ਬੁੜੈਲ ਜੇਲ੍ਹ ਬਰੇਕ ਕਾਂਡ ਤੋਂ ਚਰਚਾ 'ਚ ਆਏ ਸੁਬੇਗ ਸਿੰਘ ਦੀ 2 ਦਹਾਕਿਆਂ ਮਗਰੋਂ ਰਿਹਾਈ -5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਪਟਿਆਲਾ ਜਿਲ੍ਹੇ ਦੇ ਪਿੰਡ ਸਹੂਰੋਂ ਦੇ ਸੁਬੇਗ ਸਿੰਘ ਨੂੰ ਸੋਮਵਾਰ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ। ਉਹ ਸਾਲ 1995 ਵਿੱਚ ਹੋਏ ਇੱਕ ਕਤਲ ਅਤੇ 2004 ਵਿੱਚ ਚਰਚਿਤ ਬੜੈਲ ਜੇਲ੍ਹ ਕਾਂਡ ਨਾਲ ਜੁੜੇ ਮਾਮਲਿਆਂ ਵਿੱਚ ਕੈਦ ਕੱਟ ਰਹੇ ਸਨ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਢਾਈ ਦਾਹਾਕਿਆਂ ਲਈ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਰਹਿ ਚੁੱਕੇ ਸੁਬੇਗ ਦੇ ਸਾਥੀ ਨੰਦ ਸਿੰਘ ਸੂਹਰੋਂ ਦੀ ਪਿਛਲੇ ਹਫ਼ਤੇ ਹੀ ਰਿਹਾਈ ਹੋ ਚੁੱਕੀ ਹੈ।
ਉਹ ਬਚਨ ਸਿੰਘ ਨਾਮ ਦੇ ਵਿਅਕਤੀ ਦੇ ਕਤਲ ਦੀ ਸਜ਼ਾ ਪੂਰੀ ਕਰ ਰਹੇ ਸਨ ਕਿ ਬੁੜੈਲ ਜੇਲ੍ਹ ਕਾਂਡ ਵਿੱਚ ਉਨ੍ਹਾਂ ਦਾ ਨਾਂ ਆ ਗਿਆ। ਜਿਸ ਵਿੱਚ ਬੇਅੰਤ ਸਿੰਘ ਕਤਲ ਕਾਂਡ ਦੇ ਮੁਲਜ਼ਮ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ ਤੇ ਇੱਕ ਹੋਰ ਕੈਦੀ ਫ਼ਰਾਰ ਹੋ ਗਏ ਸਨ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Sukcharn preet/bbc
ਜਗਮੇਲ ਸਿੰਘ ਦੀ ਮੌਤ ਮਗਰੋਂ ਪਿੰਡ ਤੇ ਘਰ ਦਾ ਮਹੌਲ
ਸੰਗਰੂਰ ਦੇ ਜਗਮੇਲ ਸਿੰਘ ਦੀ ਕੁੱਟਮਾਰ ਤੇ ਕਤਲ ਮਗਰੋਂ ਪੰਜਾਬ ਸਰਕਾਰ ਨੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਤੇ ਮਰਹੂਮ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਘਰ ਦੇ ਮੁਰੰਮਤ ਲਈ ਸਵਾ ਲੱਖ ਰੁਪਏ ਵੱਖਰੇ ਦਿੱਤੇ ਜਾਣਗੇ।
ਕੌਣ ਸਨ ਜਗਮੇਲ ਸਿੰਘ ਤੇ ਕੀ ਹੈ ਉਨ੍ਹਾਂ ਦੀ ਮੌਤ ਮਗਰੋਂ ਪਿੰਡ ਤੇ ਘਰ ਦਾ ਮਹੌਲ, ਪੜ੍ਹੋ।

ਸੰਤ ਖੜ੍ਹੇ ਵਿਵਾਦ 'ਚ
ਸੁਪਰੀਮ ਕੋਰਟ ਨੇ ਅਯੁੱਧਿਆ 'ਚ ਮੰਦਰ-ਮਸਜਿਦ ਵਿਵਾਦ ਵਿੱਚ ਫ਼ੈਸਲਾ ਦਿੰਦਿਆਂ ਹੋਇਆ ਵਿਵਾਦਿਤ ਥਾਂ ਰਾਮ ਲਲਾ ਨੂੰ ਸੌਂਪ ਦਿੱਤੀ ਅਤੇ ਮੰਦਰ ਬਣਾਉਣ ਲਈ ਸਰਕਾਰ ਨੂੰ ਤਿੰਨ ਮਹੀਨਿਆਂ ਅੰਦਰ ਟਰੱਸਟ ਦੇ ਗਠਨ ਨੂੰ ਕਿਹਾ ਹੈ।
ਪਰ ਸਾਧੂ-ਸੰਤਾਂ ਦੇ ਵੱਖ-ਵੱਖ ਸੰਗਠਨਾਂ 'ਚ ਇਸ ਟਰੱਸਟ 'ਚ ਸ਼ਾਮਿਲ ਹੋਣ ਅਤੇ ਨਾ ਹੋਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ।

ਤਸਵੀਰ ਸਰੋਤ, Reuters
ਸ੍ਰੀ ਲੰਕਾ ਦੇ ਨਵੇਂ ਰਾਸ਼ਟਰਪਤੀ ਤੇ ਭਾਰਤ ਨਾਲ ਰਿਸ਼ਤੇ
ਗੋਟਬਿਆ ਰਾਜਪਕਸੇ ਨੇ ਸ੍ਰੀ ਲੰਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਹੋਈ ਚੋਣ ਜਿੱਤ ਲਈ ਹੈ। ਇਨ੍ਹਾਂ ਨਤੀਜਿਆਂ ਦੇ ਘੱਟ ਗਿਣਤੀਆਂ ਲਈ ਕੀ ਮਾਇਨੇ ਹਨ ਅਤੇ ਭਾਰਤ-ਸ੍ਰੀ ਲੰਕਾ ਦੇ ਸਬੰਧਾਂ ਉੱਤੇ ਇਸ ਦਾ ਕੀ ਅਸਰ ਪਵੇਗਾ।
ਪੜ੍ਹੋ ਚੋਣ ਨਤੀਜਿਆਂ ਬਾਰੇ ਬੀਬੀਸੀ ਤਮਿਲ ਦੇ ਪੱਤਰਕਾਰ ਮੁਰਲੀਧਰਨ ਕਿਸਿਵਿਨਾਸਨ ਨੇ ਸੀਨੀਅਰ ਪੱਤਰਕਾਰ ਅਤੇ ਦਾ ਹਿੰਦੂ ਦੇ ਸੰਪਾਦਕ ਐੱਨ ਰਾਮ ਨਾਲ ਗੱਲਬਾਤ ਕੀਤੀ।
ਆਕਸੀਜਨ ਬਾਰ
ਦਿੱਲੀ ਦੇ ਸਾਕੇਤ ਵਿੱਚ ਇੱਕ ਆਕਸੀਜਨ ਬਾਰ ਖੁੱਲ੍ਹਿਆ ਹੈ ਜੋ 299 ਰੁਪਏ 'ਚ 15 ਮਿੰਟ ਲਈ ਆਕਸੀਜਨ ਵੇਚ ਰਿਹਾ ਹੈ। ਇੱਥੇ 7 ਫਲੇਵਰ ਵਿੱਚ ਆਕਸੀਜਨ ਮਿਲਦੀ ਹੈ ਅਤੇ ਇਨ੍ਹਾਂ ਦੇ ਵੱਖ-ਵੱਖ ਫਾਇਦੇ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3