ਕੋਰੋਨਾਵਾਇਰਸ: ਆਪਣੀ ਮਾਂ ਦੀ ਕਬਰ ਪੁੱਟਣ ਵਾਲੀ ਕੁੜੀ ਦੀ ਕਹਾਣੀ -5 ਅਹਿਮ ਖ਼ਬਰਾਂ

ਤਸਵੀਰ ਸਰੋਤ, CHANDAN CHOWDHARY
ਉਹ ਬੱਚੇ ਜਿਨ੍ਹਾਂ ਨੇ ਇਸ ਬਿਮਾਰੀ ਵਿੱਚ ਆਪਣੇ ਮਾਤਾ-ਪਿਤਾ ਦੋਵਾਂ ਨੂੰ ਗੁਆ ਦਿੱਤਾ। ਇਨ੍ਹਾਂ ਵਿੱਚੋਂ ਕਈ ਖ਼ੁਦ ਲਾਗ ਪੀੜਤ ਹੋਣ ਕਾਰਨ ਹੋਰ ਵੀ ਇਕੱਲੇ ਪੈ ਸਕਦੇ ਹਨ।
ਅਜਿਹੇ ਬੱਚਿਆਂ ਦੀ ਮਦਦ ਦੀ ਅਪੀਲ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀ ਜਾ ਰਹੀ ਹੈ।
ਹੁਣ ਸਰਕਾਰ ਅਜਿਹੇ ਬੱਚਿਆਂ ਦੀ ਮਦਦ ਕਰਨ ਦੇ ਸਹੀ ਤਰੀਕਿਆਂ ਬਾਰੇ ਜਾਗਰੂਕਤਾ ਫੈਲਾ ਰਹੀ ਹੈ ਅਤੇ ਹੋਰ ਕੁਝ ਸੂਬਿਆਂ ਦੀਆਂ ਸਰਕਾਰਾਂ ਨੇ ਇਨ੍ਹਾਂ ਲਈ ਆਰਥਿਕ ਮਦਦ ਅਤੇ ਮੁਫ਼ਤ ਸਿੱਖਿਆ ਵਰਗੇ ਕਦਮ ਚੁੱਕੇ ਹਨ।
ਕੋਰੋਨਾਵਾਇਰਸ ਦੀ ਇਸ ਚੁਣੌਤੀ 'ਤੇ ਬੀਬੀਸੀ ਪੱਤਰਕਾਰ ਦਿਵਿਆ ਆਰਿਆ ਦੀ ਵਿਸ਼ੇਸ਼ ਰਿਪੋਰਟ। ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਪਟਿਆਲੇ ਦਾ ਪਿੰਡ ਅਗੇਤਾ ਇੰਝ ਕਰ ਰਿਹਾ ਮਹਾਮਾਰੀ ਤੋਂ ਬਚਾਅ

ਤਸਵੀਰ ਸਰੋਤ, BALJINDER SINGH
ਪਟਿਆਲਾ ਜ਼ਿਲ੍ਹੇ ਦੇ ਪਿੰਡ ਅਗੇਤਾ ਨੇ ਕੋਰੋਨਾ ਕਾਲ ਦੇ ਸਮੇਂ ਇੱਕ ਵੱਖਰੀ ਪਛਾਣ ਬਣਾਈ ਹੈ।
ਇਸ ਪਿੰਡ ਦੇ ਲੋਕ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ 'ਚ ਵੀ ਹਿੱਸਾ ਪਾ ਰਹੇ ਹਨ। ਨਾਲ ਦੀ ਨਾਲ ਕੋਰੋਨਾ ਤੋਂ ਬਚਣ ਲਈ ਵਾਪਸੀ ਸਮੇਂ ਆਪਣੇ ਆਪ ਨੂੰ ਇਕਾਂਤਵਾਸ ਵੀ ਕਰਦੇ ਹਨ।
ਪਿੰਡ ਦੀ ਸਰਪੰਚ ਹਰਪ੍ਰੀਤ ਕੌਰ ਵੱਲੋਂ ਉਨ੍ਹਾਂ ਦੇ ਪਤੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕ ਦਿੱਲੀ ਜਾਂ ਹੋਰਨਾਂ ਥਾਵਾਂ ਤੋਂ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਦੇ ਲਈ 10 ਦਿਨ ਆਪਣੇ ਆਪ ਨੂੰ ਇਕਾਂਤਵਾਸ ਕਰਨਾ ਜ਼ਰੂਰੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕਿਸਾਨਾਂ ਦਾ ਪਟਿਆਲਾ 'ਚ ਧਰਨਾ, ਸੋਸ਼ਲ ਡਿਸਟੈਸਿੰਗ ਦੀ ਪਾਲਣਾ

ਤਸਵੀਰ ਸਰੋਤ, GURMINDER GAREWAL/BBC
ਪਟਿਆਲਾ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਤਿੰਨ ਦਿਨਾਂ ਧਰਨੇ ਦਾ ਆਗਾਜ਼ ਵੀਰਵਾਰ ਨੂੰ ਕਰ ਦਿੱਤਾ ਗਿਆ ਹੈ।
ਇਹ ਧਰਨਾ ਪੁੱਡਾ ਗਰਾਊਂਡ ਵਿੱਚ ਹੋ ਰਿਹਾ ਹੈ ਅਤੇ ਇਸ ਧਰਨੇ ਦੀ ਅਗਵਾਈ ਸੁਖਦੇਵ ਸਿੰਘ ਕੋਕਰੀਕਲਾਂ ਵੱਲੋਂ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਸੀ ਕਿ ਧਰਨਾ ਨਾ ਲਗਾਇਆ ਜਾਵੇ ਕਿਉਂਕਿ ਕੋਵਿਡ ਕਾਰਨ ਹਾਲਾਤ ਗੰਭੀਰ ਬਣੇ ਹੋਏ ਹਨ ਤੇ ਅਜਿਹੇ 'ਚ ਧਰਨਾ ਸੁਪਰ ਸਪਰੈਡਰ ਵਿੱਚ ਤਬਦੀਲ ਹੋ ਸਕਦਾ ਹੈ।
ਇਹ ਅਤੇ ਵੀਰਵਾਰ ਦੀਆਂ ਕੋਰੋਨਾਵਾਇਰਸ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਰਫ਼ਾਨ ਪਠਾਨ ਦੀ ਪਰਿਵਾਰਕ ਫ਼ੋਟੋ ਤੋਂ ਵਿਵਾਦ ਕਿਉਂ ਹੋਇਆ ਅਤੇ ਪਠਾਨ ਨੇ ਕੀ ਦਿੱਤਾ ਜਵਾਬ
ਸਾਬਕਾ ਕ੍ਰਿਕਟਰ ਇਰਫ਼ਾਨ ਪਠਾਨ ਇੱਕ ਤਸਵੀਰ ਕਾਰਨ ਵਿਵਾਦ ਵਿੱਚ ਆ ਗਏ ਹਨ।

ਤਸਵੀਰ ਸਰੋਤ, Irfan pathan
ਇਰਫਾਨ ਖਾਨ ਨੇ ਆਪਣੇ ਇੰਸਟਾਗਰਾਮ ਅਕਾਊਂਟ ਤੋਂ ਇੱਕ ਤਸਵੀਰ ਪੋਸਟ ਕੀਤੀ ਸੀ ਜਿਸ ਵਿੱਚ ਉਨ੍ਹਾਂ ਦਾ ਬੇਟਾ ਵੀ ਸੀ। ਇਹ ਤਸਵੀਰ 25 ਮਈ ਦੀ ਹੈ।
ਤਸਵੀਰ ਵਿੱਚ ਉਨ੍ਹਾਂ ਦੀ ਪਤਨੀ ਸਫ਼ਾ ਬੇਗ ਵੀ ਸਨ।
ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀ ਤਸਵੀਰ ਕਾਰਨ ਵਿਵਾਦ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਦੀ ਪਤਨੀ ਦਾ ਚਿਹਰਾ ਢਕਿਆ ਹੋਇਆ ਸੀ।
ਬਾਅਦ ਵਿੱਚ ਉਨ੍ਹਾਂ ਨੇ ਆਪਣੇ ਵੈਰੀਫਾਈਡ ਅਕਾਊਂਟ ਤੋਂ ਉਹੀ ਤਸਵੀਰ ਪੋਸਟ ਕੀਤੀ ਅਤੇ ਲਿਖਿਆ ਕਿ ਆਪਣਾ ਚਿਹਰਾ ਉਨ੍ਹਾਂ ਦੀ ਪਤਨੀ ਨੇ ਆਪਣੀ ਮਰਜ਼ੀ ਨਾਲ ਢਕਿਆ ਸੀ।
ਇਸ ਤੋਂ ਬਾਅਦ ਕੁਝ ਲੋਕ ਉਨ੍ਹਾਂ ਦੇ ਪੱਖ ਵਿੱਚ ਵੀ ਖੜ੍ਹੇ ਹੋਏ। ਜਾਣੋ ਪੂਰਾ ਮਾਮਲਾ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਮਾਂ ਦੀ ਕਬਰ ਪੁੱਟਣ ਵਾਲੀ ਕੁੜੀ: ਕੋਰੋਨਾ ਕਰਕੇ ਅਨਾਥ ਹੋਏ ਬੱਚਿਆਂ ਦਾ ਹਾਲ

ਕੁਝ ਕੋਵਿਡ-19 ਪੌਜ਼ੀਟਿਵ ਔਰਤਾਂ ਨੂੰ ਗਰਭਪਾਤ ਦਾ ਸੁਝਾਅ ਕਿਉਂ ਦਿੱਤਾ ਜਾਂਦਾ ਹੈ

ਤਸਵੀਰ ਸਰੋਤ, Getty Images
ਗਰਭ ਅਵਸਥਾ ਦੇ ਪਹਿਲੇ ਤਿੰਨ ਮਹੀਨਿਆਂ ਨੂੰ ਆਰਗਨੋਜੈਨੇਸਿਸ (organogenesis) ਕਿਹਾ ਜਾਂਦਾ ਹੈ।
ਇਸ ਸਮੇਂ ਦੌਰਾਨ ਬੱਚੇ ਦੇ ਅੰਗ ਬਣਦੇ ਹਨ। ਜੇ ਇਸ ਮਿਆਦ ਦੇ ਦੌਰਾਨ ਕੁਝ ਹੋਰ ਦਵਾਈਆਂ ਲਈਆਂ ਜਾਂਦੀਆਂ ਹਨ ਤਾਂ ਇਹ ਬੱਚੇ ਦੇ ਅੰਗ ਬਣਨ ਦੀ ਪ੍ਰਕਿਰਿਆ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰ ਸਕਦਾ ਹੈ।
ਕਈ ਵਾਰ ਦਿਲ ਵਿੱਚ ਨੁਕਸ ਹੁੰਦਾ ਹੈ ਅਤੇ ਕਈ ਵਾਰ ਹੱਥ ਅਤੇ ਪੈਰ ਸਹੀ ਤਰ੍ਹਾਂ ਨਹੀਂ ਬਣਦੇ।
ਪਰ, ਸਵਾਲ ਇਹ ਹੈ ਕਿ ਕਿੰਨੀਆਂ ਮਾਵਾਂ ਨੂੰ ਗਰਭਪਾਤ ਕਰਨ ਦੀ ਸਿਫਾਰਸ਼ ਕੀਤੀ ਜਾ ਸਕਦੀ ਹੈ? ਜਿਹੜੀਆਂ ਔਰਤਾਂ ਵੀਹ ਸਾਲ ਦੀ ਉਮਰ ਦੇ ਆਸ ਪਾਸ ਦੀਆਂ ਹਨ, ਉਹ ਇਸ ਵਾਰ ਗਰਭਪਾਤ ਕਰਵਾ ਸਕਦੀਆਂ ਹਨ ਕਿਉਂਕਿ ਉਹ ਬਾਅਦ ਵਿੱਚ ਇਹ ਮੌਕਾ ਹਾਸਲ ਕਰ ਸਕਦੀਆਂ ਹਨ।
ਪਰ, ਉਹ ਔਰਤਾਂ ਜਿਨ੍ਹਾਂ ਨੂੰ ਕੁਝ ਹਾਰਮੋਨਲ ਸਮੱਸਿਆਵਾਂ ਹਨ, ਜਾਂ ਜੋ ਗਰਭ ਅਵਸਥਾ ਲਈ ਸਹੀ ਉਮਰ-ਹੱਦ ਨੂੰ ਪਾਰ ਕਰ ਰਹੀਆਂ ਹਨ, ਅਤੇ ਜਿਹੜੀਆਂ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਗਰਭਵਤੀ ਹੋਈਆਂ ਹਨ, ਉਹ ਹੁਣ ਵਧੇਰੇ ਇੰਤਜ਼ਾਰ ਨਹੀਂ ਕਰ ਸਕਦੀਆਂ ਅਤੇ ਇਸ ਲਈ ਉਹ ਗਰਭਪਾਤ ਬਾਰੇ ਵੀ ਸੋਚ ਨਹੀਂ ਸਕਦੀਆਂ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












