ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ

ਵੀਜ਼ਾ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਸਤਿ ਸ਼੍ਰੀ ਅਕਾਲ ਦੋਸਤੋ। ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ। ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।

ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।

ਕੀ ਹੁਣ ਡੈਬਿਟ ਜਾਂ ਕਰੈਡਿਟ ਕਾਰਡ ਦੀ ਥਾਂ ਕੋਡ ਲੈਣਗੇ?

ਪੇਮੈਂਟਸ ਦਿੱਗਜ ਵੀਜ਼ਾ ਇੰਕ (ਵਿਐੱਨ) ਨੇ ਕਿਹਾ ਕਿ ਕੰਪਨੀ ਨੇ ਆਪਣੀ ਸੁਰੱਖਿਆ ਤਕਨੀਕ- ਵੀਜ਼ਾ ਟੋਕਨ ਸਰਵਿਸ (ਵਿਟੀਐੱਸ) ਰਾਹੀਂ ਦੁਨੀਆਂ ਭਰ ਵਿੱਚ 4 ਬਿਲੀਅਨ ਤੋਂ ਵੱਧ ਨੈੱਟਵਰਕ ਟੋਕਨ ਜਾਰੀ ਕੀਤੇ ਹਨ।

ਕੰਪਨੀ ਮੁਤਾਬਕ ਇਨ੍ਹਾਂ ਟੋਕਨਾਂ ਦੀ ਸਰਕੂਲੇਸ਼ਨ ਨੇ ਸਾਧਾਰਨ (ਭੌਤਿਕ) ਕਾਰਡਾਂ ਦੀ ਕੁੱਲ ਸਰਕੂਲੇਸ਼ਨ ਸੰਖਿਆ ਨੂੰ ਪਿੱਛੇ ਛੱਡ ਦਿੱਤਾ ਹੈ।

ਆਖਿਰ ਕਿਵੇਂ ਇਹ ਟੋਕਨ ਕੰਮ ਕਰਦੇ ਹਨ, ਜਾਣਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ:

ਬਸੰਤ ਪੰਚਮੀ ਮੌਕੇ ਮੁਟਿਆਰਾਂ

ਤਸਵੀਰ ਸਰੋਤ, NARINDER NANU/getty images

5G 'ਤੇ ਮੁਕੇਸ਼ ਅੰਬਾਨੀ ਦੇ ਐਲਾਨ ਨਾਲ ਕੀ ਬਦਲੇਗਾ?

ਮੁਕੇਸ਼ ਅੰਬਾਨੀ ਨੇ ਦੋ ਮਹੀਨਿਆਂ ਵਿੱਚ ਭਾਰਤ ਵਿੱਚ 5ਜੀ ਮੋਬਾਈਲ ਇੰਟਰਨੈੱਟ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਹ ਇਸ ਮਹੱਤਵਕਾਂਸੀ ਪ੍ਰਾਜੈਕਟ 'ਤੇ 25 ਬਿਲੀਅਨ ਡਾਲਰ ਖਰਚ ਕਰੇਨਗੇ।

ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਨੇ ਕਿਹਾ ਹੈ ਕਿ 5ਜੀ ਮੋਬਾਈਲ ਨੈੱਟਵਰਕ ਸਭ ਤੋਂ ਪਹਿਲਾਂ ਦਿੱਲੀ ਅਤੇ ਮੁੰਬਈ ਵਿੱਚ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਇਸ ਨੂੰ ਦਸੰਬਰ 2023 ਤੱਕ ਦੇਸ ਭਰ ਵਿੱਚ ਫੈਲਾਇਆ ਜਾਵੇਗਾ।

ਰਿਲਾਇੰਸ ਸਸਤੇ 5ਜੀ ਸਮਾਰਟਫ਼ੋਨ ਨੂੰ ਵਿਕਸਤ ਕਰਨ ਲਈ ਗੂਗਲ ਨਾਲ ਮਿਲ ਕੇ ਵੀ ਕੰਮ ਕਰ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਇਹ ਬਜਟ ਫ਼ੋਨ ਕਦੋਂ ਆਵੇਗਾ। ਇਸ ਐਲਾਨ ਦੇ ਕੀ ਮਾਅਨੇ ਹਨ, ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਪਾਕਿਸਤਾਨੀ ਪੰਜਾਬ ਦੇ ਖੇਤ

ਤਸਵੀਰ ਸਰੋਤ, Getty Images

ਲਹਿੰਦੇ ਪੰਜਾਬ ਦੇ ਕਿਸਾਨ ਕਿਉਂ ਖੇਤੀ ਛੱਡਣ ਲਈ ਹੋਏ ਮਜਬੂਰ?

ਇਸ ਸਮੇਂ ਭਾਰਤ ਦੇ ਹਿਸਾਬ ਨਾਲ ਪਾਕਿਸਤਾਨ ਵਿੱਚ ਇੱਕ ਭਾਰਤੀ ਰੁਪਿਆ ਲਗਭਗ ਪੌਣੇ ਤਿੰਨ ਕੁ ਪਾਕਿਸਤਾਨੀ ਰੁਪਏ ਦਾ ਹੈ।

ਪਾਕਿਸਤਾਨ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਡੀਜ਼ਲ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ। ਇਸ ਦਾ ਅਸਰ ਖੇਤੀ ਉੱਤੇ ਵੀ ਪੈ ਰਿਹਾ ਹੈ। ਖੇਤੀ ਲਈ ਜ਼ਰੂਰੀ ਡੀਜ਼ਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਖੇਤੀ ਦੀ ਲਾਗਤ ਵਧ ਰਹੀ ਹੈ।

ਇਹੀ ਕਾਰਨ ਹੈ ਕਿ ਲਹਿੰਦੇ ਪੰਜਾਬ ਦੇ ਕਈ ਕਿਸਾਨ ਖੇਤੀ ਨੂੰ ਛੱਡਣ ਬਾਰੇ ਸੋਚ ਰਹੇ ਹਨ, ਹੋਰ ਕਾਰਨਾਂ ਬਾਰੇ ਜਾਣਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

ਕੈਨੇਡਾ, ਯੂਨਾਈਟਿਡ ਅਰਬ ਅਮੀਰਾਤ ਅਤੇ ਤੁਰਕੀ ਵੀ ਪਾਕਿਸਤਾਨ ਦੀ ਮਦਦ ਲਈ ਅੱਗੇ ਆਇਆ ਹੈ।

ਤਸਵੀਰ ਸਰੋਤ, EPA

ਪਾਕਿਸਤਾਨ ਦੇ ਵਪਾਰੀ ਭਾਰਤ ਨਾਲ ਵਪਾਰ ਖੋਲ੍ਹਣ ਬਾਰੇ ਉਤਸ਼ਾਹਤ ਕਿਉਂ ਨਹੀਂ ਹਨ

ਵਿਨਾਸ਼ਕਾਰੀ ਹੜ੍ਹਾਂ ਦੀ ਤਬਾਹੀ ਤੋਂ ਬਾਅਦ ਪਾਕਿਸਤਾਨ ਅਜੇ ਵੀ ਬਚਾਅ ਅਤੇ ਰਾਹਤ ਦੇ ਕਾਰਜਾਂ ਵਿੱਚ ਲਗਿਆ ਹੋਇਆ ਹੈ। ਦੇਸ਼ ਦਾ ਇੱਕ ਤਿਹਾਈ ਹਿੱਸਾ ਵਾਹੀਯੋਗ ਜ਼ਮੀਨ ਦੇ ਵੱਡੇ ਹਿੱਸੇ ਸਮੇਤ ਪਾਣੀ ਵਿੱਚ ਡੁੱਬ ਗਿਆ ਹੈ।

ਅਜਿਹੇ ਵਿੱਚ ਵਿੱਤ ਮੰਤਰੀ ਮਿਫਤਾ ਇਸਮਾਈਲ ਨੇ ਭੋਜਨ ਦੀ ਕਮੀ ਦਾ ਖਦਸ਼ਾ ਪ੍ਰਗਟਾਉਂਦੇ ਹੋਏ ਭਾਰਤ ਤੋਂ ਸਬਜ਼ੀਆਂ ਅਤੇ ਹੋਰ ਖਾਧ ਪਦਾਰਥਾਂ ਦੇ ਆਯਾਤ ਤੋਂ ਪਾਬੰਦੀ ਹਟਾਉਣ ਦੇ ਸੰਕੇਤ ਦਿੱਤੇ ਹਨ।

ਪਾਕਿਸਤਾਨ ਨੇ ਕਸ਼ਮੀਰ ਘਾਟੀ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਤੋਂ ਬਾਅਦ 2019 ਵਿੱਚ ਭਾਰਤ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਘਟਾ ਦਿੱਤਾ ਸੀ। ਦੋਵਾਂ ਦੇਸਾਂ ਵਿਚਾਲੇ ਵਪਾਰ ਖੁੱਲ੍ਹਣ ਦੀਆਂ ਖ਼ਬਰਾਂ ਬਾਰੇ ਪਾਕਿਸਤਾਨ ਦੇ ਵਪਾਰੀ ਜ਼ਿਆਦਾ ਉਤਸ਼ਾਹਤ ਨਹੀਂ ਹਨ, ਕਾਰਨ ਜਾਣਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

ਮਿਖਾਇਲ ਗਰਬਾਚੋਵ

ਕੌਣ ਸਨ ਮਿਖਾਇਲ ਗੋਰਬਾਚੇਵ

ਮਿਖਾਇਲ ਗੋਰਬਾਚੇਵ 20ਵੀਂ ਸਦੀ ਦੀਆਂ ਕੁਝ ਸਭ ਤੋਂ ਵੱਧ ਪ੍ਰਭਾਵਸ਼ਾਲੀ ਸਿਆਸੀ ਹਸਤੀਆਂ ਵਿੱਚੋਂ ਇੱਕ ਸੀ। ਉਹ ਸੋਵੀਅਤ ਯੂਨੀਅਨ ਦੇ ਪਤਨ ਦੇ ਸੂਤਰਧਾਰ ਸੀ, ਉਨ੍ਹਾਂ ਦਾ ਏਸ਼ੀਆ ਅਤੇ ਪੂਰਬੀ ਯੂਰਪ ਦੇ ਵਿਸ਼ਾਲ ਖੇਤਰਾਂ 'ਤੇ ਦਬਦਬਾ ਸੀ।

ਸਾਬਕਾ ਸੋਵੀਅਤ ਸੰਘ ਦੇ ਆਖਰੀ ਆਗੂ ਮਿਖਾਇਲ ਗੋਰਬਾਚੇਵ ਦਾ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

ਮਿਖਾਇਲ ਗੋਰਬਾਚੇਵ ਦੇ ਸਿਰ ਠੰਢੀ ਜੰਗ ਖ਼ਤਮ ਕਰਨ ਦਾ ਸਿਹਰਾ ਬੰਨਿਆ ਜਾਂਦਾ ਹੈ। ਉਨ੍ਹਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।

Banner

ਇਹ ਵੀ ਪੜ੍ਹੋ-

Banner
Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)