ਗਲਵਾਨ 'ਚ ਮਾਰੇ ਗਏ ਪੰਜਾਬੀ ਜਵਾਨਾਂ ਦੇ ਪਰਿਵਾਰ ਇੱਕ ਸਾਲ ਬਾਅਦ ਕਿਸ ਹਾਲ ਵਿੱਚ - 5 ਅਹਿਮ ਖ਼ਬਰਾਂ

ਗਲਵਾਨ 'ਚ ਮਾਰੇ ਗਏ ਪੰਜਾਬੀਆਂ ਦੇ ਪਰਿਵਾਰਾਂ ਦਾ ਦਰਦ ਕਾਇਮ ਹੈ ਅਤੇ ਕਹਿੰਦੇ ਹਨ, 'ਆਦਮੀ ਦੇ ਜਾਣ ਤੋਂ ਬਾਅਦ ਕੋਈ ਜ਼ਿੰਦਗੀ ਨਹੀਂ ਰਹਿੰਦੀ'।
ਪਿਛਲੇ ਸਾਲ ਭਾਰਤ-ਚੀਨ ਸਰਹੱਦ 'ਤੇ ਗਲਵਾਨ ਘਾਟੀ ਵਿੱਚ ਮਾਰੇ ਗਏ 20 ਭਾਰਤੀ ਜਵਾਨਾਂ ਵਿੱਚ ਪੰਜਾਬ ਦੇ ਵੀ ਚਾਰ ਜਵਾਨ ਸ਼ਾਮਲ ਸਨ।
ਇਹ ਵੀ ਪੜ੍ਹੋ:
ਇਨ੍ਹਾਂ ਵਿੱਚ ਗੁਰਦਾਸਪੁਰ ਦੇ ਸਤਨਾਮ ਸਿੰਘ, ਸੰਗਰੂਰ ਦੇ ਗੁਰਵਿੰਦਰ ਸਿੰਘ, ਪਟਿਆਲਾ ਦੇ ਮਨਦੀਪ ਸਿੰਘ ਤੇ ਮਾਨਸਾ ਦੇ ਗੁਰਤੇਜ ਸਿੰਘ ਸਨ।
ਇੱਕ ਸਾਲ ਬਾਅਦ ਅਸੀਂ ਇਨ੍ਹਾਂ ਪਰਿਵਾਰਾਂ ਦੇ ਜਜ਼ਬਾਤ ਜਾਣਨ ਦੀ ਕੋਸ਼ਿਸ਼ ਕੀਤੀ ਹੈ।
ਸਤਨਾਮ ਸਿੰਘ ਦੀ ਧੀ ਨੇ ਕਿਹਾ, "ਮੈਂ ਉਨ੍ਹਾਂ ਦੀ ਬੇਟੀ ਹਾਂ, ਮੈਨੂੰ ਉਨ੍ਹਾਂ 'ਤੇ ਗਰਵ ਹੈ। ਉਨ੍ਹਾਂ ਦਾ ਨਾਮ ਦੇਸ਼ ਵਿੱਚ ਰੌਸ਼ਨ ਹੋਇਆ, ਪਰ ਉਨ੍ਹਾਂ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ।"
ਵੀਡੀਓ ਰਿਪੋਰਟ ਦੇਖਣ ਲਈ ਇੱਥੇ ਕਲਿੱਕ ਕਰੋ
ਟਵਿੱਟਰ ਤੇ ਮੋਦੀ ਸਰਕਾਰ ਵਿਚਾਲੇ ਵਧਿਆ ਟਕਰਾਅ, ਰਵੀ ਸ਼ੰਕਰ ਪ੍ਰਸਾਦ ਨੇ ਕੀ ਕਿਹਾ
ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕੂ ਰਾਹੀਂ ਟਵਿੱਟਰ 'ਤੇ ਨਿਸ਼ਾਨੇ ਸਾਧੇ ਹਨ ਅਤੇ ਲਿਖਿਆ ਹੈ, "26 ਮਈ ਨੂੰ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਇੰਟਰਮੀਡੀਏਰੀ ਗਾਈਡਲਾਈਨ ਦੀ ਪਾਲਣਾ ਟਵਿੱਟਰ ਨੇ ਨਹੀਂ ਕੀਤੀ।

ਤਸਵੀਰ ਸਰੋਤ, Getty Images
''ਟਵਿੱਟਰ ਨੂੰ ਕਈ ਮੌਕੇ ਦਿੱਤੇ ਗਏ ਪਰ ਉਸ ਨੇ ਜਾਣਬੁਝ ਕੇ ਇਨ੍ਹਾਂ ਨੂੰ ਨਾ ਮੰਨਣ ਦਾ ਰਾਹ ਚੁਣਿਆ।''
ਰਵੀ ਸ਼ੰਕਰ ਪ੍ਰਸਾਦ ਨੇ ਅੱਗੇ ਲਿਖਿਆ, ''ਟਵਿੱਟਰ 'ਤੇ ਜਦੋਂ ਗਾਈਡਨਾਈਂਨਜ਼ ਦੀ ਪਾਲਣਾ ਦੀ ਗੱਲ ਆਈ ਤਾਂ ਅਣਦੇਖੀ ਕਰ ਰਿਹਾ ਹੈ।''
''ਇਸ ਤੋਂ ਇਲਾਵਾ ਟਵਿੱਟਰ ਭਾਰਤ ਦੀ ਕਾਨੂੰਨ ਵਿਵਸਥਾ ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਹੈ ਅਤੇ ਵਰਤੋਂਕਾਰਾਂ ਦੀਆਂ ਸ਼ਿਕਾਇਤਾਂ ਨੂੰ ਅਣਗੌਲਿਆਂ ਕਰ ਰਿਹਾ ਹੈ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
''ਇਸ ਦੇ ਨਾਲ ਹੀ ਟਵਿੱਟਰ ਆਪਣੀ ਸਹੁਲਤ ਅਤੇ ਪਸੰਦ-ਨਾਪਸੰਦ ਦੇ ਹਿਸਾਬ ਨਾਲ ਕਿਸੇ ਪੋਸਟ ਨੂੰ ਮੈਨੀਪੁਲੇਟਿਡ ਮੀਡੀਆ ਦੇ ਖਾਨੇ ਵਿੱਚ ਪਾ ਦਿੰਦਾ ਹੈ।''
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਨਤਾਸ਼ਾ ਨਰਵਾਲ ਨੂੰ ਜ਼ਮਾਨਤ ਦਿੰਦਿਆਂ ਕੋਰਟ ਨੇ ਸਰਕਾਰ ਨੂੰ ਕਿਨ੍ਹਾਂ ਗੱਲਾਂ 'ਚ ਫਰਕ ਸਮਝਣ ਦੀ ਨਸੀਹਤ ਦਿੱਤੀ
ਦਿੱਲੀ ਹਾਈ ਕੋਰਟ ਨੇ ਗ਼ੈਰ-ਜ਼ਮਾਨਤੀ ਗਤੀਵਿਧੀਆਂ (ਰੋਕਥਾਮ) ਕਾਨੂੰਨ ਯਾਨਿ ਯੂਏਪੀਏ ਦੀ ਦੁਰਵਰਤੋਂ 'ਤੇ ਚਿੰਤਾ ਜ਼ਾਹਿਰ ਕਰਦਿਆਂ ਸਰਕਾਰ ਨੂੰ ਕਿਹਾ ਹੈ ਕਿ ਕਿਸੇ 'ਤੇ 'ਅੱਤਵਾਦੀ' ਦਾ ਠੱਪਾ ਲਗਾਉਣ ਤੋਂ ਪਹਿਲਾਂ ਗੰਭੀਰਤਾ ਨਾਲ ਵਿਚਾਰ ਕਰੋ।

ਤਸਵੀਰ ਸਰੋਤ, Twitter/Pinjra Tod
ਅਦਾਲਤ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਅਸਹਿਮਤੀ ਨੂੰ ਦਬਾਉਣ ਲਈ ਇਸ ਕਾਨੂੰਨ ਦੀ ਵਰਤੋਂ ਕੀਤੀ ਗਈ।
ਬੇਹੱਦ ਸਖ਼ਤ ਕਾਨੂੰਨ 'ਅਨਲਾਅਫੁੱਲ ਐਕਟੀਵਿਟੀਜ਼ ਪ੍ਰਿਵੈਂਸ਼ਵ ਐਕਟ (ਯੂਏਪੀਏ) ਤਹਿਤ ਗ੍ਰਿਫ਼ਤਾਰ ਤਿੰਨ ਵਿਦਿਆਰਥੀਆਂ ਨੂੰ ਜ਼ਮਾਨਤ ਦੇਣ ਵੇਲੇ ਹਾਈ ਕੋਰਟ ਨੇ ਮੰਗਲਵਾਰ ਨੂੰ ਇਹ ਗੱਲਾਂ ਆਖੀਆਂ।
ਨਤਾਸ਼ਾ ਨਰਵਾਲ, ਦੇਵਾਂਗਨਾ ਕਲਿਤਾ ਅਤੇ ਆਸਿਫ਼ ਇਕਬਾਲ ਤਨਹਾ ਨੂੰ ਬੀਤੇ ਸਾਲ ਦਿੱਲੀ ਵਿੱਚ ਫਿਰਕੂ ਹਿੰਸਾ ਮਾਮਲੇ ਵਿੱਚ ਸਾਜ਼ਿਸ਼ ਦੇ ਇਲਜ਼ਾਮਾਂ ਵਿੱਚ ਯੂਏਪੀਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੂਰਾ ਮਾਮਲਾ ਹੈ ਕੀ ਅਤੇ ਕੋਰਟ ਨੇ ਹੋਰ ਕੀ ਕਿਹਾ? — ਜਾਣਨ ਲਈ ਪੂਰੀ ਖ਼ਬਰ ਇੱਥੇ ਪੜ੍ਹੋ
ਕੀਟਨਾਸ਼ਕਾਂ ਦੀ ਵਰਤੋਂ ਤੇ ਨੇਲ ਪਾਲਿਸ਼ ਵੀ ਬੱਚੇ ਪੈਦਾ ਕਰਨ 'ਚ ਅੜਿੱਕਾ ਹੋ ਸਕਦੇ ਹਨ, ਕਿਵੇਂ?
ਪੱਛਮੀ ਦੇਸ਼ਾਂ ਵਿੱਚ ਸਾਲ 1972 ਵਿੱਚ ਜਿੱਥੇ ਪ੍ਰਤੀ ਮਿਲੀਲੀਟਰ ਮਨੁੱਖੀ ਵੀਰਜ ਵਿੱਚ 9.9 ਕਰੋੜ ਸ਼ੁਕਰਾਣੂ ਪਾਏ ਜਾਂਦੇ ਸਨ ਉੱਥੇ ਸਾਲ 2011 ਵਿੱਚ ਇਕੱਠੇ ਕੀਤੇ ਗਏ ਸੈਂਪਲਾਂ ਵਿੱਚ ਇਹ ਗਿਣਤੀ 4.7 ਕਰੋੜ ਰਹਿ ਗਈ ਜੋ ਕਿ ਅੱਧੇ ਤੋਂ ਵੀ ਘੱਟ ਹੈ।

ਤਸਵੀਰ ਸਰੋਤ, PA Media
ਕੀ ਸਿਰਫ਼ 39 ਸਾਲਾਂ ਦੌਰਾਨ ਪੁਰਸ਼ ਵੀਰਜ ਵਿੱਚ ਸ਼ੁਕਰਾਣੂਆਂ ਦੀ ਸੰਖਿਆ ਵਿੱਚ ਆਈ ਲਗਾਤਾਰ ਕਮੀ ਇੱਕ ਇਸ਼ਾਰਾ ਹੈ ਕਿ ਮਨੁੱਖੀ ਨਸਲ, ਜੇ ਇਹੀ ਰੁਝਾਨ ਰਿਹਾ ਤਾਂ ਅਲੋਪ ਹੋਣ ਵੱਲ ਵਧ ਰਹੀ ਹੈ?
ਜੇ ਰਤਾ ਹੋਰ ਗਹੁ ਨਾਲ ਦੇਖੀਏ ਤਾਂ ਇਹ ਘਾਟਾ 1 ਫੀਸਦੀ ਪ੍ਰਤੀ ਸਾਲ ਪਿਆ ਹੈ। ਇਸ ਰੁਝਾਨ ਦੇ ਹਿਸਾਬ ਨਾਲ 2011 ਤੋਂ ਬਾਅਦ ਭਾਵ 2021 ਤੱਕ ਜੇ ਦੇਖਿਆ ਜਾਵੇ ਤਾਂ ਹੁਣ ਤੱਕ ਇੱਕ ਮਿਲੀਲੀਟਰ ਵੀਰਜ ਵਿੱਚ ਸ਼ੁਕਰਾਣੂਆਂ ਦੀ ਸੰਖਿਆ 4 ਕਰੋੜ ਤੋਂ ਵੀ ਹੇਠਾਂ ਆ ਚੁੱਕੀ ਹੋਵੇਗੀ।
ਇਹ ਕੁਝ ਖੁਲਾਸੇ ਹਨ ਜੋ ਮਾਊਂਟ ਸਿਨਾਈ ਹਸਪਤਾਲ ਨਿਊਯਾਰਕ ਵਿੱਚ ਵਾਤਾਵਰਣ ਅਤੇ ਪ੍ਰਜਨਣ ਮਹਾਮਾਰੀ ਵਿਗਿਆਨੀ ਡਾ. ਸ਼ਨਾ ਸਵੈਨ ਨੇ ਮਨੁੱਖੀ ਪ੍ਰਜਨਣ ਸਿਹਤ ਵਿੱਚ ਆਪਣੇ ਲੰਬੇ ਅਧਿਐਨ ਤੋਂ ਬਾਅਦ ਕੀਤੇ ਹਨ।
ਕੀਟਨਾਸ਼ਕ ਕਿਵੇਂ ਪ੍ਰਭਾਵਿਤ ਕਰਦੇ ਹਨ ਤੇ ਕੀ ਸਿਰਫ਼ ਔਰਤਾਂ ਹੀ ਬਾਂਝਪਣ ਲਈ ਜ਼ਿੰਮੇਵਾਰ ਹਨ? — ਜਾਣਨ ਲਈ ਕਲਿੱਕ ਕਰੋ
ਅਮਰੀਕਾ ਦੀ ਇੱਕ ਪ੍ਰਭਾਵਸ਼ਾਲੀ ਔਰਤ ਜਿਸ ਨੇ ਨਨ ਬਣਨ ਲਈ ਸ਼ੋਹਰਤ ਤਿਆਗ ਦਿੱਤੀ
ਪਿਛਲੇ ਤਿੰਨ ਦਹਾਕਿਆਂ ਤੋਂ ਇੱਕ ਮੱਠ ਵਿੱਚ ਰਹਿਣ ਵਾਲੀ 92 ਸਾਲਾ ਨਨ ਦੀ ਮੌਤ ਹੋ ਗਈ ਪਰ ਸਿਸਟਰ ਮੈਰੀ ਜੋਸਫ਼ ਦੀ ਜ਼ਿੰਦਗੀ ਦੀ ਪੂਰੀ ਕਹਾਣੀ ਰਵਾਇਤੀ ਤਰੀਕਿਆਂ ਨਾਲੋਂ ਬਹੁਤ ਵੱਖਰੀ ਹੈ।

ਤਸਵੀਰ ਸਰੋਤ, courtesy of mark miller
ਪੂਜਾ ਪਾਠ ਤੇ ਭਗਤੀ ਦੇ ਨਾਮ ਆਪਣੀ ਜ਼ਿੰਦਗੀ ਲਗਾ ਦੇਣ ਤੋਂ ਪਹਿਲਾਂ ਉਨ੍ਹਾਂ ਦਾ ਨਾਮ ਐਨ ਰਸਲ ਮਿਲਰ ਸੀ ਜੋ ਕਿ ਸੈਨਫ੍ਰੈਂਸਿਸਕੋ ਵਿੱਚ ਕਾਫ਼ੀ ਜਾਣਿਆ ਪਛਾਣਿਆ ਸੀ।
ਐਨ ਇਲਾਕੇ ਦੀ ਇੱਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਸੀ ਜੋ ਸ਼ਾਨਦਾਰ ਪਾਰਟੀਆਂ, ਓਪਰਾ ਲਈ ਜਾਣੀ ਜਾਂਦੀ ਸੀ ਅਤੇ 10 ਬੱਚਿਆਂ ਦੀ ਮਾਂ ਸੀ।
1928 ਵਿੱਚ ਪੈਦਾ ਹੋਈ ਐਨ ਦਾ ਸੁਪਨਾ ਸੀ ਕਿ ਉਹ ਨਨ ਬਣੇ ਪਰ ਫ਼ਿਰ ਉਸ ਨੂੰ ਪਿਆਰ ਹੋ ਗਿਆ।
20 ਵਰ੍ਹਿਆਂ ਦੀ ਉਮਰ ਵਿੱਚ ਉਸ ਨੇ ਰਿਚਰਡ ਮਿਲਰ ਨਾਲ ਵਿਆਹ ਕਰਵਾ ਲਿਆ ਜੋ ਅੱਗੇ ਚੱਲ ਕੇ ਪੈਸੇਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ ਦੇ ਅਹਿਮ ਅਹੁਦਿਆਂ 'ਤੇ ਰਹੇ।
ਐਨ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












