You’re viewing a text-only version of this website that uses less data. View the main version of the website including all images and videos.
ਯੂਕਰੇਨ- ਰੂਸ ਜੰਗ: ਲੂਣ ਦੀਆਂ ਗੁਫ਼ਾਵਾਂ ਜਿੱਥੇ ਅਮਰੀਕਾ ਨੇ 580 ਮਿਲੀਅਨ ਬੈਰਲ ਤੇਲ ਲੁਕੋ ਕੇ ਰੱਖਿਆ ਹੋਇਆ ਹੈ
ਰੂਸ ਅਤੇ ਯੂਕਰੇਨ ਦਰਮਿਆਨ ਪਿਛਲੇ 12 ਦਿਨਾਂ ਤੋਂ ਜਾਰੀ ਜੰਗ ਕਾਰਨ ਦੁਨੀਆਂ ਭਰ ਵਿੱਚ ਤੇਲ ਦਾ ਵਿਆਪਕ ਸੰਕਟ ਖੜ੍ਹਾ ਹੋ ਗਿਆ ਹੈ। ਕੱਚੇ ਤੇਲ ਦੀਆਂ ਕੀਮਤਾਂ 110 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਈਆਂ ਹਨ।
ਅਜਿਹੇ ਦਿਨਾਂ ਵਿੱਚ ਤੇਲ ਦੇ ਸੰਕਟ ਦਾ ਅਸਰ ਯੂਰਪ ਤੋਂ ਲੈ ਕੇ ਅਮਰੀਕਾ ਸਮੇਤ ਪੂਰੀ ਦੁਨੀਆਂ ਵਿੱਚ ਦੇਖਿਆ ਜਾ ਸਕਦਾ ਹੈ।
ਹਾਲਾਂਕਿ ਅਜਿਹੇ ਮੁਸ਼ਕਲ ਸਮਿਆਂ ਉੱਤੇ ਹੀ ਅਮਰੀਕਾ ਦੀ ਨਿਗ੍ਹਾ ਆਪਣੇ ਦੱਖਣਿਆਂ ਸੂਬਿਆਂ ਲੁਜ਼ਿਆਨਾ ਅਤੇ ਟੈਕਸਸ ਵਿੱਚ ਸਥਿਤ ਤੇਲ ਭੰਡਾਰ ਵਾਲੀਆਂ ਗੁਫ਼ਾਵਾਂ ਉੱਪਰ ਜਾਂਦੀ ਹੈ।
ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅਮਰੀਕਾ ਸਮੇਤ ਕੌਮਾਂਤਰੀ ਊਰਜਾ ਏਜੰਸੀ ਨਾਲ ਜੁੜੇ ਦੇਸਾਂ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਸੱਠ ਮਿਲੀਅਨ ਬੈਰਲ ਤੇਲ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ।
ਬਾਇਡਨ ਪ੍ਰਸ਼ਾਸਨ ਨੇ ਆਪਣੇ ਰਣਨੀਤਿਕ ਤੇਲ ਭੰਡਾਰ ਤੋਂ 30 ਮਿਲੀਅਨ ਬੈਰਲ ਤੇਲ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ।
ਅਮਰੀਕਾ ਦਾ ਧਰਤੀ ਦੀ ਕੁੱਖ ਵਿੱਚ ਸਥਿਤ ਇਹ ਤੇਲ ਭੰਡਾਰ ਇੰਨਾ ਵੱਡਾ ਹੈ ਕਿ ਇਹ ਅਮਰੀਕਾ ਨੂੰ ਅਜਿਹੇ ਮੁਸ਼ਕਲ ਸਮਿਆਂ 'ਤੇ ਆਪਣੀ ਤੇਲ ਦੀ ਖ਼ਪਤ ਨੂੰ ਪੂਰਾ ਕਰਨ ਅਤੇ ਤੇਲ ਬਜ਼ਾਰ ਵਿੱਚ ਪੂਰਤੀ ਨੂੰ ਸੰਭਾਲਣ ਦਾ ਮੌਕਾ ਦਿੰਦਾ ਰਿਹਾ ਹੈ।
ਲੂਣ ਅਤੇ ਤੇਲ
ਅਮਰੀਕਾ ਦਾ ਇਹ ਤੇਲ ਭੰਡਾਰ ਲੁਜ਼ਿਆਨਾ ਦੇ ਬੇਟਨ ਰੋਗ ਤੋਂ ਲੈਕੇ ਟੈਕਸਸ ਦੇ ਫ੍ਰੀਪੋਰਟ ਤੱਕ ਫੈਲੀਆਂ ਜ਼ਮੀਨਦੋਜ਼ ਗੁਫ਼ਾਵਾਂ ਵਿੱਚ ਲੂਣ ਦੀਆਂ ਚਟਾਨਾਂ ਵਿੱਚ ਮੌਜੂਦ ਹੈ।
ਲੂਣ ਕੱਚੇ ਤੇਲ ਨੂੰ ਸੁਰੱਖਿਅਤ ਰੱਖਣ ਵਿੱਚ ਕਾਫ਼ੀ ਲਾਭਦਾਇਕ ਹੁੰਦਾ ਹੈ ਕਿਉਂਕਿ ਇਹ ਦੋਵੇਂ ਆਪਸ ਵਿੱਚ ਘੁਲਦੇ ਨਹੀਂ ਹਨ। ਅਜਿਹੇ ਵਿੱਚ ਇਨ੍ਹਾਂ ਗੁਫ਼ਾਵਾਂ ਨੂੰ ਤੇਲ ਜਮ੍ਹਾਂ ਕਰਨ ਦੇ ਲਿਹਾਜ਼ ਨਾਲ ਕਾਫ਼ੀ ਢੁਕਵੀਆਂ ਮੰਨਿਆ ਜਾਂਦਾ ਹੈ।
ਇਨ੍ਹਾਂ ਗੁਫ਼ਾਵਾਂ ਵਿੱਚ 700 ਮਿਲੀਅਨ ਬੈਰਲ ਕੱਚਾ ਤੇਲ ਜਮ੍ਹਾਂ ਕੀਤਾ ਜਾ ਸਕਦਾ ਹੈ। ਅਮਰੀਕੀ ਊਰਜਾ ਵਿਭਾਗ ਦੇ ਮੁਤਾਬਕ ਪਿਛਲੀ 25 ਫਰਵਰੀ ਤੱਕ ਇੱਥੇ 580 ਮਿਲੀਅਨ ਬੈਰਲ ਤੇਲ ਮੌਜੂਦ ਸੀ।
ਹਾਲਾਂਕਿ ਜ਼ਮੀਨ ਉੱਪਰ ਜ਼ਿਆਦਾ ਕੁਝ ਨਜ਼ਰ ਨਹੀਂ ਆਉਂਦਾ ਅਤੇ ਸਿਰਫ਼ ਕੁਝ ਖੂਹਾਂ ਦੇ ਮੂੰਹ ਅਤੇ ਪਾਈਪ ਹੀ ਦਿਸਦੇ ਹਨ।
ਇਹ ਵੀ ਪੜ੍ਹੋ:
ਇਹ ਪਾਈਪਲਾਈਨਾਂ ਜ਼ਮੀਨ ਦੇ ਅੰਦਰ ਹਜ਼ਾਰਾਂ ਮੀਟਰ ਤੱਕ ਫੈਲੀਆਂ ਹੋਈਆਂ ਹਨ, ਜਿਨ੍ਹਾਂ ਦੀ ਮਦਦ ਨਾਲ ਉੱਚ ਦਬਾਅ ਵਾਲਾ ਪਾਣੀ ਛੱਡ ਕੇ ਤੇਲ ਕੱਢਿਆ ਜਾ ਸਕਦਾ ਹੈ।
ਹਾਲਾਂਕਿ ਲੂਣ ਦੀਆਂ ਬਣੀਆਂ ਇਹ ਗੁਫ਼ਾਵਾਂ ਪੂਰੀ ਤਰ੍ਹਾਂ ਸਥਿਰ ਨਹੀਂ ਹੁੰਦੀਆਂ ਹਨ। ਇਨ੍ਹਾਂ ਦੀਆਂ ਕੰਧਾਂ ਢਹਿ ਸਕਦੀਆਂ ਹਨ, ਜਿਸ ਕਾਰਨ ਮਸ਼ੀਨਰੀ ਦਾ ਨੁਕਸਾਨ ਹੁੰਦਾ ਹੈ। ਅਜਿਹੇ ਵਿੱਚ ਮਸ਼ੀਨਾਂ ਨੂੰ ਬਹੁਤ ਧਿਆਨ ਨਾਲ ਰੱਖਿਆ ਜਾਂਦਾ ਹੈ।
ਇਨ੍ਹਾਂ ਦੀ ਸਾਂਭ ਸੰਭਾਲ ਉੱਪਰ ਵੀ ਚੋਖਾ ਖ਼ਰਚਾ ਆਉਂਦਾ ਹੈ। ਲਗਭਗ 200 ਮਿਲੀਅਨ ਅਮਰੀਰੀ ਡਾਲਰ ਹਰ ਸਾਲ ਬਣਦਾ ਹੈ।
ਹਾਲਾਂਕਿ ਇਸ ਕਾਰਨ ਤੇਲ ਦੀ ਪੂਰਤੀ ਵਿੱਚ ਆਈ ਕਮੀ ਦੇ ਬਾਵਜੂਦ ਅਮਰੀਕਾ ਉਸ ਦੇ ਪ੍ਰਭਾਵ ਤੋਂ ਬਚੇ ਰਹਿਣ ਵਿੱਚ ਸਫ਼ਲ ਵੀ ਰਿਹਾ ਹੈ।
ਇਹੀ ਨਹੀਂ, ਜੇ ਲੋੜ ਪਵੇ ਤਾਂ ਅਮਰੀਕਾ ਕਈ ਮਹੀਨਿਆਂ ਤੱਕ ਤੇਲ ਬਾਹਰੋਂ ਖ਼ਰੀਦੇ ਬਿਨਾਂ ਹੀ ਆਪਣੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ।
ਅਮਰੀਕਾ ਨੇ ਤੇਲ ਦਾ ਜ਼ਖੀਰਾ ਕਿਉਂ ਬਣਾਇਆ
ਇਨ੍ਹਾਂ ਤੇਲ ਭੰਡਾਰਾਂ ਨੂੰ ਬਣਾਉਣ ਦੇ ਤਾਰ 1973 ਵਿੱਚ ਹੋਏ ਯੋਮ-ਕਿਪੁਰ ਯੁੱਧ ਨਾਲ ਜੁੜੇ ਹੋਏ ਹਨ। ਇਸ ਯੁੱਧ ਵਿੱਚ ਪੱਛਮੀ ਦੇਸਾਂ ਨੇ ਇਜ਼ਰਾਈਲ ਦਾ ਪੱਖ ਲਿਆ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਤੋਂ ਖਫ਼ਾ ਹੋ ਕੇ ਖਾੜੀ ਮੁਲਕਾਂ ਨੇ ਤੇਲ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ, ਜਿਸ ਕਾਰਨ ਆਰਥਿਕ ਸੰਕਟ ਪੈਦਾ ਹੋ ਗਿਆ।
ਅਰਬ ਦੇਸਾਂ ਦੇ ਇਸ ਫ਼ੈਸਲੇ ਕਾਰਨ ਤੇਲ ਦੀ ਪੂਰਤੀ ਵਿੱਚ ਭਾਰੀ ਕਮੀ ਆਈ ਅਤੇ ਸਾਲ 1974 ਆਉਂਦੇ-ਆਉਂਦੇ ਕੱਚੇ ਤੇਲ ਦੀਆਂ ਕੀਮਤਾਂ ਚੌਗਣੀਆਂ ਹੋ ਗਈਆਂ ਸਨ।
ਅਮਰੀਕਾ ਨੇ ਇਸ ਸੰਕਟ ਕਾਰਨ ਤੇਲ ਦੀ ਭਾਰੀ ਕਮੀ ਦਾ ਸਾਹਮਣਾ ਕੀਤਾ।
ਅਮਰੀਕੀ ਲੋਕਾਂ ਨੂੰ ਆਪਣੀਆਂ ਗੱਡੀਆਂ ਵਿੱਚ ਤੇਲ ਭਰਵਾਉਣ ਲਈ ਲਾਈਨਾਂ ਵਿੱਚ ਖੜ੍ਹੇ ਹੋਣਾ ਪੈਂਦਾ ਸੀ।
ਹਾਲਾਤ ਕੁਝ ਅਜਿਹੇ ਸਨ ਕਿ ਲੋਕਾਂ ਨੂੰ ਆਪਣਾ ਪੈਟਰੋਲ ਚੋਰੀ ਹੋਣ ਦਾ ਡਰ ਸਤਾਉਣ ਲੱਗਿਆ, ਜਿਸ ਨੂੰ ਬਚਾਉਣ ਲਈ ਲੋਕ ਬੰਦੂਕਾਂ ਲੈਕੇ ਚੱਲਦੇ ਸਨ।
ਇਸ ਦੌਰ ਵਿੱਚ ਅਮਰੀਕਾ ਦਾ ਉਦਯੋਗਿਕ ਢਾਂਚਾ ਸਸਤੇ ਤੇਲ ਉੱਪਰ ਨਿਰਭਰ ਸੀ ਅਤੇ ਇਸ ਸੰਕਟ ਦੇ ਕਾਰਨ ਉਹ ਇਸ ਵਿੱਚੋਂ ਬਾਹਰ ਜਾਣ ਦੀ ਹਾਲਤ ਵਿੱਚ ਪਹੁੰਚ ਗਿਆ।
ਇਸ ਤਰ੍ਹਾਂ ਸਾਲ 1975 ਵਿੱਚ ਅਮਰੀਕਾ ਨੂੰ ਤੇਲ ਬਜ਼ਾਰ ਦੇ ਉਤਰਾਵਾਂ-ਚੜ੍ਹਾਵਾਂ ਤੋਂ ਬਚਾਉਣ ਲਈ ਰਣਨੀਤਿਕ ਤੇਲ ਭੰਡਾਰ ਬਣਾਉਣਾ ਪਿਆ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਸਥਿਤੀਆਂ ਤੋਂ ਅਮਰੀਕੀ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।
ਫਿਰ ਸਾਲ 1991 ਵਿੱਚ ਖਾੜੀ ਯੁੱਧ ਅਤੇ 2005 ਵਿੱਚ ਕੈਟਰੀਨਾ ਤੂਫ਼ਾਨ ਦੇ ਦੌਰਾਨ ਅਮਰੀਕਾ ਦੇ ਊਰਜਾ ਢਾਂਚੇ ਉੱਪਰ ਅਸਰ ਪਿਆ। ਲੇਕਨ ਇਸ ਰਣਨੀਤਿਕ ਤੇਲ ਭੰਡਾਰ ਨੇ ਅਮਰੀਕਾ ਨੂੰ ਹੋਣ ਵਾਲੀ ਤੇਲ ਦੀ ਕਮੀ ਨੂੰ ਪੂਰਾ ਕਰ ਦਿੱਤਾ।
ਇਹ ਵੀ ਪੜ੍ਹੋ:
ਇਹ ਵੀ ਦੇਖੋ: