ਯੂਕੇ 'ਚ ਟਰੱਕ ਡਰਾਈਵਰਾਂ ਦੀ ਘਾਟ ਕਾਰਨ ਕਿਵੇਂ ਵਧਿਆ ਪੈਟ੍ਰੋਲ ਸੰਕਟ, ਪੰਪਾਂ ਉੱਤੇ ਲੱਗੀਆਂ ਲੰਬੀਆਂ ਕਤਾਰਾਂ -ਪ੍ਰੈੱਸ ਰਿਵੀਊ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਪੈਟ੍ਰੋਲ ਪੰਪਾਂ 'ਤੇ ਦਬਾਅ ਘਟਾਉਣ ਲਈ, ਲੰਬੀਆਂ ਲਾਈਨਾਂ ਤੋਂ ਬਾਅਦ ਪੈਟ੍ਰੋਲ ਮੁਹੱਈਆਂ ਕਰਵਾਉਣ ਤੇ ਪੰਪ ਬੰਦ ਕਰਨ ਲਈ ਸੈਨਾ ਨੂੰ ਤਿਆਰ-ਬਰ-ਤਿਆਰ ਰੱਖਿਆ ਗਿਆ ਹੈ।

ਬੀਬੀਸੀ ਦੀ ਖ਼ਬਰ ਮੁਤਾਬਕ ਸਰਕਾਰ ਨੇ ਕਿਹਾ ਹੈ ਕਿ ਸੈਨਿਕ ਟੈਂਕਰ ਚਾਲਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਕਿ ਲੋੜ ਪੈਣ 'ਤੇ ਉਨ੍ਹਾਂ ਨੂੰ ਤੈਨਾਤ ਕੀਤਾ ਜਾ ਸਕੇ।

ਕਾਰੋਬਾਰੀ ਸਕੱਤਰ ਕਵਾਸੀ ਕਵਾਰਤੇਂਗ ਨੇ ਇਸ ਨੂੰ 'ਸਮਝਦਾਰੀ ਅਤੇ ਅਹਿਤੀਆਤ ਵਾਲਾ' ਕਦਮ ਦੱਸਦਿਆਂ ਕਿਹਾ ਹੈ ਕਿ ਬ੍ਰਿਟੇਨ ਕੋਲ ਕਾਫੀ ਪੈਟ੍ਰੋਲ ਹੈ।

ਪੈਟ੍ਰੋਲ ਮੁਹੱਈਆ ਕਰਵਾਉਣ ਵਾਲਿਆਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਮੰਗ ਆਮ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ।

ਮੰਤਰੀਆਂ ਨੇ ਇਸ ਲਈ ਉਨ੍ਹਾਂ ਲੋਕਾਂ 'ਤੇ ਇਲਜ਼ਾਮ ਲਗਾਇਆ ਹੈ, ਜੋ ਲੋੜ ਪੈਣ 'ਤੇ ਪੈਟ੍ਰੋਲ ਖਰੀਦਦੇ ਹਨ।

ਉਧਰ ਦੂਜੇ ਪਾਸੇ ਟਰੱਕ ਡਰਾਈਵਰਾਂ ਦੀ ਘਾਟ ਕਾਰਨ ਪੈਟ੍ਰੋਲ ਸੰਕਟ ਵਿਚਾਲੇ ਕਈ ਡਰਾਈਵਰ ਪੈਟ੍ਰੋਲ ਪੰਪਾਂ ਵੱਲ ਰੁਖ਼ ਕਰ ਰਹੇ ਹਨ।

ਟਰੱਕ ਡਰਾਈਵਰਾਂ ਦੀ ਘਾਟ ਨੇ ਹਾਲ ਹੀ ਵਿੱਚ ਸੁਪਰ ਮਾਰਕਿਟ ਤੋਂ ਲੈ ਕੇ ਫਾਸਡ-ਫੂਡ ਚੇਨ ਤੱਕ ਕਈ ਉਦਯੋਗਾਂ ਲਈ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ-

ਕਾਂਗਰਸ˸ ਨਵੀਂ ਬਣੀ ਸਰਕਾਰ ਪਰ ਰੇੜਕਾ ਅਜੇ ਵੀ ਬਰਕਰਾਰ

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵਿੱਚ 15 ਮੰਤਰੀਆਂ ਨੂੰ ਸ਼ਾਮਿਲ ਕਰਨ ਤੋਂ ਬਾਅਦ ਵੀ ਪੰਜਾਬ ਕਾਂਗਰਸ ਵਿੱਚ ਕੁਝ ਠੀਕ ਨਹੀਂ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇੱਕ ਪਾਸੇ ਜਿੱਥੇ ਮੰਤਰੀ ਮੰਡਲ 'ਚੋਂ ਨਜ਼ਰਅੰਦਾਜ਼ ਕੀਤੇ ਵਿਧਾਇਕ ਆਪਣੇ ਸਿਆਸੀ ਬਦਲਾਂ ਨੂੰ ਭਾਲ ਰਹੇ ਹਨ, ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਪੀਸੀਸੀ ਮੁਖੀ ਨਵਜੋਤ ਸਿੰਘ ਸਿੱਧੂ ਕੁਝ ਮੰਤਰੀਆਂ ਦੀ ਚੋਣ ਤੋਂ ਪਰੇਸ਼ਾਨ ਹਨ।

ਉਧਰ ਦੂਜੇ ਪਾਸੇ ਮਾਝਾ ਅਤੇ ਦੁਆਬਾ ਦੇ ਕੁਝ ਅਸੰਤੁਸ਼ਟ ਨੇਤਾਵਾਂ ਬਾਰੇ ਚਰਚਾ ਹੈ ਕਿ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ ਵਿੱਚ ਹਨ, ਜੋ ਉਨ੍ਹਾਂ ਨੂੰ ਹਟਾਉਣ ਦੇ ਤਰੀਕੇ ਬਾਰੇ ਪਾਰਟੀ ਆਲਾ ਕਮਾਨ ਨਾਲ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਹਨ।

ਉਨ੍ਹਾਂ ਨੇ ਗਾਂਧੀ ਭੈਣ-ਭਰਾ ਨੂੰ "ਤਜਰਬੇ ਦੀ ਘਾਟ" ਦੱਸੀ ਸੀ ਅਤੇ ਕਿਹਾ ਸੀ ਕਿ ਸਲਾਹਕਾਰ ਉਨ੍ਹਾਂ ਨੂੰ ਗੁਮਰਾਹ ਕਰ ਰਹੇ ਹਨ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਿਆਸੀ ਬਦਲ ਖੁੱਲ੍ਹੇ ਰੱਖੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਸਕਦੇ ਹਨ ਅਤੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਹੋਰਨਾਂ ਨੇਤਾਵਾ ਨਾਲ ਮਹੱਤਵਪੂਰਨ ਬੈਠਕਾਂ ਕਰਨਗੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਗਲੋਬਲ ਤੇਜ਼ੀ ਵਿਚਾਲੇ ਭਾਰਤੀਆਂ ਦੀ ਔਸਤ ਉੱਚਾਈ ਪਿਛਲੇ 10 ਸਾਲਾਂ 'ਚ ਘਟੀ ਹੈ

ਦੁਨੀਆਂ ਭਰ ਵਿੱਚ ਔਸਤ ਉੱਚਾਈ ਦੇ ਵਾਧੇ ਦੇ ਸੰਦਰਭ ਵਿੱਚ ਸਾਲ 1998-99 ਦੇ ਚੰਗੇ ਵਾਧੇ ਤੋਂ ਬਾਅਦ ਸਾਲ 2005-06 ਤੋਂ 2015-16 ਵਿਚਾਲੇ ਭਾਰਤ ਦੇ ਨੌਜਵਾਨ ਪੁਰਸ਼ਾਂ ਅਤੇ ਔਰਤਾਂ ਦੀ ਉੱਚਾਈ ਵਿੱਚ ਚਿੰਤਜਨਕ ਗਿਰਾਵਟ ਆਈ ਹੈ।

ਓਪਲ ਸਾਇੰਸ ਜਰਨਲ ਪੀਐੱਲਓਐੱਸ ਵਨ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਗਰੀਬ ਔਰਤਾਂ ਵਿੱਚ ਆਦਿਵਾਸੀ ਔਰਤਾਂ ਵਾਂਗ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਹੈ।

ਇਸ ਦੌਰਾਨ ਅਮੀਰ ਔਰਤਾਂ ਦੀ ਔਸਤ ਉੱਚਾਈ ਵਿੱਚ ਕਾਫੀ ਸੁਧਾਰ ਹੋਇਆ ਹੈ।

ਇਸ ਤੋਂ ਪਤਾ ਲਗਦਾ ਹੈ ਕਿ ਔਸਤ ਉੱਚਾਈ ਪੋਸ਼ਣ ਅਤੇ ਸਮਾਜਕ ਤੇ ਹੋਰ ਵਾਤਾਵਰਨ ਸਬੰਧੀ ਕਾਰਕਾਂ ਨਾਲ ਕਿੰਨੀ ਨੇੜਿਓਂ ਜੁੜੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)