You’re viewing a text-only version of this website that uses less data. View the main version of the website including all images and videos.
ਅਖਿਲੇਸ਼ ਯਾਦਵ ਨੇ ਦੱਸਿਆ ਕਿ ਭਗਵਾਨ ਕ੍ਰਿਸ਼ਨ ਰੋਜ਼ ਉਨ੍ਹਾਂ ਦੇ ਸੁਫ਼ਨੇ 'ਚ ਆ ਕੇ ਕੀ ਕਹਿੰਦੇ ਹਨ- ਪ੍ਰੈੱਸ ਰਿਵੀਊ
ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਮੈਦਾਨ ਭਖ ਰਿਹਾ ਹੈ। ਅਜਿਹੇ ਵਿੱਚ ਸਿਆਸੀ ਆਗੂਆਂ ਦੇ ਬਿਆਨ ਚਰਚਾ ਦਾ ਕੇਂਦਰ ਬਣ ਰਹੇ ਹਨ।
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਸੋਮਵਾਰ ਨੂੰ ਇੱਕ ਅਜਿਹਾ ਹੀ ਬਿਆਨ ਦਿੱਤਾ।
ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈੱਸ' ਦੀ ਖ਼ਬਰ ਮੁਤਾਬਕ ਅਖਿਲੇਸ਼ ਯਾਦਵ ਨੇ ਕਿਹਾ," ਭਗਵਾਨ ਕ੍ਰਿਸ਼ਨ ਰੋਜ਼ ਮੇਰੇ ਸੁਫ਼ਨੇ ਵਿੱਚ ਆਉਂਦੇ ਹਨ ਅਤੇ ਆਖਦੇ ਹਨ ਕਿ ਉਹ ਹੀ (ਅਖਿਲੇਸ਼ ਯਾਦਵ) ਸਰਕਾਰ ਬਣਾਉਣਗੇ। ਸਮਾਜਵਾਦ ਦੇ ਰਸਤੇ ਉੱਤਰ ਪ੍ਰਦੇਸ਼ ਵਿੱਚ ਰਾਮਰਾਜ ਦਾ ਰਾਹ ਪੱਧਰਾ ਹੋਵੇਗਾ।"
ਇਹ ਬਿਆਨ ਅਖਿਲੇਸ਼ ਯਾਦਵ ਨੇ ਉਸ ਨੇ ਉਸ ਸਮੇਂ ਦਿੱਤਾ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੂੰ ਚਿੱਠੀ ਲਿਖ ਕੇ ਆਖਿਆ ਹੈ ਕਿ ਮਥੁਰਾ ਤੋਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਉਮੀਦਵਾਰ ਬਣਾਇਆ ਜਾਵੇ।
ਇਹ ਵੀ ਪੜ੍ਹੋ:
ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮਾਧੁਰੀ ਵਰਮਾ ਨੂੰ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਮੌਕੇ ਅਖਿਲੇਸ਼ ਯਾਦਵ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।
ਅਖਿਲੇਸ਼ ਯਾਦਵ ਨੇ ਇਹ ਵੀ ਆਖਿਆ ਕਿ ਉਨ੍ਹਾਂ ਵੱਲੋਂ ਸਰਕਾਰ ਬਣਨ 'ਤੇ ਤਿੰਨ ਸੌ ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ ਭਾਰਤੀ ਜਨਤਾ ਪਾਰਟੀ ਨੂੰ 'ਪਰੇਸ਼ਾਨ' ਕਰ ਰਿਹਾ ਹੈ।
200 ਰੁਪਏ ਤੱਕ ਦਾ ਡਿਜੀਟਲ ਭੁਗਤਾਨ ਹੁਣ ਹੋ ਸਕੇਗਾ ਬਿਨਾਂ ਇੰਟਰਨੈੱਟ ਤੋਂ
ਪੇਂਡੂ ਅਤੇ ਅਰਧ ਸ਼ਹਿਰੀ ਇਲਾਕਿਆਂ ਵਿੱਚ ਡਿਜੀਟਲ ਲੈਣ ਦੇਣ ਨੂੰ ਉਤਸ਼ਾਹਿਤ ਕਰਨ ਲਈ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ 200 ਰੁਪਏ ਤੱਕ ਦੇ ਭੁਗਤਾਨ ਨੂੰ ਬਿਨਾਂ ਇੰਟਰਨੈੱਟ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਅੰਗਰੇਜ਼ੀ ਅਖ਼ਬਾਰ 'ਦਿ ਇਕਨਾਮਿਕ ਟਾਈਮਜ਼' ਦੀ ਖਬਰ ਮੁਤਾਬਕ ਆਰਬੀਆਈ ਵੱਲੋਂ ਇਸ ਦੇ ਲਈ ਇੱਕ ਖਰੜਾ ਵੀ ਤਿਆਰ ਕੀਤਾ ਗਿਆ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਮੁਤਾਬਕ ਬਿਨਾਂ ਇੰਟਰਨੈੱਟ ਤੋਂ ਭੁਗਤਾਨ ਦੀ ਕੋਈ ਸੀਮਾ ਦੋ ਹਜ਼ਾਰ ਰੁਪਏ ਤੱਕ ਤੈਅ ਹੋਈ ਹੈ। ਆਫਲਾਈਨ ਡਿਜੀਟਲ ਭੁਗਤਾਨ ਦਾ ਮਤਲਬ ਹੈ ਜਿਸ ਵਿੱਚ ਇੰਟਰਨੈੱਟ, ਟੈਲੀਕਾਮ ਕੁਨੈਕਟੀਵਿਟੀ ਦੀ ਲੋੜ ਨਾ ਪਵੇ।
ਆਰਬੀਆਈ ਮੁਤਾਬਕ ਇਸ ਤਰ੍ਹਾਂ ਦੇ ਭੁਗਤਾਨ ਲਈ ਅਥੈਂਟੀਕੇਸ਼ਨ ਦੀ ਲੋੜ ਨਹੀਂ ਪਵੇਗੀ। ਆਰਬੀਆਈ ਦੇ ਇਸ ਖਰੜੇ ਮੁਤਾਬਕ,"200 ਰੁਪਏ ਤੱਕ ਦਾ ਵੱਧ ਤੋਂ ਵੱਧ ਭੁਗਤਾਨ ਆਫਲਾਈਨ ਕੀਤਾ ਜਾ ਸਕੇਗਾ ਅਤੇ ਇਸਦੀ ਕੁੱਲ ਸੀਮਾ ਦੋ ਹਜ਼ਾਰ ਰੁਪਏ ਹੈ।"
ਆਰਬੀਆਈ ਨੇ ਕਿਹਾ,"ਆਫਲਾਈਨ ਲੈਣਦੇਣ ਨਾਲ ਖ਼ਰਾਬ , ਕਮਜ਼ੋਰ ਇੰਟਰਨੈੱਟ ਵਾਲੇ ਇਲਾਕਿਆਂ ਵਿੱਚ ਲੈਣ ਦੇਣ ਦੀ ਸਹੂਲਤ ਨੂੰ ਵਧਾਵਾ ਮਿਲੇਗਾ।''
ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ-ਸੱਤਿਆਪਾਲ ਮਲਿਕ
ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਸਾਨ ਅੰਦੋਲਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਦਿੱਤੇ ਗਏ ਆਪਣੇ ਬਿਆਨ ਉੱਪਰ ਟਿੱਪਣੀ ਕੀਤੀ ਹੈ।
ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈੱਸ' ਦੀ ਖ਼ਬਰ ਮੁਤਾਬਕ ਸੱਤਿਆਪਾਲ ਮਲਿਕ ਨੇ ਆਖਿਆ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਅਤੇ 'ਪ੍ਰਧਾਨਮੰਤਰੀ ਸਹੀ ਰਾਹ 'ਤੇ ਚੱਲ ਰਹੇ ਹਨ'।
ਖਬਰ ਮੁਤਾਬਕ ਸੱਤਿਆਪਾਲ ਮਲਿਕ ਦੀ ਇੱਕ ਵੀਡਿਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਕਹਿ ਰਹੇ ਸਨ ਕਿ,"ਮੈਂ ਅੱਜ ਤੋਂ ਕਿਸਾਨਾਂ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਨੂੰ ਮਿਲਣ ਗਿਆ ਤਾਂ ਉਨ੍ਹਾਂ ਨਾਲ ਮੇਰੀ ਪੰਜ ਮਿੰਟ ਵਿੱਚ ਲੜਾਈ ਹੋ ਗਈ।''
''ਉਹ ਬਹੁਤ ਘਮੰਡ ਵਿੱਚ ਸਨ। ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਸਾਡੇ 500 ਲੋਕ ਮਰ ਗਏ ਤਾਂ ਉਨ੍ਹਾਂ ਨੇ ਕਿਹਾ ਮੇਰੇ ਲਈ ਮਰੇ ਹਨ?"
ਇਸ ਵਾਇਰਲ ਵੀਡੀਓ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਦੀ ਮੁਆਫ਼ੀ ਦੀ ਮੰਗ ਕੀਤੀ ਅਤੇ ਭਾਰਤੀ ਜਨਤਾ ਪਾਰਟੀ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਸੱਤਿਆਪਾਲ ਮਲਿਕ ਦੀ ਵਾਇਰਲ ਵੀਡੀਓ ਵਿੱਚ ਉਹ ਇਹ ਕਹਿੰਦੇ ਸੁਣੇ ਗਏ ਸਨ ਕਿ ਪ੍ਰਧਾਨ ਮੰਤਰੀ ਨੇ ਮਲਿਕ ਨੂੰ ਆਖਿਆ ਕਿ ਉਹ ਅਮਿਤ ਸ਼ਾਹ ਨੂੰ ਜਾ ਕੇ ਮਿਲਣ। ਖਬਰ ਮੁਤਾਬਕ ਹੁਣ ਮਲਿਕ ਨੇ ਦਾਅਵਾ ਕੀਤਾ ਹੈ ਕਿ ਅਮਿਤ ਸ਼ਾਹ ਨੇ ਇਸ ਤਰ੍ਹਾਂ ਦਾ ਕੁਝ ਵੀ ਉਨ੍ਹਾਂ ਨੂੰ ਨਹੀਂ ਕਿਹਾ।
ਪ੍ਰਧਾਨ ਮੰਤਰੀ ਮੋਦੀ ਬਾਰੇ ਸੱਤਿਆਪਾਲ ਮਲਿਕ ਨੇ ਆਖਿਆ ਕਿ ਉਹ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨ ਵਾਪਿਸ ਲੈਣ ਦੀ ਸਰਾਹਨਾ ਕਰਦੇ ਹਨ ਅਤੇ ਪ੍ਰਧਾਨ ਮੰਤਰੀ ਸਹੀ ਰਾਹ 'ਤੇ ਚੱਲ ਰਹੇ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ: