You’re viewing a text-only version of this website that uses less data. View the main version of the website including all images and videos.
ਅਨਲੌਕ-4: ਕੋਈ ਸੂਬਾ ਆਪਣੀ ਮਰਜ਼ੀ ਨਾਲ ਲੌਕਡਾਊਨ ਨਹੀਂ ਲਗਾ ਸਕੇਗਾ, ਜਾਣੋ ਹੋਰ ਕਿਹੜੀਆਂ ਪਾਬੰਦੀਆਂ ਵਿੱਚ ਮਿਲੀ ਢਿੱਲ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 1 ਮਿੰਟ
ਗ੍ਰਹਿ ਮੰਤਰਾਲੇ ਵਲੋ ਅਨਲੌਕ-4 ਦੇ ਤਹਿਤ ਨਵੀਆਂ ਗਾਈਡਲਾਈਂਸ ਜਾਰੀ ਕੀਤੀਆਂ ਗਈਆਂ ਹਨ, ਜਿਸ ‘ਚ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ
ਕੀ ਹਨ ਨਵੀਆਂ ਗਾਈਡਲਾਈਨਸ?
ਆਓ ਜਾਣਦੇ ਹਾਂ ਕਿ ਗ੍ਰਹਿ ਮੰਤਰਾਲੇ ਨੇ ਅਨਲੌਕ-4 ਤਹਿਤ ਕਿਹੜੇ ਫੈਸਲੇ ਲਏ ਹਨ।
- ਕੋਈ ਸੂਬਾ ਖ਼ੁਦ ਲੌਕਡਾਊਨ ਨਹੀਂ ਲਗਾ ਸਕਦਾ। ਇਸ ਲਈ ਗ੍ਰਹਿ ਮੰਤਰਾਲੇ ਤੋਂ ਇਜਾਜ਼ਤ ਲੈਣੀ ਪਵੇਗੀ।
- 30 ਸਤੰਬਰ ਤੱਕ ਕੰਟੇਨਮੇਂਟ ਜ਼ੋਨ 'ਚ ਛੂਟ ਨਹੀਂ ਮਿਲੇਗੀ, ਇਥੇ ਲੌਕਡਾਊਨ ਜਾਰੀ ਰਹੇਗਾ।
- 21 ਸਤੰਬਰ ਤੋਂ ਧਾਰਮਿਕ, ਸਮਾਜਿਕ ਅਤੇ ਰਾਜਨੀਤੀਕ ਆਯੋਜਨਾਂ 'ਚ 100 ਲੋਕਾਂ ਦੇ ਸ਼ਰਤਾਂ ਨਾਲ ਸ਼ਾਮਲ ਹੋਣ ਨੂੰ ਇਜਾਜ਼ਤ ਮਿਲੀ ਹੈ।
- 9ਵੀਂ ਤੋਂ 12 ਵੀਂ ਤੱਕ ਦੇ ਵਿਦਿਆਰਥੀ ਚਾਹੁਣ ਤਾਂ ਮਾਰਗਦਰਸ਼ਨ ਲਈ ਸਕੂਲ ਜਾ ਸਕਦੇ ਹਨ। ਪਰ ਇਸ ਲਈ ਮਾਤਾ-ਪਿਤਾ ਦੀ ਲਿਖਿਤ 'ਚ ਮਨਜ਼ੂਰੀ ਜ਼ਰੂਰੀ ਹੋਵੇਗੀ।
- ਸਕੂਲ ਤੇ ਕਾਲਜ 30 ਸਤੰਬਰ ਤੱਕ ਬੰਦ ਰਹਿਣਗੇ
- 7 ਸਤੰਬਰ ਤੋਂ ਸ਼ਰਤਾਂ ਦੇ ਨਾਲ ਪੜਾਅ-ਦਰ-ਪੜਾਅ ਮੈਟਰੋ ਸੇਵਾ ਵੀ ਚਲਾ ਦਿੱਤੀ ਜਾਵੇਗੀ
- 21 ਸਤੰਬਰ ਤੋਂ ਓਪਨ ਏਅਰ ਥਿਏਟਰ ਖੁੱਲਣਗੇ
- ਕੌਮਾਂਤਰੀ ਹਵਾਈ ਸਫਰ ਲਈ ਇਜਾਜ਼ਤ ਨਹੀਂ ਮਿਲੀ
- ਸਿਨੇਮਾ ਹਾਲ, ਸਵਿਮਿੰਗ ਪੂਲ ਬੰਦ ਰਹਿਣਗੇ