ਸੋਨਾਲੀ ਫੋਗਾਟ ਮੌਤ ਮਾਮਲੇ 'ਚ ਪੁਲਿਸ ਦਾ ਨਵਾਂ ਖੁਲਾਸਾ, ਸੋਸ਼ਲ ਮੀਡੀਆ ਤੋਂ ਸਿਆਸਤ ਦਾ ਸਫ਼ਰ ਇੰਝ ਤੈਅ ਕੀਤਾ

ਤਸਵੀਰ ਸਰੋਤ, Sonali Phogat/FB
ਗੋਆ ਪੁਲਿਸ ਦੇ ਆਈਜੀ ਓਮਵੀਰ ਸਿੰਘ ਬਿਸ਼ਨੋਈ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੀਸੀਟੀਵੀ ਦੀ ਵੀਡੀਓ ਸਾਬਤ ਕਰਦੀ ਹੈ ਕਿ ਇੱਕ ਮੁਲਜ਼ਮ ਉਨ੍ਹਾਂ ਨੂੰ ਜਬਰਨ ਕੋਈ ਚੀਜ਼ ਖੁਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਆਈਜੀ ਨੇ ਕਿਹਾ ਕਿ ਜਦੋਂ ਮੁਲਜ਼ਮਾਂ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਸਿੰਘ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮੰਨਿਆਂ ਕਿ ਉਨ੍ਹਾਂ ਨੇ ਇਰਾਦਤਨ ਕੋਈ ਰਸਾਇਣ ਤਰਲ ਵਿੱਚ ਮਿਲਾਇਆ ਅਤੇ ਪਿਲਾਇਆ।
ਆਈਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਂਚ ਲਈ ਟੀਮਾਂ ਦੇ ਨਾਲ ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ 'ਤੇ ਭੇਜਿਆ ਜਾਵੇਗਾ।
ਇਸ ਤੋਂ ਪਹਿਲਾਂ ਗੋਆ ਪੁਲਿਸ ਨੇ ਵੀਰਵਾਰ ਨੂੰ ਭਾਜਪਾ ਆਗੂ ਅਤੇ ਟਿਕ ਟਾਕ ਸਟਾਰ ਸੋਨਾਲੀ ਫੋਗਾਟ ਦੀ ਸ਼ੱਕੀ ਹਾਲਤ 'ਚ ਮੌਤ ਦੇ ਮਾਮਲੇ 'ਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਨਾਮ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਹਨ।
ਲੰਘੇ ਮੰਗਲਵਾਰ ਦੀ ਸਵੇਰ ਜਦੋਂ ਉਨ੍ਹਾਂ ਦੀ ਮੌਤ ਦੀ ਖ਼ਬਰ ਆਈ ਤਾਂ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

ਤਸਵੀਰ ਸਰੋਤ, FACEBOOK/SONALI PHOGAT
ਇਸ ਤੋਂ ਬਾਅਦ ਬੁੱਧਵਾਰ ਨੂੰ ਗੋਆ ਪੁਲਿਸ ਨੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ। ਹੁਣ ਇਸ ਮਾਮਲੇ ਵਿੱਚ ਕਤਲ ਦੀ ਧਾਰਾ ਜੋੜ ਦਿੱਤੀ ਗਈ ਹੈ।
ਗੋਆ ਦੇ ਮਾਪੁਸਾ ਦੀ ਡੀਐਸਪੀ ਜੀਵਬਾ ਦਲਵੀ ਨੇ ਬੁੱਧਵਾਰ ਨੂੰ ਕਿਹਾ ਸੀ, "ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੋਨਾਲੀ ਫੋਗਾਟ 22 ਅਗਸਤ ਨੂੰ ਗੋਆ ਆਏ ਸਨ ਅਤੇ ਅੰਜੁਨਾ ਦੇ ਇੱਕ ਹੋਟਲ ਵਿੱਚ ਠਹਿਰੇ ਸਨ। ਮੰਗਲਵਾਰ ਸਵੇਰੇ ਹੋਟਲ 'ਚ ਬੇਚੈਨੀ ਮਹਿਸੂਸ ਹੋਣ 'ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਦਲਵੀ ਨੇ ਕਿਹਾ ਸੀ, "ਸਬੰਧਿਤ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਅੰਜੁਨਾ ਪੁਲਿਸ ਨੇ ਪੋਸਟਮਾਰਟਮ ਦੀ ਜਾਂਚ ਲਈ ਡਾਕਟਰਾਂ ਦੀ ਇੱਕ ਕਮੇਟੀ ਗਠਿਤ ਕਰਨ ਲਈ ਗੋਆ ਮੈਡੀਕਲ ਕਾਲਜ ਦੇ ਫੋਰੈਂਸਿਕ ਮੈਡੀਸਨ ਵਿਭਾਗ ਨੂੰ ਇੱਕ ਪੱਤਰ ਲਿਖਿਆ ਹੈ। ਮਾਮਲੇ ਦੀ ਜਾਂਚ ਅਜੇ ਜਾਰੀ ਹੈ।"
'ਪੋਸਟਮਾਰਟਮ ਰਿਪੋਰਟ ਵਿੱਚ ਸਰੀਰ 'ਤੇ ਸੱਟਾਂ ਦੇ ਨਿਸ਼ਾਨ'
ਖ਼ਬਰ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਕ, ਸੋਨਾਲੀ ਦੀ ਪੋਸਟਮਾਰਟਮ ਰਿਪੋਰਟ ਵਿੱਚ ਉਨ੍ਹਾਂ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ।
ਸੋਨਾਲੀ ਦੇ ਭਰਾ ਰਿੰਕੂ ਢਾਕਾ ਨੇ ਕਿਹਾ, ''ਦਰਜ ਕੀਤੀ ਐੱਫਆਈਆਰ ਮੁਤਾਬਕ ਜਾਂਚ ਹੋਣੀ ਚਾਹੀਦੀ ਹੈ। ਪੋਸਟ ਮਾਰਟਮ ਰਿਪੋਰਟ ਵਿੱਚ ਆਇਆ ਹੈ ਕਿ ਉਨ੍ਹਾਂ (ਸੋਨਾਲੀ) ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਹਨ।''
ਗੋਆ ਦੇ ਆਈਜੀਪੀ ਓਐੱਸ ਬਿਸ਼ਨੋਈ ਨੇ ਕਿਹਾ, ''ਜਿਨ੍ਹਾਂ ਮਹਿਲਾ ਪੁਲਿਸ ਅਧਿਕਾਰੀਆਂ ਨੇ ਸੋਨਾਲੀ ਫੋਗਾਟ ਦੀ ਸਰੀਰਕ ਤੌਰ 'ਤੇ ਜਾਂਚ ਕੀਤੀ, ਉਨ੍ਹਾਂ ਨੇ ਸਰੀਰ ਉੱਤੇ ਕੋਈ ਤੇਜ਼ ਧਾਰ ਸੱਟਾਂ ਦੇ ਨਿਸ਼ਾਨ ਨਹੀਂ ਪਾਏ।''

ਤਸਵੀਰ ਸਰੋਤ, Sonali Phogat/FB
ਪਰਿਵਾਰਕ ਮੈਂਬਰਾਂ ਨੇ ਲਾਏ ਕਤਲ ਦੇ ਇਲਜ਼ਾਮ
ਸੋਨਾਲੀ ਫੋਗਾਟ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਤੋਂ ਬਾਅਦ ਹੀ ਉਨ੍ਹਾਂ ਦੇ ਰਿਸ਼ਤੇਦਾਰ ਕਹਿ ਰਹੇ ਹਨ ਕਿ ਇਹ ਕੁਦਰਤੀ ਮੌਤ ਨਹੀਂ ਹੈ।
ਸੋਨਾਲੀ ਫੋਗਾਟ ਦੇ ਭਰਾ ਨੇ ਵੀ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੀ ਭੈਣ ਦੀ ਮੌਤ ਪਿੱਛੇ ਕਿਸੇ ਦਾ ਹੱਥ ਹੈ।
ਇਸ 'ਤੇ ਗੋਆ ਪੁਲਿਸ ਦੇ ਆਈਜੀਪੀ ਓਐਸ ਵਿਸ਼ਨੋਈ ਨੇ ਕਿਹਾ ਸੀ, "ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਵਿੱਚ ਉਨ੍ਹਾਂ ਦੇ ਸਹਿਯੋਗੀ ਸੁਖਵਿੰਦਰ ਅਤੇ ਪੀਏ ਸੁਧੀਰ ਸਾਂਗਵਾਨ ਨੂੰ ਅੰਜੁਨਾ ਪੁਲਿਸ ਸਟੇਸ਼ਨ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ।''
''ਅੰਜੁਨਾ ਪੁਲਿਸ ਥਾਣੇ ਵਿੱਚ 2 ਲੋਕਾਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਦੇ ਭਰਾ ਨੇ ਉਨ੍ਹਾਂ ਦੇ ਪੀਏ ਅਤੇ ਇੱਕ ਹੋਰ ਵਿਅਕਤੀ ਦੀ ਸ਼ਮੂਲੀਅਤ ਦਾ ਜ਼ਿਕਰ ਕੀਤਾ ਹੈ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਇਸ ਮਾਮਲੇ 'ਤੇ ਟਿੱਪਣੀ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, "ਮੈਂ ਗੋਆ ਦੇ ਮੁੱਖ ਮੰਤਰੀ ਅਤੇ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਉਨ੍ਹਾਂ ਦੇ ਪਰਿਵਾਰ ਨੇ ਕਤਲ ਦਾ ਖਦਸ਼ਾ ਜਤਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ।''
''ਸਾਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਪੋਸਟਮਾਰਟਮ ਤੋਂ ਬਾਅਦ ਮਿਲੇਗੀ। ਇਸ ਤੋਂ ਬਾਅਦ ਵਿਸਰਾ ਨਮੂਨੇ ਦੀ ਜਾਂਚ ਗੋਆ ਅਤੇ ਚੰਡੀਗੜ੍ਹ ਦੋਵਾਂ ਥਾਵਾਂ 'ਤੇ ਕੀਤੀ ਜਾਵੇਗੀ।
ਸੋਨਾਲੀ ਫੋਗਾਟ ਕੌਣ ਸੀ?
ਸੋਨਾਲੀ ਦਾ ਜਨਮ 1979 ਵਿੱਚ ਹਰਿਆਣਾ ਦੇ ਹਿਸਾਰ ਨੇੜੇ ਇੱਕ ਪਿੰਡ ਵਿੱਚ ਹੋਇਆ ਸੀ।

ਤਸਵੀਰ ਸਰੋਤ, SONALI PHOGAT/FB
ਉਨ੍ਹਾਂ ਨੇ 1995 'ਚ ਹਰਿਆਣਾ ਤੋਂ 10ਵੀਂ ਪਾਸ ਕੀਤੀ ਸੀ।
ਸੋਨਾਲੀ ਦਾ ਪਰਿਵਾਰ ਚਾਰ ਪੀੜ੍ਹੀਆਂ ਤੋਂ ਹਿਸਾਰ ਦੇ ਹਰਿਤਾ ਪਿੰਡ ਵਿੱਚ ਰਹਿ ਰਿਹਾ ਹੈ।
ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਸੱਸ, ਨਨਾਣ, ਦਿਓਰ ਅਤੇ ਧੀ ਹਨ।
ਸੋਨਾਲੀ ਹਰਿਆਣਾ ਦੂਰਦਰਸ਼ਨ ਟੀਵੀ ਸਮੇਤ ਕਈ ਸ਼ੋਅ ਅਤੇ ਕੁਝ ਹਰਿਆਣਵੀ ਫਿਲਮਾਂ ਵਿੱਚ ਵੀ ਨਜ਼ਰ ਆਏ ਸਨ।
ਸੋਨਾਲੀ ਪਹਿਲੀ ਵਾਰ 2008 ਵਿੱਚ ਭਾਜਪਾ ਨਾਲ ਜੁੜੇ ਸਨ ਅਤੇ ਉਹ ਭਾਜਪਾ ਮਹਿਲਾ ਮੋਰਚੇ ਵਿੱਚ ਵੀ ਰਹੇ।

ਤਸਵੀਰ ਸਰੋਤ, Sonali Phogat/FB
2019 ਤੱਕ, ਹਰਿਆਣਾ ਅਤੇ ਨੇੜੇ-ਤੇੜੇ ਦੇ ਖੇਤਰਾਂ ਵਿੱਚ ਸੋਸ਼ਲ ਮੀਡੀਆ 'ਤੇ ਸੋਨਾਲੀ ਦੀ ਚੰਗੀ ਫੈਨ ਫਾਲੋਇੰਗ ਸੀ।
ਸੋਸ਼ਲ ਮੀਡੀਆ ਐਪ ਟਿੱਕਟੌਕ 'ਤੇ 2019 ਵਿੱਚ ਸੋਨਾਲੀ ਦੇ ਲਗਭਗ 1 ਲੱਖ 25 ਹਜ਼ਾਰ ਫਾਲੋਅਰਜ਼ ਸਨ। ਸੋਨਾਲੀ ਦੇ ਵੀਡੀਓ 'ਤੇ ਲੱਖਾਂ ਵਿਊਜ਼ ਹੁੰਦੇ ਸਨ।
ਇਸ ਦੇਖਦਿਆਂ ਭਾਜਪਾ ਨੇ ਹਿਸਾਰ ਦੀ ਆਦਮਪੁਰ ਸੀਟ ਤੋਂ ਸੋਨਾਲੀ ਫੋਗਾਟ ਨੂੰ ਟਿਕਟ ਦਿੱਤੀ ਸੀ।
2019 ਵਿੱਚ, ਸੋਨਾਲੀ ਨੇ ਆਪਣੇ ਚੋਣ ਹਲਫਨਾਮੇ ਵਿੱਚ ਆਪਣੀ ਜਾਇਦਾਦ 2 ਕਰੋੜ 74 ਲੱਖ ਰੁਪਏ ਦੱਸੀ ਸੀ।
ਸੋਨਾਲੀ ਦੇ ਸਾਹਮਣੇ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਬਿਸ਼ਨੋਈ ਸਨ। ਚੋਣ ਨਤੀਜਿਆਂ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੋਨਾਲੀ ਫੋਗਾਟ ਕੁਲਦੀਪ ਸਿੰਘ ਬਿਸ਼ਨੋਈ ਨੂੰ ਟੱਕਰ ਦੇ ਸਕਦੀ ਹੈ, ਪਰ ਸੋਨਾਲੀ ਫੋਗਾਟ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਉਸ ਵੇਲੇ ਕੁਲਦੀਪ ਸਿੰਘ ਬਿਸ਼ਨੋਈ ਨੇ ਸੋਨਾਲੀ ਨੂੰ ਲਗਭਗ 29 ਹਜ਼ਾਰ ਵੋਟਾਂ ਨਾਲ ਹਰਾਇਆ ਸੀ। ਹਾਲਾਂਕਿ, ਬਾਅਦ ਵਿੱਚ ਕੁਲਦੀਪ ਸਿੰਘ ਬਿਸ਼ਨੋਈ ਵੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਕੁਝ ਦਿਨ ਪਹਿਲਾਂ ਹੀ ਕੁਲਦੀਪ ਸਿੰਘ ਬਿਸ਼ਨੋਈ ਨਾਲ ਸੋਨਾਲੀ ਦੀ ਫੋਟੋ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਸੀ।

ਇਹ ਵੀ ਪੜ੍ਹੋ-

ਜਦੋਂ ਚੱਪਲਾਂ ਨਾਲ ਕੁੱਟਮਾਰ ਕਰਕੇ ਸੁਰਖੀਆਂ ਵਿੱਚ ਆਏ ਸੀ ਸੋਨਾਲੀ
ਚੋਣਾਂ ਤੋਂ ਬਾਅਦ ਵੀ ਸੋਨਾਲੀ ਫੋਗਾਟ ਚਰਚਾ ਵਿੱਚ ਬਣੇ ਰਹੇ।
2020 'ਚ ਅਨਾਜ ਮੰਡੀ ਦੇ ਇੱਕ ਅਧਿਕਾਰੀ ਨਾਲ ਸੋਨਾਲੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਸੀ।
ਇਸ ਵੀਡੀਓ 'ਚ ਸੋਨਾਲੀ ਅਧਿਕਾਰੀ ਨਾਲ ਬਹਿਸ ਕਰਦੇ ਹੋਏ ਅਤੇ ਕੁੱਟਮਾਰ ਕਰਦੇ ਨਜ਼ਰ ਆਏ ਸਨ।
ਇਸ ਵੀਡੀਓ 'ਚ ਇਹ ਅਧਿਕਾਰੀ ਕਹਿੰਦੇ ਹੋਏ ਨਜ਼ਰ ਆ ਰਿਹਾ ਹੈ ਕਿ ''ਸੋਨਾਲੀ ਜੋ ਵੀ ਕੰਮ ਕਰਨ ਲਈ ਕਹਿ ਰਹੇ ਸਨ, ਉਹ ਕਰ ਰਹੇ ਸਨ।''
ਵੀਡੀਓ 'ਚ ਸੋਨਾਲੀ ਨੇ ਕਿਹਾ ਸੀ, ''ਇਹ ਮੇਰੇ ਨਾਲ ਬਦਤਮੀਜ਼ੀ ਨਾਲ ਗੱਲ ਕਰ ਰਿਹਾ ਹੈ।''
ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਹਰਿਆਣਾ ਭਾਜਪਾ ਨੂੰ ਘੇਰ ਲਿਆ ਸੀ। ਸੋਨਾਲੀ ਨੇ ਵੀ ਇਸ 'ਤੇ ਆਪਣਾ ਸਪੱਸ਼ਟੀਕਰਨ ਦਿੱਤਾ ਸੀ।

ਤਸਵੀਰ ਸਰੋਤ, Sonali Phogat/FB
ਬਿੱਗ ਬੌਸ ਅਤੇ ਪਤੀ ਦੀ ਮੌਤ
ਸੋਨਾਲੀ ਦੇ ਪਤੀ ਦੀ ਮੌਤ ਨੂੰ ਲੈ ਕੇ ਵੀ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਗੱਲਾਂ ਕਹੀਆਂ ਜਾਂਦੀਆਂ ਰਹੀਆਂ ਹਨ।
ਇੱਕ ਵੀਡੀਓ ਵਿੱਚ ਸੋਨਾਲੀ ਇਸ ਬਾਰੇ ਗੱਲ ਕਰਦੇ ਨਜ਼ਰ ਆਏ ਸਨ।
ਇਸ ਵੀਡੀਓ 'ਚ ਸੋਨਾਲੀ ਨੇ ਦੱਸਿਆ ਸੀ, ''ਜੇਕਰ ਮੇਰੇ ਪਤੀ ਨੇ ਖੁਦਕੁਸ਼ੀ ਕੀਤੀ ਹੁੰਦੀ ਜਾਂ ਮੈਂ ਉਨ੍ਹਾਂ ਨੂੰ ਮਾਰਿਆ ਹੁੰਦਾ ਤਾਂ ਕੀ ਮੈਂ ਘਰ 'ਚ ਰਹਿ ਰਹੀ ਹੁੰਦੀ। ਮੇਰੇ ਪਤੀ ਖੁਦਕੁਸ਼ੀ ਕਿਉਂ ਕਰਨਗੇ? ਉਨ੍ਹਾਂ ਨੂੰ ਕੀ ਕਮੀ ਜਾਂ ਪਰੇਸ਼ਾਨੀ ਸੀ? ਮੇਰੇ ਪਤੀ ਬਹੁਤ ਹੀ ਜ਼ਿੰਦਾਦਿਲ ਆਦਮੀ ਸਨ। ਮੈਂ ਅੱਜ ਜਿਸ ਮੁਕਾਮ 'ਤੇ ਹਾਂ, ਉੱਥੇ ਆਪਣੇ ਪਤੀ ਦੀ ਬਦੌਲਤ ਪਹੁੰਚੀ ਹਾਂ।''
ਉਸ ਵੇਲੇ ਸੋਨਾਲੀ ਨੇ ਕਿਹਾ ਸੀ, ''ਜਿਸ ਦਿਨ ਮੇਰੇ ਪਤੀ ਦਾ ਦਿਹਾਂਤ ਹੋਇਆ, ਉਸ ਦਿਨ ਮੈਂ ਮੁੰਬਈ 'ਚ ਸੀ। ਹਿਸਾਰ ਤੋਂ ਨਿਕਲਦੇ ਹੀ 7-8 ਕਿਲੋਮੀਟਰ 'ਤੇ ਸਾਡੇ ਖੇਤ ਹਨ। ਉੱਥੇ ਘਰ ਵੀ ਬਣੇ ਹੋਏ ਹਨ। ਉੱਥੇ ਮੇਰੀ ਜੇਠਾਣੀ ਵੀ ਰਹਿੰਦੀ ਹੈ।''
''ਉਸ ਸਾਰੇ ਲੋਕ ਵੀ ਉਸ ਵੇਲੇ ਮੌਜੂਦ ਸਨ। ਰਾਤ ਨੂੰ ਉਨ੍ਹਾਂ ਦਾ ਹਾਰਟ ਫੇਲ ਹੋਇਆ, ਸਵੇਰੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਮੇਰਾ ਸਾਰਾ ਪਰਿਵਾਰ ਉੱਥੇ ਮੌਜੂਦ ਸੀ ਅਤੇ ਮੈਂ ਰਾਤ ਨੂੰ ਉੱਥੇ ਪਹੁੰਚੀ ਸੀ।''
2020-2021 ਵਿੱਚ ਸੋਨਾਲੀ ਫੋਗਾਟ ਬਿੱਗ ਬੌਸ ਵਿੱਚ ਵੀ ਸ਼ਾਮਲ ਹੋਏ ਸਨ।
ਸੋਨਾਲੀ ਨੇ ਇਸ ਸ਼ੋਅ ਦੌਰਾਨ ਆਪਣੇ ਪਤੀ ਅਤੇ ਪਤੀ ਦੀ ਮੌਤ ਤੋਂ ਬਾਅਦ ਦੇ ਸਮੇਂ ਬਾਰੇ ਗੱਲ ਕੀਤੀ ਸੀ। ਸ਼ੋਅ ਵਿੱਚ ਰਾਹੁਲ ਵੈਦਿਆ ਸੋਨਾਲੀ ਫੋਗਾਟ ਤੋਂ ਪੁੱਛਦੇ ਹਨ - ਤੁਹਾਡੇ ਪਤੀ ਤੋਂ ਬਾਅਦ ਤੁਹਾਨੂੰ ਆਖ਼ਿਰੀ ਵਾਰ ਮੁਹੱਬਤ ਕਦੋਂ ਹੋਈ ਸੀ?
ਸੋਨਾਲੀ ਨੇ ਉਸ ਵੇਲੇ ਜਵਾਬ ਦਿੱਤਾ ਸੀ, ''ਦੋ ਸਾਲ ਪਹਿਲਾਂ ਮੇਰਾ ਦਿਲ ਕਿਸੇ 'ਤੇ ਆਇਆ ਸੀ, ਪਰ ਕੋਈ ਵਜ੍ਹਾ ਸੀ ਜਿਸ ਦੇ ਕਾਰਨ ਗੱਲ ਅੱਗੇ ਨਹੀਂ ਵਧ ਸਕੀ।''
ਸੋਨਾਲੀ ਨੇ ਇਸੇ ਸ਼ੋਅ 'ਚ ਇਕ ਹੋਰ ਪ੍ਰਤੀਯੋਗੀ ਅਲੀ ਪ੍ਰਤੀ ਵੀ ਪਿਆਰ ਜਤਾਇਆ ਸੀ।

ਇਹ ਵੀ ਪੜ੍ਹੋ-

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












