ਬ੍ਰਿਟੇਨ ਦੀ ਮਹਿਲਾ ਕੂਟਨੀਤਿਕ ਨਾਲ ਚੰਡੀਗੜ੍ਹ ਵਿੱਚ ਕਥਿਤ ਛੇੜਛਾੜ- ਪ੍ਰੈੱਸ ਰਿਵੀਊ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਪੁਲਿਸ ਮੁਤਾਬਕ ਚੰਡੀਗੜ੍ਹ ਸਥਿਤ ਬ੍ਰਿਟੇਨ ਦੇ ਡਿਪਟੀ ਹਾਈ ਕਮਿਸ਼ਨ ਦੀ ਇੱਕ ਅਧਿਕਾਰੀ ਮੁਤਾਬਕ ਜਦੋਂ ਉਹ ਸ਼ਹਿਰ ਦੇ ਉੱਚ ਸੁਰੱਖਿਆ ਵਾਲੇ ਦਸ ਸੈਕਟਰ ਵਿੱਚ ਸਵੇਰ ਦੀ ਸੈਰ ਲਈ ਨਿਕਲੇ ਤਾਂ ਉਨ੍ਹਾਂ ਨਾਲ ਛੇੜਛਾੜ ਕੀਤੀ ਗਈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪੀੜਤਾ ਕੂਟਨੀਤਿਕ ਅਧਿਕਾਰੀ ਬ੍ਰਿਟਿਸ਼ ਨਾਗਰਿਕ ਹੈ ਅਤੇ ਸਵੇਰੇ ਬੁੱਧਵਾਰ ਸਵੇਰੇ ਪੌਣੇ ਛੇ ਵਜੇ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਉਨ੍ਹਾਂ ਨੂੰ ਪਿੱਛੋਂ ਟੱਕਰ ਮਾਰੀ। ਮਹਿਲਾ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜਣ ਵਿੱਚ ਸਫ਼ਲ ਰਿਹਾ।

ਮਹਿਲਾ ਚੰਡੀਗੜ੍ਹ ਲਾਨ ਟੈਨਿਸ ਐਸੋਸੀਏਸ਼ਨ ਦੇ 10 ਸੈਕਟਰ ਦੇ ਗਰਾਊਂਡ ਜਾ ਰਹੀ ਸੀ ਅਤੇ ਰਸਤੇ ਵਿੱਚ ਸੀ ਜਦੋਂ ਕਿ ਇਹ ਘਟਨਾ ਵਾਪਰੀ।

ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਹੈ।

ਇਹ ਵੀ ਪੜ੍ਹੋ:

ਮੁੰਦਰਾ ਡਰੱਗ ਮਾਮਲਾ ਐੱਨਆਈਏ ਨੇ ਆਪਣੇ ਹੱਥ ਵਿੱਚ ਲਿਆ

ਬੁੱਧਵਾਰ ਨੂੰ ਮੁੰਦਰਾ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ। ਗੁਜਰਾਤ ਦੇ ਮੁੰਦਰਾ ਬੰਦਰਗਾਹ ਜਿਸ ਦਾ ਸੰਚਾਨਲ ਅਡਾਨੀ ਸਮੂਹ ਦੀ ਕੰਪਨੀ ਵੱਲੋਂ ਕੀਤਾ ਜਾਂਦਾ ਹੈ ਤੋਂ ਡਾਇਰੈਕਟੋਰੇਟ ਆਫ਼ ਰੈਵਿਨਿਊ ਦੀ ਛਾਪਮੇਰੀ ਵਿੱਚ 2,988 ਕਿੱਲੋਗ੍ਰਾਮ ਹੈਰੋਇਨ ਫੜੀ ਗਈ ਸੀ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਜਾਂਚ ਏਜੰਸੀ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਇਹ ਕੇਸ ਗ੍ਰਹਿ ਮੰਤਰਾਲਾ ਦੇ ਹੁਕਮਾਂ ਤੋਂ ਬਾਅਦ ਦਰਜ ਕੀਤਾ ਹੈ।

ਐੱਨਆਈਏ ਨੇ ਨਾ ਸਿਰਫ਼ ਇਸ ਵਿੱਚ ਆਈਪੀਸੀ ਦੀਆਂ ਸੰਬਧਿਤ ਧਾਰਵਾਂ ਅਤੇ ਨਾਰਕੋਟਿਕਸ ਡਰੱਗਸ ਅਤੇ ਸਾਈਕੋਟਰੋਪਿਕ ਸਬਸਟਾਂਸਜ਼ ਐਕਟ ਲਗਾਏ ਹਨ ਸਗੋਂ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਦੀਆਂ ਧਾਰਾਵਾਂ 17 ( ਦਹਿਸ਼ਤਗਰਦ ਗਤੀਵਿਧੀਆਂ ਲਈ ਫੰਡ ਇਕੱਠਾ ਕਰਨਾ) ਅਤੇ 18 ( ਦਹਿਸ਼ਤਗਰਦ ਕਾਰਵਾਈਆਂ ਦੀਆਂ ਸਾਜਿਸ਼ ਘੜਨ ਲਈ ਸਜ਼ਾ) ਵੀ ਲਗਾਈਆਂ ਹਨ।'

ਏਜੰਸੀ ਨੇ ਕਿਹਾ ਹੈ, ''ਕਿਉਂਕਿ ਨਸ਼ੇ ਅਫ਼ਗਾਨਿਸਤਾਨ ਤੋਂ ਆਏ ਹਨ ਜਿੱਥੇ ਹੁਣ ਤਾਲਿਬਾਨ ਦਾ ਸ਼ਾਸਨ ਹੈ ਤਾਂ ਪੂਰੇ ਮਾਮਲੇ ਵਿੱਚ ਨਾਰਕੋ-ਟੈਰਰਿਜ਼ਮ ਦਾ ਵੀ ਇੱਕ ਕੋਲ ਬਣਦਾ ਹੈ। ਮਾਮਲੇ ਦੇ ਕੌਮਾਂਤਰੀ ਪ੍ਰਸੰਗ ਹਨ ਅਤੇ ਇਸੇ ਕਾਰਨ ਇਹ ਐੱਨਆਈਏ ਨੂੰ ਸੋਂਪਿਆ ਗਿਆ ਹੈ।''

ਕਰੂਜ਼ ਪਾਰਟੀ ਛਾਪੇ ਵਿੱਚ ਬੀਜੇਪੀ ਆਗੂ ਦੀ ਸ਼ਮੂਲੀਅਤ ਦਾ ਦਾਅਵਾ

ਐੱਨਸੀਪੀ ਦੇ ਆਗੂ ਤੇ ਮਹਾਰਸ਼ਟਰ ਸਰਕਾਰ ਵਿੱਚ ਮੰਤਰੀ ਨਵਾਬ ਮਲਿਕ ਨੇ ਇਲਜ਼ਾਮ ਲਗਾਇਆ ਹੈ ਕਿ ਐੱਨਸੀਬੀ ਦੇ ਜਿਸ ਛਾਪੇ ਵਿੱਚ ਸ਼ਾਹਰੁਖ਼ ਖਾਨ ਦੇ ਪੁੱਤਰ ਆਰਿਅਨ ਖ਼ਾਨ ਤੇ ਅਰਬਾਜ਼ ਮਰਚੈਂਟ, ਮੁਨਮੁਨ ਧਮੇਚਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਸ ਵਿੱਚ ਐੱਨਸੀਬੀ ਦੀ ਟੀਮ ਵਿੱਚ ਭਾਜਪਾ ਆਗੂ ਵੀ ਸ਼ਾਮਲ ਸੀ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਐੱਨਸੀਪੀ ਆਗੂ ਨੇ ਦਾਅਵਾ ਕੀਤਾ ਕਿ ਛਾਪਾਮਾਰੀ ਵਾਲੀ ਟੀਮ ਵਿੱਚ ਭਾਜਪਾ ਆਗੂ ਮਨੀਸ਼ ਭਾਨੂਸ਼ਾਲੀ ਵੀ ਸ਼ਾਮਲ ਸੀ।

ਆਗੂ ਨੇ ਕਿਹਾ ਕਿ ''ਮਨੀਸ਼ 28 ਸਿਤੰਬਰ ਤੱਕ ਨੂੰ ਗੁਜਰਾਤ ਵਿੱਚ ਸੀ ਫਿਰ ਮੁੰਬਈ ਵਾਪਸ ਆਇਆ ਅਤੇ ਫਿਰ ਪਹਿਲੀ ਅਕਤੂਬਰ ਨੂੰ ਅਹਿਮਦਾਬਾਦ ਚੱਲਿਆ ਗਿਆ।''

''ਉਸ ਨੇ ਛਾਪੇ ਵਿੱਚ ਹਿੱਸਾ ਲਿਆ ਤੇ ਛਾਪੇ ਤੋਂ ਬਾਅਦ ਅਰਬਾਜ਼ ਮਸਤਾਨ ਨੂੰ ਐੱਨਸੀਬੀ ਦੇ ਦਫ਼ਤਰ ਛੱਡਿਆ।''

''ਐੱਨਸੀਬੀ ਨੂੰ ਇਹ ਸਾਰਿਆਂ ਨੂੰ ਸਪਸ਼ਟ ਕਰਨਾ ਪਵੇਗਾ। ਐੱਨਸੀਬੀ ਦੇ ਛਾਪੇ ਵਿੱਚ ਭਾਜਪਾ ਆਗੂ ਕੀ ਕਰ ਰਿਹਾ ਹੈ?''

''ਕੀ ਐੱਨਸੀਬੀ ਜੋ ਭਾਜਪਾ ਕਹਿੰਦੀ ਹੈ ਉਸ ਮੁਤਾਬਕ ਕੰਮ ਕਰਦੀ ਹੈ?''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)