ਅਮਰੀਕਾ ਦੀ ਇੱਕ ਪ੍ਰਭਾਵਸ਼ਾਲੀ ਔਰਤ ਜਿਸ ਨੇ ਨਨ ਬਣਨ ਲਈ ਸ਼ੋਹਰਤ ਤਿਆਗ ਦਿੱਤੀ

ਤਸਵੀਰ ਸਰੋਤ, Courtesy of Mark Miller
- ਲੇਖਕ, ਹੈਰੀਅਟ ਓਰੈਲ
- ਰੋਲ, ਬੀਬੀਸੀ ਵਰਲਡ ਸਰਵਿਸ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਪਿਛਲੇ ਤਿੰਨ ਦਹਾਕਿਆਂ ਤੋਂ ਇੱਕ ਮੱਠ ਵਿੱਚ ਰਹਿਣ ਵਾਲੀ 92 ਸਾਲਾ ਨਨ ਦੀ ਮੌਤ ਹੋ ਗਈ ਪਰ ਸਿਸਟਰ ਮੈਰੀ ਜੋਸਫ਼ ਦੀ ਜ਼ਿੰਦਗੀ ਦੀ ਪੂਰੀ ਕਹਾਣੀ ਰਵਾਇਤੀ ਤਰੀਕਿਆਂ ਨਾਲੋਂ ਬਹੁਤ ਵੱਖਰੀ ਹੈ।
ਪੂਜਾ ਪਾਠ ਤੇ ਭਗਤੀ ਦੇ ਨਾਮ ਆਪਣੀ ਜ਼ਿੰਦਗੀ ਲਗਾ ਦੇਣ ਤੋਂ ਪਹਿਲਾਂ ਉਨ੍ਹਾਂ ਦਾ ਨਾਮ ਐਨ ਰਸਲ ਮਿਲਰ ਸੀ ਜੋ ਕਿ ਸੈਨਫ੍ਰੈਂਸਿਸਕੋ ਵਿੱਚ ਕਾਫ਼ੀ ਜਾਣਿਆ ਪਛਾਣਿਆ ਸੀ।
ਐਨ ਇਲਾਕੇ ਦੀ ਇੱਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਸੀ ਜੋ ਸ਼ਾਨਦਾਰ ਪਾਰਟੀਆਂ, ਓਪਰਾ ਲਈ ਜਾਣੀ ਜਾਂਦੀ ਸੀ ਅਤੇ 10 ਬੱਚਿਆਂ ਦੀ ਮਾਂ ਸੀ।
ਇਹ ਵੀ ਪੜ੍ਹੋ-
1928 ਵਿੱਚ ਪੈਦਾ ਹੋਈ ਐਨ ਦਾ ਸੁਪਨਾ ਸੀ ਕਿ ਉਹ ਨਨ ਬਣੇ ਪਰ ਫ਼ਿਰ ਉਸ ਨੂੰ ਪਿਆਰ ਹੋ ਗਿਆ।
20 ਵਰ੍ਹਿਆਂ ਦੀ ਉਮਰ ਵਿੱਚ ਉਸ ਨੇ ਰਿਚਰਡ ਮਿਲਰ ਨਾਲ ਵਿਆਹ ਕਰਵਾ ਲਿਆ ਜੋ ਅੱਗੇ ਚੱਲ ਕੇ ਪੈਸੇਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ ਦੇ ਅਹਿਮ ਅਹੁਦਿਆਂ 'ਤੇ ਰਹੇ।
Please wait...
27 ਸਾਲ ਦੀ ਉਮਰ ਤੱਕ ਐਨ ਦੇ ਪੰਜ ਬੱਚੇ ਸਨ। ਉਨ੍ਹਾਂ ਦੇ ਸਭ ਤੋਂ ਛੋਟੇ ਬੇਟੇ ਮਾਰਕ ਮਿਲਰ ਨੇ ਉਨ੍ਹਾਂ ਦੀ ਮੌਤ ਤੋਂ ਬਾਅਦ ਟਵੀਟ ਕਰਕੇ ਲਿਖਿਆ, "ਉਸ ਤੋਂ ਬਾਅਦ ਉਨ੍ਹਾਂ ਨੇ ਪੰਜ ਬੱਚੇ ਹੋਰ ਪੈਦਾ ਕੀਤੇ। ਮੁੰਡਿਆਂ ਅਤੇ ਕੁੜੀਆਂ ਦੀ ਇੱਕ-ਇੱਕ ਬਾਸਕਿਟਬਾਲ ਟੀਮ। ਉਹ ਇਸ ਨੂੰ ਯੋਜਨਾਬੱਧ ਆਖਿਆ ਕਰਦੇ ਸਨ।"
"ਉਨ੍ਹਾਂ ਦੇ ਬਹੁਤ ਸਾਰੇ ਦੋਸਤ ਸਨ। ਉਹ ਸਿਗਰਟ ਪੀਂਦੇ ਸੀ, ਸ਼ਰਾਬ ਪੀਂਦੇ ਸੀ ਅਤੇ ਪੱਤੇ ਵੀ ਖੇਡਦੇ ਸਨ। ਉਹ ਪਾਣੀ ਵਿੱਚ ਗੋਤਾਖੋਰੀ ਵੀ ਕਰਦੇ ਸਨ।"
"ਐਨੀ ਤੇਜ਼ ਗੱਡੀ ਚਲਾਉਂਦੇ ਸਨ ਕਿ ਨਾਲ ਬੈਠੇ ਲੋਕ ਕਿਸੇ ਕਾਲਪਨਿਕ ਬ੍ਰੇਕ ਤੇ ਪੈਰ ਰੱਖ-ਰੱਖ ਕੇ ਆਪਣੇ ਪੈਰ ਸੁਜਾ ਲੈਂਦੇ ਸਨ। ਫਿਰ ਉਨ੍ਹਾਂ ਨੇ ਇੱਕੋ ਦਿਨ ਸਿਗਰਿਟਨੋਸ਼ੀ, ਸ਼ਰਾਬ ਅਤੇ ਕੈਫੀਨ ਛੱਡ ਦਿੱਤੀ।"

ਤਸਵੀਰ ਸਰੋਤ, Courtesy of Mark Miller
ਐਨ ਆਪਣੇ ਪਰਿਵਾਰ ਨਾਲ 9 ਬੈੱਡਰੂਮ ਵਾਲੇ ਮੈਨਸ਼ਨ ਵਿੱਚ ਸੈਨਫ੍ਰਾਂਸਿਸਕੋ 'ਚ ਰਹਿੰਦੇ ਸਨ ਅਤੇ ਅਕਸਰ ਛੁੱਟੀਆਂ ਵੇਲੇ ਆਪਣੇ ਦੋਸਤਾਂ ਨਾਲ ਇਤਿਹਾਸਕ ਥਾਵਾਂ, ਸਮੁੰਦਰੀ ਜਹਾਜ਼ ਅਤੇ ਸਕੀਇੰਗ ਲਈ ਨਿਕਲ ਜਾਂਦੇ ਸਨ।
ਇੱਕ ਸਮਾਂ ਅਜਿਹਾ ਵੀ ਸੀ ਜਦੋਂ ਐਨ 22 ਵੱਖ-ਵੱਖ ਸੰਸਥਾਵਾਂ ਦਾ ਹਿੱਸਾ ਸੀ ਅਤੇ ਉਨ੍ਹਾਂ ਨੇ ਕਾਲਜ ਦੇ ਗ਼ਰੀਬ ਬੱਚਿਆਂ ਲਈ, ਬੇਘਰ ਲੋਕਾਂ ਲਈ ਅਤੇ ਰੋਮਨ ਕੈਥੋਲਿਕ ਚਰਚ ਲਈ ਪੈਸੇ ਇਕੱਠੇ ਕੀਤੇ ਸਨ।
1984 ਵਿੱਚ ਆਪਣੇ ਪਤੀ ਦੀ ਕੈਂਸਰ ਨਾਲ ਮੌਤ ਤੋਂ ਬਾਅਦ ਉਨ੍ਹਾਂ ਨੇ ਨਨ ਬਣਨ ਦੇ ਮੁਸ਼ਕਿਲ ਸਫ਼ਰ ਦੀ ਸ਼ੁਰੂਆਤ ਕੀਤੀ।
5 ਵਰ੍ਹਿਆਂ ਬਾਅਦ ਉਨ੍ਹਾਂ ਨੇ ਸਭ ਕੁਝ ਛੱਡ ਕੇ ਸਿਸਟਰਜ਼ ਆਫ ਆਰ ਲੇਡੀ ਆਫ ਮਾਊਂਟ ਕਾਰਮਲ, ਇਲੀਨੋਈ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ।

ਤਸਵੀਰ ਸਰੋਤ, Courtesy of Mark Miller
ਮਾਊਂਟ ਕਾਰਮਲ ਦੀਆਂ ਕੈਰੇਮੇਲਾਈਟ ਨਨ ਦਾ ਜੀਵਨ ਤਪੱਸਿਆ ਅਤੇ ਸ਼ਾਂਤੀ ਵਿੱਚ ਗੁਜ਼ਰਦਾ ਹੈ। ਉਹ ਮੱਠ ਤੋਂ ਬਾਹਰ ਨਹੀਂ ਜਾਂਦੀਆਂ।
ਬਹੁਤ ਜ਼ਰੂਰੀ ਕੰਮ ਜਿਵੇਂ ਡਾਕਟਰ ਕੋਲ ਜਾਣਾ ਆਦਿ, ਇਸ ਤਰ੍ਹਾਂ ਦੇ ਕੰਮਾਂ ਲਈ ਹੀ ਬਾਹਰ ਨਿਕਲਦੀਆਂ ਹਨ। ਬਹੁਤ ਜ਼ਰੂਰਤ ਪੈਣ 'ਤੇ ਹੀ ਉਹ ਬੋਲਦੀਆਂ ਹਨ ਅਤੇ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਭਗਤੀ ਅਤੇ ਤਪੱਸਿਆ ਵਿੱਚ ਹੀ ਨਿਕਲਦਾ ਹੈ।
ਮਾਰਕ ਮਿਲਰ ਅਨੁਸਾਰ, "ਉਹ ਆਮ ਤਰ੍ਹਾਂ ਦੇ ਨਨ ਨਹੀਂ ਸਨ। ਉਨ੍ਹਾਂ ਨੂੰ ਬਹੁਤ ਵਧੀਆ ਗਾਉਣਾ ਨਹੀਂ ਆਉਂਦਾ ਸੀ ਅਤੇ ਅਕਸਰ ਕਾਨਵੈਂਟ ਵਿੱਚ ਆਪਣੇ ਨਿਰਧਾਰਤ ਕੰਮ ਲਈ ਲੇਟ ਹੋ ਜਾਂਦੇ ਸਨ। ਉਹ ਕਈ ਵਾਰ ਆਵਾਰਾ ਕੁੱਤਿਆਂ ਦੇ ਡੰਡੇ ਵੀ ਮਾਰ ਦਿੰਦੇ ਸਨ ਜਿਸ ਦੀ ਆਗਿਆ ਨਹੀਂ ਸੀ।"
ਇਹ ਵੀ ਪੜ੍ਹੋ-
"ਉਨ੍ਹਾਂ ਦੇ ਕੌਨਵੈਂਟ ਜਾਣ ਤੋਂ ਬਾਅਦ 33 ਸਾਲਾਂ ਵਿੱਚ ਮੈਂ ਉਨ੍ਹਾਂ ਨੂੰ ਸਿਰਫ਼ ਦੋ ਵਾਰੀ ਦੇਖਿਆ ਹੈ। ਜਦੋਂ ਤੁਸੀਂ ਉੱਥੇ ਜਾਂਦੇ ਹੋ ਤਾਂ ਨਾ ਹੀ ਗਲੇ ਮਿਲ ਸਕਦੇ ਹੋ ਅਤੇ ਨਾ ਹੀ ਛੂਹ ਸਕਦੇ ਹੋ। ਤੁਹਾਡੇ ਵਿਚਕਾਰ ਧਾਤੂ ਦੀ ਦੂਹਰੀ ਗਰਿੱਲ ਹੁੰਦੀ ਹੈ।"
ਐਨ ਦੇ 28 ਨਾਤੀ-ਪੋਤੇ ਸਨ ਜਿਨ੍ਹਾਂ ਵਿੱਚੋਂ ਕਈਆਂ ਨੂੰ ਉਹ ਕਦੇ ਨਹੀਂ ਮਿਲੇ ਅਤੇ ਦਰਜਨ ਤੋਂ ਜ਼ਿਆਦਾ ਪੜਪੋਤੇ- ਦੋਹਤੇ ਸਨ ਜਿਨ੍ਹਾਂ ਨੂੰ ਉਨ੍ਹਾਂ ਨੇ ਕਦੇ ਵੀ ਚੁੱਕਿਆ ਨਹੀਂ ਅਤੇ ਨੀ ਹੀ ਨਾਲ ਖੇਡੇ।

ਤਸਵੀਰ ਸਰੋਤ, Courtesy of Mark Miller
ਮੱਠ ਵਿੱਚ ਉਹ ਪਤਲੇ ਗੱਦੇ ਅਤੇ ਲੱਕੜ ਦੇ ਬਣੇ ਫੱਟੇ ਉੱਪਰ ਸੌਂਦੇ ਸਨ। ਉਨ੍ਹਾਂ ਦੇ ਕੱਪੜੇ ਵੀ ਬਹੁਤ ਸਾਧਾਰਨ ਹੁੰਦੇ ਸਨ ਜਿਸ ਦਾ ਉਨ੍ਹਾਂ ਦੀ ਪੁਰਾਣੀ ਜ਼ਿੰਦਗੀ ਦੇ ਸਿਲਕ ਦੇ ਕੱਪੜੇ, ਸਕਾਫ ਅਤੇ ਮਹਿੰਗੀਆਂ ਜੁੱਤੀਆਂ ਨਾਲ ਕੋਈ ਲੈਣਾ -ਦੇਣਾ ਨਹੀਂ ਸੀ।
ਆਪਣੇ 61ਵੇਂ ਜਨਮ ਦਿਨ 'ਤੇ ਐਨ ਨੇ ਇੱਕ ਸ਼ਾਨਦਾਰ ਪਾਰਟੀ ਕੀਤੀ। ਸੈਨਫਰਾਂਸਿਸਕੋ ਦੇ ਹੋਟਲ ਹਿਲਟਨ ਵਿੱਚ ਰੱਖੀ ਗਈ ਇਸ ਪਾਰਟੀ ਵਿੱਚ 800 ਮਹਿਮਾਨ ਸ਼ਾਮਿਲ ਸਨ।
ਇਸ ਪਾਰਟੀ ਦੌਰਾਨ ਉਨ੍ਹਾਂ ਨੇ ਮਹਿੰਗਾ ਖਾਣਾ ਖਾਧਾ, ਲਾਈਵ ਮਿਊਜ਼ਿਕ ਸੁਣਿਆ ਅਤੇ ਇਸ ਨਾਲ ਹੀ ਐਨ ਨੇ ਫੁੱਲਾਂ ਦਾ ਇੱਕ ਤਾਜ ਵੀ ਪਹਿਨਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਐਨ ਨੇ ਆਪਣੇ ਨਾਲ ਹੀਲੀਅਮ ਦਾ ਗੁਬਾਰਾ ਵੀ ਬੰਨ੍ਹਿਆ ਹੋਇਆ ਸੀ ਜਿਸ ਦੇ ਉੱਪਰ ਲਿਖਿਆ ਹੋਇਆ ਸੀ 'ਮੈਂ ਇੱਥੇ ਹਾਂ' ਤਾਂ ਜੋ ਲੋਕ ਉਨ੍ਹਾਂ ਨੂੰ ਇਸ ਵੱਡੀ ਪਾਰਟੀ ਵਿੱਚ ਲੱਭ ਕੇ ਅਲਵਿਦਾ ਆਖ ਸਕਣ।
ਐਨ ਨੇ ਆਪਣੇ ਮਹਿਮਾਨਾਂ ਨੂੰ ਦੱਸਿਆ ਕਿ ਆਪਣੀ ਜ਼ਿੰਦਗੀ ਦੇ ਪਹਿਲੇ 30 ਵਰ੍ਹੇ ਉਨ੍ਹਾਂ ਨੇ ਆਪਣੇ ਆਪ ਨੂੰ ਦਿੱਤੇ ਹਨ।

ਤਸਵੀਰ ਸਰੋਤ, Courtesy of Mark Miller
ਉਸ ਤੋਂ ਅਗਲੇ 30 ਵਰ੍ਹੇ ਆਪਣੇ ਬੱਚਿਆਂ ਦੇ ਨਾਮ ਕਰ ਦਿੱਤੇ। ਹੁਣ ਇਹ ਆਖ਼ਰੀ ਤੀਹ ਸਾਲ ਰੱਬ ਦੇ ਨਾਮ ਹਨ।
ਇਸ ਤੋਂ ਅਗਲੇ ਦਿਨ ਐਨ ਨੇ ਸ਼ਿਕਾਗੋ ਦਾ ਜਹਾਜ਼ ਫੜਿਆ ਅਤੇ ਮਠ ਵਿੱਚ ਸਿਸਟਰ ਮੈਰੀ ਜੋਸਫ ਦਾ ਸਫ਼ਰ ਸ਼ੁਰੂ ਹੋਇਆ।
ਮਾਰਕ ਆਖਦੇ ਹਨ ਕਿ ਸਾਡਾ ਰਿਸ਼ਤਾ ਗੁੰਝਲਦਾਰ ਸੀ। ਉਹ ਇੱਕ ਸਦੀ ਦੇ ਦੂਸਰੇ ਦਹਾਕੇ ਵਿੱਚ ਪੈਦਾ ਹੋਏ ਸਨ ਅਤੇ ਅਗਲੀ ਸਦੀ ਦੇ ਦੂਸਰੇ ਦਹਾਕੇ ਵਿੱਚ ਦੁਨੀਆਂ ਤੋਂ ਚਲੇ ਗਏ।
ਇਸ ਦੌਰਾਨ ਉਨ੍ਹਾਂ ਨੇ ਐਨ ਰਸਲ ਮਿਲਰ ਤੋਂ ਸਿਸਟਰ ਮੈਰੀ ਜੋਸਫ਼ ਦਾ ਸਫਰ ਤੈਅ ਕੀਤਾ।
"ਮੈਨੂੰ ਆਸ ਹੈ ਕਿ ਉਹ ਮੇਰੇ ਵੱਲੋਂ ਪਿਤਾ ਜੀ ਨੂੰ ਹੈਲੋ ਕਹਿਣਗੇ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












