ਅਫ਼ਗਾਨਿਸਤਾਨ : 'ਮਹਿਲਾ ਟੀਵੀ ਐਂਕਰ ਨੂੰ ਫੌਜੀ ਨੇ ਕਿਹਾ ਤੇਰੇ ਲਈ ਇੱਕੋ ਗੋਲ਼ੀ ਕਾਫ਼ੀ ਹੈ'

ਸ਼ਬਨਮ ਦਾਵਰਾਂ
ਤਸਵੀਰ ਕੈਪਸ਼ਨ, 24 ਸਾਲਾ ਟੀਵੀ ਦੇ ਉੱਤੇ ਉਹ ਕਈ ਵੱਡੀਆਂ ਖ਼ਬਰਾਂ ਆਪਣੇ ਦੇਖਣ ਵਾਲਿਆਂ ਲਈ ਪੜ੍ਹਿਆ ਕਰਦੇ ਸਨ।
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਪਿਛਲੇ ਸਾਲ ਜਦੋਂ ਤਾਲਿਬਾਨ ਨੇ ਅਫ਼ਗਾਨਿਸਤਾਨ ਉੱਪਰ 20 ਸਾਲਾਂ ਬਾਅਦ ਮੁੜ ਕਬਜ਼ਾ ਕੀਤਾ ਸੀ ਤਾਂ ਰਾਤੋ-ਰਾਤ ਲੋਕਾਂ ਦੀ ਜ਼ਿੰਦਗੀ ਬਦਲ ਗਈ।

ਤਾਲਿਬਾਨ ਦੇ ਰਾਜ ਵਿੱਚ ਵਾਪਸੀ ਨਾਲ ਕਈ ਕੰਮਕਾਜੀ ਔਰਤਾਂ ਦੀ ਪੇਸ਼ੇਵਾਰ ਜ਼ਿੰਦਗੀ ਦਾ ਅੰਤ ਹੋ ਗਿਆ। ਕਈ ਟੀਵੀ ਮਹਿਲਾ ਟੀਵੀ ਐਂਕਰ ਦੇ ਸੁਫ਼ਨੇ ਵੀ ਹੋਰ ਔਰਤਾਂ ਵਾਂਗ ਚੂਰ-ਚੂਰ ਹੋ ਗਏ।

ਇਨ੍ਹਾਂ ਟੀਵੀ ਐਂਕਰਾਂ ਵਿੱਚੋਂ ਇੱਕ ਹੁਣ ਯੂਕੇ ਵਿੱਚ ਸ਼ਰਨਾਰਥੀ ਵਜੋਂ ਦੁਬਾਰਾ ਜ਼ਿੰਦਗੀ ਨੂੰ ਸ਼ੁਰੂ ਕਰ ਰਹੇ ਹਨ।

ਘਟਨਾ 14 ਅਗਸਤ 2021 ਦੀ ਰਾਤ ਦੀ ਹੈ। ਦੇਸ਼ ਉੱਪਰ ਤਾਲਿਬਾਨ ਦਾ ਕਬਜ਼ੇ ਹੋ ਰਿਹਾ ਸੀ।

ਸ਼ਬਨਮ ਦਾਵਰਾਂ ਟੋਲੋ ਨਿਊਜ਼ ਅਤੇ ਰੇਡੀਓ ਟੈਲੀਵਿਜ਼ਨ ਅਫ਼ਗਾਨਿਸਤਾਨ ਉੱਪਰ ਸ਼ਾਮ ਵੇਲੇ ਖ਼ਬਰਾਂ ਦੇ ਬੁਲੇਟਿਨ ਦੀ ਤਿਆਰੀ ਕਰ ਰਹੇ ਸਨ।

ਉਦੋਂ ਤੱਕ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਕਈ ਇਲਾਕਿਆਂ ਉਪਰ ਕਬਜ਼ਾ ਕਰ ਲਿਆ ਸੀ ਅਤੇ ਤੇਜ਼ੀ ਨਾਲ ਦੇਸ਼ ਦੀ ਰਾਜਧਾਨੀ ਕਾਬੁਲ ਵੱਲ ਵਧ ਰਹੇ ਸਨ।

24 ਸਾਲਾ ਸ਼ਬਨਮ ਦੇ ਟੀਵੀ ਕਰੀਅਰ ਦੀ ਅਜੇ ਸ਼ੂਰੁਆਤ ਹੀ ਹੋਈ ਸੀ ਅਤੇ ਆਪਣੇ ਦਰਸ਼ਕਾਂ ਲਈ ਟੀਵੀ ਉੱਪਰ ਕਈ ਵੱਡੀਆਂ ਖ਼ਬਰਾਂ ਪੜਿਆ ਕਰਦੇ ਸਨ।

ਉਹ ਯਾਦ ਕਰਦੇ ਦੱਸਦੇ ਹਨ, "ਮੈਨੂੰ ਇਨ੍ਹਾਂ ਹਾਲਤਾਂ ਨੇ ਐਨਾ ਭਾਵੁਕ ਕਰ ਦਿੱਤਾ ਸੀ ਕਿ ਮੈਥੋਂ ਖ਼ਬਰ ਪੜ੍ਹੀ ਨਹੀਂ ਗਈ। ਜੋ ਲੋਕ ਆਪਣੇ ਘਰ ਬੈਠ ਕੇ ਟੀਵੀ ਦੇਖ ਰਹੇ ਹੋਣਗੇ, ਉਨ੍ਹਾਂ ਨੂੰ ਇਸ ਦਾ ਅਹਿਸਾਸ ਹੋਇਆ ਹੋਵੇਗਾ।"

Banner

ਤਾਲਿਬਾਨ ਤੋਂ ਬਾਅਦ ਔਰਤਾਂ ਦੀ ਜਿੰਦਗੀ ਕਿੰਨੀ ਬਦਲੀ?

  • ਸੱਤਾ ਸੰਭਾਲਣ ਤੋਂ ਬਾਅਦ ਤਾਲਿਬਾਨ ਨੇ ਕਿਹਾ ਔਰਤਾਂ ਨੂੰ ਸਿੱਖਿਆ ਅਤੇ ਕੰਮ ਕਰਨ ਦੀ ਪੂਰੀ ਆਜ਼ਾਦੀ ਹੋਵੇਗੀ।
  • (ਪਰ) ਉਨ੍ਹਾਂ ਲਈ ਇਸਲਾਮੀ ਰਹਿਤ ਅਤੇ ਹਿਜਾਬ ਵੀ ਪਾਉਣਾ ਪਵੇਗਾ।
  • ਦੇਸ਼ ਦੇ ਕਈ ਹਿੱਸਿਆਂ ਵਿੱਚ ਹੁਣ ਕੁੜੀਆਂ ਦੇ ਸੈਕੰਡਰੀ ਸਕੂਲ ਜਾਣ ਉੱਤੇ ਰੋਕ ਲਗਾ ਦਿੱਤੀ ਗਈ ਹੈ।
  • ਔਰਤਾਂ ਨੂੰ ਆਪਣਾ ਚਿਹਰਾ ਢਕਣ ਦੇ ਹੁਕਮ ਦਿੱਤੇ ਗਏ ਹਨ।
  • ਮਹਿਲਾ ਟੀਵੀ ਐਂਕਰਾਂ ਨੂੰ ਹਰ ਸਮੇਂ ਟੀਵੀ 'ਤੇ ਵੀ ਆਪਣਾ ਚਿਹਰਾ ਢਕਣਾ ਪੈ ਰਿਹਾ ਹੈ।
  • ਤਾਲਿਬਾਨ ਦੀ ਸਿੱਖਿਆ ਨੀਤੀ ਮੁਤਾਬਕ ਔਰਤਾਂ ਪੜ੍ਹ ਸਕਦੀਆਂ ਹਨ ਪਰ ਦੇਸ਼ ਵਿੱਚ ਸਹਿ-ਸਿੱਖਿਆ ਨਹੀਂ ਹੈ।
Banner

ਵੀਡੀਓ: ਜਦੋਂ ਸ਼ਬਨਮ ਨੂੰ ਦਫ਼ਤਰ ਜਾਣ ਤੋਂ ਰੋਕਿਆ ਗਿਆ

ਵੀਡੀਓ ਕੈਪਸ਼ਨ, ਸ਼ਬਨਮ ਨੇ ਦੁਨੀਆ ਦੇ ਬਾਕੀ ਮੁਲਕਾਂ ਨੂੰ ਮਦਦ ਦੀ ਅਪੀਲ ਕੀਤੀ (ਵੀਡੀਓ 21 ਅਗਸਤ 2021 ਦੀ ਹੈ)

ਅਗਲੀ ਸਵੇਰ ਜਦੋਂ ਉਹ ਉੱਠੇ ਤਾਂ ਕਾਬੁਲ ਉਪਰ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਸੀ।

ਇੱਕ ਰਾਤ ਪਹਿਲਾਂ ਜਿਸ ਕੁਰਸੀ 'ਤੇ ਸ਼ਬਨਮ ਨੇ ਬੈਠ ਕੇ ਖ਼ਬਰਾਂ ਪੜ੍ਹੀਆਂ ਸਨ, ਅੱਜ ਉਥੇ ਤਾਲਿਬਾਨ ਦਾ ਇੱਕ ਸਮਰਥਕ ਚਿੱਟੇ ਅਤੇ ਕਾਲੇ ਝੰਡੇ ਨਾਲ ਬੈਠਾ ਸੀ।

ਇਸ ਦੇ ਨਾਲ ਹੀ ਇੱਕ ਯੁੱਗ ਦਾ ਅੰਤ ਹੋ ਗਿਆ ਸੀ।

'ਤੇਰੇ ਵਾਸਤੇ ਇੱਕ ਗੋਲੀ ਹੀ ਕਾਫ਼ੀ ਹੈ'

ਤਾਲਿਬਾਨ ਵੱਲੋਂ ਆਪਣੀ ਪਹਿਲੀ ਅਧਿਕਾਰਿਤ ਪ੍ਰੈੱਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਭਰੇ ਇੱਕ ਕਮਰੇ ਵਿੱਚ ਆਖਿਆ ਗਿਆ ਕਿ ਔਰਤਾਂ ਪਹਿਲਾਂ ਵਾਂਗ ਹੀ ਕੰਮ ਕਰ ਸਕਦੀਆਂ ਹਨ।

ਅਗਲੇ ਦਿਨ ਸ਼ਬਨਮ ਨੂੰ ਥੋੜ੍ਹੀ ਘਬਰਾਹਟ ਹੋਈ ਪਰ ਉਨ੍ਹਾਂ ਨੇ ਤਿਆਰ ਹੋ ਕੇ ਆਪਣੇ ਦਫ਼ਤਰ ਵੱਲ ਆਪਣਾ ਰੁਖ਼ ਕੀਤਾ।

ਜਿਵੇਂ ਹੀ ਉਹ ਆਪਣੇ ਦਫਤਰ ਪਹੁੰਚੇ ਤਾਂ ਤਾਲਿਬਾਨੀ 'ਫੌਜੀਆਂ' ਨੇ ਆਖਿਆ ਕਿ ਉਹ ਇਮਾਰਤ ਦੀ ਰਾਖੀ ਕਰ ਰਹੇ ਹਨ ਅਤੇ ਕੇਵਲ ਪੁਰਸ਼ ਕਰਮਚਾਰੀ ਹੀ ਅੰਦਰ ਜਾ ਸਕਦੇ ਹਨ।

ਇਸ ਤੋਂ ਬਾਅਦ ਤਾਲਿਬਾਨ ਵੱਲੋਂ ਆਪਣੀ ਪਹਿਲੀ ਅਧਿਕਾਰਿਕ ਪ੍ਰੈੱਸ ਕਾਨਫਰੰਸ ਵਿੱਚ ਆਖਿਆ ਗਿਆ ਕਿ ਔਰਤਾਂ ਪਹਿਲਾਂ ਵਾਂਗ ਹੀ ਕੰਮ ਕਰ ਸਕਦੀਆਂ ਹਨ।

ਤਸਵੀਰ ਸਰੋਤ, Radio Television Afghanistan

ਤਸਵੀਰ ਕੈਪਸ਼ਨ, ਲੋਕਾਂ ਵੱਲੋਂ ਸੋਸ਼ਲ ਮੀਡੀਆ ਉੱਪਰ ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸਨ

ਸ਼ਬਨਮ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਫੌਜੀ ਨੇ ਆਖਿਆ ਕਿ ਅਫ਼ਗਾਨਿਸਤਾਨ ਦੀ ਇਸਲਾਮਿਕ ਅਮੀਰਾਤ ਵਿੱਚ ਫਿਲਹਾਲ ਔਰਤਾਂ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ।

ਇਸ ਤੋਂ ਬਾਅਦ ਇੱਕ ਹੋਰ ਸਮਰਥਕ ਨੇ ਆਖਿਆ,"ਤੁਸੀਂ ਬਹੁਤ ਕੰਮ ਕਰ ਲਿਆ ਹੈ ਹੁਣ ਸਾਡੀ ਵਾਰੀ ਹੈ।"

ਸ਼ਬਨਮ ਯਾਦ ਕਰਦੇ ਹੋਏ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਨੂੰ ਕੰਮ ਕਰਨ ਦਾ ਹੱਕ ਹੈ ਤਾਂ ਇੱਕ ਤਾਲਿਬਾਨੀ ਨੇ ਉਨ੍ਹਾਂ ਉੱਪਰ ਬੰਦੂਕ ਤਾਣਦੇ ਹੋਏ ਆਖਿਆ,"ਤੇਰੇ ਵਾਸਤੇ ਇੱਕ ਗੋਲੀ ਹੀ ਕਾਫ਼ੀ ਹੈ। ਹੁਣ ਤੂੰ ਇੱਥੋਂ ਜਾਣਾ ਹੈ ਜਾਂ ਮੈਂ ਤੈਨੂੰ ਗੋਲੀ ਮਾਰਾਂ?"

ਇਸ ਘਟਨਾ ਤੋਂ ਬਾਅਦ ਸ਼ਬਨਮ ਉੱਥੋਂ ਚਲੇ ਗਏ ਅਤੇ ਇਸ ਬਾਰੇ ਸੋਸ਼ਲ ਮੀਡੀਆ ਉੱਪਰ ਲਿਖਿਆ।

ਇਹ ਪੋਸਟ ਵਾਇਰਲ ਹੋ ਗਈ ਅਤੇ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਦਗੀ ਖ਼ਤਰੇ ਵਿੱਚ ਆ ਗਈ।

ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਛੱਡਿਆ ਦੇਸ਼

ਸ਼ਬਨਮ ਨੇ ਆਪਣੇ ਦੋ ਛੋਟੇ ਭੈਣ ਭਰਾ ਮੀਨਾ, ਹਿਮਾਤ ਨੂੰ ਨਾਲ ਲਿਆ ਤੇ ਆਪਣਾ ਸਾਮਾਨ ਚੁੱਕਿਆ ਤੇ ਦੇਸ਼ ਛੱਡ ਦਿੱਤਾ।

ਸ਼ਬਨਮ ਅਤੇ ਉਨ੍ਹਾਂ ਦੇ ਭੈਣ-ਭਰਾ ਇਸ ਤੋਂ ਬਾਅਦ ਯੂਕੇ ਆਏ ਗਏ ।

ਇੱਥੇ ਆਏ ਹਜ਼ਾਰਾਂ ਸ਼ਰਨਾਰਥੀਆਂ ਵਾਂਗ, ਉਨ੍ਹਾਂ ਨੂੰ ਵੀ ਕਾਫ਼ੀ ਲੰਮਾ ਸਮਾਂ ਇਸ ਇਲਾਕੇ ਨੂੰ ਸਮਝਣ ਵਿੱਚ ਲੱਗਿਆ।

ਵੀਡੀਓ: ਨਕਸ਼ੇ ਰਾਹੀਂ ਸਮਝੋ ਤਾਲਿਬਾਨ ਨੇ ਅਫ਼ਗਾਨਿਤਾਨ 'ਤੇ ਕਬਜ਼ਾ ਕਿਵੇਂ ਕੀਤਾ

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ: ਨਕਸ਼ੇ ਰਾਹੀਂ ਸਮਝੋ ਤਾਲਿਬਾਨ ਨੇ ਅਫ਼ਗਾਨਿਤਾਨ ’ਤੇ ਕਬਜ਼ਾ ਕਿਵੇਂ ਕੀਤਾ (ਵੀਡੀਓ ਅਗਸਤ 2021 ਦੀ ਹੈ)

ਇੱਕ ਸ਼ਰਨਾਰਥੀ ਵਜੋਂ ਉਨ੍ਹਾਂ ਨੂੰ ਨਵੇਂ ਦੇਸ਼ ਵਿੱਚ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ।

ਇਨ੍ਹਾਂ ਵਿਚੋਂ ਇੱਕ ਹੈ ਅੰਗਰੇਜ਼ੀ। ਭਾਸ਼ਾ ਦੀ ਸਮਝ ਨਾ ਹੋਣ ਕਰਕੇ ਨੌਕਰੀ ਦੇ ਮੌਕੇ ਵੀ ਘਟ ਜਾਂਦੇ ਹਨ।

"ਮੈਨੂੰ ਅਜਿਹਾ ਲੱਗ ਰਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਮੈਂ ਛੇ ਸਾਲ ਕੰਮ ਕੀਤਾ ਹੈ, ਜਿਸ ਦਾ ਹੁਣ ਕੋਈ ਫ਼ਾਇਦਾ ਨਹੀਂ। ਹੁਣ ਮੈਨੂੰ ਅੰਗਰੇਜ਼ੀ ਸਿੱਖਣੀ ਪਵੇਗੀ ਅਤੇ ਯੂਨੀਵਰਸਿਟੀ ਜਾਣਾ ਪਵੇਗਾ।"

"ਸ਼ੁਰੂਆਤ ਦੇ ਕੁਝ ਦਿਨਾਂ ਵਿੱਚ ਅਸੀਂ ਖਰੀਦਦਾਰੀ ਵੀ ਨਹੀਂ ਕਰ ਸਕਦੇ ਸੀ। ਮੈਨੂੰ ਕੁਝ ਚਾਹੀਦਾ ਹੁੰਦਾ ਤਾਂ ਉਹ ਦੱਸਣਾ ਨਹੀਂ ਆਉਂਦਾ ਸੀ। ਇਹ ਕਾਫ਼ੀ ਮੁਸ਼ਕਿਲ ਹੁੰਦਾ ਸੀ।"

ਸ਼ਬਨਮ ਅਤੇ ਉਨ੍ਹਾਂ ਦੇ ਭੈਣ-ਭਰਾ
ਤਸਵੀਰ ਕੈਪਸ਼ਨ, ਸ਼ਬਨਮ ਅਤੇ ਉਨ੍ਹਾਂ ਦੇ ਭੈਣ-ਭਰਾ ਨੇ ਅਫ਼ਗਾਨਿਸਤਾਨ ਤੋਂ ਉਜੜ ਕੇ ਬ੍ਰਿਟੇਨ ਆ ਵਸੇ ਹਨ, ਜਿੱਥੇ ਉਹ ਆਪਣੀ ਜ਼ਿੰਦਗੀ ਮੁੜ ਲੀਹ ਉੱਪਰ ਲਿਆਉਣ ਲਈ ਸੰਘਰਸ਼ ਕਰ ਰਹੇ ਹਨ

ਤਕਰੀਬਨ ਇੱਕ ਸਾਲ ਬਾਅਦ ਵੀ ਜ਼ਿਆਦਾਤਰ ਅਫ਼ਗਾਨ ਸ਼ਰਨਾਰਥੀ ਯੂਕੇ ਦੇ ਵੱਖ ਵੱਖ ਹੋਟਲਾਂ ਵਿੱਚ ਰਹਿ ਰਹੇ ਹਨ।

ਇਸ ਮਾਮਲੇ ਵਿੱਚ ਸ਼ਬਨਮ ਅਤੇ ਉਨ੍ਹਾਂ ਦਾ ਪਰਿਵਾਰ ਖੁਸ਼ਕਿਸਮਤ ਸੀ ਕਿਉਂਕਿ ਉਨ੍ਹਾਂ ਨੂੰ ਕੌਂਸਲ ਹਾਊਸ ਵਿਖੇ ਜਗ੍ਹਾ ਮਿਲ ਗਈ ਸੀ।

ਸ਼ਬਨਮ ਨੇ ਮੁਸਕਰਾਉਂਦੇ ਹੋਏ ਆਖਿਆ, "ਹੁਣ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਹੈ ।ਮੈਨੂੰ ਬਿਲਕੁਲ ਛੋਟੇ ਬੱਚੇ ਵਾਂਗ ਲੱਗ ਰਿਹਾ ਹੈ।"

ਇਸ ਨਾਲ ਹੀ ਆਪਣੀ ਛੋਟੀ ਭੈਣ ਮੀਨਾ ਨੂੰ ਕੇਤਲੀ ਵਿੱਚ ਅਫ਼ਗਾਨਿਸਤਾਨ ਦੀ ਖਾਸ ਇਲਾਇਚੀ ਵਾਲੀ ਚਾਹ ਬਣਾਉਣ ਲਈ ਆਖ ਰਹੇ ਸਨ।

ਉਹ ਹੌਲੀ ਹੌਲੀ ਇਹ ਲੰਡਨ ਦੀ ਜ਼ਿੰਦਗੀ ਨੂੰ ਸਮਝ ਰਹੇ ਹਨ ਅਤੇ ਉਨ੍ਹਾਂ ਨੂੰ ਇੱਥੇ ਚੰਗਾ ਲੱਗ ਰਿਹਾ ਹੈ। ਇਸ ਨਾਲ ਹੀ ਉਨ੍ਹਾਂ ਨੂੰ ਆਪਣੇ ਘਰ ਦੀ ਯਾਦ ਵੀ ਆਉਂਦੀ ਹੈ।

ਹੱਸਦੇ ਹੋਏ ਸ਼ਬਨਮ ਦੱਸਦੇ ਹਨ,"ਹੁਣ ਮੈਂ ਇਸ ਸ਼ਹਿਰ ਵਰਗੀ ਹੀ ਹੋ ਗਈ ਹਾਂ।"

ਵੀਡੀਓ: 50 ਸਾਲ ਪਹਿਲਾਂ ਦਾ ਅਫ਼ਗਾਨਿਸਤਾਨ ਦੇਖ ਹੈਰਾਨ ਹੋ ਜਾਓਗੇ

ਵੀਡੀਓ ਕੈਪਸ਼ਨ, 50 ਸਾਲ ਪਹਿਲਾਂ ਦਾ ਅਫ਼ਗਾਨਿਸਤਾਨ ਦੇਖ ਹੈਰਾਨ ਹੋ ਜਾਓਗੇ

'ਯੂਕਰੇਨ-ਰੂਸ ਜੰਗ ਨੇ ਪ੍ਰਭਾਵਿਤ ਕੀਤੇ ਅਫ਼ਗਾਨ ਸ਼ਰਨਾਰਥੀ'

ਸ਼ਬਨਮ ਨੂੰ ਹੁਣ ਪਤਾ ਹੈ ਕਿ ਕਿਹੜੀ ਬੇਕਰੀ ਵਿੱਚ ਵਧੀਆ ਬ੍ਰੈਡ ਮਿਲੇਗੀ ਅਤੇ ਕਿਥੋਂ ਵਧੀਆ ਚਾਹ ਤੇ ਮੇਵੇ ਮਿਲ ਸਕਦੇ ਹਨ।

ਉਹ ਆਪਣੀ ਭੈਣ ਦੇ ਨਾਲ ਇੱਕ ਕਾਲਜ ਵਿੱਚ ਅੰਗਰੇਜ਼ੀ ਸਿੱਖ ਰਹੇ ਹਨ ਅਤੇ ਉਨ੍ਹਾਂ ਦਾ ਭਰਾ ਸਕੂਲ ਜਾਂਦਾ ਹੈ।

ਸ਼ਬਨਮ ਇਹ ਗੱਲ ਮੰਨਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੂੰ ਯੂਕੇ ਸਰਕਾਰ ਵੱਲੋਂ ਚੰਗੀ ਸਹਾਇਤਾ ਮਿਲੀ ਹੈ ਪਰ ਇਸ ਨਾਲ ਹੀ ਉਨ੍ਹਾਂ ਨੂੰ ਦੂਜੇ ਅਫ਼ਗ਼ਾਨ ਸ਼ਰਨਾਰਥੀਆਂ ਦੀ ਚਿੰਤਾ ਹੈ।

ਉਨ੍ਹਾਂ ਨੂੰ ਲੱਗਦਾ ਹੈ ਕਿ ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਕਾਰਨ ਅਫ਼ਗਾਨ ਲੋਕਾਂ ਦੇ ਦੁੱਖਾਂ ਤੋਂ ਲੋਕਾਂ ਦਾ ਧਿਆਨ ਹਟ ਗਿਆ ਹੈ।

ਸ਼ਬਨਮ ਦੇ ਅਫਗਾਨਿਸਤਾਨ ਛੱਡਣ ਤੋਂ ਬਾਅਦ ਕਾਫੀ ਬਦਲਾਅ ਆਏ ਹਨ।
ਤਸਵੀਰ ਕੈਪਸ਼ਨ, ਸ਼ਬਨਮ ਦੇ ਅਫਗਾਨਿਸਤਾਨ ਛੱਡਣ ਤੋਂ ਬਾਅਦ ਕਾਫੀ ਬਦਲਾਅ ਆਏ ਹਨ

ਸ਼ਬਨਮ ਕਹਿੰਦੇ ਹਨ,"ਬਹੁਤ ਸਾਰੇ ਅਫ਼ਗਾਨ ਸ਼ਰਨਾਰਥੀ ਹੋਟਲਾਂ ਵਿੱਚ ਹਨ ਪਰ ਯੂਕਰੇਨ ਨੇ ਸ਼ਰਨਾਰਥੀਆਂ ਕਾਰਨ ਉਨ੍ਹਾਂ ਦਾ ਕੰਮ ਰੁਕ ਗਿਆ ਹੈ।"

"ਸਰਕਾਰ ਵੱਲੋਂ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਨੂੰ ਤੈਅ ਕੀਤਾ ਗਿਆ ਹੈ ਜਦਕਿ ਯੂਕਰੇਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਨਾਲ ਅਜਿਹਾ ਨਹੀਂ ਹੈ। ਸਰਕਾਰ ਨੂੰ ਅਫ਼ਗਾਨ ਸ਼ਰਨਾਰਥੀਆਂ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ।"

ਬੀਬੀਸੀ ਨੇ ਯੂਕੇ ਦੇ ਗ੍ਰਹਿ ਵਿਭਾਗ ਅੱਗੇ ਇਹ ਮਸਲਾ ਚੁੱਕਿਆ।

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ

ਜਵਾਬ ਵਿੱਚ ਉਨ੍ਹਾਂ ਨੇ ਆਖਿਆ, "ਦੋ ਸਮੂਹਾਂ ਬਾਰੇ ਅਜਿਹਾ ਕਹਿਣਾ ਗਲਤ ਹੈ। ਅਫ਼ਗ਼ਾਨ ਸ਼ਰਨਾਰਥੀਆਂ ਦੇ ਮੁੜ ਵਸੇਬੇ ਦੀ ਸਕੀਮ ਨਾਲ 20,000 ਔਰਤਾਂ, ਬੱਚਿਆਂ ਦੀ ਸਹਾਇਤਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਰਾਹੀਂ ਉਨ੍ਹਾਂ ਨੂੰ ਸੁਰੱਖਿਅਤ ਅਤੇ ਕਾਨੂੰਨੀ ਤੌਰ 'ਤੇ ਸਹੀ ਤਰੀਕੇ ਨਾਲ ਯੂਕੇ ਵਿੱਚ ਵਸਾਇਆ ਜਾਵੇਗਾ।"

"ਅਫਗਾਨ ਸ਼ਰਨਾਰਥੀਆਂ ਨੂੰ ਘਰ ਮੁਹੱਈਆ ਕਰਵਾਉਣ ਦਾ ਕੰਮ ਵੀ ਕਾਫ਼ੀ ਮੁਸ਼ਕਿਲ ਹੈ। ਅਸੀਂ 300 ਤੋਂ ਵੱਧ ਸਥਾਨਕ ਪ੍ਰਸ਼ਾਸਨ ਨਾਲ ਸਬੰਧਿਤ ਲੋਕਾਂ ਨਾਲ ਗੱਲ ਕਰ ਰਹੇ ਹਾਂ ਅਤੇ ਜੂਨ 2021 ਤੋਂ ਹੁਣ ਤੱਕ ਤਕਰੀਬਨ 6000 ਲੋਕਾਂ ਨੂੰ ਘਰ ਮੁਹੱਈਆ ਕਰਵਾਇਆ ਜਾ ਚੁੱਕਿਆ ਹੈ।"

ਨਹੀਂ ਛੱਡੀ ਹੈ ਵਾਪਸੀ ਦੀ ਉਮੀਦ

ਸ਼ਬਨਮ ਦੇ ਅਫਗਾਨਿਸਤਾਨ ਛੱਡਣ ਤੋਂ ਬਾਅਦ ਕਾਫੀ ਬਦਲਾਅ ਆਏ ਹਨ।

ਵੀਡੀਓ: ਤਾਲਿਬਾਨ ਦੀ ਵਾਪਸੀ ਤੇ ਅਫਗਾਨਿਸਤਾਨ ਵਿੱਚ ਜੀਂਸ ਵਿਕਣੀ ਬੰਦ, ਸਕਾਰਫ਼ ਦੀ ਮੰਗ ਵਿੱਚ ਤੇਜ਼ੀ

ਵੀਡੀਓ ਕੈਪਸ਼ਨ, ਅਫਗਾਨਿਸਤਾਨ ਵਿੱਚ ਜੀਂਸ ਵਿਕਣੀ ਬੰਦ, ਸਕਾਰਫ਼ ਦੀ ਮੰਗ ਵਿੱਚ ਤੇਜ਼ੀ

ਦੇਸ਼ ਦੇ ਕਈ ਹਿੱਸਿਆਂ ਵਿੱਚ ਹੁਣ ਕੁੜੀਆਂ ਦੇ ਸੈਕੰਡਰੀ ਸਕੂਲ ਜਾਣ ਉੱਤੇ ਰੋਕ ਲਗਾ ਦਿੱਤੀ ਗਈ ਹੈ। ਔਰਤਾਂ ਨੂੰ ਆਪਣਾ ਚਿਹਰਾ ਢਕਣ ਦੇ ਹੁਕਮ ਦਿੱਤੇ ਗਏ ਹਨ।

ਇਨ੍ਹਾਂ ਹੁਕਮਾਂ ਦਾ ਮਹਿਲਾ ਟੀਵੀ ਐਂਕਰਾਂ ਉੱਪਰ ਕਾਫ਼ੀ ਅਸਰ ਪਿਆ ਹੈ ਕਿਉਂਕਿ ਉਨ੍ਹਾਂ ਨੂੰ ਹਰ ਸਮੇਂ ਟੀਵੀ 'ਤੇ ਵੀ ਆਪਣਾ ਚਿਹਰਾ ਢਕਣਾ ਪੈ ਰਿਹਾ ਹੈ।

ਸ਼ਬਨਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਔਰਤਾਂ ਦੇ ਨਾਲ ਹਮਦਰਦੀ ਹੈ ਕਿਉਂਕਿ ਉਨ੍ਹਾਂ ਕੋਲ ਇਨ੍ਹਾਂ ਹੁਕਮਾਂ ਨੂੰ ਮੰਨਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ।

"ਤਾਲਿਬਾਨੀ ਚਾਹੁੰਦੇ ਹਾਂ ਕਿ ਔਰਤਾਂ ਇੱਕ ਦਿਨ ਖਿਝ ਕੇ ਕਹਿਣ ਕਿ ਅਸੀਂ ਕੰਮ ਨਹੀਂ ਕਰਨਾ ਚਾਹੁੰਦੀਆਂ,ਸਾਡੀ ਬੱਸ ਹੋ ਗਈ ਹੈ ਅਤੇ ਹੁਣ ਅਸੀਂ ਘਰ ਹੀ ਰਹਿਣਾ ਚਾਹੁੰਦੀਆਂ ਹਾਂ।"

ਤਾਲਿਬਾਨ ਵੱਲੋਂ ਮਹਿਲਾ ਐਂਕਰਾਂ ਨੂੰ ਮੂੰਹ ਅਤੇ ਸਿਰ ਢਕ ਕੇ ਖ਼ਬਰਾਂ ਪੜ੍ਹਨ ਦੇ ਹੁਕਮ ਹਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਤਾਲਿਬਾਨ ਵੱਲੋਂ ਮਹਿਲਾ ਐਂਕਰਾਂ ਨੂੰ ਮੂੰਹ ਅਤੇ ਸਿਰ ਢਕ ਕੇ ਖ਼ਬਰਾਂ ਪੜ੍ਹਨ ਦੇ ਹੁਕਮ ਹਨ

"ਜਦੋਂ ਤਕ ਤਾਲਿਬਾਨ ਦੀ ਸੋਚ ਵਿੱਚ ਬਦਲਾਅ ਨਹੀਂ ਆਉਂਦਾ ਸਮਾਜ ਵਿੱਚ ਕੁਝ ਸਕਾਰਾਤਮਕ ਨਹੀਂ ਹੋ ਸਕਦਾ।"

ਇਸ ਸਭ ਦੇ ਬਾਵਜੂਦ ਸ਼ਬਨਮ ਨੇ ਅਫਗਾਨੀ ਸਾਂਝਾਂ ਅਤੇ ਵਾਪਸੀ ਦੀ ਉਮੀਦ ਨਹੀਂ ਛੱਡੀ ਹੈ।

"ਜਿਸ ਤਰ੍ਹਾਂ ਕੱਚ ਟੁੱਟ ਕੇ ਉਸੇ ਟੁਕੜੇ ਹੋ ਜਾਂਦੇ ਹਨ, ਉਸੇ ਤਰ੍ਹਾਂ ਮੇਰੇ ਸੁਪਨੇ ਵੀ ਟੁੱਟ ਗਏ ਸਨ।"

"ਮੈਨੂੰ ਉਮੀਦ ਹੈ ਕਿ ਇੱਕ ਦਿਨ ਅਜਿਹਾ ਆਵੇਗਾ ਜਦੋਂ ਅਫਗਾਨਿਸਤਾਨ ਦੇ ਲੋਕ ਖ਼ੁਸ਼ ਹੋਣਗੇ ਅਤੇ ਨਾ ਕੇਵਲ ਜਿਊਂਦਾ ਰਹਿਣ ਲਈ ਸੰਘਰਸ਼ ਕਰਨਗੇ। ਉਸ ਸਮੇਂ ਮੈਨੂੰ ਵਾਪਸ ਜਾਣ ਵਿੱਚ ਕੋਈ ਹਰਜ਼ ਨਹੀਂ ਹੋਏਗਾ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)