ਨੋਰੋਵਾਇਰਸ ਕੀ ਹੈ ਜਿਸਦੇ ਭਾਰਤ 'ਚ ਮਾਮਲੇ ਆਉਣ ਲੱਗੇ ਹਨ, ਇਸਦੇ ਲੱਛਣ ਤੇ ਬਚਾਅ ਵੀ ਜਾਣੋ

ਨੋਰੋਵਾਇਰਸ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਕੇਰਲ ਦੇ ਵਾਇਨਾਡ ਵਿੱਚ ਨੋਰੋਵਾਇਰਸ ਦੇ ਮਾਮਲੇ ਦੀ ਪੁਸ਼ਟੀ ਹੋਈ ਹੈ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ ਅਤੇ ਇਸ ਸਬੰਧ ਵਿੱਚ ਹਦਾਇਤਾਂ ਜਾਰੀ ਕੀਤੀਆਂ ਹਨ। ਉਲਟੀਆਂ ਅਤੇ ਦਸਤ ਇਸ ਵਾਇਰਸ ਦੇ ਮੁੱਖ ਲੱਛਣ ਹਨ।

ਇਹ ਪਸ਼ੂਆਂ ਤੋਂ ਇਨਸਾਨਾਂ ਵਿੱਚ ਫ਼ੈਲਣ ਵਾਲਾ ਵਾਇਰਸ ਹੈ। ਦੋ ਹਫ਼ਤੇ ਪਹਿਲਾਂ ਵਾਇਨਾਡ ਜ਼ਿਲ੍ਹੇ ਦੇ ਕੋਲ ਪੁਕੋੜਾ ਵਿੱਚ ਇੱਕ ਡੰਗਰਾਂ ਦੇ ਹਸਪਤਾਲ ਕਾਲਜ ਦੇ ਵਿਦਿਆਰਥੀਆਂ ਵਿੱਚ ਨੋਰੋਵਾਇਰਸ ਦੀ ਸੂਚਨਾ ਮਿਲੀ ਸੀ।

ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਹਾਲਾਤ ਨੂੰ ਕਾਬੂ ਵਿੱਚ ਕੀਤਾ ਜਾ ਚੁੱਕਿਆ ਹੈ ਅਤੇ ਵਾਇਰਸ ਦੇ ਅੱਗੇ ਫ਼ੈਲਣ ਦੀ ਕੋਈ ਸੂਚਨਾ ਨਹੀਂ ਹੈ। ਲੋਕਾਂ ਵਿੱਚ ਵਾਇਰਸ ਬਾਰੇ ਜਾਗਰੂਕਤਾ ਪੈਦਾ ਕਰਨ ਤੋਂ ਇਲਾਵਾ ਪਸ਼ੂ ਚਕਿਤਸਾ ਵਿਗਿਆਨ ਕਾਲਜ ਦੇ ਵਿਦਿਆਰਥੀਆਂ ਦਾ ਡੇਟਾ ਵੀ ਤਿਆਰ ਕੀਤਾ ਜਾ ਰਿਹਾ ਹੈ।

ਕਾਲਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਗ ਸਭ ਤੋਂ ਪਹਿਲਾਂ ਕੈਂਪਸ ਦੇ ਬਾਹਰ ਹੋਸਟਲਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਵਿੱਚ ਮਿਲਿਆ ਸੀ।

ਸਿਹਤ ਅਧਿਕਾਰੀਆਂ ਨੇ ਨਮੂਨੇ ਲਏ ਅਤੇ ਛੇਤੀ ਹੀ ਉਨ੍ਹਾਂ ਨੂੰ ਪ੍ਰੀਖਣ ਲਈ ਅਲਾਪੱਪੂਝਾ ਵਿੱਚ ਵਾਇਰਸ ਵਿਗਿਆਨ ਸੰਸਥਾ (ਐਨਆਈਵੀ) ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

ਇਸ ਲਾਗ ਤੋਂ ਪੀੜਤ ਵਿਅਕਤੀ ਨੂੰ ਉਲਟੀ ਅਤੇ ਦਸਤ ਦੀ ਸ਼ਿਕਾਇਤ ਹੁੰਦੀ ਹੈ।

ਸੂਬੇ ਦੀ ਸਹਿਤ ਮੰਤਰੀ ਵੀਨਾ ਜਾਰਜ ਨੇ ਸਿਹਤ ਅਧਿਕਾਰੀਆਂ ਦੀ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ ਅਤੇ ਵਾਇਨਾਡ ਦੀ ਸਥਿਤੀ ਦਾ ਜਾਇਜ਼ਾ ਲਿਆ।

ਸਿਹਤ ਵਿਭਾਗ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਮੰਤਰੀ ਨੇ ਅਧਿਕਾਰੀਆਂ ਨੂੰ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਉਪਰਾਲੇ ਤੇਜ਼ ਕਰਨ ਦਾ ਨਿਰਦੇਸ਼ ਦਿੱਤੇ ਹਨ।

ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਫ਼ਿਲਹਾਲ ਚਿੰਤਾ ਦੀ ਕੋਈ ਗੱਲ ਨਹੀਂ ਹੈ ਪਰ ਫਿਰ ਵੀ ਸੁਚੇਤ ਰਹਿਣਾ ਚਾਹੀਦਾ ਹੈ।

ਇਹ ਵਾਇਰਸ ਦੂਸ਼ਿਤ ਖਾਣੇ ਅਤੇ ਪਾਣੀ ਤੋਂ ਲਾਗ ਇਨਸਾਨਾਂ ਵਿੱਚ ਫ਼ੈਲਦਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਪਾਣੀ ਨੂੰ ਸਾਫ਼ ਕਰਨ ਲਈ ਸੂਪਰ ਕਲੋਰੀਨੀਕਰਨ ਕੀਤਾ ਜਾ ਰਿਹਾ ਹੈ।

ਕੇਰਲ ਦੇ ਸਿਹਤ ਮੰਤਰਾਲਾ ਵੱਲੋਂ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਨੋਰੋਵਾਇਰਸ ਦੀ ਲਾਗ ਵਾਲੇ ਵਿਅਕਤੀਆਂ ਨੂੰ ਘਰ ਵਿੱਚ ਅਰਾਮ ਕਰਨਾ ਚਾਹੀਦਾ ਹੈ।

ਓਆਰਐਸ ਅਤੇ ਉੱਬਲਿਆ ਹੋਇਆ ਪਾਣੀ ਪੀਣਾ ਚਾਹੀਦਾ ਹੈ। ਲੋਕਾਂ ਨੂੰ ਖਾਣ ਖਾਣ ਤੋਂ ਪਹਿਲਾਂ ਅਤੇ ਪਖਾਨੇ ਦੀ ਵਰਤੋਂ ਕਰਨ ਤੋਂ ਬਾਅਦ ਆਪਣੇ ਹੱਥਾਂ ਅਤੇ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ।

ਦਿਸ਼ਾ-ਨਿਰਦੇਸ਼ਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਾਨਵਰਾਂ ਦੇ ਨਾਲ ਸੰਪਰਕ ਵਿੱਚ ਰਹਿਣ ਵਾਲਿਆਂ ਨੂੰ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।

ਨੋਰਾਵਾਇਰਸ ਤੰਦਰੁਸਤ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ ਪਰ ਇਹ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਹੋਰ ਸਿਹਤ ਸਬੰਧੀ ਪ੍ਰੇਸ਼ਾਨੀ ਝੱਲ ਰਹੇ ਲੋਕਾਂ ਦੇ ਲਈ ਗੰਭੀਰ ਹੋ ਸਕਦਾ ਹੈ।

ਕੋਰੋਨਾਵਇਰਸ

ਤਸਵੀਰ ਸਰੋਤ, Getty Images

ਕੀ ਹਨ, ਇਸ ਦੇ ਲੱਛਣ?

ਇੰਗਲੈਂਡ ਵਿੱਚ ਇਸ ਸਾਲ ਨੋਰੋਵਾਇਰਸ ਦੀ ਲਾਗ ਦੇ 154 ਮਾਮਲੇ ਦਰਜ ਕੀਤੇ ਗਏ ਸਨ। ਅਚਾਨਕ ਉਲਟੀ ਅਤੇ ਦਸਤ ਹੋਣਾ ਇਸ ਵਾਇਰਸ ਦੀ ਲਾਗ ਦੇ ਲੱਛਣ ਹਨ। ਇਸਦੇ ਨਾਲ-ਨਾਲ ਤੇਜ਼ ਬੁਖ਼ਾਰ, ਸਰੀਰ ਦਰਦ ਵੀ ਇਸ ਲਾਗ ਦੇ ਲੱਛਣ ਹਨ।

ਲਾਗ ਹੋਣ ਤੋਂ ਇੱਕ ਤੋਂ ਦੋ ਦਿਨਾਂ ਬਾਅਦ ਇਹ ਲੱਛਣ ਨਜ਼ਰ ਆਉਂਦੇ ਹਨ।

ਇਹ ਵਾਇਰਸ ਤੇਜ਼ੀ ਨਾਲ ਫ਼ੈਲਦਾ ਹੈ ਕਿਉਂਕਿ ਪੀੜਤ ਵਿਅਕਤੀ ਨੋਰੋਵਾਇਰਸ ਦੇ ਕਰੋੜਾਂ ਕਣ ਫੈਲਾਅ ਸਕਦਾ ਹੈ ਅਤੇ ਲਾਗ ਹੋਣ ਦੇ ਲਈ ਕੁਝ ਕਣ ਹੀ ਕਾਫ਼ੀ ਹਨ।

ਲਾਗ ਤੋਂ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਏ ਜਾਂ ਫਿਰ ਕਿਸੇ ਦੇ ਥੁੱਖ ਦੇ ਕਾਰਨ ਫ਼ੈਲ ਸਕਦਾ ਹੈ।

ਕਿਵੇਂ ਕਰੀਏ ਬਚਾਅ?

ਡਾਕਟਰਾਂ ਦੀ ਰਾਇ ਹੈ ਕਿ ਇਸ ਵਾਇਰਸ ਦੇ ਲਈ ਵਾਰ-ਵਾਰ ਸਾਬਣ ਅਤੇ ਗਰਮ ਪਾਣੀ ਨਾਲ ਹੱਥ ਧੋਣਾ ਚਾਹੀਦੇ ਹਨ।

ਕੱਪੜਿਆਂ ਅਤੇ ਪਖਾਨਿਆਂ ਨੂੰ ਸਾਫ਼ ਰੱਖੋ ਅਤੇ ਪਾਣੀ ਨੂੰ ਬਲੀਚ ਪਾਕੇ ਘਰ ਦੀਆਂ ਥਾਵਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ।

ਇਹ ਵਾਇਰਸ ਕੋਰੋਨਾਵਇਰਸ ਦੀ ਤਰ੍ਹਾਂ ਐਲਕੋਹਲ ਨਾਲ ਖ਼ਤਮ ਨਹੀਂ ਹੁੰਦਾ ਸਗੋਂ ਕੱਪੜਿਆਂ ਨੂੰ 60 ਡਿਗਰੀ ਸੈਲਸੀਅਸ ਦੇ ਤਾਪਮਾਨ ਉੱਪਰ ਸਾਫ਼ ਕੀਤਾ ਜਾਵੇ ਤਾਂ ਇਸ ਨਾਲ ਜ਼ਿਆਦਾ ਫ਼ਾਇਦਾ ਹੁੰਦਾ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)