You’re viewing a text-only version of this website that uses less data. View the main version of the website including all images and videos.
ਕੋਰੋਨਾਵਇਰਸ ਜੀਵਾਂ ਤੋਂ ਮਨੁੱਖਾਂ 'ਚ ਫੈਲਣ ਬਾਰੇ ਵਿਸ਼ਵ ਸਿਹਤ ਸੰਗਠਨ ਦੀ ਚੇਤਾਵਨੀ - ਪ੍ਰੈੱਸ ਰਿਵੀਊ
ਵਿਸ਼ਵ ਸਿਹਤ ਸੰਗਠਨ ਨੇ ਤਾਜ਼ਾ ਅਧਿਐਨਾਂ ਦੇ ਅਧਾਰ 'ਤੇ ਕਿਹਾ ਹੈ ਕਿ ਜਾਨਵਰਾਂ ਵਿੱਚ ਕੋਵਿਡ ਦਾ ਪਸਾਰ ਇਨ੍ਹਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਇਸ ਤੋਂ ਨਵੇਂ ਵਾਇਰਸ ਅਤੇ ਵਾਇਰਸ ਦੇ ਰੂਪ ਉਤਪੰਨ ਹੋ ਸਕਦੇ ਹਨ।
ਖ਼ਬਰ ਵੈਬਸਾਈਟ ਮਿੰਟ ਦੀ ਖ਼ਬਰ ਮੁਤਾਬਕ ਸੰਗਠਨ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦਾ ਅਗਲਾ ਵੇਰੀਐਂਟ ਸੰਭਵ ਤੌਰ 'ਤੇ ਦੂਜੇ ਜੀਵਾਂ ਤੋਂ ਮਨੁੱਖਾਂ ਵਿੱਚ ਆ ਸਕਦਾ ਹੈ।
ਸੰਗਠਨ ਨੇ ਬਚਾਅ ਲਈ ਦੁਨੀਆਂ ਦੇ ਦੇਸਾਂ ਨੂੰ ਇਹ 6 ਕਦਮਾਂ ਦੀ ਸਿਫ਼ਾਰਿਸ਼ ਕੀਤੀ ਹੈ-
- ਦੇਸ ਆਪਣੀਆਂ ਵੈਟਨਰੀ ਸੇਵਾਵਾਂ ਅਤੇ ਵਣ ਜੀਵਨ ਇੰਤਜ਼ਾਮੀਆਂ ਵਿੱਚ ਤਾਲਮੇਲ ਵਧਾਉਣ, ਜਿਨ੍ਹਾਂ ਦੀ ਜੀਵਾਂ ਦੀ ਸਿਹਤਮੰਦ ਰੱਖਣ ਅਤੇ ਮਨੁੱਖੀ ਸਿਹਤ ਦੀ ਸਲਾਮਤੀ ਵਿੱਚ ਅਹਿਮ ਭੂਮਿਕਾ ਹੈ।
- ਵਣ ਜੀਵਨ ਉੱਪਰ ਨਿਗ੍ਹਾ ਰੱਖੀ ਜਾਵੇ ਅਤੇ ਜਿਨ੍ਹਾਂ ਜੀਵਾਂ ਨੂੰ ਸਾਰਸ ਕੋਵ-2 ਦੀ ਲਾਗ ਦੀ ਸੰਭਾਵਨਾ ਹੈ ਉਨ੍ਹਾਂ ਦੇ ਨਮੂਨੇ ਲਏ ਜਾਣ।
- ਜੀਵਾਂ ਤੇ ਕੀਤੇ ਜਾ ਰਹੇ ਅਧਿਐਨਾਂ ਤੋਂ ਹਾਸਲ ਜਿਨੋਮ ਸੀਕੁਐਂਸਿੰਗ ਡੇਟਾ ਸਾਂਝਾ ਕਰਨ।
- ਪੁਸ਼ਟ ਮਾਮਲਿਆਂ ਬਾਰੇ ਓਆਈਈ ਨੂੰ ਵਿਸ਼ਵ ਜੀਵ ਸਿਹਤ ਸੂਚਨਾ ਪ੍ਰਣਾਲੀ ਰਾਹੀਂ ਇਤਲਾਹ ਕਰਨ
- ਜੀਵਾਂ ਤੋਂ ਮਨੁੱਖਾਂ ਵਿੱਚ ਕੋਰੋਨਵਾਇਰਸ ਆਉਣ ਬਾਰੇ ਜਾਗਰੂਤਾ ਸੁਨੇਹੇ ਧਿਆਨ ਨਾਲ ਬਣਾਏ ਜਾਣ ਤਾਂ ਜੋ ਜਨਤਾ ਵਿੱਚ ਅਫ਼ਵਾਹਾਂ ਨਾ ਫੈਲਣ ਅਤੇ ਜੀਵਾ ਦੇ ਬਚਾਅ ਦੇ ਕਦਮਾਂ ਉੱਪਰ ਬੁਰਾ ਅਸਰ ਨਾ ਪਵੇ। ਕੋਈ ਵੀ ਜੀਵ ਜਿਸ ਨੂੰ ਸਾਰਕ- ਕੋਵ-2 ਦੀ ਲਾਗ ਹੋਵੇ, ਬਿਨਾਂ ਤਰਕਸੰਗਤ ਠਹਿਰਾਏ ਤਿਆਗਿਆ, ਰੱਦ ਕੀਤਾ, ਮਾਰਿਆ ਨਹੀਂ ਜਾਣਾ ਚਾਹੀਦਾ।
- ਰੋਕ ਥਾਮ ਉਪਚਾਰ ਵਜੋਂ ਖੁਰਾਕ ਬਜ਼ਾਰਾਂ ਵਿੱਚ ਫੜੇ ਗਏ ਜੰਗਲੀ ਜੀਵਾਂ ਦੀ ਵਿਕਰੀ ਉੱਪਰ ਰੋਕ ਲਗਾਈ ਜਾਵੇ।
ਇਹ ਵੀ ਪੜ੍ਹੋ:
ਭਾਜਪਾ ਨਾਲ ਗੱਠਜੋੜ ਬਾਰੇ ਅਕਾਲੀ ਦਲ ਨੇ ਕੀ ਕਿਹਾ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਸੋਮਵਾਰ ਨੂੰ ਜਾਰੀ ਐਗਜ਼ਿਟ ਪੋਲਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਪੇਸ਼ੇਨਗੋਈ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਕਿਹਾ ਹੈ ਕਿ ਉਹ ਲੋਕ ਫਤਵੇ ਦੀ ਉਡੀਕ ਕਰਨਗੇ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਾਰਟੀ ਨੇ ਕਿਹਾ ਹੈ ਕਿ ਉਹ ਚੋਣਾਂ ਤੋਂ ਬਾਅਦ ਭਾਜਪਾ ਨਾਲ ਸਮਝੌਤਾ ਕਰਨ ਲਈ ਤਿਆਰ ਹੈ। ਹਾਲਾਂਕਿ ਦਾਅਵਾ ਕੀਤਾ ਕਿ ਅਜੇ ਤੱਕ ਭਾਜਪਾ ਨਾਲ ਇਸ ਬਾਰੇ ਕੋਈ ਗੱਲਬਾਤ ਨਹੀਂ ਹੋਈ ਹੈ।
ਪਾਰਟੀ ਦੇ ਬੁਲਰੇ ਡਾ. ਦਲਜੀਤ ਸਿੰਘ ਚੀਮਾ ਨੇ ਹਾਲਾਂਕਿ ਐਗਜ਼ਿਟ ਪੋਲਾਂ ਦੀ ਭਰੋਸੇਯੋਗਤਾ ਉੱਪਰ ਖਦਸ਼ਾ ਜਤਾਉਂਦਿਆ ਕਿਹਾ ਕਿ ਇਹ ਸਹੀ ਨਹੀਂ ਹੋ ਸਕਦੇ ਕਿਉਂਕਿ ਵੱਖ-ਵੱਖ ਏਜੰਸੀਆਂ ਅਤੇ ਖ਼ਬਰ ਅਦਾਰਿਆਂ ਵੱਲੋਂ ਪਵਾਈਆਂ ਵੋਟਾਂ ਵਿੱਚ ਵੱਡਾ ਅੰਤਰ ਹੈ।
ਜ਼ਿਕਰਯੋਗ ਹੈ ਕਿ ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ ਅਕਾਲੀ ਦਲ ਨੂੰ 117 ਵਿੱਚੋਂ 26 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਪੰਜਾਬ ਦੀਆਂ 5 ਤੇ ਹਿਮਾਚਲ ਦੀ 1 ਰਾਜ ਸਭਾ ਸੀਟ ਲਈ ਚੋਣਾਂ ਦੀ ਤਰੀਕ ਦਾ ਐਲਾਨ
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਭਾਰਤੀ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਰਾਜ ਸਭਾ ਦੀਆਂ ਪੰਜਾਬ ਤੋਂ ਪੰਜ ਅਤੇ ਹਿਮਾਚਲ ਪ੍ਰਦੇਸ਼ ਤੋਂ ਇੱਕ ਖਾਲੀ ਸੀਟ ਲਈ ਚੋਣਾਂ ਲਈ 31 ਮਾਰਚ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ।
ਪੰਜਾਬ ਦੇ ਪੰਜ ਰਾਜ ਸਭਾ ਮੈਂਬਰਾਂ- ਪ੍ਰਤਾਪ ਸਿੰਘ ਬਾਜਵਾ (ਕਾਂਗਰਸ), ਸ਼ਮਸ਼ੇਰ ਸਿੰਘ ਦੂਲੋਂ (ਕਾਂਗਰਸ) ਸ਼ਵੇਤ ਮਲਿਕ (ਬੀਜੇਪੀ), ਨਰੇਸ਼ ਗੁਜਰਾਲ (ਸ਼੍ਰੋਮਣੀ ਅਕਾਲੀ ਦਲ ਬਾਦਲ) ਅਤੇ ਸੁਖਦੇਵ ਸਿੰਘ ਢੀਂਡਸਾ (ਅਕਾਲੀ ਦਲ ਸੰਯੁਕਤ) ਦੇ ਛੇ ਸਾਲਾ ਰਾਜ ਸਭਾ ਕਾਰਜਕਾਲ ਦੀ ਮਿਆਦ 9 ਅਪ੍ਰੈਲ ਨੂੰ ਖਤਮ ਹੋ ਰਹੀ ਹੈ।
ਜਦਕਿ ਹਿਮਾਚਲ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਆਨੰਦ ਸ਼ਰਮਾ 2 ਅਪ੍ਰੈਲ ਨੂੰ ਰਿਟਾਇਰ ਹੋ ਰਹੇ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ: