You’re viewing a text-only version of this website that uses less data. View the main version of the website including all images and videos.
ਐਵਾਰਡ ਮੋੜਨ ਵਾਲੇ ਖੇਤੀ ਵਿਗਿਆਨੀ ਨੇ ਮੋਦੀ ਨੂੰ ਲਿਖਿਆ, ‘ਮੈਂ ਨਾ ਤਾਂ ਕੋਈ ਸਿਆਸਤਦਾਨ ਤੇ ਨਾ ਹੀ ਅੱਤਵਾਦੀ’ - ਪ੍ਰੈੱਸ ਰਿਵੀਊ
ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਪ੍ਰਿੰਸੀਪਲ ਸੋਇਲ ਕੈਮਿਸਟ ਡਾ. ਵਰਿੰਦਰ ਪਾਲ ਸਿੰਘ ਨੇ ਫਰਟੀਲਾਈਜ਼ਰਜ਼ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਸੋਮਵਾਰ ਨੂੰ ਰੱਖੇ ਇੱਕ ਸਮਾਗਮ ਵਿੱਚ ਕੇਂਦਰੀ ਮੰਤਰੀ ਵੱਲੋਂ ਦਿੱਤੇ ਜਾ ਰਹੇ ਪੁਰਸਕਾਰ ਨੂੰ ਲੈਣ ਤੋਂ ਮਨ੍ਹਾਂ ਕਰ ਦਿੱਤਾ।
ਉਨ੍ਹਾਂ ਨੇ ਕਿਹਾ 'ਮੈਂ ਕਿਸਾਨਾਂ ਦੀ ਹਮਾਇਤ ਕਰਦੇ ਹਾਂ' ਦਾ ਸੰਖੇਪ ਨਾਅਰਾ ਵੀ ਲਾਇਆ।
ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ ਦਸਤੀ ਤੌਰਤ 'ਤੇ ਕੇਂਦਰੀ ਮੰਤਰੀ ਨੂੰ ਸੌਂਪਿਆ।
ਡਾ. ਵਰਿੰਦਰ ਪਾਲ ਸਿੰਘ ਨੇ ਪੱਤਰ ਵਿੱਚ ਲਿਖਿਆ, "ਮੈਂ ਨਾ ਤਾਂ ਕੋਈ ਸਿਆਸਤਦਾਨ ਹਾਂ ਤੇ ਨਾ ਹੀ ਅੱਤਵਾਦੀ।"
ਇਹ ਵੀ ਪੜ੍ਹੋ:
ਉਨ੍ਹਾਂ ਨੇ ਲਿਖਿਆ ਕਿ ਮੈਂ ਇਹ ਪੁਰਸਕਾਰ ਸ਼ਾਂਤੀਪੂਰਨ ਮੁਜ਼ਾਹਰਾ ਕਰ ਰਹੇ ਕਿਸਾਨਾਂ ਉੱਪਰ ਕੇਂਦਰ ਸਰਕਾਰ ਵੱਲੋਂ ਪਹੁੰਚਾਏ ਗੈਰ-ਜ਼ਰੂਰੀ ਦੁੱਖ ਕਾਰਨ ਕਿਸੇ ਵੀ ਸਰਕਾਰੀ ਅਧਿਕਾਰੀ ਤੋਂ ਪ੍ਰਪਤ ਨਹੀਂ ਕਰਨਾ ਚਾਹੁੰਦਾ।
"ਮੈਨੂੰ ਦੁੱਖ ਹੈ ਕਿ ਕਿਵੇਂ ਸਾਡੇ ਮੀਡੀਆ ਦੇ ਇੱਕ ਹਿੱਸੇ ਨੇ ਸਾਡੇ ਅੰਨਦਾਤਾ ਉੱਪਰ ਦਹਿਸ਼ਤਗਰਦਾਂ ਦਾ ਲੇਬਲ ਲਾਉਣ ਦੀ ਕੋਸ਼ਿਸ਼ ਕੀਤੀ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ਵਿੱਚ ਇੰਝ ਲਿਆਓ
ਪਟਿਆਲਾ ਮੈਡੀਕਲ ਕਾਲਜ ਦੇ 350 ਵਿਦਿਆਰਥੀ ਸਸਪੈਂਡ
ਪਟਿਆਲੇ ਦੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਕਾਲਜ ਵਿੱਚ ਪੜ੍ਹ ਰਹੇ ਸਾਢੇ ਤਿੰਨ ਸੌ ਤੋਂ ਵਧੇਰੇ ਐੱਮਬੀਬੀਐੱਸ ਵਿਦਿਆਰਥੀਆਂ ਨੂੰ ਕੋਵਿਡ-19 ਬਾਰੇ ਰੱਖੀ ਗਈ ਇੱਕ ਮੀਟਿੰਗ ਵਿੱਚ "ਸ਼ਾਮਲ ਨਾ ਹੋਣ ਕਾਰਨ" ਸਸਪੈਂਡ ਕਰ ਦਿੱਤਾ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੀਟਿੰਗ ਕੋਵਿਡ ਤੋਂ ਬਚਾਅ ਬਾਰੇ ਚਰਚਾ ਕਰਨ ਲਈ ਰੱਖੀ ਗਈ ਸੀ। ਪਰ ਬਹੁਤ ਘੱਟ ਵਿਦਿਆਰਥੀ ਉੱਥੇ ਪਹੁੰਚੇ ਜਿਸ ਕਾਰਨ ਪ੍ਰਿੰਸੀਪਲ ਗੁੱਸਾ ਹੋ ਗਏ।
ਪ੍ਰਿੰਸੀਪਲ ਨੇ ਇੱਕ ਹੋਰ ਮੈਡੀਕਲ ਕਾਲਜ ਜਿੱਥੋਂ ਦੇ 80 ਐੱਮਬੀਬੀਐੱਸ ਵਿਦਿਆਰਥੀ ਪੌਜ਼ੀਟਿਵ ਹੋ ਗਏ ਸਨ ਦੀ ਮਿਸਾਲ ਦਿੰਦਿਆਂ ਕਿਹਾ ਕਿ ਅਜਿਹੀ ਸਥਿਤੀ ਪੈਦਾ ਹੋਣ ਤੋਂ ਰੋਕਣ ਲਈ ਵਿਦਿਆਰਥੀਆਂ ਨਾਲ ਗੱਲ ਕਰਨਾ ਚਾਹੁੰਦੇ ਸਨ।
ਜਦਿਕਿ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਪਹਿਲਾਂ ਹੀ ਉਨ੍ਹਾਂ ਦੀ ਕਲਾਸ ਦੇ ਬਹੁਤ ਸਾਰੇ ਵਿਦਿਆਰਥੀ ਕੋਰੋਨਾ ਪੌਜ਼ੀਟੀਵ ਹੋ ਚੁੱਕੇ ਹਨ ਤਾਂ ਇੰਨੇ ਸਾਰੇ ਵਿਦਿਆਰਥੀਆਂ ਨੂੰ ਸੱਦਣਾ ਸੁਰੱਖਿਅਤ ਨਹੀਂ ਸੀ ਤੇ ਫ਼ੈਸਲਾ ਕੁਰਖ਼ਤ ਹੈ।
ਮਾਊਂਟ ਐਵਰਿਸਟ ਹੋਰ 'ਉੱਚਾ' ਹੋਇਆ
ਦੁਨੀਆਂ ਦੀ ਸਭ ਤੋਂ ਉੱਚ ਚੋਟੀ ਮਾਊਂਟ ਐਵਰਿਸਟ ਜਿਸ ਦੀ ਮੌਜੂਦਾ ਉਚਾਈ 8,848.86 ਮੀਟਰ (2,9031.69 ਫੁੱਟ) ਹੈ, ਉਸ ਵਿੱਚ ਚੀਨ ਅਤੇ ਨੇਪਾਲ ਨੇ 86 ਸੈਂਟੀਮੀਟਰ ਦਾ ਹੋਰ ਵਾਧਾ ਕਰਨ ਤੇ ਸਹਿਮਤੀ ਕਰ ਲਈ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਹੁਣ ਤੱਕ ਨੇਪਾਲ ਭਾਰਤ ਦੇ ਸਰਵੇ ਆਫ਼ ਇੰਡੀਆ ਵੱਲੋਂ 1956 ਵਿੱਚ ਕੀਤੀ ਮਿਣਤੀ ਨੂੰ ਮੰਨਦਾ ਸੀ ਪਰ ਇਸ ਨਾਲ ਨੇਪਾਲ ਅਤੇ ਚੀਨ ਵੱਲੋਂ ਚੋਟੀ ਦੀਆਂ ਦੱਸੀਆਂ ਜਾਂਦੀਆਂ ਉਚਾਈਆਂ ਵਿੱਚ "ਤਿੰਨ ਮੀਟਰ" ਦਾ ਫ਼ਰਕ ਰਹਿੰਦਾ ਸੀ।
ਨਵੀਂ ਉਚਾਈ ਚੀਨ ਵੱਲੋਂ ਪਹਿਲਾਂ ਦੱਸੀ ਜਾਂਦੀ ਉਚਾਈ ਨਾਲੋਂ ਚਾਰ ਮੀਟਰ ਵਧੇਰੇ ਹੈ।
ਇਹ ਵੀ ਪੜ੍ਹੋ: