You’re viewing a text-only version of this website that uses less data. View the main version of the website including all images and videos.
ਸੰਯੁਕਤ ਰਾਸ਼ਟਰ ਵਿੱਚ ਮੋਦੀ - ਇਹ ਤੈਅ ਕਰਨ ਦੀ ਲੋੜ ਕਿ ਅਫ਼ਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਦਹਿਸ਼ਤਗਰਦੀ ਲਈ ਨਾ ਹੋਵੇ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ
ਅਮਰੀਕਾ ਦੇ ਦੌਰੇ 'ਤੇ ਗਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਨੂੰ ਸੰਬੋਧਿਤ ਕਰ ਰਹੇ ਹਨ।
ਦੱਸ ਦਈਏ ਕਿ ਨਰਿੰਦਰ ਮੋਦੀ ਸ਼ਨੀਵਾਰ ਨੂੰ ਨਿਊਯਾਰਕ ਪਹੁੰਚ ਗਏ ਸਨ। ਉਨ੍ਹਾਂ ਨੇ ਉੱਥੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਵੀ ਮੁਲਾਕਾਤ ਕੀਤੀ ਹੈ।
ਪਿਛਲੇ ਸਾਲ ਕੋਵਿਡ-19 ਦੀ ਵਜ੍ਹਾ ਕਰ ਕੇ ਇਸ ਸੈਸ਼ਨ ਨੂੰ ਡਿਜੀਟਲ ਤਰੀਕੇ ਕੀਤਾ ਗਿਆ ਸੀ।
ਇਹ ਵੀ ਪੜ੍ਹੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਮੁੱਖ ਗੱਲਾਂ:
- ਭਾਰਤ ਦੀ ਪ੍ਰਗਤੀ ਨਾਲ ਦੇਸ ਦੀ ਪ੍ਰਗਤੀ ਹੁੰਦੀ ਹੈ।
- ਲੋਕਤੰਤਰ ਦੀ ਤਾਕਤ ਹੈ ਕਿ ਇੱਕ ਚਾਹ ਵਾਲਾ ਪੀਐਮ ਦੇ ਤੌਰ 'ਤੇ ਇੱਥੇ ਹੈ।
- ਭਾਰਤ ਦੀ ਸੇਵਾ ਕਰਦੇ ਮੈਨੂੰ 20 ਸਾਲ ਹੋ ਗਏ। 7 ਸਾਲ ਵਿੱਚ 43 ਕਰੋੜ ਤੋਂ ਵੱਧ ਲੋਕ ਬੈਂਕ ਵਿਵਸਥਾ ਨਾਲ ਜੁੜੇ।
- ਭਾਰਤ ਦਾ ਵੈਕਸੀਨ ਡਿਲੀਵਰੀ ਪਲੇਟਫਾਰਮ (ਕੋਵਿਨ) ਕਰੋੜਾਂ ਵੈਕਸੀਨ ਲਗਵਾਉਣ 'ਚ ਡਿਜੀਟਲ ਸਪੋਰਟ ਦੇ ਰਿਹਾ ਹੈ।
- ਜਦੋਂ ਭਾਰਤ ਵਿਕਾਸ ਕਰਦਾ ਹੈ ਤਾਂ ਵਿਸ਼ਵ ਵਿਕਾਸ ਕਰਦਾ ਹੈ। ਜੇ ਭਾਰਤ ਸੁਧਾਰ ਕਰਦਾ ਹੈ ਤਾਂ ਵਿਸ਼ਵ ਸੁਧਾਰ ਕਰਦਾ ਹੈ।
- ਭਾਰਤ 'ਚ ਹਰ ਮਹੀਨੇ 350 ਕਰੋੜ ਤੋਂ ਵੱਧ ਦਾ ਡਿਜੀਟਲ ਲੈਣ ਦੇਣ ਅਸੀਂ ਦੁਨੀਆ ਦੀ ਪਹਿਲੀ ਡੀਐਨਏ ਵੈਕਸੀਨ ਵਿਕਸਿਤ ਕਰ ਲਈ ਹੈ।
- ਮੈਂ ਸਾਰੇ ਵੈਕਸੀਨ ਨਿਰਮਾਤਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਭਾਰਤ ਆ ਕੇ ਵੈਕਸੀਨ ਬਣਾਉਣ।
- ਭਾਰਤ ਵਿਸ਼ਵ ਦਾ ਇੱਕ ਲੋਕਤੰਤਰਿਕ ਤੇ ਭਰੋਸੇਮੰਦ ਪਾਰਟਨਰ ਬਣ ਰਿਹਾ ਹੈ।
- ਭਾਰਤ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਸੈਟਲਾਈਟਾਂ ਨੂੰ ਪੁਲਾੜ ਵਿੱਚ ਭੇਜੇਗਾ।
- ਦੁਨੀਆ ਵਿੱਚ ਅੱਤਵਾਦ ਦਾ ਖ਼ਤਰਾ ਵੱਧ ਰਿਹਾ ਹੈ। ਜੋ ਲੋਕ ਅੱਤਵਾਦ ਦਾ ਇਸਤੇਮਾਲ ਟੂਲ ਵਜੋਂ ਕਰਦੇ ਹਨ ਉਨ੍ਹਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।
- ਸਾਨੂੰ ਇਹ ਤੈਅ ਕਰਨਾ ਹੋਵੇਗਾ ਕਿ ਅਫ਼ਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਅੱਤਵਾਦ ਲਈ ਨਾ ਹੋਵੇ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਹ ਵੀ ਪੜ੍ਹੋ: