You’re viewing a text-only version of this website that uses less data. View the main version of the website including all images and videos.
ਪੰਜਾਬ ਭਾਜਪਾ ਦਾ ਦਾਅਵਾ: ਕੇਂਦਰ ਰੇਲ ਸੇਵਾ ਸ਼ੁਰੂ ਕਰਨ ਲਈ ਤਿਆਰ, ਪਰ ਇਹ ਹਨ ਸ਼ਰਤਾਂ
ਪੰਜਾਬ ਭਾਜਪਾ ਵਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਕੇਂਦਰ, ਪੰਜਾਬ ਵਿੱਚ ਰੇਲਵੇ ਸੇਵਾਵਾਂ ਮੁੜ ਤੋਂ ਸ਼ੁਰੂ ਕਰਨ ਲਈ ਤਿਆਰ ਹੈ।
ਇਹ ਸੰਭਵ ਹੈ ਜੇਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਇਹ ਭਰੋਸਾ ਦਿਵਾ ਸਕਣ ਕਿ ਸੂਬੇ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਲੋਂ ਰੇਲਵੇ ਦੀ ਜਾਇਦਾਦ ਅਤੇ ਰੇਲਵੇ ਸਟਾਫ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ।
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ 22 ਮੈਂਬਰੀ ਵਫ਼ਦ ਨੇ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਬੈਠਕ ਕੀਤੀ।
ਇਹ ਵੀ ਪੜ੍ਹੋ:
ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਬੈਠਕ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਰੇਲ ਮੰਤਰਾਲੇ ਨੇ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਕਿਸਾਨਾਂ ਵਲੋਂ ਰੋਕੇ ਰੇਲਵੇ ਟਰੈਕ ਖਾਲੀ ਕਰਵਾਏ ਜਾਣ ਤਾਂ ਕਿ ਰੇਲਵੇ ਮਾਲ ਅਤੇ ਪੈਸੇਂਜਰ ਗੱਡੀਆਂ ਜਲਦ ਤੋਂ ਜਲਦ ਚਲਾ ਸਕੇ।
ਬੁੱਧਵਾਰ ਨੂੰ ਪੰਜਾਬ ਭਵਨ ਤੋਂ ਸੂਬੇ ਦੇ ਵਿਧਾਇਕਾਂ ਨੇ ਜੰਤਰ ਮੰਤਰ ਵੱਲ ਕੂਚ ਕੀਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਜੰਤਰ ਮੰਤਰ ਵਿਖੇ ਧਰਨਾ ਦਿੱਤਾ।
ਦੂਜੇ ਪਾਸੇ ਕਿਸਾਨ ਜੱਥੇਬੰਦੀਆਂ ਨੇ ਇਹ ਫੈਸਲਾ ਲਿਆ ਸੀ ਕਿ ਮਾਲ ਗੱਡੀਆਂ ਲਈ ਟਰੈਕ ਖੋਲ੍ਹ ਦਿੱਤੇ ਜਾਣਗੇ।
ਅਕਾਲੀ ਦਲ ਨੇ ਬੈਠਕ ਨੂੰ ਫੇਲ੍ਹ ਕਰਾਰ ਦਿੱਤਾ
ਰੇਲ ਮੰਤਰੀ ਅਤੇ ਸੰਸਦ ਮੈਂਬਰਾਂ ਦੀ ਬੈਠਕ ਬਾਰੇ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਡਿਕਟੇਟਰਸ਼ਿਪ (ਤਾਨਾਸ਼ਾਹੀ) ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ, "ਕੇਂਦਰ ਸਰਕਾਰ ਦੇ ਰੇਲ ਮੰਤਰੀ ਤੇ ਮੈਂਬਰ ਪਾਰਲੀਮੈਂਟ ਦੀ ਬੈਠਕ ਫੇਲ੍ਹ ਹੋਈ ਹੈ ਇਹ ਵੀ ਪੰਜਾਬ ਲਈ ਬਹੁਤ ਮੰਦਭਾਗੀ ਘਟਨਾ ਹੈ। ਸਪਸ਼ਟ ਨਜ਼ਰ ਆਉਂਦਾ ਹੈ ਕਿ ਕੇਂਦਰ ਸਰਕਾਰ ਆਪਣੀ ਡਿਕਟੇਟਰਸ਼ਿਪ ਕਰਨਾ ਚਾਹੁੰਦੀ ਹੈ। ਪੰਜਾਬ ਵਿੱਚ ਕਿਸਾਨਾਂ ਦਾ ਜੋ ਅੰਦੋਲਨ ਹੈ, ਉਸ ਨੂੰ ਕੁਚਲਣ ਵਾਸਤੇ ਪੰਜਾਬੀਆਂ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ। ਬਹਾਨਾ ਬਣਾ ਰਹੇ ਹਨ ਕਿ ਟਰੈਕਾਂ 'ਤੇ ਅੰਦੋਲਨਕਾਰੀ ਬੈਠੇ ਹੈ। ਉਹ ਪੰਜਾਬ 'ਚ ਲਗਾਤਾਰ ਗੱਡੀਆਂ ਬੰਦ ਰੱਖ ਕੇ ਵੱਖ-ਵੱਖ ਚੀਜ਼ਾਂ ਦੀ ਘਾਟ ਪੈਦਾ ਚਾਹੁੰਦੇ ਹਨ।"
ਉਨ੍ਹਾਂ ਅੱਗੇ ਕਿਹਾ, "ਜਦੋਂ ਕਿਸਾਨਾਂ ਨੇ ਕਹਿ ਦਿੱਤਾ ਕਿ ਉਹ 18 ਨਵੰਬਰ ਤੱਕ ਸਾਰੀਆਂ ਮਾਲ ਗੱਡੀਆਂ ਦੀ ਇਜਾਜ਼ਤ ਦਿੰਦੇ ਹਨ ਤਾਂ ਫਿਰ ਕੇਂਦਰ ਸਰਕਾਰ ਦਾ ਰਵੱਈਆ ਹੈ, ਗੱਲਬਾਤ ਦਾ ਫੇਲ੍ਹ ਹੋਣਾ ਪੰਜਾਬ ਲਈ ਚੰਗਾ ਸ਼ਗਨ ਨਹੀਂ ਹੈ। ਦੋਨੋਂ ਸਰਕਾਰਾਂ ਗੈਰ-ਜ਼ੁਮੇਵਾਰ ਤਰੀਕੇ ਨਾਲ ਕੰਮ ਰਹਿ ਰਹੀਆਂ ਹਨ। ਮੁੱਖ ਮੰਤਰੀ ਨੂੰ ਖੁਦ ਬੈਠਕ ਵਿੱਚ ਜਾਣਾ ਚਾਹੀਦਾ ਸੀ।"
ਇਹ ਵੀ ਪੜ੍ਹੋ: