਅਤੇ ਹੋਰ ਸਾਮਾਨ ਮਦਦ ਵਜੋਂ ਭੇਜਿਆ ਹੈ।
    • ਸ੍ਰੀਲੰਕਾ ਵਿੱਚ ਕੋਵਿਡ-19 ਨਾਲ ਪਹਿਲੀ ਮੌਤ ਹੋ ਗਈ ਹੈ। ਉਥੇ ਹੁਣ 113 ਕੇਸ ਸਾਹਮਣੇ ਆਏ ਹਨ। ਦੇਸ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਗਾਇਆ ਗਿਆ ਹੈ।
    • ਨੇਪਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਦੱਖਣੀ ਏਸ਼ੀਆ ਦੇ ਹੋਰਨਾਂ ਖੇਤਰਾਂ ਦੇ ਮੁਕਾਬਲੇ ਕੇਸ ਘੱਟ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ। 34 ਸਾਲਾਂ ਵਿਅਕਤੀ ਦੇ ਯੂਏਈ ਤੋਂ ਪਰਤਣ ਮਗਰੋਂ ਦੇਸ ਨੇ ਆਪਣੇ ਚੌਥੇ ਕੇਸ ਦੀ ਪੁਸ਼ਟੀ ਕੀਤੀ ਹੈ। ਕਾਠਮਾਂਡੂ ਵਿੱਚ 2000 ਤੋਂ ਵੱਧ ਲੋਕਾਂ ਲੌਕਡਾਊਨ ਨਿਯਮਾਂ ਦੀ ਉਲੰਘਣਾ ਕਰਨ ’ਤੇ ਕਾਰਵਾਈ ਵੀ ਕੀਤੀ ਹੈ।
    • ਬੰਗਲਾਦੇਸ਼ ਦੀ ਫੌਜ ਦਾ ਕਹਿਣਾ ਹੈ ਕਿ ਕੋਵਿਡ-19 ਖ਼ਿਲਾਫ਼ ਗਲੀ-ਗਲੀ ਮੁਹਿੰਮ ਨੂੰ ਉਸ ਦੀ ਫੌਜ ਜਾਰੀ ਰੱਖੇਗੀ ਅਤੇ ਸਰਕਾਰ ਦੇ ਅਗਲੇ ਆਦੇਸ਼ ਤੱਕ ਸੋਸ਼ਲ ਡਿਸਟੈਨਸਿੰਗ ਦੀ ਪਾਲਣਾ ਕੀਤੀ ਜਾਵੇਗੀ। ਦੇਸ ਵਿੱਚ ਕੋਰੋਨਾ ਨਾਲ ਹੁਣ ਤੱਕ5 ਮੌਤਾਂ ਅਤੇ 48 ਕੇਸ ਸਾਹਮਣੇ ਆਏ ਹਨ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  16. ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਟਵਿੱਟਰ ਹੈਂਡਲ ਤੋਂ ਪੰਜਾਬ ਸਰਕਾਰ ਵੱਲੋਂ ਜਾਰੀ ਇੱਕ ਐਨੀਮੈਟਡ ਵੀਡੀਓ ਸਾਂਝੀ ਕੀਤੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  17. ਤਮਿਲਨਾਡੂ ’ਚ ਇੱਕ ਸਰਕਾਰੀ ਹਸਪਤਾਲ ਵਿੱਚ ਰੋਬੋਟ ਦਾਨ ਕੀਤੇ ਗਏ

    ਤਮਿਲਨਾਡੂ ਦੇ ਤਿਰੂਚੀਰਾਪੱਲੀ ਵਿੱਚ ਇੱਕ ਨਿੱਜੀ ਨੇ ਕੰਪਨੀ ਨੇ ਸਰਕਾਰੀ ਹਸਪਤਾਲ ਵਿੱਚ ਕੋਵਿਡ-19 ਦੇ ਕੇਸਾਂ ਨੂੰ ਦਵਾਈ ਦੇਣ ਲਈ ਮਨੁੱਖੀ ਰੋਬੋਟ ਦਾਨ ਦਿੱਤੇ ਹਨ। ਇਹ 4 ਰੋਬੋਟ ਵਰਤੇ ਜਾਣ ਲਈ ਤਿਆਰ ਹਨ।

    ਹਸਪਤਾਲ ਨੇ ਡੀਨ ਨੇ ਕਿਹਾ ਹੈ, “ਇਨ੍ਹਾਂ ਦੀ ਵਰਤੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਆਗਿਆ ਤੋਂ ਬਾਅਦ ਕੀਤੀ ਜਾਵੇਗੀ।”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  18. ਕੋਰੋਨਾਵਾਇਰਸ: ਆਸਟਰੇਲੀਆ ’ਚ ਦੋ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ

    ਆਸਟਰੇਲੀਆਂ ਵਿੱਚ ਜਨਤਕ ਥਾਵਾਂ ’ਤੇ 2 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਜਿਮ, ਪਾਰਕ, ਗਰਾਊਂਡ ਆਦਿ ਬੰਦ ਕਰ ਦਿੱਤੇ ਹਨ।

    ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰੀਸਨ ਨੇ ਕਿਹਾ ਹੈ ਕਿ ਦੇਸ ਦੇ ਲੋਕ ਘਰੋਂ ਬਾਹਰ ਸਿਰਫ਼ ਮੈਡੀਕਲ ਮਦਦ ਅਤੇ ਜ਼ਰੂਰੀ ਸਾਮਾਨ ਲੈਣ ਹੀ ਨਿਕਲ ਸਕਦੇ ਹਨ ਅਤੇ ਜੇ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਦੇ ਖ਼ਿਲਾਫ਼ ਅਪਰਾਧਕ ਕਾਰਵਾਈ ਹੋਵੇਗੀ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  19. ’ਜੇ ਅਮਰੀਕਾ ’ਚ ਮੌਤਾਂ 2 ਲੱਖ ਤੋਂ ਘੱਟ ਹੋਈਆਂ ਤਾਂ ਸਮਝੋ ਕੰਮ ਬਿਹਤਰ ਤਰੀਕਾ ਨਾਲ ਹੋਇਆ ਹੈ’

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਜੇ ਅਮਰੀਕੀ ਪ੍ਰਸ਼ਾਸਨ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਨੂੰ ਇੱਕ ਲੱਖ ਤੇ ਦੋ ਲੱਖ ਵਿਚਾਲੇ ਰੋਕ ਲੈਂਦਾ ਹੈ ਤਾਂ ਇਸ ਦਾ ਮਤਲਬ ਹੈ ‘ਕੰਮ ਚੰਗਾ ਕੀਤਾ ਗਿਆ ਹੈ’।

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਮੌਤ ਦੀ ਦਰ ਅਗਲੇ ਦੋ ਹਫ਼ਤਿਆਂ ਵਿੱਚ ਵੱਧ ਸਕਦੀ ਹੈ ਇਸ ਲਈ ਸੋਸ਼ਲ ਡਿਸਟੈਂਸਿੰਗ ਦੀ ਪਾਬੰਦੀ ਨੂੰ 30 ਅਪ੍ਰੈਲ ਤੱਕ ਵਧਾਇਆ ਜਾ ਰਿਹਾ ਹੈ।

    ਇਸ ਤੋਂ ਪਹਿਲਾਂ ਅਮਰੀਕਾ ਦੀ ਕੋਰੋਨਾਵਾਇਰਸ ਟਾਸਕ ਫੋਰਸ ਨੂੰ ਲੀਡ ਕਰਨ ਵਾਲੇ ਡਾ. ਐਨਥਨੀ ਫੌਕੀ ਨੇ ਕਿਹਾ ਸੀ ਕਿ ਕੋਰੋਨਾਵਾਇਰਸ ਕਾਰਨ ਕਰੀਬ 2,00,000 ਅਮਰੀਕੀਆਂ ਦੀ ਮੌਤ ਹੋ ਸਕਦੀ ਹੈ।

    ਅਮਰੀਕਾ ਵਿੱਚ ਇਸ ਵੇਲੇ 1,30,000 ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਹਨ।

    ਟਰੰਪ

    ਤਸਵੀਰ ਸਰੋਤ, Getty Images

  20. ਕੋਰੋਨਾਵਾਇਰਸ 'ਤੇ ਲੌਕਡਾਊਨ ਨੂੰ ਲੈ ਕੇ ਪੀਐੱਮ ਮੋਦੀ ਬੋਲੇ 'ਮੈਂ ਲੋਕਾਂ ਤੋਂ ਮਾਫ਼ੀ ਮੰਗਦਾ ਹਾਂ'