You’re viewing a text-only version of this website that uses less data. View the main version of the website including all images and videos.
ਸਪੇਨ 'ਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧੀ, ਅਮਰੀਕਾ ਅਤੇ ਯੂਕੇ ਦੀਆਂ ਏਅਰਲਾਈਨ ਕੰਪਨੀਆਂ ਦੀ ਹਾਲਤ ਖ਼ਰਾਬ
ਸਪੇਨ, ਇਟਲੀ, ਯੂਕੇ ਅਤੇ ਅਮਰੀਕਾ 'ਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਦੁਨੀਆਂ ਭਰ 'ਚ ਮ੍ਰਿਤਕਾਂ ਦੀ ਗਿਣਤੀ 37,000 ਤੋਂ ਪਾਰ। 7 ਲੱਖ ਲੋਕ ਸੰਕ੍ਰਮਿਤ
ਲਾਈਵ ਕਵਰੇਜ
ਕੋਰੋਨਾਵਾਇਰਸ ‘ਤੇ ਦੁਨੀਆਂ ਭਰ ਵਿੱਚ ਕੀ ਕੁਝ ਵੱਡਾ ਹੋਇਆ
- ਇਕੱਲੇ ਯੂਰਪ ਵਿੱਚ ਕੋਰੋਨਾਵਾਇਰਸ ਨਾਲ ਮਾਰਨ ਵਾਲੇ ਲੋਕਾਂ ਦੀ ਗਿਣਤੀ 20,000 ਪਾਰ ਕਰ ਚੁੱਕੀ ਹੈ। ਦੁਨੀਆਂ ਭਰ ਵਿੱਚ ਇਸ ਨਾਲ 30,000 ਨਾਲੋਂ ਜ਼ਿਆਦਾ ਮੌਤਾਂ ਹੋਈਆਂ ਹਨ।
- ਪੁਰਤਗਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਰਚ 30 ਤੋਂ ਲੈ ਕੇ ਘੱਟੋ-ਘੱਟ 1 ਜੁਲਾਈ ਤੱਕ ਸਾਰੇ ਪਰਵਾਸੀਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਇਸ ਕਰਕੇ ਦਿੱਤੀ ਗਈ ਹੈ ਤਾਂ ਕਿ ਇਸ ਮਹਾਂਮਾਰੀ ਦੇ ਚਲਦਿਆਂ ਕੋਈ ਵੀ ਵਿਅਕਤੀ ਜਨਤਕ ਸੇਵਾਵਾਂ ਤੋਂ ਵਾਂਝਾ ਨਾ ਰਹਿ ਜਾਵੇ।
- ਭਾਰਤ ਦੇ ਗ੍ਰਹਿ ਮੰਤਰਾਲੇ ਨੇ ਐਤਵਾਰ ਲੌਕਡਾਊਨ ਦੀ ਪਾਲਣਾ ਸੰਬੰਧੀ ਨਵੇਂ ਹੁਕਮ ਜਾਰੀ ਕੀਤੇ: ਸਾਰੇ ਨੌਕਰੀ ਦਾਤਾ, ਭਾਵੇਂ ਉਹ ਕਿਸੇ ਵੀ ਕਿਸਮ ਦੇ ਹੋਣ ਆਪਣੇ ਮੁਲਾਜ਼ਮਾਂ ਨੂੰ ਲੌਕਡਾਊਨ ਦੇ ਸਮੇਂ ਦੀ ਪੂਰੀ ਤਨਖ਼ਾਹ ਬਿਨਾਂ ਕਿਸੇ ਕਟੌਤੀ ਦੇ, ਤੈਅ ਮਿਤੀ ਉੱਤੇ ਦੇਣਗੇ।
- ਕੋਈ ਵੀ ਮਕਾਨ ਮਾਲਕ ਕਾਮਿਆਂ ਜਾਂ ਵਿਦਿਆਰਥੀਆਂ ਨੂੰ ਤੋਂ ਇੱਕ ਮਹੀਨੇ ਦਾ ਕਿਰਾਇਆ ਨਹੀਂ ਲਵੇਗਾ ਅਤੇ ਨਾ ਹੀ ਜਗ੍ਹਾ ਖਾਲੀ ਕਰਨ ਲਈ ਕਹੇਗਾ। ਕਾਮਿਆਂ ਵਿੱਚ ਪ੍ਰਵਾਸੀ ਮਜ਼ਦੂਰ ਵੀ ਸ਼ਾਮਲ ਹਨ। ਉਲੰਘਣਾ ਕਰਨ ’ਤੇ ਹੋਵੇਗੀ ਕਾਰਵਾਈ।
- ਪੰਜਾਬ ’ਚ ਕੋਰੋਨਾਵਾਇਰਸ ਕਾਰਨ ਇੱਕ ਹੋਰ ਮੌਤ। ਨਵਾਂ ਸ਼ਹਿਰ ਦੇ ਬਜ਼ੁਰਗ ਦੇ ਸੰਪਰਕ ‘ਚ ਆਉਣ ਤੋਂ ਬਾਅਦ ਜਾਰੀ ਸੀ ਇਲਾਜ਼।
- ਪੰਜਾਬ ਦੇ ਸਪੈਸ਼ਲ ਮੁੱਖ ਸਕੱਤਰ (ਪੰਜਾਬ ਡਿਜ਼ਾਸਟਰ ਮੈਨੇਜਮੈਂਟ) ਕੇਬੀਐੱਸ ਸਿੱਧੂ ਨੇ ਦਿੱਤੀ ਜਾਣਕਾਰੀ। ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖਲ ਸੀ। ਮ੍ਰਿਤਕ ਦੀ ਉਮਰ ਕੋਈ 60-65 ਸਾਲ ਦੱਸੀ ਜਾ ਰਹੀ ਹੈ ਜੋ ਡਾਇਬਿਟੀਜ਼ ਅਤੇ ਹਾਈਪਰਟੈਂਸ਼ਨ ਤੋਂ ਵੀ ਗ੍ਰਸਤ ਸੀ।
- ਪਰਵਾਸੀ ਮਜ਼ਦੂਰਾਂ ਲਈ ਪੰਜਾਬ ਸਰਕਾਰ ਦਾ ਨਵਾਂ ਫੈਸਲਾ: ਮਜ਼ਦੂਰਾਂ ਦੀ ਕੂਚ ਨੂੰ ਰੋਕਣ ਲਈਪੰਜਾਬ ਦੀਆਂ ਸਾਰੀਆਂ ਸਨਅਤੀ ਇਕਾਈਆਂ ਨੂੰ ਕਿਹਾ ਗਿਆ ਹੈ ਕਿ ਜੇ ਉਨ੍ਹਾਂ ਕੋਲ ਲੋੜੀਂਦੇ ਪ੍ਰਬੰਧ ਹਨ ਤਾਂ ਉਹ ਅਜਿਹੇ ਪਰਵਾਸੀਆਂ ਨਾਲ ਕੰਮ-ਕਾਜ ਦੀ ਕਾਰਵਾਈ ਸ਼ੁਰੂ ਕਰ ਸਕਦੇ ਹਨ। ਕਿਸਾਨ ਆਪਣੀ ਕਣਕ ਦੀ ਫਸਲ ਦੀ ਵਾਢੀ ਕਰ ਸਕਦੇ ਹਨ।
ਪੰਜਾਬ ’ਚ ਕੋਰੋਨਾਵਾਇਰਸ ਕਾਰਨ ਦੂਜੀ ਮੌਤ
ਪੰਜਾਬ ’ਚ ਕੋਰੋਨਾਵਾਇਰਸ ਕਾਰਨ ਇੱਕ ਹੋਰ ਸ਼ਖਸ ਦੀ ਮੌਤ। ਨਵਾਂਸ਼ਹਿਰ ਦੇ ਬਜ਼ੁਰਗ ਦੇ ਸੰਪਰਕ ‘ਚ ਆਉਣ ਤੋਂ ਬਾਅਦ ਜਾਰੀ ਸੀ ਇਲਾਜ਼।
ਪੰਜਾਬ ਦੇ ਸਪੈਸ਼ਲ ਮੁੱਖ ਸਕੱਤਰ (ਪੰਜਾਬ ਡਿਜ਼ਾਸਟਰ ਮੈਨੇਜਮੈਂਟ)ਕੇਬੀਐੱਸ ਸਿੱਧੂਨੇ ਦਿੱਤੀ ਜਾਣਕਾਰੀ। ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖਲ ਸੀ।
ਮ੍ਰਿਤਕ ਦੀ ਉਮਰ ਕੋਈ 60-65 ਸਾਲ ਦੱਸੀ ਜਾ ਰਹੀ ਹੈ ਜੋ ਡਾਇਬਿਟੀਜ਼ ਅਤੇ ਹਾਈਪਰਟੈਂਸ਼ਨ ਤੋਂ ਵੀ ਗ੍ਰਸਤ ਸੀ। ਹੁਣ ਤੱਕ ਸੂਬੇ ਵਿੱਚ ਮੌਤਾਂ ਦੀ ਗਿਣਤੀ ਦੋ ਹੋਈ।
ਕੋਰੋਨਾਵਾਇਰਸ: ਗਰੀਬਾਂ ਲਈ ਮੋਦੀ ਸਰਕਾਰ ਦੇ 7 ਐਲਾਨਾਂ ਦੀ ਜ਼ਮੀਨੀ ਹਕੀਕਤ
ਕੋਰੋਨਾਵਾਇਰਸ: ਮਜ਼ਦੂਰਾਂ ਦੇ ਮੱਥੇ 'ਤੇ ਲਿਖਿਆ 'ਮੈਂ ਲੌਕਡਾਊਨ ਦੀ ਉਲੰਘਣਾ ਕੀਤੀ'
ਲੌਕਡਾਊਨ ਕਰਕੇ ਆਪਣੇ ਘਰਾਂ ਨੂੰ ਵਾਪਿਸ ਪਰਤ ਰਹੇ ਮਜ਼ਦੂਰਾਂ ਦੀਆਂ ਮੁਸ਼ਕਲਾਂ
ਸਪੇਨ-ਅਤੇ ਇਟਲੀ ਵਿਚ ਰਿਕਾਰਡ ਮੌਤਾਂ, ਪੁਰਤਗਾਲ ਨੇ ਪਰਵਾਸੀਆਂ ਨੂੰ ਦਿੱਤੀ ਰੈਜ਼ੀਡੈਂਸੀ
ਇਕੱਲੇ ਯੂਰਪ ਵਿੱਚ ਕੋਰੋਨਾਵਾਇਰਸ ਨਾਲ ਮਾਰਨ ਵਾਲੇ ਲੋਕਾਂ ਦੀ ਗਿਣਤੀ 20,000 ਪਾਰ ਕਰ ਚੁੱਕੀ ਹੈ। ਦੁਨੀਆਂ ਭਰ ਵਿੱਚ ਇਸ ਨਾਲ 30,000 ਨਾਲੋਂ ਜ਼ਿਆਦਾ ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਗਿਣਤੀ ਯੂਰਪ ਵਿੱਚ ਹੈ।
- ਸਪੇਨ ਦੇ ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 838 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਇਹ ਅਜੇ ਤੱਕ ਦਾ, ਇੱਕ ਦਿਨ ਵਿੱਚ ਹੋਈਆਂ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਨਾਲ ਸਪੇਨ ਵਿੱਚ 6528 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਵੀ ਗਿਣਤੀ 72,248 ਤੋਂ 78,797 ਹੋ ਚੁੱਕੀ ਹੈ।
- ਇਟਲੀ ਵਿੱਚ ਵੀ ਇੱਕ ਦਿਨ ਵਿੱਚ ਹੋਈਆਂ ਮੌਤਾਂ ਦਾ ਅੰਕੜਾ ਪਿਛਲੇ ਦਿਨਾਂ ਨੂੰ ਪਾਰ ਕਰਦਾ ਹੋਇਆ 919 ਉੱਤੇ ਪਹੁੰਚ ਚੁੱਕਾ ਹੈ। ਇਸ ਅੰਕੜੇ ਮਗਰੋਂ ਕੋਰੋਨਾਵਾਇਰਸ ਅੱਜੇ ਤੱਕ ਇਟਲੀ ਵਿੱਚ 9,134 ਜਾਨਾਂ ਜਾ ਚੁੱਕੀਆਂ ਹਨ।
- ਵਿਸ਼ਵ ਸਿਹਤ ਸੰਗਠਨ ਦੇ ਚੀਫ਼ ਡਾ. ਟੇਡਰੋਸ ਅਧਾਨੋਮ ਘੇਬਰਿਯੇਸੂਸ ਨੇ ਕਿਹਾ ਕਿ 'ਦੁਨੀਆਂ ਭਰ ਵਿੱਚ ਸੁਰੱਖਿਆ ਉਪਕਰਨਾਂ ਦੀ ਭਾਰੀ ਕਮੀ ਜਾਨ ਬਚਾਉਣ ਵਿੱਚ ਦਿੱਕਤ ਆ ਰਹੀ ਹੈ।
- ਇਟਲੀ ਵਿੱਚ ਕੋਰੋਨਾਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੈ। ਸਾਰਾ ਕੁਝ ਬੰਦ ਕਰ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਘਰਾਂ ਵਿੱਚ ਬੈਠਣ ਲਈ ਕਿਹਾ ਗਿਆ ਹੈ। ਸ਼ੁੱਕਰਵਾਰ ਨੂੰ ਅਧਿਕਾਰਿਆਂ ਨੇ ਦੇਸ ਨੂੰ ਤਿੰਨ ਅਪ੍ਰੈਲ ਤੋਂ ਅਗਾਂਹ ਤੱਕ ਬੰਦ ਰੱਖੇ ਜਾਣ ਲਈ ਕਿਹਾ।
- ਪੁਰਤਗਾਲ ਦੀ ਗੱਲ ਕਾਰੀਏ ਤਾਂਕੋਰੋਨਾਵਾਇਰਸ ਦੇ ਚਲਦਿਆਂ ਦੇਸ ਨੇ ਉਨ੍ਹਾਂ ਸਾਰੇ ਪ੍ਰਵਾਸੀਆਂ ਨੂੰ ਰੈਜ਼ੀਡੈਂਸੀ ਪ੍ਰਦਾਨ ਕਰ ਦਿੱਤੀ ਹੈ ਜਿਨ੍ਹਾਂ ਨੇ ਇਸ ਦੀ ਮੰਗ ਕੀਤੀ ਸੀ।
- ਪੁਰਤਗਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਰਚ 30 ਤੋਂ ਲੈ ਕੇ ਘੱਟੋ-ਘੱਟ 1 ਜੁਲਾਈ ਤੱਕ ਸਾਰੇ ਪਰਵਾਸੀਆੰ ਨੂੰ ਪਰਮਾਨੈਂਟ ਰੇਸੀਡੈਂਸੀ ਇਸ ਕਰਕੇ ਦਿੱਤੀ ਗਈ ਹੈ ਤਾਂ ਕਿ ਇਸ ਮਹਾਂਮਾਰੀ ਦੇ ਚਲਦਿਆਂ ਕੋਈ ਵੀ ਵਿਅਕਤੀ ਜਨਤਕ ਸੇਵਾਵਾਂ ਤੋਂ ਵਾਂਝਾ ਨਾ ਰਹਿ ਜਾਵੇ। ਜਿਨ੍ਹਾਂ ਲੋਕਾਂ ਨੇ ਰੇਸੀਡੈਂਸੀ ਲਈ ਅਰਜ਼ੀ ਪਾਈ ਹੋਈ ਸੀ, ਉਨ੍ਹਾਂ ਸਾਰਿਆਂ ਨੂੰ ਪੱਕੇ ਹੋਣ ਦੇ ਕਾਗਜ਼ ਛੇੱਤੀ ਮਿਲ ਜਾਣਗੇ।
ਮਕਾਨ ਮਾਲਕ ਕਿਰਾਏਦਾਰਾਂ ਤੋਂ ਕਿਰਾਇਆ ਨਾ ਲੈਣ: ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰਾਲੇ ਨੇ ਐਤਵਾਰ ਨੂੰ ਦੇਸ਼ ਵਿਚ ਕੋਰੋਨਾਵਾਇਰਸ ਤੋਂ ਬਾਅਦ ਜਾਰੀ ਲੌਕਡਾਊਨ ਸੰਬੰਧੀ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
- ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਪਣੀਆਂ ਸਰਹੱਦਾਂ ਨੂੰ ਸੀਲ ਕਰਨ ਅਤੇ ਰਾਜਮਾਰਗ 'ਤੇ ਕਿਸੇ ਵੀ ਵਿਅਕਤੀ ਦੀ ਆਵਾਜਾਈ ਪੂਰੀ ਤਰ੍ਹਾਂ ਰੋਕੀ ਜਾਵੇ।
- ਗ੍ਰਹਿ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਫਸੇ ਮਜ਼ਦੂਰਾਂ ਲਈ ਖਾਣ ਪੀਣ ਅਤੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ, ਉਨ੍ਹਾਂ ਨੂੰ ਲੋੜੀਂਦੇ ਪੈਸੇ ਦਿੱਤੇ ਜਾਣ। ਜ਼ਿਲ੍ਹੇ ਦੇ ਐਸਪੀ ਅਤੇ ਡੀਐਮ ਇਨ੍ਹਾਂ ਸਾਰੇ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੋਣਗੇ।
- ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਮਾਲਕਾਂ ਨੂੰ ਚਾਹੀਦਾ ਹੈ ਕਿ ਉਹ ਮਜ਼ਦੂਰਾਂ ਨੂੰ ਪੂਰੀ ਤਨਖਾਹ ਦੇਣ ਅਤੇ ਲੌਕਡਾਊਨ ਵੇਲੇ ਤਨਖਾਹ ਵਿੱਚ ਕਟੌਤੀ ਨਾ ਕਰਨ।
- ਗ੍ਰਹਿ ਮੰਤਰਾਲੇ ਨੇ ਮਕਾਨ ਮਾਲਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਮਜ਼ਦੂਰਾਂ ਤੋਂ ਲੌਕਡਾਊਨ ਦੌਰਾਨ ਕਿਰਾਇਆ ਨਾ ਲੈਣ ਅਤੇ ਉਹ ਉਨ੍ਹਾਂ ਨੂੰ ਮਕਾਨ ਖਾਲੀ ਕਰਨ ਲਈ ਨਹੀਂ ਕਹਿ ਸਕਦੇ।
ਪਰਵਾਸੀ ਮਜ਼ਦੂਰਾਂ ਲਈ ਕੈਪਟਨ ਸਰਕਾਰ ਦਾ ਨਵਾਂ ਫੈਸਲਾ
ਪਰਵਾਸੀ ਮਜ਼ਦੂਰਾਂ ਦੀ ਸਮੱਸਿਆ ਨੂੰ ਹੱਲ ਕਰਨ ਅਤੇ ਕੋਵਿਡ -19 ਸੰਕਟ ਦੇ ਦੌਰਾਨ ਰਾਜ ਤੋਂ ਉਨ੍ਹਾਂ ਦੇ ਕੂਚ ਨੂੰ ਰੋਕਣ ਲਈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਾਂ ਫੈਸਲਾ ਲਿਆ ਹੈ।
ਸੂਬੇ ਦੀਆਂ ਸਾਰੀਆਂ ਸਨਅਤੀ ਇਕਾਈਆਂ ਅਤੇ ਇੱਟ ਭੱਠਿਆਂ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਜੇ ਉਨ੍ਹਾਂ ਕੋਲ ਲੋੜੀਂਦੇ ਪ੍ਰਬੰਧ ਹਨ ਤਾਂ ਉਹ ਅਜਿਹੇ ਪਰਵਾਸੀਆਂ ਨਾਲ ਕੰਮ-ਕਾਜ ਦੀ ਕਾਰਵਾਈ ਸ਼ੁਰੂ ਕਰ ਸਕਦੇ ਹਨ।
ਇਸ ਦੇ ਲਈ ਸੁਰੱਖਿਆਂ ਦੇ ਮਾਪਦੰਡਾਂ ਨੂੰ ਪੂਰਾ ਕਰਨਾ ਵੀ ਜ਼ਰੂਰੀ ਹੈ।
ਕੈਪਟਨ ਅਮਰਿੰਦਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਰਾਧਾ ਸੁਆਮੀ ਸਤਸੰਗ ਬਿਆਸ ਨਾਲ ਵੀ ਵਿਚਾਰ ਵਟਾਂਦਰੇ ਵਿੱਚ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਉਥੇ ਰਹਿਣ ਦਿੱਤਾ ਜਾ ਸਕੇ। ਕਿਉਂਕਿ ਇਨ੍ਹਾਂ ਲੋਕਾਂ ਦੀ ਦੋ ਹਫ਼ਤਿਆਂ ਦੇ ਸਮੇਂ ਵਿੱਚ ਖੇਤਾਂ ਵਿੱਚ ਕਣਕ ਦੀ ਕਟਾਈ ਲਈ ਲੋੜ ਪਵੇਗੀ।
ਲੌਕਡਾਊਨ - ਬਿਹਾਰ ਆਉਣ ਵਾਲੇ ਹਰੇਕ ਵਿਅਕਤੀ ਨੂੰ 14 ਦਿਨਾਂ ਲਈ ਕੁਆਰੰਟੀਨ ਰੱਖੇਗੀ ਸੂਬਾ ਸਰਕਾਰ
ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਹੱਦਾਂ 'ਤੇ ਲੋਕਾਂ ਦੀ ਭੀੜ ਨੂੰ ਦੇਖਦਿਆਂ ਲੌਕਡਾਊਨ 'ਤੇ ਸਵਾਲ ਖੜੇ ਹੋ ਰਹੇ ਹਨ।
ਸੈਂਕੜੇ ਲੋਕ ਆਪਣੇ ਘਰਾਂ ਨੂੰ ਪਰਤ ਰਹੇ ਹਨ। ਕੁਝ ਪੈਦਲ ਨਿਕਲ ਗਏ, ਕੁਝ ਬੱਸਾਂ ਅਤੇ ਟਰੱਕਾਂ 'ਤੇ। ਕੋਰੋਨਾਵਾਇਰਸ ਦੀ ਲਾਗ ਤੋਂ ਬਚਣ ਲਈ, ਇਕ ਦੂਜੇ ਤੋਂ ਦੂਰ ਰਹਿਣਾ ਸਭ ਤੋਂ ਜ਼ਰੂਰੀ ਮੰਨਿਆ ਜਾਂਦਾ ਹੈ।
ਪਰ ਜਿਸ ਢੰਗ ਨਾਲ ਲੋਕ ਝੁੰਡ ਵਿੱਚ ਇਕੱਠੇ ਹੋ ਰਹੇ ਹਨ, ਕੋਰੋਨਾਵਾਇਰਸ ਦੇ ਸੰਕਰਮਣ ਨੂੰ ਰੋਕਣ ਦੀ ਲੜਾਈ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ।
ਲੌਕਡਾਊਨ ਤੋਂ ਬਾਅਦ ਦਿੱਲੀ ਤੋਂ ਵਾਪਸ ਪਰਤਣ ਵਾਲਿਆਂ ਵਿੱਚ ਬਿਹਾਰ ਦੇ ਲੋਕ ਵੀ ਵੱਡੀ ਗਿਣਤੀ ਵਿਚ ਸ਼ਾਮਲ ਹਨ। ਪਰ ਹੁਣ ਬਿਹਾਰ ਸਰਕਾਰ ਨੇ ਇਨ੍ਹਾਂ ਲੋਕਾਂ ਨੂੰ 14 ਦਿਨਾਂ ਲਈ ਕੁਆਰੰਟੀਨ ਵਿੱਚ ਰੱਖਣ ਦਾ ਫੈਸਲਾ ਲਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਮਾਰਚ ਨੂੰ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਸੀ। ਲੌਕਡਾਊਨ ਦੀ ਘੋਸ਼ਣਾ ਦੇ ਨਾਲ, ਪ੍ਰਧਾਨਮੰਤਰੀ ਨੇ ਕਿਹਾ ਸੀ ਕਿ ਆਉਣ ਵਾਲੇ ਦਿਨ ਬਹੁਤ ਮਹੱਤਵਪੂਰਣ ਹਨ ਅਤੇ ਹਰ ਦੇਸ਼ ਵਾਸੀ ਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਲਾਗ ਦੇ ਫੈਲਣ ਨੂੰ ਰੋਕਿਆ ਜਾ ਸਕੇ।
ਦਿੱਲੀ ਤੋਂ ਪੈਦਲ ਮੱਧ ਪ੍ਰਦੇਸ਼ ਜਾ ਰਹੇ ਇੱਕ ਵਿਅਕਤੀ ਦੀ ਮੌਤ
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ, ਦਿੱਲੀ ਦੇ ਇੱਕ ਨਿਜੀ ਰੈਸਟੋਰੈਂਟ ਵਿੱਚ ਹੋਮ ਡਿਲਵਰੀ ਮੈਨ ਵਜੋਂ ਕੰਮ ਕਰਨ ਵਾਲੇ ਰਣਵੀਰ ਦੀ ਆਗਰਾ ਵਿੱਚ 200 ਕਿਲੋਮੀਟਰ ਦੀ ਯਾਤਰਾ ਦੌਰਾਨ ਮੌਤ ਹੋ ਗਈ।
ਤਿੰਨ ਬੱਚਿਆਂ ਦੇ ਪਿਤਾ ਰਣਵੀਰ ਦਿੱਲੀ ਤੋਂ ਪੈਦਲ ਹੀ ਮੱਧ ਪ੍ਰਦੇਸ਼ ਜਾ ਰਹੇ ਸੀ। ਪੁਲਿਸ ਅਨੁਸਾਰ ਰਣਵੀਰ ਪੈਦਲ ਚਲਦੇ ਹੋਏ ਨੈਸ਼ਨਲ ਹਾਈਵੇ-2 ਦੇ ਕੈਲਾਸ਼ ਮੋੜ ਉੱਤੇ ਬੇਹੋਸ਼ ਹੋ ਗਏ।
ਸਿਕੰਦਰਾ ਥਾਣੇ ਦੇ ਅਧਿਕਾਰੀ ਅਰਵਿੰਦ ਕੁਮਾਰ ਨੇ ਦੱਸਿਆ ਕਿ ਇਕ ਸਥਾਨਕ ਦੁਕਾਨਦਾਰ ਸੰਜੇ ਗੁਪਤਾ ਰਣਵੀਰ ਨੂੰ ਸੜਕ ’ਤੇ ਬੇਹੋਸ਼ ਹੋ ਕੇ ਵੇਖ ਉਸ ਵੱਲ ਭੱਜਿਆ।
ਅਰਵਿੰਦ ਕੁਮਾਰ ਨੇ ਦੱਸਿਆ, “ਸਥਾਨਕ ਦੁਕਾਨਦਾਰ ਨੇ ਰਣਵੀਰ ਨੂੰ ਕਾਰ ਵੱਲ ਖਿੱਚਿਆ ਅਤੇ ਉਸ ਲਈ ਚਾਹ-ਬਿਸਕੁਟ ਲਿਆਂਦੇ, ਪਰ ਰਣਵੀਰ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਸੀ ਤੇ ਉਹ ਮਰ ਗਿਆ। ਬਾਅਦ ਵਿਚ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ।”
ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਵਿੱਚ ਦਿਲ ਦਾ ਦੌਰਾ ਉਸ ਦੀ ਮੌਤ ਦਾ ਕਾਰਨ ਦੱਸਿਆ ਗਿਆ ਹੈ। ਹਾਲਾਂਕਿ, ਉਸ ਦੀ 200 ਕਿਲੋਮੀਟਰ ਲੰਬੀ ਯਾਤਰਾ ਦੇ ਮੱਦੇਨਜ਼ਰ, ਪੁਲਿਸ ਥਕਾਵਟ ਨੂੰ ਮੌਤ ਦਾ ਕਾਰਨ ਮੰਨ ਰਹੀ ਹੈ।
21 ਦਿਨਾਂ ਦੇ ਦੇਸ਼ ਵਿਆਪੀ ਲੌਕਡਾਊਨ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਆਪਣੇ ਘਰ ਪੈਦਲ ਜਾ ਰਹੇ ਹਨ।
‘ਲੌਕਡਾਊਨ ਦਾ ਨਿਯਮ ਤੋੜਨ ਵਾਲੇ ਲੋਕਾਂ ਦੀ ਜ਼ਿੰਦਗੀ ਨਾਲ ਖੇੇਡ ਰਹੇ’
ਪੀਐੱਮ ਮੋਦੀ ਨੇ ਕੀਤੀ ਮਨ ਕੀ ਬਾਤ ਪੀਐੱਮ ਮੋਦੀ ਨੇ ਕੋਰੋਨਾ ਨੂੰ ਹਰਾਉਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਤਜਰਬਿਆਂ ਨੂੰ ਸਾਂਝਾ ਕੀਤਾ।
ਮੋਦੀ ਦੀ ਮਨ ਕੀ ਬਾਤ ਦੀਆਂ ਮੁੱਖ ਗੱਲਾਂ:
- ਕੋਰੋਨਾ ਮਹਾਂਮਾਰੀ ਨਾਲ ਪੂਰੀ ਦੁਨੀਆਂ ਵਿੱਚ ਸੰਕਟ ਆਇਆ ਹੈ। ਮੈਨੂੰ ਕੁਝ ਫੈਸਲੇ ਲੈਣੇ ਪਏ ਹੈ ਜਿਸ ਨਾਲ ਲੋਕਾਂ ਨੂੰ ਦਿੱਕਤ ਹੋਈ ਹੈ।
- ਕੁਝ ਲੋਕ ਨਿਯਮਾਂ ਦੀ ਪਾਲਨਾ ਨਹੀਂ ਕਰ ਰਹੇ। ਲੌਕਡਾਊਨ ਤੁਹਾਨੂੰ ਬਚਾਉਣ ਲਈ ਹੈ।
- ਤੁਹਾਨੂੰ ਲਕਸ਼ਮਣ ਰੇਖਾ ਦੀ ਪਾਲਣਾ ਕਰਨੀ ਪਏਗੀ। ਜੇ ਤੁਸੀਂ ਲੌਕਡਾਊਨ ਦੇ ਨਿਯਮਾਂ ਨੂੰ ਤੋੜਦੇ ਹੋ ਤਾਂ ਕੋਰੋਨਾ ਵਾਇਰਸ ਦੀ ਲਾਗ ਹੋ ਸਕਦੀ ਹੈ।
- ਨਿਯਮ ਤੋੜਨ ਵਾਲੇ ਆਪਣੀ ਅਤੇ ਦੂਸਰਿਆਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ, ਜਿਨ੍ਹਾਂ ਨੇ ਕੋਰੋਨਾ ਨੂੰ ਹਰਾਇਆ, ਸਾਨੂੰ ਉਨ੍ਹਾਂ ਤੋਂ ਸਿੱਖਣ ਦੀ ਲੋੜ ਹੈ।
- ਪੀਐੱਮ ਮੋਦੀ ਨੇ ਮਨ ਕੀ ਬਾਤ ਦੌਰਾਨ ਡਾਕਟਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਡਾਕਟਰਾਂ ਦਾ ਹੌਂਸਲਾ ਵੀ ਵਧਾਇਆ।
- ਲਾਗ ਵਾਲੇ ਲੋਕਾਂ ਦੀ ਗਿਣਤੀ ਅਚਾਨਕ ਵਧਦੀ ਹੈ। ਭਾਰਤ ਵਿੱਚ ਅਜਿਹੀ ਸਥਿਤੀ ਨਾ ਆਵੇ, ਇਸ ਲਈ ਧਿਆਨ ਰੱਖਣ ਦੀ ਜ਼ਿਆਦਾ ਲੋੜ ਹੈ।
- ਦੇਸ ਭਰ ਦੇ ਡਾਕਟਰ ਵੀ ਇਕ ਫੌਜ ਵਾਂਗ ਕੋਰੋਨਾ ਨਾਲ ਯੁੱਧ ਲੜ ਰਹੇ ਹਨ।
- ਮੈਨੂੰ ਵਿਸ਼ਵਾਸ ਹੈ ਕਿ ਸਾਡੇ ਸਾਰੇ ਮਰੀਜ਼ ਠੀਕ ਹੋ ਕੇ ਘਰ ਜਾਣਗੇ। ਸਾਨੂੰ ਡਾਕਟਰਾਂ ਦੀ ਗੱਲਾਂ ਨੂੰ ਸੁਣਨਾ ਚਾਹੀਦਾ ਹੈ ਅਤੇ ਅਮਲ ਕਰਨਾ ਚਾਹੀਦਾ ਹੈ।
- ਮਾਨਵਤਾ ਨਾਲ ਭਰੀ ਹੋਈਆਂ ਸਾਰੀਆਂ ਨਰਸਾਂ ਨੂੰ ਮੈਂ ਨਮਨ ਕਰਦਾ ਹਾਂ।
- ਤੁਹਾਡੇ ਹੌਂਸਲਿਆਂ ਤੇ ਜਜ਼ਬੇ ਕਾਰਨ ਹੀ ਅਸੀਂ ਇਨ੍ਹੀਂ ਵੱਡੀ ਲੜਾਈ ਲੜ ਪਾ ਰਹੇ ਹਾਂ।
ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿੱਚ ਕੋਵਿਡ-19 ਦੇ 979 ਕੇਸ ਅਤੇ ਮੌਤਾਂ ਦਾ ਅੰਕੜਾ 25 ਹੋ ਗਿਆ ਹੈ।
ਕੋਰੋਨਾ ਵਾਇਰਸ ਦਾ ਸੰਕਟ ਅਜੇ ਹੋਰ ਮਾੜਾ ਹੋਵੇਗਾ: ਬ੍ਰਿਟਿਸ਼ ਪ੍ਰਧਾਨ ਪੀਐੱਮ
ਕੋਰੋਨਾ ਵਾਇਰਸ ਦਾ ਸੰਕਟ ਅਜੇ ਹੋਰ ਮਾੜਾ ਹੋਵੇਗਾ: ਬ੍ਰਿਟਿਸ਼ ਪ੍ਰਧਾਨ ਪੀਐੱਮ, ਬੌਰਿਸ ਜੌਨਸਨ
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਦੇਸਵਾਸੀਆਂ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਸੰਕਟ ਠੀਕ ਹੋਣ ਤੋਂ ਪਹਿਲਾਂ ਹੋਰ ਵੀ ਬੁਰਾ ਹੋਵੇਗਾ। ਬੌਰਿਸ ਜੌਨਸਨ ਖੁਦ ਕੋਰੋਨਾ ਵਾਇਰਸ ਦੇ ਪੀੜਤ ਹਨ ਅਤੇ ਉਹ ਆਪਣੇ ਘਰ ਵਿੱਚ ਹੀ ਵੱਖ ਰਹਿ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਜੇ ਲੋੜ ਪਈ ਤਾਂ ਸਖ਼ਤ ਪਾਬੰਦੀ ਲਗਾਈ ਜਾ ਸਕਦੀ ਹੈ। ਬਰਤਾਨੀਆ ਵਿੱਚ ਕੋਰੋਨਾਵਾਇਰਸ ਕਾਰਨ ਹੁਣ ਤੱਕ 1000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪਤਨੀ ਸ਼ੌਫੀ ਗ੍ਰੈਗਵਰ ਟਰੂਡੋ ਕੋਰੋਨਾ ਤੋਂ ਠੀਕ ਹੋਏ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਸ਼ੌਫੀ ਗ੍ਰੈਗਵਰ ਟਰੂਡੋ ਹੁਣ ਕਰੋਨਾਵਾਇਰਸ ਤੋਂ ਠੀਕ ਹੋ ਗਈ ਹੈ। ਸੋਸ਼ਲ ਮੀਡੀਆ ਉੱਤੇ ਜਾਰੀ ਕੀਤੇ ਬਿਆਨ ਵਿੱਚ ਸ਼ੌਫੀ ਗ੍ਰੈਗਵਰ ਟਰੂਡੋ ਨੇ ਕਿਹਾ, “ਮੈਂ ਪਹਿਲਾਂ ਤੋਂ ਬਹੁਤ ਠੀਕ ਮਹਿਸੂਸ ਕਰ ਰਹੀਆਂ ਹਾਂ।”
ਸ਼ੌਫੀ ਨੇ ਕਿਹਾ ਕਿ ਉਨ੍ਹਾਂ ਦੇ ਡਾਕਟਰ ਅਤੇ ਓਟਾਵਾ ਪਬਲਿਕ ਹੈੱਲਥ ਵੱਲੋਂ ਕਿਹਾ ਗਿਆ ਹੈ ਕਿ ਉਹ ਪੂਰੇ ਤਰੀਕੇ ਨਾਲ ਠੀਕ ਹੋ ਗਏ ਹਨ।
ਕੋਰੋਨਾਵਾਇਰਸ: ਲੌਕਡਾਊਨ ਕਾਰਨ ਦਿੱਲੀ ਦੇ ਆਨੰਦ ਵਿਹਾਰ ਬੱਸ ਅੱਡੇ ’ਤੇ ਮਜ਼ਦੂਰਾਂ ਦੀ ਭਾਰੀ ਭੀੜ
ਨੋਇਡਾ ਪ੍ਰਸ਼ਾਸਨ ਨੇ ਕੋਰੋਨਾਵਾਇਰਸ ਦੀ ਲਾਗ ਨਾਲ ਪੀੜਤ ਲੋਕਾਂ ਨੂੰ 28 ਦਿਨਾਂ ਦੀ ਪੇਡ ਲੀਵ ਯਾਨਿ ਤਨਖ਼ਾਹ ਸਣੇ ਛੁੱਟੀ ਦੇਣ ਦਾ ਫ਼ੈਸਲਾ ਲਿਆ ਹੈ।
ਇਸ ਵਿੱਚ ਕਾਰਖ਼ਾਨਿਆਂ ’ਚ ਕੰਮ ਕਰਨ ਵਾਲੇ, ਦੁਕਾਨਾਂ ’ਤੇ ਕੰਮ ਕਰਨ ਵਾਲੇ ਅਤੇ ਦਿਹਾੜੀ ਮਜ਼ਦੂਰਾਂ ਵੀ ਸ਼ਾਮਿਲ ਹਨ।
ਕੋਰੋਨਾਵਾਇਰਸ: 'ਜਦੋਂ ਭੁੱਖਾ ਆਦਮੀ ਤੜਫਦਾ ਹੈ ਤਾਂ ਕਿਸੇ ਦੀ ਨਹੀਂ ਸੁਣਦਾ'
ਕੋਰੋਨਾਵਾਇਰਸ: ਇਟਲੀ ਵਿੱਚ 10, 000 ਮੌਤਾਂ
ਕੋਰੋਨਾਵਾਇਰਸ ਕਾਰਨ ਇਟਲੀ ਵਿੱਚ ਮੌਤਾਂ ਦਾ ਅੰਕੜਾ 10 ਹਜ਼ਾਰ ਤੋ ਵੱਧ ਹੋ ਗਿਆ ਹੈ।
24 ਘੰਟਿਆਂ ਵਿੱਚ 889 ਮੌਤਾਂ ਦਰਜ ਕੀਤੀਆਂ ਗਈਆਂ ਜਿਸ ਕਾਰਨ ਕੁੱਲ ਮੌਤਾਂ 10,023 ਹੋ ਗਈਆਂ। ਹਾਲਾਂਕਿ ਇਨਫੈਕਸ਼ਨ ਦੀ ਦਰ ਕੁਝ ਘਟੀ ਹੈ ਅਤੇ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ।
ਸਭ ਤੋਂ ਵੱਧ ਪ੍ਰਭਾਵਿਤ ਸੂਬਾ ਲੋਮਬਾਰਡੀ ਹੀ ਹੈ ਜਿੱਥੇ ਮੌਤਾਂ ਦੀ ਗਿਣਤੀ 6000 ਤੋਂ ਵੱਧ ਹੈ।
ਕੋਰੋਨਾਵਇਰਸ- ਦਿੱਲੀ ਵਿੱਚ ਮਜ਼ਦੂਰਾਂ ਦਾ ਵੱਡਾ ਇਕੱਠ