You’re viewing a text-only version of this website that uses less data. View the main version of the website including all images and videos.
ਇੱਕ ਮਾਂ ਨੇ ਜਦੋਂ ਲੌਕਡਾਊਨ ਕਰਕੇ ਫਸੇ ਪੁੱਤ ਨੂੰ ਲਿਆਉਣ ਲਈ ਸਕੂਟੀ ‘ਤੇ ਕੀਤਾ 1400 ਕਿਲੋਮੀਟਰ ਦਾ ਸਫ਼ਰ
- ਲੇਖਕ, ਕਮਲੇਸ਼
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਆਪਣੇ ਬੱਚੇ ਲਈ ਮਾਂ ਦੇ ਸਾਹਮਣੇ ਵੱਡੀ ਤੋਂ ਵੱਡੀ ਮੁਸੀਬਤ ਵੀ ਛੋਟੀ ਹੋ ਜਾਂਦੀ ਹੈ। ਕੋਈ ਵੀ ਅੜਿੱਕਾ ਜਿਵੇਂ ਉਸ ਦੇ ਮੋਹ ਅੱਗੇ ਟਿਕ ਨਹੀਂ ਪਾਉਂਦਾ।
ਇਹ ਇੱਕ ਮਾਂ ਦਾ ਦ੍ਰਿੜ ਸੰਕਲਪ ਅਤੇ ਪਿਆਰ ਹੀ ਸੀ ਕਿ ਰਜ਼ਿਆ ਬੇਗਮ ਲੌਕਡਾਊਨ ਵਿੱਚ 1400 ਕਿਲੋਮੀਟਰ ਇਕੱਲੇ ਸਕੂਟੀ ਚਲਾ ਕੇ ਆਪਣੇ ਬੇਟੇ ਨੂੰ ਲੈਣ ਤੇਲੰਗਾਨਾ ਤੋਂ ਆਂਧਰਾ ਪ੍ਰਦੇਸ਼ ਚਲੀ ਗਈ।
ਉਹ ਦਿਨ-ਰਾਤ ਸਕੂਟੀ ਚਲਾਉਂਦੀ ਰਹੀ, ਸਰਹੱਦ 'ਤੇ ਪੁਲਿਸ ਵੀ ਮਿਲੀ, ਰਸਤੇ ਵਿੱਚ ਜੰਗਲ ਅਤੇ ਸੁੰਨਸਾਨ ਸੜਕਾਂ ਆਈਆਂ ਪਰ ਉਹ ਰੁਕੀ ਨਹੀਂ। ਉਹ ਤਾਂ ਬਸ ਆਪਣੇ ਬੇਟੇ ਕੋਲ ਪਹੁੰਚਣਾ ਚਾਹੁੰਦੀ ਸੀ।
ਤੇਲੰਗਾਨਾ ਦੀ ਰਹਿਣ ਵਾਲੀ ਰਜ਼ਿਆ ਬੇਗਮ ਦਾ ਬੇਟਾ ਆਂਧਰਾ ਪ੍ਰਦੇਸ਼ ਦੇ ਨੇਲੂਰ ਵਿੱਚ ਫਸ ਗਿਆ ਸੀ ਜੋ ਉਨ੍ਹਾਂ ਦੇ ਘਰੋਂ 700 ਕਿਲੋਮੀਟਰ ਦੂਰ ਹੈ। ਰਜ਼ਿਆ ਬੇਗਮ ਨੇ ਆਪਣੇ ਬੇਟੇ ਲਈ ਆਉਣ-ਜਾਣ ਦਾ 1400 ਕਿਲੋਮੀਟਰ ਦਾ ਰਸਤਾ ਸਕੂਟੀ 'ਤੇ ਤੈਅ ਕੀਤਾ।
- ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
- ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
- ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ
- ਕੋਰੋਨਾਵਾਇਰਸ: ਸੋਸ਼ਲ ਮੀਡੀਆ 'ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ
- ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਲੌਕਡਾਊਨ ਵਿੱਚ ਫ਼ਸਿਆ ਸੀ ਪੁੱਤ
ਰਜ਼ਿਆ ਬੇਗਮ ਐਮਪੀਪੀਐਸ ਸਾਲਪਾੜ ਸਰਕਾਰੀ ਸਕੂਲ ਵਿੱਚ ਇੱਕ ਅਧਿਆਪਕਾ ਹੈ। ਉਨ੍ਹਾਂ ਦੇ ਤਿੰਨ ਬੱਚੇ ਨੇ ਅਤੇ 14 ਸਾਲ ਪਹਿਲਾਂ ਪਤੀ ਦੀ ਮੌਤ ਹੋ ਚੁੱਕੀ ਹੈ। ਉਹ ਨਿਜ਼ਾਮਾਬਾਦ ਜ਼ਿਲ੍ਹੇ ਦੇ ਬੋਧਨ ਸ਼ਹਿਰ ਵਿੱਚ ਰਹਿੰਦੀ ਹੈ।
ਉਨ੍ਹਾਂ ਦਾ ਬੇਟਾ ਮੁਹੰਮਦ ਨਿਜ਼ਾਮੁਦੀਨ ਬੋਧਨ ਵਿੱਚ ਹੀ ਮੈਡੀਕਲ ਦੀ ਪੜ੍ਹਾਈ ਕਰਦਾ ਹੈ। ਬੇਟੇ ਦਾ ਇੱਕ ਦੋਸਤ ਵੀ ਮੈਡੀਕਲ ਦੀ ਕੋਚਿੰਗ ਲਈ ਬੋਧਨ ਆਇਆ ਹੋਇਆ ਸੀ। ਪਰ, ਮਾਰਚ ਵਿੱਚ ਦੋਸਤ ਦੇ ਪਿਤਾ ਦੀ ਤਬੀਅਤ ਖ਼ਰਾਬ ਹੋਣ 'ਤੇ ਨਿਜ਼ਾਮੁਦੀਨ ਆਪਣੇ ਦੋਸਤ ਨੂੰ ਛੱਡਣ ਲਈ ਆਂਧਰਾ ਪ੍ਰਦੇਸ਼ ਦੇ ਨੇਲੂੱਰ ਚਲਾ ਗਿਆ, ਜਿੱਥੇ ਉਸ ਦੇ ਦੋਸਤ ਦਾ ਘਰ ਹੈ।
"ਮੈਨੂੰ ਬਹੁਤ ਚਿੰਤਾ ਹੋ ਗਈ। ਮੇਰਾ ਬੇਟਾ ਉੱਥੇ ਹੀ ਰਹਿ ਗਿਆ ਸੀ ਅਤੇ ਮੈਂ ਇੱਥੇ ਸੀ। ਮੈਨੂੰ ਪਤਾ ਵੀ ਨਹੀਂ ਸੀ ਕਿ ਉਹ ਕਦੋਂ ਤੱਕ ਉੱਥੇ ਫਸਿਆ ਰਹੇਗਾ। ਉੱਥੇ ਸਾਡਾ ਕੋਈ ਰਿਸ਼ਤੇਦਾਰ ਵੀ ਨਹੀਂ ਹੈ।"
"ਨੇਲੂਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵੀ ਸਾਹਮਣੇ ਆਏ ਹਨ। ਮੈਨੂੰ ਲੱਗਿਆ ਕਿ ਉਹ ਆਪਣਾ ਧਿਆਨ ਕਿਵੇਂ ਰੱਖ ਸਕੇਗਾ। ਘਰ ਵਿੱਚ ਰਹੇਗਾ ਤਾਂ ਮੇਰੇ ਸਾਹਮਣੇ ਹੋਏਗਾ। ਉਸ ਨੂੰ ਕੁਝ ਹੋ ਜਾਂਦਾ ਤਾਂ ਮੈਂ ਇੱਥੇ ਕੀ ਕਰਦੀ। ਇਸ ਲਈ ਮੈਨੂੰ ਉਸ ਨੂੰ ਲੈਣ ਜਾਣਾ ਹੀ ਪਿਆ।"
- ਕੋਰੋਨਾਵਾਇਰਸ: ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਸੁੰਨੀਆਂ, ਪਹਿਰੇ ਲਈ ਜਦੋਂ ਔਰਤਾਂ ਸਾਹਮਣੇ ਆਈਆਂ
- ਕੋਰੋਨਾਵਾਇਰਸ: ਜਲੰਧਰ 'ਚ ਜਦੋਂ ਲੋਕ ਮ੍ਰਿਤਕ ਦਾ ਸਸਕਾਰ ਨਾ ਕਰਨ ਦੇਣ 'ਤੇ ਅੜੇ
- ਪੰਜਾਬ 'ਚ ਵੀ ਮਾਸਕ ਪਾਉਣਾ ਲਾਜ਼ਮੀ, ਕੋਰੋਨਾਵਾਇਰਸ ਪੀੜਤ ਚੋਰ ਨੂੰ ਫੜਨ ਵਾਲੇ 17 ਪੁਲਿਸ ਵਾਲੇ ਏਕਾਂਤਵਾਸ 'ਚ
- ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?
- ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਕੀ ਹੈ ਜਿਸ ਨੂੰ ICMR ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ
ਸੋਸ਼ਲ ਡਿਸਟੈਂਸਿੰਗ ਦਾ ਧਿਆਨ
ਰਜ਼ਿਆ ਮਦਦ ਲਈ ਬੋਧਨ ਪੁਲਿਸ ਕੋਲ ਵੀ ਗਈ ਸੀ। ਏਸੀਪੀ ਜਯਪਾਲ ਰੈਡੀ ਨੇ ਦੱਸਿਆ ਕਿ ਰਜ਼ਿਆ ਉਨ੍ਹਾਂ ਕੋਲ ਆਈ ਸੀ। ਉਨ੍ਹਾਂ ਨੂੰ ਪੁਲਿਸ ਤੋਂ ਇਜਾਜ਼ਤ ਸਬੰਧੀ ਚਿੱਠੀ ਚਾਹੀਦੀ ਸੀ ਪਰ ਜੋ ਉਹ ਨਹੀਂ ਦੇ ਸਕਦੇ ਸੀ। ਇਸ ਤੋਂ ਬਾਅਦ ਉਹ ਖੁਦ ਹੀ ਸਕੂਟੀ 'ਤੇ ਚਲੀ ਗਈ।
ਰਜ਼ਿਆ ਨੂੰ ਕਾਰ 'ਤੇ ਜਾਣ ਲਈ ਵੀ ਕਿਹਾ ਗਿਆ ਸੀ ਪਰ, ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਉਹ ਦੱਸਦੀ ਹੈ ਕਿ ਲੌਕਡਾਊਨ ਦੌਰਾਨ ਕੋਈ ਇੰਨੀ ਦੂਰ ਜਾਣ ਲਈ ਤਿਆਰ ਨਹੀਂ ਹੁੰਦਾ। ਫਿਰ ਕਾਰ ਲੈ ਜਾਣ 'ਤੇ ਹਾਈਵੇਅ 'ਤੇ ਪੁਲਿਸ ਜਾਣ ਦੇਣ ਵਿੱਚ ਦਿੱਕਤ ਕਰਦੀ ਹੈ। ਸਕੂਟੀ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਸੀ।
50 ਸਾਲ ਦੀ ਰਜ਼ਿਆ ਬੇਗਮ 25 ਸਾਲ ਤੋਂ ਸਕੂਟੀ ਚਲਾ ਰਹੀ ਹੈ। ਉਹ ਪਹਿਲਾਂ ਵੀ ਸਕੂਟੀ 'ਤੇ ਹੈਦਰਾਬਾਦ ਜਾਇਆ ਕਰਦੀ ਸੀ। ਇਸ ਲਈ ਮੰਨਦੀ ਹੈ ਕਿ ਇਹ ਕੰਮ ਉਨ੍ਹਾਂ ਲਈ ਅਸੰਭਵ ਨਹੀਂ ਸੀ। ਉਨ੍ਹਾਂ ਨੇ 1400 ਕਿਲੋਮੀਟਰ ਦੀ ਦੂਰੀ ਬਾਰੇ ਨਹੀਂ ਆਪਣੇ ਬੇਟੇ ਬਾਰੇ ਸੋਚਿਆ ਅਤੇ ਫਿਰ ਸੋਮਵਾਰ (6 ਅਪ੍ਰੈਲ) ਸਵੇਰੇ ਨੇਲੂਰ ਲਈ ਚੱਲ ਪਈ।
ਇੰਨੀ ਲੰਬੀ ਯਾਤਰਾ ਦੌਰਾਨ ਰਜ਼ਿਆ ਬੇਗਮ ਨੇ ਸੋਸ਼ਲ ਡਿਸਟੈਂਸ ਦਾ ਵੀ ਧਿਆਨ ਰੱਖਿਆ। ਉਹ ਰਸਤੇ ਵਿੱਚ ਸਿਰਫ਼ ਪੈਟਰੋਲ ਭਰਵਾਉਣ ਲਈ ਰੁੱਕੀ ।ਉਨ੍ਹਾਂ ਨੇ ਕਿਤੇ ਵੀ ਰੁਕ ਕੇ ਬਾਹਰ ਦਾ ਖਾਣਾ ਨਹੀਂ ਖਾਧਾ। ਉਹ ਨਾਲ ਰੋਟੀ ਅਤੇ ਸਬਜ਼ੀ ਲੈ ਕੇ ਗਈ ਸੀ।
ਜਦੋਂ ਪੁਲਿਸ ਨੇ ਰੋਕਿਆ
ਰਜ਼ਿਆ ਨੇ ਦੱਸਿਆ, "ਮੈਂ ਪੈਟਰੋਲ ਪੰਪ ਤੇ 15 ਤੋਂ 20 ਮਿੰਟ ਰੁੱਕਦੀ ਸੀ। ਉੱਥੇ ਹੀ ਪਾਣੀ ਪੀਂਦੀ ਅਤੇ ਈੰਜਨ ਨੂੰ ਠੰਡਾ ਹੋਣ ਦਿੰਦੀ।"
"ਸੋਮਵਾਰ(6 ਅਪ੍ਰੈਲ) ਦੇਰ ਸ਼ਾਮ ਮੈਂ ਤੇਲੰਗਾਨਾ-ਆਂਧਰਾ ਪ੍ਰਦੇਸ਼ ਦੀ ਸੀਮਾ ਤੱਕ ਪਹੁੰਚੀ। ਉੱਥੇ ਪੁਲਿਸ ਵਾਲਿਆਂ ਨੇ ਮੈਨੂੰ ਰੋਕਿਆ ਅਤੇ ਵਾਪਸ ਜਾਣ ਨੂੰ ਕਿਹਾ। ਪਰ, ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਕਿੱਥੋਂ ਆ ਰਹੀ ਹਾਂ ਅਤੇ ਅੱਗੇ ਕਿੱਥੇ ਜਾਣਾ ਹੈ। ਮੈਂ ਦੱਸਿਆ ਕਿ ਮੇਰੇ ਬੱਚਿਆਂ ਦੇ ਪਿਤਾ ਵੀ ਨਹੀਂ ਹਨ। ਉਹਨਾਂ ਦਾ ਮਾਂ-ਬਾਪ ਮੈਂ ਹੀ ਹਾਂ। ਮੈਨੂੰ ਬੇਟੇ ਨੂੰ ਲਿਜਾਣ ਜਾਣਾ ਹੀ ਪਵੇਗਾ।"
"ਪੁਲਿਸ ਵਾਲਿਆਂ ਨੂੰ ਮੇਰੀ ਸੁਰੱਖਿਆ ਦੀ ਚਿੰਤਾ ਸੀ ਕਿਉਂਕਿ ਰਾਤ ਹੋਣ ਵਾਲੀ ਸੀ ਅਤੇ ਹਾਈਵੇਅ ਵੀ ਸੁੰਨਸਾਨ ਸੀ। ਫਿਰ ਕਿਸੇ ਤਰ੍ਹਾਂ ਉਨ੍ਹਾਂ ਨੇ ਮੈਨੂੰ ਜਾਣ ਦਿੱਤਾ। ਮੈਂ ਲੰਬਾ ਰਸਤਾ ਤੈਅ ਕਰ ਚੁੱਕੀ ਸੀ ਇਸ ਲਈ ਮੈਨੂੰ ਵਾਪਸ ਭੇਜਣਾ ਵੀ ਉਨ੍ਹਾਂ ਲਈ ਮੁਸ਼ਕਲਿ ਸੀ। ਮੈਂ ਹਾਈਵੇਅ ਤੋਂ ਸੁਰੱਖਿਅਤ ਨਿਕਲ ਗਈ।"
"ਫਿਰ ਨੇਲੂਰ ਕੋਲ ਚੈਕਪੋਸਟ ਤੇ ਪੁਲਿਸ ਨੇ ਰੋਕਿਆ। ਉਸ ਵੇਲੇ ਰਾਤ ਦੇ ਦੋ ਵਜ ਚੁੱਕੇ ਸੀ। ਉਨ੍ਹਾਂ ਨੇ ਮੇਰੀ ਕਹਾਣੀ ਸੁਣ ਕੇ ਮੈਨੂੰ ਥੋੜ੍ਹੀ ਦੇਰ ਉੱਥੇ ਹੀ ਰੁਤਣ ਲਈ ਕਿਹਾ ਕਿਉਂਕਿ ਅੱਗੇ ਰਸਤਾ ਖ਼ਰਾਬ ਸੀ। ਮੈਂ ਦੋ ਘੰਟਿਆਂ ਤੱਕ ਚੈਕਪੋਸਟ ਕੋਲ ਰੁਕੀ ਅਤੇ ਫਿਰ ਆਪਣੇ ਬੇਟੇ ਨੂੰ ਫੋਨ ਕਰਕੇ ਬੁਲਾ ਲਿਆ। ਉਹ ਮੈਨੂੰ ਲੈਣ ਲਈ ਆ ਗਿਆ।"
ਰਜ਼ਿਆ ਬੇਹਮ ਸੋਮਵਾਰ ਸਵੇਰੇ 6 ਵਜੇ ਆਪਣੇ ਘਰੋਂ ਨਿੱਕਲੀ ਸੀ। ਅਗਲੇ ਦਿਨ ਮੰਗਲਵਾਰ ਸਵੇਰੇ 7 ਵਜੇ ਉਹ ਨੇਲੂਰ ਆਪਣੇ ਬੇਟੇ ਕੋਲ ਪਹੁੰਚ ਗਈ। ਫਿਰ ਸ਼ਾਮ ਨੂੰ ਚਾਰ ਵਜੇ ਨਿਕਲੀ ਅਤੇ ਬੁੱਧਵਾਰ ਦਿਨੇ ਬੋਧਨ ਆ ਗਈ।
ਉਹ ਦੱਸਦੀ ਹੈ ਕਿ ਉਨ੍ਹਾਂ ਨੇ ਆਪਣੇ ਬਾਕੀ ਦੋ ਬੱਚਿਆਂ ਅਤੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਦੱਸਿਆ ਸੀ ਕਿ ਉਹ ਇੰਨੀ ਦੂਰ ਜਾ ਰਹੀ ਹੈ। ਉਹ ਸਕੂਲ ਦਾ ਕੰਮ ਕਹਿ ਕੇ ਘਰੋਂ ਨਿਕਲੀ ਸੀ। ਹਾਲਾਂਕਿ, ਬੇਟੇ ਕੋਲ ਪਹੁੰਚ ਕੇ ਉਨ੍ਹਾਂ ਨੇ ਘਰੇ ਸਭ ਦੱਸ ਦਿੱਤਾ ਸੀ।
- 'ਪਿੰਡ 'ਚ ਦਾੜ੍ਹੀ ਰੱਖਣ ਅਤੇ ਟੋਪੀ ਪਾਉਣ ਵਾਲੇ ਕਿਸੇ ਸ਼ਖਸ ਨੂੰ ਨਹੀਂ ਦੇਖਣਾ'
- ਭੀਮਾ-ਕੋਰੇਗਾਓਂ ਕੇਸ: ਗੌਤਮ ਨਵਲੱਖਾ ਤੇ ਆਨੰਦ ਤੇਲਤੁੰਬੜੇ ਨੇ ਕੀਤਾ ਸਮਰਪਣ, ਜਾਣੋ ਕੌਣ ਹਨ ਇਹ ਬੁੱਧੀਜੀਵੀ
- 'ਗੁਆਂਢੀ ਤਾਂ ਸਤ ਸ੍ਰੀ ਅਕਾਲ ਵੀ ਕਹਿਣੋ ਗਏ' ਕੋਰੋਨਾਵਾਇਰਸ ਕਰਕੇ ਕੁਆਰੰਟੀਨ ਲੋਕਾਂ ਦਾ ਦਰਦ
- ਪਟਿਆਲਾ 'ਚ ਨਿਹੰਗਾਂ ਦੇ ਹਮਲੇ 'ਚ ASI ਦਾ ਵੱਢਿਆ ਗਿਆ ਹੱਥ, ਜਾਣੋ ਕਿੱਥੋਂ ਅਤੇ ਕਿਵੇਂ ਕਾਬੂ ਕੀਤੇ ਗਏ ਮੁਲਜ਼ਮ
- ਹਾਈਡਰੋਕਸੀਕਲੋਰੋਕਵਿਨ ਦੀ ਖ਼ਰੀਦਦਾਰੀ 'ਤੇ ਰੋਕ ਬਣੀ ਸਰਕਾਰਾਂ ਲਈ ਸਿਰਦਰਦ
ਇਹ ਵੀਡੀਓਜ਼ ਵੀ ਦੇਖੋ: