ਯੋਗੀ ਆਦਿੱਤਿਆਨਾਥ ਦਾ ਦਾਅਵਾ, 'ਜੇ ਕਾਂਗਰਸ ਨੇ ਸਾਵਰਕਰ ਦੀ ਸੁਣੀ ਹੁੰਦੀ ਤਾਂ ਦੇਸ ਦੀ ਵੰਡ ਨਹੀਂ ਹੋਣੀ ਸੀ'- ਪ੍ਰੈੱਸ ਰਿਵੀਊ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆਨਾਥ ਨੇ ਕਿਹਾ ਹੈ ਕਿ ਜੇ ''ਕਾਂਗਰਸ ਨੇ ਵਿਨਾਇਕ ਦਾਮੋਦਰ ਸਾਵਰਕਰ ਦੀ ਸੁਣੀ ਹੁੰਦੀ ਤਾਂ ਦੇਸ਼ ਵੰਡ ਦੇ ਦੁਖਾਂਤ ਤੋਂ ਬਚ ਜਾਂਦਾ''।

ਨਵਭਾਰਤ ਟਾਈਮਜ਼ ਦੀ ਖ਼ਬਰ ਮੁਤਾਬਕ ਸਾਵਰਕਰ ਬਾਰੇ ਲਿਖੀ ਕਿਤਾਬ ''ਵੀਰ ਸਾਵਰਕਰ: ਇੱਕ ਵਿਅਕਤੀ ਜੋ ਵੰਡ ਰੋਕ ਸਕਦਾ ਸੀ ਅਤੇ ਦੇਸ਼ ਦੀ ਸੁਰੱਖਿਆ ਬਾਰੇ ਉਨ੍ਹਾਂ ਦਾ ਨਜ਼ਰੀਆ'' ਰਿਲੀਜ਼ ਕਰਨ ਮੌਕੇ ਬੋਲਦਿਆਂ ਇਹ ਸ਼ਬਦ ਕਹੇ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਹਿੰਦੁਤਵ ਸ਼ਬਦ ਵੀਰ ਸਾਵਰਕਰ ਨੇ ਹੀ ਦਿੱਤਾ ਸੀ ਅਤੇ ਅਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਉਹ ਸਨਮਾਨ ਨਹੀਂ ਮਿਲਿਆ ਜੋ ਮਿਲਣਾ ਚਾਹੀਦਾ ਸੀ।

ਯੋਗੀ ਨੇ ਕਿਹਾ ਕਿ ਕਾਂਗਰਸ ਨੇ ਸਾਵਰਕਰ ਵਰਗੇ ਕ੍ਰਾਂਤੀਕਾਰੀ, ਲੇਖਕ, ਦਾਰਸ਼ਨਿਕ, ਕਵੀ ਦਾ ਅਪਮਾਨ ਕਰਨ ਵਿੱਚ ਕੋਈ ਕਰਨ ਨਹੀਂ ਛੱਡੀ ਹੈ।

ਉਨ੍ਹਾਂ ਨੇ ਕਿਹਾ,'ਅਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਨੇ ਅਤੇ ਅਜ਼ਾਦੀ ਤੋਂ ਬਾਅਦ ਕਾਂਗਰਸ ਨੇ ਕੌਮੀ ਨਾਇਕ ਦਾ ਅਪਮਾਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਉਸ ਦੌਰ ਵਿੱਚ ਸਾਵਰਕਰ ਤੋਂ ਵੱਡਾ ਕੋਈ ਨਹੀਂ ਸੀ।'

ਯੋਗੀ ਨੇ ਕਿਹਾ, ''ਹਰੇਕ ਨਾਗਰਿਕ ਨੂੰ ਘੱਟ ਗਿਣਤੀ ਜਾਂ ਬਹੁ ਗਿਣਤੀ ਵਜੋਂ ਦੇਖਣ ਦੀ ਬਜਾਏ ਇੱਕ ਨਾਗਰਿਕ ਵਜੋਂ ਦੇਖਿਆ ਜਾਣਾ ਚਾਹੀਦਾ ਹੈ।''

ਇਹ ਵੀ ਪੜ੍ਹੋ:

ਪ੍ਰੋਫ਼ੈਸਰ ਭੁੱਲਰ: ਰਿਹਾਈ ਬਾਰੇ ਸਜ਼ਾ ਰਿਵੀਊ ਬੋਰਡ ਅਗਲੇ ਹਫ਼ਤੇ ਕਰ ਸਕਦਾ ਹੈ ਵਿਚਾਰ

ਸਾਲ 1993 ਦੇ ਦਿੱਲੀ ਬੰਬ ਧਮਾਕਿਆਂ ਵਿੱਚ ਸਜਾ ਯਾਫ਼ਤਾ ਦਵਿੰਦਰ ਪਾਲ ਸਿੰਘ ਭੁੱਲਰ ਦੇ ਜਲਦੀ ਰਿਹਾਈ ਦਾ ਮਾਮਲਾ ਦਿੱਲੀ ਸਰਕਾਰ ਦੇ ਸਜ਼ਾ ਰਿਵੀਊ ਬੋਰਡ ਵੱਲੋਂ ਅਗਲੇ ਹਫ਼ਤੇ ਵਿਚਾਰਿਆ ਜਾ ਸਕਦਾ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਭੁੱਲਰ ਦੇ ਨਾਲ ਤਿੰਨ ਹੋਰ ਮੁਲਜਮਾਂ ਦੀ ਸਜ਼ਾ ਘਟਾਏ ਜਾਣ ਬਾਰੇ ਇਸ ਬੈਠਕ ਵਿੱਚ ਫ਼ੈਸਲਾ ਹੋ ਸਕਦਾ ਹੈ।

ਭੁੱਲਰ ਉੱਪਰ ਸਾਲ 1993 ਵਿੱਚ ਹੋਏ ਬੰਬ ਧਮਾਕਿਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਸਨ ਜਿਸ ਵਿੱਚ ਨੌਂ ਜਣਿਆਂ ਦੀ ਜਾਨ ਗਈ ਸੀ ਅਤੇ 31 ਜਣੇ ਫਟੱੜ ਹੋਏ ਸਨ।

ਭੁੱਲਰ ਨੂੰ ਸਾਲ 2001 ਵਿੱਚ ਇੱਕ ਟਾਡਾ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਈ ਗਈ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਬਾਅਦ ਵਿੱਚ ਤਾ-ਉਮਰ ਕੈਦ ਵਿੱਚ ਬਦਲ ਦਿੱਤਾ ਸੀ।

ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੂੰ ਜਹਾਜ਼ ਵਿੱਚ ਨਾ ਚੜ੍ਹਨ ਦੇਣ ਤੋਂ ਇੰਡੀਗੋ ਨੂੰ ਜੁਰਮਾਨਾ

ਐਵੀਏਸ਼ਨ ਰੈਗੂਲੇਰਟਰ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਇੰਡੀਗੋ ਕੰਪਨੀ ਉੱਪਰ ਇੱਕ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੂੰ ਜਹਾਜ਼ ਵਿੱਚ ਬੈਠਣ ਤੋਂ ਰੋਕਣ ਬਦਲੇ ਪੰਜ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਘਟਨਾ ਰਾਂਚੀ ਦੇ ਹਵਾਈ ਅੱਡੇ ਉੱਪਰ ਸੱਤ ਮਈ ਨੂੰ ਵਾਪਰੀ ਸੀ। ਜਦੋਂ ਕਰਿਊ ਵੱਲੋਂ ਬੱਚੇ ਨੂੰ ਨਹੀਂ ਜਾਣ ਦਿੱਤਾ ਗਿਆ ਤਾਂ ਉਸ ਦੇ ਮਾਪਿਆਂ ਨੇ ਵੀ ਜਹਾਜ਼ ਵਿੱਚ ਜਾਣ ਤੋਂ ਮਨ੍ਹਾਂ ਕਰ ਦਿੱਤਾ।

ਹਾਲਾਂਕਿ ਇੰਡੀਗੋ ਨੇ ਬਾਅਦ ਵਿੱਚ ਕਿਹਾ ਕਿ ਬੱਚੇ ਨੂੰ ਜਹਾਜ਼ ’ਤੇ ਚੜ੍ਹਨ ਤੋਂ ਇਸ ਲਈ ਰੋਕਿਆ ਗਿਆ ਕਿਉਂਕਿ ਉਹ ਜ਼ਾਹਰ ਤੌਰ ’ਤੇ ਡਰਿਆ ਹੋਇਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।