ਭਾਰਤ-ਚੀਨ ਦੀ ਜੰਗ ਵੇਲੇ 1962 ਦੀ ਜੰਗ ਵੇਲੇ ਫੜ੍ਹੇ ਗਏ ਭਾਰਤੀ ਫੌਜ ਦੇ ਬ੍ਰਿਗੇਡੀਅਰ ਤੇ ਸਾਥੀਆਂ ਨਾਲ ਚੀਨੀ ਫੌਜ ਨੇ ਕੀ ਕੀਤਾ- 5 ਅਹਿਮ ਖ਼ਬਰਾਂ

ਭਾਰਤ-ਚੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਨੇ 1951 ਵਿੱਚ ਯੁੱਧਬੰਦੀਆਂ ਨਾਲ ਸਬੰਧਿਤ ਜੇਨੇਵਾ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ ਜਦੋਂਕਿ ਚੀਨ ਨੇ ਜੁਲਾਈ 1952 ਵਿੱਚ ਇਸ ਸਮਝੌਤੇ ਨੂੰ ਮਾਨਤਾ ਦਿੱਤੀ ਸੀ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਪਹਾੜੀ ਰਸਤਿਆਂ 'ਤੇ ਦੋ ਦਿਨ ਲਗਾਤਾਰ ਚੱਲਣ ਦੇ ਬਾਅਦ ਬ੍ਰਿਗੇਡੀਅਰ ਪਰਸ਼ੂਰਾਮ ਜੌਨ ਦਾਲਵੀ ਨੂੰ ਇੱਕ ਖੁੱਲ੍ਹੀ ਜਿਹੀ ਜਗ੍ਹਾਂ ਨਜ਼ਰ ਆਈ। ਉਹ ਸਭ ਤੋਂ ਅੱਗੇ ਚੱਲ ਰਹੇ ਸਨ, ਉਨ੍ਹਾਂ ਦੇ ਪਿੱਛੇ ਉਨ੍ਹਾਂ ਦੇ ਸੱਤ ਸਾਥੀ ਸਨ।

ਉਹ ਜਿਵੇਂ ਹੀ ਤੰਗ ਰਸਤੇ 'ਤੇ ਦਾਖਲ ਹੋਏ, ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਚੀਨੀ ਇਨਫੈਂਟਰੀ ਕੰਪਨੀ ਵਿੱਚ ਪਾਇਆ। ਉਸੀ ਸਮੇਂ ਉਨ੍ਹਾਂ ਨੇ ਦੇਖਿਆ ਕਿ ਕਰੀਬ ਇੱਕ ਦਰਜਨ ਬੰਦੂਕਾਂ ਦੀਆਂ ਨਾਲਾਂ ਉਨ੍ਹਾਂ ਨੂੰ ਘੂਰ ਰਹੀਆਂ ਹਨ।

ਬ੍ਰਿਗੇਡੀਅਰ ਦਾਲਵੀ ਨੇ ਆਪਣੀ ਘੜੀ 'ਤੇ ਨਜ਼ਰ ਮਾਰੀ। 22 ਅਕਤੂਬਰ 1962 ਦੀ ਸਵੇਰ ਦੇ ਠੀਕ 9 ਵੱਜ ਕੇ 22 ਮਿੰਟ ਹੋਏ ਸਨ। ਉਹ ਅਤੇ ਉਨ੍ਹਾਂ ਦੇ ਸੱਤ ਸਾਥੀ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਬੰਦੀ ਬਣ ਚੁੱਕੇ ਸਨ।

ਹੁਣ ਉਹ ਸਾਰੇ ਚਿਹਰੇ 'ਤੇ ਚੇਚਕ ਦੇ ਦਾਗ ਵਾਲੇ ਇੱਕ ਸਖ਼ਤ ਚੀਨੀ ਕੈਪਟਨ ਦੇ ਰਹਿਮ 'ਤੇ ਸਨ।

ਬ੍ਰਿਗੇਡੀਅਰ ਦਾਲਵੀ ਵਰਗੇ ਹੋਰ ਭਾਰਤੀ ਫੌਜੀ ਜਿਨ੍ਹਾਂ ਨੂੰ ਭਾਰਤ-ਚੀਨ ਦੀ ਜੰਗ ਵੇਲੇ ਯੁੱਧਬੰਦੀ ਬਣਾਇਆ ਗਿਆ ਸੀ, ਦੇ ਤਜਰਬਿਆਂ ਨੂੰ ਜਾਨਣ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਦਿੱਲੀ ਦੰਗੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਪੂਰਵਾਨੰਦ ਅਤੇ ਹਰਸ਼ ਮੰਦਰ ਵਰਗੀਆਂ 12 ਮਸ਼ਹੂਰ ਹਸਤੀਆਂ ਨੇ ਇਕ ਬਿਆਨ ਜਾਰੀ ਕਰਦਿਆਂ ਉਮਰ ਖ਼ਾਲਿਦ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ

ਉਮਰ ਖ਼ਾਲਿਦ ਦਿੱਲੀ ਦੰਗੇ ਮਾਮਲੇ 'ਚ 'ਸਾਜ਼ਿਸ਼ਕਰਤਾ' ਵਜੋਂ ਗ੍ਰਿਫ਼ਤਾਰ

ਜੇਐੱਨਯੂ ਦੇ ਸਾਬਕਾ ਵਿਦਿਆਰਥੀ ਨੇਤਾ ਅਤੇ 'ਯੂਨਾਈਟਡ ਅਗੇਂਸਟ ਹੇਟ' ਦੇ ਸਹਿ-ਸੰਸਥਾਪਕ ਉਮਰ ਖ਼ਾਲਿਦ ਨੂੰ ਦਿੱਲੀ ਦੰਗੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਯੂਨਾਈਟਿਡ ਅਗੇਂਸਟ ਹੇਟ ਦੇ ਇਕ ਬਿਆਨ ਅਨੁਸਾਰ, 11 ਘੰਟੇ ਚੱਲੀ ਪੁੱਛਗਿੱਛ ਤੋਂ ਬਾਅਦ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਉਤਰ ਪੂਰਬੀ ਦਿੱਲੀ ਵਿਚ ਹੋਏ ਦੰਗਿਆਂ ਵਿਚ ਉਮਰ ਖਾਲਿਦ ਨੂੰ "ਸਾਜ਼ਿਸ਼ਕਰਤਾ" ਵਜੋਂ ਗ੍ਰਿਫ਼ਤਾਰ ਕੀਤਾ ਹੈ।

ਬੀਬੀਸੀ ਨਾਲ ਗੱਲਬਾਤ ਵਿੱਚ ਯੂਨਾਈਟਿਡ ਅਗੇਂਸਟ ਹੇਟ ਦੀ ਵਕੀਲ ਤਮੰਨਾ ਪੰਕਜ ਨੇ ਉਮਰ ਖ਼ਾਲਿਦ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਖ਼ੇਤੀ ਆਰਡੀਨੇਂਸ

ਤਸਵੀਰ ਸਰੋਤ, fb/captain

ਤਸਵੀਰ ਕੈਪਸ਼ਨ, ਅਕਾਲੀ ਦਲ ਦੇ ਯੂ-ਟਰਨ ਬਾਰੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਅਕਾਲੀ ਦਲ ਅਜਿਹਾ ਕਰਕੇ ਕਿਸਾਨਾਂ ਦੀਆਂ ਨਜ਼ਰਾਂ ਵਿੱਚ ਅਕਸ ਸੁਧਾਰਨਾ ਚਾਹੁੰਦਾ ਹੈ

ਕੈਪਟਨ ਅਮਰਿੰਦਰ ਨੇ ਸੁਖਬੀਰ ਬਾਦਲ ਨੂੰ ਕਿਹਾ, 'ਜੇ ਕਿਸਾਨਾਂ ਬਾਰੇ ਸੰਜੀਦਾ ਹੋ ਤਾਂ ਕੇਂਦਰ ਦੀ ਵਜ਼ਾਰਤ ਛੱਡੋ'

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਸੁਖਬੀਰ ਬਾਦਲ ਖੇਤੀ ਆਰਡੀਨੈਂਸਾਂ ਦੇ ਮਸਲੇ 'ਤੇ ਸੰਜੀਦਾ ਹਨ ਤਾਂ ਉਹ ਐੱਨਡੀਏ ਗਠਜੋੜ ਨੂੰ ਛੱਡ ਦੇਣ।

ਕੈਪਟਨ ਅਮਰਿੰਦਰ ਨੇ ਇਸ ਮਸਲੇ 'ਤੇ ਅਕਾਲੀ ਦਲ ਦੇ ਯੂ-ਟਰਨ ਨੂੰ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਤਰੀਕਾ ਦੱਸਿਆ ਹੈ।

ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਕਿਹਾ ਸੀ ਕਿ ਉਹ ਕੇਂਦਰ ਸਰਕਾਰ ਨੂੰ ਖੇਤੀ ਆਰਡੀਨੈਂਸਾਂ ਬਾਰੇ ਸਾਰੇ ਖਦਸ਼ੇ ਦੂਰ ਕਰਨ ਵਾਸਤੇ ਕਹਿਣਗੇ। ਅੱਜ ਅਕਾਲੀ ਦਲ ਇਸ ਮਸਲੇ 'ਤੇ ਕੇਂਦਰ ਸਰਕਾਰ ਨੂੰ ਮਿਲਣ ਵਾਸਤੇ ਇੱਕ ਟੀਮ ਦਿੱਲੀ ਵੀ ਭੇਜ ਰਿਹਾ ਹੈ।

ਨਾਲ ਹੀ ਅੱਜ ਤੋਂ ਸੈਸ਼ਨ ਦੀ ਸ਼ੁਰੂਆਤ ਵੀ ਹੋਣ ਜਾ ਰਹੀ ਹੈ।

ਖੇਤੀ ਆਰਡੀਨੈਂਸਾਂ ਦੇ ਵਿਵਾਦ ਬਾਰੇ ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਰੁਜ਼ਗਾਰ
ਤਸਵੀਰ ਕੈਪਸ਼ਨ, ਇਖ਼ਲਾਕ ਸਲਮਾਨੀ ਰੁਜ਼ਗਾਰ ਦੀ ਭਾਲ ਵਿੱਚ ਹਰਿਆਣਾ ਆਇਆ ਸੀ

ਰੁਜ਼ਗਾਰ ਦੀ ਭਾਲ ਕਰਨ ਆਏ ਇਸ ਸ਼ਖ਼ਸ ਦਾ ਹੱਥ ਕਿਉਂ ਵੱਢ ਦਿੱਤਾ ਗਿਆ

ਸ਼ਨਿੱਚਵਾਰ (12 ਸਤੰਬਰ) ਰਾਤ ਨੂੰ ਜਦੋਂ ਐਂਬੂਲੈਂਸ ਵਿੱਚ 28 ਸਾਲਾ ਇਖ਼ਲਾਕ ਸਲਮਾਨੀ ਨੂੰ ਪੀਜੀਆਈ ਚੰਡੀਗੜ੍ਹ ਲਿਆਂਦਾ ਗਿਆ ਤਾਂ ਸਿਧਾ ਟ੍ਰੌਮਾ ਸੈਂਟਰ ਵਿੱਚ ਲਿਜਾਇਆ ਗਿਆ।

ਫਿਰ ਕੁੱਝ ਲੋਕਾਂ ਨੇ ਇਖ਼ਲਾਕ ਨੂੰ ਚੁੱਕ ਕੇ ਬਾਹਰ ਕੱਢਿਆ ਤੇ ਸਟ੍ਰੈਚਰ 'ਤੇ ਲਿਟਾਇਆ। ਉਸ ਦੀ ਇੱਕ ਬਾਂਹ ਹੱਥ ਤੋਂ ਕੁੱਝ ਉੱਪਰ ਤਕ ਕੱਟੀ ਹੋਈ ਸੀ। ਉਸ ਨੇ ਆਲ਼ੇ ਦੁਆਲੇ ਵੇਖਿਆ ਕਿ ਉਹ ਕਿੱਥੇ ਹੈ।

ਇਖ਼ਲਾਕ ਦਾ ਹੱਥ ਕੁਝ ਲੋਕਾਂ ਨੇ ਕੁੱਟਮਾਰ ਮਗਰੋਂ ਕਥਿਤ ਰੂਪ ਵਿੱਚ '786" ਅੰਕ ਲਿਖਿਆ ਹੋਣ ਕਾਰਨ ਆਰੀ ਨਾਲ ਕੱਟ ਦਿੱਤਾ ਗਿਆ ਸੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਮੁੰਬਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁੰਬਈ ਨੂੰ ਮਹਾਰਾਸ਼ਟਰ ਤੋਂ ਵੱਖ ਕਰਨ, ਮੁੰਬਈ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਅਤੇ ਮੁੰਬਈ ਨੂੰ ਗੁਜਰਾਤ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਜਾਂਦੀ ਰਹੀ ਹੈ

ਕੰਗਨਾ ਵਰਗੀਆਂ ਫ਼ਿਲਮੀ ਹਸਤੀਆਂ ਦੇ ਘਰ ਮੁੰਬਈ ਨੂੰ ਅੰਗ੍ਰੇਜ਼ਾਂ ਨੇ ਪੁਰਤਗਾਲੀਆਂ ਤੋਂ ਕਿਵੇਂ ਹਾਸਲ ਕੀਤਾ ਸੀ

ਇਹ ਗੱਲ ਹੈ 1930 ਦੀ। 90 ਸਾਲ ਪਹਿਲਾਂ, ਸਮੁੰਦਰੀ ਫੌਜ ਦੇ ਅਧਿਕਾਰੀ ਕੇ. ਆਰਯੂ ਟੌਡ ਕੋਲਾਬਾ ਵਿੱਚ ਸਮੁੰਦਰ ਤੱਟ ਦਾ ਦੌਰਾ ਕਰ ਰਹੇ ਸਨ, ਉਸ ਵੇਲੇ ਉਨ੍ਹਾਂ ਨੂੰ ਇੱਕ ਪੱਥਰ ਮਿਲਿਆ।

ਉਨ੍ਹਾਂ ਨੇ ਉਹ ਪੱਥਰ ਬੱਸ ਐਂਵੇਂ ਹੀ ਚੁੱਕਿਆ ਸੀ, ਪਰ ਇਸ ਨੂੰ ਆਪਣੇ ਹੱਥ ਵਿੱਚ ਲੈਂਦਿਆ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਇਹ ਕੋਈ ਸਧਾਰਣ ਪੱਥਰ ਨਹੀਂ ਹੈ। ਇਸ ਤੋਂ ਬਾਅਦ, ਉਸ ਪੱਥਰ ਤੋਂ ਹੀ ਮੁੰਬਈ ਦੀ ਇਤਿਹਾਸਕ ਟਾਈਮ ਲਾਈਨ ਦਾ ਪਤਾ ਲੱਗਿਆ।

ਫਿਲਹਾਲ ਫਿਲਮ ਅਦਾਕਾਰਾ ਕੰਗਨਾ ਰਣੌਤ ਅਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਇੱਕ ਦੂਜੇ ਦੀ ਤਿੱਖੀ ਅਲੋਚਨਾ ਕਰ ਰਹੇ ਹਨ।

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸ਼ੁਰੂ ਹੋਏ ਵਿਵਾਦ ਵਿੱਚ ਇਹ ਸਵਾਲ ਲਗਾਤਾਰ ਉੱਭਰ ਰਿਹਾ ਹੈ ਕਿ 'ਮੁੰਬਈ ਕਿਸ ਦੀ ਹੈ?'

ਇਸ ਸਵਾਲ ਦਾ ਜਵਾਬ ਜਾਨਣ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਇਹ ਵੀ ਵੇਖੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)