ਕੋਰੋਨਾਵਾਇਰਸ: ਮਾਂ ਦੀ ਕਬਰ ਪੁੱਟਣ ਵਾਲੀ ਕੁੜੀ ਦੇ ਹਵਾਲੇ ਤੋਂ ਜਾਣੋ ਕੋਰੋਨਾ ਕਰਕੇ ਅਨਾਥ ਬੱਚਿਆਂ ਦਾ ਹਾਲ
ਪ੍ਰਕਾਸ਼ਿਤ
ਕੋਰੋਨਾਵਾਇਰਸ ਦੀ ਦੂਜੀ ਲਹਿਰ ਤੇਜ਼ੀ ਨਾਲ ਫੈਲਦੇ ਲਾਗ਼ ਨੇ ਕੁਝ ਬੱਚਿਆਂ ਦੀਆਂ ਜ਼ਿੰਦਗੀਆਂ ਹਮੇਸ਼ਾ ਲਈ ਬਦਲ ਦਿੱਤੀਆਂ ਹਨ।
ਉਹ ਬੱਚੇ ਜਿਨ੍ਹਾਂ ਨੇ ਇਸ ਬਿਮਾਰੀ ਵਿੱਚ ਆਪਣੇ ਮਾਤਾ-ਪਿਤਾ ਦੋਵਾਂ ਨੂੰ ਗੁਆ ਦਿੱਤਾ। ਇਨ੍ਹਾਂ ਵਿੱਚੋਂ ਕਈ ਖ਼ੁਦ ਲਾਗ ਪੀੜਤ ਹੋਣ ਕਾਰਨ ਹੋਰ ਵੀ ਇਕੱਲੇ ਪੈ ਸਕਦੇ ਹਨ।
ਅਜਿਹੇ ਬੱਚਿਆਂ ਦੀ ਮਦਦ ਦੀ ਅਪੀਲ ਸੋਸ਼ਲ ਮੀਡੀਆ ’ਤੇ ਵੀ ਸ਼ੇਅਰ ਕੀਤੀ ਜਾ ਰਹੀ ਹੈ। ਹੁਣ ਸਰਕਾਰ ਅਜਿਹੇ ਬੱਚਿਆਂ ਦੀ ਮਦਦ ਕਰਨ ਦੇ ਸਹੀ ਤਰੀਕਿਆਂ ਬਾਰੇ ਜਾਗਰੂਕਤਾ ਫੈਲਾ ਰਹ ਹੈ ਅਤੇ ਹੋਰ ਕੁਝ ਸੂਬਿਆਂ ਦੀਆਂ ਸਰਕਾਰਾਂ ਨੇ ਇਨ੍ਹਾਂ ਲਈ ਆਰਥਿਕ ਮਦਦ ਅਤੇ ਮੁਫ਼ਤ ਸਿੱਖਿਆ ਵਰਗੇ ਕਦਮ ਚੁੱਕੇ ਹਨ।
ਕੋਰੋਨਾਵਾਇਰਸ ਦੀ ਇਸ ਚੁਣੌਤੀ ’ਤੇ ਬੀਬੀਸੀ ਪੱਤਰਕਾਰ ਦਿਵਿਆ ਆਰਿਆ ਦੀ ਵਿਸ਼ੇਸ਼ ਰਿਪੋਰਟ।