ਲਹਿੰਦੇ ਪੰਜਾਬ ਵਿਚ ਹਿੰਦੂ ਮੰਦਰ ਉੱਤੇ ਹਮਲਾ, ਭਾਰਤ ਨੇ ਪ੍ਰਗਟਾਇਆ ਵਿਰੋਧ

ਮੰਦਰ

ਤਸਵੀਰ ਸਰੋਤ, Twitter

ਤਸਵੀਰ ਕੈਪਸ਼ਨ, ਹਮਲੇ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।
    • ਲੇਖਕ, ਹੁਮੈਰਾ ਕੰਵਲ
    • ਰੋਲ, ਬੀਬੀਸੀ ਉਰਦੂ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਹੀਮ ਯਾਰ ਖ਼ਾਨ ਜ਼ਿਲ੍ਹੇ ਦੇ ਭੋਂਗ ਸ਼ਰੀਫ਼ ਇਲਾਕੇ ਵਿੱਚ ਇੱਕ ਮੰਦਰ ਵਿੱਚ ਗੁੱਸੇ ਵਿੱਚ ਆਏ ਕੁਝ ਲੋਕਾਂ ਨੇ ਹਮਲਾ ਅਤੇ ਭੰਨ-ਤੋੜ ਕੀਤੀ।

ਇਸ ਤੋਂ ਬਾਅਦ ਇਲਾਕੇ ਵਿੱਚ ਹਾਲਾਤ ਨੂੰ ਕਾਬੂ ਕਰਨ ਲਈ ਪੁਲਿਸ ਅਤੇ ਰੇਂਜਰਜ਼ ਨੂੰ ਬੁਲਾਇਆ ਗਿਆ ਹੈ।

ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਵੀਡੀਓ ਵਿੱਚ ਦਰਜਨਾਂ ਲੋਕਾਂ ਨੂੰ ਮੰਦਰਾਂ ਦੀਆਂ ਖਿੜਕੀਆਂ, ਦਰਵਾਜ਼ਿਆਂ ਅਤੇ ਉੱਥੇ ਸਥਾਪਿਤ ਮੂਰਤੀਆਂ ਨੂੰ ਡੰਡਿਆਂ, ਪੱਥਰਾਂ ਅਤੇ ਇੱਟਾਂ ਨਾਲ ਤੋੜਦਿਆਂ ਹੋਇਆ ਦੇਖਿਆ ਜਾ ਸਕਦਾ ਹੈ।

ਪੁਲਿਸ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ, ਇਸ ਮਾਮਲੇ ਵਿੱਚ ਪਾਕਿਸਤਾਨ ਦੀ ਅਦਾਲਤ ਵਿੱਚ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ।

ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਇਸ ਮਾਮਲੇ 'ਤੇ ਭਾਰਤ ਨੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ ਅਤੇ ਪਾਕਿਸਤਾਨ ਨੂੰ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ।

ਇਹ ਵੀ ਪੜ੍ਹੋ-

ਵੀਡੀਓ ਕੈਪਸ਼ਨ, ਭਾਰਤ ‘ਚ ਬਾਬਰੀ ਢਹੀ ਤਾਂ ਪਾਕਿਸਤਾਨ ‘ਚ ਜੈਨ ਮੰਦਿਰ ਉੱਤੇ ਉੱਤਰਿਆ ਗੁੱਸਾ

ਲੋਕਾਂ ਦੀ ਸੁਰੱਖਿਆ ਜਵਾਨ ਤੈਨਾਤ

ਡੀਪੀਓ ਰਹੀਮ ਯਾਰ ਖ਼ਾਨ ਅਸਦ ਸਰਫ਼ਰਾਜ਼ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਸਾਦਿਕਾਬਾਦ ਦੇ ਭੋਂਗ ਸ਼ਰੀਫ਼ ਇਲਾਕੇ ਵਿੱਚ ਫਿਲਹਾਲ ਪੁਲਿਸ ਦੀ ਮੁਸਤੈਦੀ ਜਾਰੀ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਇਲਾਕੇ ਵਿੱਚ ਰੇਂਜਰਜ਼ ਅਤੇ ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ, ਸਥਿਤੀ ਕੰਟ੍ਰੋਲ ਵਿੱਚ ਹੈ ਅਤੇ ਇੱਥੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।

ਉਨ੍ਹਾਂ ਨੇ ਕਿਹਾ ਇਸ ਵੇਲੇ ਘਟਨਾ ਦੇ ਸਬੰਧ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਵੀਡੀਓ ਕੈਪਸ਼ਨ, ਪਾਕਿਸਤਾਨ ਦੇ ਕਰਾਚੀ ਵਿੱਚ ਹਨੂੰਮਾਨ ਮੰਦਿਰ ਢਾਹੇ ਜਾਣ ਤੋਂ ਨਰਾਜ਼ ਲੋਕ

ਚੀਫ਼ ਜਸਟਿਸ ਨੇ ਜਤਾਈ ਚਿੰਤਾ

ਉੱਥੇ ਹੀ ਵੀਰਵਾਰ ਨੂੰ ਪਾਕਿਸਤਾਨ ਹਿੰਦੂ ਕੌਂਸਲ ਦੇ ਸਹਾਇਕ ਡਾ. ਰਮੇਸ਼ ਕੁਮਾਰ ਵਾਂਕਵਨੀ ਨੇ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਨਾਲ ਮੁਲਾਕਾਤ ਕਰ ਕੇ ਮੰਦਰ 'ਤੇ ਹੋਏ ਹਮਲੇ ਦੀ ਚਰਚਾ ਕੀਤੀ।

ਜਿਸ ਤੋਂ ਬਾਅਦ ਚੀਫ਼ ਜਸਟਿਸ ਨੇ ਮੰਦਿਰ ਵਿੱਚ ਹੋਈ ਭੰਨ-ਤੋੜ ਉੱਤੇ ਚਿੰਤਾ ਜਾਹਰ ਕੀਤੀ। ਮੰਦਰ ਨੇੜੇ ਹਿੰਦੂ ਭਾਈਚਾਰੇ ਦੇ 80 ਘਰ ਹਨ, ਪਰ ਇਲਾਕੇ ਵਿਚ ਵਧੇਰੇ ਆਬਾਦੀ ਮੁਸਲਮਾਨਾਂ ਦੀ ਹੈ।

ਹਾਲਾਂਕਿ, ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਅਜਿਹੀ ਕੋਈ ਘਟਨਾ ਇੱਥੇ ਨਹੀਂ ਵਾਪਰੀ।

ਇਹ ਵੀ ਪੜ੍ਹੋ-

ਕੀ ਹੈ ਮਾਮਲਾ?

ਨੈਸ਼ਨਲ ਅਸੈਂਬਲੀ ਦੇ ਮੈਂਬਰ ਅਤੇ ਦੇਸ਼ ਵਿੱਚ ਹਿੰਦੂ ਕੌਂਸਲ ਦੇ ਸਹਾਇਕ ਡਾ. ਰਮੇਸ਼ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਇਲਾਕੇ ਵਿੱਚ 4 ਅਗਸਤ ਦੁਪਹਿਰ 12 ਵਜੇ ਤਣਾਅ ਸ਼ੁਰੂ ਹੋ ਗਿਆ ਸੀ।

ਭੋਂਗ ਥਾਣੇ ਦੇ ਏਐੱਸਆਈ ਨੇ ਬੀਬੀਸੀ ਨੂੰ ਦੱਸਿਆ ਕਿ ਇਲਾਕੇ ਦੇ ਇੱਕ ਜੌਹਰੀ ਨੇ ਫੇਸਬੁੱਕ 'ਤੇ ਇੱਕ ਪੋਸਟ ਕੀਤੀ ਸੀ, ਜਿਸ ਵਿੱਚ ਲਿਖਿਆ ਸੀ ਕਿ "ਹਿੰਦੂ ਅਤੇ ਮੁਸਲਮਾਨ ਇੱਥੇ ਇਕੱਠੇ ਖਾਣਾ ਖਾਂਦੇ ਹਨ, ਉਨ੍ਹਾਂ ਨੂੰ ਇਸ ਤੋਂ ਰੋਕਿਆ ਜਾਣਾ ਚਾਹੀਦਾ ਹੈ।"

ਏਐੱਸਆਈ ਨੇ ਅੱਗੇ ਦੱਸਿਆ ਕਿ ਉਸ ਤੋਂ ਬਾਅਦ ਉੱਥੇ ਝਗੜਾ ਸ਼ੁਰੂ ਹੋ ਗਿਆ ਅਤੇ ਨੇੜਲੇ ਇਲਾਕੇ ਤੋਂ ਗੈਰ-ਸਮਾਜਿਕ ਤੱਤ ਵੀ ਉੱਥੇ ਪਹੁੰਚ ਗਏ।

ਪੁਲਿਸ ਅਧਿਕਾਰੀ ਮੁਤਾਬਕ ਗੁੱਸੇ ਨਾਲ ਭਰੇ ਲੋਕਾਂ ਨੇ ਮੰਦਰ ਵਿੱਚ ਭੰਨ-ਤੋੜ ਕੀਤੀ ਅਤੇ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ 'ਤੇ ਪੱਥਰ ਸੁੱਟੇ ਗਏ।

ਇਲਾਕੇ ਵਿੱਚ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ

ਤਸਵੀਰ ਸਰੋਤ, GHULAM HASAN MEHER

ਤਸਵੀਰ ਕੈਪਸ਼ਨ, ਇਲਾਕੇ ਵਿੱਚ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ

ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਘਟਨਾ ਦੀ ਕੋਈ ਐੱਫਆਈਆਰ ਦਰਜ ਨਹੀਂ ਹੋਈ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਹੋਈ ਹੈ ਪਰ ਹਾਲਾਤ ਹੁਣ ਕੰਟਰੋਲ ਵਿੱਚ ਹਨ ਅਤੇ ਉਥੇ ਰੈਂਜਰਸਵਵੀ ਮੌਜੂਦ ਹਨ।

ਭਾਰਤ ਨੇ ਕੀ ਕਿਹਾ?

ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਲੈ ਕੇ ਪਾਕਿਸਤਾਨ ਦੇ ਸਾਹਮਣੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਹੈ ਕਿ ਪਾਕਿਸਤਾਨ ਦੇ ਹਾਈ ਕਮਿਸ਼ਨ ਸੀਨੀਅਰ ਅਧਿਕਾਰੀ ਨੂੰ ਬੁਲਾ ਕੇ ਚਿੰਤਾ ਤੋਂ ਜਾਣੂ ਕਰਵਾਇਆ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਮੰਦਰ ਅਤੇ ਨੇੜਲੇ ਘਰਾਂ 'ਤੇ ਹੋਏ ਹਮਲੇ ਰਿਪੋਰਟ ਦੇਖੀ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਅਜਿਹੇ 'ਹਮਲੇ ਚਿੰਤਾਜਨਕ ਰਫ਼ਤਾਰ ਵਿੱਚ ਹੋ ਰਹੇ ਹਨ ਅਤੇ ਪਾਕਿਸਤਾਨ ਦੀ ਸਰਕਾਰ ਅਤੇ ਸੁਰੱਖਿਆ ਸੰਸਥਾਨ ਘੱਟ ਗਿਣਤੀ ਭਾਈਚਾਰਿਆਂ ਅਤੇ ਪੂਜਾ ਸਥਾਨਾਂ 'ਤੇ ਹੋਣ ਵਾਲੇ ਹਮਲਿਆਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ।"

ਅਰਿੰਦਮ ਬਾਗਚੀ

ਤਸਵੀਰ ਸਰੋਤ, ANI

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ, "ਪਾਕਿਸਤਾਨ ਕੋਲੋਂ ਮੰਗ ਕੀਤੀ ਗਈ ਹੈ ਕਿ ਉਹ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਵੇ।"

ਈਸ਼ ਨਿੰਦਾ ਨਾਲ ਜੁੜਿਆ ਮਾਮਲਾ

ਪਾਕਿਸਤਾਨ ਹਿੰਦੂ ਕੌਂਸਲ ਦੇ ਸਹਾਇਕ ਡਾ. ਰਮੇਸ਼ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਘਟਨਾ 23 ਜੁਲਾਈ ਨਾਲ ਜੁੜੀ ਹੋਈ ਹੈ, ਜਿਸ ਵਿੱਚ ਇੱਕ 8 ਸਾਲ ਦੇ ਬੱਚੇ ਉੱਤੇ ਈਸ਼ ਨਿੰਦਾ ਦਾ ਇਲਜ਼ਾਮ ਲੱਗਾ ਸੀ।

ਉਨ੍ਹਾਂ ਨੇ ਦੱਸਿਆ ਕਿ ਸਥਾਨਕ ਮਦਰਸਾ ਪ੍ਰਸ਼ਾਸਨ ਨੇ ਇਲਜ਼ਾਮ ਲਗਾਇਆ ਸੀ ਕਿ ਇੱਕ ਬੱਚੇ ਨੇ ਲਾਈਬ੍ਰੇਰੀ ਵਿੱਚ ਆ ਕੇ ਪਿਸ਼ਾਬ ਕੀਤਾ ਹੈ।

ਪੁਲਿਸ ਨੇ ਕੇਸ ਦਰਜ ਕਰ ਕੇ ਬੱਚੇ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਕਿਉਂਕਿ ਬੱਚਾ ਨਾਬਾਲਗ਼ ਸੀ ਇਸ ਲਈ ਉਸ ਨੂੰ ਸਖ਼ਤ ਸਜ਼ਾ ਨਹੀਂ ਦਿੱਤੀ ਜਾ ਸਕਦੀ ਸੀ। ਮੈਜਿਸਟ੍ਰੇਟ ਨੇ ਬੱਚੇ ਨੂੰ 28 ਤਰੀਕ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਰਿਹਾਈ ਤੋਂ ਬਾਅਦ ਮਾਮਲ ਗਰਮਾਇਆ

ਉਨ੍ਹਾਂ ਦਾ ਕਹਿਣਾ ਹੈ ਕਿ ਮੁੰਡੇ ਦੇ ਰਿਹਾ ਹੋਣ ਤੋਂ ਬਾਅਦ, ਇਲਾਕੇ ਵਿੱਚ ਦੁਬਾਰਾ ਗਤੀਵਿਧੀਆਂ ਸ਼ੁਰੂ ਹੋ ਗਈਆਂ ਸਨ।

"ਸ਼ਾਮ ਨੂੰ ਕਰੀਬ ਚਾਰ ਵਜੇ ਕਰੀਬ 25 ਲੋਕਾਂ ਨੇ ਸੀ-ਪੈਕ ਰੋਡ ਜਾਮ ਕਰ ਦਿੱਤਾ। ਮੈਂ ਐਡੀਸ਼ਨਲ ਆਈਜੀ ਨੂੰ ਦੱਸਿਆ। ਸ਼ਾਮ ਸਾਢੇ 6 ਵਜੇ ਉਨ੍ਹਾਂ ਨੇ ਮੰਦਿਰ 'ਤੇ ਹਮਲਾ ਕੀਤਾ। ਘਰਾਂ ਵਿੱਚ ਵੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਰੈਂਜਰਸ ਨੂੰ ਬੁਲਾਇਆ ਗਿਆ। ਹੁਣ ਹਾਲਾਤ ਕਾਬੂ ਵਿੱਚ ਹਨ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)