ਅੰਕਿਤਾ ਸ਼ੁਕਲਾ? ਸਮ੍ਰਿਤੀ ਇਰਾਨੀ ਅਤੇ ਮਹਿਲਾ ਕਮਿਸ਼ਨ ਅੱਧੀ ਰਾਤ ਕਿਸ ਦੀ ਮਦਦ ਲਈ ਸਰਗਰਮ ਹੋਏ — ਸੋਸ਼ਲ

ਤਸਵੀਰ ਸਰੋਤ, Getty Images
- ਲੇਖਕ, ਰਵੀ ਪ੍ਰਕਾਸ਼
- ਰੋਲ, ਰਾਂਚੀ ਤੋਂ, ਬੀਬੀਸੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 3 ਮਿੰਟ
ਸੋਸ਼ਲ ਮੀਡੀਆ 'ਤੇ ਅੱਧੀ ਰਾਤ ਇੱਕ ਨਾਮ ਅਚਾਨਕ ਟਰੈਂਡ ਕਰਨ ਲੱਗਾ। ਇਹ ਨਾਮ ਤਾਂ ਕਿਸੇ ਸੈਲੀਬ੍ਰਿਟੀ ਦਾ ਸੀ ਅਤੇ ਨਾ ਹੀ ਕਿਸੇ ਰਾਜਨੇਤਾ ਦਾ। ਇਹ ਨਾਮ ਸੀ 'ਅੰਕਿਤਾ ਸ਼ੁਕਲਾ'।
ਟਵਿੱਟਰ 'ਤੇ ਰਾਤ ਕਰੀਬ ਸਾਢੇ 8 ਵਜੇ ਅੰਕਿਤਾ ਸ਼ੁਕਲਾ ਨੇ ਇੱਕ ਟਵੀਟ ਕੀਤਾ। ਇਸ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੂੰ ਮਦਦ ਦੀ ਲੋੜ ਹੈ।
ਮਹਿਜ਼ ਕੁਝ ਘੰਟਿਆਂ ਵਿੱਚ ਉਨ੍ਹਾਂ ਦੇ ਟਵੀਟ ਨੂੰ ਸੈਂਕੜੇ ਲੋਕਾਂ ਨੇ ਸ਼ੇਅਰ ਕੀਤਾ। ਇਸ 'ਤੇ ਉਨ੍ਹਾਂ ਨੂੰ ਮਹਿਲਾ ਕਮਿਸ਼ਨ ਨੇ ਜਵਾਬ ਦਿੱਤਾ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਮਹਿਲਾ ਕਮਿਸ਼ਨ ਦੇ ਟਵੀਟ ਨੂੰ ਰੀ-ਟਵੀਟ ਕੀਤਾ।

ਤਸਵੀਰ ਸਰੋਤ, Twitter
ਅੰਕਿਤਾ ਨੇ ਆਪਣੇ ਟਵੀਟ ਵਿੱਚ ਲਿਖਿਆ, "ਕ੍ਰਿਪਾ ਮੈਨੂੰ ਬਚਾ ਲਓ। ਮੈਂ ਜ਼ਿੰਦਗੀ ਖ਼ਤਮ ਕਰਨ ਦੀ ਕਗਾਰ 'ਤੇ ਹਾਂ। ਮੈਨੂੰ ਹਰ ਮਿੰਟ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"
ਅੰਕਿਤਾ ਨੇ ਜੋ ਟਵੀਟ ਕੀਤਾ ਹੈ, ਉਸ ਵਿੱਚ ਉਨ੍ਹਾਂ ਨੇ ਇੱਕ ਸ਼ਖ਼ਸ ਦਾ ਫੇਸਬੁੱਕ ਪ੍ਰੋਫਾਈਲ ਅਤੇ ਜਮਸ਼ੇਦਪੁਰ ਦੇ ਸਾਈਬਰ ਕ੍ਰਾਈਮ ਥਾਣੇ 'ਚ ਇਸ ਸਬੰਧੀ ਦਰਜ ਕਰਵਾਈ ਗਈ ਆਪਣੀ ਐਫਆਈਆਰ ਨੂੰ ਵੀ ਟਵੀਟ ਕੀਤਾ। ਇਹ ਸ਼ਿਕਾਇਤ 16 ਸਤੰਬਰ ਨੂੰ ਰਿਸੀਵ ਕੀਤੀ ਗਈ ਸੀ।
ਇਹ ਵੀ ਪੜ੍ਹੋ-
ਅੰਕਿਤਾ ਨੇ ਆਪਣੇ ਇਸ ਟਵੀਟ ਵਿੱਚ ਕੈਬੀਨਟ ਮੰਤਰੀ ਸਮ੍ਰਿਤੀ ਇਰਾਨੀ, ਰਾਸ਼ਟਰੀ ਮਹਿਲਾ ਕਮਿਸ਼ਨ ਅਤੇ ਦਿੱਲੀ ਮਹਿਲਾ ਕਮਿਸ਼ਨ ਨੂੰ ਵੀ ਟੈਗ ਕੀਤਾ ਸੀ।
ਉਨ੍ਹਾਂ ਦੇ ਇਸ ਟਵੀਟ ਦਾ ਪ੍ਰਤੀਕਰਮ ਦਿੰਦਿਆਂ ਹੋਇਆ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਜਵਾਬ ਦਿੱਤਾ ਗਿਆ।

ਤਸਵੀਰ ਸਰੋਤ, Twitter
ਰਾਸ਼ਟਰੀ ਮਹਿਲਾ ਕਮਿਸ਼ਨ ਨੇ ਅੰਕਿਤਾ ਦੇ ਟਵੀਟ ਨੂੰ ਰੀ-ਟਵੀਟ ਕਰਦਿਆਂ ਹੋਇਆਂ ਪਹਿਲਾ ਟਵੀਟ ਕੀਤਾ, "ਅੰਕਿਤਾ ਨਾਲ ਗੱਲ ਹੋ ਗਈ ਹੈ ਅਤੇ ਉਨ੍ਹਾਂ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੇ ਸੂਬੇ ਦੇ ਡੀਜੀਪੀ ਨਾਲ ਵੀ ਗੱਲ ਕਰ ਲਈ ਗਈ ਹੈ। ਅਸੀਂ ਅੰਕਿਤਾ ਦੇ ਨਾਲ ਖੜ੍ਹੇ ਹਾਂ।"

ਤਸਵੀਰ ਸਰੋਤ, Twitter
ਇਸ ਤੋਂ ਇਲਾਵਾ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਵੀ ਟਵੀਟ ਕੀਤਾ ਕਿ ਉਨ੍ਹਾਂ ਦੀ ਅੰਕਿਤਾ ਨਾਲ ਗੱਲ ਹੋ ਗਈ ਹੈ ਅਤੇ ਹੁਣ ਉਹ ਬਿਹਤਰ ਹੈ। ਕੱਲ੍ਹ ਸਵੇਰ ਤੱਕ ਉਨ੍ਹਾਂ ਕੋਲ ਮਦਦ ਪਹੁੰਚ ਜਾਵੇਗੀ।
ਇਸ ਤੋਂ ਬਾਅਦ ਅੰਕਿਤਾ ਸ਼ਰਮਾ ਨੇ ਵੀ ਟਵੀਟ ਕਰ ਕੇ ਉਸ ਨਾਲ ਗੱਲਬਾਤ ਦੀ ਪੁਸ਼ਟੀ ਕੀਤੀ ਹੈ। ਅੰਕਿਤਾ ਨੇ ਲਿਖਿਆ ਹੈ ਕਿ ਹੁਣ ਉਹ ਬਿਹਤਰ ਮਹਿਸੂਸ ਕਰ ਰਹੀ ਹੈ। ਉਨ੍ਹਾਂ ਨੇ ਮਹਿਲਾ ਕਮਿਸ਼ਨ ਅਤੇ ਸਮ੍ਰਿਤੀ ਇਰਾਨੀ ਨੂੰ ਧੰਨਵਾਦ ਕਿਹਾ ਹੈ।
ਕੀ ਹੈ ਪੂਰਾ ਮਾਮਲਾ?
ਅੰਕਿਤਾ ਸ਼ੁਕਲਾ ਨੇ ਟਵਿੱਟਰ 'ਤੇ ਖ਼ੁਦ ਦੀ ਪਛਾਣ 'ਚ ਸਾਈਬਰ ਕ੍ਰਾਈਮ ਵਿਕਟਮ, ਸੀਕਿੰਗ ਹੈਲਪ ਆਨ ਆਲ ਸੋਸ਼ਲ ਮੀਡੀਆ ਪਲੇਟਫਾਰਮ ਲਿਖਿਆ ਹੈ।
ਉਨ੍ਹਾਂ ਦਾ ਟਵਿੱਟਰ ਸਤੰਬਰ 'ਚ ਹੀ ਬਣਿਆ ਹੈ।
ਇਸ ਹੈਂਡਲ ਤੋਂ ਐਤਵਾਰ ਦੀ ਰਾਤ 8.25 'ਤੇ ਪਹਿਲਾ ਟਵੀਟ ਕੀਤਾ ਗਿਆ। ਇਸ ਵਿੱਚ ਉਨ੍ਹਾਂ ਨੇ ਕੁਝ ਮੁੰਡਿਆਂ ਦੇ ਨਾਮ ਲਿਖ ਕੇ ਉਨ੍ਹਾਂ 'ਤੇ ਬਲਾਤਕਾਰ ਦੀ ਧਮਕੀ ਦੇਣ ਦੇ ਇਲਜ਼ਾਮ ਲਗਾਏ ਹਨ।
ਇਹ ਵੀ ਪੜ੍ਹੋ :
ਇਸ ਤੋਂ ਬਾਅਦ ਇਸ ਟਵਿੱਟਰ ਹੈਂਡਲ ਤੋਂ ਕਈ ਟਵੀਟ ਕੀਤੇ ਗਏ। ਜਿਸ ਵਿੱਚ ਸਕਰੀਨ ਸ਼ਾਟਸ ਲਗਾਏ ਗਏ ਤੇ ਜਿਸ ਵਿੱਚ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ।
ਅੰਕਿਤਾ ਦਾ ਦਾਅਵਾ ਹੈ ਕਿ ਇਹ ਇਤਰਾਜ਼ਯੋਗ ਕਮੈਂਟਸ ਉਨ੍ਹਾਂ ਲਈ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅੰਕਿਤਾ ਸ਼ੁਕਲਾ ਨੇ ਆਪਣੀ ਸ਼ਿਕਾਇਤ 'ਚ ਕੁਝ ਮੁੰਡਿਆਂ 'ਤੇ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਦਾ ਗ਼ਲਤ ਇਸਤੇਮਾਲ ਕੀਤਾ ਅਤੇ ਹੁਣ ਉਨ੍ਹਾਂ ਨੂੰ ਧਮਕੀ ਦੇ ਰਹੇ ਹਨ। ਜਿਨ੍ਹਾਂ ਲੋਕਾਂ 'ਤੇ ਇਲਜ਼ਾਮ ਲਗਾਏ ਗਏ ਹਨ, ਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕੁਝ ਅਜਿਹੀਆਂ ਹੀ ਤਸਵੀਰਾਂ ਹਨ, ਜਿਨ੍ਹਾਂ ਵਿੱਚ ਉਹ ਭਾਜਪਾ ਦੇ ਕਈ ਨੇਤਾਵਾਂ ਦੇ ਨਾਲ ਹਨ।
ਅੰਕਿਤਾ ਦਾ ਪੱਖ
ਅੰਕਿਤਾ ਦਾ ਪੱਖ ਪਤਾ ਕਰਨ ਲਈ ਬੀਬੀਸੀ ਨੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ।
ਜਿਨ੍ਹਾਂ ਲੋਕਾਂ 'ਤੇ ਇਲਜ਼ਾਮ ਲਗਾਏ ਗਏ ਹਨ, ਬੀਬੀਸੀ ਨੇ ਉਨ੍ਹਾਂ ਦਾ ਪੱਖ ਵੀ ਲੈਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਬੰਦ ਹੋਣ ਜਾਣ ਕਾਰਨ ਉਨ੍ਹਾਂ ਨਾਲ ਸੰਵਾਦ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ-
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3