You’re viewing a text-only version of this website that uses less data. View the main version of the website including all images and videos.
ਯੂਕਰੇਨ ਯੁੱਧ: ਅਜ਼ਾਦ ਕਰਵਾਏ ਇਲਾਕਿਆਂ ਦੇ ਵਸਨੀਕਾਂ 'ਤੇ ਰੂਸੀ ਫੌਜ ਦੇ ਤਸ਼ੱਦਦ ਦੀਆਂ ਕਹਾਣੀਆਂ ਲੋਕਾਂ ਦੀ ਜੁਬਾਨੀ
- ਲੇਖਕ, ਓਰਲਾ ਗੁਰੇਨ
- ਰੋਲ, ਬੀਬੀਸੀ ਨਿਊਜ਼, ਪੂਰਬੀ ਯੂਕਰੇਨ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਯੂਕਰੇਨ ਵਿੱਚ ਫੌਜਾਂ ਵੱਲੋਂ ਜਵਾਬੀ ਹਮਲੇ ਦੌਰਾਨ ਉੱਤਰੀ-ਪੂਰਬੀ ਖੇਤਰਾਂ ਵਿੱਚੋਂ ਰੂਸੀ ਫੌਜਾਂ ਨੂੰ ਬਾਹਰ ਕੱਢ ਦਿੱਤਾ ਹੈ।
ਹਾਲਾਂਕਿ ਨਵੇਂ-ਆਜ਼ਾਦ ਹੋਏ ਇਲਾਕਿਆਂ ਵਿੱਚ ਰਾਹਤ ਅਤੇ ਦੁੱਖ ਨਾਲ-ਨਾਲ ਚੱਲ ਰਹੇ ਹਨ। ਰੂਸੀ ਕਬਜ਼ੇ ਦੇ ਕਈ ਮਹੀਨਿਆਂ ਦੌਰਾਨ ਤਸ਼ੱਦਦ ਅਤੇ ਹੱਤਿਆਵਾਂ ਦੀਆਂ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਹਨ।
ਬੀਬੀਸੀ ਨੂੰ ਖਾਰਕੀਵ ਦੇ ਬਾਲਕਲੀਆ ਸ਼ਹਿਰ ਵਿੱਚ ਰਹਿਣ ਵਾਲੇ ਆਰਟਮ ਨੇ ਦੱਸਿਆ ਕਿ ਉਸਨੂੰ ਰੂਸੀਆਂ ਨੇ 40 ਦਿਨਾਂ ਤੋਂ ਵੱਧ ਸਮੇਂ ਲਈ ਬੰਦਕ ਬਣਾਈ ਰੱਖਿਆ ਸੀ ਅਤੇ ਉਸ ਨੂੰ ਬਿਜਲੀ ਦੇ ਝਟਕੇ ਦਿੱਤੇ ਗਏ।
ਰੂਸ ਦੇ ਕਬਜੇ ਵਿੱਚ ਕਰੀਬ ਛੇ ਮਹੀਨਿਆਂ ਤੋਂ ਵੱਧ ਸਮੇਂ ਤੱਕ ਰਹਿਣ ਤੋਂ ਬਾਅਦ ਬਾਲਕਲੀਆ ਨੂੰ 8 ਸਤੰਬਰ ਨੂੰ ਆਜ਼ਾਦ ਕਰਵਾਇਆ ਗਿਆ ਸੀ। ਤਸ਼ੱਦਦ ਦਾ ਕੇਂਦਰ ਸ਼ਹਿਰ ਦਾ ਪੁਲਿਸ ਸਟੇਸ਼ਨ ਸੀ ਜਿਸ ਨੂੰ ਰੂਸੀ ਫੌਜ ਨੇ ਆਪਣੇ ਹੈੱਡਕੁਆਰਟਰ ਵਜੋਂ ਵਰਤਿਆ ਸੀ।
ਆਰਟਮ ਨੇ ਕਿਹਾ ਕਿ ਉਹ ਦੂਜੇ ਸੈਲਾਂ ਵਿੱਚੋਂ ਆਉਂਦੀਆਂ ਦਰਦ ਦੀਆਂ ਚੀਕਾਂ ਨੂੰ ਚੰਗੀ ਤਰ੍ਹਾਂ ਸੁਣ ਸਕਦਾ ਸੀ।
ਉਸ ਦਾ ਕਹਿਣਾ ਹੈ ਕਿ ਰੂਸੀਆਂ ਨੇ ਇਮਾਰਤ ਦੇ ਰੌਲੇ-ਰੱਪੇ ਵਾਲੇ ਵੈਂਟੀਲੇਨ ਸਿਸਟਮ ਨੂੰ ਬੰਦ ਕਰਕੇ ਇਹ ਯਕੀਨੀ ਬਣਾਇਆ ਕਿ ਚੀਕਾਂ ਸੁਣੀਆਂ ਜਾ ਸਕਣ।
- ਯੂਕਰੇਨ ਦੀਆਂ ਫੌਜਾਂ ਤੋਂ ਇੰਨਾ ਜਲਦੀ ਅਤੇ ਮਜ਼ਬੂਤ ਜਵਾਬੀ ਹਮਲੇ ਦੀ ਉਮੀਦ ਨਹੀਂ ਸੀ।
- ਰੂਸ ਦਾ ਅਜੇ ਵੀ ਯੂਕਰੇਨ ਦੇ ਪੰਜਵੇਂ ਹਿੱਸੇ 'ਤੇ ਕਬਜ਼ਾ ਹੈ, ਜਿਸ ਵਿੱਚ ਖੇਰਸਨ ਸ਼ਹਿਰ ਵੀ ਸ਼ਾਮਲ ਹੈ।
- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਇਸ ਸੰਕਟ ਦੀ ਘੜੀ ਦੌਰਾਨ ਇੱਕ ਮਜ਼ਬੂਤ ਸਿਆਸਤਦਾਨ ਵਜੋਂ ਉੱਭਰੇ ਹਨ।
- ਰੂਸ ਨੇ ਮੰਨਿਆ ਕਿ ਉਸ ਦੀਆਂ ਫੌਜਾਂ ਖਾਰਕੀਵ ਦੇ ਕੁਝ ਹਿੱਸਿਆਂ ਤੋਂ ਹਟ ਗਈਆਂ ਹਨ। ਪਰ ਉਹ ਇਸ ਨੂੰ ਪਿੱਛੇ ਹਟਣਾ ਨਹੀਂ ਸਗੋਂ ਫ਼ੌਜਾਂ ਨੂੰ "ਮੁੜ ਸੰਗਠਿਤ" ਕਰਨ ਲਈ ਕੀਤਾ ਗਿਆ ਕਹਿ ਰਿਹਾ ਹੈ।
- ਕੋਈ ਵੀ ਰਾਸ਼ਟਰਪਤੀ ਪੁਤਿਨ ਤੋਂ ਪਿੱਛੇ ਹਟਣ ਦੀ ਉਮੀਦ ਨਹੀਂ ਕਰਦਾ। ਜਦੋਂ ਯੂਕਰੇਨ ਦੀ ਗੱਲ ਆਉਂਦੀ ਹੈ, ਤਾਂ ਉਹ ਲੰਬਾ (ਅਤੇ ਜਨੂੰਨੀ) ਦ੍ਰਿਸ਼ਟੀਕੋਣ ਅਪਣਾਉਂਦੇ ਹਨ।
- ਰੂਸ ਅਤੇ ਯੂਕਰੇਨ ਦੀ ਲੜਾਈ ਨੂੰ 6 ਮਹੀਨੇ ਪੂਰੇ ਹੋ ਗਏ ਹਨ।
ਬਿਜਲੀ ਦੇ ਝਟਕੇ ਅਤੇ ਤਸ਼ੱਦਦ ਦਾ ਦਰਦ
"ਉਨ੍ਹਾਂ ਨੇ ਇਸਨੂੰ ਬੰਦ ਕਰ ਦਿੱਤਾ ਤਾਂ ਜੋ ਹਰ ਕੋਈ ਸੁਣ ਸਕੇ ਕਿ ਲੋਕ ਬਿਜਲੀ ਦੇ ਝਟਕੇ ਲੱਗਣ 'ਤੇ ਕਿਵੇਂ ਚੀਕਦੇ ਹਨ।"
ਆਰਟਮ ਦਾ ਕਹਿਣਾ ਹੈ ਕਿ "ਉਹ ਹਰ ਦੂਜੇ ਦਿਨ ਕੁਝ ਕੈਦੀਆਂ ਨਾਲ ਅਜਿਹਾ ਕਰਦੇ ਸਨ... ਉਨ੍ਹਾਂ ਨੇ ਔਰਤਾਂ ਨਾਲ ਵੀ ਇਹੋ ਕੁਝ ਕੀਤਾ"।
ਇਹ ਸਭ ਆਰਟਮ ਨਾਲ ਵੀ ਹੋਇਆ ਪਰ ਉਸਦੇ ਕੇਸ ਵਿੱਚ ਸਿਰਫ਼ ਇੱਕ ਵਾਰ ਸੀ।
ਉਸ ਦੀ ਕਹਿਣਾ ਹੈ ਕਿ, "ਉਨ੍ਹਾਂ ਨੇ ਮੈਨੂੰ ਦੋ ਤਾਰਾਂ ਫੜਨ ਲਈ ਕਿਹਾ।"
ਇਹ ਵੀ ਪੜ੍ਹੋ:-
"ਉੱਥੇ ਬਿਜਲੀ ਦਾ ਜਨਰੇਟਰ ਸੀ। ਜਿੰਨੀ ਤੇਜ਼ੀ ਨਾਲ ਇਹ ਚਲਦਾ ਵੋਲਟੇਜ ਓਨੀ ਉੱਚੀ ਹੁੰਦੀ। ਉਨ੍ਹਾਂ ਕਿਹਾ ਜੇ ਤੂੰ ਇਸ ਨੂੰ ਛੱਡ ਦਿੱਤਾ ਤਾਂ ਤੂੰ ਖਤਮ ਹੋ ਗਿਆ ਸਮਝੀ। ਫਿਰ ਉਹਨਾਂ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਮੈਂ ਝੂਠ ਬੋਲ ਰਿਹਾ ਸੀ ਅਤੇ ਉਨ੍ਹਾਂ ਨੇ ਜਨਰੇਟਰ ਨੂੰ ਘੁਮਾਉਣਾ ਹੋਰ ਵੀ ਤੇਜ਼ ਕਰ ਦਿੱਤਾ ਅਤੇ ਵੋਲਟੇਜ ਵਧ ਗਈ।"
ਆਰਟਮ ਨੇ ਦੱਸਿਆ ਕਿ ਉਸਨੂੰ ਹਿਰਾਸਤ ਵਿੱਚ ਇਸ ਲਈ ਲਿਆ ਗਿਆ ਸੀ ਕਿਉਂਕਿ ਰੂਸੀਆਂ ਨੂੰ ਉਸਦੇ ਭਰਾ ਦੀ ਤਸਵੀਰ ਸਿਪਾਹੀ ਦੀ ਵਰਦੀ ਵਿੱਚ ਮਿਲੀ ਸੀ। ਆਰਟਮ ਨੇ ਕਿਹਾ ਕਿ ਬਾਲਕਲੀਆ ਤੋਂ ਇਕ ਹੋਰ ਵਿਅਕਤੀ ਨੂੰ 25 ਦਿਨਾਂ ਲਈ ਰੱਖਿਆ ਗਿਆ ਸੀ ਕਿਉਂਕਿ ਉਸ ਕੋਲ ਯੂਕਰੇਨੀ ਝੰਡਾ ਸੀ।
ਇੱਕ ਸਕੂਲ ਪ੍ਰਿੰਸੀਪਲ ਟੈਟੀਆਨਾ ਨੇ ਸਾਨੂੰ ਦੱਸਿਆ ਕਿ ਉਸ ਨੂੰ ਤਿੰਨ ਦਿਨਾਂ ਲਈ ਥਾਣੇ ਵਿੱਚ ਰੱਖਿਆ ਗਿਆ ਸੀ ਅਤੇ ਦੂਜੇ ਸੈੱਲਾਂ ਤੋਂ ਚੀਕਾਂ ਵੀ ਸੁਣਦੀਆਂ ਸਨ।
ਅਸੀਂ ਪੁਲਿਸ ਸਟੇਸ਼ਨ ਦਾ ਦੌਰਾ ਕੀਤਾ ਅਤੇ ਇੱਕ ਤੰਗ ਸੈੱਲ ਦੀ ਕੰਧ 'ਤੇ ਪ੍ਰਮਾਤਮਾ ਦੀ ਅਰਦਾਸ ਉਕਰੀ ਹੋਇਆ ਸੀ।
ਯੂਕਰੇਨ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋ ਲੋਕਾਂ ਲਈ ਬਣਾਏ ਗਏ ਸੈੱਲਾਂ ਵਿੱਚ ਅੱਠ ਵਿਆਕਤੀਆਂ ਨੂੰ ਰੱਖਿਆ ਗਿਆ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਰੂਸੀ ਇੰਚਾਰਜ ਸਨ ਤਾਂ ਉਸ ਸਮੇਂ ਸਥਾਨਕ ਲੋਕ ਸਟੇਸ਼ਨ ਦੇ ਸਾਹਮਣੇ ਤੋਂ ਲੰਘਣ ਤੋਂ ਵੀ ਡਰਦੇ ਸਨ। ਲੋਕਾਂ ਨੂੰ ਰੂਸੀ ਸੈਨਿਕਾਂ ਤੋਂ ਫੜੇ ਜਾਣ ਦਾ ਡਰ ਸੀ।
ਬਾਲਕਲੀਆ ਦੇ ਸ਼ਹਿਰ ਦੇ ਕੇਂਦਰ ਵਿੱਚ ਜਿੱਥੇ ਯੂਕਰੇਨ ਦਾ ਝੰਡਾ ਫਿਰ ਤੋਂ ਉੱਡ ਰਿਹਾ ਹੈ ਉਥੇ ਭੀੜ ਇੱਕ ਛੋਟੇ ਟਰੱਕ ਦੇ ਆਲੇ ਦੁਆਲੇ ਇਕੱਠੀ ਹੋ ਜਾਂਦੀ ਹੈ। ਇਹ ਟਰੱਕ ਭੋਜਨ ਸਪਲਾਈ ਕਰਦਾ ਹੈ।
ਕਤਾਰ ਵਿੱਚ ਬਹੁਤ ਸਾਰੇ ਬਜ਼ੁਰਗ ਸਨ। ਉਹ ਥੱਕੇ ਹੋਏ ਦਿਖਾਈ ਦੇ ਰਹੇ ਸਨ। ਹਾਲਾਂਕਿ ਉਹ ਖੁਸ਼ ਸਨ ਕਿਉਂਕਿ ਰੂਸੀਆਂ ਨੂੰ ਬਾਹਰ ਕੱਢਣ ਤੋਂ ਬਾਅਦ ਪਹਿਲੀ ਵਾਰ ਦੋਸਤਾਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇੱਕ ਮਾਂ ਦੀ ਪੀੜਾ
ਇਕੱਲੇ ਲੇਨਵੇਅ ਦੇ ਅੰਤ 'ਤੇ ਥੋੜ੍ਹੀ ਜਿਹੀ ਦੂਰੀ 'ਤੇ ਕੁਝ ਪੀੜਤਾਂ ਨੂੰ ਉਨ੍ਹਾਂ ਦੇ ਗੁਆਂਢੀਆਂ ਵੱਲੋਂ ਜਲਦੀ ਨਾਲ ਦਫ਼ਨਾਇਆ ਗਿਆ। ਇੱਕ ਲੱਕੜ ਦੇ ਕਰਾਸ ਨੇ ਪੈਟਰੋ ਸ਼ੈਪਲ ਨਾਮਕ ਇੱਕ ਟੈਕਸੀ ਡਰਾਈਵਰ ਦੀ ਅਸਥਾਈ ਕਬਰ ਨੂੰ ਚਿੰਨਤ ਕੀਤਾ।
ਪਰ ਉਸ ਨਾਲ ਸਵਾਰ ਯਾਤਰੀ ਦੀ ਪਛਾਣ ਹਾਲੇ ਵੀ ਬਾਕੀ ਹੈ ਜੋ ਕਿ ਨਾਲ ਹੀ ਦਫ਼ਨਿਆ ਗਿਆ ਸੀ।
ਮੌਤ ਦੀ ਬਦਬੂ ਨੇ ਹਵਾ ਭਰ ਦਿੱਤੀ ਸੀ ਕਿਉਂਕਿ ਪੁਲਿਸ ਨੇ ਉਨ੍ਹਾਂ ਦੇ ਅਸਥੀਆਂ ਨੂੰ ਬਾਹਰ ਕੱਢਿਆ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਕਬਜ਼ੇ ਦੇ ਆਖਰੀ ਦਿਨ ਦੋਵਾਂ ਵਿਅਕਤੀਆਂ ਨੂੰ ਰੂਸੀ ਚੌਕੀ ਨੇੜੇ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ।
ਪੈਟਰੋ ਦੀ ਮਾਂ ਵੈਲਨਟੀਨਾ ਲਾਸ਼ਾਂ ਨੂੰ ਬਾਹਰ ਕੱਢਦੇ ਹੋਏ ਦੇਖ ਰਹੀ ਸੀ। ਉਹ ਰੂਸੀਆਂ ਦਾ ਵਿਰੋਧ ਕਰਦੀ ਹੈ ਜਿਨ੍ਹਾਂ ਨੇ ਉਸਦੇ ਇੱਕੋ-ਇਕ ਪੁੱਤਰ ਨੂੰ ਮਾਰਿਆ ਸੀ।
ਵੈਲਨਟੀਨਾ ਕਹਿੰਦੀ ਹੈ, "ਮੈਂ ਪੁਤਿਨ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਉਸਨੇ ਮੇਰੇ ਪੁੱਤਰ ਨੂੰ ਗੋਲੀ ਮਾਰ ਕੇ ਕਿਉਂ ਮਾਰਿਆ?"
"ਕਿਸ ਲਈ? ਕਿਸਨੇ ਉਸਨੂੰ ਇੱਥੇ ਖਤਰਨਾਕ ਹਥਿਆਰਾਂ ਨਾਲ ਆਉਣ ਲਈ ਕਿਹਾ ਸੀ? ਉਸਨੇ ਨਾ ਸਿਰਫ ਸਾਡੇ ਬੱਚਿਆਂ ਨੂੰ ਮਾਰਿਆ ਬਲਕਿ ਸਾਨੂੰ ਮਾਵਾਂ ਨੂੰ ਵੀ ਮਾਰਿਆ।
"ਅੱਜ ਮੈਂ ਇੱਕ ਮਰੀ ਹੋਈ ਔਰਤ ਹਾਂ। ਮੈਂ ਦੁਨੀਆਂ ਦੀਆਂ ਸਾਰੀਆਂ ਮਾਵਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਉਸ ਕਾਤਲ ਦੇ ਵਿਰੁੱਧ ਬਗਾਵਤ ਕਰੋ।"
ਬਾਲਕਲੀਆ ਦੀ ਸੜਕ 'ਤੇ ਅਸੀਂ ਯੁੱਧ ਪੱਖੀ "Z" ਚਿੰਨ੍ਹ ਨਾਲ ਚਿੰਨ੍ਹਤ ਫੌਜੀ ਵਾਹਨਾਂ ਨੂੰ ਦੇਖਿਆ। ਇਹ ਜ਼ਾਹਰ ਤੌਰ 'ਤੇ ਰੂਸੀਆਂ ਨੇ ਭੱਜਣ ਸਮੇਂ ਛੱਡ ਦਿੱਤਾ ਹੋਵੇਗਾ।
ਇੱਕ ਨੇੜਲੇ ਪਿੰਡ ਵਿੱਚ ਸਾਨੂੰ ਸਕੂਲ ਦਾ ਵੱਡਾ ਨੁਕਸਾਨ ਦਿਖਾਇਆ ਗਿਆ । ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਰੂਸੀਆਂ ਨੂੰ ਬਾਹਰ ਕੱਢਣ ਤੋਂ ਪਹਿਲਾਂ ਇਹ ਤਬਾਹੀ ਦੇ ਆਖਰੀ ਕੰਮਾਂ ਵਿੱਚੋਂ ਇੱਕ ਸੀ।
ਖੰਡਰਾਂ ਵਿੱਚ ਖੜ੍ਹੇ ਖਾਰਕੀਵ ਦੇ ਖੇਤਰੀ ਮੁਖੀ ਓਲੇਹ ਸਿਨੀਹੁਬੋਵ ਨੇ ਕਿਹਾ ਕਿ ਹੁਣ ਮਹੱਤਵਪੂਰਨ ਕੰਮ ਪਾਣੀ ਅਤੇ ਬਿਜਲੀ ਸਪਲਾਈ ਨੂੰ ਬਹਾਲ ਕਰਨਾ ਹੈ ਪਰ ਚਿੰਤਾ ਬਿਜਲੀ ਦੀਆਂ ਲਾਈਨਾਂ ਦੀ ਖੁਦਾਈ ਦੀ ਹੈ।
ਬੀਬੀਸੀ ਵੱਲੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਸੋਚਦੇ ਹਨ ਕਿ ਰੂਸੀ ਵਾਪਸ ਆ ਸਕਦੇ ਹਨ ਤਾਂ ਉਹਨਾਂ ਨੇ ਜਵਾਬ ਦਿੱਤਾ, "ਅਸੀਂ ਜੰਗ ਵਿੱਚ ਹਾਂ ਅਤੇ ਜੰਗ ਵਿੱਚ ਹਮੇਸ਼ਾ ਖ਼ਤਰਾ ਹੁੰਦਾ ਹੈ"।
ਇਹ ਵੀ ਪੜ੍ਹੋ: