ਕੋਰੋਨਾਵਾਇਰਸ: ਅਮਰੀਕਾ 'ਚ 3,000 ਤੋਂ ਵੱਧ ਮੌਤਾਂ ਤੇ ਇਟਲੀ 'ਚ ਵੀ ਨਹੀਂ ਲੱਗ ਰਹੀ ਲਗਾਮ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਕੋਰੋਨਾਵਾਇਰਸ ਕਰਕੇ ਮਰਨ ਵਾਲਿਆਂ ਦਾ ਅੰਕੜਾ 3008 ਹੋ ਗਿਆ ਹੈ।
ਇਸ 'ਚ ਸਭ ਤੋਂ ਵੱਧ ਮੌਤਾਂ ਨਿਊਯਾਰਕ ਵਿੱਚ ਹੋਈਆਂ ਹਨ ਅਤੇ ਉਸ ਤੋਂ ਬਾਅਦ ਨਿਊਜਰਸੀ ਸਭ ਤੋਂ ਵੱਧ ਪ੍ਰਭਾਵਿਤ ਹੈ।
ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਜੇਕਰ ਇਟਲੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਮਰਨ ਵਾਲਿਆਂ ਦੀ ਗਿਣਤੀ 11,591 ਹੋ ਗਈ ਹੈ।
ਇੱਥੇ ਹਰ ਰੋਜ਼ ਮਰਨ ਵਾਲਿਆਂ ਦੀ ਔਸਤਨ ਸੰਖਿਆ 600 ਹੈ।
ਕੋਰੋਨਾਵਾਇਰਸ ਬਾਰੇ ਤਾਜ਼ਾ ਅਪਡੇਟ ਇੱਥੇ ਪੜ੍ਹੋ।

ਪੰਜਾਬ ਵਿੱਚ ਕਰਫਿਊ ਦੀ ਮਿਆਦ 14 ਅਪ੍ਰੈਲ ਤੱਕ ਵਧੀ
ਪੰਜਾਬ ਵਿੱਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾਵਾਇਰਸ ਕਰਕੇ ਲੱਗੇ ਕਰਫ਼ਿਊ ਨੂੰ 14 ਅਪ੍ਰੈਲ ਤੱਕ ਵਧਾਉਣ ਦਾ ਫ਼ੈਸਲਾ ਲਿਆ ਹੈ।

ਤਸਵੀਰ ਸਰੋਤ, Getty Images
ਇਸ ਦੇ ਨਾਲ ਹੀ ਸੂਬੇ ਦੇ ਸਾਰੇ ਬਾਰਡਰਾਂ ਨੂੰ ਸਖ਼ਤੀ ਨਾਲ ਸੀਲ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ।
ਪੰਜਾਬ ਪੁਲਿਸ ਕਰਮੀਆਂ ਤੇ ਸੈਨੀਟੇਸ਼ਨ ਵਰਕਰਾਂ ਲਈ ਬੀਮੇ ਦਾ ਐਲਾਨ ਵੀ ਕੀਤਾ ਹੈ। ਇਸ ਤੋਂ ਇਲਾਵਾ ਹੋਰ ਕਿਹੜੇ-ਕਹਿੜੇ ਐਲਾਨ ਪੰਜਾਬ ਸਰਕਾਰ ਨੇ ਕੀਤੇ ਹਨ ਇਹ ਜਾਣਨ ਲਈ ਇੱਥੇ ਕਲਿੱਕ ਕਰਕੇ ਪੜ੍ਹੋ ਪੂਰੀ ਖ਼ਬਰ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੋਰੋਨਾਵਾਇਰਸ: ਪਰਵਾਸੀ ਪਰਿਵਾਰ ਨੇ ਤੇਲ ਦਾ ਖ਼ਰਚਾ ਕੱਢਣ ਲਈ ਟੀਵੀ ਤੱਕ ਵੇਚ ਦਿੱਤਾ
ਸਹਾਰਨਪੁਰ ਤੋਂ ਆ ਕੇ ਪੰਜਾਬ ਦੇ ਰੋਪੜ ਸ਼ਹਿਰ ਨਾਲ ਲੱਗਦੇ ਸਨਅਤੀ ਕਸਬੇ ਰੈਲ ਮਾਜਰਾ ਵਿੱਚ ਕਬਾੜ ਦਾ ਕੰਮ ਕਰਨ ਵਾਲਾ ਵਿਰੇਸ਼ ਵੀ ਲੌਕਡਾਊਨ ਦੌਰਾਨ ਆਪਣੇ ਘਰ ਜਾਣ ਲਈ ਮਜਬੂਰ ਹੈ।

ਇਸ ਨੇ ਦੱਸਿਆ ਕਿ ਘਰ ਦਾ ਟੀਵੀ ਵੇਚ ਕੇ ਉਨ੍ਹਾਂ ਨੇ ਮੋਟਰਸਾਈਲ ਵਿੱਚ 700 ਰੁਪਏ ਦਾ ਤੇਲ ਪੁਆਇਆ ਤੇ ਜੇ ਮੁੱਕ ਗਿਆ ਤਾਂ ਅੱਗੇ ਦੇਖੀ ਜਾਉ।
ਵਿਰੇਸ਼ ਤੇ ਉਸ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਰੈਲ ਮਾਜਰਾ ਦੇ ਪਿੰਡਾਂ ਵਿੱਚ ਕਬਾੜ ਇਕੱਠਾ ਕਰਨ ਦਾ ਕੰਮ ਕਰਕੇ ਆਪਣੇ ਪੇਟ ਪਾਲ ਰਿਹਾ ਸੀ।
ਉਹ ਕਹਿੰਦਾ ਹੈ ਕਿ ਖਾਣ-ਪੀਣ ਲਈ ਕੁਝ ਨਹੀਂ ਹੈ, ਛੋਟੇ-ਛੋਟੇ ਬੱਚੇ ਹਨ ਦੁੱਧ ਤੱਕ ਨਹੀਂ ਮਿਲਦਾ। ਵਿਰੇਸ਼ ਦੀ ਪੂਰੀ ਕਹਾਣੀ ਪੜ੍ਹਨ ਇੱਥੇ ਕਲਿੱਕ ਕਰੋ।

ਲੌਕਡਾਊਨ ਦੌਰਾਨ ਘਰੋਂ ਕੰਮ ਕਰਨ ਵਾਲਿਆਂ ਲਈ ਜ਼ਰੂਰੀ ਨੁਕਤੇ
ਕੋਰੋਨਾਵਾਇਰਸ ਦੇ ਡਰ ਕਰਕੇ ਜ਼ਿਆਦਾਤਰ ਕੰਪਨੀਆਂ ਨੇ ਆਪਣੇ ਕਰਮੀਆਂ ਨੂੰ ਘਰੋਂ ਕੰਮ ਕਰਨ ਲਈ ਕਿਹੈ ਹੈ ਪਰ ਘਰੋਂ ਕੰਮ ਕਿਵੇਂ ਸੁਖਾਲਾ ਹੋਵੇ, ਇਸ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਤਸਵੀਰ ਸਰੋਤ, Getty Images
ਇਨ੍ਹਾਂ ਵਿੱਚ ਸਭ ਤੋਂ ਪਹਿਲਾਂ ਤਾਂ ਇਹੀ ਅਸੂਲ ਹੈ ਕਿ ਕੰਮ ਤਾਂ ਕਰਨਾ ਹੀ ਹੈ। ਬੌਸਟਨ ਦੀ ਨੌਰਥ-ਈਸਟਨ ਯੂਨੀਵਰਸਿਟੀ ਵਿੱਚ ਮੈਨੇਜਮੈਂਟ ਦੀ ਪ੍ਰੋਫੈਸਰ ਬਾਰਬਰਾ ਲਾਰਸਨ ਮੁਤਾਬਕ ਸਵੇਰੇ ਨਹਾ ਕੇ ਚੰਗੀ ਤਰ੍ਹਾਂ ਤਿਆਰ ਹੋ ਕੇ ਹੀ ਕੰਮ ਕਰਨਾ ਸ਼ੁਰੂ ਕਰੋ।
ਇਸ ਤਰ੍ਹਾਂ ਜਿਵੇਂ ਕਿ ਤੁਸੀਂ ਜਾ ਰਹੇ ਹੋਵੋ ਅਤੇ ਘਰ ਵਿੱਚ ਇੰਟਰਨੈੱਟ ਚੰਗੀ ਸਪੀਡ ਵਾਲਾ ਹੋਣਾ ਚਾਹੀਦਾ ਹੈ। ਹੋਰ ਕਿਹੜੀਆਂ ਗੱਲਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ ਇਸ ਬਾਰੇ ਇੱਥੇ ਕਲਿੱਕ ਕਰ ਕੇ ਵੀਡੀਓ ਦੇਖੋ।
ਜਦੋਂ ਇੱਕ ਮਨੋਵਿਗਿਆਨੀ ਨੂੰ ਪਤਾ ਲੱਗਾ ਕਿ ਉਸ 'ਚ ਖ਼ਤਰਨਾਕ ਕਾਤਲਾਂ ਵਾਲੇ ਅੰਸ਼ ਹਨ
ਪ੍ਰੋਫ਼ੈਸਰ ਜਿਮ ਫਾਲੋਨ ਕੈਲੀਫੋਰਨੀਆ-ਇਰਵਨ ਯੂਨੀਵਰਸਿਟੀ ਵਿੱਚ ਮਨੋ-ਚਿਕਿਤਸਾ (ਸਾਈਕੈਟਰੀ) ਅਤੇ ਮਨੁੱਖੀ ਵਿਵਹਾਰ ਦੇ ਪ੍ਰੋਫੈਸਰ ਹਨ।

ਉਨ੍ਹਾਂ ਨੇ ਆਪਣੇ ਦਿਮਾਗ ਦੇ ਸਕੈਨਾਂ ਦਾ ਵਿਸ਼ਲੇਸ਼ਣ ਕਰਨ ਦੌਰਾਨ ਆਪਣੇ ਪਰਿਵਾਰ ਨੂੰ ਕੰਟਰੋਲ ਗਰੁੱਪ ਵਜੋਂ ਵਰਤਿਆ ਸੀ।
ਇਸ ਦੌਰਾਨ ਜਦੋਂ ਉਨ੍ਹਾਂ ਆਖ਼ਰੀ ਸਕੈਨ ਮਿਲਿਆ ਤਾਂ ਉਸ ਵਿੱਚ ਉਨ੍ਹਾਂ ਨੂੰ 'ਸਪੱਸ਼ਟ ਰੋਗ ਵਾਲੇ ਲੱਛਣ' ਨਜ਼ਰ ਆਏ ਸਨ। ਫਿਰ ਉਨ੍ਹਾਂ ਨੇ ਤਕਨੀਸ਼ੀਅਨਾਂ ਨੂੰ ਸਕੈਨ ਵਾਪਸ ਭੇਜਿਆ ਤਾਂ ਜੋ ਮੁੜ ਘੋਖ ਹੋ ਸਕੇ।
ਇਸ ਦੌਰਾਨ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੇ ਆਪਣੇ ਹੀ ਦਿਮਾਗ਼ ਵਿੱਚ ਖ਼ਤਰਨਾਕ ਵਿਅਕਤੀ ਦਾ ਸਭ ਤੋਂ ਮਾੜਾ ਪੈਟਰਨ ਮਿਲਿਆ। ਇਸ ਬਾਰੇ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, MoHFW_INDIA

ਇਹ ਵੀ ਦੇਖੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4