ਅਫ਼ਗਾਨਿਸਤਾਨ: ਬ੍ਰਿਟੇਨ ਦੇ ਵਿਸ਼ੇਸ਼ ਬਲਾਂ ਨੇ ਨਿਹੱਥੇ ਲੋਕਾਂ ਦੇ ਕੀਤੇ ਸਨ ਕਤਲ - ਬੀਬੀਸੀ ਪੜਤਾਲ

- ਲੇਖਕ, ਹੰਨਾਹ ਓ'ਗ੍ਰੇਡੀ ਅਤੇ ਜੋਏਲ ਗੁੰਟਰ
- ਰੋਲ, ਬੀਬੀਸੀ ਪਨੋਰਮਾ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਬੀਬੀਸੀ ਦੀ ਇੱਕ ਜਾਂਚ ਮੁਤਾਬਕ ਅਫ਼ਗਾਨਿਸਤਾਨ ਵਿੱਚ ਬ੍ਰਿਟੇਨ ਦੀਆਂ ਫੌਜਾਂ ਦੇ ਵਿਸ਼ੇਸ਼ ਦਸਤਿਆਂ (ਐੱਸਏਐੱਸ) ਨੇ ਸ਼ੱਕੀ ਹਾਲਤਾਂ ਵਿੱਚ ਨਜ਼ਰਬੰਦਾਂ ਅਤੇ ਨਿਹੱਥੇ ਲੋਕਾਂ ਦੇ ਵਾਰ-ਵਾਰ ਕਤਲ ਕੀਤੇ।
ਨਵੀਆਂ ਹਾਸਿਲ ਹੋਈਆਂ ਮਿਲਟਰੀ ਰਿਪੋਰਟਾਂ ਤੋਂ ਇਹ ਪਤਾ ਲੱਗਦਾ ਹੈ ਕਿ ਇੱਕ ਯੂਨਿਟ ਨੇ ਛੇ ਮਹੀਨਿਆਂ ਦੇ ਦੌਰਾਨ ਗ਼ੈਰ-ਕਾਨੂੰਨੀ ਢੰਗ ਨਾਲ 54 ਲੋਕਾਂ ਨੂੰ ਮਾਰਿਆ ਹੋ ਸਕਦਾ ਹੈ।
ਬੀਬੀਸੀ ਨੂੰ ਸਬੂਤ ਮਿਲੇ ਹਨ, ਜੋ ਦਰਸਾਉਂਦੇ ਹਨ ਕਿ ਵਿਸ਼ੇਸ਼ ਬਲਾਂ ਦੇ ਸਾਬਕਾ ਮੁਖੀ ਕਤਲਾਂ ਦੀ ਜਾਂਚ ਲਈ ਸਬੂਤ ਦੇਣ ਵਿੱਚ ਅਸਫ਼ਲ ਰਹੇ।
ਹਾਲਾਂਕਿ ਬ੍ਰਿਟਿਸ਼ ਰੱਖਿਆ ਮੰਤਰਾਲੇ ਦਾ ਦਾਅਵਾ ਹੈ ਕਿ ਬ੍ਰਿਟਿਸ਼ ਸੈਨਿਕਾਂ ਨੇ "ਅਫ਼ਗਾਨਿਸਤਾਨ ਵਿੱਚ ਦਲੇਰੀ ਅਤੇ ਪੇਸ਼ੇਵਰ ਸੇਵਾਵਾਂ ਦਿੱਤੀਆਂ ਹਨ।"
ਬੀਬੀਸੀ ਸਮਝਦਾ ਹੈ ਕਿ ਯੂਕੇ ਦੇ ਵਿਸ਼ੇਸ਼ ਬਲਾਂ ਦੇ ਸਾਬਕਾ ਮੁਖੀ ਜਨਰਲ ਸਰ ਮਾਰਕ ਕਾਰਲੇਟਨ-ਸਮਿਥ ਨੂੰ ਕਥਿਤ ਗ਼ੈਰ-ਕਾਨੂੰਨੀ ਕਤਲਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ।
ਪਰ ਆਰਐੱਮਪੀ ਵੱਲੋਂ ਐੱਸਏਐੱਸ ਸਕੁਐਡਰਨ ਵਿੱਚ ਕਤਲ ਦੀ ਜਾਂਚ ਸ਼ੁਰੂ ਕਰਨ ਦੇ ਬਾਅਦ ਵੀ ਰਾਇਲ ਮਿਲਟਰੀ ਪੁਲਿਸ ਨੂੰ ਸਬੂਤ ਨਹੀਂ ਦਿੱਤੇ ਗਏ।
ਜਨਰਲ ਕਾਰਲੇਟਨ-ਸਮਿਥ, ਜੋ ਪਿਛਲੇ ਮਹੀਨੇ ਅਹੁਦਾ ਛੱਡਣ ਤੋਂ ਪਹਿਲਾਂ ਬ੍ਰਿਟਿਸ਼ ਫੌਜ ਦੇ ਮੁਖੀ ਬਣੇ, ਉਨ੍ਹਾਂ ਨੇ ਇਸ ਰਿਪੋਰਟ ਲਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਜਾਂਚ ਦਾ ਕੀ ਹੈ ਅਧਾਰ
ਬੀਬੀਸੀ ਪੈਨੋਰਮਾ ਨੇ ਐੱਸਏਐਸ ਦੀਆਂ ਕਾਰਵਾਈਆਂ ਦੇ ਰਿਕਾਰਡ ਦੇ ਸੈਂਕੜੇ ਪੰਨਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਵਿੱਚ 2010 ਦੇ ਨਵੰਬਰ ਮਹੀਨੇ ਦੌਰਾਨ ਅਫ਼ਗਾਨਿਸਤਾਨ ਦੇ ਹੇਲਮੰਡ ਸੂਬੇ ਵਿੱਚ ਇੱਕ ਐੱਸਏਐੱਸ ਸਕੁਐਡਰਨ ਵੱਲੋਂ ਕੀਤੇ ਗਏ ਇੱਕ ਦਰਜਨ ਤੋਂ ਵੱਧ "ਮਾਰੋ ਜਾਂ ਫੜੋ" ਦੇ ਛਾਪਿਆਂ ਬਾਰੇ ਰਿਪੋਰਟਾਂ ਸ਼ਾਮਲ ਹਨ।
ਉਸ ਤੈਨਾਤੀ 'ਤੇ ਐੱਸਏਐੱਸ ਸਕੁਐਡਰਨ ਨਾਲ ਕੰਮ ਕਰਨ ਵਾਲੇ ਵਿਅਕਤੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਦੇਖਿਆ ਕਿ ਐੱਸਏਐੱਸ ਦੇ ਕਾਰਿੰਦਿਆਂ ਨੇ ਰਾਤ ਦੇ ਛਾਪਿਆਂ ਦੌਰਾਨ ਨਿਹੱਥੇ ਲੋਕਾਂ ਨੂੰ ਕਤਲ ਕੀਤਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇੱਕ ਨਿਹੱਥੇ ਵਿਅਕਤੀ ਦੀ ਕਤਲਾਂ ਨੂੰ ਜਾਇਜ਼ ਠਹਿਰਾਉਣ ਲਈ ਕਥਿਤ ਤੌਰ 'ਤੇ ਏਕੇ-47 ਬੰਦੂਕਾਂ ਮਾਰੇ ਗਏ ਲੋਕਾਂ ਕੋਲ ਰੱਖੀਆਂ ਗਈਆਂ।
ਵਿਸ਼ੇਸ਼ ਬਲਾਂ ਦੇ ਨਾਲ ਸੇਵਾ ਕਰਨ ਵਾਲੇ ਕਈ ਲੋਕਾਂ ਨੇ ਕਿਹਾ ਕਿ ਐੱਸਏਐੱਸ ਸਕੁਐਡ ਦੇ ਮੈਂਬਰ ਵੱਧ ਤੋਂ ਵੱਧ ਕਤਲੇਆਮ ਕਰਨ ਲਈ ਇੱਕ ਦੂਜੇ ਨਾਲ ਮੁਕਾਬਲਾ ਕਰ ਰਹੇ ਸਨ।
ਬੀਬੀਸੀ ਵੱਲੋਂ ਕੀਤੀ ਗਈ ਜਾਂਚ ਮੁਤਾਬਕ ਸਕੁਐਡਰਨ ਵੱਧ ਤੋਂ ਵੱਧ ਲਾਸ਼ਾਂ ਦੀ ਗਿਣਤੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਅੰਦਰੂਨੀ ਈਮੇਲਾਂ ਤੋਂ ਪਤਾ ਲੱਗਦਾ ਹੈ ਕਿ ਵਿਸ਼ੇਸ਼ ਬਲਾਂ ਦੇ ਉੱਚ ਪੱਧਰਾਂ ਦੇ ਅਧਿਕਾਰੀ ਸੰਭਾਵਿਤ ਗ਼ੈਰ-ਕਾਨੂੰਨੀ ਕਤਲਾਂ ਤੋਂ ਜਾਣੂ ਸਨ।
ਪਰ ਅਜਿਹਾ ਕਰਨ ਲਈ ਕਾਨੂੰਨੀ ਜ਼ਿੰਮੇਵਾਰੀ ਦੇ ਬਾਵਜੂਦ ਮਿਲਟਰੀ ਪੁਲਿਸ ਨੂੰ ਇਸ ਸਬੰਧੀ ਸ਼ੱਕ ਹੋਣ ਦੀ ਰਿਪੋਰਟ ਕਰਨ ਵਿੱਚ ਅਸਫ਼ਲ ਰਹੇ।

ਤਸਵੀਰ ਸਰੋਤ, Getty Images
ਰੱਖਿਆ ਮੰਤਰਾਲੇ ਨੇ ਕਿਹਾ ਕਿ ਉਹ ਖਾਸ ਇਲਜ਼ਾਮਾਂ 'ਤੇ ਟਿੱਪਣੀ ਨਹੀਂ ਕਰ ਸਕਦਾ ਹੈ, ਪਰ ਟਿੱਪਣੀ ਕਰਨ ਤੋਂ ਇਨਕਾਰ ਕਰਨ ਨੂੰ ਇਲਜ਼ਾਮਾਂ ਨੂੰ ਸਵੀਕਾਰ ਕਰਨ ਦੇ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ।
ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਬ੍ਰਿਟਿਸ਼ ਬਲਾਂ ਨੇ ਅਫ਼ਗਾਨਿਸਤਾਨ ਵਿੱਚ "ਸਾਹਸ ਅਤੇ ਪੇਸ਼ੇਵਰਤਾ ਨਾਲ ਸੇਵਾ ਕੀਤੀ" ਅਤੇ ਉਨ੍ਹਾਂ ਨੇ "ਉੱਚੇ ਮਿਆਰਾਂ" ਪ੍ਰਮੁੱਖਤਾ ਦਿੱਤੀ।
ਸ਼ੱਕੀ ਕਤਲਾਂ ਦਾ ਇੱਕ ਪੈਟਰਨ
2019 ਵਿੱਚ, ਬੀਬੀਸੀ ਅਤੇ ਸੰਡੇ ਟਾਈਮਜ਼ ਨੇ ਇੱਕ ਐੱਸਏਐੱਸ ਛਾਪੇ ਦੀ ਜਾਂਚ ਕੀਤੀ, ਜਿਸ ਕਾਰਨ ਯੂਕੇ ਦੀ ਅਦਾਲਤ ਵਿੱਚ ਕੇਸ ਚੱਲਿਆ ਅਤੇ ਯੂਕੇ ਦੇ ਰੱਖਿਆ ਮੰਤਰੀ ਨੂੰ ਸਰਕਾਰ ਦੇ ਮਾਮਲੇ ਨਾਲ ਨਜਿੱਠਣ ਲਈ ਦਸਤਾਵੇਜ਼ਾਂ ਦਾ ਖੁਲਾਸਾ ਕਰਨ ਦਾ ਆਦੇਸ਼ ਦਿੱਤਾ ਗਿਆ।
ਇਸ ਤਾਜ਼ਾ ਜਾਂਚ ਲਈ ਬੀਬੀਸੀ ਨੇ ਰਾਤ ਦੇ ਛਾਪਿਆਂ ਦੇ ਐੱਸਏਐੱਸ ਦੇ ਦਸਤਾਵੇਜ਼ਾਂ ਦਾ ਵੇਰਵਾ ਦੇਣ ਵਾਲੀਆਂ ਕਾਰਵਾਈ ਰਿਪੋਰਟਾਂ ਦਾ ਵਿਸ਼ਲੇਸ਼ਣ ਕੀਤਾ।
ਸਾਨੂੰ ਕਈ ਅਫ਼ਗਾਨ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀਆਂ ਹੈਰਾਨੀਜਨਕ ਇੱਕੋ ਜਿਹੀਆਂ ਰਿਪੋਰਟਾਂ ਦਾ ਇੱਕ ਪੈਟਰਨ ਮਿਲਿਆ।
ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਮਾਰੇ ਗਏ ਲੋਕਾਂ ਨੇ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਪਰਦੇ ਜਾਂ ਹੋਰ ਫਰਨੀਚਰ ਦੇ ਪਿੱਛਿਓਂ ਏਕੇ -47 ਰਾਈਫਲਾਂ ਜਾਂ ਹੱਥਗੋਲੇ ਚੁੱਕੇ ਸਨ।
- 29 ਨਵੰਬਰ 2010 ਨੂੰ ਸਕੁਐਡਰਨ ਨੇ ਇੱਕ ਹਿਰਾਸਤੀ ਨੂੰ ਮਾਰ ਦਿੱਤਾ। ਉਸ ਨੂੰ ਇੱਕ ਇਮਾਰਤ ਦੇ ਅੰਦਰ ਵਾਪਸ ਲੈ ਗਏ ਸੀ, ਜਿੱਥੇ ਉਸ ਨੇ "ਗਰਨੇਡ ਨੂੰ ਸੁੱਟਣ ਦਾ ਯਤਨ'' ਕੀਤਾ ਸੀ।
- 15 ਜਨਵਰੀ 2011 ਨੂੰ, ਸਕੁਐਡਰਨ ਨੇ ਇੱਕ ਹਿਰਾਸਤੀ ਨੂੰ ਮਾਰ ਦਿੱਤਾ ਅਤੇ ਇੱਕ ਇਮਾਰਤ ਦੇ ਅੰਦਰ ਵਾਪਸ ਲੈ ਕੇ ਗਏ, ਜਿੱਥੇ ਉਹ "ਇੱਕ ਗੱਦੇ ਦੇ ਪਿੱਛੇ ਹੋ ਗਿਆ, ਉਸ ਨੇ ਇੱਕ ਹੈਂਡ ਗ੍ਰਨੇਡ ਕੱਢਿਆ ਅਤੇ ਇਸ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ"।
- 7 ਫਰਵਰੀ ਨੂੰ, ਸਕੁਐਡਰਨ ਨੇ ਇੱਕ ਨਜ਼ਰਬੰਦ ਵਿਅਕਤੀ ਨੂੰ ਮਾਰ ਦਿੱਤਾ, ਜਿਸ ਬਾਰੇ ਉਨ੍ਹਾਂ ਨੇ ਕਿਹਾ ਸੀ ਕਿ "ਉਸ ਨੇ ਰਾਈਫਲ ਨਾਲ ਗਸ਼ਤ ਕਰਨ ਵਾਲੇ ਦਲ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਸੀ"।
- 9 ਫਰਵਰੀ ਅਤੇ 13 ਫਰਵਰੀ ਨੂੰ ਨਜ਼ਰਬੰਦਾਂ ਦੀ ਘਾਤਕ ਗੋਲੀਬਾਰੀ ਕਰਨ ਲਈ ਵੀ ਇਹੀ ਤਰਕ ਦਿੱਤਾ ਗਿਆ ਸੀ।
- 16 ਫਰਵਰੀ ਨੂੰ, ਸਕੁਐਡਰਨ ਨੇ ਦੋ ਨਜ਼ਰਬੰਦਾਂ ਨੂੰ ਮਾਰ ਦਿੱਤਾ ਜਦੋਂ ਇੱਕ ਨੇ "ਪਰਦੇ ਦੇ ਪਿੱਛਿਓਂ" ਹੱਥਗੋਲਾ ਸੁੱਟਿਆ ਅਤੇ ਦੂਜੇ ਨੇ "ਮੇਜ਼ ਦੇ ਪਿੱਛੇ ਤੋਂ ਏਕੇ -47 ਨੂੰ ਚੁੱਕ ਲਈ ।"
- 1 ਅਪ੍ਰੈਲ ਨੂੰ ਸਕੁਐਡਰਨ ਨੇ ਦੋ ਨਜ਼ਰਬੰਦਾਂ, ਜਿਨ੍ਹਾਂ ਨੂੰ ਇੱਕ ਇਮਾਰਤ ਦੇ ਅੰਦਰ ਵਾਪਸ ਭੇਜ ਦਿੱਤਾ ਗਿਆ ਸੀ। ਉਨ੍ਹਾਂ ਵਿੱਚੋਂ ਇੱਕ ਨੇ "ਏਕੇ-47 ਚੁੱਕਣ'' ਅਤੇ ਦੂਜੇ ਨੇ "ਗਰਨੇਡ ਸੁੱਟਣ ਦੀ ਕੋਸ਼ਿਸ਼" ਕੀਤੀ ਸੀ।
ਇਹ ਵੀ ਪੜ੍ਹੋ-
ਸਕੁਐਡਰਨ ਦੇ ਛੇ ਮਹੀਨਿਆਂ ਦੇ ਦੌਰੇ ਦੌਰਾਨ ਮਰਨ ਵਾਲਿਆਂ ਦੀ ਕੁੱਲ ਗਿਣਤੀ ਤਿੰਨ ਅੰਕਾਂ ਵਿੱਚ ਸੀ।
ਬੀਬੀਸੀ ਦੁਆਰਾ ਪੜਤਾਲ ਕੀਤੇ ਗਏ ਸਾਰੇ ਛਾਪਿਆਂ ਵਿੱਚ ਐੱਸਏਐੱਸ ਦੇ ਔਪਰੇਟਿਵਸ (ਲਈ ਕੰਮ ਕਰਨ ਵਾਲੇ) ਨੂੰ ਕੋਈ ਸੱਟ ਲੱਗਣ ਦੀ ਸੂਚਨਾ ਨਹੀਂ ਹੈ।
ਯੂਕੇ ਸਪੈਸ਼ਲ ਫੋਰਸਿਜ਼ ਹੈੱਡਕੁਆਰਟਰ ਵਿੱਚ ਕੰਮ ਕਰਨ ਵਾਲੇ ਇੱਕ ਸੀਨੀਅਰ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਸਕੁਐਡਰਨ ਦੀਆਂ ਰਿਪੋਰਟਾਂ 'ਤੇ "ਅਸਲ ਵਿਚ ਚਿੰਤਾਜਨਕ" ਹਨ।
ਉਨ੍ਹਾਂ ਨੇ ਕਿਹਾ, "ਰਾਤ ਦੇ ਛਾਪਿਆਂ ਵਿੱਚ ਬਹੁਤ ਸਾਰੇ ਲੋਕ ਮਾਰੇ ਜਾ ਰਹੇ ਸਨ ਅਤੇ ਸਪੱਸ਼ਟੀਕਰਨਾਂ ਦਾ ਕੋਈ ਮਤਲਬ ਨਹੀਂ ਸੀ ਬਣਦਾ।"
ਕਤਲਾਂ ਦੀਆਂ ਚਿੰਤਾਜਨਕ ਰਿਪੋਰਟਾਂ
"ਇੱਕ ਵਾਰ ਜਦੋਂ ਕਿਸੇ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ, ਤਾਂ ਉਸ ਨੂੰ ਮਾਰਨਾ ਨਹੀਂ ਚਾਹੀਦਾ।
ਇਹ ਵਾਰ-ਵਾਰ ਵਾਪਰਨਾ ਹੈੱਡਕੁਆਰਟਰ ਵਿੱਚ ਚਿੰਤਾ ਦਾ ਕਾਰਨ ਬਣ ਰਿਹਾ ਸੀ। ਇਹ ਉਦੋਂ ਹੀ ਸਪੱਸ਼ਟ ਹੋ ਗਿਆ ਸੀ ਕਿ ਕੁਝ ਗਲਤ ਸੀ।"

ਉਸ ਸਮੇਂ ਦੀਆਂ ਅੰਦਰੂਨੀ ਈਮੇਲਾਂ ਦਰਸਾਉਂਦੀਆਂ ਹਨ ਕਿ ਅਫ਼ਸਰਾਂ ਨੇ ਰਿਪੋਰਟਾਂ 'ਤੇ ਅਵਿਸ਼ਵਾਸ ਨਾਲ ਪ੍ਰਤੀਕਿਰਿਆ ਪ੍ਰਗਟ ਕੀਤੀ।
ਉਨ੍ਹਾਂ ਨੂੰ "ਕਾਫ਼ੀ ਅਵਿਸ਼ਵਾਸ਼ਯੋਗ" ਦੱਸਿਆ ਅਤੇ ਸਕੁਐਡਰਨ ਦੇ "ਨਵੇਂ ਕਤਲੇਆਮ" ਦਾ ਹਵਾਲਾ ਦਿੱਤਾ।
ਇੱਕ ਓਪਰੇਸ਼ਨ ਅਫ਼ਸਰ ਨੇ ਇੱਕ ਸਹਿਯੋਗੀ ਨੂੰ ਇਹ ਦੱਸਣ ਲਈ ਈਮੇਲ ਕੀਤੀ ਕਿ "ਪਿਛਲੇ ਦੋ ਹਫ਼ਤਿਆਂ ਵਿੱਚ 10ਵੀਂ ਵਾਰ ਕੀ ਹੋਇਆ ਹੈ।
ਸਕੁਐਡਰਨ ਨੇ ਇੱਕ ਨਜ਼ਰਬੰਦ ਨੂੰ ਇਮਾਰਤ ਵਿੱਚ ਵਾਪਸ ਭੇਜਿਆ ਸੀ "ਅਤੇ ਉਹ ਏਕੇ 47 ਦੇ ਨਾਲ ਦੁਬਾਰਾ ਦਿਖਾਈ ਦਿੱਤਾ।''
"ਫਿਰ ਜਦੋਂ ਉਹ ਪਰਦੇ ਖੋਲ੍ਹਣ ਲਈ ਦੂਜੇ ਬੀ (ਲੜਾਈ ਲਈ ਸਾਹਮਣੇ ਵਾਲਾ ਪੁਰਸ਼) ਨਾਲ ਵੱਖਰੀ ਏ (ਇਮਾਰਤ) ਵਿੱਚ ਵਾਪਸ ਚਲੇ ਗਏ ਤਾਂ ਉਸ ਨੇ ਪਰਦੇ ਦੇ ਪਿੱਛੇ ਤੋਂ ਇੱਕ ਗਰਨੇਡ ਚੁੱਕਿਆ ਅਤੇ ਇਸ ਨੂੰ ਸੀ/ਐੱਸ (ਐੱਸਏਐੱਸ ਹਮਲਾ ਟੀਮ) 'ਤੇ ਸੁੱਟ ਦਿੱਤਾ।
ਖੁਸ਼ਕਿਸਮਤੀ ਨਾਲ ਇਹ ਫਟਿਆ ਨਹੀਂ... ਅਜਿਹਾ 8ਵੀਂ ਵਾਰ ਹੋਇਆ ਹੈ... ਤੁਸੀਂ ਇਸ ਨੂੰ ਸਮਝ ਨਹੀਂ ਸਕੇ!"
''ਗੈਰ ਕਾਨੂੰਨੀ ਕਤਲਾਂ ਵਾਲੀ ਕਥਿਤ ਨੀਤੀ ਦਾ ਸ਼ੱਕ''
ਜਿਵੇਂ-ਜਿਵੇਂ ਚਿੰਤਾਵਾਂ ਵਧੀਆਂ, ਦੇਸ਼ ਦੇ ਸਭ ਤੋਂ ਉੱਚੇ ਰੈਂਕ ਦੇ ਸਪੈਸ਼ਲ ਫੋਰਸਜ਼ ਦੇ ਅਧਿਕਾਰੀਆਂ ਵਿੱਚੋਂ ਇੱਕ ਨੇ ਇੱਕ ਗੁਪਤ ਮੈਮੋ ਵਿੱਚ ਚਿਤਾਵਨੀ ਦਿੱਤੀ ਕਿ ਕਾਰਵਾਈ ਵਿੱਚ ਗੈਰ-ਕਾਨੂੰਨੀ ਹੱਤਿਆ ਦੀ "ਜਾਣਬੁੱਝ ਕੇ ਬਣਾਈ ਨੀਤੀ" ਹੋ ਸਕਦੀ ਹੈ।
ਸੀਨੀਅਰ ਲੀਡਰਸ਼ਿਪ ਇੰਨੀ ਚਿੰਤਤ ਹੋ ਗਈ ਕਿ ਸਕੁਐਡਰਨ ਦੀਆਂ ਰਣਨੀਤੀਆਂ ਦੀ ਵਿਸ਼ੇਸ਼ ਰਸਮੀ ਸਮੀਖਿਆ ਕੀਤੀ ਗਈ।
ਪਰ ਜਦੋਂ ਸਕੁਐਡਰਨ ਦੇ ਕਰਮਚਾਰੀਆਂ ਦੀ ਇੰਟਰਵਿਊ ਕਰਨ ਲਈ ਸਪੈਸ਼ਲ ਫੋਰਸਜ਼ ਦੇ ਇੱਕ ਅਧਿਕਾਰੀ ਨੂੰ ਅਫ਼ਗਾਨਿਸਤਾਨ ਵਿੱਚ ਤਾਇਨਾਤ ਕੀਤਾ ਗਿਆ, ਤਾਂ ਉਹ ਘਟਨਾਵਾਂ ਦੇ ਐੱਸਏਐੱਸ ਹਿੱਸੇ ਨੂੰ ਚਿਹਰਿਆਂ ਦੇ ਆਧਾਰ 'ਤੇ ਲੈਂਦਾ ਦਿਖਾਈ ਦਿੱਤਾ।
ਬੀਬੀਸੀ ਨੂੰ ਜਾਂਚ ਦੌਰਾਨ ਅਜਿਹਾ ਪ੍ਰਭਾਵ ਮਿਲਿਆ ਕਿ ਅਧਿਕਾਰੀ ਨੇ ਛਾਪੇ ਦੌਰਾਨ ਕਿਸੇ ਵੀ ਮੌਕਾਏ ਵਾਰਦਾਤ ਦਾ ਦੌਰਾ ਨਹੀਂ ਕੀਤਾ ਜਾਂ ਫੌਜ ਦੇ ਬਾਹਰ ਕਿਸੇ ਵੀ ਗਵਾਹ ਦੀ ਗਵਾਹੀ ਨਹੀਂ ਲਈ।
ਅਦਾਲਤੀ ਦਸਤਾਵੇਜ਼ ਦਰਸਾਉਂਦੇ ਹਨ ਕਿ ਅੰਤਿਮ ਰਿਪੋਰਟ 'ਤੇ ਸ਼ੱਕੀ ਹੱਤਿਆਵਾਂ ਲਈ ਜ਼ਿੰਮੇਵਾਰ ਐੱਸਏਐੱਸ ਯੂਨਿਟ ਦੇ ਕਮਾਂਡਿੰਗ ਅਫ਼ਸਰ ਦੁਆਰਾ ਹਸਤਾਖ਼ਰ ਕੀਤੇ ਗਏ ਸਨ।
ਮਿਲਟਰੀ ਪੁਲਿਸ ਨੂੰ ਕੋਈ ਵੀ ਸਬੂਤ ਨਹੀਂ ਦਿੱਤਾ ਗਿਆ
ਬੀਬੀਸੀ ਨੇ ਪੜਤਾਲ ਕੀਤੀ ਕਿ ਚਿੰਤਾਵਾਂ ਵਾਲੇ ਬਿਆਨਾਂ ਨੂੰ "ਤਰਕਹੀਣ ਕਤਲਾਂ ਬਾਰੇ ਵਿਆਖਿਆਤਮਕ ਜਾਣਕਾਰੀ" ਲਈ ਇੱਕ ਸੀਮਤ-ਪਹੁੰਚ ਵਾਲੀ ਗੁਪਤ ਫਾਈਲ ਵਿੱਚ ਪਾ ਦਿੱਤਾ ਗਿਆ ਸੀ।
ਜਿਸ ਤੱਕ ਸਪੈਸ਼ਲ ਫੋਰਸਜ਼ ਦੇ ਸਿਰਫ਼ ਮੁੱਠੀ ਭਰ ਅਧਿਕਾਰੀਆਂ ਦੀ ਪਹੁੰਚ ਸੀ।
ਅਫ਼ਗਾਨਿਸਤਾਨ: ਤਾਲਿਬਾਨ ਦੇ ਕਾਬੁਲ 'ਚ ਕਬਜ਼ੇ ਮਗਰੋਂ 10 ਤਸਵੀਰਾਂ ਦੇਖੋ - ਇਹ ਵੀਡੀਓ 17 ਅਗਸਤ 2021 ਦਾ ਹੈ
ਐੱਸਏਐੱਸ ਸਕੁਐਡਰਨ ਨੂੰ 2012 ਵਿੱਚ ਹੋਰ ਛੇ ਮਹੀਨਿਆਂ ਦੇ ਦੌਰੇ ਲਈ ਅਫ਼ਗਾਨਿਸਤਾਨ ਵਿੱਚ ਦੁਬਾਰਾ ਤਾਇਨਾਤ ਕਰਨ ਦੀ ਆਗਿਆ ਦਿੱਤੀ ਗਈ ਸੀ।
ਜਦੋਂ ਰੌਇਲ ਮਿਲਟਰੀ ਪੁਲਿਸ ਨੇ 2013 ਵਿੱਚ ਉਸ ਦੌਰੇ ਦੌਰਾਨ ਮਾਰੇ ਗਏ ਛਾਪਿਆਂ ਵਿੱਚੋਂ ਇੱਕ ਵਿੱਚ ਕਤਲ ਦੀ ਜਾਂਚ ਸ਼ੁਰੂ ਕੀਤੀ, ਤਾਂ ਸਪੈਸ਼ਲ ਫੋਰਸਜ਼ ਦੇ ਡਾਇਰੈਕਟਰ ਜਨਰਲ ਕਾਰਲੇਟਨ-ਸਮਿਥ ਨੇ ਆਰਐੱਮਪੀ ਨੂੰ ਗੈਰ-ਕਾਨੂੰਨੀ ਹੱਤਿਆਵਾਂ ਜਾਂ ਰਣਨੀਤਕ ਸਮੀਖਿਆ ਦੀ ਹੋਂਦ ਬਾਰੇ ਪਹਿਲਾਂ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਚਿੰਤਾਵਾਂ ਦਾ ਖੁਲਾਸਾ ਨਹੀਂ ਕੀਤਾ।
ਕਰਨਲ ਓਲੀਵਰ ਲੀ, ਜੋ ਕਿ 2011 ਵਿੱਚ ਅਫ਼ਗਾਨਿਸਤਾਨ ਵਿੱਚ ਰੌਇਲ ਮਰੀਨ ਦੇ ਕਮਾਂਡਰ ਸਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਸਾਡੀ ਜਾਂਚ ਦੁਆਰਾ ਲਗਾਏ ਗਏ ਦੁਰਵਿਹਾਰ ਦੇ ਇਲਜ਼ਾਮ "ਅਵਿਸਵਾਸ਼ਯੋਗ ਤੌਰ 'ਤੇ ਹੈਰਾਨ ਕਰਨ ਵਾਲੇ" ਹਨ ਅਤੇ ਜਨਤਕ ਜਾਂਚ ਦੇ ਯੋਗ ਹਨ।
ਉਨ੍ਹਾਂ ਨੇ ਕਿਹਾ ਕਿ ਸਪੈਸ਼ਲ ਫੋਰਸਜ਼ ਦੀ ਲੀਡਰਸ਼ਿਪ ਵੱਲੋਂ ਸਬੂਤਾਂ ਦਾ ਖੁਲਾਸਾ ਕਰਨ ਵਿੱਚ ਸਪੱਸ਼ਟ ਅਸਫਲਤਾ "ਪੂਰੀ ਤਰ੍ਹਾਂ ਅਸਵੀਕਾਰਨਯੋਗ" ਹੈ।
ਮਾਰੋ ਜਾਂ ਫੜੋ
ਬੀਬੀਸੀ ਦੀ ਜਾਂਚ ਮੁੱਖ ਤੌਰ 'ਤੇ ਨਵੰਬਰ 2010 ਵਿੱਚ ਅਫ਼ਗਾਨਿਸਤਾਨ ਵਿੱਚ ਪਹੁੰਚਣ ਵਾਲੇ ਇੱਕ ਐੱਸਏਐੱਸ ਸਕੁਐਡਰਨ ਦੁਆਰਾ ਛੇ ਮਹੀਨਿਆਂ ਦੀ ਤਾਇਨਾਤੀ 'ਤੇ ਕੇਂਦਰਿਤ ਸੀ।
ਇਹ ਸਕੁਐਡਰਨ ਵੱਡੇ ਪੱਧਰ 'ਤੇ ਹੇਲਮੰਡ ਪ੍ਰਾਂਤ ਵਿੱਚ ਕੰਮ ਕਰ ਰਿਹਾ ਸੀ, ਜੋ ਅਫ਼ਗਾਨਿਸਤਾਨ ਦੇ ਸਭ ਤੋਂ ਖਤਰਨਾਕ ਇਲਾਕਿਆਂ ਵਿੱਚੋਂ ਇੱਕ ਸੀ।
ਜਿੱਥੇ ਤਾਲਿਬਾਨ ਦੇ ਹਮਲੇ ਅਤੇ ਸੜਕ ਦੇ ਕਿਨਾਰੇ ਬੰਬ ਮਿਲਣਾ ਆਮ ਸਨ ਅਤੇ ਬ੍ਰਿਟਿਸ਼ ਫੌਜ ਦਾ ਨੁਕਸਾਨ ਬਹੁਤ ਜ਼ਿਆਦਾ ਸੀ।
ਸਕੁਐਡਰਨ ਦੀ ਮੁੱਢਲੀ ਭੂਮਿਕਾ ਜਾਣਬੁੱਝ ਕੇ ਨਜ਼ਰਬੰਦੀ ਕਾਰਵਾਈਆਂ (ਡੀਡੀਓਜ਼) ਨੂੰ ਅੰਜਾਮ ਦੇਣਾ ਸੀ, ਜਿਸ ਨੂੰ "ਮਾਰੋ ਜਾਂ ਫੜੋ" ਛਾਪੇ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ।
ਇਹ ਤਾਲਿਬਾਨ ਕਮਾਂਡਰਾਂ ਨੂੰ ਹਿਰਾਸਤ ਵਿੱਚ ਲੈਣ ਅਤੇ ਬੰਬ ਬਣਾਉਣ ਵਾਲੇ ਨੈੱਟਵਰਕ ਨੂੰ ਤੋੜਨ ਲਈ ਤਿਆਰ ਕੀਤਾ ਗਿਆ ਸੀ।

ਸਪੈਸ਼ਲ ਫੋਰਸਜ਼ ਦੇ ਅਪਰੇਸ਼ਨਾਂ ਲਈ ਟੀਚਿਆਂ ਦੀ ਚੋਣ ਕਰਨ ਵਿੱਚ ਸ਼ਾਮਲ ਕਈ ਸਰੋਤਾਂ ਨੇ ਬੀਬੀਸੀ ਨੂੰ ਦੱਸਿਆ ਕਿ ਚੋਣ ਪ੍ਰਕਿਰਿਆ ਦੇ ਪਿੱਛੇ ਖੁਫ਼ੀਆ ਜਾਣਕਾਰੀ ਨਾਲ ਗੰਭੀਰ ਸਮੱਸਿਆਵਾਂ ਸਨ।
ਜਿਸ ਦਾ ਅਰਥ ਹੈ ਕਿ ਨਾਗਰਿਕ ਆਸਾਨੀ ਨਾਲ ਟੀਚਾ ਸੂਚੀ ਵਿੱਚ ਆ ਸਕਦੇ ਹਨ।
2011 ਵਿੱਚ ਹੇਲਮੰਡ ਵਿੱਚ ਟੀਚੇ ਦੀ ਚੋਣ ਦੌਰਾਨ ਮੌਜੂਦ ਇੱਕ ਬ੍ਰਿਟਿਸ਼ ਨੁਮਾਇੰਦੇ ਦੇ ਅਨੁਸਾਰ, "ਖੁਫ਼ੀਆ ਲੋਕ ਉਨ੍ਹਾਂ ਲੋਕਾਂ ਦੀਆਂ ਸੂਚੀਆਂ ਲੈ ਕੇ ਆ ਰਹੇ ਸਨ, ਜਿਨ੍ਹਾਂ ਨੂੰ ਉਹ ਤਾਲਿਬਾਨ ਸਮਝਦੇ ਸਨ।"
"ਇਸ ਨੂੰ ਚਰਚਾ ਦੀ ਇੱਕ ਛੋਟੀ ਪ੍ਰਕਿਰਿਆ ਰਾਹੀਂ ਕੀਤਾ ਜਾਂਦਾ ਸੀ। ਇਸ ਦੇ ਬਾਅਦ ਸਪੈਸ਼ਲ ਫੋਰਸਜ਼ ਨੂੰ ਸੌਂਪ ਦਿੱਤਾ ਜਾਂਦਾ ਸੀ, ਜਿਨ੍ਹਾਂ ਨੂੰ ਮਾਰਨ ਜਾਂ ਫੜਨ ਦਾ ਆਦੇਸ਼ ਦਿੱਤਾ ਜਾਂਦਾ।"
ਸੂਤਰ ਦੇ ਅਨੁਸਾਰ, ਟੀਚਾ ਬਣਾਉਣ ਲਈ ਦਬਾਅ ਪਾ ਕੇ ਜਲਦਬਾਜ਼ੀ ਕੀਤੀ ਗਈ।
ਉਨ੍ਹਾਂ ਨੇ ਕਿਹਾ, "ਇਹ ਜ਼ਰੂਰੀ ਨਹੀਂ ਕਿ ਅਸੀਂ ਉਨ੍ਹਾਂ ਸਾਰਿਆਂ ਨੂੰ ਮਾਰ ਦੇਈਏ, ਪਰ ਨਿਸ਼ਚਤ ਤੌਰ 'ਤੇ ਖੇਡ ਨੂੰ ਅੱਗੇ ਵਧਾਉਣ ਦਾ ਦਬਾਅ ਸੀ, ਜੋ ਮੂਲ ਰੂਪ ਵਿੱਚ ਇਨ੍ਹਾਂ ਲੋਕਾਂ 'ਤੇ ਜਲਦੀ ਫੈਸਲਾ ਦੇਣਾ ਸੀ।"
ਛਾਪੇ ਦੌਰਾਨ, ਐੱਸਏਐੱਸ ਸਕੁਐਡਰਨ ਨੇ ਇੱਕ ਮਾਨਤਾ ਪ੍ਰਾਪਤ ਰਣਨੀਤੀ ਦੀ ਵਰਤੋਂ ਕੀਤੀ ਜਿਸ ਵਿੱਚ ਉਨ੍ਹਾਂ ਨੇ ਇੱਕ ਇਮਾਰਤ ਦੇ ਅੰਦਰੋਂ ਸਾਰਿਆਂ ਨੂੰ ਬਾਹਰ ਬੁਲਾਇਆ, ਉਨ੍ਹਾਂ ਨੂੰ ਕੇਬਲ-ਟਾਈ ਹਥਕੜੀਆਂ ਨਾਲ ਰੋਕ ਦਿੱਤਾ, ਫਿਰ ਤਲਾਸ਼ੀ ਲਈ ਸਪੈਸ਼ਲ ਫੋਰਸਜ਼ ਦੇ ਔਪਰੇਟਿਵਸ ਦੀ ਸਹਾਇਤਾ ਲਈ ਇੱਕ ਪੁਰਸ਼ ਨੂੰ ਅੰਦਰ ਲੈ ਗਿਆ।
ਪਰ ਸੀਨੀਅਰ ਅਧਿਕਾਰੀ ਉਸ ਘਿਨਾਉਣੇਪਣ ਤੋਂ ਚਿੰਤਤ ਹੋ ਗਏ ਜਿਸ ਨਾਲ ਸਕੁਐਡਰਨ ਨੇ ਨਜ਼ਰਬੰਦਾਂ ਨੂੰ ਇਮਾਰਤਾਂ ਦੇ ਅੰਦਰ ਵਾਪਸ ਲਿਜਾਏ ਜਾਣ ਅਤੇ ਫਿਰ ਛੁਪੇ ਹੋਏ ਹਥਿਆਰਾਂ ਲਈ ਫੜੇ ਜਾਣ ਦਾ ਵਰਣਨ ਕੀਤਾ ਸੀ।
ਐੱਸਏਐੱਸ ਨਿਹੱਥੇ ਲੋਕਾਂ ਨੂੰ ਗੋਲੀ ਮਾਰ ਰਿਹਾ ਸੀ
ਅਧਿਕਾਰੀਆਂ ਵਿਚਕਾਰ ਇਹ ਵੀ ਚਿੰਤਾ ਸੀ ਕਿ ਛਾਪੇਮਾਰੀ ਦੀ ਵੱਡੀ ਗਿਣਤੀ ਵਿੱਚ ਕਥਿਤ ਤੌਰ 'ਤੇ ਘਟਨਾ ਸਥਾਨ ਤੋਂ ਬਰਾਮਦ ਕੀਤੇ ਗਏ ਹਥਿਆਰਾਂ ਦੀ ਤੁਲਨਾ ਵਿੱਚ ਜ਼ਿਆਦਾ ਲੋਕ ਮਾਰੇ ਗਏ ਸਨ।
ਇਹ ਦਰਸਾਉਂਦਾ ਹੈ ਕਿ ਐੱਸਏਐੱਸ ਨਿਹੱਥੇ ਲੋਕਾਂ ਨੂੰ ਗੋਲੀ ਮਾਰ ਰਿਹਾ ਸੀ - ਅਤੇ ਐੱਸਏਐੱਸ ਲਈ ਕੰਮ ਕਰਨ ਵਾਲੇ ਲੋਕਾਂ ਦਾ ਕਤਲ ਕਰਨ ਤੋਂ ਬਾਅਦ ਮੌਕੇ 'ਤੇ ਹਥਿਆਰ ਸੁੱਟ ਕੇ ਝੂਠੇ ਸਬੂਤਾਂ ਨੂੰ ਸਾਬਤ ਕਰ ਸਕਦੇ ਹਨ।
ਆਸਟਰੇਲੀਆ ਵਿੱਚ ਅਜਿਹੀਆਂ ਚਿੰਤਾਵਾਂ ਉਠਾਏ ਜਾਣ ਤੋਂ ਬਾਅਦ, ਇੱਕ ਜੱਜ ਦੀ ਅਗਵਾਈ ਵਾਲੀ ਜਾਂਚ ਸ਼ੁਰੂ ਕੀਤੀ ਗਈ ਅਤੇ ਪਾਇਆ ਗਿਆ ਕਿ "ਭਰੋਸੇਯੋਗ ਸਬੂਤ" ਆਸਟਰੇਲੀਆਈ ਸਪੈਸ਼ਲ ਫੋਰਸਜ਼ ਦੇ ਮੈਂਬਰ 39 ਲੋਕਾਂ ਦੀ ਗੈਰ-ਕਾਨੂੰਨੀ ਹੱਤਿਆ ਲਈ ਜ਼ਿੰਮੇਵਾਰ ਸਨ, ਅਤੇ ਗੋਲੀਬਾਰੀ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਵਿੱਚ 'ਹਥਿਆਰ ਸੁੱਟਣ' (ਹਥਿਆਰ ਪਲਾਂਟ ਕਰਨ ਦੀ) ਦੀ ਵਰਤੋਂ ਕੀਤੀ ਗਈ ਸੀ।

ਅਪ੍ਰੈਲ 2011 ਤੱਕ, ਯੂਕੇ ਵਿੱਚ ਫਿਕਰ ਇੰਨਾ ਵਧ ਗਿਆ ਸੀ ਕਿ ਇੱਕ ਸੀਨੀਅਰ ਅਧਿਕਾਰੀ ਨੇ ਸਪੈਸ਼ਲ ਫੋਰਸਜ਼ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਸੀ।
ਜਿਸ ਵਿਚ ਕਿਹਾ ਗਿਆ ਸੀ ਕਿ "ਵਿਅਕਤੀਆਂ ਦੀ ਜਾਣਬੁੱਝ ਕੇ ਹੱਤਿਆ ਤੋਂ ਬਾਅਦ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਸੀ'' ਅਤੇ ਸਵੈ-ਰੱਖਿਆ ਵਿੱਚ ਕਾਨੂੰਨੀ ਹੱਤਿਆ" ਠਹਿਰਾਉਣ ਲਈ " ਮਨਘੜਤ ਸਬੂਤ" ਬਣਾਏ ਗਏ ਸਨ।
ਦੋ ਦਿਨ ਬਾਅਦ ਯੂਕੇ ਸਪੈਸ਼ਲ ਫੋਰਸਿਜ਼ ਦੇ ਅਸਿਸਟੈਂਟ ਚੀਫ਼ ਆਫ਼ ਸਟਾਫ ਨੇ ਡਾਇਰੈਕਟਰ ਨੂੰ ਚਿਤਾਵਨੀ ਦਿੱਤੀ ਕਿ ਐੱਸਏਐੱਸ "ਲੜਾਈ ਕਰਨ ਵਾਲੇ ਹਮਉਮਰ ਦੇ ਮਰਦਾਂ ਨੂੰ ਟੀਚਾਗਤ ਢੰਗ ਨਾਲ ਮਾਰਨ ਦੀ ਨੀਤੀ ਦਾ ਸੰਚਾਲਨ ਕਰ ਸਕਦਾ ਹੈ ਭਾਵੇਂ ਉਨ੍ਹਾਂ ਲਈ ਉਨ੍ਹਾਂ ਨੇ ਕੋਈ ਖ਼ਤਰਾ ਪੈਦਾ ਨਾ ਕੀਤਾ ਹੋਵੇ।"
ਜੇ ਸ਼ੰਕੇ ਸੱਚੇ ਸਨ, ਤਾਂ ਉਨ੍ਹਾਂ ਨੇ ਲਿਖਿਆ, ਐੱਸਏਐੱਸ ਸਕੁਐਡਰਨ "ਅਸੁਰੱਖਿਅਤ ਨੈਤਿਕ ਅਤੇ ਕਾਨੂੰਨੀ ਵਿਵਹਾਰ ਵਿੱਚ ਭਟਕ ਗਿਆ ਸੀ"।
ਹੇਲਮੰਡ ਦੇ ਨਾਦ ਅਲੀ ਦਾ ਮਾਮਲਾ
ਬੀਬੀਸੀ ਨੇ ਨਵੰਬਰ 2010 ਦੌਰਾਨ ਐੱਸਏਐੱਸ ਸਕੁਐਡਰਨ ਦੁਆਰਾ ਛਾਪੇਮਾਰੀ ਕੀਤੇ ਗਏ ਕਈ ਘਰਾਂ ਦਾ ਦੌਰਾ ਕੀਤਾ। ਉਸ ਸਮੇਂ, ਹੇਲਮੰਡ ਦੇ ਨਾਦ ਅਲੀ ਨਾਂ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਇੱਟਾਂ ਨਾਲ ਬਣਿਆ ਗੈਸਟ ਹਾਊਸ ਸੀ, ਜਿੱਥੇ 7 ਫਰਵਰੀ 2011 ਦੇ ਤੜਕੇ ਇੱਕ ਕਿਸ਼ੋਰ ਸਮੇਤ ਨੌਂ ਅਫ਼ਗਾਨ ਆਦਮੀਆਂ ਨੂੰ ਕਤਲ ਕਰ ਦਿੱਤਾ ਗਿਆ ਸੀ।
ਐੱਸਏਐੱਸ ਦੇ ਕਾਰਕੁਨ ਹਨੇਰੇ ਦੇ ਓਹਲੇ ਵਿੱਚ ਹੈਲੀਕਾਪਟਰ 'ਤੇ ਪਹੁੰਚੇ ਅਤੇ ਨੇੜਲੇ ਖੇਤ ਦੇ ਘਰ ਦੇ ਕੋਲ ਪਹੁੰਚੇ।
ਉਨ੍ਹਾਂ ਅਨੁਸਾਰ, ਵਿਦਰੋਹੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ। ਜਿਸ ਨਾਲ ਉਹ ਜਵਾਬੀ ਗੋਲੀਬਾਰੀ ਕਰਨ ਅਤੇ ਗੈਸਟ ਹਾਊਸ ਵਿੱਚ ਮੌਜੂਦ ਸਾਰਿਆਂ ਨੂੰ ਮਾਰਨ ਲਈ ਪ੍ਰੇਰਿਤ ਹੋਏ।
ਐੱਸਏਐੱਸ ਅਨੁਸਾਰ, ਸਿਰਫ਼ ਤਿੰਨ ਏਕੇ-47 ਬਰਾਮਦ ਕੀਤੀਆਂ ਗਈਆਂ ਸਨ - ਸਕੁਐਡਰਨ ਵੱਲੋਂ ਘੱਟੋ-ਘੱਟ ਛੇ ਛਾਪਿਆਂ ਵਿੱਚੋਂ ਇੱਕ ਜਿਸ 'ਤੇ ਦੁਸ਼ਮਣ ਦੇ ਹਥਿਆਰਾਂ ਦੀ ਰਿਪੋਰਟ ਕੀਤੀ ਗਈ, ਉਨ੍ਹਾਂ ਦੀ ਗਿਣਤੀ ਮਾਰੇ ਗਏ ਲੋਕਾਂ ਦੀ ਗਿਣਤੀ ਤੋਂ ਘੱਟ ਸੀ।
ਗੈਸਟ ਹਾਊਸ ਦੇ ਅੰਦਰ, ਜੋ ਛਾਪੇ ਤੋਂ ਗੋਲੀਆਂ ਦੇ ਸੁਰਾਖ ਦਿਖਾਈ ਦਿੰਦੇ ਸਨ, ਉਹ ਕੰਧਾਂ ਦੇ ਹੇਠਲੇ ਪਾਸੇ ਜ਼ਮੀਨ ਦੇ ਨਾਲਵ ਇਕੱਠੇ ਕੀਤੇ ਹੋਏ ਸਨ।
ਬੀਬੀਸੀ ਨੇ ਬੈਲਿਸਟਿਕਸ ਮਾਹਿਰਾਂ ਨੂੰ ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ਦਿਖਾਈਆਂ, ਜਿਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਲੱਸਟਰਾਂ ਨੇ ਦਰਸਾ ਦਿੱਤਾ ਕਿ ਉੱਪਰ ਤੋਂ ਹੇਠਾਂ ਵੱਲ ਕਈ ਰਾਉਂਡ ਫਾਇਰ ਕੀਤੇ ਗਏ ਸਨ, ਅਤੇ ਇਹ ਗੋਲੀਬਾਰੀ ਦਾ ਸੰਕੇਤ ਨਹੀਂ ਦਿੰਦੇ ਸਨ।
ਯੂਕੇ ਸਪੈਸ਼ਲ ਫੋਰਸਿਜ਼ ਦੁਆਰਾ ਵਰਤੇ ਜਾਣ ਵਾਲੇ ਹਥਿਆਰਾਂ ਦੇ ਮਾਹਰ ਲੇਹ ਨੇਵਿਲ ਨੇ ਕਿਹਾ ਕਿ ਗੋਲੀ ਦੇ ਪੈਟਰਨ ਦਰਸਾਉਂਦੇ ਹਨ ਕਿ "ਨਿਸ਼ਾਨੇ ਜ਼ਮੀਨ ਤੱਕ ਨੀਵੇਂ ਸਨ, ਜਾਂ ਤਾਂ ਝੁਕਣ ਵਾਲੇ ਜਾਂ ਕੰਧ ਦੇ ਨੇੜੇ ਬੈਠੇ ਜਾਂ ਝੁਕਣ ਵਾਲੀ ਸਥਿਤੀ ਵਿੱਚ ਸਨ - ਇੱਕ ਅਸਾਧਾਰਨ ਸਥਿਤੀ ਜੇਕਰ ਇਹ ਇੱਕ ਦੁਵੱਲੀ ਗੋਲੀਬਾਰੀ ਸੀ ਜਾਂ ਉਹ ਸਰਗਰਮੀ ਨਾਲ ਸ਼ਾਮਲ ਸਨ। "
ਬੀਬੀਸੀ ਦੁਆਰਾ ਜਾਂਚ ਕੀਤੇ ਗਏ ਦੋ ਹੋਰ ਸਥਾਨਾਂ 'ਤੇ ਵੀ ਇਹੀ ਪੈਟਰਨ ਦਿਖਾਈ ਦੇ ਰਿਹਾ ਸੀ। ਤਸਵੀਰਾਂ ਦੀ ਸਮੀਖਿਆ ਕਰਨ ਵਾਲੇ ਮਾਹਰਾਂ ਨੇ ਕਿਹਾ ਕਿ ਗੋਲੀ ਦੇ ਸੁਰਾਖ ਫਾਇਰਫਾਈਟਸ ਦੀ ਬਜਾਏ ਫਾਂਸੀ-ਸ਼ੈਲੀ ਦੀਆਂ ਹੱਤਿਆਵਾਂ ਦਾ ਸੰਕੇਤ ਦਿੰਦੇ ਹਨ।
ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੋਲਦੇ ਹੋਏ, ਇੱਕ ਆਰਐੱਮਪੀ ਜਾਂਚਕਰਤਾ ਨੇ ਬੀਬੀਸੀ ਨੂੰ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਤਸਵੀਰਾਂ ਦੇਖੀਆਂ ਹਨ ਅਤੇ ਗੋਲੀ ਦੇ ਨਿਸ਼ਾਨ ਦੇ ਪੈਟਰਨਾਂ ਨੇ ਚਿੰਤਾ ਵਧਾ ਦਿੱਤੀ ਹੈ।
ਆਰਐੱਮਪੀ ਦਾ ਆਪਰੇਸ਼ਨ ਨੌਰਥਮੂਰ
ਜਾਂਚਕਰਤਾ ਨੇ ਕਿਹਾ, "ਤੁਸੀਂ ਦੇਖ ਸਕਦੇ ਹੋ ਕਿ ਅਸੀਂ ਕਿਉਂ ਚਿੰਤਤ ਹਾਂ।" "ਦੀਵਾਰਾਂ 'ਤੇ ਗੋਲੀਆਂ ਦੇ ਨਿਸ਼ਾਨ ਜ਼ਮੀਨ ਤੋਂ ਇੰਨੇ ਨੀਵੇਂ ਹਨ ਕਿ ਸਪੈਸ਼ਲ ਫੋਰਸਜ਼ ਦੇ ਬਿਰਤਾਂਤ ਨੂੰ ਕਮਜ਼ੋਰ ਕਰਦੇ ਹੋਏ ਦਿਖਾਈ ਦਿੱਤੇ ਹਨ।"
2014 ਵਿੱਚ, ਆਰਐੱਮਪੀ ਨੇ ਆਪਰੇਸ਼ਨ ਨੌਰਥਮੂਰ ਸ਼ੁਰੂ ਕੀਤਾ, ਜਿਸ ਵੱਲੋਂ ਐੱਸਏਐੱਸ ਸਕੁਐਡਰਨ ਵੱਲੋਂ ਕੀਤੀਆਂ ਗਈਆਂ ਹੱਤਿਆਵਾਂ ਸਮੇਤ ਅਫ਼ਗਾਨਿਸਤਾਨ ਵਿੱਚ ਬ੍ਰਿਟਿਸ਼ ਬਲਾਂ ਦੁਆਰਾ 600 ਤੋਂ ਵੱਧ ਕਥਿਤ ਅਪਰਾਧਾਂ ਦੀ ਵਿਆਪਕ ਜਾਂਚ ਕੀਤੀ ਗਈ।
ਪਰ ਆਰਐੱਮਪੀ ਜਾਂਚ ਕਰਤਾਵਾਂ ਨੇ ਬੀਬੀਸੀ ਨੂੰ ਦੱਸਿਆ ਕਿ ਬ੍ਰਿਟਿਸ਼ ਸੈਨਾ ਨੇ ਸਬੂਤ ਇਕੱਠੇ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿੱਚ ਰੁਕਾਵਟ ਪਾਈ ਸੀ।
ਆਪਰੇਸ਼ਨ ਨੌਰਥਮੂਰ ਦੌਰਾਨ 2017 ਵਿਚ ਵਿਗਾੜ ਆਏ ਅਤੇ ਆਖਰਕਾਰ 2019 ਵਿੱਚ ਬੰਦ ਹੋ ਗਿਆ ਸੀ।
ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਅਪਰਾਧਿਕਤਾ ਦਾ ਕੋਈ ਸਬੂਤ ਨਹੀਂ ਮਿਲਿਆ। ਜਾਂਚ ਟੀਮ ਦੇ ਮੈਂਬਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਇਸ ਸਿੱਟੇ 'ਤੇ ਵਿਵਾਦ ਕਰਦੇ ਹਨ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਬ੍ਰਿਟਿਸ਼ ਸੈਨਿਕਾਂ ਨੂੰ ਪ੍ਰਮੁੱਖਤਾ ਦਿੱਤੀ ਗਈ ਸੀ।
ਇੱਕ ਬੁਲਾਰੇ ਨੇ ਕਿਹਾ, "ਕੋਈ ਨਵਾਂ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ, ਜੇਕਰ ਨਵੇਂ ਸਬੂਤ ਸਾਹਮਣੇ ਆਉਂਦੇ ਹਨ ਤਾਂ ਸਰਵਿਸ ਪੁਲਿਸ ਕਿਸੇ ਵੀ ਦੋਸ਼ 'ਤੇ ਵਿਚਾਰ ਕਰੇਗੀ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













