ਲੋੜਵੰਦਾਂ ਨੂੰ ਖਾਣਾ ਦਿੰਦੀ ਪੰਜਾਬ ਪੁਲਿਸ
You’re viewing a text-only version of this website that uses less data. View the main version of the website including all images and videos.
ਸਪੇਨ 'ਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧੀ, ਅਮਰੀਕਾ ਅਤੇ ਯੂਕੇ ਦੀਆਂ ਏਅਰਲਾਈਨ ਕੰਪਨੀਆਂ ਦੀ ਹਾਲਤ ਖ਼ਰਾਬ
ਸਪੇਨ, ਇਟਲੀ, ਯੂਕੇ ਅਤੇ ਅਮਰੀਕਾ 'ਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਦੁਨੀਆਂ ਭਰ 'ਚ ਮ੍ਰਿਤਕਾਂ ਦੀ ਗਿਣਤੀ 37,000 ਤੋਂ ਪਾਰ। 7 ਲੱਖ ਲੋਕ ਸੰਕ੍ਰਮਿਤ
ਲਾਈਵ ਕਵਰੇਜ
ਇਟਲੀ ’ਚ ਬਜ਼ੁਰਗ ਆਪਣਿਆਂ ਨੂੰ ‘ਆਖਰੀ ਅਲਵਿਦਾ’ ਕਹਿਣ ਲਈ ਤੜਪ ਰਹੇ
ਅਮਰੀਕਾ ’ਚ ਚੀਨ ਨਾਲੋਂ ਵੀ ਵਧੇ ਕੇਸ
ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦਾ ਅੰਕੜਾ ਸਭ ਤੋਂ ਵੱਧ ਯਾਨਿ ਕਿ 83,500 ਤੋਂ ਪਾਰ ਹੋ ਗਿਆ ਹੈ।
ਜੌਹਨ ਹੋਪਕਿਨਸ ਯੂਨੀਵਰਸਿਟੀ ਵੱਲੋਂ ਇਕੱਠੇ ਕੀਤੇ ਅੰਕੜਿਆਂ ਮੁਤਾਬਕ ਇਹ ਅੰਕੜਾ ਚੀਨ (81,782) ਅਤੇ ਇਟਾਲੀ (80,589) ਦੇ ਅੰਕੜਿਆਂ ਨੂੰ ਵੀ ਪਾਰ ਕਰ ਗਿਆ ਹੈ।
ਉਥੇ ਹੀ ਅਮਰੀਕਾ ਵਿੱਚ ਕੋਵਿਡ-19 ਨਾਲ ਮੌਤਾਂ ਦੀ ਗਿਣਤੀ 1200 ਹੈ ਅਤੇ ਚੀਨ ਵਿੱਚ 3,291 ਅਤੇ ਇਟਲੀ 8,215 ਹੈ।
ਪੰਜਾਬ ਦੇ ਪਹਿਲੇ ਕੋਰੋੋਨਾਵਾਇਰਸ ਦੇ ਮਰੀਜ਼ ਨੂੰ ਮਿਲ ਰਹੀ ਹੈ ਛੁੱਟੀ
ਕੋਰੋਨਾਵਾਇਰਸ ਨਾਲ ਪੀੜਤ ਹੋਏ ਪੰਜਾਬ ਦੇ ਪਹਿਲੇ ਮਰੀਜ਼ ਨੂੰ ਹੁਣ ਸਿਹਤਮੰਦ ਹੋਣ ਮਗਰੋਂ ਛੁੱਟੀ ਸ਼ੁੱਕਰਵਾਰ ਨੂੰ ਛੁੱਟੀ ਦਿੱਤੀ ਜਾ ਰਹੀ ਹੈ।
ਇਹ ਮਰੀਜ਼ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਸੀ। ਬੀਬੀਸੀ ਪੰਜਾਬੀ ਲਈ ਰਵਿੰਦਰ ਸਿੰਘ ਰੌਬਿਨ ਨੂੰ ਸਿਵਿਲ ਸਰਜਨ. ਡਾ. ਪ੍ਰਭਦੀਪ ਕੌਰ ਜੋਹਲ ਨੇ ਪੁਸ਼ਟੀ ਕੀਤੀ ਹੈ।
ਇਸ 60 ਸਾਲਾ ਮਰੀਜ਼ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਅਤੇ ਇਟਲੀ ਤੋਂ ਪਰਤਿਆ ਸੀ। 4 ਮਾਰਚ ਨੂੰ ਉਸ ਵਿੱਚ ਕੋਰੋਨਾਵਾਇਰਸ ਦੇ ਲੱਛਣ ਵੇਖੇ ਗਏ ਸਨ।
ਕੋਰੋਨਾਵਾਇਰਸ - ਪੰਜਾਬ ਦੇ ਹਾਲਾਤ ਕੀ ਹਨ ਤੇ ਕੇਂਦਰ ਸਰਕਾਰ ਕੀ ਕਰ ਰਹੀ ਹੈ
ਕੋਰੋਨਾਵਾਇਰਸ: ਪੰਜਾਬ ਸਰਕਾਰ ਨੇ 6000 ਕੈਦੀ ਰਿਹਾਅ ਕਰਨ ਦਾ ਲਿਆ ਫੈਸਲਾ
ਕੋਰੋਨਾਵਾਇਰਸ ਕਰਕੇ ਪੰਜਾਬ ਸਰਕਾਰ ਨੇ 6000 ਕੈਦੀ ਰਿਹਾ ਕਰਨ ਦਾ ਫੈਸਲਾ ਲਿਆ ਹੈ। ਇਸ ਦੀ ਜਾਣਕਾਰੀ ਸੂਬੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਤੀ ਹੈ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਸ ਬਾਬਤ ਸੁਪਰੀਮ ਕੋਰਟ ਨੇ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ ਜਿਸ ਨੇ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਪੂਰੀ ਹਿਦਾਇਤਾਂ ਜਾਰੀ ਕੀਤੀਆਂ ਹਨ।
ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਉੱਚ ਪੱਧਰੀ ਕਮੇਟੀਆਂ ਬਣਾ ਕੇ ਵਿਚਾਰ ਕਰੇ ਕਿ ਕਿਹੜੇ ਕੈਦੀਆਂ ਨੂੰ 4 ਤੋਂ 6 ਹਫ਼ਤੇ ਦੀ ਪੈਰੋਲ ਤੇ ਭੇਜਿਆ ਜਾ ਸਕਦਾ ਹੈ ਤਾਂਕਿ ਜੇਲ੍ਹਾਂ ਵਿੱਚ ਭੀੜ ਘੱਟ ਹੋਵੇ ਤੇ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਕੋਰੋਨਾਵਾਇਰਸ ਦਾ ਟੀਕਾ ਕਦੋਂ ਬਣੇਗਾ ਤੇ ਉਦੋਂ ਤੱਕ ਕੀ ਕਰੀਏ? ਆਓ ਭਾਲੀਏ ਜਵਾਬ
ਸਪੇਨ ਵਿੱਚ ਮੌਤਾਂ ਦਾ ਅੰਕੜਾ ਹੋਇਆ 4,000 ਤੋਂ ਪਾਰ
ਸਪੇਨ ਦੇ ਤਾਜ਼ਾ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਪਿਛਲੇ 24ਘੰਟਿਆਂ ਦੌਰਾਨ 655ਵਧ ਗਈ ਹੈ। ਯਾਨੀ ਮਰਨ ਵਾਲਿਆਂ ਦੀ ਹੁਣ ਗਿਣਤੀ 4,089ਹੋ ਗਈ ਹੈ। ਇਹ ਵਾਧਾ ਬੁੱਧਵਾਰ ਦੇ 738ਦੇ ਵਾਧੇ ਨਾਲੋਂ ਥੋੜ੍ਹਾ ਜਿਹਾ ਘੱਟ ਹੈ। ਪੁਸ਼ਟੀ ਹੋਏ ਕੇਸਾਂ ਦੀ ਗਿਣਤੀ ਵਧ ਕੇ 56,188ਹੋ ਗਈ ਹੈ।
ਸਪੇਨ ਦੇ ਸ਼ਹਿਰ ਮੈਡ੍ਰਿਡ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਰਿਹਾ ਹੈ, ਜਿਸ ਵਿੱਚ ਤਕਰੀਬਨ ਇਕ ਤਿਹਾਈ ਮਰੀਜ਼ ਹਨ। ਪਰ ਕੈਟਾਲੋਨੀਆ ਵਿੱਚ ਵੀ ਮਰੀਜ਼ਾਂ ਦੀ ਗਿਣਤੀ ’ਚ ਭਾਰੀ ਵਾਧਾ ਹੋਇਆ ਹੈ। ਲਾਗ ਦੇ ਮਾਮਲਿਆਂ ਦੀ ਗਿਣਤੀ 11,592ਹੈ।
ਦੇਰ ਰਾਤ ਸਪੇਨ ਨੇ ਆਪਣੀ ਕੌਮੀ ਐਮਰਜੈਂਸੀ ਸਥਿਤੀ ਨੂੰ ਵਾਇਰਸ ਦੇ ਫੈਲਣ ਨੂੰ ਰੋਕਣ ਲਈ 12 ਅਪ੍ਰੈਲ ਤੱਕ ਵਧਾ ਦਿੱਤਾ।
ਜਲੰਧਰ ਤੇ ਨਵਾਂ ਸ਼ਹਿਰ ਵਿੱਚ ਕੋਰੋਨਾਵਾਇਰਸ ਦਾ ਇੱਕ-ਇੱਕ ਮਾਮਲਾ ਸਾਹਮਣੇ ਆਇਆ
ਜਲੰਧਰ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਨਿਜਾਤਮ ਨਗਰ ਦੀ ਰਹਿਣ ਵਾਲੀ ਇਸ 70 ਸਾਲਾ ਔਰਤ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਬੀਬੀਸੀ ਪੰਜਾਬੀ ਲਈ ਪਾਲ ਸਿੰਘ ਨੌਲੀ ਨੂੰ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਨਵਾਂ ਸ਼ਹਿਰ ਦੇ ਜਿਸ ਪਿੰਡ ਦੇ ਬਜ਼ੁਰਗ ਦੀ ਮੌਤ ਹੋਈ ਸੀ, ਉਸੇ ਪਿੰਡ ਦੇ ਸਰਪੰਚ ਦੀ ਮਾਤੀ ਵੀ ਕੋਰੋਨਾਵਾਇਰਸ ਨਾਲ ਪੀੜਤ ਹਨ। ਨਵਾਂ ਸ਼ਹਿਰ ਦੇ ਸਿਵਿਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਹੁਣ ਤੱਕ ਨਵਾਂ ਸ਼ਹਿਰ ਦੇ ਇਲਾਕੇ ਦੇ 18 ਜਣਿਆਂ ਨੂੰ ਕਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਚੁੱਕੀ ਹੈ ਤੇ ਇਕ ਦੀ ਮੌਤ ਹੋ ਚੁੱਕੀ ਹੈ ।
ਜਲੰਧਰ ਜ਼ਿਲ੍ਹੇ ਵਿੱਚ 4 ਜਣਿਆਂ ਨੂੰ ਕਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ।ਦੋਆਬੇ ਵਿੱਚ ਕੁਲ 26 ਜਣਿਆਂ ਨੂੰ ਕਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ।
ਕੋਰੋਨਾਵਾਇਰਸ : ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ 'ਚ ਪੁੱਜ ਸਕਦਾ ਹੈ ਵਾਇਰਸ
ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵਧਦੇ ਹੋਏ
ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਹੁਣ ਅਮਰੀਕਾ ਕੋਰਨਾਵਾਇਰਸ ਦੇ ਮਾਮਲਿਆਂ ਦਾ ਮੁੱਖ ਕੇਂਦਰ ਬਣਦਾ ਜਾ ਰਿਹਾ ਹੈ। ਨਿਊ ਯੌਰਕ ਸਟੇਟ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਅਤੇ ਉੱਥੇ 30 ਹਜ਼ਾਰ ਤੋਂ ਵੱਧ ਕੋਰਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।
ਨਿਊ ਯੌਰਕ ਸ਼ਹਿਰ ਦੇ ਬਾਸਕੇਟ ਬੌਲ ਕੋਰਟਜ਼ ਵਿੱਚੋਂ ਹੂਪਜ਼ ਨੂੰ ਹਟਾ ਦਿੱਤਾ ਗਿਆ ਹੈ ਤਾਂ ਜੋ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਨੂੰ ਰੋਕਿਆ ਜਾ ਸਕੇ।
ਅੰਮ੍ਰਿਤਸਰ ਵਿੱਚ ਪੁਲਿਸ ਘਰ-ਘਰ ਜਾ ਕੇ ਗਰੀਬਾਂ ਨੂੰ ਖਾਣਾ ਵੰਡ ਰਹੀ ਹੈ
97 ਸਾਲਾ ਬਜ਼ੁਰਗ ਬੇਬੇ ਨੇ ਹਰਾਇਆ ਕੋਰੋਨਾਵਾਇਰਸ
ਕੋਰੋਨਾਵਾਇਰਸ ਨਾਲ ਜੁੜੀਆਂ ਹਰ ਰੋਜ਼ ਆ ਰਹੀਆਂ ਮਾਤਮੀ ਖ਼ਬਰਾਂ ਦੇ ਵਿਚਕਾਰ ਇੱਕ ਖ਼ੁਸ਼ਖ਼ਬਰੀ ਆਈ ਹੈ।
ਯੌਨਹੈਪ ਨਿਊਜ਼ ਮੁਤਾਬਕ ਦੱਖਣੀ ਕੋਰੀਆ ਵਿੱਚ ਇੱਕ 97 ਸਾਲਾ ਬਜ਼ੁਰਗ ਬੇਬੇ ਇਸ ਬਿਮਾਰੀ ਤੋਂ ਤੰਦਰੁਸਤ ਹੋ ਗਈ ਹੈ।
ਬੇਬੇ ਕੋਵਿਡ-19 ਨੂੰ ਝਕਾਨੀ ਦੇਣ ਵਾਲੀ ਦੇਸ਼ ਦੀ ਸਭ ਤੋਂ ਬਿਰਧ ਨਾਗਿਰਕ ਬਣ ਗਈ ਹੈ। ਬੇਬੇ ਬਾਰੇ ਬਹੁਤੀ ਜਾਣਕਾਰੀ ਤਾਂ ਉਪਲਭਦ ਨਹੀਂ ਪਰ ਅਜਿਹਾ ਕਰਨ ਵਾਲੀ ਉਹ ਇਕੱਲੀ ਨਹੀਂ ਹੈ।
ਇਸ ਤੋਂ ਪਹਿਲਾਂ ਅਜਿਹੀ ਹੀ ਇੱਕ ਖ਼ਬਰ ਮਾਰਚ ਮਹੀਨੇ ਵਿੱਚ ਹੀ ਚੀਨ ਦੇ ਸਰਕਾਰੀ ਮੀਡੀਆ ਸ਼ਿੰਜ਼ੂਆ ਨੇ ਦਿੱਤੀ ਸੀ। ਜਦੋਂ ਇੱਕ ਸੌ ਸਾਲਾ ਬਜ਼ੁਰਗ ਇਸ ਬਿਮਾਰੀ ਤੋਂ ਠੀਕ ਹੋਈ ਸੀ।
ਉਹ ਇਸ ਬੀਮਾਰੀ ਤੋਂ ਉੱਭਰਨ ਵਾਲੇ ਸਭ ਤੋਂ ਵਡੇਰੀ ਉਮਰ ਦੇ ਮਰੀਜ਼ ਹਨ।
ਕਸ਼ਮੀਰ ਵਿੱਚ ਪਹਿਲੀ ਮੌਤ
ਭਾਰਤ ਸ਼ਾਸ਼ਿਤ ਕਸ਼ਮੀਰ ਵਿੱਚ ਕੋਵਿਡ-19 ਨਾਲ 65 ਸਾਲਾ ਬਜ਼ੁਰਗ ਦੀ ਪਹਿਲੀ ਮੌਤ ਹੋਈ ਹੈ।
ਮਰਹੂਮ ਹਾਲ ਹੀ ਵਿੱਚ ਕਸ਼ਮੀਰ ਤੋਂ ਬਾਹਰ ਇੱਕ ਧਾਰਮਿਕ ਇਕੱਠ ਵਿੱਚ ਸ਼ਮੂਲੀਅਤ ਕਰ ਕੇ ਪਰਤਿਆ ਸੀ ਜਿਸ ਵਿੱਚ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਵੀ ਲੋਕ ਸ਼ਾਮਲ ਹੋਏ ਸਨ।
ਖੇਤਰ ਵਿੱਚ ਕੋਵਿਡ-19 ਦੇ 11 ਕੇਸ ਹਨ। 5000 ਤੋਂ ਵਧੇਰੇ ਜਣੇ ਕੁਆਰੰਟੀਨ ਵਿੱਚ ਡਾਕਟਰੀ ਨਿਗਰਾਨੀ ਹੇਠ ਹਨ।
ਹਰਿਆਣਾ ਵਿੱਚ ਪੈਰੋਲ ਵਧਾਈ ਜਾਵੇਗੀ
ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਕਿਹਾ ਹੈ ਕਿ ਪੈਰੋਲ ਤੇ ਜੋ ਕੈਦੀ ਪਹਿਲਾਂ ਤੋਂ ਹੀ ਬਾਹਰ ਹਨ, ਉਨ੍ਹਾਂ ਦੀ ਪੈਰੋਲ ਵਧਾਈ ਜਾਵੇਗੀ।
ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਨੇ ਦੱਸਿਆ ਕਿ ਜੇਲ੍ਹ ਮੰਤਰੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜੋ ਕੈਦੀ ਪੈਰੋਲ ਤੇ ਬਾਹਰ ਹਨ, ਉਨ੍ਹਾਂ ਦੀ ਪੈਰੋਲ ਚਾਰ ਹਫਤਿਆਂ ਲਈ ਵਧਾਈ ਜਾਵੇਗੀ।
ਇਹ ਕਦਮ ਜੇਲ੍ਹ ਵਿੱਚ ਕੈਦੀਆਂ ਦੀ ਗਿਣਤੀ ਘੱਟ ਰੱਖਣ ਲਈ ਚੁੱਕਿਆ ਜਾ ਰਿਹਾ ਹੈ ਤਾਂਕਿ ਕੋਰੋਨਾਵਾਇਰਸ ਦਾ ਖ਼ਤਰਾ ਘੱਟ ਰਹੇ
ਕੋਰੋਨਾਵਾਇਰਸ ਲਈ ਭਾਰਤ ਦੇ ਪਿੰਡ ਕਿੰਨੇ ਤਿਆਰ
ਸਪੇਨ ਵਿੱਚ ਮੌਤਾਂ ਦਾ ਅੰਕੜਾ ਚੀਨ ਤੋਂ ਜ਼ਿਆਦਾ
ਸਪੇਨ ਵਿੱਚ ਮੌਤਾਂ ਦਾ ਅੰਕੜਾ ਚੀਨ ਤੋਂ ਜ਼ਿਆਦਾ ਹੋ ਗਿਆ ਹੈ।
ਇੱਕ ਦਿਨ ਵਿੱਚ 738 ਮੌਤਾਂ ਤੋਂ ਬਾਅਦ, ਸਪੇਨ ਵਿੱਚ 3434 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਦੇ ਮੁਕਾਬਲੇ, ਚੀਨ ਵਿੱਚ 3285 ਲੋਕਾਂ ਦੀ ਮੌਤ ਹੋਈ ਹੈ। ਇਟਲੀ ਵਿੱਚ ਸਭ ਤੋਂ ਵੱਧ 6820 ਲੋਕਾਂ ਦੀ ਮੌਤ ਹੋਈ ਹੈ।
ਸਪੇਨ ਵਿੱਚ ਇਸ ਸਮੇਂ 27000 ਲੋਕਾਂ ਦਾ ਇਲਾਜ ਚੱਲ ਰਿਹਾ ਹੈ।
ਮੈਡਰਿਡ ਵਿੱਚ ਸਭ ਤੋਂ ਵੱਧ ਕੇਸ ਹਨ, ਪਰ ਕੈਟੇਲੋਨੀਆਂ ਵਿੱਚ ਗਿਣਤੀ ਵੱਧ ਰਹੀ ਹੈ।
ਸਪੇਨ ਦੀ ਪ੍ਰਧਾਨ ਮੰਤਰੀ ਕਾਰਮੈਨ ਕਾਲਵੋ ਦਾ ਵੀ ਟੈਸਟ ਪੌਜ਼ੀਟਿਵ ਆਇਆ ਹੈ। ਉਹ ਹਸਪਤਾਲ ਵਿੱਚ ਜੇਰੇ ਇਲਾਜ ਹਨ।
ਕੋਰੋਨਾਵਾਇਰਸ: ਪ੍ਰਿੰਸ ਚਾਰਲਜ਼ ਦਾ ਟੈਸਟ ਪੌਜ਼ਿਟਿਵ ਆਇਆ
ਪਰਦੇਸ ਬੈਠੇ ਪੰਜਾਬੀਆਂ ਨੂੰ ਘਰਦਿਆਂ ਦਾ ਫ਼ਿਕਰ
ਕੋਰੋਨਾਵਾਇਰਸ: ਪੰਜਾਬ ਵਿੱਚ ਕਰਫ਼ਿਊ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਕੀ ਹਾਲ ਹਨ