You’re viewing a text-only version of this website that uses less data. View the main version of the website including all images and videos.
ਕੀ ਕੋਰੋਨਾਵਾਇਰਸ ਅਗਸਤ 2019 ’ਚ ਸ਼ੁਰੂ ਹੋਇਆ ਸੀ: ਹਾਰਵਰਡ ਸਟੱਡੀ ਦਾ ਫੈਕਟ ਚੈੱਕ
- ਲੇਖਕ, ਕ੍ਰਿਸਟੋਫਰ ਗਾਇਲਸ, ਬੈਂਜਾਮਿਨ ਸਟ੍ਰਿਕ ਤੇ ਵੈਲੂਯਾਨ ਸੌਂਗ
- ਰੋਲ, ਬੀਬੀਸੀ ਰਿਐਲਿਟੀ ਚੈੱਕ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਅਮਰੀਕਾ ਦੇ ਇੱਕ ਅਧਿਐਨ ਦੀ ਆਲੋਚਨਾ ਕੀਤੀ ਜਾ ਰਹੀ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਪਿਛਲੇ ਸਾਲ ਅਗਸਤ ਵਿੱਚ ਕੋਰੋਨਾਵਾਇਰਸ ਚੀਨ ਦੇ ਸ਼ਹਿਰ ਵੂਹਾਨ ਵਿੱਚੋਂ ਹੀ ਸ਼ੁਰੂ ਹੋਇਆ ਹੋਵੇ।
ਹਾਰਵਰਡ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਇਹ ਅਧਿਐਨ ਕਾਫੀ ਮਸ਼ਹੂਰ ਹੋਇਆ। ਜਦੋਂ ਇਹ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਜਾਰੀ ਕੀਤਾ ਗਿਆ ਤਾਂ ਚੀਨ ਵੱਲੋਂ ਇਸ ਨੂੰ ਖਾਰਜ ਕੀਤਾ ਗਿਆ ਤੇ ਇਸ ਰਿਸਰਚ ਨੂੰ ਸੁਤੰਤਰਤ ਵਿਗਿਆਨੀਆਂ ਵੱਲੋਂ ਚੁਣੌਤੀ ਵੀ ਦਿੱਤੀ ਗਈ।
ਖੋਜ ਕੀ ਕਹਿੰਦੀ ਹੈ?
ਖੋਜ ਦੀ ਕਿਸੇ ਸਹਿਯੋਗੀ ਵੱਲੋਂ ਸਮੀਖਿਆ ਨਹੀਂ ਕੀਤੀ ਗਈ ਅਤੇ ਇਹ ਵੂਹਾਨ ਹਸਪਤਾਲ ਦੇ ਆਲੇ-ਦੁਆਲੇ ਆਵਾਜਾਈ ਦੀਆਂ ਸੈਟੇਲਾਈਟ ਤਸਵੀਰਾਂ ਅਤੇ ਵਿਸ਼ੇਸ਼ ਮੈਡੀਕਲ ਲੱਛਣਾਂ ਲਈ ਆਨਲਾਈਨ ਖੋਜਾਂ ਦੀ ਟ੍ਰੈਕਿੰਗ ’ਤੇ ਆਧਾਰਿਤ ਹੈ।
ਇਸ ਮੁਤਾਬਕ ਅਗਸਤ ਤੋਂ 1 ਦਸੰਬਰ ਤੱਕ ਉੱਥੇ 6 ਹਸਪਤਾਲਾਂ ਦੇ ਬਾਹਰ ਪਾਰਕਿੰਗ ਵਿੱਚ ਵਾਹਨਾਂ ਦੀ ਆਵਾਜਾਈ ਵਿੱਚ ਵਾਧਾ ਦੇਖਿਆ ਗਿਆ।
ਹਾਰਵਰਡ ਯੂਨੀਵਰਸਿਟੀ ਦੀ ਰਿਪੋਰਟ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਵਰਗੇ ਲੱਛਣ ਜਿਵੇਂ "ਖੰਘ" ਅਤੇ "ਡਾਈਰੀਆ" ਦੀ ਖੋਜ ਵਿੱਚ ਵਾਧੇ ਨਾਲ ਇਹ ਸੰਜੋਗ ਦੀ ਗੱਲ ਹੋ ਸਕਦੀ ਹੈ।
ਇਹ ਮਹੱਤਵਪੂਰਨ ਖੋਜ ਹੋ ਸਕਦੀ ਹੈ ਕਿਉਂਕਿ ਵੂਹਾਨ ਵਿੱਚ ਸ਼ੁਰੂਆਤੀ ਮਾਮਲਾ ਦਸੰਬਰ ਤੱਕ ਨਹੀਂ ਸੀ।
ਅਧਿਐਨਕਰਤਾ ਲਿਖਦੇ ਹਨ, "ਹਾਲਾਂਕਿ, ਅਸੀਂ ਪੁਸ਼ਟੀ ਨਹੀਂ ਕਰ ਸਕਦੇ ਕਿ ਆਵਾਜਾਈ ਦੀ ਵਧੀ ਮਾਤਰਾ ਵਾਇਰਸ ਨਾਲ ਸਬੰਧਿਤ ਹੈ, ਸਾਡੇ ਸਬੂਤ ਦਰਸਾਉਂਦੇ ਹਨ ਕਿ ਹੂਆਨਨ ਸੀ ਫੂਡ ਮਾਰਿਕਟ ਵਿੱਚ ਹੋਏ ਹੱਲੇ ਤੋਂ ਪਹਿਲਾਂ ਵੀ ਕੁਝ ਅਫ਼ਰਾ-ਤਫ਼ਰੀ ਵਾਲਾ ਮਾਹੌਲ ਸੀ।"
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਟਵੀਟ ਸਣੇ ਹਾਰਵਰਡ ਅਧਿਐਨ ਨੂੰ ਮੀਡੀਆ ਵਿੱਚ ਵੀ ਕਾਫੀ ਥਾਂ ਮਿਲੀ।
ਉਨ੍ਹਾਂ ਦੇ ਟਵੀਟ ਨੂੰ 30 ਲੱਖ (3 ਮਿਲੀਅਨ) ਤੋਂ ਵੱਧ ਵਾਰ ਸ਼ੇਅਰ ਕੀਤਾ ਗਿਆ ਸੀ।
...ਤਾਂ ਉਨ੍ਹਾਂ ਦੇ ਸਬੂਤ ਕੀ ਕਹਿੰਦੇ ਹਨ?
ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਦੇ ਮਸ਼ਹੂਰ ਸਰਚ ਇੰਜਨ ਬਾਇਡੂ (Baidu) ’ਤੇ ਕੋਰੋਨਾਵਾਇਰਸ ਸਬੰਧੀ ਲੱਛਣਾਂ, ਜਿਵੇਂ ਡਾਈਰੀਆ ਬਾਰੇ ਆਨਲਾਈਨ ਖੋਜ ਵਿੱਚ ਵਾਧਾ ਹੋਇਆ।
ਹਾਲਾਂਕਿ, ਬਾਇਡੂ ਕੰਪਨੀ ਦੇ ਅਧਿਕਾਰੀਆਂ ਦੀ ਰਾਇ ਖੋਜ ’ਤੇ ਅਲਗ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਦੌਰਾਨ "ਡਾਈਰੀਆ" ਬਾਰੇ ਖੋਜ ਘਟੀ ਹੈ।
ਤਾਂ ਚੱਲ ਕੀ ਰਿਹਾ ਹੈ ?
ਹਾਰਵਰਡ ਯੂਨੀਵਰਸਿਟੀ ਦੇ ਦਸਤਾਵੇਜ਼ਾਂ ਵਿੱਚ ਵਰਤੀ ਗਈ ਸ਼ਬਦਾਵਲੀ ਦਾ ਤਰਜਮਾ ਜੇਕਰ ਚੀਨੀ ਭਾਸ਼ਾ ਤੋਂ ਕਰੀਏ ਤਾਂ "ਡਾਈਰੀਆ ਲੱਛਣ" ਵਜੋਂ ਹੁੰਦਾ ਹੈ।
ਅਸੀਂ ਬਾਇਡੂ ਟੂਲ ਦੀ ਜਾਂਚ ਕਰਕੇ ਦੇਖਿਆ ਹੈ ਕਿ ਇਹ ਗੂਗਲ ਟਰੈਂਡਸ ਵਾਂਗ ਯੂਜਰਜ਼ ਨੂੰ ਟਰੈਂਡਿੰਗ ਬਾਰੇ ਦੱਸਦਾ ਹੈ।
ਸਰਚ-ਟਰਮ "ਡਾਈਰੀਆ ਦੇ ਲੱਛਣ" (symptom of diarrhea) ਅਸਲ ਵਿੱਚ ਅਗਸਤ ਤੋਂ ਵੱਧ ਨਜ਼ਰ ਆਈ ਹੈ।
ਹਾਲਾਂਕਿ, ਅਸੀਂ ਵੀ "ਡਾਈਰੀਆ" ਟਰਮ ਚਲਾਈ, ਜੋ ਵੂਹਾਨ ਵਿੱਚ ਬੇਹੱਦ ਆਮ ਖੋਜ ਹੈ ਅਤੇ ਇਹ ਅਗਸਤ 2019 ਤੋਂ ਉਦੋਂ ਤੱਕ ਘੱਟ ਨਜ਼ਰ ਆਈ, ਜਦੋਂ ਮਹਾਂਮਾਰੀ ਦੀ ਸ਼ੁਰੂਆਤ ਨਹੀਂ ਹੁੰਦੀ।
ਹਾਰਵਰਡ ਪੇਪਰ ਦੇ ਇੱਕ ਮੁੱਖ ਰੀਡਰ ਬੈਨਜਾਮਿਨ ਨੇ ਬੀਬੀਸੀ ਨੂੰ ਦੱਸਿਆ, "ਅਸੀਂ "ਡਾਈਰੀਆ" ਸਰਚ ਟਰਮ ਇਸ ਲਈ ਵਰਤੀ ਕਿਉਂਕਿ ਇਹ ਕੋਵਿਡ-19 ਕੇਸਾਂ ਲਈ "ਕੋਰੋਨਾਵਾਇਰਸ" ਨਾਲੋਂ ਵਧੇਰੇ ਢੁਕਵੀਂ ਹੈ।"
ਅਸੀਂ ਕੋਰੋਨਾਵਾਇਰਸ ਦੇ ਆਮ ਲੱਛਣ "ਬੁਖਾਰ" ਅਤੇ "ਸਾਹ ਲੈਣ ਵਿੱਚ ਦਿੱਕਤ" ਵਰਗੀਆਂ ਮਸ਼ਹੂਰ ਖੋਜਾਂ ਵੀ ਦੇਖੀਆਂ।
ਅਗਸਤ ਤੋਂ ਬਾਅਦ "ਬੁਖਾਰ" ਲਈ ਥੋੜ੍ਹਾ ਸਰਚ ਵੱਧ ਹੋਈ ਅਤੇ ਇੰਨੀ ਕੁ ਹੀ "ਖੰਘ" ਲਈ ਵੀ ਹੋਈ ਹੋਵੇਗੀ ਅਤੇ "ਸਾਹ ਲੈਣ ਵਿੱਚ ਦਿੱਕਤ" ਬਾਰੇ ਸਰਚ ਇਸੇ ਸਮੇਂ ਦੌਰਾਨ ਘੱਟੀ ਹੈ।
ਇਸ ਦੇ ਨਾਲ ਹੀ ਰੋਗ ਦੇ ਇੱਕ ਸੰਕੇਤ ਵਜੋਂ ਡਾਈਰੀਆ ਸ਼ਬਦ ਦੀ ਵਰਤੋਂ ਕਰਨ ਕਰਕੇ ਅਧਿਐਨ ’ਤੇ ਕੁਝ ਸਵਾਲ ਵੀ ਉੱਠੇ।
ਬਰਤਾਨੀਆ ਵਿੱਚ 17,000 ਕੋਰੋਨਾਵਾਇਰਸ ਮਰੀਜ਼ਾਂ ’ਤੇ ਹੋਏ ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਡਾਈਰੀਆ ਸਤਵਾਂ ਲੱਛਣ ਹੈ ਅਤੇ ਸਭ ਤੋਂ ਉੱਤੇ ਖੰਘ, ਬੁਖਾਰ ਤੇ ਸਾਹ ਲੈਣ ਵਿੱਚ ਦਿੱਕਤ ਸੀ।
ਕਾਰਾਂ ਦੇ ਨੰਬਰਾਂ ਬਾਰੀ ਕੀ ਸੀ?
ਹਾਰਵਰਡ ਰਿਪੋਰਟ ਵਿੱਚ 6 ਹਸਪਤਾਲਾਂ ਵਿੱਚ ਅਗਸਤ ਤੋਂ ਦਸੰਬਰ 2019 ਤੱਕ ਪਾਰਿਕੰਗ ਵਿੱਚ ਵਾਹਨਾਂ ਦੀ ਆਵਾਜਾਈ ਵਿੱਚ ਵਾਧੇ ਬਾਰੇ ਦੱਸਿਆ ਗਿਆ ਹੈ।
ਹਾਲਾਂਕਿ, ਅਸੀਂ ਉਨ੍ਹਾਂ ਦੇ ਵਿਸ਼ਲੇਸ਼ਣ ਵਿੱਚ ਕੁਝ ਗੰਭੀਰ ਖਾਮੀਆਂ ਦੇਖੀਆਂ।
ਰਿਪੋਰਟ ਵਿੱਚ ਕਿਹਾ ਹੈ ਕਿ ਤਿੰਨ ਵਾਹਨਾਂ ਦੀ ਗਿਣਤੀ ਕਰਨ ਵੇਲੇ ਟ੍ਰੀ ਕਵਰ ਅਤੇ ਇਮਾਰਤਾਂ ਦੇ ਪਰਛਾਵਿਆਂ ਨੂੰ ਬਾਹਰ ਰੱਖਿਆ ਹੈ।
ਹਾਲਾਂਕਿ, ਮੀਡੀਆ ਵਿੱਚ ਜਾਰੀ ਕੀਤੀਆਂ ਗਈਆਂ ਸੈਟੇਲਾਈਟ ਤਸਵੀਰਾਂ ਵਿੱਚ ਹਸਪਤਾਲ ਕਾਰ ਪਾਰਕਿੰਗ ਦੇ ਵੱਡੇ ਖੇਤਰ ਨੂੰ ਵੱਡੀਆਂ ਇਮਾਰਤਾਂ ਨਾਲ ਢਕਿਆ ਹੋਇਆ ਦਿਖਾਉਂਦੀਆਂ ਹਨ, ਜਿਸ ਦਾ ਮਤਲਬ ਹੈ ਕਿ ਵਰਤਮਾਨ ਵਿੱਚ ਮੌਜੂਦ ਕਾਰਾਂ ਦੀ ਗਿਣਤੀ ਦਾ ਸਹੀ ਮੁਲੰਕਣ ਕਰਨਾ ਸੰਭਵ ਨਹੀਂ ਹੈ।
ਹੇਠਲੇ ਟਵੀਟ ਵਿੱਚ ਅਸੀਂ, ਚਿੱਟੇ ਬੌਕਸਾਂ ਵਿੱਚ ਅਸੀਂ ਉੱਚੀਆਂ ਇਮਾਰਤਾਂ ਦੇ ਅਸਪੱਸ਼ਟ ਖੇਤਰਾਂ ਦੀ ਵਿਆਖਿਆ ਕੀਤੀ ਹੈ।
ਟੀਆਂਯੂ ਹਸਪਤਾਲ ਵਿੱਚ ਅੰਡਰ-ਗਰਾਊਂਡ ਕਾਰ ਪਾਰਕਿੰਗ ਹੈ, ਜੋ ਬਾਇਡੂ ’ਤੇ ਨਜ਼ਰ ਆਉਂਦੀ ਹੈ ਪਰ ਸੈਟੇਲਾਈਟ ਤਸਵੀਰ ਵਿੱਚ ਸਿਰਫ਼ ਇਸ ਦਾ ਪ੍ਰਵੇਸ਼ ਗੇਟ ਹੀ ਦਿਖਦਾ ਹੈ ਨਾ ਹੇਠਾਂ ਖੜੀਆਂ ਕਾਰਾਂ।
ਅਧਿਐਨ ਦੇ ਲੇਖਕ ਬੈਨਜਾਮਿਨ ਦਾ ਕਹਿਣਾ ਹੈ, "ਬਿਲਕੁਲ, ਅਸੀਂ ਅਧਿਐਨ ਦੌਰਾਨ ਅੰਡਰ-ਗਰਾਊਂਡ ਪਾਰਕਿੰਗ ਦੀ ਗਿਣਤੀ ਨਹੀਂ ਕਰ ਸਕਦੇ ਅਤੇ ਇਸ ਤਰ੍ਹਾਂ ਦੇ ਅਧਿਐਨ ਲਈ ਇਹ ਇੱਕ ਸੀਮਾ ਵਾਂਗ ਹੈ।"
ਇਸੇ ਦੇ ਨਾਲ ਹੀ ਅਧਿਐਨ ਲਈ ਹਸਪਤਾਲਾਂ ਦੀ ਚੋਣ ’ਤੇ ਵੀ ਚਿੰਤਾਵਾਂ ਹਨ।
ਹੁਬੈਈ ਵੂਮੈਨ ਅਤੇ ਚਿਲਡਰਨ ਹਸਪਤਾਲ ਇਨ੍ਹਾਂ ਵਿਚੋਂ ਇੱਕ ਹੈ ਪਰ ਕੋਰੋਨਾਵਾਇਰਸ ਦੇ ਇਲਾਜ ਲਈ ਬੱਚਿਆਂ ਨੂੰ ਹਸਪਤਾਲ ਲੈ ਕੇ ਜਾਣ ਦੀ ਘੱਟ ਹੀ ਲੋੜ ਪੈਂਦੀ ਹੈ।
ਪ੍ਰਤੀਕਿਰਿਆ ਵਜੋਂ, ਲੇਖਕ ਦਾ ਕਹਿਣਾ ਹੈ ਕਿ ਜੇਕਰ ਇਸ ਹਸਪਤਾਲ ਨੂੰ ਸਰਵੇਖਣ ਤੋਂ ਬਾਹਰ ਵੀ ਕੀਤਾ ਜਾਵੇ ਤਾਂ ਵੀ ਉਨ੍ਹਾਂ ਦਾ ਅਧਿਐਨ ਕਾਰ ਪਾਰਕਿੰਗ ਦੀ ਵਧੀ ਹੋਈ ਵਰਤੋਂ ਨੂੰ ਹੀ ਦਿਖਾਉਣਗੇ।
ਖੋਜਕਾਰ, ਇਹ ਦੇਖਣ ਲਈ ਕਿ ਵੂਹਾਨ ਵਿੱਚ ਹੀ ਆਵਾਜਾਈ ਦੀ ਵਧਦੀ ਤਾਦਾਦ ਅਤੇ ਪੁੱਛਗਿੱਛ ਵਿੱਚ ਵਾਧੇ ਨੂੰ ਦਰਸਾਉਣ ਲਈ ਆਪਣੇ ਡਾਟਾ ਦੀ ਤੁਲਨਾ ਹੋਰ ਚੀਨੀ ਸ਼ਹਿਰਾਂ ਦੇ ਹਸਪਤਾਲਾਂ ਨਾਲ ਵੀ ਕਰ ਸਕਦੇ ਹਨ, ਇੱਥੇ ਹੀ ਮਹਾਂਮਾਰੀ ਦੀ ਪਹਿਲਾਂ ਸ਼ੁਰੂਆਤ ਹੀ ਸੀ।
ਤੁਲਨਾ ਦੇ ਬਿਨਾਂ, ਅਸੀਂ ਮੈਡੀਕਲ ਲੱਛਣਾਂ ਲਈ ਆਨਲਾਈਨ ਪੁੱਛੇ ਗਏ ਸਵਾਲਾਂ ਤੋਂ ਇਲਾਵਾ, ਵੂਹਾਨ ਵਾਸੀਆਂ ਲਈ ਪਿਛਲੇ ਸਾਲ ਅਗਸਤ ਤੋਂ ਕੋਰੋਨਾਵਾਇਰਸ ਲਈ ਇਲਾਜ ਹਾਸਲ ਕਰਨ ਦੇ ਸਬੂਤ ਵਧੇਰੇ ਮੁਕਾਬਲਾਕੁਨ ਹਨ।
ਹਾਲਾਂਕਿ, ਵੂਹਾਨ ਵਿੱਚ ਵਿਰਸ ਜਲਦੀ ਫੈਲਣ ਬਾਰੇ ਛੇਤੀ ਫੈਲਣ ਬਾਰੇ ਅਜੇ ਵੀ ਬਹੁਤ ਕੁਝ ਨਹੀਂ ਪਤਾ।
ਇਹ ਵੀਡੀਓ ਵੀ ਦੇਖੋ