You’re viewing a text-only version of this website that uses less data. View the main version of the website including all images and videos.
ਕੌਣ ਸੀ ਉਹ ਦਲਿਤ ਕੁੜੀ ਜਿਸ ਨੂੰ ਕਤਲ ਕਰਕੇ ਆਸ਼ਰਮ ਪਿੱਛੇ ਦੱਬ ਦਿੱਤਾ ਗਿਆ - ਗਰਾਊਂਡ ਰਿਪੋਰਟ
- ਲੇਖਕ, ਦਿਲਨਵਾਜ਼ ਪਾਸ਼ਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਸਿਲਾਈ ਮਸ਼ੀਨ 'ਤੇ ਬੇਤਰਤੀਬ ਪਏ ਕੱਪੜੇ, ਕੋਨੇ ਵਿੱਚ ਰੱਖੇ ਖ਼ਾਮੋਸ਼ ਸਪੀਕਰ, ਦੁਪੱਟੇ ਨਾਲ ਬੰਨ੍ਹਿਆ ਛੱਤ ਨਾਲ ਲਟਕਦਾ ਪੁਰਾਣਾ ਪਾਈਪ ਜਿਸ ਨੂੰ ਕੱਪੜੇ ਰੱਖਣ ਲਈ ਵਰਤਿਆ ਜਾਂਦਾ ਸੀ ਅਤੇ ਅੱਧੀ ਖੁੱਲ੍ਹੀ ਖਿੜਕੀ, ਜਿਸ ਨਾਲ ਬਾਹਰ ਝਾਕਿਆ ਤਾਂ ਗ਼ਰੀਬੀ ਅਤੇ ਬੇਵਸੀ ਦੇ ਸਿਵਾ ਕੁਝ ਹੋਰ ਨਾ ਦਿਖਾਈ ਦਿੱਤਾ।
ਇਹ 22 ਸਾਲਾ ਦੀ ਅਰਚਨਾ ਗੌਤਮ (ਪਛਾਣ ਲੁਕਾਉਣ ਲਈ ਨਾਮ ਬਦਲਿਆ) ਦੀ ਦੁਨੀਆਂ ਸੀ, ਜਿੱਥੇ ਉਹ ਸਰਕਾਰੀ ਨੌਕਰੀ ਕਰ ਕੇ ਆਪਣੇ ਪਰਿਵਾਰ ਨੂੰ ਆਰਥਿਕ ਮੁਸੀਬਤਾਂ ਤੋਂ ਬਾਹਰ ਕੱਢਣ ਦਾ ਸੁਪਨਾ ਦੇਖਦੀ ਸੀ।
ਉਹ ਅਧਿਆਪਕ ਭਰਤੀ ਹੋਣ ਲਈ ਇਮਤਿਹਾਨ ਦੇਣਾ ਚਾਹੁੰਦੀ ਸੀ। ਪੁਲਿਸ ਭਰਤੀ ਵਿੱਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੀ ਸੀ ਅਤੇ ਕੁਝ ਨਾ ਹੋਇਆ ਤਾਂ ਹੋਮਗਾਰਡ ਬਣ ਕੇ ਸੰਤੁਸ਼ਟ ਹੋ ਜਾਣਾ ਚਾਹੁੰਦੀ ਸੀ।
ਉਨਾਓ ਦੀ ਇੱਕ ਕਲੋਨੀ ਦੇ ਜਿਹੜੇ ਕਮਰੇ ਵਿੱਚ ਸਰਕਾਰ ਕੋਲੋਂ ਮਿਲੇ ਫਲੈਟ ਵਿੱਚ ਅਰਚਨਾ ਆਪਣੇ ਪੰਜ ਜੀਆਂ ਵਾਲੇ ਪਰਿਵਾਰ ਨਾਲ ਰਹਿੰਦੀ ਸੀ, ਉਹ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਛੋਟਾ ਸੀ।
ਗੁਆਂਢ ਦੇ ਖਾਲ੍ਹੀ ਪਏ ਫਲੈਟ ਨੂੰ ਉਸ ਨੇ ਆਪਣੀ, ਜਿਮ, ਆਪਣੀ ਵਰਕਸ਼ਾਪ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਟਿਕਾਣਾ ਬਣਾ ਲਿਆ ਸੀ।
ਉਹ ਇੱਥੇ ਕਸਰਤ ਕਰਦੀ, ਕੁਝ ਪੈਸੇ ਕਮਾਉਣ ਲਈ ਬੱਚੀਆਂ ਨੂੰ ਸਿਲਾਈ ਸਿਖਾਉਂਦੀ। ਗੁਆਂਢ ਦੀਆਂ ਬੱਚੀਆਂ ਲਈ ਉਹ ਮਾਡਲ ਸੀ ਅਤੇ ਮਾਂ ਲਈ ਹਾਲਾਤ ਬਿਹਤਰ ਹੋਣ ਦੀ ਆਸ ਸੀ।
ਉਸ ਦੇ ਮੋਬਾਈਲ ਵਿੱਚ ਇੰਸਟਾਗ੍ਰਾਮ ਰੀਲ ਅਤੇ ਟਿਕਟਾਕ ਸ਼ਾਰਟਸ ਵਰਗੀਆਂ ਵੀਡੀਓ ਸਨ, ਜਿਨ੍ਹਾਂ ਨੂੰ ਸ਼ਾਇਦ ਹੀ ਕਦੇ ਉਸ ਨੇ ਪੋਸਟ ਕੀਤਾ ਸੀ।
ਉਸ ਦੇ ਮੋਬਾਈਲ ਦੀ ਗੈਲਰੀ ਵਿੱਚ ਪਈਆਂ ਤਸਵੀਰਾਂ ਅਤੇ ਅਸਲ ਜ਼ਿੰਦਗੀ ਵਿੱਚ ਬਹੁਤ ਵੱਡਾ ਫ਼ਾਸਲਾ ਦਿਖਦਾ ਸੀ।
ਪਰ ਹਾਲਾਤ ਅਰਚਨਾ ਗੌਤਮ ਦੇ ਖ਼ਿਲਾਫ਼ ਸੀ। ਜੁੱਤੀਆਂ ਦੀ ਫੈਕਟਰੀ ਵਿੱਚ ਮਜ਼ਦੂਰੀ ਕਰਨ ਵਾਲੇ ਪਿਤਾ ਦੀ ਆਮਦਨੀ ਕੰਮ ਨਾ ਮਿਲਣ ਕਾਰਨ ਘੱਟ ਹੋਈ ਤਾਂ ਪਰਿਵਾਰ ਚਲਾਉਣ ਦੀ ਜ਼ਿੰਮੇਵਾਰੀ ਉਸ 'ਤੇ ਆ ਗਈ ਸੀ।
ਉਹ ਘਰ ਦੀ ਸਭ ਤੋਂ ਵੱਡੀ ਧੀ ਜੋ ਸੀ। ਉਸ ਨੂੰ ਨਾ ਚਹੁੰਦਿਆਂ ਹੋਇਆ ਵੀ ਕੱਪੜਿਆਂ ਦੀ ਇੱਕ ਦੁਕਾਨ 'ਤੇ ਪੰਜ ਹਜ਼ਾਰ ਰੁਪਏ ਮਹੀਨੇ ਦੀ ਨੌਕਰੀ ਕਰਨੀ ਪਈ ਸੀ।
ਅਰਚਨਾ ਦੀ ਮਾਂ ਗੀਤਾ (ਬਦਲਿਆ ਹੋਇਆ ਨਾਮ) ਦੱਸਦੀ ਹੈ, "ਦੁਕਾਨ ਮਾਲਕ ਦੀ ਉਸ 'ਤੇ ਬੁਰੀ ਨੀਤ ਸੀ, ਉਸ ਨੂੰ ਇਸ ਬਾਰੇ ਪਤਾ ਲਗ ਗਿਆ ਸੀ ਪਰ ਘਰ ਵਿੱਚ ਭੁੱਖਮਰੀ ਦੇ ਹਾਲਾਤ ਸਨ। ਇੱਕ ਦਿਨ ਉਹ ਕੰਮ ਤੋਂ ਵਾਪਸ ਆਈ ਤਾਂ ਗੁਮਸੁਮ ਸੀ।"
"ਉਸ ਨਾਲ ਬਲਾਤਕਾਰ ਹੋਇਆ ਸੀ, ਉਸ ਨੇ ਮੈਨੂੰ ਦੱਸਿਆ, ਪਰ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਮੇਰੀ ਹਿੰਮਤ ਨਾ ਹੋਈ।"
ਇਹ ਕੋਰੋਨਾ ਮਹਾਮਾਰੀ ਵਿੱਚ ਲੱਗੇ ਲੌਕਡਾਊਨ ਤੋਂ ਕੁਝ ਦਿਨ ਪਹਿਲਾਂ ਦੀ ਗੱਲ ਹੈ। ਗੀਤਾ ਕਹਿੰਦੀ ਹੈ, "ਮੈਂ ਧੀ ਦਾ ਕੰਮ ਛੁਡਾ ਦਿੱਤਾ ਅਤੇ ਉਸ ਨੂੰ ਕਿਹਾ ਕਿ ਮੈਂ ਘਰਾਂ ਵਿੱਚ ਚੁੱਲ੍ਹਾ-ਬਰਤਨ ਕਰ ਕੇ ਖਰਚ ਚਲਾ ਲਵਾਂਗੀ ਪਰ ਤੂੰ ਪ੍ਰੇਸ਼ਾਨ ਨਾ ਹੋ।"
ਪਰ ਦੁਕਾਨ ਮਾਲਕ ਨੇ ਅਰਚਨਾ ਦਾ ਪਿੱਛਾ ਨਹੀਂ ਛੱਡਿਆ। ਗੀਤਾ ਕਹਿੰਦੀ ਹੈ, "ਉਹ ਵਾਰ-ਵਾਰ ਉਸ ਨੂੰ ਫੋਨ ਕਰ ਕੇ ਧਮਕੀ ਦਿੰਦਾ, ਪੈਸਿਆਂ ਦਾ ਲਾਲਚ ਦਿੰਦਾ ਅਤੇ ਆਪਣੇ ਕੋਲ ਆਉਣ ਲਈ ਕਹਿੰਦਾ।"
"ਉਹ ਨੰਬਰ ਬਦਲਦੀ ਤਾਂ ਨਵੇਂ ਨੰਬਰ 'ਤੇ ਫੋਨ ਕਰਦਾ। ਬਹੁਤ ਪ੍ਰੇਸ਼ਾਨ ਹੋ ਕੇ ਲਖਨਊ ਰਹਿਣ ਚਲੀ ਗਈ ਅਤੇ ਉੱਥੇ ਹੀ ਪ੍ਰੀਖਿਆ ਦੀ ਤਿਆਰੀ ਕਰਨ ਲੱਗੀ।"
ਇਹ ਦੁਕਾਨ ਮਾਲਕ ਪਿਛਲੀ ਸਰਕਾਰ ਵਿੱਚ ਰਾਜ ਮੰਤਰੀ ਰਹੇ ਮਰਹੂਮ ਫਤਹਿ ਬਹਾਦੁਰ ਸਿੰਘ ਦੇ ਬੇਟੇ ਰਾਜੌਲ ਸਿੰਘ ਹਨ, ਜਿਨ੍ਹਾਂ ਰਸੂਫ਼ ਅਤੇ ਖ਼ੌਫ਼ ਅਜਿਹਾ ਸੀ ਕਿ ਗੀਤਾ ਪੁਲਿਸ ਵਿੱਚ ਸ਼ਿਕਾਇਤ ਦੇਣ ਦੀ ਹਿੰਮਤ ਨਹੀਂ ਹੋਈ।
ਬਹੁਤ ਹਿੰਮਤ ਕਰਕੇ ਉਹ ਕਲੌਨੀ ਦੇ ਕੋਲ ਹੀ ਨੇੜਲੀ ਪੁਲਿਸ ਚੌਕੀ ਗਈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਰਿਆਦ ਨੂੰ ਅਣਸੁਣਿਆ ਕਰ ਦਿੱਤਾ ਗਿਆ।
ਗੀਤਾ ਕਹਿੰਦੀ ਹੈ, "ਰਾਜੌਲ ਦਾ ਹੌਂਸਲਾ ਵਧਦਾ ਗਿਆ ਅਤੇ ਉਹ ਧੀ ਨੂੰ ਪ੍ਰੇਸ਼ਨੀ ਕਰਦਾ ਰਿਹਾ। 7 ਦਸੰਬਰ ਨੂੰ ਉਹ ਲਖਨਊ ਤੋਂ ਵਾਪਿਸ ਆਈ ਸੀ ਅਤੇ 8 ਦਸੰਬਰ ਨੂੰ ਸਵੇਰੇ 11 ਵਜੇ ਘਰ ਤੋਂ ਨਿਕਲੀ ਤੇ ਫਿਰ ਜ਼ਿੰਦਾ ਵਾਪਸ ਨਹੀਂ ਆਈ।"
8 ਦਸੰਬਰ 2021 ਨੂੰ ਲਾਪਤਾ ਹੋਏ ਅਰਚਨਾ ਦੀ ਲਾਸ਼ ਓਨਾਓਂ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਬਣੇ ਇੱਕ ਧਾਰਮਿਕ ਆਸ਼ਰਮ ਨਾਲ ਲਗਦੇ ਇੱਕ ਪਲਾਟ ਵਿੱਚ ਬਣੇ ਟਾਇਲਟ ਟੈਂਕ ਤੋਂ 11 ਫਰਵਰੀ ਨੂੰ ਪੁਲਿਸ ਨੂੰ ਮਿਲੀ ਸੀ।
ਫਤਹਿ ਬਹਾਦੁਰ ਸਿੰਘ ਪਰਿਵਾਰ ਦੇ ਇਸ ਆਸ਼ਰਮ ਤੋਂ ਬਾਹਰ ਭਗਵਾਨ ਦੀਆਂ ਮੂਰਤੀਆਂ ਹਨ ਅਤੇ ਅੰਦਰ ਕਈ ਮਦਿਰ ਹਨ।
ਆਸ਼ਰਮ ਦੇ ਬਾਹਰ ਖੜ੍ਹੇ ਹੋ ਕੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਧਰਮ ਦੇ ਇਸ ਵਿਹੜੇ ਵਿੱਚ ਅਜਿਹਾ ਭਿਆਨਕ ਕਤਲ ਕਾਂਡ ਹੋਇਆ ਹੋਵੇਗਾ।
ਅਰਚਨਾ ਦੀ ਮੌਤ ਨੇ ਉੱਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਅਤੇ ਪੁਲਿਸ 'ਤੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਚੋਣ ਰੈਲੀ ਵਿੱਚ ਆਪਣੇ ਭਾਸ਼ਣਾਂ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਦਾਅਵੇ ਕਰਦੇ ਹਨ।
ਯੂਪੀ ਪੁਲਿਸ ਵੀ ਅਪਰਾਧੀਆਂ ਨੂੰ ਫੜ੍ਹਨ ਅਤੇ ਉਨ੍ਹਾਂ ਟਿਕਾਣਿਆਂ 'ਤੇ ਬੁਲਡੋਜ਼ਰ ਚਲਾਉਣ ਦੀ ਗੱਲ ਕਰਦੇ ਹਨ।
ਪਰ ਅਰਚਨਾ ਦੀ ਗੁਮਸ਼ੁਦਗੀ ਅਤੇ ਉਸ ਤੋਂ ਬਾਅਦ ਦੇ ਘਟਨਾਕ੍ਰਮ ਨੇ ਸੂਬੇ ਦਾ ਅਕਸ ਪੇਸ਼ ਕੀਤਾ, ਇਥੋਂ ਦੀਆਂ ਧੀਆਂ ਅਸੁਰੱਖਿਅਤ ਹਨ ਅਤੇ ਅਪਰਾਧੀ ਬੇਖ਼ੌਫ਼ ਹਨ।
ਇਹ ਵੀ ਪੜ੍ਹੋ-
ਟਾਲਦੀ ਰਹੀ ਪੁਲਿਸ
ਅਰਚਨਾ ਦੀ ਮਾਂ ਗੀਤਾ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਆਪਣੀ ਧੀ ਦੀ ਭਾਲ ਲਈ ਕਲੋਨੀ ਵਿੱਚ ਸਥਿਤ ਪੁਲਿਸ ਤੋਂ ਲੈ ਕੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਘਰ ਤੱਕ ਦੇ ਚੱਕਰ ਕੱਟੇ ਪਰ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ।
ਪੁਲਿਸ ਨੇ ਐੱਫਆਈਆਰ ਉਦੋਂ ਦਰਜ ਕੀਤੀ ਜਦੋਂ ਕਤਲ ਕਰਨ ਦੇ ਇਰਾਦੇ ਨਾਲ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਘਰ ਪਹੁੰਚੀ ਅਤੇ ਉਨ੍ਹਾਂ ਦੀ ਕਾਰ ਕੁੱਦ ਗਏ।
ਗੀਤਾ ਕਹਿੰਦੀ ਹੈ, "ਕਾਸਗੰਜ ਦੇ ਸੀਓ ਅਤੇ ਐੱਸਐੱਸਪੀ ਦੇ ਦਫ਼ਤਰ ਦੇ ਬਾਹਰ ਰੱਖੇ ਐਂਟਰੀ ਰਜਿਸਟਰ ਮੇਰੇ ਨਾਮ ਨਾਲ ਭਰੇ ਪਏ ਹਨ, ਪਰ ਕਿਸੇ ਨੇ ਮੇਰੀ ਨਹੀਂ ਸੁਣੀ।"
ਕਿੱਥੇ-ਕਿੱਥੇ ਲਗਾਈ ਗੁਹਾਰ
ਗੀਤਾ ਦਾ ਕਹਿਣਾ ਹੈ ਕਿ 8 ਦਸੰਬਰ ਨੂੰ ਉਹ ਅਤੇ ਉਨ੍ਹਾਂ ਦੇ ਪਤੀ ਸੁਰੇਸ਼ ਗੌਤਮ (ਬਦਲਿਆ ਹੋਇਆ ਨਾਮ) ਪੁਲਿਸ ਚੌਕੀ ਗਏ, ਆਪਣੀ ਸ਼ਿਕਾਇਤ ਵਿੱਚ ਮੁਲਜ਼ਮ ਰਾਜੌਲ ਸਿੰਘ ਜ਼ਿਕਰ ਕੀਤਾ, ਪਰ ਉਨ੍ਹਾ ਦੀ ਸ਼ਿਕਾਇਤ ਨਹੀਂ ਲਈ ਗਈ।
9 ਦਸੰਬਰ ਨੂੰ ਉਹ ਫਿਰ ਥਾਣੇ ਗਏ, ਗੁਮਸ਼ੁਦਗੀ ਦੀ ਰਿਪੋਰਟ ਕਰਵਾਉਣੀ ਚਾਹੀ, ਪਰ ਰਿਪੋਰਟ ਦਰਜ ਨਹੀਂ ਹੋਈ।
10 ਦਸੰਬਰ ਨੂੰ ਉਹ ਫਿਰ ਥਾਣੇ ਗਏ। ਉਨ੍ਹਾਂ ਦੀ ਧੀ ਦੀ ਗੁਮਸ਼ੁਦਗੀ ਦੀ ਐੱਫਆਈਆਰ ਤਾਂ ਦਰਜ ਕਰ ਲਈ ਗਈ ਪਰ ਸ਼ਿਕਾਇਤ ਵਿੱਚ ਦਰਜ ਮੁਲਜ਼ਮ ਰਾਜੌਲ ਸਿੰਘ ਦਾ ਨਾਮ ਨਹੀਂ ਲਿਖਿਆ ਗਿਆ।
ਆਪਣੀ ਧੀ ਦੀ ਤਲਾਸ਼ ਵਿੱਚ ਗੀਤਾ ਨੇ ਦਰਜਨਾਂ ਵਾਰ ਥਾਣੇ, ਸੀਓ ਦਫ਼ਤਰ ਅਤੇ ਐੱਸਐੱਸਪੀ ਦਫ਼ਤਰ ਦੇ ਚੱਕਰ ਕੱਟੇ, ਪਰ ਮੁੱਖ ਮੁਲਜ਼ਮ ਕੋਲੋਂ ਪੁੱਛਗਿੱਛ ਨਹੀਂ ਕੀਤੀ ਗਈ।
ਗੀਤਾ ਕਹਿੰਦੀ ਹੈ, "ਅਸੀਂ ਉਨਾਓ ਦੇ ਭਾਜਪਾ ਨੇਤਾਵਾਂ ਕੋਲੋਂ ਵੀ ਮਿਲੇ ਪਰ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ। ਇੱਕ ਵਿਧਾਇਕ ਨੇ ਸਾਡੀ ਮਦਦ ਲਈ ਥਾਣੇ ਵਿੱਚ ਫੋਨ ਕੀਤਾ ਪਰ ਕੋਈ ਅਸਰ ਨਹੀਂ ਹੋਇਆ।"
ਇਸ ਦੌਰਾਨ ਅਰਚਨਾ ਦੇ ਰਿਸ਼ਤੇਦਾਰਾਂ ਕਈ ਵਾਰ ਉੱਤਰ ਪ੍ਰਦੇਸ਼ ਸਰਕਾਰ ਦੇ ਜਨ-ਸੁਣਵਾਈ ਪੋਰਟਲ 'ਤੇ ਸ਼ਿਕਾਇਤ ਕਰਵਾਈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ 'ਤੇ ਵੀ ਕੋਈ ਅਸਰਦਾਰ ਕਾਰਵਾਈ ਨਹੀਂ ਹੋਈ।
ਹਤਾਸ਼ ਗੀਤਾ ਅਤੇ ਉਨ੍ਹਾਂ ਦੇ ਪਤੀ ਲਖਨਈ ਵਿੱਚ ਮੁੱਖ ਮੰਤਰੀ ਆਵਾਸ ਪਹੁੰਚੇ ਅਤੇ ਖੁਦਕੁਸ਼ੀ ਦਾ ਯਤਨ ਕੀਤਾ ਪਰ ਪੁਲਿਸ ਨੇ ਰੋਕ ਦਿੱਤਾ।
ਹਾਲਾਂਕਿ, ਇਸ ਵਾਰ ਵੀ ਕੁਝ ਨਹੀਂ ਹੋਇਆ। ਇਹ ਪਰਿਵਾਰ ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਮਿਲਣ ਪਹੁੰਚਿਆਂ ਪਰ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕੀ।
ਗੀਤਾ ਦਾ ਇਲਜ਼ਾਮ ਹੈ, "ਇਸ ਦੌਰਾਨ ਥਾਣੇ ਦੀ ਪੁਲਿਸ ਸਾਡੇ 'ਤੇ ਖ਼ਾਮੋਸ਼ ਹੋਣ ਅਤੇ ਘਰ ਵਿੱਚ ਰਹਿਣ ਦਾ ਦਬਾਅ ਬਣਾਉਂਦੀ ਰਹੀ। ਸਾਨੂੰ ਕਿਹਾ ਜਾਂਦਾ ਹੈ ਤੁਹਾਡੀ ਧੀ ਕਿਸੇ ਨਾਲ ਭੱਜ ਗਈ ਹੈ, ਚੁੱਪਚਾਪ ਆਪਣੇ ਘਰ ਬੈਠੋ।"
ਆਖ਼ਰਕਾਰ ਜਦੋਂ 24 ਜਨਵਰੀ ਨੂੰ ਉਨ੍ਹਾਂ ਨੇ ਅਖਿਲੇਸ਼ ਯਾਦਵ ਦੀ ਕਾਰ ਅੱਗੇ ਕੁੱਦਣ ਦਾ ਯਤਨ ਕੀਤਾ ਉਦੋਂ ਉਨਾਓਂ ਪੁਲਿਸ ਹਰਕਤ ਵਿੱਚ ਆਈ ਅਤੇ ਦੇਰ ਰਾਤ ਰਾਜੌਲ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਜੇਲ੍ਹ ਭੇਜ ਦਿੱਤਾ ਗਿਆ।
ਇਸੇ ਦਿਨ ਐੱਫਆਈਆਰ ਵਿੱਚ ਰਾਜੌਲ ਸਿੰਘ ਦਾ ਨਾਮ ਜੋੜਿਆ ਗਿਆ।
ਮੀਡੀਆ ਨੇ ਵੀ ਅਣਦੇਖੀ ਕੀਤੀ
ਗੀਤਾ ਕਹਿੰਦੀ ਹੈ ਕਿ ਉਨ੍ਹਾਂ ਦੀ ਧੀ ਗੁਮਸ਼ੁਦਗੀ ਨੂੰ ਮੀਡੀਆ ਨੇ ਥਾਂ ਨਹੀਂ ਦਿੱਤੀ। ਕੁਝ ਅਖ਼ਬਾਰਾਂ ਵਿੱਚ ਦੋ ਲਾਈਨਾਂ ਛਪੀਆਂ ਅਤੇ ਕਿਸੇ ਨੇ ਕੁਝ ਨਹੀਂ ਲਿਖਿਆ।
ਉੱਥੇ ਅਰਚਨਾ ਦੇ ਪਿਤਾ ਸੁਰੇਸ਼ ਗੌਤਮ ਕਹਿੰਦੇ ਹਨ, "ਕਈ ਵਾਰ ਪੱਤਰਕਾਰ ਆਏ, ਵੀਡੀਓ ਬਣਾਇਆ, ਪਰ ਕਿਤੇ ਚੱਲਿਆ, ਅਸੀਂ ਦਰ-ਦਰ ਭਟਕ ਰਹੇ ਸਨ ਪਰ ਕਿਸੇ ਨੇ ਸਾਡੀ ਨਹੀਂ ਸੁਣੀ।"
ਲਉਹ ਕਹਿੰਦੇ ਹਨ, "ਦਲੀਤ ਟਾਈਮਜ਼ ਵੈਬਸਾਈਟ ਨੇ ਸਾਡੇ ਬਾਰੇ ਲਿਖਿਆ। ਕੁਸ਼ ਅੰਬੇਡਕਰਵਾਦੀ ਸਾਨੂੰ ਮਿਲਣ ਅਤੇ ਜੋਰ-ਸ਼ੋਰ ਨਾਲ ਸਾਡੇ ਮੁੱਦੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਉਦੋਂ ਜਾ ਕੇ ਮੀਡੀਆ ਨੇ ਕਿਤੇ ਸਾਨੂੰ ਥਾਂ ਦਿੱਤੀ।"
ਬੀਬੀਸੀ ਨਾਲ ਗੱਲ ਕਰਦਿਆਂ ਦਲਿਤ ਟਾਈਮਜ਼ ਦੇ ਕੁਸ਼ ਅੰਬੇਡਕਰਵਾਦੀ ਨੇ ਕਿਹਾ, "ਇੱਕ ਦਲਿਤ ਵਿਦਿਆਰਥਣ ਲਾਪਤਾ ਸੀ। ਉੱਚੀ ਜਾਤ ਦੇ ਦਬੰਗ 'ਤੇ ਇਲਜ਼ਾਮ ਸੀ ਅਤੇ ਪੁਲਿਸ ਅਣਦੇਖੀ ਕਰ ਰਹੀ ਸੀ। ਸਾਨੂੰ ਪਤਾ ਲੱਗਿਆ ਤਾਂ ਅਸੀਂ ਮੁੱਦੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ।"
ਪੁਲਿਸ 'ਤੇ ਗੰਭੀਰ ਇਲਜ਼ਾਮ
ਸੁਰੇਸ਼ ਗੌਤਮ ਸਥਾਨਕ ਚੌਕੀ ਇੰਚਾਈ ਪ੍ਰੇਮ ਪ੍ਰਕਾਸ਼ ਦੀਕਸ਼ਿਤ 'ਤੇ ਇਲਜ਼ਾਮ ਲਗਾਉਂਦਿਆਂ ਹੋਇਆ ਕਹਿੰਦੇ ਹਨ, "ਉਹ ਸ਼ੁਰੂ ਤੋਂ ਹੀ ਮੁਲਜ਼ਮ ਨਾਲ ਮਿਲੇ ਸਨ। ਜਦੋਂ ਅਸੀਂ ਸ਼ਿਕਾਇਤ ਲੈ ਕੇ ਗਏ ਸਨ ਉਦੋਂ ਉਨ੍ਹਾਂ ਨੇ ਅਰਚਨਾ ਦਾ ਮੋਬਾਈਲ ਲਿਆ ਅਤੇ ਉਸ ਦੀ ਕਾਲ ਹਿਸਟਰੀ ਅਤੇ ਵਟਸਐਪ ਚੈਟ ਡਿਲੀਟ ਕਰ ਦਿੱਤੇ।"
ਸੁਰੇਸ਼ ਦਾ ਦਾਅਵਾ ਹੈ, "ਮੈਂ ਉਸ ਦੀ ਕਾਲ ਹਿਸਟਰੀ ਦਾ ਸਕਰੀਨ ਸ਼ੌਟ ਲੈ ਲਿਆ ਸੀ। ਥਾਣੇ ਵਿੱਚ ਦਿੱਤੀ ਸ਼ਿਕਾਇਤ ਵਿੱਚ ਇਸ ਦਾ ਜ਼ਿਕਰ ਕੀਤਾ ਅਤੇ ਰਾਜੌਲ ਸਿੰਘ 'ਤੇ ਬੇਟੀ ਨੂੰ ਅਗਵਾਈ ਕਰਨ ਦਾ ਇਲਜ਼ਾਮ ਲਗਾਇਆ। ਪਰ ਪੁਲਿਸ ਨੇ ਸਾਡੇ ਇਲਜ਼ਾਮਾਂ ਦੀ ਅਣਦੇਖੀ ਕੀਤੀ।"
ਗੀਤਾ ਕਹਿੰਦੀ ਹੈ, "ਮੈਂ ਜਦੋਂ ਵੀ ਥਾਣੇ ਜਾਂ ਪੁਲਿਸ ਆਧਿਕਾਰੀਆਂ ਦੇ ਦਫ਼ਤਰ ਗਈ ਹਰ ਵਾਰ ਇਹੀ ਕਿਹਾ ਗਿਆ ਕਿ ਤਹਾਡੀ ਧੀ ਭੱਜ ਗਈ ਹੈ, ਚੁੱਪਚਾਪ ਘਰ ਜਾਓ। ਕਿਸੇ ਨੇ ਮੇਰੀ ਧੀ ਨੂੰ ਲੱਭਣ ਵਿੱਚ ਦਿਲਚਸਪੀ ਨਹੀਂ ਦਿਖਾਈ।"
ਉੱਥੇ ਹੀ ਗੀਤਾ ਦੇ ਪਤੀ ਸੁਰੇਸ਼ ਗੌਤਮ ਕਹਿੰਦੇ ਹਨ ਕਿ ਲਾਸ਼ ਮਿਲਣ ਅਤੇ ਸੱਚ ਸਾਹਮਣੇ ਆ ਜਾਣ ਤੋਂ ਬਾਅਦ ਵੀ ਪੁਲਿਸ ਕਰਮੀਆਂ 'ਤੇ ਕੋਈ ਗੰਭੀਰ ਕਾਰਵਾਈ ਨਹੀਂ ਕੀਤੀ ਗਈ ਹੈ।
ਉਹ ਕਹਿੰਦੇ ਹਨ, "ਅਸੀੰ ਇਹ ਮੰਨਦੇ ਹਾਂ ਕਿ ਸਾਡੀ ਧੀ ਦੇ ਅਗਵਾ ਅਤੇ ਕਤਲ ਦੀ ਸਾਜਿਸ਼ ਵਿੱਚ ਸਥਾਨਕ ਪੁਲਿਸ ਕਰਮੀ ਵੀ ਸ਼ਾਮਿਲ ਹਨ। ਉਨ੍ਹਾਂ ਦਾ ਨਾਮ ਵੀ ਮੁਕਦਮੇ ਵਿੱਚ ਦਰਜ ਹੋਣਾ ਚਾਹੀਦਾ ਹੈ।"
"ਜਦੋਂ ਤੱਕ ਲਾਪਰਵਾਗੀ ਕਰਨ ਵਾਲੇ ਪੁਲਿਸਕਰਮੀਆਂ ਦਾ ਨਾਮ ਮੁਕਦਮੇ ਵਿੱਚ ਜੁੜੇਗਾ ਅਸੀਂ ਸੰਘਰਸ਼ ਕਰਾਂਗੇ।"
ਪੁਲਿਸ 'ਤੇ ਇਲਜ਼ਾਮ ਲੱਗ ਰਹੇ ਇਲਜ਼ਾਮਾ 'ਤੇ ਉਨਾਓਂ ਪੁਲਿਸ ਦਾ ਪੱਖ ਜਾਣਨ ਲਈ ਬੀਬੀਸੀ ਨੇ ਸੀਨੀਅਰ ਪੁਲਿਸ ਅਧਿਕਾਰੀ ਨਾਲ ਗੱਲ ਕਰ ਦਾ ਯਤਕਨ ਕੀਤਾ ਪਰ ਖ਼ਬਰ ਦੇ ਛਪਣ ਤੱਕ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
'ਤਾਂ ਜ਼ਿੰਦਾ ਹੁੰਦੀ ਮੇਰੀ ਧੀ'
ਅਰਚਨਾ ਦੇ ਰਿਸ਼ਤੇਦਾਰਾਂ ਦਾ ਮੰਨਣਾ ਹੈ ਕਿ ਉਸ ਨੂੰ ਅਗਵਾ ਕੀਤੇ ਜਾਣ ਤੋਂ ਤੁਰੰਤ ਬਾਅਦ ਨਹੀਂ ਮਾਰਿਆ ਗਿਆ ਹੋਵੇਗਾ ਬਲਕਿ ਕੁਝ ਦਿਨ ਜ਼ਿੰਦਾ ਰਹੀ ਹੋਵੇਗੀ। ਉਨ੍ਹਾਂਨੂੰ ਸ਼ੱਕ ਹੈ ਕਿ ਉਸ ਨਾਲ ਬਲਾਤਕਾਰ ਜਾਂ ਗੈਂਗ ਰੇਪ ਵੀ ਕੀਤਾ ਗਿਆ ਹੋ ਸਕਦਾ ਹੈ।
ਗੀਤਾ ਦੀ ਮਾਂ ਕਹਿੰਦੀ ਹੈ, "ਅਜੇ ਸਿਰਫ਼ ਬੇਟੀ ਧੀ ਦੇ ਕਤਲ ਦਾ ਮੁਕਦਮਾ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਬਲਾਤਕਾਰ ਦਾ ਵੀ ਕੇਸ ਦਰਜ ਹੋਵੇ ਕਿਉਂਕਿ ਉਸ ਦੇ ਨਾਲ ਬਲਾਤਕਾਰ ਵੀ ਕੀਤਾ ਗਿਆ ਹੋਵੇਗਾ।"
"ਮੈਂ ਉਦੋਂ ਆਪਣੀ ਧੀ ਨਾਲ ਹੋਏ ਬਲਤਕਾਰ ਨੂੰ ਦਰਜ ਨਹੀਂ ਕਰਵਾ ਸਕੀ ਸੀ ਪਰ ਹੁਣ ਮੈਂ ਬਲਾਤਕਾਰ ਦਾ ਕੇਸ ਦਰਜ ਕੀਤੇ ਜਾਣ ਦੀ ਅਰਜ਼ੀ ਦੇਵਾਗੀ।"
"ਜੇਕਰ ਪੁਲਿਸ ਨੇ ਸਾਡੀ ਧੀ ਨੂੰ ਲੱਭਣ ਦਾ ਯਤਰ ਕੀਤਾ ਹੁੰਦਾ ਤਾਂ ਉਹ ਸ਼ਾਇਦ ਜ਼ਿੰਦਾ ਹੀ ਮਿਲ ਜਾਂਦੀ।"
ਅਰਚਨਾ ਦੀ ਲਾਸ਼ ਦਾ ਦੋ ਵਾਰ ਪੋਸਟਮਾਰਟਮ ਕੀਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਮੁਤਾਬਕ ਲਾਸ਼ 45 ਦਿਨ ਪੁਰਾਣਾ ਹੋ ਸਕਦਾ ਹੈ।
ਹਾਲਾਂਕਿ, ਉਨ੍ਹਾਂ ਦੇ ਲਾਪਤਾ ਹੋਣ ਦੇ 65ਵੇਂ ਦਿਨ ਉਸ ਦੀ ਲਾਸ਼ ਮਿਲੀ ਸੀ।
ਪੋਸਟਮਾਰਟਮ ਤੋਂ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਅਰਚਨਾ ਦੇ ਨਾਲ ਬਲਾਤਕਾਰ ਹੋਇਆ ਸੀ ਜਾਂ ਨਹੀਂ।
ਉਨ੍ਹਾਂ ਸਲਾਈਡ ਲੈ ਕੇ ਫੌਰੈਂਸਿਕ ਜਾਂਚ ਲਈ ਭੇਜੀ ਗਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਦੀ ਰਿਪੋਰਟ ਆਉਣ ਵਿੱਚ ਸਮਾਂ ਲੱਗੇਗਾ।
ਉੱਥੇ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਰਚਨਾ ਦਾ ਕਤਲ ਅਗਵਾ ਵਾਲੇ ਦਿਨ ਹੀ ਹੋ ਗਈ ਸੀ।
ਜਾਂਚ ਨਾਲ ਜੁੜੇ ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਨਾ ਜ਼ਾਹਿਰ ਕਰਦਿਆਂ ਹੋਇਆ ਦੱਸਦਿਆ, "ਸਾਡੇ ਕੋਲ ਟੈਕਨੀਕਲ ਸਬੂਤ ਅਤੇ ਫੌਰੈਂਸਿਕ ਡਾਟਾ ਹੈ, ਜਿਸ ਨਾਲ ਸਾਬਿਤ ਹੁੰਦਾ ਹੈ ਕਿ ਅਗਵਾ ਵਾਲੇ ਦਿਨ ਹੀ ਰਾਤ ਵੇਲੇ ਅਰਚਨਾ ਦਾ ਕਤਲ ਕਰ ਦਿੱਤਾ ਗਿਆ ਸੀ।"
ਪੁਲਿਸ ਅਧਿਕਾਰੀਆਂ ਮੁਤਾਬਕ, "ਗ੍ਰਿਫ਼ਤਾਰ ਮੁਲਜ਼ਮਾਂ ਰਾਜੌਲ ਸਿੰਘ ਅਤੇ ਸੂਰਜ ਸਿੰਘ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ 8 ਦਸੰਬਰ ਦੀ ਰਾਤ ਨੂੰ ਹੀ ਅਰਚਨਾ ਦਾ ਕਤਲ ਕਰ ਦਿੱਤਾ ਸੀ।"
ਪੁਲਿਸ ਬੋਲੀ-ਸੌਖਾ ਨਹੀਂ ਸੀ ਮਾਮਲਾ
ਅਰਚਨਾ ਜਦੋਂ ਆਪਣੇ ਘਰੋਂ ਗਈ ਸੀ ਤਾਂ ਉਹ ਨਾਲ ਆਪਣਾ ਮੋਬਾਈਲ ਫੋਨ ਲੈ ਕੇ ਨਹੀਂ ਗਈ ਸੀ। 24 ਜਨਵਰੀ ਦੇ ਘਟਨਾਕ੍ਰਮ ਤੋਂ ਪਹਿਲਾਂ ਉਨਾਓਂ ਪੁਲਿਸ ਨੇ ਨਾ ਤਾਂ ਅਰਚਨਾ ਦੀ ਭਾਲ ਲਈ ਕੋਈ ਯਤਨ ਕੀਤਾ ਅਤੇ ਨਾ ਹੀ ਸ਼ਿਕਾਇਤ ਵਿੱਚ ਦਰਜ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ।
24 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਰਾਤ ਵੇਲੇ ਹੀ ਰਾਜੌਲ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਅਗਲੇ ਦਿਨ ਜੇਲ੍ਹ ਭੇਜ ਦਿੱਤਾ ਗਿਆ ਸੀ।
25 ਜਨਵਰੀ ਨੂੰ ਜਾਂਚ ਉਨਾਓ ਪੁਲਿਸ ਦੀ ਐੱਸਓਜੀ (ਸਪੈਸ਼ਲ ਆਪਰੇਸ਼ਨ ਗਰੁੱਪ) ਟੀਮ ਨੂੰ ਦੇ ਦਿੱਤੀ ਗਈ ਸੀ ਅਤੇ ਫਿਰ 28 ਜਨਵਰੀ ਨੂੰ ਇਸ ਮਾਮਲੇ ਦੀ ਜਾਂਚ ਲਈ ਐੱਸਾਈਟੀ ਦਾ ਗਠਨ ਕੀਤਾ ਗਿਆ ਸੀ।
ਐੱਸਆਈਟੀ ਵਿੱਚ ਸ਼ਾਮਿਲ ਇੱਕ ਅਧਿਕਾਰੀ ਮੁਤਾਬਕ, "ਪੁਲਿਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ ਕਿ ਮਾਮਲੇ ਵਿੱਚ ਕੋਈ ਨਹੀਂ ਸੁਰਾਗ਼ ਨਹੀਂ ਸੀ। ਰਾਜੌਲ ਸਿੰਘ ਜਿਸ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਸੀ ਉਹ 8 ਦਸੰਬਰ ਨੂੰ ਪੂਰਾ ਦਿਨ ਘਰ ਹੀ ਸੀ।"
"ਕਾਲ ਡਿਟੇਲ ਦੇ ਆਧਾਰ 'ਤੇ ਕਈ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਗਈ ਪਰ ਕੋਈ ਠੋਸ ਸਬੂਤ ਨਹੀਂ ਮਿਲੇ।"
ਰਾਜੌਲ ਸਿੰਘ ਦੀ ਗ੍ਰਿਫ਼ਾਤਰੀ ਤੋਂ ਬਾਅਦ ਪੁਲਿਸ 'ਤੇ ਅਰਟਨਾ ਦੀ ਲਾਸ਼ ਬਰਾਮਦ ਕਰਨ ਦਾ ਦਬਾਅ ਵਧ ਰਿਹਾ ਸੀ।ਪਰ ਰਾਜੌਲ ਨੇ ਪੁਲਿਸ ਪੁੱਛਗਿੱਛ ਵਿੱਚ ਆਪਣਾ ਮੂੰਹ ਨਹੀਂ ਖੋਲਿਆ।
ਜਾਂਚ ਵਿੱਚ ਸ਼ਾਮਿਲ ਪੁਲਿਸ ਅਧਿਕਾਰੀਆਂ ਮੁਤਾਬਕ, ਸਾਡੀਆਂ ਟੀਮਾਂ ਨੇ ਆਗਰਾ ਅਤੇ ਲਖਨਊ ਸਣੇ ਕਈ ਸ਼ਿਹਰਾਂ ਦਾ ਦੌਰਾਨ ਕੀਤਾ ਪਰ ਕਿਤੇ ਕੋਈ ਠੋਸ ਸਬੂਤ ਨਹੀਂ ਮਿਲ ਰਿਹਾ ਸੀ।
ਫਿਰ ਸੀਡੀਆਰ ਦੀ ਜਾਂਚ ਕੀਤੇ ਜਾਣ ਤੋਂ ਬਾਅਦ ਇੱਕ ਨੰਬਰ ਤੋਂ 39 ਸਕਿੰਟ ਦੀ ਇੱਕ ਕਾਲ ਮਿਲੀ। ਇਸ ਕਾਲ ਨੰਬਰ ਦੇ ਡਾਟਾ ਤੋਂ ਅਸੀਂ ਰਾਜੌਲ ਸਿੰਘ ਪਹੁੰਚੇ।"
ਪੁਲਿਸ ਨੂੰ ਚਕਮਾ ਦੇਣ ਲਈ ਰਾਜੌਲ ਸਿੰਘ ਨੇ ਨਵੇਂ ਨੰਬਰ ਦਾ ਇਸਤੇਮਾਲ ਕੀਤਾ ਸੀ ਤਾਂ ਜੋ ਘਟਨਾ ਵਾਲੇ ਦਿਨ ਉਸ ਦੀ ਲੋਕੇਸ਼ਨ ਘਰੇ ਹੀ ਮਿਲਦੀ ਰਹੇ।
ਪਰ ਐੱਸਓਜੀ ਦੀ ਟੀਮ ਇੱਕ ਕਾਲ ਤੋਂ ਮਿਲੇ ਸੁਰਾਗ਼ ਨਾਲ ਉਸ ਫੋਨ ਤੱਕ ਪਹੁੰਚ ਗਈ ਜਿਸ ਦੀ ਵਰਤੋਂ ਘਟਨਾ ਵਾਲੇ ਦਿਨ ਕੀਤੀ ਗਈ ਸੀ।
ਗੀਤਾ ਕਹਿੰਦੀ ਹੈ, "ਐੱਸਓਜੀ ਇੰਚਾਰਜ ਗੌਰਵ ਕੁਮਾਰ ਨੇ ਸਾਡੀ ਧੀ ਨੂੰ ਲੱਭਣ ਵਿੱਚ ਦਿਨ ਰਾਤ ਮਿਹਨਤ ਕੀਤੀ। ਸਾਡੀ ਹਰ ਗੱਲ ਸੁਣੀ ਅਤੇ ਉਹ ਮੇਰੀ ਧੀ ਦੀ ਲਾਸ਼ ਤੱਕ ਪਹੁੰਚ ਗਏ ਜੇਕਰ ਓਨਾਓ ਪੁਲਿਸ ਹੀ ਅਜਿਹੀ ਮਿਹਨਤ ਕਰਦੀ ਤਾਂ ਮੇਰੀ ਧੀ ਜ਼ਰੂਰ ਜ਼ਿਦਾ ਮਿਲ ਜਾਂਦੀ।"
ਸਜ਼ਾ ਦੀ ਮੰਗ
ਅਰਚਨਾ ਦਾ ਪਰਿਵਾਰ ਚਾਹੁੰਦਾ ਹੈ ਕਿ ਮਾਮਲੇ ਦੀ ਸੀਬੀਆਈ ਜਾਂਚ ਹੋਵੇ ਅਤੇ ਮੁਲਜ਼ਮਾਂ ਨੂੰ ਫਾਂਸੀ ਦਿੱਤੀ ਜਾਵੇ। ਰਿਸ਼ਤੇਦਾਰ ਲਾਪਰਵਾਹੀ ਕਰਨ ਵਾਲੇ ਅਤੇ ਰਾਜੌਲ ਦੀ ਮਦਦ ਕਰਨ ਵਾਲੇ ਪੁਲਿਸ ਕਰਮੀਆਂ ਦੇ ਖ਼ਿਲਾਫ਼ ਵੀ ਮੁਕਦਮਾ ਦਰਜ ਕਰਨ ਦੀ ਮੰਗ ਕਰ ਰਹੇ ਹਨ।
ਉਨਾਓ ਪੁਲਿਸ ਦੇ ਇੱਕ ਅਧਿਕਾਰੀ ਮੁਤਾਬਕ ਅਰਚਨਾ ਦੇ ਲਾਪਤਾ ਹੋਣ ਤੋਂ ਬਾਅਦ ਰਾਜੌਲ ਸਿੰਘ ਕਈ ਵਾਰ ਸਬੰਧਿਤ ਥਾਣੇ ਗਏ ਸਨ।
ਉਨ੍ਹਾਂ ਦੇ ਮੋਬਾਈਲ ਦੀ ਲੋਕੇਸ਼ਨਤੋਂ ਇਹ ਪਤਾ ਲੱਗਿਆ ਹੈ।
ਰਾਜੌਲ ਸਿੰਘ ਦੇ ਸੰਪਰਕ ਵਿੱਚ ਰਹੇ ਪੁਲਿਸ ਕਰਮੀ ਸ਼ੱਕ ਦੇ ਘੇਰੇ ਵਿੱਚ ਹੈ ਪਰ ਅਜੇ ਤੱਕ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਦਿੱਲੀ ਦੇ ਨਿਰਭਿਆ ਰੇਪ ਕਾਂਡ ਅਤੇ ਹਾਥਰਸ ਰੇਪ ਕਾਂਡ ਦੀ ਵਕੀਲ ਸੀਮਾ ਕੁਸ਼ਵਾਹਾ ਨੇ ਵੀ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਕਿ ਉਹ ਇਸ ਕੇਸ ਨੂੰ ਲੜਨਾ ਚਾਹੁੰਦੀ ਹੈ। ਹਾਲਾਂਕਿ, ਅਜੇ ਉਨ੍ਹਾਂ ਨੇ ਇਹ ਕੇਸ ਨਹੀਂ ਲਿਆ ਹੈ।
ਸੁਰੇਸ਼ ਗੌਤਮ ਕਹਿੰਦੇ ਹਨ, "ਅਸੀਂ ਚਾਹੁੰਦੇ ਹਨ ਕਿ ਸੀਮਾ ਕੁਸ਼ਵਾਹਾ ਇਸ ਕੇਸ ਨੂੰ ਲੜ ਅਤੇ ਕਤਲ ਵਿੱਚ ਸ਼ਾਮਿਲ ਸਾਰੇ ਲੋਕਾਂ ਨੂੰ ਸਜ਼ਾ ਦਿਵਾਉਣ।"
ਕੌਣ ਹੈ ਰਾਜੌਲ ਸਿੰਘ?
ਮੁਲਜ਼ਮਾ ਰਾਜੌਲ ਸਿੰਘ ਦੇ ਪਿਤਾ ਫਤਹਿ ਬਹਾਦੁਰ ਸਿੰਘ ਪਿਛਲੀ ਸਮਾਜਵਾਦੀ ਪਾਰਟੀ ਸਰਕਾਰ ਵਿੱਚ ਦਰਜਾ ਪ੍ਰਾਪਤ ਰਾਜ ਮੰਤਰੀ ਸਨ।
ਇੱਕ ਸਥਾਨਕ ਪੱਤਰਕਾਰ ਮੁਤਾਬਕ, ਰਾਜੌਲ ਸਿੰਘ ਦਾ ਸਿਆਸੀ ਰਸੂਫ਼ ਹੈ ਅਤੇ ਉਹ ਆਪਣੇ ਅਸਰ ਦਾ ਇਸਤੇਮਾਲ ਕਰਦੇ ਰਹੇ ਹਨ। ਉਨ੍ਹਾਂ ਦੀ ਅਕਸ ਇੱਕ ਦਬੰਗ ਵਿਅਕਤੀ ਕੀਤੀ ਹੈ।"
ਅਰਚਨਾ ਦੇ ਕਤਲ ਤੋਂ ਬਾਅਦ ਤੋਂ ਹੀ ਕਲੌਨੀ ਵਿੱਚ ਖ਼ੌਫ਼ ਦਾ ਮਾਹੌਲ ਹੈ। ਇੱਥੇ ਕੋਈ ਵੀ ਇਸ ਮਾਮਲੇ 'ਤੇ ਖੁੱਲ੍ਹ ਕੇ ਗੱਲ ਨਹੀਂ ਕਰਦਾ। ਲੋਕ ਬਸ ਇੰਨਾ ਕਹਿੰਦੇ ਹਨ ਕਿ ਇਸ ਘਟਨਾ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ।
ਸਬਾ ਬਾਰਵਹੀਂ ਦੀ ਵਿਦਿਆਰਥਣ ਹੈ ਅਤੇ ਅਰਚਨਾ ਦੇ ਘਰ ਦੇ ਠੀਕ ਸਾਹਮਣੇ ਰਹਿੰਦੀ ਹੈ। ਉਹ ਆਪਣੇ ਘਰੋਂ ਬਾਹਰ ਛੋਟੀ ਜਿਹੀ ਦੁਕਾਨ ਵੀ ਚਲਾਉਂਦੀ ਹੈ।
ਉਹ ਕਹਿੰਦੀ ਹੈ, "ਅਸੀਂ ਅਰਚਨਾ ਦੇ ਨਾਲ ਹੀ ਵੱਡੇ ਹੋਏ, ਉਹ ਸੋਹਣੀ ਕੁੜੀ ਸੀ ਅਤੇ ਕੁਝ ਬਣਨਾ ਚਾਹੁੰਦੀ ਸੀ। ਉਸ ਦੇ ਨਾਲ ਇੰਨਾ ਬੁਰਾ ਹੋਇਆ ਕਿ ਸਾਨੂੰ ਡਰ ਲੱਰ ਰਿਹਾ ਹੈ। ਅਸੀਂ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਾਂ।"
ਇਹ ਵੀ ਪੜ੍ਹੋ:
ਇਹ ਵੀ ਦੇਖੋ: