You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਇਹ ਵਾਇਰਸ ਚੀਨ ਦੀ ਲੈਬ 'ਚੋਂ ਆਇਆ ਜਾਂ ਨਹੀਂ, ਦਾਅਵੇ ਅਤੇ ਦਲੀਲਾਂ
- ਲੇਖਕ, ਪੌਲ ਰਿੰਕਨ
- ਰੋਲ, ਵਿਗਿਆਨ ਸੰਪਾਦਕ, ਬੀਬੀਸੀ ਨਿਊਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਕੋਰੋਨਾਵਾਇਰਸ ਕਿਵੇਂ ਅਤੇ ਕਿੱਥੋਂ ਆਇਆ ਇਸ ਬਾਰੇ ਬਹੁਤ ਸਾਰੇ ਵਿਸ਼ਵਾਸ ਹਨ। ਕੁਝ ਦਾ ਦਾਅਵਾ ਹੈ ਕਿ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿਚ ਪਹੁੰਚ ਗਿਆ ਹੈ।
ਪਰ ਕਿਸ ਜਾਨਵਰ ਤੋਂ, ਇਸ ਬਾਰੇ ਕੁਝ ਸਾਫ-ਸਾਫ ਨਹੀਂ ਕਿਹਾ ਜਾ ਸਕਦਾ। ਕੁਝ ਦਾਅਵਾ ਕਰਦੇ ਹਨ ਕਿ ਵਾਇਰਸ ਪੈਂਗੋਲਿਨ ਨਾਲ ਮਨੁੱਖਾਂ ਤੱਕ ਪਹੁੰਚ ਜਾਂਦਾ ਹੈ, ਤਾਂ ਕੁਝ ਚਮਗਾਦੜ ਨੂੰ ਇਸ ਲਈ ਜ਼ਿੰਮੇਵਾਰ ਮੰਨਦੇ ਹਨ।
ਲੋਕਾਂ ਦਾ ਮੰਨਣਾ ਹੈ ਕਿ ਇਹ ਚੀਨ ਦੇ ‘ਵੇਟ-ਮਾਰਕੀਟ’ ਯਾਨੀ ਮੀਟ ਮਾਰਕੀਟ ਤੋਂ ਆਇਆ ਹੈ। ਚੀਨ ਵਿਚ ਬਹੁਤ ਸਾਰੇ ਜੰਗਲੀ ਜਾਨਵਰ ਭੋਜਨ ਅਤੇ ਦਵਾਈਆਂ ਲਈ ਵਰਤੇ ਜਾਂਦੇ ਹਨ।
ਇੱਕ ਸਮੇਂ ਲਈ, ਚਮਗਾਦੜ ਨੂੰ ਕੋਰੋਨਾਵਾਇਰਸ ਦਾ ਅਸਲ ਸਰੋਤ ਮੰਨਿਆ ਜਾ ਰਿਹਾ ਸੀ। ਦਲੀਲ ਦਿੱਤੀ ਜਾ ਰਹੀ ਸੀ ਕਿ ਇਹ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਵਿੱਚ ‘ਜਾਨਵਰਾਂ ਦੀ ਮੰਡੀ’ ਤੋਂ ਕੁਝ ਮਨੁੱਖਾਂ ਤੱਕ ਪਹੁੰਚਿਆ ਅਤੇ ਫਿਰ ਪੂਰੀ ਦੁਨੀਆ ਵਿੱਚ ਫੈਲ ਗਿਆ।
ਇਸ ਤੋਂ ਬਾਅਦ ਇੱਕ ਖੋਜ ਵਿੱਚ ਕਿਹਾ ਗਿਆ ਕਿ ਇਹ ਵਾਇਰਸ ਮਨੁੱਖਾਂ ਵਿੱਚ ਪੈਂਗੋਲਿਨ ਤੋਂ ਆਇਆ ਹੈ। ਇਸ ਬਾਰੇ ਇੱਕ ਖੋਜ ਵੀ ਕੀਤੀ ਗਈ ਸੀ।
ਇਸ ਖੋਜ ਵਿਚ ਇਹ ਕਿਹਾ ਗਿਆ ਹੈ ਕਿ ਪੈਂਗੋਲਿਨ ਵਿਚ ਅਜਿਹੇ ਵਿਸ਼ਾਣੂ ਪਾਏ ਜਾਂਦੇ ਹਨ ਜੋ ਕੋਰੋਨਾਵਾਇਰਸ ਨਾਲ ਮੇਲ ਖਾਂਦਾ ਹੈ। ਪਰ ਇਹ ਖੋਜ ਵੀ ਸ਼ੁਰੂਆਤੀ ਪੜਾਅ ਵਿੱਚ ਹੈ।
ਇਸ ਤੋਂ ਇਲਾਵਾ ਇਕ ਹੋਰ ਸਿਧਾਂਤ ਇਹ ਹੈ ਕਿ ਇਹ ਵਾਇਰਸ ਲੈਬਾਰਟਰੀ ਵਿਚ ਤਿਆਰ ਕੀਤਾ ਗਿਆ ਸੀ। ਪਰ ਕੀ ਵਾਇਰਸ ਅਸਲ ਵਿਚ ਚੀਨ ਦੇ ਵੁਹਾਨ ਵਿਚ ਇਕ ਲੈਬ ਤੋਂ ਪੈਦਾ ਹੋਇਆ ਸੀ ਅਤੇ ਦੁਨੀਆ ਭਰ ਵਿਚ ਫੈਲਿਆ ਸੀ?
ਅਮਰੀਕਾ ਦੇ ਗ੍ਰਹਿ ਮੰਤਰਾਲੇ ਦੇ ਸੂਤਰ ਦੱਸਦੇ ਹਨ ਕਿ ਦੂਤਾਵਾਸ ਦੇ ਅਧਿਕਾਰੀ ਚੀਨ ਦੇ ਵੁਹਾਨ ਸ਼ਹਿਰ ਵਿੱਚ ਇੱਕ ਵਾਇਰਸ ਲੈਬ ਵਿੱਚ ਜੈਵ ਵਿਭਿੰਨਤਾ ਬਾਰੇ ਚਿੰਤਤ ਸਨ।
ਇਹ ਲੈਬ ਉਸੇ ਸ਼ਹਿਰ ਦੀ ਹੈ ਜਿਥੇ ਕੋਰੋਨਾਵਾਇਰਸ ਦੀ ਲਾਗ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ ਅਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਪੂਰੀ ਦੁਨੀਆਂ ਦਾ ਧਿਆਨ ਇਸ ਵੱਲ ਗਿਆ।
ਯੂਐਸ ਦੇ ਰਾਸ਼ਟਰਪਤੀ ਡੌਨਲਡ ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅਮਰੀਕੀ ਸਰਕਾਰ ਗੈਰ-ਪੁਸ਼ਟ ਰਿਪੋਰਟਾਂ ਦੀ ਪੜਤਾਲ ਕਰ ਰਹੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਵਾਇਰਸ ਲੈਬਾਰਟਰੀ ਤੋਂ ਹੀ ਬਾਹਰ ਆਇਆ ਹੈ।
ਇਸ ਲਈ ਜੇ ਕੁਝ ਅਜਿਹਾ ਹੈ, ਤਾਂ ਕੀ ਇਸ ਮਹਾਂਮਾਰੀ ਬਾਰੇ ਹੁਣ ਤਕ ਦੀ ਜੋ ਸਾਡੀ ਸਮਝ ਹੋ ਉਸ ਵਿੱਚ ਕੀ ਹੁਣ ਕੁਝ ਨਵਾਂ ਜੁੜ ਜਾਵੇਗਾ?
ਸਰੋਤ ਕੀ ਕਹਿੰਦੇ ਹਨ?
ਵਾਸ਼ਿੰਗਟਨ ਪੋਸਟ ਅਖ਼ਬਾਰ ਨੇ ਦੂਤਾਵਾਸ ਦੇ ਸਰੋਤਾਂ ਦੇ ਅਧਾਰ ਤੇ ਰਿਪੋਰਟ ਦਿੱਤੀ ਹੈ। ਅਖ਼ਬਾਰ ਨੇ ਕਿਹਾ ਕਿ ਸਾਲ 2018 ਵਿਚ, ਅਮਰੀਕੀ ਵਿਗਿਆਨ ਡਿਪਲੋਮੈਟਾਂ ਨੇ ਚੀਨੀ ਖੋਜ ਸਹੂਲਤਾਂ ਦਾ ਕਈ ਵਾਰ ਦੌਰਾ ਕੀਤਾ ਸੀ।
ਅਧਿਕਾਰੀਆਂ ਨੇ ਪ੍ਰਯੋਗਸ਼ਾਲਾ ਵਿਚ ਨਾਕਾਫ਼ੀ ਸੁਰੱਖਿਆ ਬਾਰੇ ਦੋ ਚੇਤਾਵਨੀਆਂ ਵੀ ਅਮਰੀਕਾ ਨੂੰ ਦਿੱਤੀਆਂ ਸਨ।
ਵਾਸ਼ਿੰਗਟਨ ਪੋਸਟ ਅਖ਼ਬਾਰ ਦੇ ਇਸ ਕਾਲਮ ਦੇ ਅਨੁਸਾਰ, ਆਉਣ ਵਾਲੇ ਅਧਿਕਾਰੀਆਂ ਨੇ ਵੁਹਾਨ ਇੰਸਟੀਚਿਉਟ ਆਫ਼ ਵਾਇਰੋਲੋਜੀ ਵਿਖੇ ਸੁਰੱਖਿਆ ਅਤੇ ਹੋਰ ਕਮੀਆਂ ਬਾਰੇ ਚਿੰਤਾ ਪ੍ਰਗਟਾਈ ਸੀ।
ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਡਿਪਲੋਮੈਟਾਂ ਨੇ ਚਮਗਾਦੜਾਂ ਦੇ ਕੋਰੋਨਾਵਾਇਰਸ ਉੱਤੇ ਲੈਬ ਦੀ ਰਿਸਰਚ ਬਾਰੇ ਚਿੰਤਾ ਵੀ ਜ਼ਾਹਰ ਕੀਤੀ ਹੈ, ਕਿ ਇਹ ਸਾਰਸ ਵਰਗੀ ਨਵੀਂ ਮਹਾਂਮਾਰੀ ਦਾ ਕਾਰਨ ਹੋ ਸਕਦਾ ਹੈ।
ਅਖ਼ਬਾਰ ਲਿਖਦਾ ਹੈ ਕਿ ਸੂਤਰਾਂ ਦੇ ਇਨ੍ਹਾਂ ਦਾਅਵਿਆਂ ਨੇ ਅਮਰੀਕੀ ਸਰਕਾਰ ਦੇ ਵਿਚਾਰ-ਵਟਾਂਦਰੇ ਨੂੰ ਹੋਰ ਤੇਜ਼ ਕੀਤਾ ਹੈ, ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਕੋਵਿਡ 19 ਮਹਾਂਮਾਰੀ ਦੇ ਵਾਇਰਸ ਦਾ ਸਰੋਤ ਜਾਂ ਤਾਂ ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਹੈ ਜਾਂ ਵੁਹਾਨ ਵਿਚ ਹੀ ਇਕ ਹੋਰ ਲੈਬ।
ਇਸ ਦੇ ਨਾਲ, ਫੌਕਸ ਨਿਊਜ਼ ਨੇ ਅਜੋਕੇ ਸਮੇਂ ਵਿੱਚ ਲੈਬ-ਥਿਉਰੀ ਦੇ ਸੰਬੰਧ ਵਿੱਚ ਇੱਕ ਰਿਪੋਰਟ ਵੀ ਜਾਰੀ ਕੀਤੀ ਸੀ।
ਪਿਛਲੇ ਸਾਲ ਦਸੰਬਰ ਵਿੱਚ ਪਹਿਲੀ ਵਾਰ ਕੋਰੋਨਾਵਾਇਰਸ ਦੇ ਬਾਰੇ ਪਤਾ ਚਲਿਆ ਸੀ। ਇਸ ਦੇ ਸ਼ੁਰੂਆਤੀ ਮਾਮਲੇ ਚੀਨ ਦੇ ਵੁਹਾਨ ਸ਼ਹਿਰ ਦੀ ਵੇਟ ਮਾਰਕੀਟ ਨਾਲ ਸਬੰਧਤ ਸਨ।
ਪਰ ਇੱਥੇ ਇਹ ਸਪਸ਼ਟ ਕਰਨਾ ਬਹੁਤ ਮਹੱਤਵਪੂਰਨ ਹੈ ਕਿ ਵੱਡੇ ਪੈਮਾਨੇ 'ਤੇ ਇਹਨਾਂ ਆਨਲਾਈਨ ਕਿਆਸਅਰਾਈਆਂ ਤੋਂ ਇਲਾਵਾ, ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ ਕਿ ਸਾਰਸ ਵਾਇਰਸ ਲੈਬ ਵਿਚ ਹੋਈ ਇੱਕ ਗਲਤੀ ਦੀ ਦੇਣ ਹੈ।
ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ
ਪ੍ਰਯੋਗਸ਼ਾਲਾਵਾਂ ਵਿੱਚ ਕਿਸ ਕਿਸਮ ਦੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕੀਤੀ ਜਾਂਦੀ ਹੈ?
ਜਿਹੜੀਆਂ ਪ੍ਰਯੋਗਸ਼ਾਲਾਵਾਂ ਵਿਚ ਵਿਸ਼ਾਣੂ ਅਤੇ ਬੈਕਟਰੀਆ ਉੱਤੇ ਖੋਜ ਅਤੇ ਪ੍ਰਯੋਗ ਕੀਤੇ ਜਾਂਦੇ ਹਨ, ਉੱਥੇ ਬੀਐਸਐਲ ਸਟੈਂਡਰਡ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ ।
ਬੀਐਸਐਲ ਭਾਵ ਬਾਇਓਸੇਫ਼ਟੀ ਲੈਵਲ।
ਇਸ ਦੇ ਚਾਰ ਪੱਧਰ ਹਨ। ਜੋ ਅਧਿਐਨ ਕੀਤੇ ਜਾ ਰਹੇ ਜੀਵ-ਵਿਗਿਆਨਕ ਏਜੰਟ ਦੀ ਕਿਸਮ ਅਤੇ ਉਨ੍ਹਾਂ ਨੂੰ ਵੱਖਰਾ ਕਰਨ ਦੀਆਂ ਸਾਵਧਾਨੀਆਂ ਬਾਰੇ ਨਿਰਭਰ ਕਰਦਾ ਹੈ।
ਬਾਇਓਸੇਫ਼ਟੀ ਲੈਵਲ 1ਸਭ ਤੋਂ ਘੱਟ ਹੈ ਅਤੇ ਜਾਣੇ-ਪਛਾਣੇ ਪ੍ਰਯੋਗਸ਼ਾਲਾਵਾਂ ਦੁਆਰਾ ਜੀਵ-ਵਿਗਿਆਨਕ ਏਜੰਟਾਂ ਦਾ ਅਧਿਐਨ ਕਰਨ ਲਈ ਵਰਤਿਆ ਜਾਂਦਾ ਹੈ। ਇਹ ਮਨੁੱਖਾਂ ਲਈ ਖ਼ਤਰਾ ਨਹੀਂ ਹੈ।
ਜਿਵੇਂ ਜਿਵੇਂ ਪੱਧਰ ਵੱਧਦਾ ਜਾਂਦਾ ਹੈ, ਸਾਵਧਾਨੀ ਵੀ ਵੱਧਦੀ ਜਾਂਦੀ ਹੈ।
ਉਦਾਹਰਣ ਦੇ ਲਈ, ਜੇ ਤੁਸੀਂ ਬਾਇਓਸੇਫ਼ਟੀ ਲੈਵਲ 4 'ਤੇ ਹੋ, ਤਾਂ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੈ, ਇਹ ਉੱਚ ਪੱਧਰੀ ਹੈ।
ਹਾਲਾਂਕਿ, ਇਹ ਸਿਰਫ਼ ਉਨ੍ਹਾਂ ਪ੍ਰਯੋਗਸ਼ਾਲਾਵਾਂ ਲਈ ਰਾਖਵਾਂ ਹੈ ਜਿਥੇ ਕੰਮ ਬਹੁਤ ਖ਼ਤਰਨਾਕ ਵਾਇਰਸਾਂ 'ਤੇ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਟੀਕੇ ਅਤੇ ਇਲਾਜ ਉਪਲਬਧ ਹਨ।
ਉਦਾਹਰਣ ਦੇ ਲਈ, ਈਬੋਲਾ, ਮਾਰਬਰਗ ਵਾਇਰਸ ਅਤੇ ਚੇਚਕ ਲਈ ਸਿਰਫ਼ ਦੋ ਲੈਬਾਰਟਰੀਆਂ, ਜੋ ਕਿ ਯੂਐਸ-ਰੂਸ ਵਿੱਚ ਸਥਿਤ ਹਨ।
ਬੀਐਸਐਲ ਸਟੈਂਡਰਡਸ ਦੀ ਪਾਲਣਾ ਪੂਰੀ ਦੁਨੀਆ ਵਿੱਚ ਕੀਤੀ ਜਾਂਦੀ ਹੈ ਪਰ ਕੁਝ ਕੌਸਮੈਟਿਕ ਵਿਭਿੰਨਤਾਵਾਂ ਦੇ ਨਾਲ।
ਕਿੰਗਜ਼ ਕਾਲਜ ਲੰਡਨ ਦੀ ਬਾਇਓਸਿਕਿਓਰਿਟੀ ਮਾਹਰ, ਡਾ. ਫਿਲਪੀ ਲੈਂਟਜੋਸ ਦਾ ਕਹਿਣਾ ਹੈ ਕਿ ਜੇ ਰੂਸ ਨੂੰ ਉਦਾਹਰਣ ਲਈ ਲਿਆ ਜਾਂਦਾ ਹੈ, ਤਾਂ ਉਨ੍ਹਾਂ ਨੇ ਆਪਣੀ ਸਭ ਤੋਂ ਵੱਧ ਨਿਯੰਤਰਿਤ ਪ੍ਰਯੋਗਸ਼ਾਲਾ ਨੂੰ 1 ਅਤੇ ਸਭ ਤੋਂ ਘੱਟ ਨੂੰ 4 ਵਜੋਂ ਲੇਬਲ ਲਗਾਇਆ ਹੈ।
ਇਸ ਸਥਿਤੀ ਵਿੱਚ ਇਹ ਪੂਰੀ ਤਰ੍ਹਾਂ ਮਿਆਰ ਦੇ ਉਲਟ ਹੈ ਪਰ ਮੁੱਢਲੀ ਪ੍ਰਕਿਰਿਆ ਅਤੇ ਢਾਂਚੇ ਦੀ ਧਾਰਣਾ ਇਕੋ ਹੈ।
ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ ਵੱਖ-ਵੱਖ ਪੱਧਰਾਂ ਲਈ ਮੈਨੂਅਲ ਵੀ ਬਣਾਏ ਹਨ, ਪਰ ਇਹ ਲਾਜ਼ਮੀ ਨਹੀਂ ਹਨ।
ਡਾ ਲੇਂਟਜੋਸ ਦੇ ਅਨੁਸਾਰ, ਇਹ ਪ੍ਰਯੋਗਸ਼ਾਲਾਵਾਂ ਇਸ ਢੰਗ ਨਾਲ ਵਿਕਸਿਤ ਕੀਤੀਆਂ ਗਈਆਂ ਹਨ ਕਿ ਉਹ ਸੁਰੱਖਿਅਤ ਢੰਗ ਨਾਲ ਕੰਮ ਕਰਨ ਲਈ ਇੱਕ ਜਗ੍ਹਾ ਹੋਣ। ਇਹ ਇੱਥੇ ਕੰਮ ਕਰਨ ਵਾਲਿਆਂ ਲਈ ਸੁਰੱਖਿਅਤ ਹੋਣ ਦੇ ਨਾਲ-ਨਾਲ ਵਾਤਾਵਰਣ ਪੱਖੋਂ ਵੀ ਸੁਰੱਖਿਅਤ ਹੋਣਾ ਚਾਹੀਦਾ ਹੈ।
ਪਰ ਉਹ ਅੱਗੇ ਕਹਿੰਦੇ ਹਨ, "ਜੇ ਤੁਸੀਂ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਕਿਸੇ ਪ੍ਰੋਜੈਕਟ 'ਤੇ ਕੰਮ ਕਰਨਾ ਚਾਹੁੰਦੇ ਹੋ, ਤਾਂ ਉਹ ਮੰਗ ਕਰਦੇ ਹਨ ਕਿ ਲੈਬਾਂ ਕੁਝ ਖਾਸ ਮਿਆਰਾਂ ਨੂੰ ਪੂਰਾ ਕਰਨ।"
"ਜਾਂ ਜੇ ਤੁਹਾਡੇ ਕੋਲ ਮਾਰਕੀਟ ਵਿੱਚ ਵੇਚਣ ਲਈ ਕੋਈ ਉਤਪਾਦ ਹੈ ਜਾਂ ਤੁਹਾਡੇ ਵਲੋਂ ਕੋਈ ਵੀ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ, ਜਿਵੇਂ ਕਿ ਟੈਸਟ ਜਾਂ ਕੋਈ ਹੋਰ ਸੇਵਾ, ਫਿਰ ਤੁਹਾਨੂੰ ਅੰਤਰ ਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਨਾ ਪਏਗਾ।"
ਇਸਦੇ ਨਾਲ, ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਨੂੰ ਅਮਰੀਕਾ ਦੁਆਰਾ ਫੰਡ ਦਿੱਤਾ ਗਿਆ ਹੈ। ਅਮਰੀਕਾ ਦੇ ਖੋਜ ਸੰਸਥਾਵਾਂ ਤੋਂ ਵੀ ਸਹਾਇਤਾ ਦਿੱਤੀ ਗਈ ਹੈ। ਦੂਤਾਵਾਸ ਦੇ ਸੂਤਰਾਂ ਨੇ ਵਧੇਰੇ ਵਿੱਤੀ ਸਹਾਇਤਾ ਦੀ ਪੇਸ਼ਕਸ਼ ਬਾਰੇ ਵੀ ਦੱਸਿਆ।
ਕਿਸ ਤਰ੍ਹਾਂ ਦੀਆਂ ਸੁਰੱਖਿਆ ਖਾਮੀਆਂ ਬਾਰੇ ਗੱਲ ਕੀਤੀ ਜਾ ਰਹੀ ਹੈ?
ਇਸ ਪ੍ਰਸ਼ਨ ਦਾ ਇੱਕ ਛੋਟਾ ਜਵਾਬ ਹੈ ਕਿ ਸਾਨੂੰ ਵਾਸ਼ਿੰਗਟਨ ਪੋਸਟ ਵਿੱਚ ਦਿੱਤੀ ਗਈ ਜਾਣਕਾਰੀ ਤੋਂ ਇਹ ਪਤਾ ਨਹੀਂ ਲੱਗਿਆ। ਪਰ ਆਮ ਤੌਰ ਤੇ, ਇੱਥੇ ਬਹੁਤ ਸਾਰੇ ਪੱਧਰ ਹਨ ਜਿਥੇ ਸੁਰੱਖਿਆ ਦੀਆਂ ਕਮੀਆਂ ਹੋ ਸਕਦੀਆਂ ਹਨ।
ਇਸ ਨਾਲ ਜੋੜਦੇ ਹੋਏ, ਡਾ ਲੈਂਟਜੋਸ ਦਾ ਕਹਿਣਾ ਹੈ ਕਿ ਜਿਨ੍ਹਾਂ ਦੀ ਲੈਬ ਤਕ ਪਹੁੰਚ ਹੈ ਉਹ ਲੋਕ, ਵਿਗਿਆਨਕ ਅਤੇ ਤਕਨੀਕੀ ਸੇਵਾਵਾਂ ਨਾਲ ਜੁੜੇ ਲੋਕ, ਸਿਖਲਾਈ, ਰਿਕਾਰਡ ਰੱਖਣ ਦੀ ਪ੍ਰਕਿਰਿਆ, ਆਦਿ ਦੇ ਦੌਰਾਨ ਵੀ ਚੂਕ ਹੋਣ ਦੀ ਸੰਭਾਵਨਾ ਹੁੰਦੀ ਹੈ
ਪਰ ਡਿਪਲੋਮੈਟਿਕ ਸਰੋਤਾਂ ਦੀ ਇਹ ਚਿੰਤਾ ਕਿੰਨੀ ਅਜੀਬ ਸੀ?
ਹਾਦਸੇ ਵਾਪਰਦੇ ਹਨ।
2014 ਵਿੱਚ, ਚੇਚਕ ਦੇ ਟੀਕੇ ਦੀਆਂ ਸ਼ੀਸ਼ੀਆਂ ਵਾਸ਼ਿੰਗਟਨ ਦੇ ਨੇੜੇ ਇੱਕ ਖੋਜ ਕੇਂਦਰ ਵਿੱਚ ਇੱਕ ਗੱਤੇ ਦੇ ਬਕਸੇ ਵਿੱਚ ਪਾਈਆਂ ਮਿਲੀਆਂ ਸਨ।
ਇਸ ਤੋਂ ਇਲਾਵਾ, 2015 ਵਿਚ, ਯੂਐਸ ਦੀ ਫੌਜ ਨੇ ਗਲਤੀ ਨਾਲ ਦੇਸ਼ ਵਿਚ ਨੌਂ ਪ੍ਰਯੋਗਸ਼ਾਲਾਵਾਂ ਅਤੇ ਦੱਖਣੀ ਕੋਰੀਆ ਵਿਚ ਇਕ ਮਿਲਟਰੀ ਬੇਸ ਨੂੰ ਮਰੇ ਹੋਏ ਜਿਵਾਣੂਆਂ ਦੀ ਬਜਾਇ ਲਾਈਵ ਐਂਥ੍ਰੈਕਸ ਦੇ ਨਮੂਨੇ ਭੇਜ ਦਿੱਤੇ ਸਨ।
ਬੀਐਸਐਲ ਸਕੇਲ ਦੀ ਹੇਠਲੇ ਪੱਧਰ ਦੀ ਲੈਬ ਵਿਚ ਸੁਰੱਖਿਆ ਦੇ ਮਾਪਦੰਡ ਬਿਲਕੁਲ ਵੱਖਰੇ ਹਨ ਅਤੇ ਬਹੁਤ ਸਾਰੀਆਂ ਛੋਟੀਆਂ ਚੂਕਾਂ ਖ਼ਬਰਾਂ ਨਹੀਂ ਬਣਦੀਆਂ। ਪਰ ਬਹੁਤ ਸਾਰੀਆਂ ਲੈਬਾਂ ਅਜਿਹੀਆਂ ਹਨ ਜਿਨ੍ਹਾਂ ਉੱਤੇ ਬੀਐਸਐਲ -4 ਦਾ ਲੇਬਲ ਹੈ।
ਵਿਕੀਪੀਡੀਆ ਕੋਲ ਦੁਨੀਆ ਭਰ ਵਿੱਚ ਅਜਿਹੀਆਂ 50 ਲੈਬਾਂ ਦੀ ਸੂਚੀ ਹੈ, ਜਿਨ੍ਹਾਂ ਵਿੱਚੋਂ ਡਬਲਯੂਆਈਵੀ ਇੱਕ ਹੈ। ਪਰ ਇਹ ਸੂਚੀ ਅਧਿਕਾਰਤ ਸੂਚੀ ਨਹੀਂ ਹੈ।
ਇਹ ਲੈਬਾਂ ਨੂੰ ਬਹੁਤ ਉੱਚ ਪੱਧਰੀ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਹਨਾਂ ਲੈਬਾਂ ਨੂੰ ਬਹੁਤ ਖਤਰਨਾਕ ਵਾਇਰਸਾਂ ਨਾਲ ਨਜਿੱਠਣਾ ਪੈਂਦਾ ਹੈ।
ਨਤੀਜੇ ਵਜੋਂ, ਉਨ੍ਹਾਂ ਦਾ ਸੁਰੱਖਿਆ ਰਿਕਾਰਡ ਆਮ ਤੌਰ 'ਤੇ ਵਧੀਆ ਹੁੰਦਾ ਹੈ। ਇਸ ਲਈ, ਜੇ ਇਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਉਨ੍ਹਾਂ ਦੀ ਪ੍ਰਕਿਰਿਆ ਬਾਰੇ ਕੋਈ ਚਿੰਤਾ ਖੜ੍ਹੀ ਹੁੰਦੀ ਹੈ, ਤਾਂ ਇਹ ਬਹੁਤ ਮਹੱਤਵਪੂਰਣ ਹੋਵੇਗਾ।
ਕੀ ਪਹਿਲਾਂ ਕਿਸੀ ਪ੍ਰਯੋਗਸ਼ਾਲਾ ਤੋਂ ਵਾਇਰਸ ਦੇ ਲੀਕ ਹੋਣ ਦੇ ਦਾਅਵੇ ਕੀਤੇ ਗਏ ਸਨ?
ਹਾਂ ... ਜਿਵੇਂ ਹੀ ਕੋਵਿਡ 19 ਬਾਰੇ ਪਤਾ ਲੱਗਿਆ, ਅਜਿਹੇ ਬਹੁਤ ਸਾਰੇ ਕਿਆਸ ਸਨ। ਹਾਲਾਂਕਿ, ਜ਼ਿਆਦਾਤਰ ਇਹ ਖ਼ਬਰਾਂ ਕਿੱਥੋਂ ਆਈਆਂ, ਇਹ ਪਤਾ ਨਹੀਂ ਲਗ ਸਕਿਆ।
ਇੱਕ ਆਨਲਾਈਨ ਥਿਊਰੀ ਜਨਵਰੀ ਵਿੱਚ ਬਹੁਤ ਮਸ਼ਹੂਰ ਹੋਈ। ਇਸ ਸਿਧਾਂਤ ਵਿੱਚ, ਇਹ ਕਿਹਾ ਗਿਆ ਸੀ ਕਿ ਵਿਸ਼ਾਣੂ ਨੂੰ ਇੱਕ ਲੈਬ ਵਿੱਚ ਬਾਇਓਵੈਪਨ (ਜੈਵਿਕ ਹਥਿਆਰ) ਵਜੋਂ ਤਿਆਰ ਕੀਤਾ ਜਾ ਸਕਦਾ ਹੈ।
ਹਾਲਾਂਕਿ ਵਿਗਿਆਨੀ ਸ਼ੁਰੂ ਤੋਂ ਹੀ ਇਸ ਸਿਧਾਂਤ ਨੂੰ ਰੱਦ ਕਰਦੇ ਆ ਰਹੇ ਹਨ। ਹੁਣ ਤੱਕ ਬਹੁਤੇ ਵਿਗਿਆਨੀ ਅਤੇ ਅਧਿਐਨ ਦਰਸਾਉਂਦੇ ਹਨ ਕਿ ਕੋਰੋਨਾਵਾਇਰਸ ਮੁੱਖ ਤੌਰ 'ਤੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਆਇਆ ਹੈ, ਉਨ੍ਹਾਂ ਨੂੰ ਚਮਗਾਦੜਾਂ ਬਾਰੇ ਵੀ ਵਧੇਰੇ ਚਿੰਤਾ ਹੈ ਕਿ ਵਾਇਰਸ ਦਾ ਅਸਲ ਸਰੋਤ ਚਮਗਾਦੜ ਹਨ।
ਹਾਲਾਂਕਿ ਬੁਨਿਆਦੀ ਵਿਗਿਆਨਕ ਖੋਜ ਦੇ ਉਦੇਸ਼ਾਂ ਲਈ ਵੀ ਵਾਇਰਸ ਤਿਆਰ ਕੀਤਾ ਜਾ ਸਕਦਾ ਹੈ। ਉਦਾਹਰਣ ਦੇ ਲਈ, ਇਹ ਜਾਣਨ ਲਈ ਕੀਤਾ ਜਾ ਸਕਦਾ ਹੈ ਕਿ ਭਵਿੱਖ ਵਿੱਚ ਇੱਕ ਵਾਇਰਸ ਕਿਵੇਂ ਬਦਲਦਾ ਹੈ।
ਪਰ ਮਾਰਚ ਵਿੱਚ ਪ੍ਰਕਾਸ਼ਤ ਇੱਕ ਅਮਰੀਕੀ ਅਧਿਐਨ ਵਿੱਚ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਹੈ।
ਸਕ੍ਰਿਪਸ ਰਿਸਰਚ ਦੇ ਸਹਿ-ਲੇਖਕ ਕ੍ਰਿਸ਼ਚੀਅਨ ਐਂਡਰਸਨ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੇ ਜਾਣੇ ਪਛਾਣੇ ਜੀਨੋਮ ਦੇ ਅੰਕੜਿਆਂ ਦੀ ਤੁਲਨਾ ਕਰਨ ਤੋਂ ਬਾਅਦ, ਅਸੀਂ ਸਪਸ਼ਟ ਤੌਰ 'ਤੇ ਕਹਿ ਸਕਦੇ ਹਾਂ ਕਿ ਵਾਇਰਸ ਪੂਰੀ ਤਰ੍ਹਾਂ ਕੁਦਰਤੀ ਤੌਰ ਨਾਲ ਜੰਮਿਆ ਹੈ।
ਇਕ ਹੋਰ ਆਰੋਪ ਹੈ ਜੋ ਚਿੰਤਾ ਜ਼ਾਹਰ ਕਰਦਾ ਹੈ ਕਿ ਇਹ ਕੁਦਰਤੀ ਵਾਇਰਸ ਗਲਤੀ ਨਾਲ ਪ੍ਰਯੋਗਸ਼ਾਲਾ ਵਿਚੋਂ ਬਾਹਰ ਆਇਆ ਹੈ। ਛੂਤ ਦੀਆਂ ਬਿਮਾਰੀਆਂ ਦੀ ਖੋਜ ਕਰ ਰਹੀਆਂ ਦੋ ਖੋਜ ਸੰਸਥਾਵਾਂ ਨੇ ਵੂਹਾਨ ਸਮੁੰਦਰੀ ਭੋਜਨ ਦੀ ਮਾਰਕੀਟ ਦੀ ਨੇੜਤਾ ਨੇ ਇਸ ਖਦਸ਼ੇ ਨੂੰ ਵਧਾ ਦਿੱਤਾ ਹੈ।
ਡਬਲਯੂ.ਆਈ.ਵੀ ਨੇ ਚਮਗਾਦੜਾਂ ਦੇ ਕੋਰੋਨਾਵਾਇਰਸ ਉੱਤੇ ਖੋਜ ਕੀਤੀ ਸੀ। ਇਹ ਪੂਰੀ ਤਰ੍ਹਾਂ ਵੈਧ ਸੀ ਅਤੇ ਇੱਥੇ ਕੀਤੀ ਗਈ ਖੋਜ ਵੀ ਕਈ ਅੰਤਰ ਰਾਸ਼ਟਰੀ ਰਸਾਲਿਆਂ ਵਿੱਚ ਪ੍ਰਕਾਸ਼ਤ ਹੋਈ ਸੀ।
ਡਾ ਲੈਂਟਜੋਸ ਕਹਿੰਦੇ ਹਨ ਕਿ ਇਹ ਦੱਸਣਾ ਥੋੜਾ ਮੁਸ਼ਕਲ ਹੈ ਕਿ ਵਾਇਰਸ ਕਿੱਥੋਂ ਆਇਆ ਹੈ। ਇਸ ਬਾਰੇ ਕਈ ਕਿਸਮਾਂ ਦੇ ਵਿਚਾਰ ਹਨ। ਪਰ ਇਸ ਸਮੇਂ ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ ਕਿ ਵਾਇਰਸ ਵੁਹਾਨ ਦੇ ਕਿਸੇ ਖੋਜ ਸੰਸਥਾ ਤੋਂ ਆਇਆ ਸੀ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਆਨ ਨੇ ਵੀ ਇਸ ਮੁੱਦੇ 'ਤੇ ਇਕ ਨਿਊਜ਼ ਕਾਨਫਰੰਸ ਵਿਚ ਜਵਾਬ ਦਿੱਤਾ। ਉਸਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਨੇ "ਕਈ ਵਾਰ ਕਿਹਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਕੋਵਿਡ 19 ਲੈਬਾਰਟਰੀ ਵਿਚ ਤਿਆਰ ਕੀਤਾ ਗਿਆ ਹੈ।"
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਸਵਾਲ ਖੜੇ ਕੀਤੇ ਜਾ ਰਹੇ ਹਨ।
ਇਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕੀ ਸਰਕਾਰ ਲੈਬ ਥਿਊਰੀ ਦੀ ਜਾਂਚ ਕਰ ਰਹੀ ਹੈ।
ਹਾਲਾਂਕਿ, ਇਸ ਵਾਇਰਸ ਦੀ ਸ਼ੁਰੂਆਤ ਦੇ ਨਾਲ, ਚੀਨ 'ਤੇ ਸ਼ੁਰੂ ਤੋਂ ਹੀ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਕੋਰੋਨਾਵਾਇਰਸ ਦੀ ਲਾਗ ਦੇ ਸ਼ੁਰੂਆਤੀ ਪੜਾਅ ਵਿੱਚ ਪਾਰਦਰਸ਼ਤਾ ਨਹੀਂ ਰੱਖੀ।
ਯੂਐਸ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵੀ ਕਿਹਾ ਹੈ ਕਿ ਚੀਨ ਨੂੰ ਪਾਰਦਰਸ਼ੀ ਢੰਗ ਨਾਲ ਸਾਹਮਣੇ ਆਉਣ ਦੀ ਜ਼ਰੂਰਤ ਹੈ।
ਹਾਲਾਂਕਿ ਅਮਰੀਕਾ ਅਤੇ ਚੀਨ ਵਿਚਾਲੇ ਸ਼ਬਦਾਂ ਦੀ ਲੜਾਈ ਜਾਰੀ ਹੈ, ਵਿਗਿਆਨੀ ਇਸ ਦੇ ਮੂਲ ਕਾਰਨ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।