You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, 'ਘਬਰਾਓ ਨਾ ਤੇ ਸਾਵਧਾਨੀ ਵਰਤੋਂ' - 5 ਅਹਿਮ ਖ਼ਬਰਾਂ
ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾਵਾਇਰਸ ਬਾਰੇ ਕੱਲ ਟਵੀਟ ਕੀਤੇ ਤੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਕੇਂਦਰੀ ਮੰਤਰੀ ਵਿਦੇਸ਼ ਨਹੀਂ ਜਾ ਰਿਹਾ ਤੇ ਨਾਗਰਿਕ ਵੀ ਗ਼ੈਰ ਜ਼ਰੂਰੀ ਵਿਦੇਸ਼ ਯਾਤਰਾ ਤੋਂ ਗੁਰੇਜ਼ ਕਰਨ।
ਕਰਨਾਟਕ ਵਿੱਚ ਕੋਵਿਡ-19 ਨਾਲ ਇੱਕ ਮੌਤ ਦੀ ਪੁਸ਼ਚਟੀ ਹੋਈ ਹੈ। ਭਾਰਤ ਵਿੱਚ ਫ਼ਿਲਹਾਲ ਕੋਵਿਡ-19 ਦੇ 74 ਮਰੀਜ਼ ਹਨ ਤੇ ਹਜ਼ਾਰਾਂ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।
ਹਰਿਆਣਾ ਤੋਂ ਬਾਅਦ, ਕਰਨਾਟਕ ਦੇ ਬੰਗਲੁਰੂ ਵਿੱਚ ਤੇ ਦਿੱਲੀ ਵਿੱਚ ਕੋਵਿਡ ਨੂੰ ਮਹਾਮਾਰੀ ਐਲਾਨ ਦਿੱਤਾ ਹੋਇਆ ਹੈ।
ਪੰਜਾਬ ਦੇ ਜੇਲ੍ਹ ਵਿਭਾਗ ਨੇ ਕੋਵਿਡ ਦੇ ਲੱਛਣ ਜਿਵੇਂ ਖੰਘ, ਜੁਕਾਮ ਜਾਂ ਬੁਖ਼ਾਰ ਵਾਲੇ ਕੈਦੀਆਂ ਨੂੰ ਦੂਜੇ ਕੈਦੀਆਂ ਤੋਂ ਵੱਖਰਿਆਂ ਕਰਨ ਦੇ ਹੁਕਮ ਦਿੱਤੇ ਹਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੂਬੇ ਦੀਆਂ 9 ਕੇਂਦਰੀ ਤੇ 10 ਜਿਲ੍ਹਾ ਜੇਲਾਂ ਵਿੱਚ 25,000 ਕੈਦੀ ਬੰਦ ਹਨ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਬਿਮਾਰੀ ਨੂੰ ਫ਼ੈਲਣ ਤੋਂ ਰੋਕਣ ਲਈ ਹਲਕੇ ਲੱਛਣਾਂ ਵਾਲੇ ਕੈਦੀਆਂ ਨੂੰ ਵੀ ਵੱਖ ਰੱਖਿਆ ਜਾਵੇਗਾ। ਸੂਬੇ ਵਿੱਚ ਹਾਲੇ ਤੱਕ ਇੱਕ ਮਰੀਜ਼ ਦੀ ਪੁਸ਼ਟੀ ਹੋਈ ਹੈ।
ਕੋਰੋਨਾਵਾਇਰਸ ਬਾਰੇ ਹੋਰ ਪੜ੍ਹੋ:
ਐੱਨਪੀਆਰ ਤਹਿਤ ਕਿਸੇ ਨੂੰ ਸ਼ੱਕੀ ਨਹੀਂ ਮੰਨਿਆ ਜਾਵੇਗਾ
ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਦੱਸਿਆ ਕਿ ਐੱਨਪੀਆਰ ਦੌਰਾਨ ਕਿਸੇ ਦੇ ਨਾਂਅ ਅੱਗੇ ਸ਼ੱਕੀ ਨਹੀਂ ਲਿਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਕੋਈ ਦਸਤਾਵੇਜ਼ ਦਿਖਾਉਣ ਦੀ ਲੋੜ ਨਹੀਂ ਪਵੇਗੀ। ਇਸ ਤੋਂ ਇਲਾਵਾ ਜਿਹੜੀ ਜਾਣਕਾਰੀ ਵਿਅਕਤੀ ਕੋਲ ਨਾ ਹੋਵੇ ਉਹ ਮੁਹੱਈਆ ਕਰਵਾਉਣਾ ਵੀ ਜ਼ਰੂਰੀ ਨਹੀਂ ਹੈ।
ਗ੍ਰਹਿ ਮੰਤਰੀ ਦਿੱਲੀ ਹਿੰਸਾ ਬਾਰੇ ਸਦਨ ਵਿੱਚ ਜਾਰੀ ਬਹਿਸ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਕੋਈ ਵੀ ਜਾਣਕਾਰੀ ਦੇਣਾ ਜਾਂ ਨਾ ਦੇਣਾ ਵਿਅਕਤੀ ਦੀ ਮਰਜ਼ੀ ਹੋਵੇਗੀ।
ਐੱਨਪੀਆਰ ਲਈ ਪਹਿਲੀ ਅਪ੍ਰੈਲ ਤੋਂ ਹੀ ਅਗਲੇ ਛੇ ਮਹੀਨਿਆਂ ਦੌਰਾਨ ਹੋਣ ਵਾਲੀ ਜਨਗਣਨਾ ਦੇ ਨਾਲ ਹੀ ਡਾਟਾ ਇਕੱਠਾ ਕੀਤਾ ਜਾਣਾ ਹੈ।
ਕੋਰੋਨਾਵਾਇਰਸ: ਕੀ ਹੋਮਿਓਪੈਥੀ ਵਿੱਚ ਹੈ ਇਸ ਦਾ ਇਲਾਜ
ਭਾਰਤ ਸਰਕਾਰ ਦੇ ਮੰਤਰਾਲੇ ਦਾ ਕਹਿਣਾ ਹੈ ਕਿ ਉਸਨੇ ਕਦੇ ਦਾਅਵਾ ਨਹੀਂ ਕੀਤਾ ਕਿ ਕੋਵਿਡ-19 ਕੋਰੋਨਾਵਾਇਰਸ ਦਾ ਇੱਕ ਹੋਮਿਓਪੈਥਿਕ "ਇਲਾਜ" ਹੈ।
ਪਰ ਸਰਕਾਰ ਦੇ ਇਸ ਬਿਆਨ ਦੇ ਬਾਵਜੂਦ ਆਨਲਾਈਨ ਫੈਲਣ ਵਾਲੇ ਮੈਸੇਜ ਨਹੀਂ ਰੁੱਕ ਰਹੇ ਜਿਨ੍ਹਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਕਲਪਕ ਦਵਾਈਆਂ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿੱਚ ਪ੍ਰਭਾਵਸ਼ਾਲੀ ਹਨ। ਪੜ੍ਹੋ ਕੀ ਹੈ ਇਸ ਦਾਅਵੇ ਦੀ ਸਚਾਈ।
ਪੰਜਾਬੀ ਇੰਡਸਟਰੀ 'ਚ ਵੀ ਕੁੜੀਆਂ ਦਾ ਸ਼ੋਸ਼ਣ ਹੁੰਦਾ ਹੈ- ਜਪਜੀ ਖਹਿਰਾ
ਪੰਜਾਬੀ ਫ਼ਿਲਮ ਅਦਾਕਾਰਾ ਜਪਜੀ ਖਹਿਰਾ ਨਾਲ ਉਨ੍ਹਾਂ ਦੀ ਨਵੀਂ ਫਿਲਮ ਜੋਰਾ- ਦਿ ਸੈਕਿੰਡ ਚੈਪਟਰ ਅਤੇ ਹੋਰ ਕਈ ਮੁੱਦਿਆਂ 'ਤੇ ਬੀਬੀਸੀ ਪੰਜਾਬੀ ਦੀ ਖਾਸ ਗੱਲਬਾਤ।
ਕੋਰੋਨਾਵਾਇਰਸ ਦਾ ਕ੍ਰਿਕਟ 'ਤੇ ਵੀ ਪੈ ਸਕਦਾ ਅਸਰ: ਸੁਨੀਲ ਗਾਵਸਕਰ
ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਵੀਰਵਾਰ ਨੂੰ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਸੁਰੱਖਿਆ ਲਈ ਅਰਦਾਸ ਕੀਤੀ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਆਈਪੀਐੱਲ ਦੇ ਮੈਚ ਹੋਣੇ ਹਨ। ਜਿਨ੍ਹਾਂ ਉੱਪਰ ਕੋਰੋਨਾਵਾਇਰਸ ਦਾ ਅਸਰ ਹੋ ਸਕਦਾ ਹੈ।
ਇਹ ਵੀ ਪੜ੍ਹੋ
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡੀਓ: ਬਜ਼ੁਰਗ ਦੌੜਾਕ ਮਾਨ ਕੌਰ ਦੀ ਮੋਦੀ ਨੂੰ ਅਸੀਸ
ਵੀਡੀਓ: ਚੁਣੌਤੀਆਂ ਨੂੰ ਮਾਤ ਦੇ ਕੇ ਕੁਸ਼ਤੀ 'ਚ ਵਾਪਸੀ ਕਰਨ ਵਾਲੀ ਮਾਂ