You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਆਉਣ ਵਾਲਾ ਸਮਾਂ ਭਾਰਤ ਲਈ ਗੰਭੀਰ ਕਿਉਂ ਹੈ - 5 ਅਹਿਮ ਖ਼ਬਰਾਂ
ਕੋਰੋਨਾਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਮਾਸਕ ਚਰਚਾ ਵਿੱਚ ਰਹੇ ਹਨ। ਇਸ ਬਾਰੇ ਹਦਾਇਤਾਂ ਵੀ ਲਗਾਤਾਰ ਰਿਵੀਊ ਤੋਂ ਬਾਅਦ ਬਦਲਦੀਆਂ ਰਹੀਆਂ ਹਨ।
ਹੁਣ ਪੂਰੇ ਭਾਰਤ ਵਿੱਚ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਯਾਨੀ ਕਿ ਪਹਿਲਾਂ ਤਾਂ ਬਿਨਾਂ ਐਮਰਜੈਂਸੀ ਦੇ ਘਰੋਂ ਬਾਹਰ ਨਿਕਲੋ ਨਾ ਤੇ ਜੇ ਨਿਕਲਣਾ ਪਵੇ ਤਾਂ ਮਾਸਕ ਜ਼ਰੂਰ ਪਾਓ। ਇਸ ਮੰਤਵ ਲਈ ਕੱਪੜੇ ਦੇ ਮਾਸਕ ਨੂੰ ਵੀ ਮਾਨਤਾ ਹੋਵੇਗੀ।
14 ਅਪ੍ਰੈਲ ਨੂੰ ਦੇਸ਼ ਦੇ ਨਾਮ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਘਰੇਲੂ ਕੱਪੜੇ ਜਾਂ ਘਰੇ ਬਣੇ ਮਾਸਕ ਨਾਲ ਮੂੰਹ ਢਕਣ ਲਈ ਦੇਸ਼ ਵਾਸੀਆਂ ਨੂੰ ਕਿਹਾ ਹੈ।
ਸਰਜੀਕਲ ਸੁਰੱਖਿਆ ਉਪਕਰਣਾਂ ਦੀ ਕਮੀ ਵਿਸ਼ਵ ਪੱਧਰ ਤੇ ਬਣੀ ਹੋਈ ਹੈ ਇਸ ਲਈ ਉਹ ਸਾਰੀ ਵਸੋਂ ਤੱਕ ਨਹੀਂ ਪਹੁੰਚਾਏ ਜਾ ਸਕਦੇ। ਅਜਿਹੇ ਵਿੱਚ ਪੜ੍ਹੋ ਘਰ ਵਿੱਚ ਹੀ ਸੌਖੇ ਤਰੀਕੇ ਨਾਲ ਮਾਸਕ ਤਿਆਰ ਕਰਨ ਦੇ ਤਰੀਕੇ।
ਮਾਂ ਨੇ ਲੌਕਡਾਊਨ ਵਿੱਚ ਫ਼ਸੇ ਪੁੱਤ ਲਈ ਚਲਾਈ 1400 ਕਿੱਲੋਮੀਟਰ ਸਕੂਟੀ
ਆਪਣੇ ਬੱਚੇ ਲਈ ਮਾਂ ਦੇ ਸਾਹਮਣੇ ਵੱਡੀ ਤੋਂ ਵੱਡੀ ਮੁਸੀਬਤ ਵੀ ਛੋਟੀ ਹੋ ਜਾਂਦੀ ਹੈ। ਕੋਈ ਵੀ ਅੜਿੱਕਾ ਜਿਵੇਂ ਉਸ ਦੇ ਮੋਹ ਅੱਗੇ ਟਿਕ ਨਹੀਂ ਪਾਉਂਦਾ।
ਇਹ ਇੱਕ ਮਾਂ ਦਾ ਦ੍ਰਿੜ ਸੰਕਲਪ ਅਤੇ ਪਿਆਰ ਹੀ ਸੀ ਕਿ ਰਜ਼ਿਆ ਬੇਗਮ ਲੌਕਡਾਊਨ ਵਿੱਚ 1400 ਕਿਲੋਮੀਟਰ ਇਕੱਲੇ ਸਕੂਟੀ ਚਲਾ ਕੇ ਆਪਣੇ ਬੇਟੇ ਨੂੰ ਲੈਣ ਤੇਲੰਗਾਨਾ ਤੋਂ ਆਂਧਰਾ ਪ੍ਰਦੇਸ਼ ਚਲੀ ਗਈ।
ਉਹ ਦਿਨ-ਰਾਤ ਸਕੂਟੀ ਚਲਾਉਂਦੀ ਰਹੀ, ਸਰਹੱਦ 'ਤੇ ਪੁਲਿਸ ਵੀ ਮਿਲੀ, ਰਸਤੇ ਵਿੱਚ ਜੰਗਲ ਅਤੇ ਸੁੰਨਸਾਨ ਸੜਕਾਂ ਆਈਆਂ ਪਰ ਉਹ ਰੁਕੀ ਨਹੀਂ। ਉਹ ਤਾਂ ਬਸ ਆਪਣੇ ਬੇਟੇ ਕੋਲ ਪਹੁੰਚਣਾ ਚਾਹੁੰਦੀ ਸੀ।
ਰਜ਼ਿਆ ਦੇ ਸਫ਼ਰ ਦੀ ਪੂਰੀ ਕਹਾਣੀ ਇੱਥੇ ਪੜ੍ਹੋ।
- ਕੋਰੋਨਾਵਾਇਰਸ: ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਸੁੰਨੀਆਂ, ਪਹਿਰੇ ਲਈ ਜਦੋਂ ਔਰਤਾਂ ਸਾਹਮਣੇ ਆਈਆਂ
- ਕੋਰੋਨਾਵਾਇਰਸ: ਜਲੰਧਰ 'ਚ ਜਦੋਂ ਲੋਕ ਮ੍ਰਿਤਕ ਦਾ ਸਸਕਾਰ ਨਾ ਕਰਨ ਦੇਣ 'ਤੇ ਅੜੇ
- ਪੰਜਾਬ 'ਚ ਵੀ ਮਾਸਕ ਪਾਉਣਾ ਲਾਜ਼ਮੀ, ਕੋਰੋਨਾਵਾਇਰਸ ਪੀੜਤ ਚੋਰ ਨੂੰ ਫੜਨ ਵਾਲੇ 17 ਪੁਲਿਸ ਵਾਲੇ ਏਕਾਂਤਵਾਸ 'ਚ
- ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?
- ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਕੀ ਹੈ ਜਿਸ ਨੂੰ ICMR ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ
ਪੰਜਾਬ ਵਿੱਚ ਕਿਵੇਂ ਹੋਵੇਗੀ ਇਸ ਵਾਰ ਕਣਕ ਦੀ ਖ਼ਰੀਦ
ਪੰਜਾਬ ਵਿੱਚ ਕਣਕ ਦੀ ਖ਼ਰੀਦ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਜੋ ਕਿ 15 ਜੂਨ ਤਕ ਜਾਰੀ ਰਹੇਗੀ।
ਪਰ ਕੋਰੋਨਾਵਾਇਰਸ ਦੇ ਸੰਕਟ ਦੇ ਚਲਦੇ ਹੋਏ ਸਰਕਾਰ ਨੇ ਕਣਕ ਦੀ ਖ਼ਰੀਦ ਲਈ ਕੁਝ ਨਿਯਮ ਤੈਅ ਕੀਤੇ ਹਨ।
ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੂਬੇ ਵਿੱਚ ਲਗਾਏ ਗਏ ਕਰਫ਼ਿਊ ਕਾਰਨ ਕਿਸਾਨ ਆਪਣੇ ਆਪ ਮੰਡੀ ਵਿੱਚ ਫ਼ਸਲ ਵੇਚਣ ਲਈ ਨਹੀਂ ਲੈ ਕੇ ਆ ਸਕਦੇ।
ਸਰਕਾਰ ਨੇ ਮੰਡੀਆਂ ਵਿੱਚ ਕਿਸਾਨਾਂ ਦੀ ਭੀੜ ਘੱਟ ਕਰਨ ਲਈ ਇਸ ਵਾਰ ਕੁਝ ਤਬਦੀਲੀਆਂ ਕੀਤੀਆਂ ਹਨ।
ਭਾਰਤ ਸਰਕਾਰ ਨੇ ਇਸ ਵਾਰ ਕਣਕ ਦਾ ਘਟੋਂ ਘੱਟ ਸਮਰਥਨ ਮੁੱਲ 1925 ਰੁਪਏ ਤੈਅ ਕੀਤਾ ਅਤੇ ਇਸ ਦੇ ਆਧਾਰ ਉੱਤੇ ਹੀ ਪੰਜਾਬ ਵਿੱਚੋਂ ਕਣਕ ਦੀ ਖ਼ਰੀਦ ਸਰਕਾਰ ਵਲੋਂ ਕੀਤੀ ਜਾਵੇਗੀ।
ਸਰਕਾਰ ਦੀਆਂ ਤਿਆਰੀਆਂ ਬਾਰੇ ਇੱਥੇ ਪੜ੍ਹੋ।
- ਕੋਰੋਨਾਵਾਇਰਸ: ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਸੁੰਨੀਆਂ, ਪਹਿਰੇ ਲਈ ਜਦੋਂ ਔਰਤਾਂ ਸਾਹਮਣੇ ਆਈਆਂ
- ਕੋਰੋਨਾਵਾਇਰਸ: ਜਲੰਧਰ 'ਚ ਜਦੋਂ ਲੋਕ ਮ੍ਰਿਤਕ ਦਾ ਸਸਕਾਰ ਨਾ ਕਰਨ ਦੇਣ 'ਤੇ ਅੜੇ
- ਪੰਜਾਬ 'ਚ ਵੀ ਮਾਸਕ ਪਾਉਣਾ ਲਾਜ਼ਮੀ, ਕੋਰੋਨਾਵਾਇਰਸ ਪੀੜਤ ਚੋਰ ਨੂੰ ਫੜਨ ਵਾਲੇ 17 ਪੁਲਿਸ ਵਾਲੇ ਏਕਾਂਤਵਾਸ 'ਚ
- ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?
- ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਕੀ ਹੈ ਜਿਸ ਨੂੰ ICMR ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ
ਆਉਣ ਵਾਲੇ ਕੁਝ ਹਫ਼ਤੇ ਭਾਰਤ ਲਈ ਗੰਭੀਰ ਕਿਉਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਕਿਹਾ ਕਿ ਭਾਰਤ ਲਈ ਆਉਣ ਵਾਲੇ 3-4 ਹਫ਼ਤੇ ਕੋਰੋਨਾਵਾਇਰਸ ਨੂੰ ਰੋਕਣ ਲਈ 'ਗੰਭੀਰ' ਹੋਣਗੇ।
ਭਾਰਤ ਵਿੱਚ ਪਹਿਲਾਂ ਕੋਰੋਨਾਵਾਇਰਸ ਦਾ ਮਾਮਲਾ 30 ਜਨਵਰੀ ਨੂੰ ਸਾਹਮਣੇ ਆਇਆ ਸੀ। ਉਸ ਦਿਨ ਤੋਂ ਹੀ ਦੇਸ ਵਿੱਚ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਕਈ ਯਤਨ ਕੀਤੇ ਜਾ ਰਹੇ ਹਨ।
ਟੈਸਟ ਕਰਵਾਉਣ ਦੀ ਸਹੂਲੀਅਤ ਤੋਂ ਲੈ ਕੇ 122 ਸਾਲ ਪੁਰਾਣਾ ਅੰਗਰੇਜ਼ਾਂ ਦੇ ਵੇਲੇ ਦਾ ਨਿਯਮ ਵਰਤੋਂ ਵਿੱਚ ਲਿਆਂਦਾ ਗਿਆ। ਇਹ ਨਿਯਮ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਨੂੰ ਇੱਕਠੇ ਹੋਣ ਦੇ ਨਾਲ ਹੋਰ ਕਈ ਚੀਜ਼ਾਂ ਤੋਂ ਰੋਕਦਾ ਹੈ।
ਇੱਥੇ ਪੜ੍ਹੋ ਆਉਣ ਵਾਲਾ ਸਮਾਂ ਭਾਰਤ ਲਈ ਗੰਭੀਰ ਕਿਉਂ ਹੈ।
ਲੌਕਡਾਊਨ ਦੌਰਾਨ ਮਨ ਨੂੰ ਕੋਰੋਨਾ ਨਾਲ ਲੜਨ ਲਈ ਕਿਵੇਂ ਤਿਆਰ ਕਰੀਏ
ਬਿਮਾਰੀ ਹੋਵੇ ਜਾਂ ਜ਼ਿੰਦਗੀ ਦੀ ਕੋਈ ਹੋਰ ਸਮੱਸਿਆ, ਆਪਣਿਆਂ ਦਾ ਸਾਥ ਸਾਨੂੰ ਹੌਂਸਲਾ ਦਿੰਦਾ ਹੈ। ਕੋਰੋਨਾਵਾਇਰਸ ਆਪਣੇ ਸ਼ਿਕਾਰ ਤੋਂ ਸਭ ਤੋਂ ਪਹਿਲਾਂ ਉਸ ਦੇ ਆਪਣਿਆਂ ਦਾ ਸਾਥ ਹੀ ਖੋਹੰਦਾ ਹੈ।
ਕੋਰੋਨਾਵਾਇਰਸ ਮਹਾਂਮਾਰੀ ਦਾ ਇਲਾਜ ਹਾਲੇ ਤੱਕ ਨਹੀਂ ਲੱਭਿਆ ਜਾ ਸਕਿਆ ਇਸ ਲਈ ਇੱਕ-ਦੂਜੇ ਤੋਂ ਵਿੱਥ ਹੀ ਇਸ ਬਿਮਾਰੀ ਤੋਂ ਬਚਾਅ ਵਿੱਚ ਮਦਦ ਕਰਦੀ ਹੈ।
ਦੁਨੀਆਂ ਦੇ ਕਈ ਹਿੱਸਿਆਂ ਵਿੱਚ ਲੋਕ ਲੌਕਡਾਊਨ ਹੋਣ ਕਾਰਨ ਵਿਹਲੇ ਤਾਂ ਹਨ ਪਰ ਆਪਣੇ ਪਿਆਰਿਆਂ ਦੇ ਨੇੜੇ ਨਹੀਂ ਜਾ ਸਕਦੇ।
ਅਜਿਹੇ ਵਿੱਚ ਇਕੱਲਤਾ ਲੋਕਾਂ ਦੀ ਮਾਨਸਿਕ ਸਿਹਤ 'ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾ ਰਹੀ ਹੈ ਬੀਬੀਸੀ ਨੇ ਇਹ ਜਾਨਣ ਦੀ ਕੋਸ਼ਿਸ਼ ਕੀਤੀ।
ਨਾਲ ਹੀ ਇਹ ਵੀ ਕਿ ਇਸ ਬਿਮਾਰੀ ਦੇ ਮਰੀਜਾਂ ਨੂੰ ਅਤੇ ਇਕਾਂਤਵਾਸ ਜਾਂ ਅਲੱਗ-ਥਲੱਗ ਰੱਖੇ ਲੋਕਾਂ ਨੂੰ ਇੱਕ ਮੁਲਜ਼ਮ ਵਜੋਂ ਦੇਖੇ ਜਾਣ ਦਾ ਉਨ੍ਹਾਂ 'ਤੇ ਕਿਸ ਤਰ੍ਹਾਂ ਦਾ ਅਸਰ ਹੁੰਦਾ ਹੈ।
ਪੜ੍ਹੋ ਇਸ ਮੁਸ਼ਕਲ ਸਮੇਂ ਦੌਰਾਨ ਮਾਨਸਿਕਸ ਤੰਦਰੁਸਤੀ ਕਾਇਮ ਰੱਖਣ ਦੇ ਕੁਝ ਨੁਕਤੇ।
ਇਹ ਵੀਡੀਓਜ਼ ਵੀ ਦੇਖੋ: