You’re viewing a text-only version of this website that uses less data. View the main version of the website including all images and videos.
ਰਿਟਾਇਰ ਹੋਣ ਦੀ ਉਮਰ 'ਚ ਇਸ ਬੀਬੀ ਨੇ ਕਿਵੇਂ ਸ਼ੁਰੂ ਕੀਤਾ ਆਪਣਾ ਵੱਡਾ ਕਾਰੋਬਾਰ
ਸਿਮਰਜੀਤ ਕੌਰ ਬੇਕਰੀ ਵਿੱਚ ਬਿਸਕੁਟ, ਪੈਟੀਜ਼, ਬ੍ਰੈੱਡ, ਰੱਸ ਅਤੇ ਹੋਰ ਕਈ ਖਾਣ ਵਾਲੀਆਂ ਚੀਜ਼ਾਂ ਬਣਾਉਂਦੇ ਹਨ ਖ਼ੁਦ ਇੱਕ ਬੇਕਰੀ ਦੀ ਮਾਲਕਣ ਹਨ।
ਜਲੰਧਰ ਨੇੜਲੇ ਪਿੰਡ ਮਿੱਠਾਪੁਰ ਦੇ ਸਿਮਰਜੀਤ ਕੌਰ ਦੀ ਉਮਰ ਲਗਭਗ 70 ਸਾਲ ਹੈ, ਕੁਝ ਸਾਲ ਪਹਿਲਾਂ ਉਨ੍ਹਾਂ ਨੇ ਬਕਾਇਦਾ ਬੇਕਿੰਗ ਦਾ ਕੋਰਸ ਕੀਤਾ ਅਤੇ ਆਖ਼ਿਰਕਾਰ 10 ਸਾਲ ਪਹਿਲਾਂ ਇਸ ਕਾਰੋਬਾਰ ਦੀ ਸ਼ੁਰੂਆਤ ਕੀਤੀ।
ਬੇਕਰੀ ਦੇ ਕੰਮ ਵਿੱਚ ਕੋਈ ਤਜਰਬਾ ਨਾ ਹੋਣ ਕਰਕੇ ਸ਼ੁਰੂਆਤ 'ਚ ਉਨ੍ਹਾਂ ਨੂੰ ਮੁਸ਼ਕਲਾਂ ਵੀ ਆਈਆਂ।
ਗਾਹਕ ਵੀ ਸਿਮਰਜੀਤ ਕੌਰ ਦੇ ਹੱਥ ਦੇ ਬਣੀਆਂ ਚੀਜ਼ਾਂ ਨੂੰ ਖਾਣ ਤੋਂ ਬਾਅਦ ਉਨ੍ਹਾਂ ਦੇ ਕੰਮ ਦੀ ਤਾਰੀਫ਼ ਕਰਦੇ ਹਨ।
ਬਿਨਾਂ ਕਿਸੇ ਮਸ਼ਹੂਰੀ ਦੇ ਆਪਣਾ ਕਾਰੋਬਾਰ ਚਲਾ ਰਹੇ ਸਿਮਰਜੀਤ ਕੌਰ ਨੇ ਪਤੀ ਦੇ ਦੇਸ਼ ਤੋਂ ਬਾਹਰ ਹੋਣ ਕਾਰਨ ਕਈ ਔਕੜਾਂ ਝੱਲੀਆਂ ਹਨ ਅਤੇ ਉਹ ਖ਼ੁਦ ਕੰਮ-ਕਾਜ ਵਿੱਚ ਮੋਹਰੀ ਰਹੇ ਹਨ।
ਦੇਖੋ ਪੂਰਾ ਵੀਡੀਓ: