You’re viewing a text-only version of this website that uses less data. View the main version of the website including all images and videos.
ਸਪੇਨ 'ਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧੀ, ਅਮਰੀਕਾ ਅਤੇ ਯੂਕੇ ਦੀਆਂ ਏਅਰਲਾਈਨ ਕੰਪਨੀਆਂ ਦੀ ਹਾਲਤ ਖ਼ਰਾਬ
ਸਪੇਨ, ਇਟਲੀ, ਯੂਕੇ ਅਤੇ ਅਮਰੀਕਾ 'ਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਦੁਨੀਆਂ ਭਰ 'ਚ ਮ੍ਰਿਤਕਾਂ ਦੀ ਗਿਣਤੀ 37,000 ਤੋਂ ਪਾਰ। 7 ਲੱਖ ਲੋਕ ਸੰਕ੍ਰਮਿਤ
ਲਾਈਵ ਕਵਰੇਜ
ਕੋਰੋਨਾਵਾਇਰਸ ਦੀ ਦਵਾਈ ਲੱਭਣ ਦਾ ਟਰੰਪ ਦਾ ਦਾਅਵਾ ਕਿੰਨਾ ਸਹੀ? - ਫੈਕਟ ਚੈੱਕ
ਕੋਰੋਨਾਵਾਇਰਸ: ‘ਸਾਡਾ ਦੁਸ਼ਮਣ ਇੰਨਾ ਬਰੀਕ ਹੈ ਕਿ ਨੰਗੀ ਅੱਖ ਨਾਲ ਵੀ ਨਹੀਂ ਦਿਖਦਾ’
ਦਿੱਲੀ ਦੇ ਆਨੰਦ ਵਿਹਾਰ ਬੱਸ ਅੱਡੇ 'ਤੇ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਦੀ ਭੀੜ
ਕੋਰੋਨਾਵਾਇਰਸ ਦੇ ਕਾਰਨ 21 ਦਿਨਾਂ ਦੇ ਐਲਾਨੇ ਲੌਕਡਾਊਨ ਦੇ ਬਾਵਜੂਦ ਪਰਵਾਸੀ ਮਜ਼ਦੂਰਾਂ ਦਾ ਪੈਦਲ ਆਪਣੇ ਘਰ ਜਾਣ ਦਾ ਸਿਲਸਿਲਾ ਅਜੇ ਵੀ ਬਣਿਆ ਹੋਇਆ ਹੈ।
ਸ਼ਨੀਵਾਰ ਨੂੰ ਆਪਣੇ ਘਰ ਵਾਪਸ ਜਾਣ ਦੀ ਉਮੀਦ ਲੈ ਕੇ, ਪਰਵਾਸੀ ਮਜ਼ਦੂਰਾਂ ਦੀ ਭਾਰੀ ਭੀੜ ਦਿੱਲੀ ਦੇ ਆਨੰਦ ਵਿਹਾਰ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਦੇ ਬਾਹਰ ਜਮਾ ਹੋ ਗਈ।
ਇਹ ਭੀੜ ਸ਼ਨੀਵਾਰ ਸਵੇਰ ਤੋਂ ਇੱਕਠੀ ਹੋ ਰਹੀ ਸੀ ਤੇ ਸ਼ਾਮ ਤੱਕ ਆਨੰਦ ਵਿਹਾਰ ਦੀ ਮੁੱਖ ਸੜਕ ਉੱਤੇ ਭਾਰੀ ਸੰਖਿਆ ਵਿੱਚ ਲੋਕ ਜਮਾ ਹੋ ਗਏ ਸਨ।
ਕੋਰੋਨਾਵਾਇਰਸ: ਸਪੇਨ 'ਚ ਰਿਕਾਰਡ ਮੌਤਾਂ, ਯੂਕੇ ਵਿੱਚ ਅੰਕੜਾ 1000 ਟੱਪਿਆ
ਯੂਕੇ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 1,019 ਤੱਕ ਪਹੁੰਚ ਚੁੱਕੀ ਹੈ। ਸ਼ਨੀਵਾਰ ਨੂੰ ਤਾਜ਼ੇ ਸਰਕਾਰੀ ਅੰਕੜਿਆਂ ਮੁਤਾਬਕ, ਯੂਕੇ ਵਿੱਚ ਇੱਕ ਦਿਨ ਵਿੱਚ ਹੀ 260 ਲੋਕਾਂ ਦੀ ਮੌਤ ਹੋਈ।
ਸ਼ੁਕਰਵਾਰ ਨੂੰ ਕੋਰੋਨਾਵਾਇਰਸ 759 ਲੋਕਾਂ ਦੀ ਜਾਨ ਉੱਤੇ ਭਾਰੀ ਪਿਆ। ਹੁਣ ਤੱਕ ਯੂਕੇ ਵਿੱਚ ਅਸ ਬਿਮਾਰੀ ਦੇ 17,089 ਮਾਮਲੇ ਸਾਹਮਣੇ ਆਏ ਹਨ।
ਸਪੇਨ ਦੀ ਗੱਲ ਕਾਰੀਏ ਤਾਂ, ਕੋਰੋਨਾਵਾਇਰਸ 24 ਘੰਟਿਆਂ ਵਿੱਚ 832 ਲੋਕਾਂ ਲਈ ਘਾਤਕ ਸਾਬਿਤ ਹੋਇਆ। ਅਜੇ ਤੱਕ ਇਸ ਦੇਸ ਵਿੱਚ 5,690 ਮੌਤਾਂ ਹੋ ਚੁੱਕੀਆਂ ਹਨ। ਦੁਨੀਆ ਭਰ ਵਿੱਚ ਮਰਨ ਵਾਲੇ ਲੋਕਾਂ ਦਾ ਇਹ ਅੰਕੜਾ ਇਟਲੀ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਸਪੇਨ ਵਿੱਚ ਕੋਰੋਨਾਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ।
ਕੋਰੋਨਾਵਾਇਰਸ: ਡਾਕਟਰਾਂ ਦੇ ਵਿਰੋਧ ਦੇ ਬਾਵਜੂਦ ਚੰਡੀਗੜ੍ਹ ’ਚ ਦੁਕਾਨਾਂ ਖੋਲ੍ਹਣ ਦੀ ਦਲੀਲ
ਮਜ਼ਦੂਰਾਂ ਦੀ ਮਦਦ ਲਈ ਸਿਵਲ ਸੁਸਾਇਟੀ ਦੀ ਅਪੀਲ
ਕੋਰੋਨਾਵਾਇਰਸ ਕਾਰਨ ਹੋਏ ਲੌਕਡਾਊਨ ਕਾਰਨ ਦੇਸ਼ ਭਰ ਦੇ ਮਜ਼ਦੂਰ ਬੇਬਸ ਹੋ ਕੇ ਆਪਣੇ ਘਰੀ ਮੁੜ ਰਹੇ ਹਨ। ਦੇਸ਼ਸ਼ ਭਰ ਵਿੱਚ 200 ਤੋਂ ਵੇਰੇ ਬੁੱਧੀਜੀਵੀਆਂ ਨੇ ਇਨ੍ਹਾਂ ਮਜ਼ਦੂਰਾਂ ਦੀ ਮਦਦ ਲਈ ਅਪੀਲ ਕੀਤੀ ਹੈ। ਇਨ੍ਹਾਂ ਵਿੱਚ ਅਰਥਸ਼ਾਸਤਰੀ ਜਯਾ ਦ੍ਰੇਜ਼, ਸਮਾਜਿਕ ਕਾਰਕੁਨ ਨਿਖਿਲ ਡੇ ਅਤੇ ਰਕਸ਼ਿਤਾ ਸਵਾਮੀ ਵਰਗੇ ਕਈ ਜਾਣੇ-ਪਛਾਣੇ ਪ੍ਰੋਫ਼ੈਸਰ, ਅਰਥਸ਼ਾਸਤਰੀ, ਸਮਾਜਿਕ ਕਾਰਕੁਨ, ਵਕੀਲ, ਸਿਆਸੀ ਚਿੰਤਕ ਆਦਿ ਸ਼ਾਮਲ ਹਨ। ਅਪੀਲ ਵਿੱਚ ਉਨ੍ਹਾਂ ਪ੍ਰਵਾਸੀ ਕਾਮਿਆਂ ਦੀ ਮਦਦ ਕਰਨ ਨੂੰ ਕਿਹਾ ਗਿਆ ਹੈ ਜੋ ਲੌਕਡਾਊਨ ਕਾਰਨ ਆਪੋ-ਆਪਣੇ ਘਰੀਂ ਨਹੀਂ ਪਹੁੰਚ ਪਾ ਰਹੇ। ਕਿਹਾ ਗਿਆ ਹੈ ਕਿ ਆਪਣੇ ਘਰਾਂ ਵੱਲ ਜਾ ਰਹੇ ਇਨ੍ਹਾਂ ਮਜ਼ਦੂਰਾਂ ਨੂੰ ਘੱਟੋ-ਘੱਟ ਮੁਫ਼ਤ ਭੋਜਨ, ਇਲਾਜ ਤੇ ਸਾਫ਼-ਸਫਾਈ ਮੁਹਈਆ ਕਰਵਾਈ ਜਾਵੇ। ਅਪੀਲ ਵਿੱਚ ਕਿਹਾ ਗਿਆ ਹੈ, “ 24 ਮਾਰਚ ਨੂੰ ਸਿਰਫ਼ 4 ਘੰਟਿਆਂ ਦਾ ਸਮਾਂ ਦੇ ਕੇ 21 ਦਿਨਾਂ ਦਾ ਲੌਕਡਾਊਨ ਲਾਗੂ ਕਰ ਦਿੱਤਾ ਗਿਆ। ਜਿਸ ਦਾ ਵੱਡਾ ਅਸਰ ਪ੍ਰਵਾਸੀ ਕਾਮਿਆਂ ਤੇ ਪੈ ਰਿਹਾ ਹੈ। ਪੂਰੀ ਤਿਆਰੀ ਤੋਂ ਬਿਨਾਂ ਲਏ ਗਏ ਇਸ ਫ਼ੈਸਲੇ ਬਾਰੇ ਪਹਿਲਾਂ ਹਦਾਇਤਾਂ ਨਾ ਹੋਣ ਕਾਰਨ ਸਾਡੀ ਕਾਮਾ ਸ਼ਕਤੀ ਦੇ 90 ਫ਼ੀਸਦੀ ਹਿੱਸੇ ਤੇ ਇਸ ਦੇ ਬੁਰੇ ਅਸਰ ਪੈਣ ਦਾ ਅੰਦਾਜ਼ਾ ਸਰਕਾਰ ਨੇ ਸ਼ਾਇਦ ਲਾਇਆ ਹੀ ਨਹੀਂ।” ਇਸ ਅਪੀਲ ਵਿੱਚ ਅੱਗੇ ਮੰਗ ਕੀਤੀ ਗਈ ਹੈ ਕਿ ਸਰਕਾਰ ਤੁਰੰਤ ਇਸ ਮੁਸ਼ਕਲ ਵੱਲ ਧਿਆਨ ਦਿੰਦੇ ਹੋਏ ਮਜ਼ਦੂਰਾਂ ਲਈ ਭੋਜਨ ਕੇਂਦਰਾਂ ਦਾ ਪ੍ਰਬੰਧ ਕਰ। ਇਸ ਦੇ ਨਾਲ ਹੀ ਸਾਫ਼- ਸੁਥਰੀ ਬਸ ਤੇ ਰੇਲ ਸੇਵਾਵਾਂ ਦਾ ਬੰਦੋਬਸਤ ਕਰੇ ਤਾਂ ਕਿ ਫ਼ਸੇ ਪ੍ਰਵਾਸੀ ਕਾਮਿਆਂ ਨੂੰ ਸੁਰੱਖਿਅਤ ਘਰ ਪਹੁੰਚਾਇਆ ਜਾ ਸਕੇ।
ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ?
ਭਾਰਤੀ ਰੇਲ ਗੱਡੀਆਂ ’ਚ ਆਈਸੋਲੇਸ਼ਨ ਵਾਰਡ
ਕੋਵਿਡ-19 ਮਹਾਂਮਾਰੀ ਨੂੰ ਭਾਰਤ ਵਿੱਚ ਫ਼ੈਲਣ ਤੋਂ ਕਿਵੇਂ ਰੋਕਦਾ ਹੈ? ਇਸ ’ਤੇ ਜੱਦੋਜਹਿਦ ਜਾਰੀ ਹੈ।
ਇਸ ਮੁਹਿੰਮ ਵਿੱਚ ਭਾਰਤੀ ਰੇਲਵੇ ਵੀ ਸਾਹਮਣੇ ਆਇਆ ਹੈ। ਆਈਸੋਲੇਸ਼ਨ ਵਾਰਡਾਂ ਦੀ ਕਮੀ ਦੇ ਮੱਦੇ-ਨਜ਼ਰ ਰੇਲਵੇ ਨੇ ਆਈਸੋਲੇਸ਼ਨ ਡੱਬੇ ਬਣਾਏ ਹਨ। ਭਾਰਤੀ ਰੇਲਵੇ ਦੇ ਹਰ ਜ਼ੋਨ ਵਿੱਚ ਹਰ ਹਫ਼ਤੇ ਅਜਿਹੇ 10 ਕੋਚਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਤਬਦੀਲ ਕਰਨ ਦੀ ਯੋਜਨਾ ਹੈ।
ਇਨ੍ਹਾਂ ਕੋਚਾਂ ਵਿੱਚ ਇੱਕ ਪਾਸੇ ਦੀ ਵਿਚਕਾਰਲੀ ਬਰਥ ਹਟਾ ਦਿੱਤੀ ਗਈ ਹੈ। ਸਭ ਤੋਂ ਹੇਠਲੀ ਬਰਥ ਮਰੀਜ਼ ਦਾ ਬੈੱਡ ਬਣਾਈ ਗਈ ਹੈ। ਸਿਖਰਲੀ ਬਰਥ ਤੱਕ ਪਹੁੰਚਣ ਵਾਲੀ ਪੌੜੀ ਵੀ ਹਟਾ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਇੱਕ ਕੋਚ ਨੂੰ ਆਈਓਸੋਲੇਸ਼ਨ ਵਾਰਡ ਵਿੱਚ ਬਦਲਣ ਲਈ ਪਖਾਨਿਆਂ ਤੇ ਲਾਂਘਿਆਂ ਵਿੱਚ ਵੀ ਢੁੱਕਵੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ।
ਭਾਰਤ ਵਿੱਚ ਕੋਰੋਨਾਵਾਇਰਸ ਦਾ ਅੰਕੜਾ 873 ਪਹੁੰਚਿਆ, 19 ਮੌਤਾਂ
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਕੋਵਿਡ-19 ਕਰਕੇ ਭਾਰਤ ਵਿੱਚ 873 ਕੇਸ ਹੋ ਗਏ ਹਨ, ਜਿਨ੍ਹਾਂ ਵਿੱਚ 47 ਵਿਦੇਸ਼ੀ ਨਾਗਰਿਕ ਹਨ ਅਤੇ ਮੌਤਾਂ ਦਾ ਅੰਕੜਾ 19 ਹੋ ਗਿਆ ਹੈ।
ਇਸ ਵੇਲੇ ਭਾਰਤ ਵਿੱਚ ਮੌਜੂਦਾ ਕੇਸ 775 ਹਨ, ਜਦ ਕਿ 78 ਲੋਕ ਠੀਕ ਹੋ ਚੁੱਕੇ ਹਨ।
- ਮਹਾਰਾਸ਼ਟਰ - 180 ਕੇਸ, 5 ਮੌਤਾਂ
- ਕੇਰਲਾ - 173, 1 ਮੌਤ
- ਕਰਨਾਟਕ - 55, 1 ਮੌਤ
- ਗੁਜਰਾਤ - 45 ਕੇਸ, 5 ਮੌਤਾਂ
- ਤੇਲੰਗਾਨਾ - 48 ਕੇਸ
- ਰਾਜਸਥਾਨ - 48 ਕੇਸ
- ਉੱਤਰ ਪ੍ਰਦੇਸ਼ - 45 ਕੇਸ
- ਦਿੱਲੀ - 39 ਕੇਸ
- ਪੰਜਾਬ - 38 ਕੇਸ, 1 ਮੌਤ
- ਹਰਿਆਣਾ - 14 ਕੇਸ
- ਚੰਡੀਗੜ੍ਹ - 7 ਕੇਸ
- ਮੱਧ ਪ੍ਰਦੇਸ਼ - 30 ਕੇਸ, 2 ਮੌਤਾਂ
- ਤਾਮਿਲਨਾਡੂ - 38 ਕੇਸ, 1 ਮੌਤ
- ਜੰਮੂ-ਕਸ਼ਮੀਰ - 18 ਕੇਸ ਦਰਜ, 1 ਮੌਤ
- ਪੱਛਮੀ ਬੰਗਾਲ - 15 ਕੇਸ, 1 ਮੌਤ
- ਆਂਧਰਾ ਪ੍ਰਦੇਸ਼ - 14 ਕੇਸ
- ਲੱਦਾਖ - 13 ਕੇਸ
- ਬਿਹਾਰ - 9 ਕੇਸ
- ਛੱਤੀਸਗੜ੍ਹ - 6 ਕੇਸ
- ਉੱਤਰਖੰਡ - 5 ਕੇਸ
- ਹਿਮਾਚਲ ਪ੍ਰਦੇਸ਼ - 3 ਕੇਸ
ਮੁੱਖ ਮੰਤਰੀ ਵਜੋਂ ਕਮਲ ਨਾਥ ਦੀ ਆਖ਼ਰੀ ਪ੍ਰੈੱਸ ਕਾਨਫਰੰਸ ’ਤੇ ਜਾਣ ਵਾਲੇ ਇੱਕ ਪੱਤਰਕਾਰ ਦੇ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ>
ਪੱਤਰਕਾਰ ਤੇ ਇਲਜ਼ਾਮ ਹੈ ਕਿ ਉਸ ਨੇ ਪ੍ਰੈੱਸ ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ ਇਸ ਦੇ ਬਾਵਜੂਦ ਕਿ ਉਸ ਦੀ ਧੀ ਕੋਰੋਨਾਵਾਇਰਸ ਦੀ ਸ਼ੱਕੀ ਹੈ। ਉਹ ਲੰਡਨ ਤੋਂ ਪਰਤੀ ਸੀ।
ਰੂਸ ਵਿੱਚ ਵੀ ਸ਼ਟਡਾਊਨ ਸ਼ੁਰੂ
ਰੂਸ ਵਿੱਚ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ‘ਇੱਕ ਹਫਤੇ ਦੀ ਛੁੱਟੀ’ ਦਾ ਐਲਾਨ ਕੀਤਾ ਹੈ
ਸਰਕਾਰ ਲੋਕਾਂ ਨੂੰ ਘਰੇ ਰਹਿਣ ਲਈ ਕਹਿ ਰਹੀ ਹੈ।
ਅਫਸਰਾਂ ਨੇ ਇਹ ਸੰਕੇਤ ਦਿੱਤੇ ਹਨ ਕਿ ਸਥਿਤੀ ਨੂੰ ਦੇਖਦੇ ਹੋਏ ਇਸ ਬੰਦ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ।
ਰੂਸ ਵਿੱਚ 1000 ਤੋਂ ਵੱਧ ਕੋਰੋਨਾਵਾਇਰਸ ਦੇ ਕੇਸ ਸਾਹਮਣੇ ਆਏ ਹਨ। ਸਭ ਤੋਂ ਜ਼ਿਆਦਾ ਕੇਸ ਮਾਸਕੋ ਵਿੱਚ ਹਨ।
ਕਰੈਸਨੋਡਰ ਖੇਤਰ ਦੇ ਗਵਰਨਰ ਨੇ ਸ਼ਾਪਿੰਗ ਸੇਂਟਰਜ਼, ਪਾਰਕ ਤੇ ਹੋਟਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਫਲਾਈਟਾਂ ਘਟਾਉਣ ਲਈ ਵੀ ਕਿਹਾ ਹੈ।
ਕੋਰੋਨਾਵਾਇਰਸ 'ਤੇ ਗਊ ਮੂਤਰ ਦਾ ਅਸਰ ਜਾਂ ਸ਼ਰਾਬ ਨਾਲ ਬਚਾਅ?
'ਮੈਨੂੰ ਡਰ ਹੈ ਕਿ ਕੋਰੋਨਾਵਾਇਰਸ ਤੋਂ ਪਹਿਲਾਂ ਅਸੀਂ ਭੁੱਖ ਨਾਲ ਮਰ ਜਾਵਾਂਗੇ'
ਮਹਾਂਮਾਰੀ ਦੌਰਾਨ ਵੀ ਪੰਜਾਬ ਦੇ ਪ੍ਰਸ਼ਾਸਨ ਵਿੱਚ ਤਾਲਮੇਲ ਦੀ ਕਮੀ, ਪੰਜਾਬ ਵਿਚ ਪਹਿਲੇ ਕੋਰੋਨਾਵਾਇਰਸ ਪੀੜਤ ਨੂੰ ਮਿਲੀ ਹਸਪਤਾਲ ਤੋਂ ਛੁੱਟੀ
ਰਿਪੋਰਟ- ਰਵਿੰਦਰ ਸਿੰਘ ਰੌਬਿਨ
ਪੰਜਾਬ ਵਿੱਚ ਜੋਸ ਸ਼ਖਸ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਪੌਜ਼ੀਟਿਵ ਪਾਇਆ ਗਿਆ ਸੀ ਉਸ ਨੂੰ ਹੁਣ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਗੱਲ ਵੱਖ ਹੈ ਕਿ ਅੰਮ੍ਰਿਤਸਰ ਪ੍ਰਸ਼ਾਸਨ ਵਿੱਚ ਤਾਲਮੇਲ ਦੀ ਕਮੀ ਸਾਫ ਸਾਫ ਦਿਖਾਈ ਦਿੱਤੀ।
ਜਰਮਨੀ ਤੋਂ ਇਟਲੀ ਹੁੰਦੇ ਹੋਏ ਭਾਰਤ ਪਰਤੇ ਇਸ ਸ਼ਖਸ ਨੂੰ ਵਾਇਰਸ ਨਾਲ ਪੀੜਤ ਪਾਇਆ ਗਿਆ ਤਾਂ ਸ਼ਹਿਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਸਾਰਾ ਦਿਨ ਮੀਡੀਆ ਇੰਤਜ਼ਾਰ ਕਰਦਾ ਰਿਹਾ ਕਿ ਇਸ ਸ਼ਖਸ ਨੂੰ ਕਦੋਂ ਛੁੱਟੀ ਦਿੱਤੀ ਜਾਵੇਗੀ ਪਰ ਪ੍ਰਸ਼ਾਸਨਿਕ ਅਫਸਰਾਂ ਵਿੱਚ ਹੀ ਜਾਣਕਾਰੀ ਦੀ ਕਮੀ ਨਜ਼ਰ ਆਈ।
ਹੁਸ਼ਿਆਰਪੁਰ ਦੇ ਵਸਨੀਕ ਇਸ ਸ਼ਖਸ ਨੂੰ ਸ਼ੁੱਕਰਵਾਰ ਸ਼ਾਮ ਤਕਰੀਬਨ 4 ਵਜੇ ਛੁੱਟੀ ਦੇ ਦਿੱਤੀ ਗਈ ਸੀ।
ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਫੋਨ ਤਾਂ ਨਹੀਂ ਚੁੱਕਿਆ ਪਰ ਵਟਸਐਪ ’ਤੇ ਦੱਸਿਆ,“ਮਰੀਜ਼ ਨੂੰ ਸਾਨੂੰ ਦੱਸੇ ਬਿਨਾਂ ਹੀ ਛੁੱਟੀ ਦੇ ਦਿੱਤੀ ਗਈ। ਉਸ ਨੂੰ ਹੁਸ਼ਿਆਰਪੁਰ ਦੇ ਇੰਟੀਗ੍ਰੇਟਿਡ ਡੀਜ਼ੀਜ਼ ਸਰਵੀਲੈਂਸ ਪ੍ਰੋਗਰਾਮ ਨੂੰ ਸੋਂਪਿਆ ਜਾਣਾ ਚਾਹੀਦਾ ਸੀ। ਤਾਂ ਕਿ ਉਸ ਉੱਪਰ ਛੁੱਟੀ ਤੋਂ ਬਾਅਦ ਨਿਗਰਾਨੀ ਰੱਖੀ ਜਾ ਸਕੇ।”
ਇੱਕ ਹੋਰ ਮੈਸਜ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਇਤਲਾਹ ਦਿੱਤੀ ਸੀ। ਜਿਸ ਮਗਰੋਂ ਮਰੀਜ਼ ਨੂੰ ਘਰੇ ਅਲਹਿਦਗੀ ਵਿੱਚ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਕ ਉਹ ਠੀਕ ਹੈ ਤੇ ਤੰਦਰੁਸਤ ਹੈ।
ਫਿਰ ਵੀ ਇੱਕ ਹੋਰ ਮੈਸਜ ਵਿੱਚ ਉਨ੍ਹਾਂ ਨੇ ਦੱਸਿਆ,“ਮਰੀਜ਼ ਦੀ ਛੁੱਟੀ ਮੈਨੂੰ ਦੱਸੇ ਬਿਨਾਂ ਕੀਤੀ ਗਈ”।
ਇਸੇ ਦੌਰਾਨ ਸਿਵਲ ਸਰਜਨ ਡਾ਼ ਜੌਹਲ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਵਟਸਐਪ ਗਰੁੱਪ ਛੱਡ ਦਿੱਤਾ।
ਦੂਜੇ ਪਾਸੇ ਅੰਮ੍ਰਿਤਸਰ ਸ਼ਤਾਬਦੀ ਤੋਂ ਉੱਤਰੇ ਕੋਰੋਨਾਵਾਇਰਸ ਪੀੜਤ ਸ਼ਖਸ ਅਤੇ ਉਸ ਦੇ ਸੰਪਰਕ ਵਿੱਚ ਆਏ ਲੋਕਾਂ ਬਾਰੇ ਜਾਣਕਾਰੀ ਦੇਣ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਜਾਤਾ ਸ਼ਰਮਾ ਕਨਫਿਊਜ਼ ਨਜ਼ਰ ਆਏ।
UK ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਵੀ ਕੋਰੋਨਾਵਾਇਰਸ ਤੋਂ ਸੰਕ੍ਰਮਿਤ
ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਵੀ ਕੋਰੋਨਾਵਾਇਰਸ ਤੋਂ ਸੰਕ੍ਰਮਿਤ ਹੋਏ ਹਨ। ਸਰਕਾਰ ਦੇ ਬੁਲਾਰੇ ਮੁਤਾਬਕ ਉਨ੍ਹਾਂ ਨੂੰ ਕੋਰੋਨਾਵਾਇਰਸ ਦੇ ਹਲਕੇ ਲੱਛਣ ਹਨ, ਉਹ ਸੈਲਫ-ਆਇਸੋਲੇਸ਼ਨ ਵਿੱਚ ਰਹਿ ਕੇ ਵਾਇਰਸ ਨਾਲ ਲੜਨ ਲਈ ਸਰਕਾਰ ਦੀ ਅਗਵਾਈ ਕਰਦੇ ਰਹਿਣਗੇ।
ਭਾਰਤ ਪਹੁੰਚੇ 15 ਲੱਖ ਕੌਮਾਂਤਰੀ ਸੈਲਾਨੀਆਂ ਦੀ ਨਿਗਰਾਨੀ ਦੇ ਹੁਕਮ
‘ਭਾਰਤ ਵਿੱਚ 18 ਜਨਵਰੀ ਤੋਂ 23 ਮਾਰਚ ਤੱਕ 15 ਲੱਖ ਕੌਮਾਂਤਰੀ ਸੈਲਾਨੀ ਪਹੁੰਚੇ ਸਨ। ਇਨ੍ਹਾਂ ਸਾਰਿਆਂ ਦੀ ਨਿਗਰਾਨੀ ਰੱਖਣ ਦੀ ਲੋੜ ਹੈ।’
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਭਾਰਤ ਦੇ ਕੈਬਨਿਟ ਸਕੱਤਰ ਨੇ ਸੂਬਿਆਂ ਨੂੰ ਇਹ ਹਦਾਇਤ ਦਿੱਤੀ ਹੈਕਿ ਇਸ ਦੀ ਮੌਨੀਟਰਿੰਗ ਕਰਨ ਦੀ ਲੋੜ ਹੈ।
ਇਸੇ ਹਫ਼ਤੇ ਦੇ ਸ਼ੁਰੂ ਵਿੱਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਪੱਤਰ ਰਾਹੀਂ ਸੂਬੇ ਵਿੱਚ ਵਿਦੇਸ਼ਾਂ ਤੋਂ ਪਰਤੇ ਐੱਨਆਰਈਆਂ ਬਾਰੇ ਦੱਸਿਆ ਸੀ।
ਉਨ੍ਹਾਂ ਨੇ ਲਿਖਿਆ ਸੀ ਕਿ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਐੱਨਆਰਆਈ ਹਨ ਅਤੇ ਹੁਣ ਤੱਕ 90,000ਸੂਬੇ ਵਿੱਚ ਆਏ ਹਨ ਜਿਨ੍ਹਾਂ ਵਿੱਚੋਂ 30 ਹਜ਼ਾਰ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਅਤੇ ਬਾਕੀਆਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।
ਕੋਰੋਨਾਵਾਇਰਸ ਕਰਕੇ ਘਰਾਂ ਚ ਬੰਦ ਲੋਕ ਇੰਝ ਕਰ ਰਹੇ ਮਸਤੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾਕਟਰਾਂ ਅਤੇ ਨਰਸਾਂ ਦੇ ਠਹਿਰਨ ਲਈ ਗੁਰਦੁਆਰਾ ਬੰਗਲਾ ਸਾਹਿਬ ਦੀ 40 ਕਮਰਿਆਂ ਦੀ ਸਰਾਂ ਦੀ ਪੇਸ਼ਕਸ਼ ਕੀਤੀ ਹੈ।
ਬੀਐੱਸਐੱਫ ਦੇ ਅਧਿਕਾਰੀਆਂ ਨੇ ਪੰਜਾਬ ਪੁਲਿਸ ਨੂੰ ਦਿੱਤਾ ਖਾਣੇ ਦਾ ਸਮਾਨ