You’re viewing a text-only version of this website that uses less data. View the main version of the website including all images and videos.
ਕੀ ਹਲਦੀ ਨਾਲ ਕੈਂਸਰ ਦਾ ਇਲਾਜ ਹੋ ਸਕਦਾ ਹੈ
ਭਾਰਤ ਸਮੇਤ ਸਾਰੇ ਦੱਖਣ ਏਸ਼ੀਆ ਦੀਆਂ ਰਸੋਈਆਂ ਵਿੱਚ ਵਰਤੀ ਜਾਂਦੀ ਹੈ। ਹਾਲਾਂਕਿ, ਇਸ ਦੀ ਵਰਤੋਂ ਸਿਰਫ਼ ਰੰਗ ਤੇ ਸੁਆਦ ਕਾਰਨ ਹੁੰਦੀ ਹੈ ਜਾਂ ਫਿਰ ਸਿਹਤ ਸੰਬੰਧੀ ਗੁਣਾਂ ਕਾਰਨ ਅਤੇ ਕੀ ਇਹ ਸਾਨੂੰ ਕੈਂਸਰ ਤੋਂ ਵੀ ਬਚਾ ਸਕਦੀ ਹੈ।
ਤੁਹਾਨੂੰ ਹਜ਼ਾਰਾਂ ਅਜਿਹੇ ਲੇਖ ਮਿਲ ਜਾਣਗੇ ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਹਲਦੀ ਕਿਸ ਤਰ੍ਹਾਂ ਛਾਤੀ ਵਿੱਚ ਜਲਨ, ਖ਼ਰਾਬ ਹਾਜਮੇ ਤੋਂ ਲੈ ਕੇ ਕਈ ਗੰਭੀਰ ਬਿਮਾਰੀਆਂ ਜਿਵੇਂ- ਡਾਇਬਿਟੀਜ਼, ਤਣਾਅ, ਅਲਜ਼ਾਈਮਰ ਤੱਕ ਦਾ ਇਲਾਜ ਕਰ ਸਕਦੀ ਹੈ। ਇੱਥੋਂ ਤੱਕ ਕਿ ਕੈਂਸਰ ਦਾ ਵੀ।
ਹਲਦੀ ਉੱਪਰ ਹਜ਼ਾਰਾਂ ਅਧਿਐਨ ਹੋ ਚੁੱਕੇ ਹਨ। ਮੰਨਿਆ ਜਾਂਦਾ ਹੈ ਕਿ ਇਸ ਵਿੱਚ ਮੌਜੂਦ ਇੱਕ ਮਿਸ਼ਰਣ ਇਸ ਦੇ ਮੈਡੀਸਨਲ ਗੁਣਾਂ ਲਈ ਜ਼ਿੰਮੇਵਾਰ ਹੈ। ਉਹ ਮਿਸ਼ਰਣ ਹੈ - ਕਰਕਿਊਮਿਨ।
ਚੂਹਿਆਂ ਉੱਪਰ ਕੀਤੇ ਅਧਿਐਨਾਂ ਵਿੱਚ ਦੇਖਿਆ ਗਿਆ ਹੈ ਕਿ ਕਰਕਿਊਮਿਨ ਦੀ ਭਰਭੂਰ ਮਾਤਰਾ ਕਈ ਕਿਸਮ ਦੇ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਣ ਵਿੱਚ ਕਾਰਗਰ ਸਾਬਤ ਹੁੰਦੀ ਹੈ।
ਹਲਦੀ ਵਿੱਚ ਮਹਿਜ਼ ਦੋ ਤੋਂ ਤਿੰਨ ਫ਼ੀਸਦੀ ਹੀ ਕਰਕਿਊਮਿਨ ਹੁੰਦਾ ਹੈ। ਜਦੋਂ ਅਸੀਂ ਇਸ ਨੂੰ ਖਾਂਦੇ ਹਾਂ ਤਾਂ ਇਹ ਉਸੇ ਮਿਕਦਾਰ ਵਿੱਚ ਸਰੀਰ ਵਿੱਚ ਜਜ਼ਬ ਨਹੀਂ ਹੁੰਦਾ।
ਹਾਲਾਂਕਿ ਪ੍ਰਕਾਸ਼ਿਤ ਅਧਿਐਨਾਂ ਵਿੱਚ ਬਹੁਤ ਘੱਟ ਥਾਵਾਂ 'ਤੇ ਇਹ ਦੱਸਿਆ ਗਿਆ ਹੈ ਕਿ ਭੋਜਨ ਵਿੱਚ ਹਲਦੀ ਦੀ ਉਚਿਤ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ।
ਇਸ ਲਈ ਕੀ ਥੋੜ੍ਹੀ ਮਾਤਰਾ ਵਿੱਚ ਵਰਤੀ ਗਈ ਹਲਦੀ ਵੀ ਸਾਡੇ ਲਈ ਫ਼ਾਇਦੇਮੰਦ ਹੈ ਜਾਂ ਫਿਰ ਸਾਨੂੰ ਬਿਮਾਰੀਆਂ ਤੋਂ ਬਚਣ ਲਈ ਹਲਦੀ ਸਪਲੀਮੈਂਟ ਜਾਂ ਕਰਕਿਊਮਿਨ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ-
ਕਿਵੇਂ ਕੀਤਾ ਗਿਆ ਅਧਿਐਨ?
ਇਹ ਜਾਨਣ ਲਈ ਕਿ ਅਸੀਂ ਬ੍ਰਿਟੇਨ ਵਿੱਚ ਹਲਦੀ ਦੇ ਸਿਹਤ ਉੱਪਰ ਪੈਣ ਵਾਲੇ ਅਸਰ ਬਾਰੇ ਹੋ ਰਹੀ ਖੋਜ ਦਾ ਜਾਇਜ਼ਾ ਲਿਆ।
ਅਸੀਂ ਨੈਸ਼ਨਲ ਯੂਨੀਵਰਿਸਟੀ ਦੇ ਨਾਲ ਮਿਲ ਕੇ ਰਿਸਰਚ ਸ਼ੁਰੂ ਕੀਤੀ। ਇਸ ਵਿੱਚ 100 ਵਲੰਟੀਅਰਾਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਵਲੰਟੀਅਰਾਂ ਨੂੰ ਤਿੰਨ ਸਮੂਹਾਂ ਵਿੱਚ ਵੰਡਿਆ ਗਿਆ।
ਪਹਿਲੇ ਸਮੂਹ ਨੂੰ ਹਰ ਦਿਨ ਇੱਕ ਚਮਚਾ ਹਲਦੀ ਖਾਣ ਨੂੰ ਦਿੱਤੀ ਗਈ। ਦੂਜੇ ਸਮੂਹ ਨੂੰ ਇੰਨੀ ਹੀ ਹਲਦੀ ਸਪਲੀਮੈਂਟ ਵਜੋਂ ਦਿੱਤੀ ਗਈ। ਤੀਜੇ ਵਰਗ ਨੂੰ ਹਲਦੀ ਦੱਸ ਕੇ ਕੋਈ ਹੋਰ ਚੀਜ਼ ਖਾਣ ਨੂੰ ਦਿੱਤੀ ਗਈ।
ਅਸੀਂ ਉਨ੍ਹਾਂ ਦੇ ਖੂਨ ਦੇ ਤਿੰਨ ਟੈਸਟ ਕੀਤੇ। ਪਹਿਲੇ ਟੈਸਟ ਵਿੱਚ ਇਹ ਦੇਖਿਆ ਗਿਆ ਕਿ ਹਲਦੀ ਖਾਣ ਵਾਲੇ ਸ਼ਖਸ ਦੀਆਂ ਲਹੂ ਕੋਸ਼ਿਕਾਵਾਂ ਨੇ ਜਲਨ ਦਾ ਕਿਸ ਤਰ੍ਹਾਂ ਮੁਕਾਬਲਾ ਕੀਤਾ ਅਤੇ ਇਹ ਦੱਸਿਆ ਕਿ ਉਸ ਦਾ ਇਮੀਊਨ ਸਿਸਟਮ ਕਿੰਨਾ ਸਿਹਤਮੰਦ ਹੈ।
ਇਸ ਨਾਲ ਇਹ ਜਾਨਣ ਵਿੱਚ ਮਦਦ ਮਿਲ ਸਕਦੀ ਸੀ ਕਿ ਕੀ ਹਲਦੀ ਜਲਨ ਨੂੰ ਇੰਨਾ ਛੇਤੀ ਘਟਾਅ ਸਕਦੀ ਹੈ ਕਿ ਡਾਇਬਿਟੀਜ਼ ਵਰਗੀਆਂ ਲੰਬੀਆਂ ਬੀਮਾਰੀਆਂ 'ਤੇ ਅਸਰ ਪੈ ਸਕੇ।
ਇਹ ਟੈਸਟ ਨਿਊਕੈਸਲ ਯੂਨੀਵਰਸਿਟੀ ਵਿੱਚ ਪੀਬੀ ਬਾਓਸਾਇੰਸ ਨੇ ਵਿਕਸਿਤ ਕੀਤਾ ਸੀ। ਇਸੇ ਓਕਸੀਡੇਟਿਵ ਸ੍ਰਟੈਸ ਟੈਸਟ ਕਹਿੰਦੇ ਹਨ।
ਦੂਜੇ ਦੌਰ ਦੇ ਟੈਸਟ ਵਿੱਚ ਚਿੱਟੇ ਲਹੂ ਦੇ ਸੈੱਲ ਦੀ ਗਿਣਤੀ ਕੀਤੀ ਗਈ। ਡੀਐੱਨਏ ਟੈਸਟ ਲਈ ਇਸ ਦੇ ਨਤੀਜਿਆਂ ਦੀ ਲੋੜ ਸੀ। ਪਰ ਇਸ ਦੇ ਵਿਸ਼ਲੇਸ਼ਣ ਨੇ ਸਾਨੂੰ ਰਿਸਰਚ ਵਿੱਚ ਸ਼ਾਮਿਲ ਲੋਕਾਂ ਦੇ ਇਮਿਊਨ ਸਿਸਟਮ ਦੇ ਹਾਲਾਤ ਦਾ ਵੀ ਸੰਕੇਤ ਦਿੱਤਾ।
ਤੀਜਾ ਟੈਸਟ ਯੂਨੀਵਰਸਿਟੀ ਕਾਲਜ ਲੰਡਨ ਵੱਲੋਂ ਵਿਕਸਿਤ ਕੀਤਾ ਗਿਆ ਸੀ। ਇਸ ਵਿੱਚ ਡੀਐੱਨਏ ਦੇ ਮੈਥੀਲੇਸ਼ਨ ਦਾ ਪਤਾ ਲਗਾਇਆ ਗਿਆ। ਹਲਦੀ ਦੇ ਕੈਂਸਰ ਵਿਰੋਧੀ ਗੁਣ ਦਾ ਪਤਾ ਲਗਾਉਣ ਲਈ ਇਹ ਰਿਸਰਚ ਕੀਤੀ ਗਈ ਸੀ।
ਨਿਊਕੈਸਲ ਯੂਨੀਵਰਸਿਟੀ ਵਿੱਚ ਜੋ ਓਕਸੀਡੇਟਿਵ ਸਟ੍ਰੈਸ ਟੈਸਟ ਵਿਕਸਿਤ ਕੀਤਾ ਗਿਆ ਸੀ, ਉਸ ਮੁਤਾਬਕ ਰਿਸਰਚ ਵਿੱਚ ਸ਼ਾਮਿਲ ਕੀਤੇ ਤਿੰਨਾਂ ਸਮੂਹਾਂ ਦੇ ਲੋਕਾਂ ਵਿੱਚ ਓਕਸੀਡੇਟਿਵ ਸਟ੍ਰੈਸ ਦਾ ਲੇਵਲ ਬਰਾਬਰ ਹੈ।
ਸਾਡੇ ਇਮਿਊਨ ਸਿਸਟਮ 'ਤੇ ਮੌਸਮ ਦੇ ਬਦਲਾਅ ਦਾ ਅਸਰ ਹੁੰਦਾ ਹੈ। ਸਨਬਰਨ ਓਕਸੀਡੇਟਿਵ ਸਟ੍ਰੈਸ ਨੂੰ ਵਧਾ ਦਿੰਦਾ ਹੈ। ਛੇ ਹਫ਼ਤਿਆਂ ਵਿੱਚ ਇਸ ਤਰ੍ਹਾਂ ਦੇ ਬਦਲਾਅ ਸਾਰੇ ਤਿੰਨ ਗਰੁੱਪਾਂ ਦੇ ਲੋਕਾਂ ਵਿੱਚ ਨਜ਼ਰ ਆਉਣ ਲੱਗੇ ਸਨ।
ਚਿੱਟੇ ਖ਼ੂਨ ਸੈੱਲਾਂ ਦੀ ਗਿਣਤੀ ਨਾਲ ਇਹ ਪਤਾ ਲੱਗਾ ਕਿ ਤਿੰਨਾਂ ਸਮੂਹਾਂ ਵਿੱਚ ਇਮਿਊਨ ਸੈੱਲਾਂ ਵਿੱਚ ਕਮੀ ਆਈ ਹੈ। ਸਾਰੇ ਸਮੂਹਾਂ ਵਿੱਚ ਇਹ ਬਰਾਬਰ ਘਟਿਆ ਹੈ।
ਹਲਦੀ ਦੇ ਨਾਮ 'ਤੇ ਕੁਝ ਹੋਰ ਲੈਣ ਵਾਲਿਆਂ ਅਤੇ ਹਲਦੀ ਸਪਲੀਮੈਂਟ ਲੈਣ ਵਾਲਿਆਂ ਦੇ ਡੀਐੱਨਏ ਮੈਥੀਲੇਸ਼ਨ ਵਿੱਚ ਕੋਈ ਅੰਤਰ ਨਹੀਂ ਸੀ। ਪਰ ਜੋ ਲੋਕ ਭੋਜਨ ਵਿੱਚ ਹਲਦੀ ਦੀ ਵਰਤੋਂ ਕਰ ਰਹੇ ਸਨ ਉਨ੍ਹਾਂ ਦੇ ਮੈਥੀਲੇਸ਼ਨ ਪੈਟਰਨ ਵਿੱਚ ਅੰਤਰ ਸੀ।
ਯੂਸੀਐੱਲ ਦੇ ਰਿਸਰਚ ਵਿੱਚ ਇੱਕ ਜੀਨ ਵਿੱਚ ਬਦਲਾਅ ਨਜ਼ਰ ਆਇਆ ਇਹ ਜੀਨ ਚਿੰਤਾ, ਅਸਥਮਾ, ਐਕਿਜਮਾ ਅਤੇ ਕੈਂਸਰ ਦੇ ਜੋਖ਼ਮ ਨਾਲ ਜੁੜਿਆ ਸੀ। ਇਸ ਜੀਨ ਦੀਆਂ ਗਤੀਵਿਧੀਆਂ ਵਿੱਚ ਬਦਲਾਅ ਨਜ਼ਰ ਆ ਰਿਹਾ ਸੀ।
ਕੀ ਰਹੇ ਨਤੀਜੇ?
ਇਹ ਜਲਦਬਾਜ਼ੀ ਹੋਵੇਗੀ ਕਿ ਇਸ ਦਾ ਸਕਾਰਾਤਮਕ ਅਸਰ ਹੁੰਦਾ ਹੈ ਜਾਂ ਨਕਾਰਾਤਮਕ, ਪਰ ਹਲਦੀ ਕਾਰਨ ਜੀਨ ਦੀਆਂ ਗਤੀਵਿਧੀਆਂ ਵਿੱਚ ਇਹ ਬਦਲਾਅ ਫਾਇਦੇਮੰਦ ਸਾਬਿਤ ਹੋ ਸਕਦਾ ਹੈ।
ਪਰ ਇਹ ਗੱਲ ਦੱਸਣਾ ਜ਼ਰੂਰੀ ਹੈ, ਖੋਜਕਾਰਾਂ ਨੇ ਖੋਜ ਵਿੱਚ ਸ਼ਾਮਿਲ ਲੋਕਾਂ ਦੇ ਬਲੱਡ ਸੈਂਪਲ ਵਿੱਚ ਕਰਕਿਊਮਿਨ (ਅਤੇ ਹਲਦੀ ਨਾਲ ਜੁੜੇ ਦੂਜੇ ਮਿਸ਼ਰਣ) ਦੇ ਪੱਧਰ ਦਾ ਵਿਸ਼ਲੇਸ਼ਣ ਨਹੀਂ ਕੀਤਾ ਸੀ।
ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਜੋ ਲੋਕ ਭੋਜਨ ਬਣਾਉਣ ਵਿੱਚ ਹਲਦੀ ਦੀ ਵਰਤੋਂ ਕਰ ਰਹੇ ਸਨ ਉਨ੍ਹਾਂ ਨੇ ਆਪਣਾ ਖਾਣਾ ਬਦਲਿਆ। ਇਸ ਨਾਲ ਮੈਥੀਲੇਸ਼ਨ ਬਦਲ ਗਿਆ। ਹਾਲਾਂਕਿ, ਇਹ ਹਲਦੀ ਦਾ ਅਸਰ ਨਹੀਂ ਸੀ।
ਭੋਜਨ ਵਿੱਚ ਹਲਦੀ ਅਤੇ ਹਲਦੀ ਸਪਲੀਮੈਂਟ ਦੀ ਵਰਤੋਂ ਵਿੱਚ ਕੀ ਫਰਕ ਹੈ?
ਇਹ ਸਮਝਿਆ ਜਾਂਦਾ ਹੈ ਕਿ ਭੋਜਨ ਬਣਾਉਣ ਵਿੱਚ ਹਲਦੀ ਦੀ ਵਰਤੋਂ ਸਾਡੇ ਸਰੀਰ ਵਿੱਚ ਕਰਕਿਊਮਿਨ ਜਜ਼ਬ ਕਰਨ ਦਾ ਪੱਧਰ ਤੈਅ ਕਰਦਾ ਹੈ। ਕਰਕਿਊਮਿਨ ਲਿਪੋਫਿਲਿਕ ਹੁੰਦਾ ਹੈ।
ਇਸ ਦਾ ਮਤਲਬ ਇਹ ਵਸਾ ਨਾਲ ਬੰਨ੍ਹਿਆਂ ਹੁੰਦਾ ਹੈ। ਲਿਹਾਜ਼ਾ ਜਦੋਂ ਅਸੀਂ ਭੋਜਨ ਵਿੱਚ ਤੇਲ ਦੀ ਵਰਤੋਂ ਕਰਦੇ ਹਾਂ ਕਰਕਿਊਮਿਨ ਤੇਲ ਨਾਲ ਬੱਝ ਜਾਂਦਾ ਹੈ ਅਤੇ ਇਹ ਆਸਾਨੀ ਨਾਲ ਸਾਡੇ ਪੇਟ ਵਿੱਚ ਜਜ਼ਬ ਹੋ ਜਾਂਦਾ ਹੈ।
ਕਾਲੀ ਮਿਰਚ ਵੀ ਇਹ ਕੰਮ ਕਰ ਸਕਦੀ ਹੈ। ਇਸ ਵਿੱਚ ਮੌਜੂਦ ਪਿਪਰਿਨ ਨਾਮ ਦਾ ਇੱਕ ਮਿਸ਼ਰਣ ਇਹ ਕੰਮ ਕਰ ਸਕਦਾ ਹੈ। ਇਹ ਸਾਡੇ ਸਰੀਰ ਵਿੱਚ ਹੋਰ ਵੱਧ ਕਰਕਿਊਮਿਨ ਜਜ਼ਬ ਕਰਵਾਉਣ ਵਿੱਚ ਮਦਦ ਕਰਦਾ ਹੈ।
ਇਸ ਲਈ ਹਲਦੀ, ਕਾਲੀ ਮਿਰਚ ਅਤੇ ਤੇਲ ਨੂੰ ਮਿਲਾ ਕੇ ਖਾਣਾ ਬਣਾਉਣਾ ਚੰਗਾ ਸੁਮੇਲ ਸਾਬਿਤ ਹੋ ਸਕਦਾ ਹੈ।
ਖੋਜ ਨੂੰ ਲੈ ਕੇ ਕਾਫੀ ਉਤਸ਼ਾਹ ਸੀ ਕਿਉਂਕਿ ਇਸ ਰਾਹੀਂ ਇਹ ਪਤਾ ਕੀਤਾ ਗਿਆ ਸੀ ਕਿ ਹਲਦੀ ਸਾਡੇ ਡੀਨ ਦੇ ਵਿਹਾਰ 'ਤੇ ਕਿਸ ਤਰ੍ਹਾਂ ਦਾ ਅਸਰ ਪਾ ਰਹੀ ਹੈ ਅਤੇ ਇਸ ਨਾਲ ਸਾਡੀ ਸਿਹਤ ਨੂੰ ਪਹੁੰਚਾਉਣ ਦਾ ਇਸ ਦਾ ਮੈਕੇਨਿਜ਼ਮ ਕੀ ਹੈ।
ਇਨ੍ਹਾਂ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਕੈਂਸਰ ਵਿਕਸਿਤ ਹੋਣ ਤੋਂ ਰੋਕਣ ਵਾਲੀ ਚੀਜ਼ ਵਜੋਂ ਹਲਦੀ 'ਤੇ ਅੱਗੇ ਰਿਸਰਚ ਕੀਤੀ ਜਾ ਸਦੀ ਹੈ ਯਾਨਿ ਇਸ ਵਿੱਚ ਕੈਂਸਰ ਦਾ ਵਿਕਾਸ ਰੋਕਣ ਦੀ ਸਮਰੱਥਾ ਹੋ ਸਕਦੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਹਲਦੀ ਸਿਹਤ ਲਈ ਲਾਹੇਵੰਦ ਹੋ ਸਕਦੀ ਹੈ
ਹਾਲਾਂਕਿ, ਕੈਂਸਰ (ਜਾਂ ਦਿਲ ਸਬੰਧੀ ਰੋਗ) ਵਰਗੀਆਂ ਲੰਬੇ ਸਮੇਂ ਵਿੱਚ ਵਿਕਸਿਤ ਹੋਣ ਵਾਲੀਆਂ ਬਿਮਾਰੀਆਂ ਦਾ ਜੋਖ਼ਮ ਘਟਾਉਣ ਦਾ ਰਸਤਾ ਭਾਲਣਾ ਕਾਫੀ ਮੁਸ਼ਕਲ ਹੁੰਦਾ ਹੈ।
ਇਸ ਲਈ ਕੋਈ ਵੀ ਅਜਿਹੀ ਜਾਂਚ ਜੋ ਇਨ੍ਹਾਂ ਬਿਮਾਰੀਆਂ ਬਾਰੇ ਸ਼ੁਰੂਆਤੀ ਚਿਤਾਵਨੀ ਸਹੀ-ਸਹੀ ਦਿੰਦੀ ਹੋਵੇ ਜਾਂ ਫਿਰ ਜੋ ਇੰਨੀ ਸੰਵੇਦਨਸ਼ੀਲ ਹੋਵੇ ਕਿ ਇਸ ਨਾਲ ਜੁੜੇ ਜੋਖ਼ਮ ਵਿੱਚ ਹਲਕੇ ਬਦਲਾਅ ਬਾਰੇ ਦੱਸਦੀ ਹੋਵੇ, ਕਾਫੀ ਅਹਿਮ ਹੈ।
ਖੋਜ ਦੇ ਨਤੀਜੇ ਇਹ ਵੀ ਦੱਸਦੇ ਹਨ ਕਿ ਘੱਟ ਮਾਤਰਾ ਵਿੱਚ ਹਲਦੀ ਲਗਾਤਾਰ ਖਾਣ 'ਤੇ ਸਾਡੇ ਸਰੀਰ 'ਤੇ ਸਕਾਰਾਤਮਕ ਅਸਰ ਪੈਂਦਾ ਹੈ। ਅਜੇ ਇਹ ਖੋਜ ਸ਼ੁਰੂਆਤੀ ਦੌਰ ਵਿੱਚ ਹੈ।
ਪਰ ਇਹ ਕਿਹਾ ਜਾ ਸਕਦਾ ਹੈ ਕਿ ਹਲਦੀ ਤੁਹਾਨੂੰ ਕਈ ਪੁਰਾਣੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰ ਸਕਦੀ ਹੈ। ਇਸ ਲਈ ਭੋਜਨ ਵਿੱਚ ਹਲਦੀ ਦੀ ਵਰਤੋਂ ਤੁਹਾਡੀ ਸਿਹਤ ਨੂੰ ਬਿਹਤਰ ਬਣਾ ਸਕਦੀ ਹੈ।
ਇਹ ਵੀ ਪੜ੍ਹੋ: