ਮਾਪਿਆਂ ਨੇ ਸੰਤਾਨ ਨਾ ਪੈਦਾ ਕਰਨ ਕਰਕੇ ਨੂੰਹ-ਪੁੱਤ ‘ਤੇ ਕੀਤਾ ਕੇਸ, ਜਾਣੋ ਕੀ ਹੈ ਮਾਮਲਾ

ਤਸਵੀਰ ਸਰੋਤ, Getty Images
- ਲੇਖਕ, ਪੈਟਰਿਕ ਜੈਕਸਨ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 2 ਮਿੰਟ
ਉੱਤਰਾਖੰਡ ਵਿੱਚ ਇੱਕ ਬਜ਼ੁਰਗ ਜੋੜੇ ਨੇ ਆਪਣੇ ਇੱਕਲੌਤੇ ਪੁੱਤਰ ਅਤੇ ਨੂੰਹ ਉੱਪਰ ਇਸ ਗੱਲੋਂ ਕੇਸ ਦਰਜ ਕਰਵਾਇਆ ਹੈ ਕਿ ਉਹ ਸੰਤਾਨ ਕਿਉਂ ਪੈਦਾ ਨਹੀਂ ਕਰ ਰਹੇ ਹਨ।
67 ਸਾਲਾ ਸੰਜੀਵ ਅਤੇ 57 ਸਾਲਾ ਸਾਧਨਾ ਪ੍ਰਸਾਦ ਦਾ ਕਹਿਣਾ ਹੈ ਕਿ ਕਿ ਉਨ੍ਹਾਂ ਨੇ ਆਪਣੀ ਸਾਰੀ ਜੀਵਨ ਦੀ ਪੂੰਜੀ ਲਗਾ ਕੇ ਆਪਣੇ ਇੱਕਲੌਤੇ ਪੁੱਤਰ ਨੂੰ ਪਾਲਿਆ ਹੈ। ਉਨ੍ਹਾਂ ਨੇ ਆਪਣੇ ਪੁੱਤਰ ਦੀ ਪਾਇਲਟ ਦੀ ਟਰੇਨਿੰਗ ਅਤੇ ਫਿਰ ਵਿਆਹ ਉੱਪਰ ਖੁੱਲ੍ਹਾ ਖਰਚਾ ਕੀਤਾ।
ਦੋਵਾਂ ਨੇ ਮੰਗ ਕੀਤੀ ਹੈ ਕਿ ਜੇ ਉਨ੍ਹਾਂ ਦਾ ਪੁੱਤਰ ਅਤੇ ਨੂੰਹ ਦੇ ਇੱਕ ਸਾਲ ਦੇ ਅੰਦਰ ਕਿਸੇ ਸੰਤਾਨ ਦਾ ਜਨਮ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਨੂੰ ਕਰੀਬ 5 ਕਰੋੜ ਰੁਪਏ ਦਾ ਮੁਆਵਜ਼ਾ ਦਵਾਇਆ ਜਾਵੇ।
ਸੰਜੀਵ ਅਤੇ ਧਾਧਨਾ ਦੇ ਪੁੱਤਰ ਜਾਂ ਨੂੰਹ ਵਿੱਚੋਂ ਕਿਸੇ ਨੇ ਇਸ ਬਾਰੇ ਆਪਣਾ ਪੱਖ ਸਾਂਝਾ ਨਹੀਂ ਕੀਤਾ ਹੈ।
ਇਹ ਅਜਬ-ਗਜਬ ਮੁਕੱਦਮਾ ''ਮਾਨਸਿਕ ਪ੍ਰੇਸ਼ਾਨੀ ਨੂੰ ਅਧਾਰ ਬਣਾ ਕੇ ਦਰਜ ਕਰਵਾਇਆ ਗਿਆ ਹੈ।
ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸਾਰੀ ਜਮਾਂ ਪੂੰਜੀ ਲਗਾ ਕੇ ਆਪਣੇ ਪੁੱਤਰ ਨੂੰ ਪਾਇਲਟ ਦੀ ਸਿਖਲਾਈ ਲਈ 50 ਲੱਖ 36 ਹਜ਼ਾਰ ਖਰਚ ਕਰਕੇ ਅਮਰੀਕਾ ਭੇਜਿਆ।
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਉਹ ਸਾਲ 2007 ਵਿੱਚ ਵਾਪਸ ਆਇਆ ਪਰ ਉਸ ਦੀ ਨੌਕਰੀ ਚਲੀ ਗਈ। ਦੋ ਸਾਲ ਦੇ ਇਸ ਬੇਰੋਜ਼ਗਾਰੀ ਦੇ ਅਰਸੇ ਦੌਰਾਨ ਉਨ੍ਹਾਂ ਨੇ ਉਸ ਦੀ ਵਿੱਤੀ ਮਦਦ ਵੀ ਕੀਤੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
'ਦਾਦਾ-ਦਾਦੀ ਬਣਨਾ ਹਰ ਮਾਂ-ਬਾਪ ਦਾ ਸੁਫ਼ਨਾ'
ਸ਼ੈਰੀ ਸਾਗਰ ਨੂੰ ਆਖ਼ਰ ਇੱਕ ਪਾਇਲਟ ਦੀ ਨੌਕਰੀ ਮਿਲ ਗਈ। ਉਸ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਸ ਦਾ ਵਿਆਹ ਸਾਲ 2016 ਵਿੱਚ ਸ਼ੁਭਾਂਗੀ ਸਿਨ੍ਹਾ ਨਾਲ ਕੀਤਾ। ਸ਼ੁਭਾਂਗੀ ਹੁਣ 31 ਸਾਲਾਂ ਦੀ ਹੈ। ਉਨ੍ਹਾਂ ਨੂੰ ਉਮੀਦ ਸੀ ਕਿ ਆਪਣੀ ਰਿਟਾਇਰਮੈਂਟ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਖੇਡਣ ਲਈ ਪੋਤਾ/ਪੋਤੀ ਮਿਲਣਗੇ।
ਮਾਪਿਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਇੱਕ ਫਾਈਵ ਸਟਾਰ ਹੋਟਲ ਵਿੱਚ ਵਿਆਹ ਦੀ ਦਾਅਵਤ ਦਿੱਤੀ ਅਤੇ ਫਿਰ ਹਨੀਮੂਨ ਲਈ ਵਿਦੇਸ਼ ਵੀ ਭੇਜਿਆ। ਇਸ ਉੱਪਰ ਉਨ੍ਹਾਂ ਦਾ ਕਰੀਬ 61 ਲੱਖ ਰੁਪਏ ਦਾ ਖ਼ਰਚ ਆਇਆ।
ਪ੍ਰਸਾਦ ਦਾ ਕਹਿਣਾ ਹੈ, ''ਮੇਰੇ ਪੁੱਤਰ ਦੇ ਵਿਆਹ ਨੂੰ ਛੇ ਸਾਲ ਹੋ ਗਏ ਹਨ ਪਰ ਉਹ ਅਜੇ ਵੀ ਸੰਤਾਨ ਦੀ ਤਿਆਰੀ ਨਹੀਂ ਕਰ ਰਹੇ ਹਨ।''

ਤਸਵੀਰ ਸਰੋਤ, Getty Images
''ਘੱਟੋ-ਘੱਟ ਜੇ ਸਾਨੂੰ ਸਮਾਂ ਬਿਤਾਉਣ ਲਈ ਪੋਤਾ/ਪੋਤੀ ਮਿਲ ਜਾਵੇ ਤਾਂ ਸਾਡਾ ਦਰਦ ਕੁਝ ਘੱਟ ਹੋ ਜਾਵੇਗਾ।''
ਜੋੜੇ ਦੇ ਵਕੀਲ ਏਕੇ ਸ਼੍ਰੀਵਾਸਤਵਾ ਨੇ ਦਿ ਨੈਸ਼ਨਲ ਨੂੰ ਦੱਸਿਆ ਕਿ ਜੋੜੇ ਨੇ ਮੁਆਵਜ਼ੇ ਦੀ ਮੰਗ ਮਾਨਸਿਕ ਤਸ਼ੱਦਦ ਦੇ ਐਵਜ਼ ਵਿੱਚ ਕੀਤੀ ਹੈ।
''ਦਾਦਾ-ਦਾਦੀ ਬਣਨਾ ਹਰ ਮਾਂ-ਬਾਪ ਦਾ ਸੁਫ਼ਨਾ ਹੁੰਦਾ ਹੈ। ਇਸ ਲਈ ਉਹ ਕਈ ਸਾਲਾਂ ਤੋਂ ਉਡੀਕ ਕਰ ਰਹੇ ਹਨ।''
ਜੋੜੇ ਦੀ ਅਰਜੀ ਉੱਪਰ 17 ਮਈ ਨੂੰ ਸੁਣਵਾਈ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












