ਸਪੇਨ 'ਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧੀ, ਅਮਰੀਕਾ ਅਤੇ ਯੂਕੇ ਦੀਆਂ ਏਅਰਲਾਈਨ ਕੰਪਨੀਆਂ ਦੀ ਹਾਲਤ ਖ਼ਰਾਬ

ਸਪੇਨ, ਇਟਲੀ, ਯੂਕੇ ਅਤੇ ਅਮਰੀਕਾ 'ਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਦੁਨੀਆਂ ਭਰ 'ਚ ਮ੍ਰਿਤਕਾਂ ਦੀ ਗਿਣਤੀ 37,000 ਤੋਂ ਪਾਰ। 7 ਲੱਖ ਲੋਕ ਸੰਕ੍ਰਮਿਤ

ਲਾਈਵ ਕਵਰੇਜ

  1. ਸਿਹਤ ਕਰਮਚਾਰੀਆਂ ਨਾਲ ਬਦਸਲੂਕੀ ਨਾ ਕਰੋ: ਪ੍ਰਧਾਨ ਮੰਤਰੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਮੈਂ ਸਾਰੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਜੇ ਉਹ ਡਾਕਟਰਾਂ ਅਤੇ ਨਰਸਾਂ ਨਾਲ ਕੋਈ ਦੁਰਵਿਵਹਾਰ ਹੁੰਦਾ ਵੇਖਦੇ ਹਨ ਤਾਂ ਉਨ੍ਹਾਂ ਨੂੰ ਕਰਨ ਵਾਲਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਗਲਤ ਹਨ। ਮੈਂ ਗ੍ਰਹਿ ਮੰਤਰਾਲੇ ਅਤੇ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਕਿਹਾ ਹੈ ਕਿ ਜੋ ਲੋਕ ਡਾਕਟਰ ਜਾਂ ਨਰਸਾਂ ਨਾਲ ਇਸ ਸੰਵੇਦਨਸ਼ੀਲ ਸਮੇਂ ਤੇ ਸਹਿਯੋਗ ਨਹੀਂ ਦੇ ਰਹੇ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।”

    ਨਰਿੰਦਰ ਮੋਦੀ

    ਤਸਵੀਰ ਸਰੋਤ, Getty Images

  2. ਜੇਲ੍ਹਾਂ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋ ਰਹੀਆਂ ਹਨ

    ਹਰ ਰੋਜ਼ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਅਤੇ ਸੰਕਰਮਿਤ ਮਾਮਲਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਹਾਲਾਤਾਂ ਵਿੱਚ, ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਆਮ ਨਾਗਰਿਕਾਂ ਦੇ ਨਾਲ ਨਾਲ ਜੇਲ੍ਹਾਂ ਵਿੱਚ ਬੰਦ ਕੈਦੀਆਂ ਬਾਰੇ ਵੀ ਚਿੰਤਤ ਹਨ।

    ਬ੍ਰਿਟੇਨ ਇੰਗਲੈਂਡ ਅਤੇ ਵੇਲਜ਼ ਦੀਆਂ ਜੇਲ੍ਹਾਂ ਵਿੱਚ ਕੁਝ ਕੈਦੀਆਂ ਨੂੰ ਰਿਹਾ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

    ਪਿਛਲੇ ਦਿਨੀਂ ਜੇਲ੍ਹ ਦੇ ਤਕਰੀਬਨ 3500 ਸਟਾਫ ਛੁੱਟੀ ‘ਤੇ ਸਨ। ਸਿਹਤ ਸੰਬਧੀ ਸਮੱਸਿਆਵਾਂ ਕਾਰਨ ਇਹ ਕਰਮਚਾਰੀ ਛੁੱਟੀ ‘ਤੇ ਸਨ ਅਤੇ ਉਨ੍ਹਾਂ ਵਿੱਚੋਂ ਕਈਆਂ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਸੀ। ਇਹ ਗਿਣਤੀ ਜੇਲ੍ਹ ਦੇ ਕੁਲ ਕਰਮਚਾਰੀਆਂ ਦਾ ਦਸ ਪ੍ਰਤੀਸ਼ਤ ਹੈ।

    ਇਥੋਪੀਆ ਲਗਭਗ ਚਾਰ ਹਜ਼ਾਰ ਕੈਦੀਆਂ ਨੂੰ ਰਿਹਾ ਕਰਨ 'ਤੇ ਵਿਚਾਰ ਕਰ ਰਿਹਾ ਹੈ। ਇਰਾਨ ਪਹਿਲਾਂ ਹੀ ਅਸਥਾਈ ਤੌਰ 'ਤੇ 85 ਹਜ਼ਾਰ ਕੈਦੀਆਂ ਨੂੰ ਰਿਹਾ ਕਰ ਚੁੱਕਾ ਹੈ ਅਤੇ 10 ਹਜ਼ਾਰ ਹੋਰ ਕੈਦੀਆਂ ਲਈ ਰਿਹਾਈ ਦੀ ਯੋਜਨਾ ਬਣਾ ਰਿਹਾ ਹੈ।

  3. ਕੋਰੋਨਾਵਾਇਰਸ ਨਾਲ ਜੁੜੀ ਉਮੀਦ ਦੇਣ ਵਾਲੀਆਂ ਖ਼ਬਰਾਂ

  4. ਭਾਰਤ ਵਿੱਚ ਕੋਰੋਨਾਵਾਇਰਸ ਦੇ 562 ਕੇਸ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਅੰਕੜਾ 562 ਹੋ ਗਿਆ ਹੈ। ਇਨ੍ਹਾਂ ਵਿੱਚੋਂ ਇਸ ਸਮੇਂ 512 ਲੋਕ ਇਨਫੈਕਟਿਡ ਹਨ। 40 ਲੋਕ ਠੀਕ ਹੋ ਚੁੱਕੇ ਹਨ। ਇਹ ਅੰਕੜੇ ਕੇਂਦਰੀ ਸਿਹਤ ਮੰਤਰਾਲੇ ਨੇ ਜਾਰੀ ਕੀਤੇ ਹਨ।

    ਇਸ ਦੇ ਨਾਲ ਹੀ, ਸਿਹਤ ਮੰਤਰਾਲੇ ਨੇ ਮਰਨ ਵਾਲਿਆਂ ਦਾ ਅੰਕੜਾ 10 ਤੋਂ ਘਟਾ ਕੇ 9 ਕਰ ਦਿੱਤਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਦਿੱਲੀ ਵਿੱਚ ਮੰਗਲਵਾਰ ਨੂੰ ਜਿਸ ਦਸਵੇਂ ਵਿਅਕਤੀ ਦੀ ਮੌਤ ਹੋਈ ਸੀ, ਉਸ ਦਾ ਕੋਰੋਨਾਇਰਸ ਦਾ ਟੈਸਟ ਨੈਗੇਟਿਵ ਆਇਆ ਹੈ।

    Coronavirus

    ਤਸਵੀਰ ਸਰੋਤ, Getty Images

  5. ਹਰਿਆਣਾ ਦੇ ਸਿਰਸਾ ਵਿੱਚ ਕੀ ਹਨ ਹਾਲਾਤ

    ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਨੇ ਦੱਸਿਆ ਕਿ ਸਿਰਸਾ ਵਿੱਚ ਜ਼ਰੂਰੀ ਲੋੜਾਂ ਵਾਲੀਆਂ ਚੀਜ਼ਾਂ ਤੋਂ ਇਲਾਵਾ ਪੂਰੀ ਤਰ੍ਹਾਂ ਬਾਜ਼ਾਰ ਬੰਦ ਹਨ।

    ਪਿੰਡਾਂ ਵਿੱਚ ਵੀ ਲੌਕਡਾਊਨ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪਿੰਡਾਂ ਦੇ ਲੋਕ ਆਪਣੇ ਪੱਧਰ ’ਤੇ ਪਿੰਡਾਂ ਨੂੰ ਸੈਨੇਟਾਈਜ਼ ਕਰ ਰਹੇ ਹਨ।

    ਡਿਪਟੀ ਕਮਿਸ਼ਨਰ ਰਮੇਸ਼ ਚੰਦਬ ਬਿਢਾਨ ਮੁਤਾਬਕ ਸਿਰਸਾ ਜ਼ਿਲ੍ਹਾ ਵਿੱਚ ਹਾਲੇ ਕੋਈ ਕੋਰੋਨਾਵਾਇਰਸ ਦਾ ਪੌਜ਼ੀਟਿਵ ਵਿਅਕਤੀ ਨਹੀਂ ਮਿਲਿਆ ਹੈ।

    ਜ਼ਿਲ੍ਹੇ ਸਿਰਸਾ ਵਿੱਚ ਹੁਣ ਤੱਕ ਕੁੱਲ 254ਵਿਅਕਤੀ ਵਿਦੇਸ਼ਾਂ ਤੋਂ ਆਏ ਹਨ, ਜਿਨ੍ਹਾਂ ’ਚੋਂ 251ਦੀ ਪਛਾਣ ਕਰ ਲਈ ਗਈ ਹੈ। ਤਿੰਨ ਵਿਅਕਤੀਆਂ ਨੂੰ ਟਰੇਸ ਕੀਤਾ ਜਾ ਰਿਹਾ ਹੈ।

    ਡਿਪਟੀ ਕਮਿਸ਼ਨਰ ਮੁਤਾਬਕ ਵਿਦੇਸ਼ੋਂ ਆਏ 53 ਜਣਿਆਂ ਨੇ ਆਪਣਾ ਕੁਆਰੰਟੀਨ ਦਾ ਸਮਾਂ ਪੂਰਾ ਕਰ ਲਿਆ ਹੈ।

  6. ਕੋਰੋਨਾਵਾਇਰਸ ਕਾਰਨ 20000 ਲੋਕਾਂ ਦੀ ਮੌਤ

    ਕੋਰੋਨਾਵਾਇਰਸ ਕਾਰਨ ਦੁਨੀਆਂ ਭਰ ਵਿੱਚ 20000 ਲੋਕਾਂ ਦੀ ਮੌਤ ਹੋ ਗਈ ਹੈ ਤੇ 4.20 ਲੱਖ ਪ੍ਰਭਾਵਿਤ ਹਨ।

    ਸਭ ਤੋਂ ਜ਼ਿਆਦਾ ਲੋਕਾਂ ਦੀ ਮੌਤ ਇਟਲੀ ਵਿੱਚ ਹੋਈ ਹੈ। ਇੱਥੇ 6820 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਚੀਨ ਦੇ ਹੂਬੇ ਵਿੱਚ 3160, ਸਪੇਨ ਵਿੱਚ 2808, ਫਰਾਂਸ ਵਿੱਚ 1100 ਅਮਰੀਕਾ ਵਿੱਚ 775 ਤੇ ਬ੍ਰਿਟੇਨ ਵਿੱਚ 422 ਲੋਕਾਂ ਦੀ ਮੌਤ ਹੋਈ ਹੈ।

    ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਰੀਜ਼ (81591) ਚੀਨ ਵਿੱਚ ਹਨ। ਇਟਲੀ (69176), ਅਮਰੀਕਾ (53740) ਤੇ ਸਪੇਨ (39885) ਵਿੱਚ ਵੀ ਕੋਰੋਨਾਵਾਇਰਸ ਦੇ ਕਾਫੀ ਕੇਸ ਹਨ।

    Coronavirus

    ਤਸਵੀਰ ਸਰੋਤ, Getty Images

  7. ਕੋਰੋਨਾਵਾਇਰਸ: ਸਪੇਨ 'ਚ ਬਿਰਧ ਆਸ਼ਰਮਾਂ 'ਚ ਇਕੱਲੇ ਮਿਲੇ ਬਿਮਾਰ ਬਜ਼ੁਰਗ ਤੇ ਲਾਸ਼ਾਂ

  8. ਇਹ LIVE ਅਪਡੇਟ ਇੱਥੇ ਹੀ ਰੋਕਿਆ ਜਾਂਦਾ ਹੈ, ਕੁਝ ਘੰਟਿਆਂ ਬਾਅਦ ਮੁੜ ਅਪਡੇਟ ਕੀਤਾ ਜਾਵੇਗਾ

  9. ਕੋਰੋਨਾ ਦਾ ਕਹਿਰ ਵਧਿਆ ਤਾਂ ਭਾਰਤ ਵਿੱਚ —ਪੰਜਾਬ ’ਚ ਤੁਹਾਡੇ ਪਿੰਡਾਂ ਤੱਕ — ਕਿੰਨੇ ਕੁ ਹਸਪਤਾਲ ਨੇ, ਕਿੰਨੇ ਕੁ ਡਾਕਟਰ?

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਭਾਰਤ ਦੇ ਵੱਡੇ ਸ਼ਹਿਰਾਂ ਤੋਂ ਲੈ ਕੇ ਪੰਜਾਬ ਦੇ ਪਿੰਡਾਂ ਤੱਕ, ਕਿੰਨੇ ਹਸਪਤਾਲ-ਡਾਕਟਰ?
  10. ਕੋਰੋਨਾਵਾਇਰਸ ਕਰਕੇ ਲੱਗੇ ਕਰਫ਼ਿਊ ਦੌਰਾਨ ਜਾਣੋ ਪੰਜਾਬ ਤੇ ਹਰਿਆਣਾ ਦਾ ਹਾਲ

  11. ਕੋਰੋਨਾਵਾਇਰਸ ਤੋਂ ਲੜਦੇ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਤੇ ਮੁਸ਼ਕਲਾਂ

  12. ਪੀਐੱਮ ਦੇ ਐਲਾਨ ਦਾ ਸਵਾਗਤ ਪਰ ਗਰੀਬਾਂ ਦਾ ਵੀ ਰੱਖੋ ਖਿਆਲ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾਵਾਇਰਸ ਤੋਂ ਲੜਨ ਲਈ ਪ੍ਰਧਾਨ ਮੰਤਰੀ ਦੇ ਲੌਕਡਾਊਨ ਦੇ ਐਲਾਨ ਦਾ ਸਮਰਥਨ ਕਰਦਿਆਂ ਕਿਹਾ ਕਿ ਮੈਂ ਬੇਨਤੀ ਕਰਦਾ ਹਾਂ ਕਿ ਗਰੀਬਾਂ ਤੇ ਰੋਜ਼ਾਨਾ ਰੋਜ਼ੀ ਰੋਟੀ ਕਮਾਉਣ ਵਾਲਿਆਂ ਲਈ ਆਰਥਿਕ ਪੈਕੇਜ ਦਾ ਵੀ ਐਲਾਨ ਕੀਤਾ ਜਾਵੇ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਪੀਐੱਮ ਮੋਦੀ ਦੇ ਸੰਬੋਧਨ ਦੀਆਂ 5 ਖਾਸ ਗੱਲਾਂ

    ਪੀਐੱਮ ਮੋਦੀ ਦੇ ਸੰਬੋਧਨ ਦੀਆਂ 5 ਖਾਸ ਗੱਲਾਂ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸੰਬੋਧਨ ਵਿੱਚ ਉਨ੍ਹਾਂ ਕਿਹਾ, "ਭਾਰਤ ਨੂੰ ਬਚਾਉਣ ਲਈ, ਅੱਜ ਰਾਤ 12 ਵਜੇ ਤੋਂ ਦੇਸ਼ ਵਿੱਚ ਪੂਰਾ ਲੌਕਡਾਊਨ ਹੋਵੇਗਾ। ਇਹ 21 ਦਿਨ ਦਾ ਹੋਵੇਗਾ। ਇਹ ਜਨਤਕ ਕਰਫਿਊ ਨਾਲੋਂ ਸਖ਼ਤ ਹੋਵੇਗਾ।"

    • ਕੋਰੋਨਾਵਾਇਰਸ ਦੇ ਮੁਕਾਬਲੇ ਲਈ ਲਈ ਸਮਾਜਿਕ ਦੂਰੀਆਂਜ਼ਰੂਰੀ ਹਨ। ਹਰ ਰਾਜ, ਜ਼ਿਲ੍ਹਾ, ਗਲੀ-ਇਲਾਕਾ ਲੌਕਡਾਊਨ ਹੋਵੇਗਾ।
    • ਅਣਗਹਿਲੀ ਜਾਰੀ ਰਹੀ ਤਾਂ ਭਾਰਤ ਨੂੰ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ।
    • ਬੇਸ਼ਕ ਦੇਸ਼ ਨੂੰ ਲੌਕਡਾਊਨ ਦੀ ਆਰਥਿਕ ਕੀਮਤ ਸਹਿਣੀ ਪਵੇਗੀ ਪਰਹਰੇਕ ਭਾਰਤੀ ਦੀ ਜਾਨ ਬਚਾਉਣਾ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੀ ਸਭ ਤੋਂ ਵੱਡੀ ਤਰਜੀਹ ਹੈ।
    • ਸਾਨੂੰ ਯਾਦ ਰੱਖਣਾ ਪਵੇਗਾ ਕਿ ਜੇਕਰ ਜਾਨ ਹੈ ਤਾਂ ਜਹਾਨ ਹੈ। ਅਫਵਾਹਾਂ ਅਤੇ ਅੰਧਵਿਸ਼ਵਾਸ ਤੋਂ ਬਚੋ।
    • ਕੋਰੋਨਾਵਾਇਰਸ ਤੋਂ ਲੜਨ ਲਈ 15000 ਕਰੋੜ ਦੇ ਆਰਥਿਕ ਦੇ ਪੈਕੇਜ ਦਾ ਐਲਾਨ।
    ਕੋਰੋਨਾਵਾਇਰਸ

    ਤਸਵੀਰ ਸਰੋਤ, DD NEWS

  14. ਕੋਰੋਨਾਵਾਇਰਸ ਪੀੜਤਾਂ ਦਾ ਇਲਾਜ ਕਰਨ ਵਾਲਾ ਡਾਕਟਰ ਕਿਉਂ ਰੋ ਪਿਆ

  15. ਟੋਕਿਓ ਓਲਪਿੰਕ, 2020 ਸਾਲ ਭਰ ਲਈ ਮੁਲਤਵੀ ਕਰ ਤੇ ਸਹਿਮਤੀ

    ਕੋਰੋਨਾਵਾਇਰਸ ਦੀ ਵਜ੍ਹਾ ਕਰਕੇ ਜਾਪਾਨ ਦੇ ਪ੍ਰਧਾਨਮੰਤਰੀ ਸ਼ਿੰਜੋ ਆਬੇ ਨੇ ਕਿਹਾ ਹੈ ਕਿ ਟੋਕਿਓ ਓਲਪਿੰਕ, 2020 ਸਾਲ ਭਰ ਲਈ ਮੁਲਤਵੀ ਕਰ ਦਿੱਤੇ ਜਾਣ। ਸ਼ਿੰਜੋ ਆਬੇ ਨੇ ਕਿਹਾ ਕਿ ਉਹ ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਟੌਮਸ ਬਾਖ਼ ਨਾਲ ਮੰਗਲਵਾਰ ਨੂੰ ਹੋਈ ਗੱਲਬਾਤ ਤੋਂ ਬਾਅਦ ਇਸ ਦੇਰੀ ਤੇ ਸਹਿਮਤ ਹੋ ਗਏ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  16. ਕੋਰੋਨਾਵਾਇਰਸ- ਪੂਰੇ ਦੇਸ਼ 'ਚ ਰਾਤ 12 ਵਜੇ ਤੋਂ ਮੁਕੰਮਲ ਲੌਕਡਾਊਨ, ਇਸ ਦਾ ਮਤਲਬ ਕਰਫਿਊ ਹੀ ਸਮਝੋ- ਮੋਦੀ

    'ਕੋਰੋਨਾਵਾਇਰਸ: ਪੂਰੇ ਦੇਸ਼ 'ਚ ਰਾਤ 12 ਵਜੇ ਤੋਂ ਮੁਕੰਮਲ ਲੌਕਡਾਊਨ, ਇਸ ਦਾ ਮਤਲਬ ਕਰਫਿਊ ਹੀ ਸਮਝੋ'

    ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਨੂੰ ਸੰਬੋਧਿਤ ਕਰਦਿਆਂ ਇਹ ਐਲਾਨ ਕੀਤਾ ਹੈ। ਪੀਐੱਮ ਨੇ ਕਿਹਾ ਹੈ ਕਿ ਇਹ ਲੌਕਡਾਊਨ 21 ਦਿਨਾਂ ਤੱਕ ਜਾਰੀ ਰਹੇਗਾ।

    modi

    ਤਸਵੀਰ ਸਰੋਤ, DD News

  17. ਪੰਜਾਬ ਕਰਫ਼ਿਊ: 232 ਮਾਮਲੇ ਦਰਜ ਅਤੇ 111 ਲੋਕ ਗ੍ਰਿਫ਼ਤਾਰ

    ਕੋਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਆਦੇਸ਼ਾਂ ਦੀ ਪਾਲਣਾ ਨਾ ਕਰਨ ਵਾਲੇ 232 ਲੋਕਾਂ ਖਿਲਾਫ਼ ਮਾਮਲੇ ਦਰਜ ਕੀਤੇ ਗਏ ਅਤੇ 111 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕੁਆਰੰਟੀਨ ਦੀ ਉਲੰਘਨਾ ਕਰਨ ਵਾਲੇ 2 ਲੋਕਾਂ 'ਤੇ ਵੀ ਕਾਰਵਾਈ ਕੀਤੀ ਗਈ।

    ਸਭ ਤੋਂ ਜਿਆਦਾ ਮਾਮਲੇ ਮੋਹਾਲੀ ਵਿੱਚ ਦਰਜ ਕੀਤੇ ਗਏ ਹਨ ਜਿਸ ਦਾ ਅੰਕੜਾ 38 ਹੈ। ਅੰਮ੍ਰਿਤਸਰ ਵਿੱਚ 34 ਐੱਫਆਈਆਰ ਕੀਤੀਆਂ ਗਈਆਂ। ਸਭ ਤੋਂ ਜ਼ਿਆਦਾ, 43 ਲੋਕ, ਤਰਨਤਾਰਨ 'ਤੋਂ ਗ੍ਰਿਫ਼ਤਾਰ ਕੀਤੇ ਗਏ ਹਨ।

    ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਪੁਲਿਸ ਤੇ ਸਾਮਾਜਿਕ ਕਾਰਕੁੰਨਾਂ ਨੂੰ ਮਿਲ ਕੇ ਕੰਮ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਤਾਂਕਿ ਘਰ-ਘਰ ਤੱਕ ਜ਼ਰੂਰੀ ਵਸਤਾਂ ਪਹੁੰਚਾਉਣ ਲਈ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ।

    ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਕਰਮਚਾਰੀਆਂ ਨੂੰ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਉਹ ਜ਼ਰੂਰ ਹਿਦਾਇਤਾਂ ਦਾ ਖ਼ਿਆਲ ਰੱਖਣ।

    ਕੋਰੋਨਾਵਾਇਰਸ, ਪੰਜਾਬ ਕਰਫਿਊ

    ਤਸਵੀਰ ਸਰੋਤ, Surinder Mann

  18. ਪੰਜਾਬੀ ਗਾਇਕ ਰਣਜੀਤ ਬਾਵਾ ਦੀ ਮੈਰਿਜ ਰਿਸੈਪਸ਼ਨ ਟਲੀ

    ਕੋਰੋਨਾਵਾਇਰਸ ਕਾਰਨ ਪੰਜਾਬੀ ਗਾਇਕ ਰਣਜੀਤ ਬਾਵਾ ਦੀ ਮੈਰਿਜ ਰਿਸੈਪਸ਼ਨ ਟਲ ਗਈ ਹੈ। ਇਹ ਪ੍ਰੋਗਰਾਮ 25 ਮਾਰਚ ਨੂੰ ਜਲੰਧਰ ਵਿੱਚ ਹੋਣਾ ਸੀ । ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਨੇ ਜਾਣਕਾਰੀ ਦਿੱਤੀ ਕਿ ਕੋਰੋਨਾ ਵਾਇਰਸ ਦੇ ਅਲਰਟ ਦੇ ਚਲਦਿਆਂ ਪ੍ਰੋਗਰਾਮ ਨੂੰ ਕੈਂਸਲ ਕਰਕੇ ਅਗਾਂਹ ਕਰ ਦਿਤਾ ਗਿਆ ਹੈ। ਇਹ ਪ੍ਰੋਗਰਾਮ ਹੁਣ ਕਿਸ ਦਿਨ ਹੋਣਾ ਹੈ ਇਸ ਦੀ ਜਾਣਕਾਰੀ ਤਾਂ ਨਹੀਂ ਦਿੱਤੀ ਪਰ ਇਹ ਜ਼ਰੂਰ ਕਿਹਾ ਕਿ ਪ੍ਰੋਗਰਾਮ ਸਾਦੇ ਢੰਗ ਨਾਲ ਕੀਤਾ ਜਾਵੇਗਾ। (ਰਿਪੋਰਟ- ਗੁਰਪ੍ਰੀਤ ਚਾਵਲਾ)

    coronavirus, ranjit bawa

    ਤਸਵੀਰ ਸਰੋਤ, ranjit bawa/fb

  19. ਪੰਜਾਬ ਵਿੱਚ ਜ਼ਰੂਰੀ ਸਮਾਨ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾਣਗੀਆਂ- ਕੈਪਟਨ

    ਪੰਜਾਬ ਵਿੱਚ ਕਰਫਿਊ ਦੌਰਾਨ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਕਿਹਾ ਗਿਆ ਹੈ ਅਜਿਹੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐੱਸਐੱਸਪੀ ਨੂੰ ਨਿਰਦੇਸ਼ ਦਿੱਤੇ ਹਨ ਕਿ ਲੋਕਾਂ ਦੇ ਘਰਾਂ ਤੱਕ ਦੁੱਧ ਅਤੇ ਹੋਰ ਜ਼ਰੂਰੀ ਵਸਤਾਂ ਪਹੁੰਚਾਉਣ ਲਈ ਡੋਰ ਟੂ ਡੋਰ ਮੁਹਿੰਮ ਨੂੰ ਯਕੀਨੀ ਬਣਾਇਆ ਜਾਵੇ।

    ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੁਝ ਦੁਕਾਨਾਂ ਵਾਰੀ ਸਿਰ ਖੁੱਲ੍ਹੀਆਂ ਰਹਿਣਗੀਆਂ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  20. ਹਿਮਾਚਲ ਪ੍ਰਦੇਸ਼ ਵਿੱਚ ਵੀ ਕਰਫਿਊ

    ਪੰਜਾਬ, ਮਹਾਰਾਸ਼ਟਰ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਵਿੱਚ ਵੀ ਕਰਫਿਊ ਲਗਾ ਦਿੱਤਾ ਗਿਆ ਹੈ। ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇਸ ਦੀ ਜਾਣਕਾਰੀ ਮੁੱਖ ਮੰਤਰੀ ਜੈ ਰਾਮ ਠਾਕੁਰ ਵਲੋਂ ਦਿੱਤੀ ਗਈ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post