You’re viewing a text-only version of this website that uses less data. View the main version of the website including all images and videos.
Oscars 2020: 'ਪੈਰਾਸਾਈਟ' ਬੈਸਟ ਫਿਲਮ, ਬੈਸਟ ਐਕਟਰ ਤੇ ਬੈਸਟ ਡਾਇਰੈਕਟਰ ਬਾਰੇ ਵੀ ਜਾਣੋ
ਅਮਰੀਕਾ ਦੇ ਲਾਸ ਐਂਜਲਿਸ ਵਿੱਚ ਭਾਰਤੀ ਸਮੇਂ ਮੁਤਾਬਕ ਸੋਮਵਾਰ ਸਵੇਰੇ 5 ਵਜੇ ਰੈੱਡ ਕਾਰਪੈੱਟ ਵਾਕ ਦੇ ਨਾਲ ਆਸਕਰ ਸਮਾਗਮ ਦੀ ਸ਼ੁਰੂਆਤ ਹੋਈ ਅਤੇ ਸਾਢੇ 6 ਵਜੇ ਜੇਤੂਆਂ ਦੇ ਨਾਵਾਂ ਦਾ ਐਲਾਨ ਸ਼ੁਰੂ ਹੋ ਗਏ। ਡੋਲਬੀ ਥਿਏਟਰ ਵਿੱਚ ਜੇਤੂਆਂ ਦਾ ਐਲਾਨ ਗਿਆ।
ਬੈਸਟ ਐਕਟਰ: ਜੋਕਿਨ ਫਿਨਿਕਸ ਨੂੰ ਜੋਕਰ ਫਿਲਮ ਲਈ ਮਿਲਿਆ ਬੈਸਟ ਐਕਟਰ ਦਾ ਐਵਾਰਡ।
ਬੈਸਟ ਐਕਟਰਸ:ਰੀਨੀ ਜ਼ੈਲਵੀਗਰ ਨੂੰ ਫਿਲਮ 'ਜੂਡੀ' ਇਹ ਐਵਾਰਡ ਮਿਲਿਆ।
ਬੈਸਟ ਫਿਲਮ: ਪੈਰਾਸਾਈਟ ਨੂੰ ਬੈਸਟ ਫਿਲਮ ਐਵਾਰਡ ਲਈ ਚੁਣਿਆ ਗਿਆ ਹੈ। ਬੌਂਗ ਜੂਨ ਹੋ ਫਿਲਮ ਦੇ ਡਾਇਰੈਕਟਰ ਹਨ।
ਬੈਸਟ ਡਾਇਰੈਕਟਰ: ਬੌਂਗ ਜੂਨ ਹੋ ਨੂੰ ਫਿਲਮ ਪੈਰਾਸਾਈ ਲਈ ਬੈਸਟ ਡਾਇਰੈਕਟਰ ਦਾ ਐਵਾਰਡ ਮਿਲਿਆ ਹੈ।
ਡਾਕੂਮੈਂਟਰੀ ਫਿਲਮ: 'ਅਮੇਰੀਕਨ ਫੈਕਟਰੀ' ਨੂੰ ਬੈਸਟ ਡਾਕੂਮੈਂਟਰੀ ਦਾ ਐਵਾਰਡ ਮਿਲਿਆ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰੋਡਕਸ਼ਨ ਹੇਠ ਬਣੀ ਹੈ।
ਬੈਸਟ ਸਪੋਰਟਿੰਗ ਐਕਟਰ: ਸਿਨੇਮਾ ਦੇ ਸਭ ਤੋਂ ਵੱਡੇ ਸਨਮਾਨ ਮੰਨੇ ਜਾਣ ਵਾਲੇ ਇਸ ਐਵਾਰਡਸ ਵਿੱਚ ਅਦਾਕਾਰ ਬ੍ਰੈਡ ਪਿਟ ਨੇ ਫਿਲਮ 'ਵਨਸ ਅਪੋਨ ਏ ਟਾਈਮਸ' ਵਿੱਚ ਬੈਸਟ ਸਪੋਰਟਿੰਗ ਐਕਟਰ ਦਾ ਖ਼ਿਤਾਬ ਜਿੱਤਿਆ ਹੈ।
ਬੈਸਟ ਸਪੋਰਟਿੰਗ ਐਕਟਰਸ: 'ਮੈਰਿਜ ਸਟੋਰੀ' ਲਈ ਲਾਰਾ ਡਰਨ ਨੂੰ ਬੈਸਟ ਸਪੋਰਟਿੰਗ ਐਕਟ੍ਰੈਸ ਦਾ ਐਵਾਰਡ ਮਿਲਿਆ ਹੈ।
ਬੈਸਟ ਐਨੀਮੇਟਡ ਫੀਚਰ ਫਿਲਮ: 'ਟੁਆਏ ਸਟੋਰੀ 4' ਨੇ ਇਹ ਪੁਰਸਕਾਰ ਜਿੱਤਿਆ ਹੈ।
ਬੈਸਟ ਐਨੀਮੇਟਡ ਸ਼ਾਰਟ ਫਿਲਮ: ਇਸ ਕੈਟੇਗਰੀ ਵਿੱਚ 'ਹੇਅਰ ਲਵ' ਨੇ ਬਾਜੀ ਮਾਰੀ ਹੈ।
ਬੈਸਟ ਓਰਿਜ਼ਨਲ ਸੌਂਗ:ਰਾਕੇਟਮੈਨ ਨੂੰ ਮਿਲਿਆ ਇਹ ਐਵਾਰਡ।