ਹਜੂਮੀ ਹਿੰਸਾ ਵਿੱਚ ਸਾਧੂਆਂ ਦਾ ਕਤਲ, ਪੁਲਿਸ ਨੇ ਕਿਨ੍ਹਾਂ ਨੂੰ ਫੜਿਆ - ਫੈਕਟ ਚੈੱਕ

    • ਲੇਖਕ, ਕੀਰਤੀ ਦੂਬੇ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 3 ਮਿੰਟ

ਮਹਾਰਾਸ਼ਟਰ ਦੇ ਪਾਲਘਰ ਦੇ ਗੜ੍ਹਚਿੰਚਲੇ ਪਿੰਡ ਵਿੱਚ 16 ਅਪ੍ਰੈਲ ਨੂੰ ਹੋਈ ਸਾਧੂਆਂ ਦੀ ਲਿੰਚਿੰਗ ਦਾ ਵੀਡੀਓ ਖੂਬ ਵਾਇਰਲ ਹੋਇਆ। ਇਸ ਦੇ ਨਾਲ ਹੀ ਇਸ ਘਟਨਾ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ।

ਵੀਰਵਾਰ ਨੂੰ ਦੇਰ ਰਾਤ ਨੂੰ ਭੀੜ ਨੇ ਤਿੰਨਾਂ ਲੋਕਾਂ ਦਾ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਜਿਸ ਵਿੱਚ ਸਾਧੂਆਂ ਦੀ ਪਛਾਣ 70 ਸਾਲਾ ਮਹਾਰਾਜ ਕਲਪਵਰਿਕਸ਼ਗਿਰੀ ਤੇ 35 ਸਾਲਾ ਸੁਸ਼ੀਲ ਗਿਰੀ ਮਹਾਰਾਜ ਅਤੇ ਇੱਕ ਉਨ੍ਹਾਂ ਦੇ ਡਰਾਈਵਰ ਨੀਲੇਸ਼ ਤੇਲਗਾਨੇ ਵਜੋਂ ਹੋਈ ਹੈ।

ਪਾਲਘਰ ਪੁਲਿਸ ਨੇ ਇਸ ਮਾਮਲੇ ਵੱਚ 110 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਹੈ ਜਿਸ ਵਿੱਚੋਂ 9 ਲੋਕ ਨਾਬਾਲਿਗ ਹਨ। ਮਾਮਲੇ ਵਿੱਚ ਦੋ ਪੁਲਿਸ ਵਾਲਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਫੇਸਬੁੱਕ ਉੱਤੇ ਪੋਸਟ ਵੀਡੀਓ ਵਿੱਚ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਕਿਹਾ ਹੈ ਕਿ ਗ੍ਰਿਫ਼ਤਾਰ 101 ਲੋਕਾਂ ਵਿੱਚੋਂ ਇੱਕ ਵੀ ਮੁਸਲਮਾਨ ਨਹੀਂ ਹੈ।

ਇਸ ਘਟਨਾ ਦੇ ਵੀਡੀਓ ਦੇ ਕਈ ਛੋਟੇ-ਛੋਟੇ ਹਿੱਸੇ ਵਾਇਰਲ ਹੋਏ ਹਨ ਜਿਸ ਵਿੱਚ ਸਾਧੂ ਰੋਂਦੇ ਹੋਏ ਹੱਥ ਜੋੜ ਕੇ ਭੀੜ ਦੇ ਸਾਹਮਣੇ ਬੇਨਤੀ ਕਰ ਰਹੇ ਹਨ ਪਰ ਭੀੜ ਜਿਸ ਦੇ ਹੱਥ ਵਿੱਚ ਡੰਡੇ ਹਨ, ਉਹ ਸਾਧੂਆਂ ਉੱਤੇ ਹਮਲਾ ਬੋਲ ਦਿੰਦੀ ਹੈ।

ਇਨ੍ਹਾਂ ਵੀਡੀਓ ਵਿੱਚ ਪੁਲਿਸ ਵੀ ਨਜ਼ਰ ਆ ਰਹੀ ਹੈ ਜੋ ਸਾਧੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਨਹੀਂ ਆ ਰਹੀ ਹੈ।

ਬੀਬੀਸੀ ਨੇ ਇਹ ਜਾਣਨ-ਸਮਝਣ ਦੀ ਕੋਸ਼ਿਸ਼ ਕੀਤੀ ਕਿ ਆਖਿਰ ਇਸ ਪਿੰਡ ਦੀ ਆਬਾਦੀ ਕਿਹੋਜਿਹੀ ਹੈ। 2011 ਦੀ ਜਣਗਣਨਾ ਅਨੁਸਾਰ ਗੜਚਿੰਚਲੇ ਪਿੰਡ ਵਿੱਚ 248 ਪਰਿਵਾਰ ਰਹਿ ਹੇ ਹਨ ਅਤੇ ਕੁੱਲ ਆਬਾਦੀ 1208 ਲੋਕਾਂ ਦੀ ਹੈ।

ਚੋਣਾਂ ਦਾ ਸਰਵੇ ਕਰਵਾਉਣ ਵਾਲੀ ਮੁੰਬਈ ਦੀ ਸੰਸਥਾ ਪੋਲਡਾਇਰੀ ਨੇ ਗੜ੍ਹਚਿੰਚਲੇ ਪਿੰਡ ਦੀ ਆਬਾਦੀ ਅਤੇ ਇੱਥੋਂ ਦੇ ਸਮਾਜਿਕ ਪਹਿਲੂਆਂ ਦਾ ਅਧਿਐਨ ਕੀਤਾ ਹੈ।

ਇਸ ਅਧਿਐਨ ਦੇ ਅਨੁਸਾਰ ਇਸ ਪਿੰਡ ਵਿੱਚ 1198 ਪਰਿਵਾਰ ਆਦੀਵਾਸੀ ਹਨ ਅਤੇ ਕੇਵਲ ਇੱਕ ਪਰਿਵਾਰ ਹੀ ਪਿਛੜੀ ਜਾਤੀ ਦਾ ਰਹਿੰਦਾ ਹੈ।

56 ਫੀਸਦੀ ਆਬਾਦੀ ਕੋਕਨਾ ਆਦੀਵਾਸੀ ਭਾਈਚਾਰੇ, 34 ਫੀਸਦੀ ਆਬਾਦੀ ਵਰਲੀ ਭਾਈਚਾਰੇ, 6 ਫੀਸਦੀ ਆਬਾਦੀ ਕਤਕਾਰੀ ਭਾਈਚਾਰੇ ਅਤੇ 4 ਫੀਸਦੀ ਆਬਾਦੀ ਮਲਹਾਰ ਜਾਤੀ ਦੇ ਲੋਕਾਂ ਦੀ ਹੈ।

ਪੋਲਡਾਇਰੀ ਦੇ 2019 ਦੇ ਲੋਕ ਸਭਾ ਦੇ ਅੰਕੜਿਆਂ ਤੋਂ ਜ਼ਾਹਿਰ ਹੈ ਕਿ ਇਸ ਪਿੰਡ ਵਿੱਚ ਮੁਸਲਮਾਨ ਆਬਾਦੀ ਦੀ ਕੋਈ ਵਸੋਂ ਨਹੀਂ ਹੈ।

ਕਿਵੇਂ ਦਿੱਤਾ ਘਟਨਾ ਨੂੰ ਫਿਰਕੂ ਐਂਗਲ

ਐਤਵਾਰ ਨੂੰ ਇਸ ਘਟਨਾ ਦਾ 45 ਸਕਿੰਟ ਦਾ ਇੱਕ ਵੀਡੀਓ ਕਾਫੀ ਸ਼ੇਅਰ ਕੀਤਾ ਜਾਣ ਲਗਿਆ ਅਤੇ ਦਾਅਵਾ ਕੀਤਾ ਗਿਆ ਕਿ ਵੀਡੀਓ ਦੇ 43ਵੇਂ ਸਕਿੰਟ ਉੱਤੇ ਭੀੜ ਕਹਿ ਰਹੀ ਹੈ. 'ਮਾਰ ਸ਼ੋਇਬ ਮਾਰ'

ਸੁਦਰਸ਼ਨ ਨਿਊਜ਼ ਦੇ ਐਡੀਟਰ ਸੁਰੇਸ਼ ਚਵਹਾਨਕੇ ਅਤੇ ਫਿਲਮ ਮੇਕਰ ਅਸ਼ੋਕ ਪੰਡਿਤ ਵਰਗੇ ਕਈ ਲੋਕਾਂ ਨੇ ਇਹ ਦਾਅਵਾ ਕੀਤਾ ਕਿ ਵੀਡੀਓ ਵਿੱਚ 'ਸ਼ੋਇਬ' ਬੋਲਿਆ ਜਾ ਰਿਹਾ ਹੈ।

ਫੈਕਟ ਚੈਕਿੰਗ ਵੈਬਸਾਈਟ ਆਲਟ ਨਿਊਜ਼ ਦੀ ਰਿਪੋਰਟ ਅਨੁਸਾਰ 43ਵੇਂ ਸਕਿੰਟ ਉੱਤੇ ਸਾਧੂਆਂ ਨੂੰ ਮਾਰਦੀ ਭੀੜ ਦੇ ਪਿੱਛੋਂ ਕੋਈ ਚੀਕ ਰਿਹਾ ਹੈ, 'ਔਏ ਬਸ, ਔਏ ਬੱਸ' ਜਿਸ ਨੂੰ ਸੋਸ਼ਲ ਮੀਡਿਆ ਉੱਤੇ ਕੁਝ ਲੋਕ 'ਮਾਰ ਸ਼ੋਇਬ ਮਾਰ' ਦੱਸ ਰਹੇ ਹਨ।

ਕੀ ਹੋਇਆ ਸੀ ਉਸ ਰਾਤ?

ਸੋਮਵਾਰ ਨੂੰ ਇਸ ਪੂਰੇ ਮਾਮਲੇ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਵੀਡੀਓ ਜ਼ਰੀਏ ਆਪਣਾ ਬਿਆਨ ਜਾਰੀ ਕੀਤਾ ਅਤੇ ਸਾਫ ਕਿਹਾ ਕਿ ਇਹ ਫਿਰਕੂ ਹਿੰਸਾ ਦਾ ਮਾਮਲਾ ਨਹੀਂ ਹੈ।

ਇਸ ਪਿੰਡ ਵਿੱਚ ਬੀਤੇ ਕੁਝ ਦਿਨਾਂ ਤੋਂ ਅਫਵਾਹ ਫੈਲੀ ਕਿ ਕੁਝ ਲੋਕ ਬੱਚੇ ਚੋਰੀ ਕਰਕੇ ਉਨ੍ਹਾਂ ਦੀਆਂ ਕਿਡਨੀਆਂ ਕੱਢ ਰਹੇ ਹਨ।

ਸੀਐੱਮ ਅਨੁਸਾਰ ਦੋ ਸਾਧੂ ਗੱਡੀ ਤੋਂ ਇੱਕ ਅੰਤਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਸੂਰਤ ਜਾ ਰਹੇ ਸਨ।

ਪਰ ਲੋਕਡਾਊਨ ਕਾਰਨ ਉਨ੍ਹਾਂ ਨੂੰ ਕੇਂਦਰ ਸ਼ਾਸ਼ਿਤ ਸੂਬੇ ਦਾਦਰਾਨਗਰ ਹਵੇਲੀ ਦੇ ਸਿਲਵਾਸਾ ਵਿੱਚ ਰੋਕ ਦਿੱਤਾ ਗਿਆ।

ਇਸ ਗੁਜਰਾਤ-ਮਹਾਰਾਸ਼ਟਰ ਦੀ ਸਰਹੱਦ ਉੱਤੇ ਸਥਿੱਤ ਹੈ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਗੜ੍ਹਚਿੰਚਲੇ ਦੇ ਲੋਕਾਂ ਨੇ ਬੱਚਾ ਚੋਰੀ ਦੇ ਸ਼ੱਕ ਵਿੱਚ ਉਨ੍ਹਾਂ ਦੀ ਗੱਡੀ ਰੁਕਵਾ ਲਈ।

ਇਸ ਤੋਂ ਬਾਅਦ ਭੀੜ ਦੇ ਇਸ ਭਿਆਨਕ ਰੂਪ ਦਾ ਵੀਡੀਓੇ ਦੇਸ ਦੇ ਸਾਹਮਣੇ ਹੈ। ਇਸ ਹਿੰਸਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਪਰ ਹੁਣ ਇਸ ਮਾਮਲੇ ਨੂੰ ਵੱਖ-ਵੱਖ ਤਰੀਕੇ ਦੇ ਵੀਡੀਓ ਅਤੇ ਦਾਅਵਿਆਂ ਜ਼ਰੀਏ ਫਿਰਕੂ ਬਣਾਉਣ ਦੀ ਕੋਸ਼ਿਸ਼ਾਂ ਬੇਬੁਨਿਆਦ ਸਾਬਿਤ ਹੋ ਰਹੀਆਂ ਹਨ।

ਮਹਾਰਾਸ਼ਟਰ ਸਰਕਾਰ ਨੇ ਪਾਲਘਰ ਮਾਮਲੇ ਦੀ ਜਾਂਚ ਹੁਣ ਸੂਬੇ ਦੀ ਸੀਆਈਡੀ ਨੂੰ ਸੌਂਪ ਦਿੱਤੀ ਹੈ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)